ਅਬੋਹਰ, 25 ਸਤੰਬਰ (ਸੁਖਜੀਤ ਸਿੰਘ ਬਰਾੜ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਸੀ.ਪੀ.ਐਫ. ਕਰਮਚਾਰੀ ਯੂਨੀਅਨ, ਮਨਿਸਟਰੀਅਲ ਕਰਮਚਾਰੀ ਯੂਨੀਅਨ, ਟੈਕਨੀਕਲ ਸਰਵਿਸਿਜ਼ ਯੂਨੀਅਨ ਅਬੋਹਰ ਤੋਂ ਇਲਾਵਾ ਅੱਜ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਇਕਾਈ ਦੀ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਖੇ ਹੋਈ | ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਆਗੂਆਂ ਸੋਹਣ ਲਾਲ, ਮਨਦੀਪ ਸਿੰਘ, ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ, ਮਹਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਐਨ.ਪੀ.ਐੱਸ. ਮੁਲਾਜ਼ਮਾਂ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ | ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਇਕ ਜਾਇਜ਼ ਮੰਗ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਲਾਗੂ ਕਰਨ ਦੀ ਗੱਲ ਕਹੀ | ਇਸ ਸਬੰਧੀ ਵਿੱਤ ਮੰਤਰੀ ਦੀ ਪੁਰਾਣੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ 'ਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਕਹੀ ਗਈ ਸੀ ਪਰ ਜਦੋਂ ਸਰਕਾਰ ਬਣੀ ਹੈ ਐਨ.ਪੀ.ਐੱਸ. ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲੀ ਦੀ ਉਡੀਕ 'ਚ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੇ ਜਥੇਬੰਦੀਆਂ ਕੋਲੋਂ 6 ਮਹੀਨੇ ਦਾ ਸਮਾਂ ਮੰਗਿਆ ਸੀ ਪਰ ਸਰਕਾਰ ਬਣੀ ਨੂੰ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ | ਇਸ ਦੇ ਵਿਰੋਧ ਵਿਚ ਅੱਜ ਐਨ.ਪੀ.ਐੱਸ. ਮੁਲਾਜ਼ਮਾਂ ਨੇ ਸਥਾਨਕ ਨਹਿਰੂ ਪਾਰਕ ਦੇ ਬਾਹਰ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਪੰਡ ਫ਼ੂਕ ਕੇ ਮੁਜ਼ਾਹਰਾ ਕੀਤਾ ਗਿਆ | ਮੁਲਾਜ਼ਮਾਂ ਨੇ ਕਿਹਾ ਕਿ ਰਾਜਸਥਾਨ ਸਰਕਾਰ, ਛੱਤੀਸਗੜ੍ਹ ਸਰਕਾਰ ਅਤੇ ਝਾਰਖੰਡ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਪਰ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਹੈ | ਇਸ ਮੌਕੇ ਸਾਗਰ, ਮੋਹਿੰਦਰ ਬਿਸ਼ਨੋਈ, ਵੀਰ ਸਿੰਘ, ਦੀਪਕ ਸਿੰਘ, ਸੰਦੀਪ, ਵਿਨਰਜੀਤ, ਵਿਕਰਮ ਸਿੰਘ, ਵਿਕੀ ਕੁਮਾਰ, ਰਾਜਿੰਦਰ ਸਿੰਘ, ਰਾਕੇਸ਼ ਕੋਹਲੀ, ਭਗਵਾਨ ਦਾਸ, ਲਲਿਤ ਕੁਮਾਰ, ਵਿਜੈ ਕੁਮਾਰ, ਯੋਗਿੰਦਰ, ਸਾਹਿਬ ਰਾਮ, ਰਮਨ ਕੁਮਾਰ, ਮਦਨ ਲਾਲ, ਨੋਪਾ ਰਾਮ, ਰਾਜ ਕੁਮਾਰ ਹਾਜ਼ਰ ਸਨ |
ਜਲਾਲਾਬਾਦ, 25 ਸਤੰਬਰ (ਜਤਿੰਦਰ ਪਾਲ ਸਿੰਘ)- ਐੱਸ.ਐੱਸ.ਪੀ ਫ਼ਾਜ਼ਿਲਕਾ ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਡੀ ਐੱਸ ਪੀ ਜਲਾਲਾਬਾਦ ਅਤੁੱਲ ਸੋਨੀ ਵਲੋਂ ਥਾਣਾ ਅਰਨੀ ਵਾਲਾ, ਥਾਣਾ ਵੈਰੋਂ ਕਾ, ਥਾਣਾ ਅਮੀਰ ਖ਼ਾਸ, ਥਾਣਾ ਸਦਰ ਤੇ ਚੌਕੀ ਰੋੜਾਂ ਵਾਲੀ, ਚੌਕੀ ...
ਫ਼ਾਜ਼ਿਲਕਾ, 25 ਸਤੰਬਰ (ਅਮਰਜੀਤ ਸ਼ਰਮਾ)- ਸਥਾਨਕ ਹਜ਼ੂਰ ਸਿੰਘ ਬਸਤੀ ਵਿਖੇ ਚੋਰਾਂ ਨੇ ਇਕ ਬੰਦ ਪਏ ਮਕਾਨ ਵਿਚ ਦਾਖ਼ਲ ਹੋ ਕੇ ਨਗਦੀ ਸਮੇਤ ਕੀਮਤੀ ਸਮਾਨ ਚੋਰੀ ਕਰ ਲਿਆ ਹੈ | ਫ਼ਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਦੀ ਗਲੀ ਨੰਬਰ 2 ਵਿਖੇ ਰਹਿੰਦੇ ਗੁਲਸ਼ੇਰ ਰਾਏ ਪੁੱਤਰ ...
ਮੰਡੀ ਲਾਧੂਕਾ, 25 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਮੂਹ ਆਗੂਆਂ ਤੇ ਸਕੂਲ ਦੇ ਨਾਲ ਲੱਗਦੇ 10 ਪਿੰਡਾਂ ਦੇ ਸਰਪੰਚਾਂ ਵਲੋਂ ਹਲਕਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੂੰ ਪਿੰਡ ਲਾਧੂਕਾ ਦੇ ਸਰਕਾਰੀ ਸੀਨੀਅਰ ਸਕੂਲ 'ਚ ...
ਮੰਡੀ ਲਾਧੂਕਾ, 25 ਸਤੰਬਰ (ਰਾਕੇਸ਼ ਛਾਬੜਾ)-ਇੱਥੋਂ ਦੀ ਅਨਾਜ ਮੰਡੀ 'ਚ ਬਾਰੀਕ ਝੋਨੇ ਦੀ ਕਿਸਮ 1509 ਦੀ ਆਮਦ ਸ਼ੁਰੂ ਹੋ ਗਈ ਹੈ | ਮੰਡੀ 'ਚ ਝੋਨੇ ਦੀ ਪਹਿਲੀ ਢੇਰੀ ਪਿੰਡ ਲਾਧੂਕਾ ਦਾ ਕਿਸਾਨ ਹਰਦੇਵ ਸਿੰਘ ਪੁੱਤਰ ਜੀਤ ਸਿੰਘ ਲੈ ਕੇ ਆਇਆ ਹੈ | ਮੰਡੀ ਦੀ ਆੜ੍ਹਤ ਦੀ ਦੁਕਾਨ ...
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਪਿੰਡ ਝੁੱਗੇ ਲਾਲ ਸਿੰਘ ਵਿਖੇ ਸਵ. ਸੁਖਚੈਨ ਸਿੰਘ ਵਾਰਵਲ ਸਟੇਡੀਅਮ ਵਿਖੇ ਸਵ. ਸੁਖਚੈਨ ਸਿੰਘ ਵਾਰਵਲ ਦੀ ਯਾਦ 'ਚ ਕਰਵਾਏ ਜਾ ਰਹੇ ਟੂਰਨਾਮੈਂਟ ਦੀ ਸ਼ੁਰੂਆਤ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤੀ | ਇਸ ਮੌਕੇ ...
ਮੰਡੀ ਘੁਬਾਇਆ, 25 ਸਤੰਬਰ (ਅਮਨ ਬਵੇਜਾ)-ਜ਼ਿਲ੍ਹਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਜਲਾਲਾਬਾਦ ਸਬ ਡਿਵੀਜ਼ਨ ਤੋਂ ਡੀ.ਐੱਸ.ਪੀ ਅਤੁੱਲ ਸੋਨੀ ਦੀ ਅਗਵਾਈ ਹੇਠ ਪਿੰਡ ਸੁਖੇਰਾ ਵਿਖੇ ਸਰਚ ਅਭਿਆਨ ਚਲਾਇਆ ਗਿਆ | ਜਿਸ 'ਚ ਵੱਡੀ ...
ਮੰਡੀ ਰੋੜਾਂਵਾਲੀ, 25 ਸਤੰਬਰ (ਮਨਜੀਤ ਸਿੰਘ ਬਰਾੜ)-ਸਥਾਨਕ ਪੁਲਿਸ ਵਲੋਂ ਦੋ ਲੜਕਿਆਂ ਸਮੇਤ ਇਕ ਲੜਕੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਆਪਣੇ ...
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)-ਨਹਿਰੀ ਪਾਣੀ ਚੋਰੀ ਕਰਨ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਸੁਪਰਡੈਂਟ ਮਾਲ ਦਫ਼ਤਰ ਨੇ ਪੱਤਰ ਲਿਖਿਆ ਕਿ ਬਲਵਿੰਦਰ ਸਿੰਘ ...
ਜਲਾਲਾਬਾਦ, 25 ਸਤੰਬਰ (ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਮੋਬਾਈਲ ਝਪਟਣ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਪ੍ਰੀਤ ਸਿੰਘ ਪੁੱਤਰ ...
ਜਲਾਲਾਬਾਦ, 25 ਸਤੰਬਰ (ਕਰਨ ਚੁਚਰਾ)-ਛਾਬੜਾ ਬਿਰਾਦਰੀ ਵਲੋਂ ਬਣਾਈ ਗਈ ਸਮਾਜ ਸੇਵੀ ਸੰਸਥਾ ਵਲੋਂ ਸਮਾਜ ਸੇਵਾ ਦੀ ਕੜ੍ਹੀ ਨੂੰ ਅੱਗੇ ਤੋਰਦਿਆਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਬਿਰਾਦਰੀ ਨਾਲ ਸੰਬੰਧਿਤ ਨੌਜਵਾਨਾਂ ਵਲੋਂ ਸ਼ਿਰਕਤ ਕਰਦਿਆਂ ...
ਜਲਾਲਾਬਾਦ, 25 ਸਤੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀ ਸਮਾਜ ਸੇਵੀ ਸੰਸਥਾ ਇਨਰਵੀਲ੍ਹ ਵਲ਼ੋਂ ਉਦੇਸ਼ ਗਗਨੇਜਾ ਦੀ ਯਾਦ ਨੂੰ ਸਮਰਪਿਤ ਕਮਰੇ ਵਾਲਾ ਸੜਕ 'ਤੇ ਸਥਿਤ ਸਕੂਲ ਮਾਂ ਸ਼ਾਰਦਾ ਵਿੱਦਿਆ ਪੀਠ ਵਿਖੇ ਇਨਰਵੀਲ੍ਹ ਡਿਸਪੈਂਸਰੀ ਵਿਖੇ ਹਫ਼ਤਾਵਾਰੀ ਮੁਫ਼ਤ ...
ਬੱਲੂਆਣਾ, 25 ਸਤੰਬਰ (ਜਸਮੇਲ ਸਿੰਘ ਢਿੱਲੋਂ)-ਸੀਤੋ ਗੁੰਨ੍ਹੋ ਖੇਤਰ 'ਚ ਅਕਾਲੀ ਦਲ ਸਰਕਾਰ ਵਲੋਂ ਖੋਲ੍ਹੇ 2 ਸੇਵਾ ਕੇਂਦਰ ਕਾਂਗਰਸ ਸਰਕਾਰ ਵਲੋਂ ਬੰਦ ਕੀਤੇ ਜਾਣ ਕਾਰਨ ਇਲਾਕੇ ਦੇ ਵਿਦਿਆਰਥੀ ਸੀਤੋ ਗੁੰਨ੍ਹੋ ਦੇ ਇਕੋ-ਇਕ ਸੇਵਾ ਕੇਂਦਰ ਵਿਖੇ ਆਪਣੇ ਸਕੂਲਾਂ ਨਾਲ ...
ਜਲਾਲਾਬਾਦ, 25 ਸਤੰਬਰ (ਕਰਨ ਚੁਚਰਾ)-ਥਾਣਾ ਵੈਰੋ ਕਾ ਪੁਲਿਸ ਨੇ ਰੇਤ ਨਾਲ ਭਰੇ ਟਰੈਕਟਰ ਟਰਾਲੀ ਨੂੰ ਕਾਬੂ ਕਰਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਥਾਣਾ ਵੈਰੋ ਕੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਉਹ ...
ਜਲਾਲਾਬਾਦ, 25 ਸਤੰਬਰ (ਕਰਨ ਚੁਚਰਾ)-ਖਾਟੂ ਜੀ ਸ਼ਾਮ ਧਾਮ ਸਾਲਾਸਰ ਲਈ ਇਕ ਯਾਤਰੂਆਂ ਦੀ ਭਰੀ ਬੱਸ ਜਲਾਲਾਬਾਦ ਤੋਂ ਰਵਾਨਾ ਹੋਈ | ਜਿਸ ਨੂੰ ਪ੍ਰਸਿੱਧ ਉਦਯੋਗਪਤੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਨੇ ਰਵਾਨਾ ਕੀਤਾ | ਜਾਣਕਾਰੀ ਦਿੰਦਿਆਂ ...
ਅਬੋਹਰ 25 ਸਤੰਬਰ (ਸੁਖਜੀਤ ਸਿੰਘ ਬਰਾੜ)-ਅਬੋਹਰ ਵਿਖੇ ਨਵੇਂ ਬਣ ਰਹੇ ਸ਼ਹੀਦ ਭਗਤ ਸਿੰਘ ਦੇ ਚੌਕ ਵਿਖੇ ਲੱਗਣ ਵਾਲੇ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ 4 ਅਕਤੂਬਰ ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਭਾਣਜੇ ਡਾ: ਜਗਮੋਹਨ ਕਰਨਗੇ | ਇਸ ਨਵੇਂ ਬਣ ਰਹੇ ਇਤਿਹਾਸਿਕ ਭਗਤ ਸਿੰਘ ਦੀ ...
ਅਬੋਹਰ 25 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਮਾਜ ਸੇਵੀ ਸੰਸਥਾ ਸ੍ਰੀ ਬਾਲਾ ਜੀ ਸਮਾਜ ਸੇਵਾ ਸੰਘ ਵਲੋਂ ਸਥਾਨਕ ਅਰੋੜਵੰਸ ਧਰਮਸ਼ਾਲਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸਮਾਰੋਹ ਦੇ ਮੁੱਖ ਮਹਿਮਾਨ ਬੱਲੂਆਣਾ ਦੇ ਵਿਧਾਇਕ ...
ਅਬੋਹਰ, 25 ਸਤੰਬਰ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਹਲਕਾ ਬੱਲੂਆਣਾ ਦੇ ਪਿੰਡ ਅਮਰਪੁਰਾ 'ਚ ਬਣ ਰਿਹਾ ਵਾਟਰ ਵਰਕਸ ਪਿੰਡ ਦੀ ਸਾਰੀ ਆਬਾਦੀ ਨੂੰ ਸਾਫ਼ ਸੁਥਰਾ ਪਾਣੀ ਉਪਲਬਧ ਕਰਵਾਏਗਾ | ਇਸ ਪ੍ਰੋਜੈਕਟ ਦਾ ਕੰਮ ਲਗਭਗ ਮੁਕੰਮਲ ਹੋ ਚੱੁਕਾ ਹੈ ਤੇ ਜਲਦ ਇਹ ਲੋਕਾਂ ਲਈ ...
ਜਲਾਲਾਬਾਦ, 25 ਸਤੰਬਰ (ਕਰਨ ਚੁਚਰਾ)-ਪਰਸਵਾਰਥ ਸਭਾ ਵਲੋਂ ਹਫ਼ਤਾਵਾਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਜਿਸ 'ਚ 75 ਮਰੀਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਵਾਈਆਂ ਮੁਫ਼ਤ ਵੰਡੀਆਂ ਗਈਆਂ | ਇਸ ਮੌਕੇ ਡਾ. ਰਾਜੀਵ ਮਿੱਢਾ, ਵਿਜੇ ਬਾਘਲਾ, ਗੁਰਚਰਨ ਸਿੰਘ ...
ਫ਼ਾਜ਼ਿਲਕਾ, 25 ਸਤੰਬਰ (ਅਮਰਜੀਤ ਸ਼ਰਮਾ)- ਸ਼੍ਰੀ ਰਾਮ ਕਿਰਪਾ ਸੇਵਾ ਸੰਘ ਫ਼ਾਜ਼ਿਲਕਾ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸ਼੍ਰੀ ਰਾਮ ਸੰਕੀਰਤਨ ਦੇ ਸਮੂਹਿਕ ਸਹਿਯੋਗ ਨਾਲ ਖ਼ੂਨਦਾਨ ਕੈਂਪ ਸ਼੍ਰੀ ਰਾਮ ਸੰਕੀਰਤਨ ਮੰਦਰ ਫ਼ਾਜ਼ਿਲਕਾ ਵਿਖੇ ਲਗਾਇਆ ਗਿਆ | ਜਿਸ 'ਚ ਮੰਦਰ ...
ਮੰਡੀ ਲਾਧੂਕਾ, 25 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਇਲਾਕੇ ਦੇ ਨੌਜਵਾਨ ਸਮਾਜ ਸੇਵੀ ਮੰਨਾ ਸੈਣੀ ਦਾ ਸਰਕਾਰੀ ਮਿਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਣ ਵਾਲਾ ਦੇ ਸਮੂਹ ਸਟਾਫ਼ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਮਨਦੀਪ ਸਿੰਘ ਨੇ ...
ਜਲਾਲਾਬਾਦ, 25 ਸਤੰਬਰ (ਜਤਿੰਦਰ ਪਾਲ ਸਿੰਘ)-ਰਾਈਸ ਮਿਲਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਅਹਿਮ ਮੀਟਿੰਗ ਪ੍ਰਧਾਨ ਕਪਿਲ ਗੁੰਬਰ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਰਾਈਸ ਮਿਲਰਜ਼ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਵਿਚਾਰ ਚਰਚਾ ਤੋਂ ਬਾਅਦ ...
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦਾ ਫ਼ੈਸਲਾ ਪੰਜਾਬੀਆਂ ਦੀ ਸ਼ਾਨ ਦਾ ਗਵਾਹ ਬਣੇਗਾ, ਜਦੋਂ ਸ਼ਹੀਦ ਭਗਤ ਸਿੰਘ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਨੂੰ ਲੈ ਕੇ ਆਮ ...
ਜਲਾਲਾਬਾਦ, 25 ਸਤੰਬਰ (ਕਰਨ ਚੁਚਰਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਰਕਾਰ ਨੂੰ ਪਾਣੀਆਂ ਦੇ ਮਸਲੇ 'ਤੇ ਘੇਰਦਿਆਂ ਕਿਹਾ ਕਿ ਸਰਕਾਰ ਵਲੋਂ ਜਿਸ ਤਰ੍ਹਾਂ ਨਾਲ ਝੋਨੇ ਦੀ ਲਵਾਈ ਤੋਂ ਪਹਿਲਾਂ ਸੀਨ ਬਣਾਇਆ ਗਿਆ, ਉਸ 'ਤੇ ਪਾਣੀਆਂ ਦੇ ਡਿੱਗਦੇ ਗਰਾਫ਼ ਲਈ ...
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਜੀ.ਟੀ. ਰੋਡ 'ਤੇ ਸਥਿਤ ਬਾਬਾ ਖ਼ੁਸ਼ਦਿਲ ਫਾਈਨਾਂਸ ਦੀ ਦੁਕਾਨ ਤੋਂ ਇਕ ਵਿਅਕਤੀ ਵਲੋਂ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਦੁਕਾਨ ਸੰਚਾਲਕ ਨਵਦੀਪ ਨੇ ਦੱਸਿਆ ਕਿ ਉਨ੍ਹਾਂ ਦਾ ਗੱਡੀਆਂ ਦੀ ...
ਜਲਾਲਾਬਾਦ, 25 ਸਤੰਬਰ (ਕਰਨ ਚੁਚਰਾ)-ਦੇਵੀ ਦੁਆਰਾ ਰਾਮ-ਲੀਲ੍ਹਾ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਰਾਮ-ਲੀਲ੍ਹਾ ਦੇ ਪੰਜਵੇਂ ਦਿਨ ਰਾਮ ਬਰਾਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਰਾਮ-ਲੀਲ੍ਹਾ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਝਾਕੀਆਂ ਸਜਾ ਕੇ ਇਹ ਸ੍ਰੀ ਰਾਮ ਜੀ ਦੀ ...
ਜਲਾਲਾਬਾਦ, 25 ਸਤੰਬਰ (ਕਰਨ ਚੁਚਰਾ)-ਪੰਜਾਬ ਅੰਦਰ ਬੇਰੁਜ਼ਗਾਰੀ ਦਾ ਗਰਾਫ਼ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਬੇਰੁਜ਼ਗਾਰੀ ਦੇ ਨਾਲ ਨਾਲ ਨਿੱਤ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਵਰਗ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ | ਸਰਕਾਰਾਂ ਦੀ ਅਣਦੇਖੀ ਦੇ ਚੱਲਦਿਆਂ ਪਿਛਲੇ ਸਮੇਂ ...
ਜਲਾਲਾਬਾਦ, 25 ਸਤੰਬਰ (ਜਤਿੰਦਰ ਪਾਲ ਸਿੰਘ)-ਆੜ੍ਹਤੀ ਐਸੋਸੀਏਸ਼ਨ ਜਲਾਲਾਬਾਦ ਦੀ ਮੀਟਿੰਗ ਸਥਾਨਕ ਦਾਣਾ ਮੰਡੀ ਵਿਖੇ ਹੋਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੈ ਕਾਲੜਾ ਸ਼ਾਮਿਲ ਹੋਏ, ਜਿਨ੍ਹਾਂ ਦਾ ਜਲਾਲਾਬਾਦ ਦੀ ...
ਅਬੋਹਰ, 25 ਸਤੰਬਰ (ਸੁਖਜੀਤ ਸਿੰਘ ਬਰਾੜ)-ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਵਲੋਂ ਬੇਰੁਜ਼ਗਾਰ ਲਾਇਬ੍ਰੇਰੀਅਨਾਂ ਦੀਆਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਰਾਹੀਂ ਯੂਨੀਅਨ ਨੇ ਮੰਗ ਕੀਤੀ ਕਿ ਪੰਜਾਬ ਵਿਚ ...
ਅਬੋਹਰ, 25 ਸਤੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਗੋਪੀ ਚੰਦ ਆਰੀਆ ਮਹਿਲਾ ਕਾਲਜ ਵਿਖੇ ਪਿ੍ੰਸੀਪਲ ਡਾ: ਰੇਖਾ ਸੂਦ ਹਾਂਡਾ ਦੀ ਅਗਵਾਈ ਹੇਠ ਯੁਵਾ ਕਲਿਆਣ ਵਿਭਾਗ ਦੇ ਡੀਨ ਡਾ: ਸ਼ਕੁੰਤਲਾ ਮਿੱਢਾ ਦੀ ਦੇਖ-ਰੇਖ ਹੇਠ ਦੋ ਰੋਜ਼ਾ ਪ੍ਰਤਿਭਾ ਖੋਜ ਮੁਕਾਬਲੇ-2022 ਕਰਵਾਇਆ ਗਿਆ | ...
ਅਬੋਹਰ, 25 ਸਤੰਬਰ (ਵਿਵੇਕ ਹੂੜੀਆ)-ਅੱਲਾ ਡਾਂਸ ਐਰੋਬਿਕਸ ਜ਼ੁੰਬਾ ਸੁਸਾਇਟੀ ਤੇ ਕਸ਼ਟ ਨਿਵਾਰਨ ਯੋਗ ਆਸ਼ਰਮ ਦੁਆਰਾ ਨਹਿਰੂ ਪਾਰਕ ਵਿਖੇ ਨੌਜਵਾਨਾਂ ਲਈ ਡਾਂਸ ਅਤੇ ਯੋਗਾ ਮੁਹਿੰਮ ਨੂੰ ਤੇਜ਼ ਕੀਤਾ ਗਿਆ | ਇਸ ਮੁਹਿੰਮ ਵਿਚ ਸਾਬਕਾ ਐੱਸ.ਡੀ.ਐਮ ਬੀ.ਐਲ ਸਿੱਕਾ ਵਿਸ਼ੇਸ਼ ...
ਅਬੋਹਰ, 25 ਸਤੰਬਰ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਹਲਕਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਆਲਮਗੜ੍ਹ ਤੇ ਖੂਈਖੇੜਾ ਰੁੁਕਨਪੁੁਰਾ ਵਿਖੇ ਲੋਕਾਂ ਦੀ ਮੁਸ਼ਕਲਾਂ ਸੁਣਨ ਲਈ ਦਰਬਾਰ ਲਗਾਇਆ, ਜਿੱਥੇ ਉਨ੍ਹਾਂ ਪਿੰਡ ਵਾਸੀਆਂ ਦੀਆ ਮੁਸ਼ਕਲਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX