ਤਾਜਾ ਖ਼ਬਰਾਂ


ਸਾਬਕਾ ਕਾਨੂੰਨ ਮੰਤਰੀ ਅਤੇ ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਦਾ ਦਿਹਾਂਤ
. . .  1 day ago
ਰਾਜਪੁਸ਼ਪਾ, ਵਰਟੈਕਸ ਅਤੇ ਮੁਪਾ ਰੀਅਲ ਅਸਟੇਟ ਕੰਪਨੀਆਂ ਦੀ ਆਂ 50 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ
. . .  1 day ago
ਪੇਸ਼ਾਵਰ ਮਸਜਿਦ ਧਮਾਕਾ: ਮਰਨ ਵਾਲਿਆਂ ਦੀ ਗਿਣਤੀ 100 ਤੱਕ ਪਹੁੰਚੀ, ਬਚਾਅ ਮੁਹਿੰਮ ਸਮਾਪਤ
. . .  1 day ago
ਲੁਟੇਰਿਆਂ ਵਲੋਂ ਲੁੱਟਣ ਦੇ ਇਰਾਦੇ ਨਾਲ ਪੈਟਰੋਲ ਪੰਪ ਦੇ ਮਾਲਕ ਤੇ ਉਸ ਦੀ ਪਤਨੀ ’ਤੇ ਹਮਲਾ
. . .  1 day ago
ਭੁਲੱਥ ,31 ਜਨਵਰੀ (ਮੇਹਰ ਚੰਦ ਸਿੱਧੂ)- ਕਸਬਾ ਭੁਲੱਥ ਨਡਾਲਾ ਰੋਡ ’ਤੇ ਸਥਿਤ ਪੈਟਰੋਲ ਪੰਪ ਦੇ ਮਾਲਕ ਸਤਿੰਦਰਪਾਲ ਸਿੰਘ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਜਦ ਆਪਣੇ ਪੈਟਰੋਲ ਪੰਪ ...
ਸੁਪਰੀਮ ਕੋਰਟ ਕਾਲਜੀਅਮ ਵਲੋਂ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਲਈ ਸਿਫ਼ਾਰਸ਼
. . .  1 day ago
ਨਵੀਂ ਦਿੱਲੀ, 31 ਜਨਵਰੀ-ਸੁਪਰੀਮ ਕੋਰਟ ਕਾਲਜੀਅਮ ਨੇ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਰਾਜੇਸ਼ ਬਿੰਦਲ, ਅਤੇ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਅਰਵਿੰਦ ਕੁਮਾਰ ਨੂੰ ਸੁਪਰੀਮ ਕੋਰਟ...
ਹਿਮਾਚਲ ਪ੍ਰਦੇਸ਼:ਬਰਫ਼ਬਾਰੀ ਵਾਲੇ ਇਲਾਕਿਆਂ 'ਚ ਸੜਕਾਂ ਅਤੇ ਆਮ ਜਨਜੀਵਨ ਨੂੰ ਬਹਾਲ ਕਰਨ ਦੇ ਯਤਨ ਜਾਰੀ
. . .  1 day ago
ਸ਼ਿਮਲਾ, 31 ਜਨਵਰੀ-ਹਿਮਾਚਲ ਪ੍ਰਦੇਸ਼ ਦੇ ਬਰਫ਼ਬਾਰੀ ਵਾਲੇ ਇਲਾਕਿਆਂ ਵਿਚ ਸੜਕਾਂ ਅਤੇ ਆਮ ਜਨਜੀਵਨ ਨੂੰ ਬਹਾਲ ਕਰਨ ਦੇ ਯਤਨ ਜਾਰੀ...
ਰਿਸ਼ਵਤ ਮੰਗਣ ਵਾਲੇ ਅਧਿਕਾਰੀ ਤੋਂ ਦੁਖੀ ਹੋ ਕੇ ਆਂਗਣਵਾੜੀ ਵਰਕਰ ਨੇ ਦਿੱਤਾ ਅਸਤੀਫ਼ਾ
. . .  1 day ago
ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਅਜਨਾਲਾ 'ਚ ਤਾਇਨਾਤ ਇਕ ਅਧਿਕਾਰੀ ਵਲੋਂ ਬਦਲੀ ਕਰਨ ਲਈ ਰਿਸ਼ਵਤ ਮੰਗਣ ਦੇ ਮਾਮਲੇ ਤੋਂ ਦੁਖੀ ਹੋ ਕੇ ਅਜਨਾਲਾ ਨੇੜੇ ਪਿੰਡ ਕਮੀਰਪੁਰਾ...
ਪੰਜਾਬ ਸਰਕਾਰ ਨੇ 12 ਆਈ.ਪੀ.ਐੱਸ ਅਧਿਕਾਰੀਆਂ ਨੂੰ ਵੱਖ-ਵੱਖ ਰੈਂਕਾਂ ’ਤੇ ਦਿੱਤੀ ਤਰੱਕੀ
. . .  1 day ago
ਚੰਡੀਗੜ੍ਹ, 31 ਜਨਵਰੀ- ਪੰਜਾਬ ਸਰਕਾਰ ਨੇ 12 ਆਈ.ਪੀ.ਐੱਸ. ਅਧਿਕਾਰੀਆਂ ਨੂੰ ਵੱਖ-ਵੱਖ ਰੈਂਕ ’ਤੇ ਤਰੱਕੀ ਦਿੱਤੀ ਹੈ। ਇਨ੍ਹਾਂ ’ਚ 8 ਨੂੰ ਏ.ਡੀ.ਜੀ.ਪੀ, 2 ਨੂੰ ਆਈ.ਜੀ. ਅਤੇ 2 ਨੂੰ ਡੀ.ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ।
ਮੋਰਬੀ ਪੁਲ ਹਾਦਸੇ ਮਾਮਲੇ 'ਚ ਅਦਾਲਤ ਨੇ ਐੱਮ.ਡੀ. ਜੈਸੁਖ ਪਟੇਲ ਨੂੰ ਨਿਆਇਕ ਹਿਰਾਸਤ 'ਚ ਭੇਜਿਆ
. . .  1 day ago
ਨਵੀਂ ਦਿੱਲੀ, 31 ਜਨਵਰੀ-ਗੁਜਰਾਤ ਦੇ ਮੋਰਬੀ ਪੁਲ ਦੁਰਘਟਨਾ ਮਾਮਲੇ 'ਚ ਨਾਮਜ਼ਦ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਜੈਸੁਖ ਪਟੇਲ ਨੇ ਮੰਗਲਵਾਰ ਨੂੰ ਮੋਰਬੀ ਦੀ ਸੀ.ਜੇ.ਐੱਮ. ਅਦਾਲਤ 'ਚ ਆਤਮ-ਸਮਰਪਣ...
'ਮਿੱਤਰਾਂ ਦਾ ਨਾਂ ਚੱਲਦਾ' ਦਾ ਪਾਰਟੀ ਗੀਤ 'ਜ਼ਹਿਰੀ ਵੇ' ਹੋਇਆ ਰਿਲੀਜ਼
. . .  1 day ago
ਜਲੰਧਰ, 31 ਜਨਵਰੀ- ਜ਼ੀ ਸਟੂਡੀਓਜ਼ ਨੇ ਪੰਕਜ ਬੱਤਰਾ ਫਿਲਮਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਪਾਰਟੀ ਗੀਤ 'ਜ਼ਹਿਰੀ ਵੇ' ਰਿਲੀਜ਼ ਕਰ ਦਿੱਤਾ ਹੈ। ਪੰਕਜ ਬੱਤਰਾ ਫਿਲਮਜ਼ ਦੇ...
ਏਅਰ ਇੰਡੀਆ ਮਾਮਲੇ 'ਚ ਸ਼ੰਕਰ ਮਿਸ਼ਰਾ ਨੂੰ ਦਿੱਤੀ ਗਈ ਜ਼ਮਾਨਤ
. . .  1 day ago
ਨਵੀਂ ਦਿੱਲੀ, 31 ਜਨਵਰੀ-ਪਟਿਆਲਾ ਹਾਊਸ ਕੋਰਟ ਨੇ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਸਵਾਰ ਇਕ ਔਰਤ ਨਾਲ ਕਥਿਤ ਤੌਰ 'ਤੇ ਬਦਸਲੂਕੀ ਕਰਨ ਦੇ ਦੋਸ਼ੀ ਸ਼ੰਕਰ ਮਿਸ਼ਰਾ ਨੂੰ...
ਆਸਟਰੀਆ 'ਚ ਸਿੱਖ ਧਰਮ ਰਜਿਸਟਰਡ ਕਰਵਾਉਣ ਵਾਲੇ ਸਿੱਖ ਨੌਜਵਾਨ ਸਨਮਾਨਿਤ
. . .  1 day ago
ਅੰਮ੍ਰਿਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)- ਆਸਟਰੀਆ 'ਚ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਯਤਨ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ...
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
. . .  1 day ago
ਝਬਾਲ, 31 ਜਨਵਰੀ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮੂਸੇ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਭੁਪਿੰਦਰ ਸਿੰਘ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ....
ਬਾਪੂ ਆਸਾਰਾਮ ਨੂੰ ਮਿਲੀ ਉਮਰ ਕੈਦ
. . .  1 day ago
ਸੂਰਤ, 31 ਜਨਵਰੀ- ਗਾਂਧੀਨਗਰ ਸੈਸ਼ਨ ਕੋਰਟ ਨੇ ਇਕ ਦਹਾਕੇ ਪੁਰਾਣੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸਵੈ-ਸਟਾਇਲ ਧਰਮ ਗੁਰੂ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ...
ਛੱਤੀਸਗੜ੍ਹ: ਮਲਬੇ ਹੇਠ ਦੱਬਣ ਕਾਰਨ 3 ਲੋਕਾਂ ਦੀ ਮੌਤ
. . .  1 day ago
ਰਾਏਪੁਰ, 31 ਜਨਵਰੀ- ਰਾਏਪੁਰ ਸਿਟੀ ਦੇ ਐਡੀਸ਼ਨਲ ਐਸ.ਪੀ. ਅਭਿਸ਼ੇਕ ਮਹੇਸ਼ਵਰੀ ਨੇ ਦੱਸਿਆ ਕਿ ਸਿਲਟਾਰਾ ਦੇ ਪਿੰਡ ਸਕਰਾ ਨੇੜੇ ਸੁਆਹ ਦੀ ਖ਼ੁਦਾਈ ਵਾਲੀ ਥਾਂ ’ਤੇ ਸੁਆਹ ਡਿੱਗਣ ਕਾਰਨ 5 ਲੋਕਾਂ ਦੇ ਮਲਬੇ ਹੇਠਾਂ ਦੱਬਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਜ਼ਮੀਨ ਮਾਲਕ ਖ਼ਿਲਾਫ਼...
ਮੋਰਬੀ ਪੁਲ ਹਾਦਸਾ: ਓਰੇਵਾ ਗਰੁੱਪ ਦੇ ਜੈਸੁਖ ਪਟੇਲ ਨੇ ਕੀਤਾ ਆਤਮ ਸਮਰਪਣ
. . .  1 day ago
ਸੂਰਤ, 31 ਜਨਵਰੀ- ਮੋਰਬੀ ਪੁਲ ਹਾਦਸੇ ਵਿਚ ਓਰੇਵਾ ਗਰੁੱਪ ਦੇ ਜੈਸੁਖ ਪਟੇਲ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ।
ਪਿਸ਼ਾਵਰ ਵਿਚ ਹੋਏ ਅੱਤਵਾਦੀ ਹਮਲੇ ਦੀ ਭਾਰਤ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ
. . .  1 day ago
ਨਵੀਂ ਦਿੱਲੀ, 31 ਜਨਵਰੀ- ਭਾਰਤ ਨੇ ਕੱਲ੍ਹ ਪਿਸ਼ਾਵਰ ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ, ਜਿਸ...
ਸਦਨ ਦੀ ਕਾਰਵਾਈ 13 ਦੀ ਬਜਾਏ 10 ਫ਼ਰਵਰੀ ਤੱਕ ਕੀਤੀ ਜਾਏ- ਸਿਆਸੀ ਪਾਰਟੀਆਂ
. . .  1 day ago
ਨਵੀਂ ਦਿੱਲੀ, 31 ਜਨਵਰੀ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੀ ਲੋਕ ਸਭਾ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਸਾਰੀਆਂ ਪਾਰਟੀਆਂ ਨੇ ਸਰਕਾਰ ਨੂੰ ਸਦਨ ਦੀ ਕਾਰਵਾਈ 13 ਫ਼ਰਵਰੀ ਦੀ ਬਜਾਏ 10 ਫ਼ਰਵਰੀ ਤੱਕ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਰਾਸ਼ਟਰਪਤੀ ਦੇ ਭਾਸ਼ਣ ਅਤੇ ਬਜਟ ਦੀ ਪੇਸ਼ਕਾਰੀ ’ਤੇ ਚਰਚਾ 10 ਫ਼ਰਵਰੀ...
ਭੀਮ ਸੈਨਾ ਦੇ ਮੁਖੀ ਚੰਦਰ ਸ਼ੇਖਰ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਅੱਜ ਆਪਣੇ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਉਪਰੰਤ ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ...
ਰਾਸ਼ਟਰਪਤੀ ਦਾ ਭਾਸ਼ਣ ਚੋਣ ਭਾਸ਼ਣ ਵਾਂਗ ਸੀ- ਸ਼ਸ਼ੀ ਥਰੂਰ
. . .  1 day ago
ਨਵੀਂ ਦਿੱਲੀ, 31 ਜਨਵਰੀ- ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਰਾਸ਼ਟਰਪਤੀ ਵਲੋਂ ਦਿੱਤੇ ਭਾਸ਼ਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਚੋਣ ਨਹੀਂ ਲੜਦੇ, ਪਰ ਲੱਗਦਾ ਸੀ ਕਿ ਭਾਜਪਾ ਸਰਕਾਰ ਉਨ੍ਹਾਂ ਰਾਹੀਂ ਆਪਣੀ ਅਗਲੀ ਚੋਣ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਦਾ ਸਾਰਾ ਭਾਸ਼ਣ ਚੋਣ ਭਾਸ਼ਣ ਵਰਗਾ ਲੱਗ ਰਿਹਾ ਸੀ। ਉਹ...
ਵਿਸ਼ਾਖਾਪਟਨਮ ਹੋਵੇਗੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ- ਮੁੱਖ ਮੰਤਰੀ
. . .  1 day ago
ਨਵੀਂ ਦਿੱਲੀ, 31 ਜਨਵਰੀ- ਮੁੱਖ ਮੰਤਰੀ ਵਾਈ.ਐਸ. ਜਗਨ ਮੋਹਨ ਰੈੱਡੀ ਨੇ ਅੱਜ ਵਿਸ਼ਾਖਾਪਟਨਮ ਨੂੰ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਬਣਾਉਣ ਦਾ ਐਲਾਨ ਕੀਤਾ ਹੈ। ਰੈੱਡੀ ਨੇ ਅੱਜ ਰਾਸ਼ਟਰੀ ਰਾਜਧਾਨੀ ਵਿਚ ਅੰਤਰਰਾਸ਼ਟਰੀ ਨਿਵੇਸ਼ਕਾਂ ਦੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ...
ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਬਣਨਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ
. . .  1 day ago
ਨਵੀਂ ਦਿੱਲੀ, 31 ਜਨਵਰੀ- ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਵਜੋਂ ਭਲਕੇ ਅਹੁਦਾ ਸੰਭਾਲਣਗੇ। ਉਹ ਅੱਜ ਸੇਵਾਮੁਕਤ ਹੋ ਰਹੇ ਏਅਰ ਮਾਰਸ਼ਲ ਸੰਦੀਪ ਸਿੰਘ ਦੀ ਥਾਂ ਲੈਣਗੇ।
ਜਲੰਧਰ ਪਹੁੰਚੇ ਵੈਸਟਇੰਡੀਜ਼ ਦੇ ਮਸ਼ਹੂਰ ਗੇਂਦਬਾਜ਼ ਅਤੇ ਬੱਲੇਬਾਜ਼ ਕ੍ਰਿਸ ਗੇਲ
. . .  1 day ago
ਜਲੰਧਰ, 31 ਜਨਵਰੀ (ਅੰਮ੍ਰਿਤ)- ਵੈਸਟਇੰਡੀਜ਼ ਦੇ ਮਸ਼ਹੂਰ ਗੇਂਦਬਾਜ਼ ਅਤੇ ਬੱਲੇਬਾਜ਼ ਕ੍ਰਿਸ ਗੇਲ ਜਲੰਧਰ ਵਿਖੇ ਸਪਾਰਟਨ ਕੰਪਨੀ ਵਿਚ ਪਹੁੰਚੇ। ਉਨ੍ਹਾਂ ਦੇ ਨਾਲ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਵੀ ਸਨ।
ਸਰਬ ਪਾਰਟੀ ਮੀਟਿੰਗ ’ਚ ਵਿਰੋਧੀ ਧਿਰ ਵਲੋਂ ਉਠਾਏ ਗਏ ਮੁੱਦਿਆਂ ਨੂੰ ਲੈ ਕੇ ਸਾਰੇ ਮਿਲ ਕੇ ਲੜਾਗੇਂ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 31 ਜਨਵਰੀ- ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ’ਤੇ ਪਹੁੰਚਣ ਦੀ ਬਹੁਤ ਇੱਛਾ ਸੀ, ਪਰ ਮੌਸਮ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ, ਮੈਂ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਸਰਬ ਪਾਰਟੀ ਮੀਟਿੰਗ ’ਚ ਵਿਰੋਧੀ ਧਿਰ ਵਲੋਂ ਉਠਾਏ ਗਏ ਮੁੱਦਿਆਂ ਨੂੰ ਲੈ ਕੇ ਸਾਰੇ ਮਿਲ ਕੇ ਲੜਨਗੇ। ਸਾਡੇ...
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਿਕ ਸਰਵੇਖਣ ਕੀਤਾ ਪੇਸ਼
. . .  1 day ago
ਨਵੀਂ ਦਿੱਲੀ, 31 ਜਨਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ਤੋਂ ਪਹਿਲਾਂ ਲੋਕ ਸਭਾ ਵਿਚ ਆਰਥਿਕ ਸਰਵੇਖਣ ਪੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਆਰਥਿਕਤਾ 2023-24 ਵਿਚ ਮੌਜੂਦਾ ਵਿੱਤੀ ਸਾਲ ਵਿਚ 7% ਦੇ ਮੁਕਾਬਲੇ 6.5% ਦੀ ਦਰ ਨਾਲ ਵੱਧਣ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। -ਮਹਾਤਮਾ ਗਾਂਧੀ

ਮੋਗਾ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਜਾਵੇਗਾ-ਡੀ. ਸੀ.

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਵਲੋਂ ਇਸ ਵਾਰ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ 115 ਵਾਂ ਜਨਮ ਦਿਵਸ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਮੁਬਾਰਕ ਮੌਕੇ 'ਤੇ ਵੱਖ-ਵੱਖ ਵਿਭਾਗਾਂ ਵਲੋਂ ਗਤੀਵਿਧੀਆਂ ਕੀਤੀਆਂ ਜਾਣਗੀਆਂ | ਜਿਨ੍ਹਾਂ ਦਾ ਵੇਰਵਾ ਅੱਜ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਜਾਰੀ ਕੀਤਾ ਗਿਆ | ਮੁੱਖ ਸਕੱਤਰ ਪੰਜਾਬ ਸਰਕਾਰ ਨਾਲ ਵੀਡੀਓ ਕਾਨਫਰੰਾਸਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 28 ਸਤੰਬਰ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ 115 ਵਾਂ ਜਨਮ ਦਿਵਸ ਸੂਬੇ ਭਰ ਵਿਚ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੇਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਤਸਵੀਰ ਨੂੰ ਗਾਰਡ ਆਫ਼ ਆਨਰ ਦਿੱਤਾ ਜਾਵੇਗਾ ਅਤੇ ਫ਼ੁੱਲ ਭੇਟ ਕੀਤੇ ਜਾਣਗੇ | ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਵੀਡੀਓ ਮੈਸੇਜ ਵੱਡੀ ਸਕਰੀਨ 'ਤੇ ਚਲਾਇਆ ਜਾਵੇਗਾ | ਇਸ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜੋਗਿੰਦਰ ਚੌਕ ਮੋਗਾ ਤੱਕ ਸਾਈਕਲ ਰੈਲੀ ਕੱਢੀ ਜਾਵੇਗੀ | ਉਸੇ ਦਿਨ ਸਾਮ ਨੂੰ 7 ਵਜੇ ਤੋਂ ਬਾਅਦ ਡਿਪਟੀ ਕਮਿਸ਼ਨਰ ਕੈਂਪ ਦਫ਼ਤਰ ਤੋਂ ਸ਼ਹੀਦੀ ਪਾਰਕ ਤੱਕ ਕੈਂਡਲ ਲਾਈਟ ਮਾਰਚ ਕੱਢਿਆ ਜਾਵੇਗਾ ਜਿਸ ਵਿਚ ਸ਼ਹਿਰ ਅਤੇ ਇਲਾਕੇ ਦੀਆਂ ਕਈ ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰ ਅਤੇ ਆਮ ਲੋਕ ਭਾਗ ਲੈਣਗੇ | ਸ਼ਹੀਦੀ ਪਾਰਕ ਵਿਖੇ ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ | ਉਨ੍ਹਾਂ 28 ਸਤੰਬਰ ਨੂੰ ਲੋਕਾਂ ਨੂੰ ਆਪਣੇ ਘਰਾਂ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸ਼ਾਮ/ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦ ਵਿਚ ਦੀਵਾ ਜਾਂ ਮੋਮਬੱਤੀ ਜਗਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪਿੰਡ ਢੁੱਡੀਕੇ ਸਮੇਤ ਸਾਰੀਆਂ ਮਹੱਤਵਪੂਰਨ ਇਤਿਹਾਸਕ ਇਮਾਰਤਾਂ ਨੂੰ ਰੁਸ਼ਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਨੂੰ ਪ੍ਰੇਰਨਾ ਹਿਤ ਸਕੂਲਾਂ ਅਤੇ ਸਰਕਾਰੀ ਸੰਸਥਾਵਾਂ ਦੀਆਂ ਦੀਵਾਰਾਂ ਤੇ ਸਟੈੱਨਸਿਲ/ਪੇਂਟ ਕੀਤਾ ਜਾਵੇਗਾ | ਇਸ ਦਿਨ ਸਕੂਲਾਂ ਵਿਚ ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਜਾਣਗੇ ਅਤੇ ਸਵੇਰ ਦੀ ਸਭਾ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਆਦਰਸ਼ਾਂ 'ਤੇ ਸੰਬੋਧਨ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਕਿਹਾ ਗਿਆ ਹੈ |
28 ਸਤੰਬਰ, 2022 ਨੂੰ ਜ਼ਿਲ੍ਹੇ ਅੰਦਰ ਚੱਲਣ ਵਾਲੀਆਂ ਬੱਸਾਂ ਵਿਚ ਦੇਸ਼ ਭਗਤੀ ਦੇ ਗੀਤ ਚਲਾਏ ਜਾਣ ਸਬੰਧੀ ਜ਼ਿਲ੍ਹਾ ਮੈਨੇਜਰ ਪੰਜਾਬ ਰੋਡਵੇਜ਼ ਨੂੰ ਲਿਖਿਆ ਗਿਆ ਹੈ | ਜ਼ਿਲ੍ਹਾ ਖੇਡ ਦਫ਼ਤਰ ਨੂੰ ਵਿਸ਼ੇਸ਼ ਮੈਚ ਕਰਵਾਏ ਜਾਣ ਬਾਰੇ ਕਿਹਾ ਗਿਆ ਹੈ | ਪੰਜਾਬ ਸਰਕਾਰ ਵਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੁਆਰਾ ਪ੍ਰਕਾਸ਼ਿਤ ਪੁਸਤਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੇ ਸੋਧੇ ਆਡੀਸ਼ਨ ਦੀਆਂ ਕਾਪੀਆਂ ਸਕੂਲਾਂ ਅਤੇ ਕਾਲਜਾਂ ਵਿਚ ਮੁਫ਼ਤ ਵੰਡੀਆਂ ਜਾਣਗੀਆਂ | ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ ਇਨ੍ਹਾਂ ਸਮਾਗਮਾਂ ਅਤੇ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ 115ਵੇਂ ਜਨਮ ਦਿਵਸ 'ਤੇ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਜਾ ਸਕੇ |

ਬੰਦੀ ਛੋੜ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਅਜੀਤਵਾਲ, 25 ਸਤੰਬਰ (ਹਰਦੇਵ ਸਿੰਘ ਮਾਨ)-ਗੁਰਦੁਆਰਾ ਪੜਾਓ ਸਾਹਿਬ ਪਾਤਿਸ਼ਾਹੀ ਛੇਵੀਂ ਮਟਵਾਣੀ ਤੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਲਾਕਾ ਵਾਸੀ ਸੰਗਤਾਂ ਦੇ ...

ਪੂਰੀ ਖ਼ਬਰ »

ਖੇਤੀ ਮੋਟਰਾਂ ਦੀਆਂ ਕੇਬਲਾਂ ਲਾਹੁਣ ਵਾਲਾ ਚੋਰ ਗਰੋਹ ਕਾਬੂ

ਨਿਹਾਲ ਸਿੰਘ ਵਾਲਾ, 25 ਸਤੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਪੁਲਿਸ ਚੌਕੀ ਬਿਲਾਸਪੁਰ ਵਲੋਂ ਚੌਕੀ ਇੰਚਾਰਜ ਜਸਵੰਤ ਸਿੰਘ ਸਰਾਂ ਦੀ ਅਗਵਾਈ ਵਿਚ ਪਿਛਲੇ ਦਿਨਾਂ ਵਿਚ ਕਿਸਾਨਾਂ ਦੀਆਂ ਖੇਤੀ ਮੋਟਰਾਂ ਤੋਂ ਕੇਬਲਾਂ ਚੋਰੀ ਕਰਨ ਵਾਲੇ ਇਕ ਤਿੰਨ ...

ਪੂਰੀ ਖ਼ਬਰ »

ਨਰਾਤਿਆਂ ਨੂੰ ਸਮਰਪਿਤ ਸ਼ਹਿਰ 'ਚ ਕੱਢੀ ਸ਼ੋਭਾ ਯਾਤਰਾ

ਮੋਗਾ, 25 ਸਤੰਬਰ (ਅਸ਼ੋਕ ਬਾਂਸਲ)-ਹਰ ਸਾਲ ਦੀ ਤਰ੍ਹਾਂ ਮੇਲੇ ਮਈਆ ਦੇ ਨਾਮ 'ਤੇ ਮਾਤਾ ਦੇ ਨਰਾਤਿਆਂ ਦੌਰਾਨ ਅਨਮੋਲ ਵੈੱਲਫੇਅਰ ਕਲੱਬ ਮੋਗਾ ਵਲੋਂ ਲਾਲਾ ਲਾਲ ਚੰਦ ਦੀ ਧਰਮਸ਼ਾਲਾ ਵਿਖੇ ਮਾਤਾ ਦੀਆਂ ਚੌਂਕੀਆਂ ਕਰਵਾਈਆਂ ਜਾਂਦੀਆਂ ਹਨ ਇਨ੍ਹਾਂ ਚੌਕੀਆਂ ਵਿਚ ਤੇਰਾਂ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ ਵੱਖ-ਵੱਖ ਥਾਵਾਂ 'ਤੋਂ ਚਾਰ ਵਿਅਕਤੀ ਕਾਬੂ

ਮੋਗਾ, 25 ਸਤੰਬਰ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਵੱਖ-ਵੱਖ ਥਾਵਾਂ ਤੋਂ 20 ਗ੍ਰਾਮ ਹੈਰੋਇਨ, 300 ਨਸ਼ੀਲੀਆਂ ਗੋਲੀਆਂ ਅਤੇ 12 ਬੋਤਲਾਂ ਸ਼ਰਾਬ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਐਂਟੀਨਾਰਕੋਟਿਡ ਡਰੱਗ ਸੈਲ ...

ਪੂਰੀ ਖ਼ਬਰ »

ਨੂਰ ਕਲੀਨਿਕ ਵਲੋਂ ਮੁਫ਼ਤ ਮੈਡੀਕਲ ਕੈਂਪ ਅੱਜ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਨੂਰ ਕਲੀਨਿਕ ਮੋਗਾ ਵਲੋਂ ਡਾਕਟਰ ਲਖਵਿੰਦਰ ਸਿੰਘ ਡਰੋਲੀ ਭਾਈ ਦੀ ਅਗਵਾਈ ਵਿਚ 26 ਸਤੰਬਰ ਦਿਨ ਸੋਮਵਾਰ ਨੂੰ ਗੁਰੂ ਰਾਮਦਾਸ ਨਗਰ ਗਲੀ ਨੰਬਰ 3, ਮੋਗਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ...

ਪੂਰੀ ਖ਼ਬਰ »

83ਵਾਂ ਸ਼ੂਗਰ ਜਾਂਚ ਕੈਂਪ ਲਗਾਇਆ

ਮੋਗਾ, 25 ਸਤੰਬਰ (ਅਸ਼ੋਕ ਬਾਂਸਲ)-ਸ਼ੂਗਰ ਚੇਤਨਾ ਸੋਸਾਇਟੀ ਮੋਗਾ ਵਲੋਂ ਮਾਤਾ ਸੁਦੇਸ਼ ਰਾਣਾ ਦੀ ਯਾਦ ਨੂੰ ਸਮਰਪਿਤ ਤਿੰਨ ਮਹੀਨਿਆਂ ਦੀ ਸ਼ੂਗਰ ਜਾਂਚ ਦਾ ਕੈਂਪ ਮੋਗਾ ਦੇ ਗੀਤਾ ਭਵਨ ਚੌਕ ਵਿਖੇ ਲਾਲ ਪੈਥ ਲੈਬ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿਚ 71 ਮਰੀਜ਼ਾਂ ਦੀ ...

ਪੂਰੀ ਖ਼ਬਰ »

ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ

ਸਮਾਲਸਰ, 25 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਰੋਡੇ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਆਦਿ ਜਥੇਬੰਦੀਆਂ ਦੀ ...

ਪੂਰੀ ਖ਼ਬਰ »

ਭਾਈ ਲਾਲੋ ਦਾ ਜਨਮ ਦਿਵਸ ਸਮਾਗਮ 2 ਨੂੰ

ਮੋਗਾ, 25 ਸਤੰਬਰ (ਜਸਪਾਲ ਸਿੰਘ ਬੱਬੀ)-ਭਾਈ ਲਾਲੋ ਜੀ ਵੈੱਲਫੇਅਰ ਸੁਸਾਇਟੀ ਮੋਗਾ ਦੀ ਮੀਟਿੰਗ ਪ੍ਰਧਾਨ ਮੁਕੰਦ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਸੇਵਕ ਭਾਈ ਲਾਲੋ ਦਾ ਜਨਮ ਦਿਵਸ 2 ਅਕਤੂਬਰ ...

ਪੂਰੀ ਖ਼ਬਰ »

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪਿੰਡ-ਪਿੰਡ ਜਾ ਕੇ ਜਾਗਰੂਕ ਕੀਤਾ ਜਾ ਰਿਹੈ-ਡਾ. ਸਿੱਧੂ

ਕੋਟ ਈਸੇ ਖਾਂ, 25 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਤੀਬਾੜੀ ਅਫ਼ਸਰ ਡਾ. ਗੁਰਬਾਜ਼ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਲਵਲੀਨ ਸਿੰਘ ਸਿੱਧੂ ਵਲੋਂ ਕਿਸਾਨਾਂ ਨੂੰ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਨੇ ਲਗਾਇਆ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

ਬਾਘਾ ਪੁਰਾਣਾ, 25 ਸਤੰਬਰ (ਕਿ੍ਸ਼ਨ ਸਿੰਗਲਾ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਘੋਲੀਆਂ ਕਲਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੂਰਲ ਐਨ.ਜੀ.ਓ. ਕਲੱਬ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਦਾਤਾ ਪੱਤੀ ਵਿਚਲੇ ਗੁਰਦੁਆਰਾ ਸਾਹਿਬ ਵਿਖੇ ...

ਪੂਰੀ ਖ਼ਬਰ »

ਸੰਤ ਵਿਸਾਖਾ ਸਿੰਘ ਦੇ ਬਰਸੀ ਸਮਾਗਮ 'ਚ ਸਹਿਯੋਗ ਦੇਣ ਲਈ ਸੰਗਤਾਂ ਦਾ ਧੰਨਵਾਦ ਕੀਤਾ

ਕਿਸ਼ਨਪੁਰਾ ਕਲਾਂ, 25 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਮਹਾਨ ਤਪੱਸਵੀ ਸੰਤ ਬਾਬਾ ਵਿਸਾਖਾ ਸਿੰਘ ਦੀ 54ਵੀਂ ਬਰਸੀ ਜੋ ਕਿ ਬੀਤੇ ਦਿਨੀਂ ਐਨ.ਆਰ.ਆਈ. ਵੀਰਾਂ, ਕਲੱਬਾਂ, ਪਿੰਡ ਵਾਸੀਆਂ, ਗਰਾਮ ਪੰਚਾਇਤ ਅਤੇ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਸਥਾਨਕ ...

ਪੂਰੀ ਖ਼ਬਰ »

ਫੁੱਟਬਾਲ ਖਿਡਾਰੀ ਸਵ: ਗੁਰਪ੍ਰੀਤ ਗਾਂਧੀ ਦੀ ਯਾਦ 'ਚ ਰਾਸ਼ੀ ਭੇਟ

ਬੱਧਨੀ ਕਲਾਂ, 25 ਸਤੰਬਰ (ਸੰਜੀਵ ਕੋਛੜ)-ਪਿੰਡ ਦੌਧਰ ਵਿਖੇ ਜ਼ੋਰਾ ਸਿੰਘ ਸਿੱਧੂ, ਚਮਕੌਰ ਸਿੰਘ ਮਨੀਲਾ ਅਤੇ ਗੁਰਮੀਤ ਸਿੰਘ ਆਸਟ੍ਰੇਲੀਆ ਵਲੋਂ ਸਾਂਝੇ ਤੌਰ 'ਤੇ ਸਵ: ਗੁਰਪ੍ਰੀਤ ਸਿੰਘ ਗਾਂਧੀ ਫੁੱਟਬਾਲ ਖਿਡਾਰੀ ਅਤੇ ਸਮਾਜ ਸੇਵੀ ਦੀ ਨਿੱਘੀ ਯਾਦ ਵਿਚ 51 ਹਜ਼ਾਰ ਰੁਪਏ ਦੀ ...

ਪੂਰੀ ਖ਼ਬਰ »

ਮੋਗਾ ਏਜੰਸੀ ਵਲੋਂ ਕਿਸਾਨ ਮੇਲੇ 'ਤੇ ਕਬੋਟਾ ਟਰੈਕਟਰ ਬਣਿਆ ਪਹਿਲੀ ਪਸੰਦ

ਮੋਗਾ, 25 ਸਤੰਬਰ (ਗੁਰਤੇਜ ਸਿੰਘ)-ਸਥਾਨਕ ਸ਼ਹਿਰ ਦੇ ਦੁਸਾਂਝ ਰੋਡ ਵਿਖੇ ਕਿਸਾਨਾਂ ਦੀਆਂ ਸਹੂਲਤਾਂ ਲਈ ਖੋਲਿ੍ਹਆ ਗਿਆ ਕਬੋਟਾ ਕੰਪਨੀ ਦੇ ਸ਼ੋਅਰੂਮ ਵਲੋਂ ਲੁਧਿਆਣਾ ਵਿਖੇ ਐਗਰੀਕਲਚਰ ਯੂਨੀਵਰਸਿਟੀ ਵਿਖੇ ਚੱਲ ਰਹੇ ਕਿਸਾਨ ਮੇਲੇ ਦੌਰਾਨ ਕੰਪਨੀ ਦੇ ਮੈਨੇਜਿੰਗ ...

ਪੂਰੀ ਖ਼ਬਰ »

ਠੇਕੇਦਾਰ ਜਸਕਰਨ ਸਿੰਘ ਜੱਸੀ ਨੂੰ ਸਦਮਾ, ਪਿਤਾ ਦਾ ਦਿਹਾਂਤ

ਬਾਘਾ ਪੁਰਾਣਾ, 25 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੀ ਨਾਮਵਰ ਸ਼ਖ਼ਸੀਅਤ ਜਸਕਰਨ ਸਿੰਘ ਜੱਸੀ ਠੇਕੇਦਾਰ ਅਤੇ ਗੁਰਚਰਨ ਸਿੰਘ ਯੋਧਾ ਜਿਨ੍ਹਾਂ ਦੇ ਪਿਤਾ ਸੋਹਣ ਸਿੰਘ (ਸੁੰਦਰ ਮਹਿਲੇਕੇ) 67 ਸਾਲ ਜੋ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਦਾ ...

ਪੂਰੀ ਖ਼ਬਰ »

ਐਕਸਪਰਟ ਇਮੀਗ੍ਰੇਸ਼ਨ ਐਂਡ ਆਈਲਟਸ ਦੀ ਵਿਦਿਆਰਥਣ ਨੇ ਹਾਸਲ ਕੀਤੇ 6.5 ਬੈਂਡ

ਬਾਘਾ ਪੁਰਾਣਾ, 25 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ 'ਚ ਕੋਟਕਪੂਰਾ ਰੋਡ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਨਾਲ ਸਥਿਤ ਇਲਾਕੇ ਦੀ ਨਾਮਵਰ ਐਕਸਪਰਟ ਇਮੀਗ੍ਰੇਸ਼ਨ ਐਂਡ ਆਈਲਟਸ ਸੰਸਥਾ ਤੋਂ ਵਿਦਿਆਰਥੀ ਮਨ ਚਾਹੇ ਬੈਂਡ ਸਕੋਰ ਪ੍ਰਾਪਤ ਕਰ ਕੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਮੋਗਾ ਪਹੁੰਚੋ-ਡਾ. ਧੂੜਕੋਟ

ਧਰਮਕੋਟ, 25 ਸਤੰਬਰ (ਪਰਮਜੀਤ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਧਰਮਕੋਟ ਦੀ ਮਹੀਨਾਵਾਰ ਮੀਟਿੰਗ ਇੱਥੇ ਡਾ. ਮੇਜਰ ਸਿੰਘ ਸਰਪ੍ਰਸਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਡਾ. ਹਰਮੀਤ ਸਿੰਘ ਲਾਡੀ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਭਾਈ ਲਾਲੋ ਦਾ ਜਨਮ ਦਿਵਸ ਸਮਾਗਮ 2 ਨੂੰ

ਮੋਗਾ, 25 ਸਤੰਬਰ (ਜਸਪਾਲ ਸਿੰਘ ਬੱਬੀ)-ਭਾਈ ਲਾਲੋ ਜੀ ਵੈੱਲਫੇਅਰ ਸੁਸਾਇਟੀ ਮੋਗਾ ਦੀ ਮੀਟਿੰਗ ਪ੍ਰਧਾਨ ਮੁਕੰਦ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਸੇਵਕ ਭਾਈ ਲਾਲੋ ਦਾ ਜਨਮ ਦਿਵਸ 2 ਅਕਤੂਬਰ ...

ਪੂਰੀ ਖ਼ਬਰ »

ਪੰਡਿਤ ਦੀਨ ਦਯਾਲ ਉਪਾਧਿਆਏ ਦੀ ਜੈਅੰਤੀ ਮੌਕੇ ਸਮਾਗਮ ਕਰਵਾਇਆ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੋਂ ਆਰੰਭ ਹੋਏ ਸੇਵਾ ਪੰਦ੍ਹਰਵਾੜਾ ਸਮਾਗਮਾਂ ਦੌਰਾਨ ਅੱਜ ਰਾਜ ਸ੍ਰੀ ਪੰਡਿਤ ਦੀਨ ਦਯਾਲ ਉਪਾਧਿਆਏ ਦੇ ਜਨਮ ਦਿਨ ਨੂੰ ਸਮਰਪਣ ਦਿਵਸ ਵਜੋਂ ਮਨਾਇਆ ਗਿਆ | ਸਾਬਕਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਮੋਹਾਲੀ ਦੇ ਏਅਰਪੋਰਟ ਦਾ ਨਾਂਅ ਸ਼ਹੀਦ ਭਗਤ ਸਿੰਘ ਕਰਨਾ ਪੰਜਾਬੀਆਂ ਲਈ ਮਾਣ ਵਾਲੀ ਗੱਲ-ਰਵੀ ਗਰੇਵਾਲ

ਮੋਗਾ, 25 ਸਤੰਬਰ (ਗੁਰਤੇਜ ਸਿੰਘ)-ਪੰਜਾਬ ਵਾਸੀਆਂ ਦੀ ਇਹ ਚਿਰੋਕਣੀ ਮੰਗ ਸੀ ਕਿ ਦੇਸ਼ ਦੀ ਆਜ਼ਾਦੀ ਦੇ ਮਹਾਂਨਾਇਕ ਮੰਨੇ ਜਾਂਦੇ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਮੋਹਾਲੀ ਏਅਰਪੋਰਟ ਦਾ ਨਾਂਅ ਰੱਖਿਆ ਜਾਵੇ ਜਿਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਗਠਨ ਜਲਦ ਹੀ-ਮੱਖਣ ਬਰਾੜ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਗੁਰਦੁਆਰਾ ਬੀਬੀ ਕਾਹਨ ਕੌਰ ਦੇ ਸਥਾਨ 'ਤੇ ਹੋਈ ਜਿਸ ਦੌਰਾਨ ਸੀਨੀਅਰ ਆਗੂ ਤੇ ਸ਼੍ਰੋਮਣੀ ...

ਪੂਰੀ ਖ਼ਬਰ »

ਮੀਂਹ ਕਾਰਨ ਸ਼ੈਲਰ ਦੀ ਕੰਧ ਡਿੱਗੀ

ਕਿਸ਼ਨਪੁਰਾ ਕਲਾਂ, 25 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸ਼ਨਪੁਰਾ ਕਲਾਂ ਤੋਂ ਫ਼ਤਿਹਪੁਰ ਰੋਡ 'ਤੇ ਸਥਿਤ ਰਾਧੇ ਕਿ੍ਸਨਾ ਰਾਈਸ ਮਿੱਲਰਜ਼ ਦੀ ਮੀਂਹ ਪੈਣ ਨਾਲ ਕੰਧ ਡਿੱਗਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਸ਼ੈਲਰ ਮਾਲਕ ਸੁਖਵਿੰਦਰ ਸਿੰਘ ...

ਪੂਰੀ ਖ਼ਬਰ »

ਡੀ. ਟੀ. ਐਫ. ਦੀ ਬਲਾਕ ਕਮੇਟੀ ਭੰਗ

ਨਿਹਾਲ ਸਿੰਘ ਵਾਲਾ, 25 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਡੈਮੋਕਰੈਟਿਕ ਟੀਚਰਜ਼ ਫ਼ਰੰਟ ਬਲਾਕ ਨਿਹਾਲ ਸਿੰਘ ਵਾਲਾ ਕਮੇਟੀ ਦੀ ਮੀਟਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਮੇਟੀ ...

ਪੂਰੀ ਖ਼ਬਰ »

ਪੰਡਿਤ ਦੀਨ ਦਯਾਲ ਉਪਾਧਿਆਏ ਦੀ ਜੈਅੰਤੀ ਮੌਕੇ ਸਮਾਗਮ ਕਰਵਾਇਆ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੋਂ ਆਰੰਭ ਹੋਏ ਸੇਵਾ ਪੰਦ੍ਹਰਵਾੜਾ ਸਮਾਗਮਾਂ ਦੌਰਾਨ ਅੱਜ ਰਾਜ ਸ੍ਰੀ ਪੰਡਿਤ ਦੀਨ ਦਯਾਲ ਉਪਾਧਿਆਏ ਦੇ ਜਨਮ ਦਿਨ ਨੂੰ ਸਮਰਪਣ ਦਿਵਸ ਵਜੋਂ ਮਨਾਇਆ ਗਿਆ | ਸਾਬਕਾ ...

ਪੂਰੀ ਖ਼ਬਰ »

ਸੰਤ ਬਾਬਾ ਕਾਰਜ ਸਿੰਘ ਜੀਦੜੇ ਵਾਲਿਆਂ ਦੀ ਬਰਸੀ ਮਨਾਈ

ਕਿਸ਼ਨਪੁਰਾ ਕਲਾਂ, 25 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਜੀਦੜੇ ਵਾਲਿਆਂ ਦੀ ਨੌਵੀਂ ਬਰਸੀ ਗੁਰਦੁਆਰਾ ਅਕਾਲਸਰ ਦੁਖ ਨਿਵਾਰਨ ਸਾਹਿਬ ਪਿੰਡ ਜੀਂਦੜਾ ਵਿਖੇ ਮੁੱਖ ਸੇਵਾਦਾਰ ਬਾਬਾ ਗੁਰਮੇਲ ਸਿੰਘ, ਚੇਅਰਮੈਨ ...

ਪੂਰੀ ਖ਼ਬਰ »

ਅਨੰਦ ਸਾਗਰ ਅਕੈਡਮੀ 'ਚ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ

ਨਿਹਾਲ ਸਿੰਘ ਵਾਲਾ, 25 ਸਤੰਬਰ (ਸੁਖਦੇਵ ਸਿੰਘ ਖਾਲਸਾ)-ਸੰਤ ਬਾਬਾ ਭਜਨ ਸਿੰਘ ਨਾਨਕਸਰ ਪਟਿਆਲਾ ਵਾਲੇ, ਚੇਅਰਪਰਸਨ ਬੀਬੀ ਕਰਤਾਰ ਕੌਰ, ਵਾਈਸ ਚੇਅਰਪਰਸਨ ਬੀਬੀ ਜਗੀਰ ਕੌਰ ਮਲੇਸ਼ੀਆ ਅਤੇ ਮੈਨੇਜਰ ਜਗਤਾਰ ਸਿੰਘ ਬਲਬੇੜਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਲਾਕੇ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਜੂਡੋ ਮੁਕਾਬਲਿਆਂ 'ਚ ਸੰਤ ਮੋਹਨ ਦਾਸ ਸਕੂਲ ਦੀਆਂ ਖਿਡਾਰਨਾਂ ਪਹਿਲੇ ਸਥਾਨ 'ਤੇ

ਸਮਾਲਸਰ, 25 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ਅਧੀਨ ਚੱਲ ਰਹੀ ਸੰਸਥਾ ਸੰਤ ਮੋਹਨ ਦਾਸ ਮੈਮੋਰੀਅਲ ਸੀਨੀ: ਸੈਕੰ: ਸਕੂਲ ਕੋਟ ਸੁਖੀਆ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲਿਆਂ 'ਚ ਟਹਿਣਾ ਜੋਨ ਵਲੋਂ ਖੇਡਦਿਆਂ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਦਾ ਵਿਦਿਆਰਥੀ ਮੋਹਰੀ

ਧਰਮਕੋਟ, 25 ਸਤੰਬਰ (ਪਰਮਜੀਤ ਸਿੰਘ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਕੜਿਆਲ ਦਾ ਵਿਦਿਆਰਥੀ ਮੋਹਰੀ ਰਿਹਾ ਹੈ | ਇਨ੍ਹਾਂ ਖੇਡਾਂ ...

ਪੂਰੀ ਖ਼ਬਰ »

ਨਸ਼ਿਆਂ ਖ਼ਿਲਾਫ਼ ਕੀਤੀ ਪਿੰਡ ਵਾਸੀਆਂ ਨੇ ਮੀਟਿੰਗ

ਕਿਸ਼ਨਪੁਰਾ ਕਲਾਂ, 25 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਅੱਜ ਪਿੰਡ 'ਚ ਚਿੱਟੇ ਨਸ਼ੇ ਦੇ ਖ਼ਿਲਾਫ਼ ਨੌਜਵਾਨ ਵੀਰਾਂ ਦੇ ਸਦਕਾ ਸਰਬ ਸਾਂਝੀ ਮੀਟਿੰਗ ਰੱਖੀ ਗਈ, ਜਿਸ ਵਿਚ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਆਪਣੇ ਸੁਝਾਅ ਵੀ ਦਿੱਤੇ ਅਤੇ ਨਸ਼ੇ ...

ਪੂਰੀ ਖ਼ਬਰ »

ਭਾਕਿਯੂ ਕ੍ਰਾਂਤੀਕਾਰੀ ਪਿੰਡ ਇਕਾਈ ਦੀ ਚੋਣ

ਸਮਾਲਸਰ, 25 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਜੋਰਾ ਸਿੰਘ ਫ਼ੌਜੀ ਨੇ ਪੈੱ੍ਰਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪਿੰਡ ਵੈਰੋਕੇ ਦੀ ਜਨਰਲ ਬਾਡੀ ਮੀਟਿੰਗ ਹੋਈ | ਮੀਟਿੰਗ ਵਿਚ ਪਿਛਲੀ ਪਿੰਡ ਇਕਾਈ ਦੀ ...

ਪੂਰੀ ਖ਼ਬਰ »

ਨਗਰ ਨਿਗਮ ਕਮਿਸ਼ਨਰ ਨੇ ਕੀਤੀ ਮੁਹੱਲਾ ਵਾਰਡ ਕਮੇਟੀ ਨਾਲ ਮੀਟਿੰਗ

ਮੋਗਾ, 25 ਸਤੰਬਰ (ਅਸ਼ੋਕ ਬਾਂਸਲ)-ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਸ਼ੁਰੂ ਕੀਤੀ ਮੁਹਿੰਮ 'ਮੇਰਾ ਸ਼ਹਿਰ ਮੇਰਾ ਮਾਣ' ਦੇ ਤਹਿਤ ਅੱਜ ਵਾਰਡ ਨੰਬਰ 46 ਦੇ ਸ਼ਹੀਦ ਭਗਤ ਸਿੰਘ ਮਾਰਕੀਟ ਦੇ ਪਾਰਕ ਵਿਖੇ ਨਗਰ ਨਿਗਮ ਮੋਗਾ ਦੀ ਕਮਿਸ਼ਨਰ ਜੋਤੀ ਬਾਲਾ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਲੋਹਗੜ੍ਹ ਵੱਲੋਂ ਦੁਸਹਿਰਾ ਕਮੇਟੀ ਨੂੰ 51 ਹਜ਼ਾਰ ਰੁਪਏ ਭੇਟ

ਕੋਟ ਈਸੇ ਖਾਂ, 25 ਸਤੰਬਰ (ਨਿਰਮਲ ਸਿੰਘ ਕਾਲੜਾ, ਗੁਰਮੀਤ ਸਿੰਘ ਖ਼ਾਲਸਾ)-ਸੁਖਜੀਤ ਸਿੰਘ ਲੋਹਗੜ੍ਹ ਸਾਬਕਾ ਵਿਧਾਇਕ ਹਲਕਾ ਧਰਮਕੋਟ ਬੇਸ਼ੱਕ ਹੁਣ ਸੱਤਾ ਵਿਚ ਨਹੀਂ ਹਨ ਪਰ ਉਨ੍ਹਾਂ ਦੇ ਮਨ ਅੰਦਰ ਹਲਕੇ ਦੀ ਸੇਵਾ ਭਾਵਨਾ ਲਈ ਉੱਠਦੇ ਕਦਮ ਜਿਉਂ ਦੀ ਤਿਉਂ ਹਨ | ਹਲਕੇ ਦੇ ...

ਪੂਰੀ ਖ਼ਬਰ »

ਬਿਜਲੀ ਉੱਪ ਦਫ਼ਤਰ 'ਚ ਚੋਰਾਂ ਨੇ ਤੀਸਰੀ ਵਾਰ ਲਾਈ ਸੰਨ੍ਹ

ਅਜੀਤਵਾਲ, 25 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਿਜਲੀ ਉਪ ਦਫ਼ਤਰ ਨੱਥੂਵਾਲਾ ਜਦੀਦ 'ਚ ਚੋਰਾਂ ਨੇ ਤੀਸਰੀ ਵਾਰ 9 ਕਮਰਿਆਂ ਦੇ ਜਿੰਦਰੇ ਭੰਨ ਕੇ ਮਹਿੰਗਾ ਸਮਾਨ ਚੋਰੀ ਕਰ ਲਿਆ ਹੈ | ਘਟਨਾ ਦਾ ਪਤਾ ਚੱਲਦਿਆਂ ਸਰਪੰਚ ਦਵਿੰਦਰ ਸਿੰਘ, ਮੁਲਾਜ਼ਮ ਕੁਲਵੰਤ ਸਿੰਘ, ਗੁਰਸੇਵਕ ...

ਪੂਰੀ ਖ਼ਬਰ »

ਧਾਰਮਿਕ ਜੋੜ ਮੇਲੇ ਦੇ ਸੰਬੰਧ 'ਚ ਸ੍ਰੀ ਅਖੰਡ ਪਾਠਾਂ ਦੀ ਲੜੀ ਪਹਿਲੀ ਤੋਂ

ਕੋਟ ਈਸੇ ਖਾਂ, 25 ਸਤੰਬਰ (ਕਾਲੜਾ)-ਸ਼ੋ੍ਰਮਣੀ ਸ਼ਹੀਦ ਬਾਬਾ ਲਾਲ ਸਿੰਘ ਖੋਸਾ ਦੀ ਮਿੱਠੀ ਯਾਦ ਵਿਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਲਾਲ ਹਰ ਸਾਲ ਦੀ ਤਰਾਂ 7 ਅਕਤੂਬਰ ਨੂੰ ਗੁਰਦੁਆਰਾ ਸ਼ਹੀਦ ਗੰਜ ਵਿਖੇ ਮਨਾਏ ਜਾ ਰਹੇ ਸਾਲਾਨਾ ਧਾਰਮਿਕ ਜੋੜ ਮੇਲੇ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਐਲ.ਏ. ਆਈਲਟਸ ਗਰੁੱਪ ਦੀ ਵਿਦਿਆਰਥਣ ਨੇ ਲਏ 6.5 ਬੈਂਡ

ਬਾਘਾ ਪੁਰਾਣਾ, 25 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਸ਼ਹਿਰ 'ਚ ਕੋਟਕਪੂਰਾ ਰੋਡ 'ਤੇ ਸਿੱਖਿਆ ਦੇ ਹੱਬ ਵਜੋਂ ਜਾਣੀ ਜਾਂਦੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਆਈਲਟਸ ਸੰਸਥਾ ਐਲ.ਏ. ਆਈਲਟਸ ਗਰੁੱਪ ਆਫ਼ ਇੰਸਟੀਚਿਊਟ ਜੋ ਕਿ ਪਿਛਲੇ ਕਈ ਸਾਲਾਂ ਤੋਂ ਮਲਟੀਪਲ, ਸੁਪਰ, ਸਪਾਊਸ ...

ਪੂਰੀ ਖ਼ਬਰ »

ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੇ-ਧੰਨਾ ਮੱਲ ਗੋਇਲ

ਨਿਹਾਲ ਸਿੰਘ ਵਾਲਾ, 25 ਸਤੰਬਰ (ਟਿਵਾਣਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਗੁਰਮੇਲ ਸਿੰਘ ਮਾਛੀਕੇ, ਵਿੱਤ ਸਕੱਤਰ ਐਚ.ਐਸ. ਰਾਣੂ, ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ ਅਤੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ...

ਪੂਰੀ ਖ਼ਬਰ »

ਵੱਖ-ਵੱਖ ਖੇਡਾਂ ਦੇ ਸਿਲੈੱਕਸ਼ਨ ਟਰਾਇਲ 28 ਤੋਂ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਖੇਡਾਂ ਵਤਨ ਪੰਜਾਬ ਦੀਆਂ ਦੇ ਸਬੰਧ ਵਿਚ ਰਾਜ ਪੱਧਰੀ ਖੇਡਾਂ ਲਈ ਜਿਹੜੀਆਂ ਖੇਡਾਂ ਦੇ ਜ਼ਿਲ੍ਹਾ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਆਯੋਜਿਤ ਨਹੀਂ ਕੀਤੇ ਗਏ ਸਨ, ਦੇ ਸਿਲੈੱਕਸ਼ਨ ਟਰਾਇਲ ਆਯੋਜਿਤ ਕੀਤੇ ...

ਪੂਰੀ ਖ਼ਬਰ »

ਵੱਖ-ਵੱਖ ਖੇਡਾਂ ਦੇ ਸਿਲੈੱਕਸ਼ਨ ਟਰਾਇਲ 28 ਤੋਂ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਖੇਡਾਂ ਵਤਨ ਪੰਜਾਬ ਦੀਆਂ ਦੇ ਸਬੰਧ ਵਿਚ ਰਾਜ ਪੱਧਰੀ ਖੇਡਾਂ ਲਈ ਜਿਹੜੀਆਂ ਖੇਡਾਂ ਦੇ ਜ਼ਿਲ੍ਹਾ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਆਯੋਜਿਤ ਨਹੀਂ ਕੀਤੇ ਗਏ ਸਨ, ਦੇ ਸਿਲੈੱਕਸ਼ਨ ਟਰਾਇਲ ਆਯੋਜਿਤ ਕੀਤੇ ...

ਪੂਰੀ ਖ਼ਬਰ »

ਬਲੂ ਬਰਡ ਸੰਸਥਾ ਨੇ ਲਗਵਾਇਆ ਕੈਨੇਡਾ ਦਾ ਓਪਨ ਵਰਕ ਪਰਮਿਟ ਵੀਜ਼ਾ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ ਤੇ ਇਮੀਗੇ੍ਰਸ਼ਨ ਸੰਸਥਾ ਮੋਗਾ ਜੋ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਪੁਰਾਣੀਆਂ ਕਚਹਿਰੀਆਂ ਦੇ ਨੇੜੇ ਸਥਿਤ ਹੈ, ਵਿਦੇਸ਼ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਸੰਸਥਾ ਵੱਡੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX