ਚੰਡੀਗੜ੍ਹ, 25 ਸਤੰਬਰ (ਮਨਜੋਤ ਸਿੰਘ ਜੋਤ)-ਬੀਤੇ ਸ਼ੁੱਕਰਵਾਰ ਤੋਂ ਚੰਡੀਗੜ੍ਹ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲਗਾਤਾਰ ਪੈ ਰਿਹਾ ਮੀਂਹ ਐਤਵਾਰ ਵੀ ਜਾਰੀ ਰਿਹਾ, ਜਿਸ ਕਾਰਨ ਸ਼ਹਿਰ ਦੀਆਂ ਕਈ ਅਹਿਮ ਸੜਕਾਂ 'ਤੇ ਪਾਣੀ ਭਰ ਗਿਆ | ਲਗਾਤਾਰ ਪੈ ਰਹੇ ਮੀਂਹ ਕਾਰਨ ਕੁਝ ਸੜਕਾਂ ਅਤੇ ਫੁੱਟਪਾਥ ਵੀ ਧਸ ਗਏ ਹਨ, ਜਿਸ ਕਾਰਨ ਵੀ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ | ਇਸ ਦੇ ਨਾਲ ਹੀ ਕਈ ਥਾਵਾਂ 'ਤੇ ਸੜਕਾਂ ਦੀ ਹਾਲਤ ਵੀ ਖ਼ਸਤਾ ਹੋ ਗਈ ਹੈ | ਮੌਸਮ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਸ਼ਹਿਰ ਵਿਚ 120.6 ਮਿਲੀ ਮੀਟਰ ਮੀਂਹ ਦਰਜ ਕੀਤਾ ਗਿਆ ਹੈ | ਇਸ ਮਹੀਨੇ ਪਏ ਅਜਿਹੇ ਭਾਰੀ ਮੀਂਹ ਕਾਰਨ ਸੁਖਨਾ ਝੀਲ ਵਿਚ ਵੀ ਪਾਣੀ ਦਾ ਪੱਧਰ ਖੱਤਰੇ ਦੇ ਨਿਸ਼ਾਨ ਨੇੜੇ ਤੱਕ ਵੱਧ ਗਿਆ, ਜਿਸ ਤੋਂ ਬਾਅਦ ਸੁਖਨਾ ਝੀਲ ਦਾ ਇਕ ਫਲੱਡ ਗੇਟ ਖੋਲ੍ਹਣਾ ਪੈ ਗਿਆ | ਸੋਮਵਾਰ ਵੀ ਸ਼ਹਿਰ ਵਿਚ ਮੀਂਹ ਅਤੇ ਬੱਦਲਵਾਈ ਰਹਿਣ ਦੇ ਅਸਾਰ ਹਨ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਦਿਨ ਲਗਾਤਾਰ ਪਏ ਮੀਂਹ ਕਾਰਨ ਤਾਪਮਾਨ ਵਿਚ 7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ | ਸ਼ਹਿਰ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 25.9 ਡਿਗਰੀ ਦਰਜ ਕੀਤਾ ਗਿਆ ਹੈ, ਜਦ ਕਿ ਹੇਠਲਾ ਤਾਪਮਾਨ 22.4 ਡਿਗਰੀ ਦਰਜ ਕੀਤਾ ਗਿਆ ਹੈ, ਜੋ ਵੀ ਆਮ ਤਾਪਮਾਨ ਨਾਲੋਂ 2 ਡਿਗਰੀ ਘੱਟ ਹੈ | ਅੱਜ ਸਵੇਰ 8.30 ਵਜੇ ਤੋਂ ਸ਼ਾਮ 5.30 ਵਜੇ ਤੱਕ 21.1 ਮਿਲੀ ਮੀਟਰ ਮੀਂਹ ਦਰਜ ਹੋਇਆ ਹੈ | ਸ਼ਹਿਰ ਵਿਚ ਪਏ ਇਸ ਮੀਂਹ ਕਾਰਨ ਕਈ ਥਾਵਾਂ 'ਤੇ ਦਰੱਖਤ ਡਿੱਗਣ ਦੀ ਜਾਣਕਾਰੀ ਵੀ ਮਿਲੀ ਹੈ | ਸੈਕਟਰ-45/50 ਨੂੰ ਵੰਡਦੀ ਸੜਕ 'ਤੇ ਇਕ ਵੱਡਾ ਦਰੱਖਤ ਡਿੱਗਣ ਕਾਰਨ ਸੜਕ ਇਕ ਪਾਸੇ ਤੋਂ ਪੂਰੀ ਤਰ੍ਹਾਂ ਬੰਦ ਹੋ ਗਈ, ਜਿਸ ਤੋਂ ਬਾਅਦ ਨਗਰ ਨਿਗਮ ਕਰਮਚਾਰੀਆਂ ਵਲੋਂ ਦਰੱਖਤ ਦੀ ਕੱਟਾਈ ਕਰਕੇ ਰਸਤੇ ਨੂੰ ਖੋਲਿ੍ਹਆ ਗਿਆ | ਇਸੇ ਤਰ੍ਹਾਂ ਸੈਕਟਰ-33/45 ਨੂੰ ਵੰਡਦੀ ਸੜਕ 'ਤੇ ਵੀ ਇਕ ਪਾਸੇ ਮੀਂਹ ਪੈਣ ਨਾਲ ਸੜਕ ਹੇਠਾਂ ਧੱਸ ਗਈ, ਜਿਸ ਕਾਰਨ ਸੜਕ ਵਿਚ ਇਕ ਵੱਡਾ ਟੋਇਆ ਪੈ ਗਿਆ | ਕਿਸੇ ਹਾਦਸੇ ਨੂੰ ਰੋਕਣ ਲਈ ਪੁਲਿਸ ਵਲੋਂ ਟੋਏ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਗਏ | ਇਸ ਦੇ ਇਲਾਵਾ ਵੀ ਸ਼ਹਿਰ ਦੇ ਕਈ ਹਿੱਸਿਆਂ 'ਚ ਦਰੱਖਤ ਡਿੱਗੇ ਹਨ | ਮੀਂਹ ਕਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ |
ਚੰਡੀਗੜ੍ਹ, 25 ਸਤੰਬਰ (ਅਜਾਇਬ ਸਿੰਘ ਔਜਲਾ)-ਕਿਸੇ ਵੀ ਸੰਸਥਾਨ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਭਵਿੱਖ ਨਿਧੀ ਬੇਹੱਦ ਮਹੱਤਵਪੂਰਣ ਹੈ | ਆਨਲਾਈਨ ਪ੍ਰਣਾਲੀ ਵਿਚ ਡਾਟਾ ਦਰਜ ਕਰਦੇ ਸਮੇਂ ਬੇਹੱਦ ਸਾਵਧਾਨੀ ਦੀ ਜ਼ਰੂਰਤ ਹੈ | ਕਰਮਚਾਰੀਆਂ ਦਾ ਡਾਟਾ ਪੀ.ਐਫ. ਲਈ ਦੇਣ ਲਈ ...
ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)-ਪੋਸਟ ਗਰੈਜ਼ੂਏਟ ਗੌਰਮਿੰਟ ਕਾਲਜ ਸੈਕਟਰ-11 ਵਲੋਂ ਐਨ.ਐਸ.ਐਸ. ਦਿਵਸ ਮਨਾਇਆ ਗਿਆ | ਮੁੱਖ ਮਹਿਮਾਨ ਡਾ. ਵੀ. ਕੇ. ਨਾਗਪਾਲ ਪ੍ਰੋਜੈਕਟ ਡਾਇਰੈਕਟਰ, ਸਟੇਟ ਏਡਜ ਕੰਟਰੋਲ ਸੁਸਾਈਟੀ ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਕਰਨ ਲਈ ...
ਚੰਡੀਗੜ੍ਹ, 25 ਸਤੰਬਰ (ਮਨਜੋਤ ਸਿੰਘ ਜੋਤ)- ਭਾਜਪਾ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਰੱਖਣ ਦਾ ਸਵਾਗਤ ਕੀਤਾ ਹੈ | ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ | ਸੂਬਾਈ ਬੁਲਾਰੇ ...
ਚੰਡੀਗੜ੍ਹ, 25 ਸਤੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 11 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 43 ਹੈ | ਅੱਜ ਆਏ ਨਵੇਂ ਮਾਮਲੇ ਸੈਕਟਰ-26, 32, ਬੁੜੈਲ ਅਤੇ ਦੜੂਆ ...
ਚੰਡੀਗੜ੍ਹ, 25 ਸਤੰਬਰ (ਅਜਾਇਬ ਸਿੰਘ ਔਜਲਾ)-ਪ੍ਰਸਿੱਧ ਲੇਖਿਕਾ ਡਾ. ਪ੍ਰਤਿਭਾ ਮਾਹੀ ਦੀ ਪੁਸਤਕ 'ਇਸ਼ਕ ਨਚਾਵੇ ਗਲੀ-ਗਲੀ' ਦੇ ਰਿਲੀਜ਼ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਰਾਜੇਸ਼ ਰਾਏ, ਆਈ.ਆਰ.ਐਸ., ਡਿਪਟੀ ਕਮਿਸ਼ਨਰ, (ਜੀ.ਐਸ.ਟੀ. ਪੰਜਾਬ) ਅਤੇ ਵਿਸ਼ੇਸ਼ ...
ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)-ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਮਹਿਲਾ ਕਿ੍ਕਟ ਟੀਮ ਨੂੰ ਇੰਗਲੈਂਡ ਖਿਲਾਫ਼ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਜਿੱਤਣ ਲਈ ਦਿੱਤੀ ਮੁਬਾਰਕਬਾਦ ਦਿੱਤੀ ਹੈ | ਖੇਡ ਮੰਤਰੀ ਨੇ ਕਿਹਾ ਕਿ ਭਾਰਤੀ ਮਹਿਲਾ ...
ਲਾਲੜੂ, 25 ਸਤੰਬਰ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਗਲਾਸ ਪੈਲੇਸ ਘੋਲੂਮਾਜਰਾ ਨੇੜੇ ਇਕ ਕਾਰ ਦੀ ਫੇਟ ਲੱਗਣ ਕਾਰਨ 47 ਸਾਲਾ ਸਾਇਕਲ ਸਵਾਰ ਦੀ ਮੌਤ ਹੋ ਗਈ ਹੈ | ਪੁਲਿਸ ਨੇ ਕਾਰ ਦੇ ਫ਼ਰਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ...
ਲਾਲੜੂ, 25 ਸਤੰਬਰ (ਰਾਜਬੀਰ ਸਿੰਘ)-ਪਿਛਲੇ 4 ਦਿਨਾਂ ਤੋਂ ਲਗਾਤਾਰ ਰੁਕ-ਰੁਕ ਕੇ ਪੈ ਰਹੀ ਬਰਸਾਤ ਨੇ ਭਾਵੇਂ ਅੱਜ ਕੁੱਝ ਬਰੇਕਾਂ ਲਾਈਆਂ ਹਨ, ਪਰ ਇਸ ਉਪਰੰਤ ਕਿਸਾਨਾਂ ਦੀਆਂ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ | ਬਰਸਾਤ ਨੇ ਕਿਸਾਨੀ ਨੂੰ ਖੇਤ ਤੋਂ ਲੈ ਕੇ ਅਨਾਜ ...
ਲਾਲੜੂ, 25 ਸਤੰਬਰ (ਰਾਜਬੀਰ ਸਿੰਘ)-ਪਿਛਲੇ 4 ਦਿਨਾਂ ਤੋਂ ਲਗਾਤਾਰ ਰੁਕ-ਰੁਕ ਕੇ ਪੈ ਰਹੀ ਬਰਸਾਤ ਨੇ ਭਾਵੇਂ ਅੱਜ ਕੁੱਝ ਬਰੇਕਾਂ ਲਾਈਆਂ ਹਨ, ਪਰ ਇਸ ਉਪਰੰਤ ਕਿਸਾਨਾਂ ਦੀਆਂ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ | ਬਰਸਾਤ ਨੇ ਕਿਸਾਨੀ ਨੂੰ ਖੇਤ ਤੋਂ ਲੈ ਕੇ ਅਨਾਜ ...
ਖਰੜ, 25 ਸਤੰਬਰ (ਤਰਸੇਮ ਸਿੰਘ ਜੰਡਪੁਰੀ)-ਖਰੜ ਸਿਟੀ ਪੁਲਿਸ ਵਲੋਂ ਥਾਣੇ ਵਿਚ ਜਗ੍ਹਾਂ ਦੀ ਘਾਟ ਹੋਣ ਕਰਕੇ ਭਗਤ ਗਰਾਊਾਡ ਨੇੜੇ ਰੱਖੇ ਖੁੱਲ੍ਹੀ ਗਰਾਊਾਡ 'ਚ ਰੱਖੀਆਂ ਗੱਡੀਆਂ ਨੂੰ ਤਿੰਨ/ਚਾਰ ਵਾਰੀ ਅੱਗ ਲਾਉਣ ਵਾਲੇ 2 ਮੁਲਜ਼ਮ ਪੁਲਿਸ ਨੇ ਗਿ੍ਫ਼ਤਾਰ ਕੀਤੇ ਹਨ, ਜੋ ਕਿ ...
ਮਾਜਰੀ, 25 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪੁਲਿਸ ਥਾਣਾ ਮਾਜਰੀ ਅਧੀਨ ਪੈਂਦੇ ਵੱਖ-ਵੱਖ ਪਿੰਡਾਂ 'ਚ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਰਕੇ ਲੋਕਾਂ ਵਿਚ ਸਹਿਮ ਵਾਲਾ ਮਾਹÏਲ ਬਣਿਆ ਹੋਇਆ ਹੈ | ਬੀਤੀ ਰਾਤ ਪੁਲਿਸ ਥਾਣਾ ਦੇ ਬਿਲਕੁਲ ਨੇੜੇ ਦੋ ...
ਖਰੜ, 25 ਸਤੰਬਰ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਨੂੰ 200 ਗ੍ਰਾਮ ਗਾਂਜੇ ਸਮੇਤ ਗਿ੍ਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਸੁਮਿਤ ਅਤੇ ਦੂਜੇ ਦੀ ਪਛਾਣ ਜਤਿਨ ਬੰਗਾਲਾ ਬਸਤੀ ਮੁੰਡੀ ਖਰੜ ਵਜੋਂ ਹੋਈ ਹੈ | ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਸੂਚਨਾ ...
ਕੁਰਾਲੀ, 25 ਸਤੰਬਰ (ਬਿੱਲਾ ਅਕਾਲਗੜ੍ਹੀਆ)-ਦੋਆਬਾ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ 'ਵਿਸ਼ਵ ਓਜ਼ੋਨ ਦਿਵਸ' 'ਤੇ ਇਕ ਪ੍ਰੋਗਰਾਮ ਕੀਤਾ ਕੀਤਾ ਜਿਸ ਵਿਚ ਵੱਡੀ ਗਿਣਤੀ ਵਿਚ ਗਰੁੱਪ ਦੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੇ ਹਿੱਸਾ ਲਿਆ | ਪ੍ਰੋਗਰਾਮ ਦੀ ...
ਐੱਸ. ਏ. ਐੱਸ. ਨਗਰ, 25 ਸਤੰਬਰ (ਜਸਬੀਰ ਸਿੰਘ ਜੱਸੀ)-ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦਾ ਨਤੀਜਾ ਹੈ ਕਿ ਸ਼ੂਟਿੰਗ ਵਿਚ ਪਹਿਲੀ ਵਾਰ 1500 ਸ਼ੂਟਰਾਂ ਨੇ ਹਿੱਸਾ ਲਿਆ | ਉਨ੍ਹਾਂ ...
ਐੱਸ. ਏ. ਐੱਸ. ਨਗਰ, 25 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ 32 ਬੋਰ ਦੀ ਰਿਵਾਲਵਰ ਅਤੇ ਕਾਰਤੂਸਾਂ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਿੰਡ ਦੁਪੇਡੀ ਜ਼ਿਲ੍ਹਾ ਕਰਨਾਲ ...
ਡੇਰਾਬੱਸੀ, 25 ਸਤੰਬਰ (ਰਣਬੀਰ ਸਿੰਘ ਪੜ੍ਹੀ)-ਸੰਤ ਨਿਰੰਕਾਰੀ ਮਿਸ਼ਨ ਵਲੋਂ ਤਿ੍ਵੇਦੀ ਕੈਂਪ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਨਿਰੰਕਾਰੀ ਮਿਸ਼ਨ ਕੈਂਪ ਖੇਤਰੀ ਸੰਚਾਲਕ ਰਾਜੇਸ਼ ਗੌੜ ਨੇ ਕੀਤਾ | ਇਸ ਮੌਕੇ ਚੰਡੀਗੜ੍ਹ ਜੋਨ ਦੇ ਜੋਨਲ ਇੰਚਾਰਜ ਵੀ ...
ਐੱਸ. ਏ. ਐੱਸ. ਨਗਰ, 25 ਸਤੰਬਰ (ਜਸਬੀਰ ਸਿੰਘ ਜੱਸੀ)-ਪੁਰਾਤਨ ਕਲਾ ਕੇਂਦਰ ਭਾਰਤ ਦੀਆਂ ਪੁਰਾਤਨ ਕਲਾਵਾਂ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਲਈ ਪਿਛਲੇ 6 ਦਹਾਕਿਆਂ ਤੋਂ ਸ਼ਾਨਦਾਰ ਕੰਮ ਕਰ ਰਿਹਾ ਹੈ | ਕੇਂਦਰ ਦੇ ਮੁਹਾਲੀ ਅਤੇ ਚੰਡੀਗੜ੍ਹ ਕੰਪਲੈਕਸ ਵਿਚ ਵਿਦਿਆਰਥੀ ...
ਐੱਸ. ਏ. ਐੱਸ. ਨਗਰ, 25 ਸਤੰਬਰ (ਜਸਬੀਰ ਸਿੰਘ ਜੱਸੀ)-ਪੰਜਾਬ ਦੇ ਯਾਤਰਾ ਅਤੇ ਸਭਿਆਚਾਰਕ ਮਾਮਲੇ, ਕਿਰਤ, ਨਿਵੇਸ਼ ਪ੍ਰੋਤਸਾਹਨ ਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਪਿੰਡ ਨਵਾਂਗਰਾਉਂ ਵਿਖੇ ਕਮੇਟੀ ਦਫ਼ਤਰ ਕੋਲ ਚੌਂਕ 'ਚ ਅੱਜ ਸ਼ਹੀਦ-ਏ-ਆਜ਼ਮ ...
ਜ਼ੀਰਕਪੁਰ, 25 ਸਤੰਬਰ (ਹੈਪੀ ਪੰਡਵਾਲਾ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਹਲਕਾ ਡੇਰਾਬੱਸੀ ਦੇ ਵਾਸੀਆਂ ਨੂੰ ਅੱਸੂ ਦੇ ਪਵਿੱਤਰ ਨਰਾਤਿਆਂ ਦੀ ਸ਼ੁਰੂਆਤ 'ਤੇ ਵਧਾਈ ਦਿੰਦਿਆਂ ਸਦਭਾਵਨਾ ਦਾ ਸੁਨੇਹਾ ਦਿੱਤਾ | ਉਨ੍ਹਾਂ ਕਿਹਾ ਕਿ ਨਰਾਤਿਆਂ ਦੇ ਆਗਮਨ ਤੋਂ ...
ਐੱਸ. ਏ. ਐੱਸ. ਨਗਰ, 25 ਸਤੰਬਰ (ਜਸਬੀਰ ਸਿੰਘ ਜੱਸੀ)-ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਅੱਤਿਆਚਾਰ ਭਿ੍ਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੀ ਅਗਵਾਈ ਵਿਚ ਸੈਕਟਰ-66 ਦੇ ਇਕ ਨਿਜੀ ਸਕੂਲ ਦੇ ਖ਼ਿਲਾਫ਼ ਗਰੀਬ ਅਤੇ ਅਨੁਸੂਚਿਤ ਜਾਤੀ ਨਾਲ ਸੰਬੰਧਤ ਵਿਦਿਆਰਥਣ ਪਰੀਤ ਕੌਰ ਅਤੇ ...
ਐੱਸ. ਏ. ਐੱਸ. ਨਗਰ, 25 ਸਤੰਬਰ (ਜਸਬੀਰ ਸਿੰਘ ਜੱਸੀ)-ਪਿੰਡ ਮਨੌਲੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਭਗਵੰਤ ਮਾਨ ਦੀ 'ਆਪ' ਸਰਕਾਰ ਤੋਂ ਉਮੀਦਾਂ ਰੱਖਦੇ ਹੋਏ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ 2 ਹੀ ਰਾਜਨੀਤਿਕ ਪਾਰਟੀਆਂ ਨੇ ਰਾਜ ਕਰਦਿਆਂ ਜਿਥੇ ...
ਖਰੜ, 25 ਸਤੰਬਰ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਇਕ ਅਰਜੁਨ ਨਾਂਅ ਦਾ ਲੜਕ ਲੜਕਾ ਪੁਲਿਸ ਨੇ ਵਾਰਸਾਂ ਦੇ ਹਵਾਲੇ ਕੀਤਾ ਹੈ ਜੋ ਕਿ ਗੁੰਮ ਹੋ ਗਿਆ ਸੀ | ਇਸ ਸੰਬੰਧੀ ਸਹਾਇਕ ਥਾਣੇਦਾਰ ਪ੍ਰੇਮ ਚੰਦ ਨੇ ਦੱਸਿਆ ਕਿ ਪੁਲਸ ਨੂੰ ਉਕਤ ਲੜਕੀ ਦੀ ਵਾਰਸਾਂ ਨੇ ਇਤਲਾਹ ਦਿੱਤੀ ...
ਐੱਸ. ਏ. ਐੱਸ. ਨਗਰ, 25 ਸਤੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਚ ਪਿਛਲੇ 2/3 ਦਿਨ ਹੋ ਰਹੇ ਹਨ ਭਾਰੀ ਬਾਰਿਸ਼ ਦੇ ਬਾਵਜੂਦ ਵੀ ਭਗਵਾਨ ਪਰਸ਼ੂਰਾਮ ਮੰਦਰ ਵਿਚ ਸ਼ਰਧਾਲੂਆਂ ਦਾ ਜਨ ਸੈਲਾਬ ਉਮੜ ਪਿਆ | ਇਸ ਤੋਂ ਇਲਾਵਾ ਪ੍ਰੋਗਰਾਮ ਵਿਚ ਮੁਖ ਮਹਿਮਾਨ ਵਜੋਂ ਪੰਜਾਬ ਦੇ ਸਾਬਕਾ ...
ਜ਼ੀਰਕਪੁਰ, 25 ਸਤੰਬਰ (ਅਵਤਾਰ ਸਿੰਘ)-ਰੇਲਵੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਹਿਮਤੀ ਤੋਂ ਬਾਅਦ ਹਰਮਿਲਾਪ ਨਗਰ ਅੰਡਰਪਾਥ ਨੂੰ ਲਗਪਗ ਹਰੀ ਝੰਡੀ ਮਿਲ ਗਈ ਹੈ | ਰੇਲਵੇ ਵਲੋਂ ਪਹਿਲਾਂ ਤਿਆਰ ਕੀਤੇ ਇਸ ਅੰਡਰਪਾਥ ਦੇ ਨਕਸ਼ੇ ਦੀ ਚੌੜਾਈ ਸੰਬੰਧੀ ਚੰਡੀਗੜ੍ਹ ਪ੍ਰਸ਼ਾਸਨ ...
ਐੱਸ. ਏ. ਐੱਸ. ਨਗਰ, 25 ਸਤੰਬਰ (ਜਸਬੀਰ ਸਿੰਘ ਜੱਸੀ)-ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਸਾਇੰਸੀਜ ਵਲੋਂ ਰੈੱਡ ਰਿਬਨ ਕਲੱਬ ਦੇ ਤਹਿਤ ਨੇੜਲੇ ਪਿੰਡਾਂ ਵਿਚ ਐੱਚ. ਆਈ. ਵੀ./ਏਡਜ਼ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿਚ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਵੱਡੀ ...
ਡੇਰਾਬੱਸੀ, 25 ਸਤੰਬਰ (ਗੁਰਮੀਤ ਸਿੰਘ)-ਨਗਰ ਕੌਂਸਲ ਡੇਰਾਬੱਸੀ ਅਧੀਨ ਪੈਂਦੇ ਪਿੰਡ ਮੁਬਾਰਕਪੁਰ ਅਤੇ ਜਨੇਤਪੁਰ ਨੇੜੇ ਅੰਬਾਲਾ-ਕਾਲਕਾ ਰੇਲ ਲਾਈਨ 'ਤੇ ਕਰੋੜਾਂ ਰੁ. ਖ਼ਰਚ ਕੇ ਤਿਆਰ ਕੀਤੇ ਅੰਡਰਪਾਥ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਕੇ ਰਹਿ ਗਏ ਹਨ | ਇਨ੍ਹਾਂ ਵਿਚ ...
ਐੱਸ. ਏ. ਐੱਸ. ਨਗਰ, 25 ਸਤੰਬਰ (ਜਸਬੀਰ ਸਿੰਘ ਜੱਸੀ)-ਪਿਛਲੇ 3 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਜਿਥੇ ਮੁਹਾਲੀ ਸ਼ਹਿਰ ਜਲ-ਥਲ ਹੋ ਗਿਆ, ਉਥੇ ਹੀ ਕਿਸਾਨ ਵੀ ਆਪਣੀਆਂ ਬਰਬਾਦ ਹੋ ਰਹੀਆਂ ਫ਼ਸਲਾਂ ਨੂੰ ਲੈ ਕੇ ਪੂਰੀ ਤਰ੍ਹਾਂ ਚਿੰਤਾ 'ਚ ਡੁੱਬੇ ਹੋਏ ਹਨ | ਮੁਹਾਲੀ ...
ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਂਅ 'ਤੇ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ | ਕੈਪਟਨ ਅਮਰਿੰਦਰ ਨੇ ...
ਕੁਰਾਲੀ, 25 ਸਤੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਵਿਚ ਪੈਂਦੇ ਪ੍ਰਭ ਆਸਰਾ ਸਰਬ ਸਾਂਝਾ ਪਰਿਵਾਰ ਵਿਚ ਬਜ਼ੁਰਗ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ | ਇਸ ਸੰਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ...
ਚੰਡੀਗੜ੍ਹ, 25 ਸਤੰਬਰ (ਅਜਾਇਬ ਸਿੰਘ ਔਜਲਾ)-ਅਜੋਕੀ ਨੌਜਵਾਨ ਪੀੜ੍ਹੀ ਵਿਚ ਪੁਸਤਕ ਕਲਚਰ ਪ੍ਰਤੀ ਰੁਚੀ ਘਟਦੀ ਜਾ ਰਹੀ ਹੈ, ਜਿਸ ਕਰਕੇ ਸਾਹਿਤ ਤੇ ਨੌਜਵਾਨਾਂ ਵਿਚਕਾਰ ਵਧਦੇ ਸਾਹਿਤਕ ਪਾੜੇ ਨੂੰ ਦੂਰ ਕਰਨ ਲਈ ਯਤਨਾਂ ਦੀ ਲੋੜ ਹੈ | ਇਹ ਗੱਲ ਕਵਿਤਾਵਾਂ ਦੇ ਗ਼ਜ਼ਲਾਂ ਦੀ ...
ਚੰਡੀਗੜ੍ਹ, 25 ਸਤੰਬਰ (ਅਜਾਇਬ ਸਿੰਘ ਔਜਲਾ)-ਅਜੋਕੀ ਨੌਜਵਾਨ ਪੀੜ੍ਹੀ ਵਿਚ ਪੁਸਤਕ ਕਲਚਰ ਪ੍ਰਤੀ ਰੁਚੀ ਘਟਦੀ ਜਾ ਰਹੀ ਹੈ, ਜਿਸ ਕਰਕੇ ਸਾਹਿਤ ਤੇ ਨੌਜਵਾਨਾਂ ਵਿਚਕਾਰ ਵਧਦੇ ਸਾਹਿਤਕ ਪਾੜੇ ਨੂੰ ਦੂਰ ਕਰਨ ਲਈ ਯਤਨਾਂ ਦੀ ਲੋੜ ਹੈ | ਇਹ ਗੱਲ ਕਵਿਤਾਵਾਂ ਦੇ ਗ਼ਜ਼ਲਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX