ਮਾਨਸਾ, 25 ਸਤੰਬਰ (ਰਾਵਿੰਦਰ ਸਿੰਘ ਰਵੀ)-ਮਾਨਸਾ ਜ਼ਿਲ੍ਹੇ 'ਚ ਬੀਤੇ ਕੱਲ੍ਹ ਹੋਈ ਭਰਵੀਂ ਬਾਰਸ਼ ਨੇ ਵਿਕਾਸ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ | ਸੀਵਰੇਜ ਦੇ ਨਾਕਸ ਪ੍ਰਬੰਧਾਂ ਕਾਰਨ ਪੂਰੇ ਸ਼ਹਿਰ 'ਚ ਪਾਣੀ ਭਰ ਗਿਆ ਅਤੇ ਪਾਣੀ ਖੜ੍ਹਨ ਨਾਲ ਵੱਡੀ ਪੱਧਰ 'ਤੇ ਸੜਕਾਂ ਦਾ ਵੀ ਨੁਕਸਾਨ ਹੋਇਆ ਹੈ | ਕੋਈ ਵੀ ਗਲੀ, ਮੁਹੱਲਾ ਅਜਿਹਾ ਨਹੀਂ ਜਿੱਥੇ ਪਾਣੀ ਨਾ ਭਰਿਆ ਹੋਵੇ | ਸੀਵਰੇਜ ਦੇ ਮੇਨਹੋਲਾਂ 'ਚ ਰਿਸਦਾ ਗੰਦਾ ਪਾਣੀ ਬਾਰਸ਼ ਦੇ ਪਾਣੀ ਨਾਲ ਰਲਣ ਕਰ ਕੇ ਗੰਦੀ ਬਦਬੂ ਕਈ ਥਾਵਾਂ 'ਤੇ ਫੈਲੀ ਹੋਈ ਹੈ, ਜਿਸ ਕਾਰਨ ਭਿਆਨਕ ਬਿਮਾਰੀਆਂ ਲੱਗਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਦੱਸਣਾ ਬਣਦਾ ਹੈ ਇਹ ਸਮੱਸਿਆ ਕੋਈ ਅੱਜ-ਕੱਲ੍ਹ ਦੀ ਨਹੀਂ ਬਲਕਿ ਕਾਫ਼ੀ ਪੁਰਾਣੀ ਹੈ | ਜਦੋਂ ਵੀ ਸ਼ਹਿਰ 'ਚ ਬਾਰਸ਼ ਹੁੰਦੀ ਹੈ ਤਾਂ ਹਰ ਸਾਲ ਦੀ ਤਰ੍ਹਾਂ ਪਾਣੀ ਮੁੱਖ ਬਾਜ਼ਾਰ, ਬੱਸ ਸਟੈਂਡ, ਅੰਡਰ ਬਿ੍ਜ, ਮੁੱਖ ਬਾਜ਼ਾਰਾਂ ਆਦਿ 'ਚ ਭਰ ਜਾਂਦਾ ਹੈ | ਬਾਬਾ ਭਾਈ ਗੁਰਦਾਸ ਦਾ ਟੋਭਾ ਅਤੇ ਭੱਠਾ ਬਸਤੀ ਪਾਣੀ ਨਾਲ ਨੱਕੋਂ ਨੱਕ ਭਰੇ ਹੋਏ ਹਨ | ਸ਼ਹਿਰ ਦੀ ਮਾੜੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਬਾਰਸ਼ ਦਾ ਪਾਣੀ ਖੜ੍ਹਨ ਕਾਰਨ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਦੀ ਕੰਧ ਵੀ ਡਿੱਗ ਗਈ ਅਤੇ ਮਿੱਟੀ ਦੀਆਂ ਬੋਰੀਆਂ ਆਦਿ ਲਗਾ ਕੇ ਪਾਣੀ ਅੰਦਰ ਜਾ ਤੋਂ ਰੋਕਿਆ ਗਿਆ ਹੈ | ਸਥਾਨਕ ਸ਼ਹਿਰ ਦੇ ਵਸਨੀਕਾਂ ਨੇ ਇਸ ਸਮੱਸਿਆ ਨੂੰ ਪ੍ਰਸ਼ਾਸਨ ਦੇ ਕਈ ਵਾਰ ਧਿਆਨ 'ਚ ਲਿਆਂਦਾ ਹੈ ਪਰ ਕੋਈ ਠੋਸ ਹੱਲ ਨਹੀਂ ਕੀਤਾ ਜਾਂਦਾ |
ਬਾਰਿਸ਼ ਨਾਲ ਸਾਉਣੀ ਦੀਆਂ ਫ਼ਸਲਾਂ ਪ੍ਰਭਾਵਿਤ
ਜ਼ਿਲੇ੍ਹ ਦੇ ਪਿੰਡ ਬੁਰਜ ਭਲਾਈ, ਸਾਹਨੇਵਾਲੀ, ਝੰਡਾ ਕਲਾਂ, ਚੋਟੀਆਂ, ਨੰਗਲ ਕਲਾਂ, ਖਿਆਲਾ ਕਲਾਂ, ਮੂਸਾ, ਕੋਟਲੀ ਕਲਾਂ, ਭੈਣੀਬਾਘਾ, ਚਕੇਰੀਆਂ, ਬੋਹਾ, ਨੰਦਗੜ੍ਹ ਆਦਿ ਪਿੰਡਾਂ ਵਿਚ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਚੁੱਕੀਆਂ ਹਨ | ਭਾਕਿਯੂ (ਸਿੱਧੂਪੂਰ) ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਅਤੇ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਾਰਸ਼ ਕਾਰਨ ਸਾਉਣੀ ਦੀਆ ਫ਼ਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਪੁੱਤਾਂ ਵਾਂਗੂੰ ਪਾਲੀ ਫ਼ਸਲ ਡੁੱਬੀ ਦੇਖ ਕੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜ਼ਿਲ੍ਹੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾਵੇ | ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਗੁਰਚਰਨ ਸਿੰਘ ਉੱਲਕ, ਰੂਪ ਸਿੰਘ ਖਿਆਲਾ, ਨਛੱਤਰ ਸਿੰਘ ਚੋਟੀਆਂ, ਜਗਸੀਰ ਸਿੰਘ ਭਲਾਈ, ਅਵਤਾਰ ਸਿੰਘ ਬੋਹਾ ਆਦਿ ਹਾਜ਼ਰ ਸਨ |
ਝੁਨੀਰ ਖੇਤਰ 'ਚ ਬਾਰਿਸ਼ ਨਾਲ ਫ਼ਸਲਾਂ ਤੇ ਘਰਾਂ ਦਾ ਨੁਕਸਾਨ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ-ਝੁਨੀਰਖੇਤਰ ਦੇ ਦਰਜਨਾਂ ਪਿੰਡਾਂ 'ਚ ਹੋਈ ਬੇਮੌਸਮੀ ਬਰਸਾਤ ਕਾਰਨ ਵੱਡੀ ਗਿਣਤੀ 'ਚ ਫ਼ਸਲਾਂ ਤੇ ਮਕਾਨਾਂ ਦਾ ਨੁਕਸਾਨ ਹੋਇਆ ਹੈ | ਨੇੜਲੇ ਪਿੰਡ ਮਾਖੇਵਾਲਾ ਵਿਖੇ ਸੱਤਪਾਲ ਸਿੰਘ, ਕਸ਼ਮੀਰ ਸਿੰਘ, ਅਮਰਜੀਤ ਸਿੰਘ, ਦੇਸ ਰਾਜ, ਕੁਲਵਿੰਦਰ ਸਿੰਘ, ਜੱਗੀ ਸਿੰਘ, ਛਿੰਦਰ ਸਿੰਘ, (ਬਾਕੀ ਸਫ਼ਾ 8 'ਤੇ)
ਸਫ਼ਾ 5 ਦੀ ਬਾਕੀ
ਸੁਰਜੀਤ ਸਿੰਘ ਦੇ ਘਰਾਂ 'ਚ ਪਾਣੀ ਵੜਨ ਕਾਰਨ ਮਕਾਨਾਂ 'ਚ ਤਰੇੜਾਂ ਆ ਗਈਆਂ ਅਤੇ ਕੁਝ ਦੀਆਂ ਕੰਧਾਂ ਡਿੱਗ ਗਈਆਂ | ਇਸੇ ਤਰ੍ਹਾਂ ਵਿਧਵਾ ਸਰਬਜੀਤ ਕੌਰ ਦੇ ਮਕਾਨ ਦੀ ਛੱਤ ਡਿੱਗ ਪਈ | ਪਿੰਡ ਫ਼ਤਿਹਪੁਰ ਕੋਲੋਂ ਲੰਘਦੀ ਭਾਖੜਾ ਨਹਿਰ ਦੇ ਕਿਨਾਰੇ ਦੀ ਮਿੱਟੀ ਖੁਰ ਚੁੱਕੀ ਹੈ ਅਤੇ ਵੱਡੇ ਵੱਡੇ ਪਾੜ ਪੈ ਚੁੱਕੇ ਹਨ | ਪਿੰਡ ਵਾਸੀਆਂ ਦੀ ਮੰਗ ਹੈ ਕਿ ਸਬੰਧਿਤ ਵਿਭਾਗ ਮਸ਼ੀਨਾਂ ਤੇ ਟਰੈਕਟਰਾਂ ਦੀ ਮਦਦ ਨਾਲ ਪਾੜ ਨੂੰ ਪੂਰਿਆ ਜਾਵੇ ਕਿਉਂਕਿ ਭਾਖੜਾ ਨਹਿਰ ਦੇ ਕਿਨਾਰੇ ਤੇ ਕਈ ਥਾਵਾਂ 'ਤੇ ਪਾੜ ਪੈ ਚੁੱਕਾ ਹੈ | ਉਨ੍ਹਾਂ ਕਿਹਾ ਕਿ ਜੇਕਰ ਦੁਬਾਰਾ ਫਿਰ ਬਾਰਸ਼ ਹੁੰਦੀ ਹੈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ | ਉੱਡਤ ਬਰਾਂਚ ਵਾਲੇ ਸੂਏ ਵਿਚ ਪਿੰਡ ਰਾਮਾਂਨੰਦੀ ਦੇ ਖੇਤਾਂ ਵਿੱਚ ਪਾੜ ਪੈ ਕੇ ਦਸੌਂਧੀਆਂ ਤੇ ਰਾਮਾਂਨੰਦੀ ਦੇ ਖੇਤਾਂ ਤੋਂ ਇਲਾਵਾ ਘਰਾਂ ਵਿਚ ਵੀ ਪਾਣੀ ਦਾਖ਼ਲ ਹੋ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮਲਕੀਤ ਸਿੰਘ ਕੋਟਧਰਮੂ ਅਤੇ ਕੁਲਦੀਪ ਸਿੰਘ ਚਚੋਹਰ ਨੇ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ | ਪਿੰਡ ਦਾਨੇਵਾਲਾ ਵਿਖੇ ਪੁਲੀ ਬੰਦ ਹੋਣ ਦੇ ਰੋਸ ਵਜੋਂ ਲੋਕਾਂ ਨੇ ਧਰਨਾ ਲਗਾਇਆ | ਐਸ.ਡੀ.ਐਮ. ਪੂਨਮ ਸਿੰਘ ਵਲੋਂ ਨੁਕਸਾਨੇ ਘਰਾਂ ਅਤੇ ਫ਼ਸਲਾਂ ਦਾ ਜਾਇਜ਼ਾ ਲਿਆ ਗਿਆ |
ਮਾਨਸਾ, 25 ਸਤੰਬਰ (ਰਾਵਿੰਦਰ ਸਿੰਘ ਰਵੀ)- ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਹਲਕੇ ਤੋਂ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਬੇਮੌਸਮੀ ਬਾਰਸ਼ ਕਾਰਨ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰ ਕੇ ਯੋਗ ਮੁਆਵਜ਼ਾ ਦਿੱਤਾ ਜਾਵੇਗਾ | ...
ਬਰੇਟਾ, 25 ਸਤੰਬਰ (ਪਾਲ ਸਿੰਘ ਮੰਡੇਰ)- 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਰਨਾਲਾ ਸ਼ਹਿਰ ਵਿਖੇ ਸੂਬਾ ਪੱਧਰੀ ਇਕੱਠ ਕੀਤਾ ਜਾ ਰਿਹਾ ਹੈ, ਜਿਸ ਨੰੂ ਲੈ ਕੇ ਪਿੰਡਾਂ ਵਿਚ ਰੈਲੀਆਂ, ਢੋਲ ਮਾਰਚ ...
ਮਾਨਸਾ, 25 ਸਤੰਬਰ (ਰਾਵਿੰਦਰ ਸਿੰਘ ਰਵੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ 'ਚ ਨੰਗਲ ਖੁਰਦ, ਘਰਾਂਗਣਾ, ਜਵਾਹਰਕੇ, ਦੂਲੋਵਾਲ, ਮਾਨਸਾ ਅਤੇ ਗੇਹਲੇ ਪਿੰਡ ਦੇ ਕਿਸਾਨਾਂ ਵਲੋਂ ਮਾਨਸਾ-ਸਿਰਸਾ ਮੁੱਖ ਸੜਕ 'ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ...
ਮਾਨਸਾ, 25 ਸਤੰਬਰ (ਸੱਭਿ. ਪ੍ਰਤੀ.)- ਪਿੰਡ ਖੀਵਾ ਖ਼ੁਰਦ ਵਿਖੇ ਹੱਡਾਰੋੜੀ ਦੀ ਸਮੱਸਿਆ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ | ਬਹੁਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਦੋਸ਼ ਲਗਾਇਆ ਕਿ ਪਿੰਡ ਵਿਚਕਾਰ ਬਣੀ ਹੱਡਾਰੋੜੀ ਦੇ ਨਜ਼ਦੀਕ ...
ਸੁਨੀਲ ਮਨਚੰਦਾ
ਬੁਢਲਾਡਾ, 25 ਸਤੰਬਰ- ਸਥਾਨਕ ਸ਼ਹਿਰ ਦੇ ਰੇਲਵੇ ਰੋਡ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ਲਈ ਪਾਮ ਸਟਰੀਟ ਪ੍ਰੋਜੈਕਟ ਅਧੀਨ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਸੀ ਜੋ ਅਧਿਕਾਰੀਆਂ ਦੀ ਸਵੱਲੀ ਨਜ਼ਰ ਨਾ ਹੋਣ ਕਾਰਨ ਅੱਧ ਵਿਚਕਾਰ ਦਮ ਤੋੜ ...
ਬੁਢਲਾਡਾ, 25 ਸਤੰਬਰ (ਪ.ਪ.)- ਸਥਾਨਕ ਸਿਵਲ ਹਸਪਤਾਲ ਵਿਖੇ ਅੰਤਰਰਾਸ਼ਟਰੀ ਫਾਰਮੇਸੀ ਦਿਵਸ ਮਨਾਇਆ ਗਿਆ | ਫਾਰਮੇਸੀ ਅਫਸਰਾਂ ਵੱਲੋਂ ਮਨੁੱਖੀ ਸਿਹਤ ਦੀ ਸੰਭਾਲ ਲਈ ਪ੍ਰਣ ਲਿਆ ਗਿਆ | ਇਸ ਮੌਕੇ ਫਾਰਮੇਸੀ ਅਫਸਰ ਰਵਿੰਦਰ ਸ਼ਰਮਾ, ਸਤਿੰਦਰ ਕੁਮਾਰ, ਭਿਵਾਨੀ ਸ਼ੰਕਰ, ਹੀਰਾ ...
ਮਹਿਰਾਜ, 25 ਸਤੰਬਰ (ਸੁਖਪਾਲ ਮਹਿਰਾਜ)-ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਤੇ ਨੇਕੀ ਕਰ ਦਰਿਆ ਮੇਂ ਡਾਲ ਦੀ ਕਹਾਵਤ ਖੂਬ ਫਿੱਟ ਬੈਠਦੀ ਹੈ ਤੇ ਚੱਲਦਿਆਂ ਆਪਣੀ ਹਰ ਮਹੀਨੇ ਦੀ ਤਨਖਾਹ ਲੋੜਵੰਦਾਂ ਵਿਚ ਵੰਡਕੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾ ...
ਸਰਦੂਲਗੜ੍ਹ, 25 ਸਤੰਬਰ (ਜੀ.ਐਮ.ਅਰੋੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਦੇ ਲੜਕੇ ਅਤੇ ਲੜਕੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਾਈਆਂ ਜਾ ਰਹੀਆਂ 66ਵੀਂਆਂ ਸਕੂਲੀ ਖੇਡਾਂ 'ਚ ਹੈਂਡਬਾਲ ਮੁਕਾਬਲਿਆਂ ਵਿਚ ਜੇਤੂ ਰਹਿ ਕੇ ਸਕੂਲ ਦਾ ਨਾਂਅ ...
ਭੀਖੀ, 25 ਸਤੰਬਰ (ਔਲਖ)- ਭਾਰਤੀ ਕਿਸਾਨ ਯੂਨੀਅਨ (ਮਾਨਸਾ) ਵਲੋਂ ਭੀਖੀ ਇਕਾਈ ਦੀ ਚੋਣ ਸੂਬਾ ਆਗੂ ਗੁਰਚਰਨ ਸਿੰਘ ਦੀ ਪ੍ਰਧਾਨ ਹੇਠ ਹੋਈ | ਸਰਬਸੰਮਤੀ ਨਾਲ ਜਗਸੀਰ ਸਿੰਘ ਨੂੰ ਪ੍ਰਧਾਨ, ਅਜੈਬ ਸਿੰਘ ਸਕੱਤਰ, ਬਲਬੀਰ ਸਿੰਘ ਖ਼ਜ਼ਾਨਚੀ, ਅਮਰੀਕ ਸਿੰਘ ਪੈੱ੍ਰਸ ਸਕੱਤਰ, ਮੀਤ ...
ਮਾਨਸਾ, 25 ਸਤੰਬਰ (ਰਾਵਿੰਦਰ ਸਿੰਘ ਰਵੀ)- ਭਾਰਤੀ ਕੁਸ਼ਤੀ ਫੈਡਰੇਸ਼ਨ ਵਲੋਂ ਸਪੇਨ ਦੇਸ਼ 'ਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਲਈ ਸੋਨੀਪਤ ਦੇ ਐਸ.ਏ.ਆਈ. ਸੈਂਟਰ ਬਾਲਗੜ੍ਹ ਵਿਖੇ ਅੰਡਰ-23 ਕੁਸ਼ਤੀ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ 'ਚ ਸਥਾਨਕ ਸ਼ਹਿਰ ਦੇ ਜੰਮਪਲ ਅਤੇ ...
ਮਾਨਸਾ, 25 ਸਤੰਬਰ (ਸੱਭਿ.ਪ੍ਰਤੀ.)- ਸਥਾਨਕ ਸ਼ਹਿਰ 'ਚ ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਵਲੋਂ ਰਾਮ ਲੀਲਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਪਹਿਲੇ ਦਿਨ ਦਾ ਉਦਘਾਟਨ ਗੌਰਵ ਤੂਰਾ ਐਸ.ਐਸ.ਪੀ. ਮਾਨਸਾ ਵਲੋਂ ਕੀਤਾ ਗਿਆ | ਕਲੱਬ ਪ੍ਰਧਾਨ ਪ੍ਰਵੀਨ ਕੁਮਾਰ ਗੋਇਲ ਨੇ ਦੱਸਿਆ ਕਿ ...
ਮਾਨਸਾ, 25 ਸਤੰਬਰ (ਰਾਵਿੰਦਰ ਸਿੰਘ ਰਵੀ)-ਮਾਨਸਾ ਜ਼ਿਲ੍ਹੇ 'ਚ ਬੀਤੇ ਕੱਲ੍ਹ ਹੋਈ ਭਰਵੀਂ ਬਾਰਸ਼ ਨੇ ਵਿਕਾਸ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ | ਸੀਵਰੇਜ ਦੇ ਨਾਕਸ ਪ੍ਰਬੰਧਾਂ ਕਾਰਨ ਪੂਰੇ ਸ਼ਹਿਰ 'ਚ ਪਾਣੀ ਭਰ ਗਿਆ ਅਤੇ ਪਾਣੀ ਖੜ੍ਹਨ ਨਾਲ ਵੱਡੀ ਪੱਧਰ 'ਤੇ ਸੜਕਾਂ ...
ਮਾਨਸਾ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਨੰਬਰਦਾਰ ਐਸੋਸੀਏਸ਼ਨ (ਗ਼ਾਲਿਬ) ਨੇ ਪੰਜਾਬ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਕਰਨ ਦਾ ਦੋਸ਼ ਲਗਾਇਆ ਹੈ | ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਹੈ ਕਿ 10 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿਖੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX