ਤਾਜਾ ਖ਼ਬਰਾਂ


ਸਾਬਕਾ ਕਾਨੂੰਨ ਮੰਤਰੀ ਅਤੇ ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਦਾ ਦਿਹਾਂਤ
. . .  1 day ago
ਰਾਜਪੁਸ਼ਪਾ, ਵਰਟੈਕਸ ਅਤੇ ਮੁਪਾ ਰੀਅਲ ਅਸਟੇਟ ਕੰਪਨੀਆਂ ਦੀ ਆਂ 50 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ
. . .  1 day ago
ਪੇਸ਼ਾਵਰ ਮਸਜਿਦ ਧਮਾਕਾ: ਮਰਨ ਵਾਲਿਆਂ ਦੀ ਗਿਣਤੀ 100 ਤੱਕ ਪਹੁੰਚੀ, ਬਚਾਅ ਮੁਹਿੰਮ ਸਮਾਪਤ
. . .  1 day ago
ਲੁਟੇਰਿਆਂ ਵਲੋਂ ਲੁੱਟਣ ਦੇ ਇਰਾਦੇ ਨਾਲ ਪੈਟਰੋਲ ਪੰਪ ਦੇ ਮਾਲਕ ਤੇ ਉਸ ਦੀ ਪਤਨੀ ’ਤੇ ਹਮਲਾ
. . .  1 day ago
ਭੁਲੱਥ ,31 ਜਨਵਰੀ (ਮੇਹਰ ਚੰਦ ਸਿੱਧੂ)- ਕਸਬਾ ਭੁਲੱਥ ਨਡਾਲਾ ਰੋਡ ’ਤੇ ਸਥਿਤ ਪੈਟਰੋਲ ਪੰਪ ਦੇ ਮਾਲਕ ਸਤਿੰਦਰਪਾਲ ਸਿੰਘ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਜਦ ਆਪਣੇ ਪੈਟਰੋਲ ਪੰਪ ...
ਸੁਪਰੀਮ ਕੋਰਟ ਕਾਲਜੀਅਮ ਵਲੋਂ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਲਈ ਸਿਫ਼ਾਰਸ਼
. . .  1 day ago
ਨਵੀਂ ਦਿੱਲੀ, 31 ਜਨਵਰੀ-ਸੁਪਰੀਮ ਕੋਰਟ ਕਾਲਜੀਅਮ ਨੇ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਰਾਜੇਸ਼ ਬਿੰਦਲ, ਅਤੇ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਅਰਵਿੰਦ ਕੁਮਾਰ ਨੂੰ ਸੁਪਰੀਮ ਕੋਰਟ...
ਹਿਮਾਚਲ ਪ੍ਰਦੇਸ਼:ਬਰਫ਼ਬਾਰੀ ਵਾਲੇ ਇਲਾਕਿਆਂ 'ਚ ਸੜਕਾਂ ਅਤੇ ਆਮ ਜਨਜੀਵਨ ਨੂੰ ਬਹਾਲ ਕਰਨ ਦੇ ਯਤਨ ਜਾਰੀ
. . .  1 day ago
ਸ਼ਿਮਲਾ, 31 ਜਨਵਰੀ-ਹਿਮਾਚਲ ਪ੍ਰਦੇਸ਼ ਦੇ ਬਰਫ਼ਬਾਰੀ ਵਾਲੇ ਇਲਾਕਿਆਂ ਵਿਚ ਸੜਕਾਂ ਅਤੇ ਆਮ ਜਨਜੀਵਨ ਨੂੰ ਬਹਾਲ ਕਰਨ ਦੇ ਯਤਨ ਜਾਰੀ...
ਰਿਸ਼ਵਤ ਮੰਗਣ ਵਾਲੇ ਅਧਿਕਾਰੀ ਤੋਂ ਦੁਖੀ ਹੋ ਕੇ ਆਂਗਣਵਾੜੀ ਵਰਕਰ ਨੇ ਦਿੱਤਾ ਅਸਤੀਫ਼ਾ
. . .  1 day ago
ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਅਜਨਾਲਾ 'ਚ ਤਾਇਨਾਤ ਇਕ ਅਧਿਕਾਰੀ ਵਲੋਂ ਬਦਲੀ ਕਰਨ ਲਈ ਰਿਸ਼ਵਤ ਮੰਗਣ ਦੇ ਮਾਮਲੇ ਤੋਂ ਦੁਖੀ ਹੋ ਕੇ ਅਜਨਾਲਾ ਨੇੜੇ ਪਿੰਡ ਕਮੀਰਪੁਰਾ...
ਪੰਜਾਬ ਸਰਕਾਰ ਨੇ 12 ਆਈ.ਪੀ.ਐੱਸ ਅਧਿਕਾਰੀਆਂ ਨੂੰ ਵੱਖ-ਵੱਖ ਰੈਂਕਾਂ ’ਤੇ ਦਿੱਤੀ ਤਰੱਕੀ
. . .  1 day ago
ਚੰਡੀਗੜ੍ਹ, 31 ਜਨਵਰੀ- ਪੰਜਾਬ ਸਰਕਾਰ ਨੇ 12 ਆਈ.ਪੀ.ਐੱਸ. ਅਧਿਕਾਰੀਆਂ ਨੂੰ ਵੱਖ-ਵੱਖ ਰੈਂਕ ’ਤੇ ਤਰੱਕੀ ਦਿੱਤੀ ਹੈ। ਇਨ੍ਹਾਂ ’ਚ 8 ਨੂੰ ਏ.ਡੀ.ਜੀ.ਪੀ, 2 ਨੂੰ ਆਈ.ਜੀ. ਅਤੇ 2 ਨੂੰ ਡੀ.ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ।
ਮੋਰਬੀ ਪੁਲ ਹਾਦਸੇ ਮਾਮਲੇ 'ਚ ਅਦਾਲਤ ਨੇ ਐੱਮ.ਡੀ. ਜੈਸੁਖ ਪਟੇਲ ਨੂੰ ਨਿਆਇਕ ਹਿਰਾਸਤ 'ਚ ਭੇਜਿਆ
. . .  1 day ago
ਨਵੀਂ ਦਿੱਲੀ, 31 ਜਨਵਰੀ-ਗੁਜਰਾਤ ਦੇ ਮੋਰਬੀ ਪੁਲ ਦੁਰਘਟਨਾ ਮਾਮਲੇ 'ਚ ਨਾਮਜ਼ਦ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਜੈਸੁਖ ਪਟੇਲ ਨੇ ਮੰਗਲਵਾਰ ਨੂੰ ਮੋਰਬੀ ਦੀ ਸੀ.ਜੇ.ਐੱਮ. ਅਦਾਲਤ 'ਚ ਆਤਮ-ਸਮਰਪਣ...
'ਮਿੱਤਰਾਂ ਦਾ ਨਾਂ ਚੱਲਦਾ' ਦਾ ਪਾਰਟੀ ਗੀਤ 'ਜ਼ਹਿਰੀ ਵੇ' ਹੋਇਆ ਰਿਲੀਜ਼
. . .  1 day ago
ਜਲੰਧਰ, 31 ਜਨਵਰੀ- ਜ਼ੀ ਸਟੂਡੀਓਜ਼ ਨੇ ਪੰਕਜ ਬੱਤਰਾ ਫਿਲਮਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਪਾਰਟੀ ਗੀਤ 'ਜ਼ਹਿਰੀ ਵੇ' ਰਿਲੀਜ਼ ਕਰ ਦਿੱਤਾ ਹੈ। ਪੰਕਜ ਬੱਤਰਾ ਫਿਲਮਜ਼ ਦੇ...
ਏਅਰ ਇੰਡੀਆ ਮਾਮਲੇ 'ਚ ਸ਼ੰਕਰ ਮਿਸ਼ਰਾ ਨੂੰ ਦਿੱਤੀ ਗਈ ਜ਼ਮਾਨਤ
. . .  1 day ago
ਨਵੀਂ ਦਿੱਲੀ, 31 ਜਨਵਰੀ-ਪਟਿਆਲਾ ਹਾਊਸ ਕੋਰਟ ਨੇ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਸਵਾਰ ਇਕ ਔਰਤ ਨਾਲ ਕਥਿਤ ਤੌਰ 'ਤੇ ਬਦਸਲੂਕੀ ਕਰਨ ਦੇ ਦੋਸ਼ੀ ਸ਼ੰਕਰ ਮਿਸ਼ਰਾ ਨੂੰ...
ਆਸਟਰੀਆ 'ਚ ਸਿੱਖ ਧਰਮ ਰਜਿਸਟਰਡ ਕਰਵਾਉਣ ਵਾਲੇ ਸਿੱਖ ਨੌਜਵਾਨ ਸਨਮਾਨਿਤ
. . .  1 day ago
ਅੰਮ੍ਰਿਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)- ਆਸਟਰੀਆ 'ਚ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਯਤਨ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ...
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
. . .  1 day ago
ਝਬਾਲ, 31 ਜਨਵਰੀ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮੂਸੇ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਭੁਪਿੰਦਰ ਸਿੰਘ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ....
ਬਾਪੂ ਆਸਾਰਾਮ ਨੂੰ ਮਿਲੀ ਉਮਰ ਕੈਦ
. . .  1 day ago
ਸੂਰਤ, 31 ਜਨਵਰੀ- ਗਾਂਧੀਨਗਰ ਸੈਸ਼ਨ ਕੋਰਟ ਨੇ ਇਕ ਦਹਾਕੇ ਪੁਰਾਣੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸਵੈ-ਸਟਾਇਲ ਧਰਮ ਗੁਰੂ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ...
ਛੱਤੀਸਗੜ੍ਹ: ਮਲਬੇ ਹੇਠ ਦੱਬਣ ਕਾਰਨ 3 ਲੋਕਾਂ ਦੀ ਮੌਤ
. . .  1 day ago
ਰਾਏਪੁਰ, 31 ਜਨਵਰੀ- ਰਾਏਪੁਰ ਸਿਟੀ ਦੇ ਐਡੀਸ਼ਨਲ ਐਸ.ਪੀ. ਅਭਿਸ਼ੇਕ ਮਹੇਸ਼ਵਰੀ ਨੇ ਦੱਸਿਆ ਕਿ ਸਿਲਟਾਰਾ ਦੇ ਪਿੰਡ ਸਕਰਾ ਨੇੜੇ ਸੁਆਹ ਦੀ ਖ਼ੁਦਾਈ ਵਾਲੀ ਥਾਂ ’ਤੇ ਸੁਆਹ ਡਿੱਗਣ ਕਾਰਨ 5 ਲੋਕਾਂ ਦੇ ਮਲਬੇ ਹੇਠਾਂ ਦੱਬਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਜ਼ਮੀਨ ਮਾਲਕ ਖ਼ਿਲਾਫ਼...
ਮੋਰਬੀ ਪੁਲ ਹਾਦਸਾ: ਓਰੇਵਾ ਗਰੁੱਪ ਦੇ ਜੈਸੁਖ ਪਟੇਲ ਨੇ ਕੀਤਾ ਆਤਮ ਸਮਰਪਣ
. . .  1 day ago
ਸੂਰਤ, 31 ਜਨਵਰੀ- ਮੋਰਬੀ ਪੁਲ ਹਾਦਸੇ ਵਿਚ ਓਰੇਵਾ ਗਰੁੱਪ ਦੇ ਜੈਸੁਖ ਪਟੇਲ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ।
ਪਿਸ਼ਾਵਰ ਵਿਚ ਹੋਏ ਅੱਤਵਾਦੀ ਹਮਲੇ ਦੀ ਭਾਰਤ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ
. . .  1 day ago
ਨਵੀਂ ਦਿੱਲੀ, 31 ਜਨਵਰੀ- ਭਾਰਤ ਨੇ ਕੱਲ੍ਹ ਪਿਸ਼ਾਵਰ ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ, ਜਿਸ...
ਸਦਨ ਦੀ ਕਾਰਵਾਈ 13 ਦੀ ਬਜਾਏ 10 ਫ਼ਰਵਰੀ ਤੱਕ ਕੀਤੀ ਜਾਏ- ਸਿਆਸੀ ਪਾਰਟੀਆਂ
. . .  1 day ago
ਨਵੀਂ ਦਿੱਲੀ, 31 ਜਨਵਰੀ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੀ ਲੋਕ ਸਭਾ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਸਾਰੀਆਂ ਪਾਰਟੀਆਂ ਨੇ ਸਰਕਾਰ ਨੂੰ ਸਦਨ ਦੀ ਕਾਰਵਾਈ 13 ਫ਼ਰਵਰੀ ਦੀ ਬਜਾਏ 10 ਫ਼ਰਵਰੀ ਤੱਕ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਰਾਸ਼ਟਰਪਤੀ ਦੇ ਭਾਸ਼ਣ ਅਤੇ ਬਜਟ ਦੀ ਪੇਸ਼ਕਾਰੀ ’ਤੇ ਚਰਚਾ 10 ਫ਼ਰਵਰੀ...
ਭੀਮ ਸੈਨਾ ਦੇ ਮੁਖੀ ਚੰਦਰ ਸ਼ੇਖਰ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਅੱਜ ਆਪਣੇ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਉਪਰੰਤ ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ...
ਰਾਸ਼ਟਰਪਤੀ ਦਾ ਭਾਸ਼ਣ ਚੋਣ ਭਾਸ਼ਣ ਵਾਂਗ ਸੀ- ਸ਼ਸ਼ੀ ਥਰੂਰ
. . .  1 day ago
ਨਵੀਂ ਦਿੱਲੀ, 31 ਜਨਵਰੀ- ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਰਾਸ਼ਟਰਪਤੀ ਵਲੋਂ ਦਿੱਤੇ ਭਾਸ਼ਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਚੋਣ ਨਹੀਂ ਲੜਦੇ, ਪਰ ਲੱਗਦਾ ਸੀ ਕਿ ਭਾਜਪਾ ਸਰਕਾਰ ਉਨ੍ਹਾਂ ਰਾਹੀਂ ਆਪਣੀ ਅਗਲੀ ਚੋਣ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਦਾ ਸਾਰਾ ਭਾਸ਼ਣ ਚੋਣ ਭਾਸ਼ਣ ਵਰਗਾ ਲੱਗ ਰਿਹਾ ਸੀ। ਉਹ...
ਵਿਸ਼ਾਖਾਪਟਨਮ ਹੋਵੇਗੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ- ਮੁੱਖ ਮੰਤਰੀ
. . .  1 day ago
ਨਵੀਂ ਦਿੱਲੀ, 31 ਜਨਵਰੀ- ਮੁੱਖ ਮੰਤਰੀ ਵਾਈ.ਐਸ. ਜਗਨ ਮੋਹਨ ਰੈੱਡੀ ਨੇ ਅੱਜ ਵਿਸ਼ਾਖਾਪਟਨਮ ਨੂੰ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਬਣਾਉਣ ਦਾ ਐਲਾਨ ਕੀਤਾ ਹੈ। ਰੈੱਡੀ ਨੇ ਅੱਜ ਰਾਸ਼ਟਰੀ ਰਾਜਧਾਨੀ ਵਿਚ ਅੰਤਰਰਾਸ਼ਟਰੀ ਨਿਵੇਸ਼ਕਾਂ ਦੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ...
ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਬਣਨਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ
. . .  1 day ago
ਨਵੀਂ ਦਿੱਲੀ, 31 ਜਨਵਰੀ- ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਵਜੋਂ ਭਲਕੇ ਅਹੁਦਾ ਸੰਭਾਲਣਗੇ। ਉਹ ਅੱਜ ਸੇਵਾਮੁਕਤ ਹੋ ਰਹੇ ਏਅਰ ਮਾਰਸ਼ਲ ਸੰਦੀਪ ਸਿੰਘ ਦੀ ਥਾਂ ਲੈਣਗੇ।
ਜਲੰਧਰ ਪਹੁੰਚੇ ਵੈਸਟਇੰਡੀਜ਼ ਦੇ ਮਸ਼ਹੂਰ ਗੇਂਦਬਾਜ਼ ਅਤੇ ਬੱਲੇਬਾਜ਼ ਕ੍ਰਿਸ ਗੇਲ
. . .  1 day ago
ਜਲੰਧਰ, 31 ਜਨਵਰੀ (ਅੰਮ੍ਰਿਤ)- ਵੈਸਟਇੰਡੀਜ਼ ਦੇ ਮਸ਼ਹੂਰ ਗੇਂਦਬਾਜ਼ ਅਤੇ ਬੱਲੇਬਾਜ਼ ਕ੍ਰਿਸ ਗੇਲ ਜਲੰਧਰ ਵਿਖੇ ਸਪਾਰਟਨ ਕੰਪਨੀ ਵਿਚ ਪਹੁੰਚੇ। ਉਨ੍ਹਾਂ ਦੇ ਨਾਲ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਵੀ ਸਨ।
ਸਰਬ ਪਾਰਟੀ ਮੀਟਿੰਗ ’ਚ ਵਿਰੋਧੀ ਧਿਰ ਵਲੋਂ ਉਠਾਏ ਗਏ ਮੁੱਦਿਆਂ ਨੂੰ ਲੈ ਕੇ ਸਾਰੇ ਮਿਲ ਕੇ ਲੜਾਗੇਂ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 31 ਜਨਵਰੀ- ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ’ਤੇ ਪਹੁੰਚਣ ਦੀ ਬਹੁਤ ਇੱਛਾ ਸੀ, ਪਰ ਮੌਸਮ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ, ਮੈਂ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਸਰਬ ਪਾਰਟੀ ਮੀਟਿੰਗ ’ਚ ਵਿਰੋਧੀ ਧਿਰ ਵਲੋਂ ਉਠਾਏ ਗਏ ਮੁੱਦਿਆਂ ਨੂੰ ਲੈ ਕੇ ਸਾਰੇ ਮਿਲ ਕੇ ਲੜਨਗੇ। ਸਾਡੇ...
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਿਕ ਸਰਵੇਖਣ ਕੀਤਾ ਪੇਸ਼
. . .  1 day ago
ਨਵੀਂ ਦਿੱਲੀ, 31 ਜਨਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ਤੋਂ ਪਹਿਲਾਂ ਲੋਕ ਸਭਾ ਵਿਚ ਆਰਥਿਕ ਸਰਵੇਖਣ ਪੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਆਰਥਿਕਤਾ 2023-24 ਵਿਚ ਮੌਜੂਦਾ ਵਿੱਤੀ ਸਾਲ ਵਿਚ 7% ਦੇ ਮੁਕਾਬਲੇ 6.5% ਦੀ ਦਰ ਨਾਲ ਵੱਧਣ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। -ਮਹਾਤਮਾ ਗਾਂਧੀ

ਅੰਮ੍ਰਿਤਸਰ

ਭਾਰੀ ਬਾਰਿਸ਼ ਕਾਰਨ ਕਿਸਾਨਾਂ ਦੇ ਸਾਹ ਸੂਤੇ, ਫ਼ਸਲਾਂ ਦਾ ਹੋਇਆ ਨੁਕਸਾਨ

ਅੰਮਿ੍ਤਸਰ, 25 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਣ ਦਾ ਡਰ ਸਤਾਉਣ ਲੱਗਾ ਹੈ | ਸੰਭਾਵਿਤ ਆਰਥਿਕ ਨੁਕਸਾਨ ਤੋਂ ਚਿੰਤਤ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਜਿਥੇ ਸਾਫ ਦਿਖਾਈ ਦੇ ਰਹੀਆਂ ਹਨ, ਉੱਥੇ ਹੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਾਰਕੀਟ ਕਮੇਟੀ ਅੰਮਿ੍ਤਸਰ ਵਲੋਂ ਛੁੱਟੀ ਦੇ ਬਾਵਜੂਦ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ, ਜਿਸ ਕਾਰਨ ਮੰਡੀ 'ਚ ਬੀਤੇ ਦਿਨ ਮੀਂਹ ਕਰਕੇ ਵਿੱਕਣ ਤੋਂ ਰਹਿ ਗਈ ਫ਼ਸਲ ਅੱਜ ਚੰਗੇ ਭਾਅ 'ਚ ਵਿੱਕ ਗਈ | ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ 4 ਹਜ਼ਾਰ ਏਕੜ ਰਕਬੇ ਵਾਲੀ ਫ਼ਸਲ ਡਿੱਗ ਗਈ ਹੈ ਅਤੇ ਇਸ ਨਾਲ 5 ਫ਼ੀਸਦੀ ਝਾੜ ਘੱਟਣ ਦੀ ਸੰਭਾਵਨਾ ਹੈ | ਝੋਨੇ ਬਾਸਮਤੀ ਤੋਂ ਇਲਾਵਾ ਚਾਰੇ ਤੇ ਸਬਜ਼ੀਆਂ ਲਈ ਵੀ ਬਾਰਿਸ਼ ਨੁਕਸਾਨਦੇਹ ਸਾਬਤ ਹੋ ਰਹੀ ਹੈ | ਬੀਤੇ ਦਿਨ ਹੋਈ ਬਾਰਿਸ਼ ਕਰਕੇ ਦਾਣਾ ਮੰਡੀ ਭਗਤਾਂਵਾਲਾ ਵਿਖੇ ਵਿਕਣ ਤੋਂ ਰਹਿ ਗਈ ਬਾਸਮਤੀ ਨੂੰ ਪਹਿਲ ਦੇ ਆਧਾਰ 'ਤੇ ਵੇਚਣ ਲਈ ਅੱਜ ਮਾਰਕੀਟ ਕਮੇਟੀ ਅੰਮਿ੍ਤਸਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਮੰਡੀ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ, ਇਸ ਦੌਰਾਨ ਅੱਜ ਕੁੱਲ 30 ਹਜਾਰ ਕੁਇੰਟਲ 1509 ਦੀ ਫ਼ਸਲ ਵੱਖ-ਵੱਖ ਨਿੱਜੀ ਫਰਮਾਂ ਵਲੋਂ 2800-3480 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ ਗਿਆ | ਇਸ ਦੌਰਾਨ ਮਾਰਕੀਟ ਕਮੇਟੀ ਵਲੋਂ ਮੰਡੀ 'ਚੋਂ ਬਾਰਿਸ਼ ਦੇ ਪਾਣੀ ਨੂੰ ਬਾਹਰ ਕੱਢਣ ਲਈ ਮੋਟਰਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਨਾਲ ਹੀ ਵੱਖ-ਵੱਖ ਮਸ਼ੀਨਾਂ ਨਾਲ ਮੰਡੀ ਦੀ ਸਫ਼ਾਈ ਵੀ ਕਰਵਾਈ ਤਾਂ ਜੋ ਕਿਸਾਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਸੰਬੰਧੀ ਮੰਡੀ ਦੇ ਸੁਪਰਵਾਈਜਰ ਰਾਜਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੰਡੀ 'ਚ ਬਾਰਿਸ਼ ਤੋਂ ਬਚਣ ਲਈ ਵੈਸੇ ਤਾਂ ਵੱਡੇ ਸ਼ੈਂਡ ਮੌਜੂਦ ਹਨ, ਪਰ 1509 ਦੀ ਵੱਡੇ ਪੱਧਰ 'ਤੇ ਆਮਦ ਹੋਣ ਕਰਕੇ ਕਾਫ਼ੀ ਫ਼ਸਲ ਸ਼ੈਡਾਂ ਤੋਂ ਬਾਹਰ ਵੀ ਪਈ ਹੈ ਜਿਸ ਨੂੰ ਤਰਪਾਲਾਂ ਨਾਲ ਢੱਕਿਆ ਹੋਇਆ ਸੀ, ਪਰ ਲਗਾਤਾਰ ਬਾਰਿਸ਼ ਪੈਣ ਕਰਕੇ ਫ਼ਸਲ ਗਿੱਲੀ ਹੋਈ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਅੱਜ ਛੁੱਟੀ ਦੇ ਬਾਵਜੂਦ ਵੀ ਮੰਡੀ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਬੀਤੇ ਦਿਨ ਜਿਆਦਾ ਭਾਅ ਨਾ ਮਿਲਣ ਕਾਰਨ ਵਿੱਕਣ ਤੋਂ ਰਹਿ ਗਈ ਫ਼ਸਲ ਨੂੰ ਅੱਜ ਵਧੀਆ ਭਾਅ ਮਿਲ ਗਿਆ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ 9 ਲੱਖ ਕੁਇੰਟਲ 1509 ਦੀ ਆਮਦ ਹੋ ਚੁੱਕੀ ਹੈ ਤੇ ਅਗਲੇ ਦਿਨਾਂ 'ਚ 22 ਲੱਖ ਕੁਇੰਟਲ ਹੋਰ ਆਉਣ ਦੀ ਸੰਭਾਵਨਾ ਹੈ |
5 ਫ਼ੀਸਦੀ ਝਾੜ ਘੱਟਣ ਦੀ ਸੰਭਾਵਨਾ
ਇਸ ਸੰਬੰਧੀ ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਜ਼ਿਲ੍ਹਾ ਅੰਮਿ੍ਤਸਰ 'ਚ ਝੋਨੇ/ਬਾਸਮਤੀ ਦੀ ਫ਼ਸਲ ਪ੍ਰਭਾਵਿਤ ਹੋਈ ਹੈ | ਤਕਰੀਬਨ 4 ਹਜਾਰ ਏਕੜ ਰਕਬੇ 'ਚ ਫ਼ਸਲ ਡਿੱਗ ਗਈ ਹੈ ਜਿਸ ਦਾ 5 ਫ਼ੀਸਦੀ ਝਾੜ ਘੱਟਣ ਦੀ ਸੰਭਾਵਨਾ ਹੈ | ਜੇਕਰ ਬਾਰਿਸ਼ ਜਾਰੀ ਰਹਿੰਦੀ ਹੈ ਤਾਂ ਝੋਨੇ ਦੇ ਦਾਣੇ ਜਿੱਥੇ ਬਦਰੰਗ ਹੋ ਸਕਦੇ ਹਨ, ਉੱਥੇ ਹੀ ਇਸ ਦੀ ਕਟਾਈ ਵੀ 3-4 ਦਿਨ ਦੇਰੀ ਨਾਲ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਝੋਨੇ ਤੋਂ ਇਲਾਵਾ ਹਰੇ ਚਾਰੇ ਤੇ ਸਬਜ਼ੀਆਂ ਲਈ ਵੀ ਬਾਰਿਸ਼ ਨੁਕਸਾਨਦੇਹ ਹੈ ਅਤੇ ਕੁੱਲ ਮਿਲਾ ਕੇ ਜ਼ਿਲ੍ਹੇ 'ਚ ਹੋਏ ਨੁਕਸਾਨ ਦਾ ਅਨੁਮਾਨ ਬਾਰਿਸ਼ ਰੁਕਣ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ |
ਸਬਜ਼ੀਆਂ ਦਾ ਵੀ ਹੋਇਆ ਭਾਰੀ ਨੁਕਸਾਨ
ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੇ ਸੂਬਾ ਪ੍ਰੈੱਸ ਸਕੱਤਰ ਗੁੁਰਸਾਹਿਬ ਸਿੰਘ ਚਾਟੀਵਿੰਡ ਨੇ ਕਿਹਾ ਕਿ ਬਾਰਿਸ਼ ਕਾਰਨ ਝੋਨੇ ਅਤੇ ਬਾਸਮਤੀ ਤੋਂ ਇਲਾਵਾ ਸਬਜ਼ੀ ਕਾਸ਼ਤਕਾਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਅਗਲੇ ਦਿਨਾਂ 'ਚ ਸਬਜ਼ੀਆਂ ਦੇ ਭਾਅ ਵੀ ਵਧ ਸਕਦੇ ਹਨ | ਉਨ੍ਹਾਂ ਕਿਹਾ ਕਿ ਨੀਵੇਂ ਥਾਵਾਂ ਵਾਲੀਆਂ ਫ਼ਸਲਾਂ ਨੂੰ ਜਿਆਦਾ ਨੁਕਸਾਨ ਹੋਇਆ ਹੈ ਤੇ ਇਸ ਨਾਲ ਝਾੜ ਵੀ ਘਟਣ ਦੀ ਸੰਭਾਵਨਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਾਰਿਸ਼ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ |

- ਹਲਕਾ ਅਜਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ - ਮੰਤਰੀ ਧਾਲੀਵਾਲ ਦੀ ਅਗਵਾਈ 'ਚ ਚਾਰ ਅਕਾਲੀ ਤੇ ਇਕ ਕਾਂਗਰਸੀ ਕੌਂਸਲਰ 'ਆਪ' ਦੇ ਬੇੜੇ 'ਚ ਸਵਾਰ

ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਲਗਾਤਾਰ ਕੌਂਸਲਰ ਬਣਦੇ ਆ ...

ਪੂਰੀ ਖ਼ਬਰ »

ਰਾਜਨੀਤਕ ਸ਼ਹਿ 'ਤੇ ਕੁਝ ਸ਼ਰਾਰਤੀ ਅਨਸਰ ਜ਼ਮੀਨ ਹੜੱਪਣਾ ਚਾਹੁੰਦੇ ਹਨ-ਮੈਨੇਜਰ

ਅੰਮਿ੍ਤਸਰ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁ: ਸ੍ਰੀ ਗੁਰੂਸਰ ਸਤਲਾਣੀ ਸਾਹਿਬ ਪਾਤਸ਼ਾਹੀ ਛੇਵੀਂ ਹੁਸ਼ਿਆਰ ਨਗਰ ਦੇ ਮੈਨੇਜਰ ਹਰਵਿੰਦਰ ਸਿੰਘ ਵੇਰਕਾ ਨੇ ਕਿਹਾ ਕਿ ਕਥਿਤ ਤੌਰ 'ਤੇ ਕੁਝ ...

ਪੂਰੀ ਖ਼ਬਰ »

ਵਾਰਡਬੰਦੀ ਦਾ ਕੰਮ ਮੁਕੰਮਲ ਨਾ ਹੋਣ 'ਤੇ ਨਿਗਮ ਕਮਿਸ਼ਨਰ ਨੇ ਸੱਦੀ ਬੈਠਕ

ਅੰਮਿ੍ਤਸਰ, 25 ਸਤੰਬਰ (ਹਰਮਿੰਦਰ ਸਿੰਘ)- ਨਗਰ ਨਿਗਮ ਚੋਣਾਂ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ ਦੇ ਹੁਕਮਾਂ 'ਤੇ 15 ਜੂਨ ਤੋਂ ਸ਼ਹਿਰ ਦੀ ਨਵੀਂ ਵਾਰਡਬੰਦੀ ਸੰਬੰਧੀ ਸਰਵੇਖਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ | ਇਹ ਕੰਮ ਸਮਾਪਤ ਕਰਨ ਲਈ ਨਗਰ ਨਿਗਮ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲ ਵੇਰਕਾ ਦੀਆਂ ਲੜਕੀਆਂ ਨੇ ਜਿੱਤੀ ਓਵਰਆਲ ਟਰਾਫ਼ੀ

ਵੇਰਕਾ, 25 ਸਤੰਬਰ (ਪਰਮਜੀਤ ਸਿੰਘ ਬੱਗਾ)- ਸੈਂਟਰ ਐਲੀਮੈਂਟਰੀ ਸਕੂਲ ਵੇਰਕਾ ਦੀਆਂ ਅੰਡਰ-11 ਦੇ ਵਿਦਿਆਰਥੀਆਂ ਦਰਮਿਆਨ ਦੋ ਰੋਜ਼ਾ ਖੇਡ ਮੁਕਾਬਲੇ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਵੇਰਕਾ ਦੀ ਗਰਾਊਾਡ ਵਿਖੇ ਬਲਾਕ ਸਪੋਰਟਸ ਅਧਿਕਾਰੀ ਮੈਂਡਮ ਹਰਮਨਜੀਤ ਕੌਰ ਤੇ ...

ਪੂਰੀ ਖ਼ਬਰ »

ਐਡਵਾਂਸਡ ਕਰੈਕਟਰਾਈਜ਼ੇਸ਼ਨ ਟੈਕਨੀਕਸ ਫਾਰ ਕੈਮੀਕਲ ਸਕੈਫੋਲਡ 'ਤੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ

ਅੰਮਿ੍ਤਸਰ, 25 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 'ਐਡਵਾਂਸਡ ਕਰੈਕਟਰਾਈਜ਼ੇਸ਼ਨ ਟੈਕਨੀਕਜ਼ ਫਾਰ ਕੈਮੀਕਲ ਸਕੈਫੋਲਡ' ਵਿਸ਼ੇ 'ਤੇ ਇਕ ਹਫ਼ਤੇ ਦੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਓ. ਐਸ. ਡੀ.-ਟੂ ਉਪ ਕੁਲਪਤੀ ਪ੍ਰੋ. ਹਰਦੀਪ ...

ਪੂਰੀ ਖ਼ਬਰ »

ਅੰਮਿ੍ਤਸਰ ਜੇਲ੍ਹ 'ਚ ਬੰਦ ਕੈਦੀ 'ਤੇ ਹਮਲਾ

ਅੰਮਿ੍ਤਸਰ, 25 ਸਤੰਬਰ (ਗਗਨਦੀਪ ਸ਼ਰਮਾ)- ਕੇਂਦਰੀ ਸੁਧਾਰ ਘਰ (ਅੰਮਿ੍ਤਸਰ ਜੇਲ੍ਹ) ਵਿਚ ਕਿਸੇ ਅਪਰਾਧਿਕ ਮਾਮਲੇ 'ਚ ਸਜ਼ਾ ਭੁਗਤ ਰਹੇ ਕੈਦੀ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਵਲੋਂ ਪੰਚ ਕੈਦੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ...

ਪੂਰੀ ਖ਼ਬਰ »

ਸਿੱਖ ਨੌਜਵਾਨ ਦੀ ਕੁੱਟਮਾਰ ਮਾਮਲੇ 'ਚ ਦੋ ਨਾਮਜ਼ਦ

ਅੰਮਿ੍ਤਸਰ, 25 ਸਤੰਬਰ (ਗਗਨਦੀਪ ਸ਼ਰਮਾ)- ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਦੋ ਜਣਿਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ | ਪੀੜਤ ਹਰਮਨ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਉਹ ਬੰਟੀ ਨਾਲ ਅਜੀਤ ਨਗਰ ਸਥਿਤ ਇਕ ਦੁਕਾਨ 'ਤੇ ਗਿਆ ਸੀ ਤੇ ਘਰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਵਿਅਕਤੀ ਕਾਬੂ

ਮਜੀਠਾ, 25 ਸਤੰਬਰ (ਮਨਿੰਦਰ ਸਿੰਘ ਸੋਖੀ)- ਜ਼ਿਲ੍ਹਾ ਪੁਲਿਸ ਮੁਖੀ ਅੰਮਿ੍ਤਸਰ ਦਿਹਾਤੀ ਸਵਪਨ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਸਬ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਮਜੀਠਾ ਤੋਂ ਪਿੰਡ ਸ਼ਾਮਨਗਰ, ਮਰੜ੍ਹੀ ਕਲਾਂ, ਭੰਗਾਲੀ ...

ਪੂਰੀ ਖ਼ਬਰ »

ਪਾਕਿ ਦੇ ਦੋ ਹਾਕੀ ਖਿਡਾਰੀਆਂ ਨੇ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਲਿਆ ਸੰਨਿਆਸ

ਅੰਮਿ੍ਤਸਰ, 25 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ. ਐਚ. ਐਫ.) ਵਲੋਂ ਕੌਮੀ ਟੀਮ ਦੇ ਖਿਡਾਰੀਆਂ ਦੇ ਬਕਾਏ ਦਾ ਭੁਗਤਾਨ ਕਰਨ ਤੋਂ ਕੁੱਝ ਦਿਨ ਬਾਅਦ ਹੀ ਦੋ ਸੀਨੀਅਰ ਖਿਡਾਰੀਆਂ ਇਮਾਦ ਸ਼ਕੀਲ ਭੱਟ ਅਤੇ ਮੁਬਾਸ਼ਿਰ ਅਲੀ ਨੇ ਐਲਾਨ ਕੀਤਾ ਹੈ ਕਿ ਉਹ ਹੋਰ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਲੋਕ ਸੇਵਾ ਕੇਂਦਰ ਪਾਖਰਪੁਰਾ ਵਿਖੇ ਮਨਾਇਆ ਜਾਵੇਗਾ

ਜੈਂਤੀਪੁਰ, 25 ਸਤੰਬਰ (ਭੁਪਿੰਦਰ ਸਿੰਘ ਗਿੱਲ)- ਸਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਸ਼ਹੀਦ ਭਗਤ ਸਿੰਘ ਸੋਸ਼ਲ ਐਂਡ ਸਪੋਰਟਸ ਵੈੱਲਫੇਅਰ ਸੁਸਾਇਟੀ ਵਲੋਂ ਭਲਕੇ 28 ਸਤੰਬਰ ਨੂੰ ਲੋਕ ਸੇਵਾ ਕੇਂਦਰ ਪਾਖਰਪੁਰਾ ਨੇੜੇ ਹਾਕੀ ਦੀ ...

ਪੂਰੀ ਖ਼ਬਰ »

ਪਿੰਡ ਕੋਟਲੀ ਸ਼ਾਹ ਹਬੀਬ ਵਿਖੇ ਰਾਮ ਲੀਲ੍ਹਾ ਦੀ ਸ਼ੁਰੂਆਤ ਅੱਜ ਤੋਂ

ਰਮਦਾਸ, 25 ਸਤੰਬਰ (ਜਸਵੰਤ ਸਿੰਘ ਵਾਹਲਾ)- ਬ੍ਰਹਮਾ ਵਿਸ਼ਨੂੰ ਮਹੇਸ਼ ਰਾਮ ਲੀਲਾ ਕਮੇਟੀ ਪਿੰਡ ਕੋਟਲੀ ਸ਼ਾਹ ਹਬੀਬ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਪ੍ਰਧਾਨ ਗੁਰਮੇਜ ਸਿੰਘ, ਉੱਪ ਪ੍ਰਧਾਨ ਡਿੰਪਲ ਕੁਮਾਰ ਰਮਦਾਸ ਨੇ ਕੀਤੀ ਮੀਟਿੰਗ ਦੌਰਾਨ ਡਿੰਪਲ ਕੁਮਾਰ ਨੇ ...

ਪੂਰੀ ਖ਼ਬਰ »

ਸ੍ਰੀ ਸਾੲੀਂ ਕਾਲਜ ਆਫ਼ ਫਾਰਮੇਸੀ 'ਚ ਵਿਸ਼ਵ ਫਾਰਮੇਸੀ ਦਿਵਸ ਮਨਾਇਆ

ਮਾਨਾਂਵਾਲਾ, 25 ਸਤੰਬਰ (ਗੁਰਦੀਪ ਸਿੰਘ ਨਾਗੀ)- ਸ੍ਰੀ ਸਾਂਈ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਇੰਜ: ਐਸ.ਕੇ. ਪੁੰਜ ਤੇ ਐਮ.ਡੀ. ਤਿ੍ਪਤਾ ਪੁੰਜ ਦੀ ਰਹਿਨੁਮਾਈ ਹੇਠ ਚੱਲ ਰਹੇ ਸ੍ਰੀ ਸਾਂਈ ਕਾਲਜ ਆਫ਼ ਫਾਰਮੇਸੀ, ਮਾਨਾਂਵਾਲਾ (ਅੰਮਿ੍ਤਸਰ) ਵਿਖੇ ਵਿਸ਼ਵ ਫਾਰਮਾਸਿਸਟ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸੰਬੰਧੀ ਗੁ: ਪਾਤਸ਼ਾਹੀ ਦਸਵੀਂ ਆਕਾਸ਼ ਐਵੀਨਿਊ ਵਿਖੇ ਗੁਰਮਤਿ ਸਮਾਗਮ

ਅੰਮਿ੍ਤਸਰ, 25 ਸਤੰਬਰ (ਹਰਮਿੰਦਰ ਸਿੰਘ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਪਾਤਸ਼ਾਹੀ ਦਸਵੀਂ ਆਕਾਸ਼ ਐਵੀਨਿਊ ਫ਼ਤਹਿਗੜ੍ਹ ਚੂੜੀਆਂ ਰੋਡ ਵਿਖੇ ਧਾਰਮਿਕ ਸਮਾਗਮ ਸਜਾਇਆ ਗਿਆ | ਇਸ ਮੌਕੇ ਭਾਈ ਗੁਰਚਰਨ ਸਿੰਘ ਰਸੀਆ, ਭਾਈ ਸਾਹਿਬ ਸਿੰਘ ...

ਪੂਰੀ ਖ਼ਬਰ »

ਜੇ.ਸੀ.ਬੀ. ਦੀ ਲਪੇਟ 'ਚ ਆਉਣ 'ਤੇ ਵਿਅਕਤੀ ਦੀ ਮੌਤ, ਚਾਲਕ ਫ਼ਰਾਰ

ਅੰਮਿ੍ਤਸਰ, 25 ਸਤੰਬਰ (ਗਗਨਦੀਪ ਸ਼ਰਮਾ)- ਆਨੰਦ ਵਿਹਾਰ ਕਲੋਨੀ ਨੇੜੇ ਜੇ.ਸੀ.ਬੀ. ਮਸ਼ੀਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਹਾਦਸੇ ਤੋਂ ਬਾਅਦ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਪੀੜਤ ਦਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕੁਲਦੀਪ ਸਿੰਘ ਹੋਮ ...

ਪੂਰੀ ਖ਼ਬਰ »

ਪਾਕਿ 'ਚ ਹਿੰਦੂ ਔਰਤ 'ਤੇ ਹਮਲੇ ਨੂੰ ਲੈ ਕੇ ਪ੍ਰਦਰਸ਼ਨ

ਅੰਮਿ੍ਤਸਰ, 25 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਲਹਿੰਦੇ ਪੰਜਾਬ 'ਚ ਚੋਰੀ ਦੇ ਝੂਠੇ ਦੋਸ਼ 'ਚ ਇਕ ਹਿੰਦੂ ਔਰਤ 'ਤੇ ਹੋਏ ਹਮਲੇ ਦੇ ਵਿਰੋਧ 'ਚ ਘੱਟ ਗਿਣਤੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਜਾਣਕਾਰੀ ਅਨੁਸਾਰ ਘੱਟ ਗਿਣਤੀ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ...

ਪੂਰੀ ਖ਼ਬਰ »

ਜਿੱਤਣ ਤੋਂ ਵੱਧ ਖੇਡ ਵੱਲ ਧਿਆਨ ਦੇਣਾ ਚਾਹੀਦੈ-ਡਾ. ਸੋਨੀਆ ਕਪੂਰ

ਅੰਮਿ੍ਤਸਰ, 25 ਸਤੰਬਰ (ਗਗਨਦੀਪ ਸ਼ਰਮਾ)- ਰਣਜੀਤ ਐਵੀਨਿਊ ਸਥਿਤ ਜੇ.ਜੇ.ਐਸ. ਇਨੋਵੇਸ਼ਨ ਵਿਖੇ ਸੁਮਿਤ ਪੁਰੀ ਅਤੇ ਰਿਤੂ ਪੁਰੀ ਵਲੋਂ ਬੱਚਿਆਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕੰਮ ਕਰਦੇ ...

ਪੂਰੀ ਖ਼ਬਰ »

ਰਾਸਾ ਪੰਜਾਬ ਵਲੋਂ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਮੁਲਾਕਾਤ

ਅੰਮਿ੍ਤਸਰ, 25 ਸਤੰਬਰ (ਵਰਪਾਲ) - ਰਾਸਾ ਪੰਜਾਬ ਦੇ ਵਫ਼ਦ ਵਲੋਂ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨਾਲ ਮੁਲਾਕਾਤ ਕੀਤੀ ਗਈ | ਇਸ ਦੌਰਾਨ ਰਾਸਾ ਦੇ ਬੁਲਾਰੇ ਨੇ ਦੱਸਿਆ ਕਿ ਰਾਸਾ ਵਲੋਂ ਅਕਤੂਬਰ 'ਚ ਅੰਮਿ੍ਤਸਰ ਵਿਖੇ ਸੂਬਾ ਪੱਧਰੀ ਅਧਿਆਪਕ ਦਿਵਸ ਮਨਾਇਆ ਜਾ ...

ਪੂਰੀ ਖ਼ਬਰ »

ਪਾਕਿ 'ਚ ਧਮਾਕੇ ਦੌਰਾਨ ਦੋ ਸੈਨਿਕਾਂ ਦੀ ਮੌਤ

ਅੰਮਿ੍ਤਸਰ, 25 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਸਤਾਨ ਜ਼ਿਲ੍ਹੇ 'ਚ ਇਕ ਧਮਾਕੇ ਦੌਰਾਨ ਸੁਰੱਖਿਆ ਬਲਾਂ ਦੇ ਦੋ ਸੈਨਿਕ ਮਾਰੇ ਗਏ | ਪਾਕਿ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ ਵਲੋਂ ਜਾਰੀ ...

ਪੂਰੀ ਖ਼ਬਰ »

ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਤਿੰਨ ਨਾਮਜ਼ਦ

ਅੰਮਿ੍ਤਸਰ, 25 ਸਤੰਬਰ (ਗਗਨਦੀਪ ਸ਼ਰਮਾ)- ਅੰਨਗੜ੍ਹ ਪੁਲਿਸ ਵਲੋਂ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਤਿੰਨ ਨੂੰ ਨਾਮਜ਼ਦ ਕੀਤਾ ਗਿਆ ਹੈ | ਪੀੜਤ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ 4-5 ਦਿਨਾਂ ਤੋਂ ਝਬਾਲ ਰੋਡ ਸਥਿਤ ਨਸ਼ਾ ਛੁਡਾਊ ਕੇਂਦਰ ਵਿਚ ਆਇਆ ਸੀ | ਉਸ ਨੇ ਦੋਸ਼ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ 30 ਨੂੰ ਅੰਮਿ੍ਤਸਰ-ਦਿੱਲੀ ਸੜਕੀ ਮਾਰਗ ਜਾਮ ਕਰਨ ਦਾ ਐਲਾਨ

ਮਾਨਾਂਵਾਲਾ, 25 ਸਤੰਬਰ (ਗੁਰਦੀਪ ਸਿੰਘ ਨਾਗੀ)- ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ, ਸਤਨਾਮ ਸਿੰਘ ਜੰਡਿਆਲਾ, ਪਰਮਜੀਤ ਸਿੰਘ ਬਾਘਾ ਚਾਟੀਵਿੰਡ ਦੀ ਅਗਵਾਈ 'ਚ ...

ਪੂਰੀ ਖ਼ਬਰ »

- ਮਾਮਲਾ ਮਾਲ ਰੋਡ ਜ਼ਮੀਨਦੋਜ਼ ਹਿੱਸੇ 'ਚ ਸੜਕ ਧਸਣ ਦਾ - ਐਮ.ਟੀ.ਪੀ. ਵਿਭਾਗ 'ਤੇ ਡਿੱਗ ਸਕਦੀ ਹੈ ਇਕ ਵਾਰ ਫਿਰ ਗਾਜ

ਅੰਮਿ੍ਤਸਰ, 25 ਸਤੰਬਰ (ਹਰਮਿੰਦਰ ਸਿੰਘ)- ਬੀਤੇ ਦਿਨ ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਮਾਲ ਰੋਡ ਵਿਖੇ ਇਕ ਨਿਰਮਾਣ ਅਧੀਨ ਹੋਟਲ ਦੇ ਜ਼ਮੀਨਦੋਜ਼ ਹਿੱਸੇ 'ਚ ਸੜਕ ਦਾ ਇਕ ਵੱਡਾ ਹਿੱਸਾ ਬੈਠ ਜਾਣ ਕਰਕੇ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਇਕ ਵਾਰ ਕਟਹਿਰੇ ਵਿਚ ਆ ਗਿਆ ਹੈ | ...

ਪੂਰੀ ਖ਼ਬਰ »

ਵਿਰਸਾ ਵਿਹਾਰ 'ਚ 'ਬੈਠਕ' ਪ੍ਰੋਗਰਾਮ 'ਚ ਲੱਗੀ ਰੌਣਕ

ਅੰਮਿ੍ਤਸਰ, 25 ਸਤੰਬਰ (ਹਰਮਿੰਦਰ ਸਿੰਘ)- ਵਿਰਸਾ ਵਿਹਾਰ ਦੇ ਵਿਹੜੇ 'ਚ ਹਰ ਐਤਵਾਰ ਨੂੰ ਰੌਣਕ ਲਗਾਉਣ ਲਈ ਵਿਰਸਾ ਵਿਹਾਰ ਸੁਸਾਇਟੀ ਵਲੋਂ ਸੰਗੀਤਕਾਰ ਹਰਿੰਦਰ ਸੋਹਲ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਬੈਠਕ ਪ੍ਰੋਗਰਾਮ ਦੌਰਾਨ ਅੱਜ ਕਈ ਲੋਕਾਂ ਵਲੋਂ ਅਪਣੇ ਅੰਦਰ ਦੀ ਕਲਾ ...

ਪੂਰੀ ਖ਼ਬਰ »

ਬਾਬਾ ਰਾਮਦਾਸ ਦੇ ਜੋੜ ਮੇਲੇ ਮੌਕੇ ਮੰਤਰੀ ਡਾ: ਨਿੱਜਰ ਨੇ ਲਵਾਈ ਹਾਜ਼ਰੀ

ਸੁਲਤਾਨਵਿੰਡ, 25 ਸਤੰਬਰ (ਗੁਰਨਾਮ ਸਿੰਘ ਬੁੱਟਰ)- ਸਭ ਤੋਂ ਪੁਰਾਣੇ ਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਭਾਈ ਮੰਝ ਸਾਹਿਬ ਰੋਡ 'ਤੇ ਸਥਿਤ ਗੁਰਦੁਆਰਾ ਸੰਤ ਬਾਬਾ ਰਾਮਦਾਸ ਜੀ ਦਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹਰਦੇਵ ਸਿੰਘ ਦੀ ...

ਪੂਰੀ ਖ਼ਬਰ »

ਗਿਆਨੀ ਸੋਹਣ ਸਿੰਘ ਸੀਤਲ ਢਾਡੀ ਕਵੀਸ਼ਰ ਗੁਰਮਤਿ ਮਿਸ਼ਨਰੀ ਕਾਲਜ ਵਲੋਂ ਨਵੇਂ ਸੈਸ਼ਨ ਲਈ ਸਿਖਿਆਰਥੀਆਂ ਦੀ ਚੋਣ

ਅੰਮਿ੍ਤਸਰ, 25 ਸਤੰਬਰ (ਸਟਾਫ਼ ਰਿਪੋਰਟਰ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਢਾਡੀ, ਕਵੀਸ਼ਰ ਤਿਆਰ ਕਰਨ ਲਈ ਚਲਾਈ ਜਾ ਰਹੀ ਇਕਲੌਤੀ ਵਿੱਦਿਅਕ ਸੰਸਥਾ ਗਿਆਨੀ ਸੋਹਣ ਸਿੰਘ ਸੀਤਲ ਢਾਡੀ ਕਵੀਸ਼ਰ ਗੁਰਮਤਿ ਮਿਸ਼ਨਰੀ ਕਾਲਜ ਗੁਰੂ ਕੀ ਵਡਾਲੀ ਵਿਖੇ ਨਵੇਂ ...

ਪੂਰੀ ਖ਼ਬਰ »

ਜਥੇ. ਝੀਂਡਾ ਜਥੇਦਾਰ ਦਾਦੂਵਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ-ਭੋਮਾ

ਅੰਮਿ੍ਤਸਰ, 25 ਸਤੰਬਰ (ਹਰਮਿੰਦਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕਿਹਾ ਹੈ ਕਿ ਜਗਦੀਸ਼ ਸਿੰਘ ਝੀਂਡਾ ਵਲੋਂ ਗ਼ੈਰ ਸੰਵਿਧਾਨਕ ਤੇ ਗ਼ੈਰ ਵਿਧਾਨਕ ਤਰੀਕੇ ਨਾਲ ਸਾਰੇ ਨਿਯਮਾਂ ...

ਪੂਰੀ ਖ਼ਬਰ »

ਰਾਕੇਸ਼ ਸ਼ਰਮਾ ਸ੍ਰੀ ਹਨੰੂਮਾਨ ਮੰਦਰ ਦੇ ਚੇਅਰਮੈਨ ਨਿਯੁਕਤ

ਅੰਮਿ੍ਤਸਰ, 25 ਸਤੰਬਰ (ਸੁਰਿੰਦਰ ਕੋਛੜ)- ਸ੍ਰੀ ਦੁਰਗਿਆਣਾ ਤੀਰਥ ਵਿਖੇ ਡਾ: ਰਾਕੇਸ਼ ਸ਼ਰਮਾ ਨੂੰ ਵੱਡਾ ਹਨੂਮਾਨ ਮੰਦਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਸ੍ਰੀ ਦੁਰਗਿਆਣਾ ਤੀਰਥ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਅੱਜ ਡਾ: ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਅੰਮਿ੍ਤਸਰ, 25 ਸਤੰਬਰ (ਜੱਸ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ, ਖ਼ਾਲਸਾ ਕਾਲਜ ਆਫ਼ ਲਾਅ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੈਮੀਨਾਰ ਕਰਵਾਇਆ

• ਅਪੰਗਤਾ ਨੂੰ ਮਾਨਸਿਕਤਾ 'ਤੇ ਭਾਰੂ ਨਾ ਹੋਣ ਦਿੱਤਾ ਜਾਵੇ-ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਅੰਮਿ੍ਤਸਰ, 25 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ, ਸਮਾਜਿਕ ਸੁਰੱਖਿਆ, ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਡਾ: ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਵਲੋਂ ਅਮਰੀਕਾ 'ਚ ਅੰਮਿ੍ਤਧਾਰੀ ਵਿਦਿਆਰਥੀ ਨੂੰ ਗਿ੍ਫ਼ਤਾਰ ਕਰਨ ਦੀ ਨਿਖੇਧੀ

ਅੰਮਿ੍ਤਸਰ, 25 ਸਤੰਬਰ (ਹਰਮਿੰਦਰ ਸਿੰਘ)- ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਵਲੋਂ ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਸ਼ਾਰਲਟ ਵਿਖੇ ਅੰਮਿ੍ਤਧਾਰੀ ਵਿਦਿਆਰਥੀ ਨੂੰ ਕਿਰਪਾਨ ਪਹਿਨਣ 'ਤੇ ਯੂਨੀਵਰਸਿਟੀ ਕੈਂਪਸ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਦੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੇ 'ਇੰਜੀਨੀਅਰ ਦਿਵਸ' ਮਨਾਇਆ

ਅੰਮਿ੍ਤਸਰ, 25 ਸਤੰਬਰ (ਜੱਸ)- ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਭਾਰਤ ਦੇ ਸਭ ਤੋਂ ਉੱਤਮ ਇੰਜੀਨੀਅਰਾਂ 'ਚੋਂ ਇਕ ਐਮ. ਵਿਸ਼ਵੇਸ਼ਵਰਿਆ ਦੇ ਜਨਮ ਦਿਨ ਨੂੰ ਸਮਰਪਿਤ 'ਇੰਜੀਨੀਅਰ ਦਿਵਸ' ਮਨਾਇਆ | ਇਸ ਮੌਕੇ ਜਨਰਲ ਸਿਖਲਾਈ ਤੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦਾ ਇੰਟਰ ਕਾਲਜ ਟੂਰਨਾਮੈਂਟਾਂ ਦੀ ਓਵਰਆਲ ਟਰਾਫ਼ੀ 'ਤੇ ਕਬਜ਼ਾ

ਅੰਮਿ੍ਤਸਰ, 25 ਸਤੰਬਰ (ਜੱਸ)- ਇਤਿਹਾਸਕ ਖ਼ਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਇੰਟਰ ਕਾਲਜ ਟੂਰਨਾਮੈਂਟ 'ਚ ਕੁੱਲ 48760 ਪੁਆਇੰਟ ਹਾਸਿਲ ਕਰਕੇ ਸ਼ਹੀਦ ਭਗਤ ਸਿੰਘ ਯਾਦਗਾਰੀ ਓਵਰ ਆਲ ਟਰਾਫ਼ੀ 2021-22 'ਤੇ ਕਬਜ਼ਾ ਕੀਤਾ ...

ਪੂਰੀ ਖ਼ਬਰ »

ਸਿਵਲ ਸਰਜਨ ਦਫ਼ਤਰ ਵਿਖੇ ਕੌਮਾਂਤਰੀ ਫਾਰਮੇਸੀ ਦਿਵਸ ਮਨਾਇਆ

ਅੰਮਿ੍ਤਸਰ, 25 ਸਤੰਬਰ (ਗਗਨਦੀਪ ਸ਼ਰਮਾ)- ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਵਲੋਂ ਕੌਮਾਂਤਰੀ ਫਾਰਮੇਸੀ ਦਿਵਸ ਸਿਵਲ ਸਰਜਨ ਦਫ਼ਤਰ ਅੰਮਿ੍ਤਸਰ ਵਿਖੇ ਪ੍ਰਧਾਨ ਅਸ਼ੋਕ ਸ਼ਰਮਾ, ਜਨਰਲ ਸਕੱਤਰ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ...

ਪੂਰੀ ਖ਼ਬਰ »

ਲੰਗੂਰ ਮੇਲੇ ਦੇ ਮੱਦੇਨਜ਼ਰ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ

ਅੰਮਿ੍ਤਸਰ, 25 ਸਤੰਬਰ (ਸੁਰਿੰਦਰ ਕੋਛੜ)- ਉੱਤਰੀ ਭਾਰਤ ਦਾ ਮਸ਼ਹੂਰ ਲੰਗੂਰ ਮੇਲਾ 26 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ | ਦੁਨੀਆ ਭਰ 'ਚ ਸਿਰਫ਼ ਅੰਮਿ੍ਤਸਰ 'ਚ ਮਨਾਏ ਜਾਣ ਵਾਲੇ ਇਸ ਅਨੋਖੇ ਮੇਲੇ 'ਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਲੋਕ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਮੇਲੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਅਦਾਰਿਆਂ ਦੇ ਵਿਦਿਆਰਥੀਆਂ ਨੇ ਬਾਕਸਿੰਗ 'ਚ ਮਾਰੀਆਂ ਮੱਲਾਂ ਖ਼ਾਲਸਾ ਕਾਲਜ ਗਰਲਜ਼ ਸੀ.ਸੈ. ਸਕੂਲ ਦੀਆਂ ਖਿਡਾਰਨਾਂ ਓਵਰਆਲ ਜੇਤੂ

ਅੰਮਿ੍ਤਸਰ, 25 ਸਤੰਬਰ (ਹਰਮਿੰਦਰ ਸਿੰਘ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਹੈਰੋਇਨ ਸਮੇਤ ਦੋ ਕਾਬੂ

ਛੇਹਰਟਾ 25 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਪੁਲਿਸ ਥਾਣਾ ਛੇਹਰਟਾ ਦੇ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਛੇਹਰਟਾ ਖੇਤਰ 'ਚ ਨਸ਼ਾ ਤਸਕਰਾਂ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਸ ਸਿਲਸਿਲੇ ਦੇ ਚਲਦਿਆਂ ...

ਪੂਰੀ ਖ਼ਬਰ »

ਭਾਜਪਾਈਆਂ ਨੇ ਪੰਡਿਤ ਦੀਨ ਦਿਆਲ ਉਪਾਧਿਆਇ ਦਾ ਜਨਮ ਦਿਨ ਮਨਾਇਆ 'ਆਪ', ਅਕਾਲੀ ਤੇ ਕਾਂਗਰਸੀ ਆਗੂ ਸਾਥੀਆਂ ਸਮੇਤ ਭਾਜਪਾ 'ਚ ਹੋਏ ਸ਼ਾਮਿਲ

ਅੰਮਿ੍ਤਸਰ, 25 ਸਤੰਬਰ (ਹਰਮਿੰਦਰ ਸਿੰਘ)- ਭਾਰਤੀ ਜਨ ਸੰਘ ਦੇ ਸਹਿ-ਸੰਸਥਾਪਕ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਚਾਰਕ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਜਨਮ ਦਿਨ ਮੌਕੇ ਭਾਜਪਾ ਆਗੂ ਡਾ: ਜਗਮੋਹਨ ਸਿੰਘ ਰਾਜੂ (ਸਾਬਕਾ ਆਈ.ਏ.ਐਸ.) ਦੀ ਅਗਵਾਈ ਹੇਠ ਮੰਡਲ ਪ੍ਰਧਾਨ ਰਾਕੇਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX