ਗੁਰੂਸਰ ਸੁਧਾਰ, 26 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਕਿਸੇ ਗੈਰ-ਸਿਆਸੀ ਮੀਟਿੰਗ ਜਾਂ ਧਰਨੇ ਵਿਚ ਕਰਨਾਟਕਾ ਵਿਖੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਹਰਿਆਣਾ ਅਧਾਰਿਤ ਆਗੂ ਅਭਿਮੰਨਿਊ ਤੇ ਹੋਰਨਾਂ ਨੂੰ ਕਰਨਾਟਕ ਸਰਕਾਰ ਵਲੋਂ ਹਿਰਾਸਤ 'ਚ ਲਏ ਜਾਣ ਜਾਂ ਗਿ੍ਫ਼ਤਾਰ ਕਰਨ ਦੀ ਸੂਚਨਾ ਮਿਲਦਿਆਂ ਹੀ ਜਥੇਬੰਦੀ ਦੇ ਬਲਾਕ ਸੁਧਾਰ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਦੀ ਅਗਵਾਈ ਹੇਠ ਸੈਂਕੜੇ ਆਗੂਆਂ, ਵਰਕਰਾਂ ਤੇ ਕਿਸਾਨਾਂ ਨੇ ਕਸਬਾ ਗੁਰੂਸਰ ਸੁਧਾਰ ਬਾਜ਼ਾਰ ਦੇ ਪੁਲਿਸ ਥਾਣਾ ਚੌਕ ਵਿਚ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਟਰੈਕਟਰ-ਟਰਾਲੀਆਂ, ਕਾਰਾਂ ਖੜ੍ਹੀਆਂ ਕਰਕੇ ਰੱਸੀਆਂ ਬੰਨ੍ਹ ਕੇ ਸ਼ਾਮ 4 ਵਜੇ ਧਰਨਾ ਲਗਾ ਦਿੱਤਾ ਤੇ ਦੋਵਾਂ ਪਾਸਿਆਂ ਤੋਂ ਆਵਾਜਾਈ ਮੁਕੰਮਲ ਰੂਪ ਵਿਚ ਬੰਦ ਕਰ ਦਿੱਤੀ | ਆਪਣੇ ਸੰਬੋਧਨ ਵਿਚ ਪ੍ਰਧਾਨ ਜਸਪ੍ਰੀਤ ਸਿੰਘ ਢੱਟ, ਮੁੱਖ ਬੁਲਾਰੇ ਨਰਿੰਦਰ ਸਿੰਘ ਲਾਡੀ ਚਾਹਲ, ਗਿਆਨ ਸਿੰਘ ਹਲਵਾਰਾ ਨੇ ਕਰਨਾਟਕਾ ਦੀ ਭਾਜਪਾ ਸਰਕਾਰ ਦੀ ਇਸ ਹਰਕਤ ਦਾ ਪੁਰਜ਼ੋਰ ਵਿਰੋਧ ਕਰਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਤੇ ਆਖਿਆ ਕਿ ਮੋਦੀ ਸਰਕਾਰ ਦੇ ਇਸ਼ਾਰਿਆਂ 'ਤੇ ਸਾਡੀ ਜਥੇਬੰਦੀ ਦੇ ਪ੍ਰਧਾਨ ਤੇ ਆਗੂਆਂ ਨੂੰ ਬਿਨ੍ਹਾਂ ਵਜ੍ਹਾ ਹਿਰਾਸਤ ਵਿਚ ਲਿਆ ਗਿਆ ਹੈ | ਆਗੂਆਂ ਨੇ ਕਿਹਾ ਕਿ ਜਿੰਨ੍ਹਾਂ ਚਿਰ ਭਾਜਪਾ ਹਕੂਮਤ ਵਾਲੀ ਇਹ ਰਾਜ ਸਰਕਾਰ ਆਗੂਆਂ ਨੂੰ ਬਿਨ੍ਹਾਂ ਸ਼ਰਤ ਕਾਰਵਾਈ ਕੀਤਿਆਂ ਰਿਹਾਅ ਨਹੀਂ ਕਰਦੀ ਤਾਂ ਉਨ੍ਹਾਂ ਚਿਰ ਇਸ ਰਾਜਮਾਰਗ 'ਤੇ ਧਰਨਾ ਜਾਰੀ ਰਹੇਗਾ | ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਸਥਿਤੀ 'ਤੇ ਸਖ਼ਤ ਨਿਗ੍ਹਾ ਰੱਖੀ ਜਾ ਰਹੀ ਹੈ ਤੇ ਪੁਲਿਸ ਵਲੋਂ ਸੁਧਾਰ ਬਾਜ਼ਾਰ ਤੋਂ ਮੁੱਲਾਂਪੁਰ, ਰਾਏਕੋਟ ਸਾਈਡ ਤੋਂ ਆਉਣ ਵਾਲੇ ਟ੍ਰੈਫ਼ਿਕ ਨੂੰ ਬਦਲਵੇਂ ਰੂਟਾਂ ਰਾਹੀਂ ਭੇਜਣ ਲਈ ਪੁਖ਼ਤਾ ਇੰਤਜਾਮ ਕਰ ਲਏ ਗਏ ਸਨ | ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਐਤੀਆਣਾ, ਸਰਪੰਚ ਲਖਵੀਰ ਸਿੰਘ ਐਤੀਆਣਾ, ਜੀਤਾ ਮਾਨ ਸਕੱਤਰ, ਬੰਟੀ ਸਿੰਘ ਐਤੀਆਣਾ, ਪ੍ਰਧਾਨ ਜਤਿੰਦਰ ਸਿੰਘ ਤਿੰਦੀ, ਜਨਰਲ ਸਕੱਤਰ ਹਰਮਨਦੀਪ ਸਿੰਘ ਸੁਧਾਰ, ਡਾ: ਹਰਜੀਤ ਸਿੰਘ ਮਾਨ ਐਤੀਆਣਾ ਖ਼ਜ਼ਾਨਚੀ, ਸੇਵਾਮੁਕਤ ਅਧਿਆਪਕ ਤੇ ਜਥੇਬੰਦੀ ਆਗੂ ਜਸਵੀਰ ਸਿੰਘ ਅਕਾਲਗੜ੍ਹ, ਪ੍ਰਧਾਨ ਅਜਮੇਰ ਸਿੰਘ ਕਾਲਾ ਰਾਜੋਆਣਾ, ਪ੍ਰਧਾਨ ਗੁਰਪ੍ਰੀਤ ਸਿੰਘ ਕੈਲੇ, ਕਮਲਜੀਤ ਸਿੰਘ ਸੰਘੇੜਾ ਰਾਜੋਆਣਾ, ਗੁਰਜੰਟ ਸਿੰਘ ਪ੍ਰਚਾਰ ਸਕੱਤਰ, ਅਮਰੀਕ ਸਿੰਘ ਹਲਵਾਰਾ, ਜਗਤਾਰ ਸਿੰਘ ਹਲਵਾਰਾ ਸਮੇਤ ਇਲਾਕੇ ਦੇ ਪਿੰਡਾਂ 'ਚੋਂ ਪੁੱਜੀਆਂ ਜਥੇਬੰਦੀ ਦੀਆਂ ਇਕਾਈਆਂ ਦੇ ਆਗੂ, ਮੈਂਬਰ ਤੇ ਕਿਸਾਨ ਭਾਰੀ ਗਿਣਤੀ ਵਿਚ ਧਰਨੇ ਵਿਚ ਪੁੱਜੇ |
ਮੁੱਲਾਂਪੁਰ-ਦਾਖਾ, 26 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸਰਕਾਰਾਂ ਦਾ ਬਦਲਣਾ ਨਿਰੰਤਰ ਜਾਰੀ ਹੈ, ਸ਼੍ਰੋਮਣੀ ਅਕਾਲੀ ਦਲ-ਗੱਠਜੋੜ, ਕਾਂਗਰਸ ਤੋਂ ਬਾਅਦ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਕਾਲ ਵਿਚ ਵੀ ਮੰਡੀ ...
ਜਗਰਾਉਂ, 26 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ)-ਲੰਮੇਂ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਸਫ਼ਾਈ ਸੇਵਕਾਂ ਅਤੇ ਸੀਵਰੇਜ ਕਾਮਿਆਂ ਵਲੋਂ ਅੱਜ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਨਗਰ ਕੌਂਸਲ ਦਫ਼ਤਰ ਜਗਰਾਉਂ 'ਚ ਲੜੀਵਾਰ ਧਰਨਾ ...
ਲੋਹਟਬੱਦੀ, 26 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਅੰਦਰ ਇਨਕਲਾਬੀ ਕਾਰਜ ਸ਼ੁਰੂ ਕਰਨ ਦੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ 'ਚ ਜ਼ਮੀਨੀ ਪੱਧਰ 'ਤੇ ਵਿਕਾਸ ਕਾਰਜਾਂ ਨੂੰ ਬ੍ਰੇਕਾਂ ਲੱਗਣ ਕਾਰਨ ਸਰਕਾਰ ਲੋਕਾਂ ਦੀਆਂ ਨਜ਼ਰਾਂ 'ਚ ਰੜਕਣ ...
ਚੌਂਕੀਮਾਨ, 26 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਢੱਟ ਵਿਖੇ ਨੌਜਵਾਨ ਵੀਰਾਂ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ...
ਮੁੱਲਾਂਪੁਰ-ਦਾਖਾ, 26 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਲੋਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਯੋਜਨਾਵਾਂ ਦੇ 10 ਸਾਲ ਪੂਰੇ ਹੋਣ 'ਤੇ ਇਕ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬ ਭਰ 'ਚੋਂ 30 ਦੇ ਕਰੀਬ ਸਮਾਜ ਸੇਵੀ ਸੰਸਥਾਵਾਂ ਦਾ ...
ਰਾਏਕੋਟ, 26 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਐੱਮ.ਏ ਰਾਜਨੀਤੀ ਸਾਸ਼ਤਰ ਸਮੈਸਟਰ ਚੌਥੇ ਦੇ ਨਤੀਜੇ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ | ਕਾਲਜ ...
ਜਗਰਾਉਂ, 26 ਸਤੰਬਰ (ਜੋਗਿੰਦਰ ਸਿੰਘ)-ਪੰਜਾਬੀ ਲੇਖਕ ਮੰਚ ਜਗਰਾਉਂ ਦੀ ਸਾਹਿਤਕ ਇਕੱਤਰਤਾ ਮੰਚ ਦੇ ਸਰਪ੍ਰਸਤ ਡਾ. ਸੁਰਜੀਤ ਸਿੰਘ ਦੌਧਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੰਚ ਵਲੋਂ ਭਵਿੱਖ ਅੰਦਰ ਸਾਹਿਤ, ਕਲਾ ਤੇ ਸੱਭਿਆਚਾਰਕ ਸਰਗਰਮੀਆਂ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ ...
ਪੱਖੋਵਾਲ-ਸਰਾਭਾ, 26 ਸਤੰਬਰ (ਕਿਰਨਜੀਤ ਕੌਰ ਗਰੇਵਾਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਪੱਖੋਵਾਲ (ਲੁਧਿਆਣਾ) ਵਲੋਂ ਸਥਾਨਕ ਕਸਬਾ ਪੱਖੋਵਾਲ 'ਚ ਖੇਤੀਬਾੜੀ ਅਫ਼ਸਰ ਡਾ: ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ...
ਸਿੱਧਵਾਂ ਬੇਟ, 26 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਲਾਗਲੇ ਪਿੰਡ ਸਫ਼ੀਪੁਰਾ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ ਕਰਕੇ ਉਸ 'ਚੋਂ ਮਾਇਆ ਚੋਰੀ ਕਰਨ ਵਾਲੇ ਨਾ-ਮਲੂਮ ਲੋਕਾਂ ਖ਼ਿਲਾਫ਼ ਧਾਰਾ 457, 380 ਭਾਰਤੀ ਦੰਡਵਲੀ ਤਹਿਤ ਮੁਕੱਦਮਾ ...
ਜਗਰਾਉਂ, 26 ਸਤੰਬਰ (ਜੋਗਿੰਦਰ ਸਿੰਘ)-ਪੰਜਾਬ ਵਿਚ ਰਿਵਾਇਤੀ ਗੜ੍ਹ ਨੂੰ ਤੋੜ ਕੇ ਸਰਕਾਰ ਬਣਾਉਣ ਵਾਲੀ 'ਆਪ' ਹੁਣ ਕੇਂਦਰ ਦੀ ਮੋਦੀ ਸਰਕਾਰ ਲਈ ਚੁਣੌਤੀ ਬਣ ਚੁੱਕੀ ਹੈ ਤੇ ਇਸੇ ਕਰਕੇ ਬੁਖਲਾਹਟ 'ਚ ਆਈ ਭਾਜਪਾ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਸੂਬਿਆਂ 'ਚ ਲੋਕਤੰਤਰ ਦਾ ...
ਰਾਏਕੋਟ, 26 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਪ੍ਰਤੀ ਤੁਗਲਕੀ ਫੁਰਮਾਨ ਕਾਰਨ ਪ੍ਰਾਈਵੇਟ ਸਕੂਲ ਪ੍ਰਬੰਧਕੀ ਕਮੇਟੀਆਂ 'ਚ ਬੇਚੈਨੀ ਦਾ ਮਾਹੌਲ ਬਣਿਆ ਹੈ | ਸੂਤਰਾਂ ਅਨੁਸਾਰ ਜ਼ਿਲ੍ਹਾ ਸਿੱਖਿਆ ...
ਜਗਰਾਉਂ, 26 ਸਤੰਬਰ (ਜੋਗਿੰਦਰ ਸਿੰਘ)-ਸੰਤ ਬਾਬਾ ਮੱਘਰ ਸਿੰਘ ਦੇ ਤਪ ਅਸਥਾਨ ਪਿੰਡ ਰਾਮਗੜ੍ਹ ਭੁੱਲਰ ਵਿਖੇ ਮਹੀਨਾਵਾਰ ਧਾਰਮਿਕ ਸਮਾਗਮ ਕਰਵਾਏ ਗਏ | ਇੰਨ੍ਹਾਂ ਸਮਾਗਮਾਂ ਦੌਰਾਨ ਗੁਰਬਾਣੀ ਦੀ ਕਥਾ ਅਤੇ ਢਾਡੀ ਜਥੇ ਵਲੋਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ...
ਲੁਧਿਆਣਾ, 26 ਸਤੰਬਰ (ਕਵਿਤਾ ਖੁੱਲਰ)-ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਵਿਖੇ ਸਪਤਾਹਿਕ ਗੁਰਮਤਿ ਸਮਾਗਮ ਕਰਵਾਇਆ ਗਿਆ | ਅੰਮਿ੍ਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਭਾਈ ਪਰਮਵੀਰ ਸਿੰਘ ਲੁਧਿਆਣਾ ਵਾਲੇ, ਭਾਈ ਹਰਪ੍ਰੀਤ ਸਿੰਘ ਖਾਲਸਾ ...
ਲੁਧਿਆਣਾ, 26 ਸਤੰਬਰ (ਕਵਿਤਾ ਖੁੱਲਰ)-ਚੰਡੀਗੜ੍ਹ ਰੋਡ ਸੈਕਟਰ 38-39 ਅਤੇ 40 ਦੇ ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿਘ ਗਰੇਵਾਲ ਭੋਲਾ ਸ਼ਾਮਿਲ ਹੋਏ | ਇਸ ਮੌਕੇ ...
ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਵਿਚ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸੰਬੰਧੀ ਲੜਕੇ ਦੇ ਪਿਤਾ ਗੁਰਿੰਦਰ ਸਿੰਘ ਚਾਹਲ ਦੀ ਸ਼ਿਕਾਇਤ 'ਤੇ ਸ਼ੁਭ ਕਰਨ ...
ਮੁੱਲਾਂਪੁਰ-ਦਾਖਾ, 26 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਉਜਾਗਰ ਸਿੰਘ ਬੱਦੋਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਫ਼ੈਸਲਾ ਹੋਇਆ ਕਿ ਸਾਲ 1914 ਦੇ ਬੱਜ ਬੱਜ ਘਾਟ (ਮੌਜੂਦਾ ਨਾਂਅ ਕਾਮਾਗਾਟਾਮਾਰੂ ...
ਪੱਖੋਵਾਲ-ਸਰਾਭਾ, 26 ਸਤੰਬਰ (ਕਿਰਨਜੀਤ ਕੌਰ ਗਰੇਵਾਲ)-ਲਾਗਲੇ ਪਿੰਡ ਨੰਗਲ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਪ੍ਰਵਾਸੀ ਪੰਜਾਬੀਆਂ ਵਲੋਂ ਪਿੰਡ ਵਾਸੀਆਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਮਨਦੀਪ ਨਰਸਿੰਗ ਹੋਮ ਲੁਧਿਅਣਾ ਦੇ ਸਹਿਯੋਗ ਨਾਲ ਅੱਖਾਂ ਤੇ ਜਨਰਲ ...
ਰਾਏਕੋਟ, 26 ਸਤੰਬਰ (ਸੁਸ਼ੀਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾ. ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਪਿੰਡ ਬੱਸੀਆਂ ਦੇ ਗੁਰਦੁਆਰਾ ਸ੍ਰੀ ...
ਮੁੱਲਾਂਪੁਰ-ਦਾਖਾ, 26 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਲੋਕ ਸੇਵਾ ਕਮੇਟੀ ਐਂਡ ਵੈੱਲਫੇਅਰ ਕਲੱਬ ਮੁੱਲਾਂਪੁਰ-ਦਾਖਾ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕੱਲ੍ਹ ਬੁੱਧਵਾਰ 28 ਅਗਸਤ ਸ਼ਾਂਤੀ ਭਵਨ ਮੰਡੀ ਮੁੱਲਾਂਪੁਰ ਵਿਖੇ ਕਰਵਾਇਆ ...
ਸਿੱਧਵਾਂ ਬੇਟ, 26 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਚੈਰੀਟੇਬਲ ਸੰਸਥਾ ਦੇ ਸ੍ਰਪਰਸਤ ਬਾਬਾ ਗੁਰਬਚਨ ਸਿੰਘ ਦੇ ਸਹਿਯੋਗ ਸਦਕਾ ਲਾਗਲੇ ਪਿੰਡ ਰਾਊਵਾਲ ਵਿਖੇ ਬੇਟ ਇਲਾਕੇ ਦੇ ਕਿਸਾਨਾਂ ਦੀ ਸਹੂਲਤ ਲਈ 30 ਸਤੰਬਰ ਅਤੇ 1 ਅਕਤੂਬਾਰ ਨੂੰ ...
ਮੁੱਲਾਂਪੁਰ-ਦਾਖਾ, 26 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅੱਜ ਅੱਸੂ ਦੇ ਨਰਾਤਿਆਂ ਦੀ ਸ਼ੁਰੂਆਤ ਦੇ ਦਿਨ ਮੰਡੀ ਮੁੱਲਾਂਪੁਰ ਦੇ (ਨੀਲਕੰਠ ਮਹਾਂਦੇਵ) ਸ਼ਿਵ ਮੰਦਰ ਸਮੇਤ ਦਰਜਨ ਹੋਰ ਮੰਦਰਾਂ 'ਚ ਸ਼ਰਧਾਲੂਆਂ ਦੀ ਵੱਡੀ ਇਕੱਤਰਤਾ ਵੇਖਣ ਨੂੰ ਮਿਲੀ | ਅੱਜ ਦੇ ਦਿਨ ਮਾਂ ...
ਚੌਂਕੀਮਾਨ, 26 ਸਤੰਬਰ (ਤੇਜਿੰਦਰ ਸਿੰਘ ਚੱਢਾ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਪਿੰਡ ਸਵੱਦੀ ਕਲਾਂ ਵਿਖੇ ਹੋਈ, ਜਿਸ 'ਚ ਸਕੱਤਰ ਮਾ: ...
ਜਗਰਾਉਂ, 26 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਗੁਰਦੁਆਰਾ ਰਾਮਦਾਸ ਸਾਹਿਬ ਜਗਰਾਉਂ ਵਿਖੇ ਕਰਵਾਏ ਜਾ ਰਹੇ ਸਮਾਗਮ ਸੰਬੰਧੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ | ਸਮਾਗਮ ਪ੍ਰਤੀ ਜਾਣਕਾਰੀ ...
ਲੁਧਿਆਣਾ, 26 ਸਤੰਬਰ (ਪੁਨੀਤ ਬਾਵਾ)-ਰੇਤ ਦੀ ਜਾਇਜ਼ ਮਾਈਨਿੰਗ ਬੰਦ ਹੋਣ ਕਰਕੇ ਦੁਖੀ ਟਿੱਪਰ-ਟਰਾਲੀ ਚਾਲਕਾਂ ਦੀ ਸਹਾਇਤਾ ਲਈ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅੱਗੇ ਆਏ ਹਨ | ਵਿਧਾਇਕ ਗੋਗੀ ਨੇ ਟਿੱਪਰ-ਟਰਾਲੀ ਚਾਲਕਾਂ ਦੇ 5 ...
ਚੌਂਕੀਮਾਨ, 26 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸ਼੍ਰੋਮਣੀ ਖ਼ਾਲਸਾ ਪੰਚਾਇਤ ਵਲੋਂ ਪਿੰਡ ਪੱਬੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾ ਪੰਥ ਲਹਿਰ ਅਤੇ ਨਸ਼ਿਆਂ ਵਿਰੋਧੀ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਆਰੰਭਤਾ ਭਾਈ ਸੰਦੀਪ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ...
ਰਾਏਕੋਟ, 26 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਐੱਮ.ਪੀ ਡਾ: ਅਮਰ ਸਿੰਘ ਬੋਪਾਰਾਏ ਦੇ ਰਾਏਕੋਟ ਵਿਖੇ ਦਫ਼ਤਰ ਇੰਚਾਰਜ ਸੁਖਪਾਲ ਸਿੰਘ ਗੋਂਦਵਾਲ ਰਾਹੀਂ ਮੰਗ ਪੱਤਰ ਦਿੱਤਾ ਗਿਆ ...
ਚੌਂਕੀਮਾਨ, 26 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਕੋਠੇ ਹਾਂਸ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਕੋਠੇ ਹਾਂਸ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਨੇ 'ਖੇਡਾਂ ਵਤਨ ਪੰਜਾਬ ਦੀਆਂ-2022' ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਵਾਲੀਬਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX