ਗੁਰਦਾਸਪੁਰ, 26 ਸਤੰਬਰ (ਆਰਿਫ਼)- ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਅੱਜ ਜ਼ਿਲ੍ਹਾ ਗੁਰਦਾਸਪੁਰ ਲਈ ਉਸ ਸਮੇਂ ਬੜੇ ਮਾਣ ਦੇ ਪਲ ਸਨ, ਜਦੋਂ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ, ਏ.ਡੀ.ਸੀ. (ਆਰ.ਡੀ) ਪਰਮਜੀਤ ਕੌਰ ਤੇ ਏ.ਡੀ.ਸੀ (ਯੂ.ਡੀ.) ਅਮਨਦੀਪ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਵਲੋਂ 'ਆਜ਼ਾਦੀ ਸੇ ਅੰਤੋਦਿਯਾ ਤੱਕ' ਮੁਹਿੰਮ ਵਿਚ ਦੇਸ਼ ਭਰ 'ਚੋਂ ਦੂਸਰਾ ਸਥਾਨ ਹਾਸਲ ਕਰਨ 'ਤੇ ਮਿਲਿਆ ਹੈ | ਭਾਰਤ ਸਰਕਾਰ ਵਲੋਂ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਨੂੰ ਸਮਰਪਿਤ ਦੇਸ਼ ਦੇ 27 ਰਾਜਾਂ ਅਤੇ ਇਕ ਕੇਂਦਰੀ ਸ਼ਾਸਤ ਪ੍ਰਦੇਸ਼ ਦੇ 75 ਜ਼ਿਲਿ੍ਹਆਂ ਵਿਚ 28 ਅਪ੍ਰੈਲ 2022 ਤੋਂ 15 ਅਗਸਤ 2022 ਤੱਕ 'ਆਜ਼ਾਦੀ ਸੇ ਅੰਤੋਦਿਆ ਤੱਕ' ਮੁਹਿੰਮ ਚਲਾਈ ਗਈ ਸੀ ਜਿਸ ਵਿਚ ਭਾਰਤ ਸਰਕਾਰ ਦੇ 9 ਮੰਤਰਾਲਿਆਂ ਦੀਆਂ 17 ਵੱਖ-ਵੱਖ ਭਲਾਈ ਸਕੀਮਾਂ ਨੂੰ ਜ਼ਿਲ੍ਹੇ ਵਿਚ ਹੇਠਲੇ ਪੱਧਰ ਤੱਕ ਲਾਗੂ ਕਰਨਾ ਸੀ | ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ 'ਆਜ਼ਾਦੀ ਸੇ ਅੰਤੋਦਿਆ ਤੱਕ' ਮੁਹਿੰਮ ਤਹਿਤ 100 ਫ਼ੀਸਦੀ ਟੀਚਾ ਪ੍ਰਾਪਤ ਕਰਕੇ ਮਿਸਾਲੀ ਕੰਮ ਕੀਤਾ ਹੈ | ਜ਼ਿਲ੍ਹਾ ਗੁਰਦਾਸਪੁਰ ਵਲੋਂ 93.10 ਫ਼ੀਸਦੀ ਅੰਕ ਹਾਸਲ ਕਰਨ ਸਦਕਾ ਜ਼ਿਲ੍ਹੇ ਨੂੰ ਦੇਸ਼ ਭਰ ਵਿਚੋਂ ਦੂਜਾ ਸਥਾਨ ਹਾਸਲ ਹੋਇਆ | ਅੱਜ ਨਵੀਂ ਦਿੱਲੀ ਵਿਖੇ ਪੇਂਡੂ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵਲੋਂ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੇਂਡੂ ਵਿਕਾਸ ਮੰਤਰਾਲੇ ਦੇ ਸਕੱਤਰ ਨਗਿੰਦਰਾ ਨਾਥ ਸਿਨਹਾ ਅਤੇ ਹੋਰ ਅਧਿਕਾਰੀਆਂ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ, ਏ.ਡੀ.ਸੀ. (ਆਰ.ਡੀ) ਪਰਮਜੀਤ ਕੌਰ ਤੇ ਏ.ਡੀ.ਸੀ (ਯੂ.ਡੀ) ਅਮਨਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ |
ਗੁਰਦਾਸਪੁਰ, 26 ਸਤੰਬਰ (ਗੁਰਪ੍ਰਤਾਪ ਸਿੰਘ)- ਬੀਤੇ ਕੱਲ੍ਹ ਦੇਰ ਸ਼ਾਮ ਥਾਣਾ ਸਿਟੀ ਦੀ ਪੁਲਿਸ ਵਲੋਂ ਸਥਾਨਕ ਸ਼ਹਿਰ 'ਚ ਸਥਿਤ ਮਾਈ ਦਾ ਤਲਾਬ ਦੇ ਸਾਹਮਣੇ ਵਾਲੀਆਂ ਦੁਕਾਨਾਂ ਵਿਚੋਂ ਪਟਾਕਿਆਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ | ਪੁਲਿਸ ਵਲੋਂ ਦਰਜ ਕੀਤੇ ਗਏ ਮਾਮਲੇ ...
ਕਾਹਨੂੰਵਾਨ, 26 ਸਤੰਬਰ (ਜਸਪਾਲ ਸਿੰਘ ਸੰਧੂ)- ਅੱਜ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਆੜਤੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਪਹਿਲੀ ਅਕਤੂਬਰ ਤੋਂ ਮੰਡੀਆਂ ਵਿਚ ਆ ਰਹੀ ...
ਪਠਾਨਕੋਟ, 26 ਸਤੰਬਰ (ਚੌਹਾਨ)- ਅੱਜ ਧਾਰ ਖੇਤਰ ਦੇ ਕਿਸਾਨਾਂ ਅਤੇ ਸਰਪੰਚਾਂ ਦੀ ਸਾਂਝੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦਾ ਇਕ ਵਫ਼ਦ ਚੰਡੀਗੜ੍ਹ ਗਿਆ ਅਤੇ ਵਿਜੀਲੈਂਸ ਵਿਭਾਗ ਪੰਜਾਬ ਦੇ ਮੁੱਖ ਨਿਰਦੇਸ਼ਕ ਨੂੰ ਮਿਲ ਕੇ ਜੰਗਲਾਤ ਵਿਭਾਗ ਵਲੋਂ ਧਾਰ ਬਲਾਕ ...
ਬਟਾਲਾ, 26 ਸਤੰਬਰ (ਕਾਹਲੋਂ)- ਅੱਜ ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਵਿਚ ਤਗਮੇ ਪ੍ਰਾਪਤ ਕਰਕੇ ਆਏ ਵਿਦਿਆਰਥੀਆਂ ਦੇ ਸਨਮਾਨ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ...
ਕਿਲ੍ਹਾ ਲਾਲ ਸਿੰਘ, 26 ਸਤੰਬਰ (ਬਲਬੀਰ ਸਿੰਘ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ 'ਖੇਡਾਂ ਵਤਨ ਪੰਜਾਬ ਦੀਆਂ' ਜਿਸ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਖੋ-ਖੋ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਗੌਰਮਿੰਟ ਸਰਕਾਰੀ ਕਾਲਜ ਗੁਰਦਾਸਪੁਰ ਦੇ ਸਟੇਡੀਅਮ ...
ਬਟਾਲਾ, 26 ਸਤੰਬਰ (ਕਾਹਲੋਂ)- ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਨਰੋਈ ਸਿਹਤ ਤੰਦਰੁਸਤੀ ਤੇ ਭਾਈਚਾਰਕ ਸਾਂਝ ਹੋਣੀ ਬਹੁਤ ਜ਼ਰੂਰੀ ਹੈ | ਇਸੇ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੁਆਰਾ ਅਥਲੈਟਿਕਸ ਖੇਡ ਮੇਲਾ, ਜੋ ਕਿ ਸ਼ਹੀਦ ...
ਦੋਰਾਂਗਲਾ, 26 ਸਤੰਬਰ (ਚੱਕਰਾਜਾ)-ਬੀਤੀ ਰਾਤ ਹਿੰਦ-ਪਾਕਿ ਸਰਹੱਦ 'ਤੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਅੰਦਰ ਡਰੋਨ ਦਾਖ਼ਲ ਹੋਣ 'ਤੇ ਬੀ.ਐਸ.ਐਫ. ਦੇ ਜਵਾਨਾਂ ਵਲੋਂ ਗੋਲੀਬਾਰੀ ਕਾਰਨ ਇਹ ਡਰੋਨ ਮੁੜ ਪਾਕਿਸਤਾਨ ਵਾਲੇ ਪਾਸੇ ਮੁੜ ਗਿਆ | ਇਸ ਸੰਬੰਧੀ ਬੀ.ਐਸ ਐਫ. ਦੇ ...
ਚੰਡੀਗੜ੍ਹ, 26 ਸਤੰਬਰ (ਅਜੀਤ ਬਿਊਰੋ)- ਸੂਬੇ ਦੇ ਸਰਕਾਰੀ ਕਾਲਜਾਂ ਵਿਚ ਬਿਹਤਰ ਖੇਡ ਸਹੂਲਤਾਂ ਦੇਣ ਅਤੇ ਖਿਡਾਰੀਆਂ ਲਈ ਲੋੜੀਂਦੇ ਖੇਡ ਢਾਂਚੇ ਦੀ ਉਸਾਰੀ ਲਈ ਉਚੇਰੀ ਸਿੱਖਿਆ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ 7 ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ...
ਬਟਾਲਾ, 26 ਸਤੰਬਰ (ਕਾਹਲੋਂ)- ਇਥੋਂ ਨਜ਼ਦੀਕੀ ਗੁਰਦੁਆਰਾ ਤਪਸਥਾਨ ਮਲਕਪੁਰ ਵਿਖੇ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੇ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਅਤੇ ਬਾਪੂ ਸੰਪੂਰਨ ਸਿੰਘ ਦੀ ਮਿੱਠੀ ਯਾਦ ਵਿਚ 1 ਤੇ 2 ਅਕਤੂਬਰ ...
ਅਲੀਵਾਲ, 26 ਸਤੰਬਰ (ਸੁੱਚਾ ਸਿੰਘ ਬੁਲੋਵਾਲ)- ਨਜ਼ਦੀਕੀ ਪਿੰਡ ਨਾਨਕ ਚੱਕ 'ਚ ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਅਗਵਾਈ ਹੇਠ ਤੇ ਆਪ ਆਗੂ ਜਾਗੀਰ ਸਿੰਘ ਦੇ ਯਤਨਾਂ ਸਦਕਾ ਸਾਬਕਾ ਸਰਪੰਚ ਸੁਖਦੇਵ ਰਾਜ, ਸਾਬਕਾ ਸਰਪੰਚ ਨੀਰਜ ਬੇਦੀ ਅਤੇ ਹੋਰ ਕਈ ...
ਸ੍ਰੀ ਹਰਿਗੋਬਿੰਦਪੁਰ, 26 ਸਤੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਗਾਲੋਵਾਲ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਨੌਜਵਾਨਾਂ ਦੇ ਸਾਂਝੇ ਉਪਰਾਲੇ ਸਦਕਾ ਪਿੰਡ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਦੇ ਮਕਸਦ ਨਾਲ ਪਿੰਡ ...
ਬਟਾਲਾ, 26 ਸਤੰਬਰ (ਬੁੱਟਰ)- ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੀ ਐੱਮ.ਐੱਸ.ਸੀ. (ਆਈ.ਟੀ.) ਸਮੈਸਟਰ ਚੌਥਾ ਅਤੇ ਪੀ.ਜੀ.ਡੀ.ਸੀ.ਏ. ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ | ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਕੌਸ਼ਲ ਨੇ ਦੱਸਿਆ ਕਿ ਐੱਮ.ਐੱਸ.ਸੀ. ਆਈ.ਟੀ. ਦੀ ...
ਧਾਰੀਵਾਲ, 26 ਸਤੰਬਰ (ਸਵਰਨ ਸਿੰਘ)- ਇਥੋਂ ਨਜ਼ਦੀਕ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਵਿਖੇ ਡਾਇਓਸਿਸ ਆਫ ਜਲ਼ੰਧਰ ਦੇ ਦਿਸ਼ਾ-ਨਿਰਦੇਸ਼ਾਂ ਤੇ ਡਾਇਰੈਕਟਰ ਫਾਦਰ ਜੋਸ ਪਡਿਆਟੀ ਦੇ ਪ੍ਰਬੰਧਾਂ ਹੇਠ ਪਿ੍ੰਸੀਪਲ ਸਿਸਟਰ ਰਜੀਨਾ ਪੌਲ ਦੀ ਅਗਵਾਈ ਵਿਚ 'ਮੌਜੂਦਾ ...
ਊਧਨਵਾਲ, 26 ਸਤੰਬਰ (ਪਰਗਟ ਸਿੰਘ)- ਥਾਣਾ ਘੁਮਾਣ ਅਧੀਨ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੇ ਇਕ ਮੋਟਰਸਾਈਕਲ ਚੋਰ ਨੂੰ ਕੀਤਾ ਕਾਬੂ | ਚੌਕੀ ਇੰਚਾਰਜ ਏ.ਐੱਸ.ਆਈ. ਪੰਜਾਬ ਸਿੰਘ ਤੇ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਨੇ ਦੱਸਿਆ ਕਿ ਇਕ ਨੌਜਵਾਨ ਅੰਮਿ੍ਤਪਾਲ ਸਿੰਘ ਪੁੱਤਰ ...
ਬਟਾਲਾ, 26 ਸਤੰਬਰ (ਕਾਹਲੋਂ)- ਗੁਰੂ ਨਾਨਕ ਪਬਲਿਕ ਸਕੂਲ ਕਾਲਾ-ਬਾਲਾ ਵਿਚ ਪਿ੍ੰਸੀਪਲ ਰੇਖਾ ਸ਼ਰਮਾ ਤੇ ਚੇਅਰਪਰਸਨ ਜਸਵੰਤ ਕੌਰ ਦੀ ਅਗਵਾਈ ਹੇਠ ਸਕੂਲ ਵਿਚ ਸੈਰ ਸਪਾਟਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿਚ ਸਕੂਲ ਦੇ ਸਾਰੇ ਅਧਿਆਪਕਾਂ ਤੇ ਬੱਚਿਆਂ ਵਲੋਂ ਭਰਪੂਰ ਸਹਿਯੋਗ ...
ਹਰਚੋਵਾਲ, 26 ਸਤੰਬਰ (ਭਾਮ/ਢਿੱਲੋਂ)- ਹਰਚੋਵਾਲ ਤੋਂ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਭਾਮ ਨਜ਼ਦੀਕ ਢਾਬੇ 'ਤੇ ਸੜਕ ਵਿਚ ਪਏ ਡੂੰਘੇ ਟੋਇਆਂ ਕਾਰਨ ਹਰ ਰੋਜ਼ ਦਰਦਨਾਕ ਹਾਦਸੇ ਵਾਪਰਦੇ ਹਨ ਅਤੇ ਯਾਤਰੀ ਗੰਭੀਰ ਜ਼ਖ਼ਮੀ ਹੁੰਦੇ ਹਨ ਅਤੇ ਉਨ੍ਹਾਂ ਦੇ ਵਾਹਨਾਂ ਦਾ ...
ਡੇਰਾ ਬਾਬਾ ਨਾਨਕ, 26 ਸਤੰਬਰ (ਵਿਜੇ ਸ਼ਰਮਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ ਦਾ ਸਵਾਗਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਭੱਟੀ ਅਤੇ ਮੰਡਲ ਪ੍ਰਧਾਨ ਐਡਵੋਕੇਟ ਰਾਜੂ ...
ਬਟਾਲਾ, 26 ਸਤੰਬਰ (ਕਾਹਲੋਂ)- ਭਾਈ ਘਨੱਈਆ ਜੀ ਦੀ 304ਵੀਂ ਬਰਸੀ ਮੌਕੇ ਹਰੇਕ ਸਾਲ ਮਨਾਏ ਜਾਂਦੇ 'ਮਾਨਵ ਸੇਵਾ ਸੰਕਲਪ ਦਿਵਸ' ਦੇ ਸਬੰਧ ਵਿਚ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਸਵੈ-ਇੱਛਤ ਖੂਨਦਾਨ ਉਤਸ਼ਾਹਿਤ ਸੈਮੀਨਾਰ ਕਰਵਾਇਆ ਗਿਆ | ਪਿ੍ੰਸੀਪਲ ਸ੍ਰੀ ਆਰ.ਕੇ. ...
ਪੁਰਾਣਾ ਸ਼ਾਲਾ, 26 ਸਤੰਬਰ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਚੰਦਰਭਾਨ ਦੇ ਇਕ ਵਿਅਕਤੀ ਨੰੂ ਕੁਝ ਵਿਅਕਤੀਆਂ ਵਲੋਂ ਰਿਸ਼ਤੇਦਾਰ ਦੱਸ ਕੇ 18 ਲੱਖ ਰੁਪਏ ਦੀ ਠੱਗੀ ਮਾਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪੀੜਤ ਪ੍ਰੀਤਮ ਸਿੰਘ ਪੁੱਤਰ ...
ਭੈਣੀ ਮੀਆਂ ਖਾਂ, 26 ਸਤੰਬਰ (ਜਸਬੀਰ ਸਿੰਘ ਬਾਜਵਾ)-ਨਜ਼ਦੀਕੀ ਪਿੰਡ ਕੋਟ ਖਾਨ ਮੁਹੰਮਦ ਤੇ ਦਤਾਰਪੁਰ ਵਿਖੇ ਦੁਸਹਿਰੇ ਦਾ ਸਾਲਾਨਾ ਸਮਾਗਮ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਰਾਮਲੀਲਾ ਦਾ ਪ੍ਰਸੰਗ ਵੀ ਸੋਮਵਾਰ ਤੋਂ ਸ਼ੁਰੂ ਹੋ ਚੁੱਕਾ ਹੈ | ਇਸ ਸਬੰਧੀ ...
ਅੱਚਲ ਸਾਹਿਬ, 26 ਸਤੰਬਰ (ਗੁਰਚਰਨ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਜੋ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ, ਇਸ ਨੂੰ ਪ੍ਰਾਂਤਾਂ 'ਚ ਵੰਡਣਾ ਸਰਕਾਰਾਂ ਦੀ ਕੋਝੀ ਹਰਕਤ ਹੈ ਤੇ ਇਹੋ ਜਿਹੀਆਂ ਸਾਜਿਸ਼ਾਂ ਨੂੰ ਨਾਨਕ ਨਾਮ ਲੇਵਾ ...
ਪੁਰਾਣਾ ਸ਼ਾਲਾ, 26 ਸਤੰਬਰ (ਅਸ਼ੋਕ ਸ਼ਰਮਾ)- ਦਿਹਾਤੀ ਖੇਤਰਾਂ 'ਚ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਤੇ ਸੰਪਰਕ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋਣ ਨਾਲ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ | ਪਿੰਡ ਤਾਲਿਬਪੁਰ ਤੋਂ ਕੋਟ ਭੱਲਾ ਨੰੂ ਜਾਣ ਵਾਲੀ ਸੰਪਰਕ ਸੜਕ 'ਤੇ ਪਿੰਡ ...
ਕੋਟਲੀ ਸੂਰਤ ਮੱਲ੍ਹੀ, 26 ਸਤੰਬਰ (ਕੁਲਦੀਪ ਸਿੰਘ ਨਾਗਰਾ)- ਸਹੋਦਿਆ ਸਕੂਲ ਕੰਪਲੈਕਸ ਬਟਾਲਾ ਵਲੋਂ ਬੀਤੇ ਦਿਨ ਵਧੀਆ ਅਧਿਆਪਕ ਐਵਾਰਡ ਸਮਾਰੋਹ ਕੀਤਾ ਗਿਆ ਜਿਸ ਵਿਚ ਵੱਖ-ਵੱਖ ਸੀ.ਬੀ.ਐਸ.ਈ. ਸਕੂਲਾਂ ਦੇ ਪਿ੍ੰਸੀਪਲ ਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ | ਇਸ ਸਬੰਧੀ ਜੀ.ਐਸ. ...
ਫਤਹਿਗੜ੍ਹ ਚੂੜੀਆਂ, 26 ਸਤੰਬਰ (ਹਰਜਿੰਦਰ ਸਿੰਘ ਖਹਿਰਾ)- ਬੀਤੀ ਦੇਰ ਰਾਤ ਨਜ਼ਦੀਕੀ ਪਿੰਡ ਤਲਵੰਡੀ ਨਾਹਰ ਵਿਖੇ ਆਮ ਆਦਮੀ ਪਾਰਟੀ ਵਰਕਰਾਂ ਦੀ ਇਕੱਤਰਤਾ ਕੀਤੀ ਗਈ, ਜਿਸ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਆਪ ...
ਕਾਦੀਆਂ, 26 ਸਤੰਬਰ (ਕੁਲਵਿੰਦਰ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਮੱਕਾ ਸਾਹਿਬ ਵਲੋਂ ਪਿੰਡ ਲੀਲ ਕਲਾਂ ਦੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਖੁਜਾਲਾ, ਜ਼ਿਲ੍ਹਾ ਮੀਤ ...
ਗੁਰਦਾਸਪੁਰ, 26 ਸਤੰਬਰ (ਆਰਿਫ਼)- ਕੈਨੇਡਾ, ਯੂ.ਕੇ. ਤੇ ਆਸਟ੍ਰੇਲੀਆ ਦੇ ਰਿਕਾਰਡਤੋੜ ਵੀਜ਼ੇ ਲਗਵਾਉਣ ਵਾਲੀ ਨਾਮਵਰ ਸੰਸਥਾ ਦੀ ਬਿ੍ਟਿਸ਼ ਲਾਇਬ੍ਰੇਰੀ ਹੁਣ ਪੀ.ਟੀ.ਈ ਵਿਚ ਵੀ ਸਫਲਤਾ ਦੇ ਝੰਡੇ ਗੱਢ ਰਹੀ ਹੈ | ਸੰਸਥਾ ਦੇ ਐਮ.ਡੀ ਦੀਪਕ ਅਬਰੋਲ ਨੇ ਦੱਸਿਆ ਕਿ ਸੰਸਥਾ ਦੇ ਕਈ ...
ਗੁਰਦਾਸਪੁਰ, 26 ਸਤੰਬਰ (ਪੰਕਜ ਸ਼ਰਮਾ)- 2 ਅਕਤੂਬਰ ਨੂੰ ਭਗਵਾਨ ਵਾਲਮੀਕੀ ਸਮਾਜ ਵਲੋਂ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ 'ਚ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਸਹਿਯੋਗ ਕਰਨਗੀਆਂ | ਇਹ ਪ੍ਰਗਟਾਵਾ ਸਨਾਤਨ ਜਾਗਰਨ ਮੰਚ ਵਲੋਂ ਰੱਖੀ ਮੀਟਿੰਗ ਵਿਚ ਸਮਾਜਿਕ ...
ਗੁਰਦਾਸਪੁਰ, 26 ਸਤੰਬਰ (ਗੁਰਪ੍ਰਤਾਪ ਸਿੰਘ)-ਸਥਾਨਕ ਸ਼ਹਿਰ ਦੇ ਬਹਿਰਾਮਪੁਰ ਰੋਡ ਦੀ ਰਹਿਣ ਵਾਲੀ ਨੀਤੂ ਪਤਨੀ ਸਤੀਸ਼ ਕੁਮਾਰ ਵਲੋਂ ਪੁਲਿਸ ਉੱਪਰ ਇਹ ਦੋਸ਼ ਲਗਾਏ ਗਏ ਹਨ ਕਿ ਪੁਲਿਸ ਵਲੋਂ ਉਸ ਦੇ ਪਤੀ ਨੰੂ ਜ਼ਖ਼ਮੀ ਕਰਨ ਵਾਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ...
ਗੁਰਦਾਸਪੁਰ, 26 ਸਤੰਬਰ (ਆਰਿਫ਼)- ਦੂਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਖੇਡਾਂ ਵਿਚੋਂ ਸੋਨੇ, ਚਾਂਦੀ ਤੇ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਊਸ਼ਾ ਸ਼ਰਮਾ ਨੇ ਦੱਸਿਆ ਕਿ 20 ਸਤੰਬਰ ...
ਬਟਾਲਾ, 26 ਸਤੰਬਰ (ਕਾਹਲੋਂ)- ਮੁਹੱਲਾ ਪ੍ਰੇਮ ਨਗਰ ਦਾਰਾ ਸਲਾਮ ਵਾਸੀਆਂ ਨੇ ਅੱਜ ਇਕੱਠੇ ਹੋ ਕੇ ਐੱਸ.ਐੱਸ.ਪੀ. ਬਟਾਲਾ ਨੂੰ ਮੰਗ ਪੱਤਰ ਦਿੱਤਾ ਤੇ ਮੁਹੱਲੇ 'ਚ ਦਹਿਸ਼ਤ ਫੈਲਾ ਰਹੇ ਨਸ਼ਾ ਤਸ਼ਕਰਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ | ਮੁਹੱਲਾ ਵਾਸੀ ਕੌਸਲਰ ...
ਗੁਰਦਾਸਪੁਰ, 26 ਸਤੰਬਰ (ਆਰਿਫ਼)- ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਦੇ ਪਾਣੀਆਂ ਦੇ ਮਸਲੇ 'ਤੇ ਅੱਜ ਰਾਮ ਸਿੰਘ ਦੱਤ ਹਾਲ ਵਿਖੇ ਕਿਸਾਨ ਕਨਵੈੱਨਸ਼ਨ ਕੀਤੀ ਗਈ | ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ, ਸਿਕੰਦਰ ਸਿੰਘ ਤੇ ਚੰਨਣ ਸਿੰਘ ਦੋਰਾਂਗਲਾ ਦੀ ਅਗਵਾਈ ਹੇਠ ਹੋਈ ...
ਧਾਰੀਵਾਲ, 26 ਸਤੰਬਰ (ਸਵਰਨ ਸਿੰਘ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲੜਦੀ ਰਹੀ ਹੈ ਤੇ ਲੜ ਰਹੀ ਹੈ | ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਕੌਮੀ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਇਤਿਹਾਸਕ ...
ਤਿੱਬੜ, 26 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ)- ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ 'ਤੇ ਸਥਿਤ ਪਿੰਡ ਤਿੱਬੜ ਆਬਾਦੀ ਪੱਖੋਂ ਜ਼ਿਲ੍ਹੇ ਦਾ ਸਭ ਤੋਂ ਵੱਡੇ ਪਿੰਡਾਂ ਵਿਚੋਂ ਇਕ ਹੈ ਜੋ ਵੱਖ-ਵੱਖ ਭਾਈਚਾਰਕ ਸਾਂਝ ਦੀ ਉੱਭਰਵੀਂ ਮਿਸਾਲ ਹੈ | ਇਸ ਪਿੰਡ ਦਾ ਸਭ ਤੋਂ ...
ਦੋਰਾਂਗਲਾ, 26 ਸਤੰਬਰ (ਚੱਕਰਾਜਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਮੀਟਿੰਗ ਪਿੰਡ ਚੱਗੂਵਾਲ ਵਿਖੇ ਸੁਖਦੇਵ ਰਾਜ ਭੁੱਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੀਨੀਅਰ ਆਗੂ ਗੁਰਵਿੰਦਰ ਸਿੰਘ ਜੀਵਨਚੱਕ, ਮੰਗਤ ਸਿੰਘ ਅਤੇ ਦਲਬੀਰ ਸਿੰਘ ਵਿਸ਼ੇਸ਼ ਤੌਰ 'ਤੇ ...
ਊਧਨਵਾਲ, 26 ਸਤੰਬਰ (ਪਰਗਟ ਸਿੰਘ)- ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੰਡੇ ਦਾ ਛੋਟਾ ਭਰਾ ਸਰਦੂਲ ਸਿੰਘ ਢੰਡੇ ਬੀਤੇ ਦਿਨੀਂ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਇਸ ਦੱੁਖ ਦੀ ਘੜੀ ਵਿਚ ਪਰਿਵਾਰ ਨਾਲ ...
ਬਟਾਲਾ, 26 ਸਤੰਬਰ (ਕਾਹਲੋਂ)- ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਦੇ ਬੱਚਿਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਵੀ ਜੌਹਰ ਦਿਖਾਉਂਦਿਆਂ ਕਈ ਤਗਮੇ ਤੇ ਟਰਾਫ਼ੀਆਂ ਆਪਣੇ ਨਾਂਅ ਕੀਤੀਆਂ | ਸਕੂਲ ਡਾਇਰੈਕਟਰ ਮੈਡਮ ਜਸਵੰਤ ਕੌਰ ਬੋਪਾਰਾਏ ਤੇ ਸਕੂਲ ਪਿ੍ੰਸੀਪਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX