ਜੰਡਿਆਲਾ ਗੁਰੂ, 26 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)- ਜੰਡਿਆਲਾ ਗੁਰੂ ਹਲਕੇ ਤੋਂ ਚੁਣੇ ਜਾਂਦੇ ਨੁਮਾਇੰਦਿਆਂ ਵਲੋਂ ਹਲਕੇ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਵੱਲ ਧਿਆਨ ਨਾ ਦੇਣ ਕਾਰਨ ਜੰਡਿਆਲਾ ਗੁਰੂ ਸ਼ਹਿਰ ਅਤੇ ਹਲਕੇ ਵਿਚ ਬਹੁਤ ਸਮੱਸਿਆਵਾਂ ਹਨ | ਜੰਡਿਆਲਾ ਗੁਰੂ 'ਚ ਸਭ ਤੋਂ ਵੱਡੀ ਸਮੱਸਿਆ ਟਰੈਫਿਕ ਜਾਮ ਲੱਗਣ ਦੀ ਹੈ ਤੇ ਇੱਥੋਂ ਦੇ ਘਾਹ ਮੰਡੀ ਚੌਕ, ਸ਼ੇਖਫਤਾ ਦਰਵਾਜ਼ਾ, ਭਗਵਾਨ ਬਾਲਮੀਕ ਚੌਕ, ਜੀ.ਟੀ. ਰੋਡ ਸਰਾਂ ਨੇੜੇ ਆਮ ਤੌਰ 'ਤੇ ਟ੍ਰੈਫਿਕ ਜਾਮ ਹੀ ਰਹਿੰਦਾ ਹੈ | ਸੜਕ ਦੇ ਦੋਵੇਂ ਪਾਸੇ ਬਿਨਾ ਮਤਲਬ ਵਾਹਨਾ ਦੇ ਕਈ ਕਈ ਘੰਟੇ ਖੜ੍ਹੇ ਰਹਿਣ ਤੇ ਸੜਕਾਂ ਕਿਨਾਰਿਆਂ ਤੇ ਵੱਡੀ ਤਦਾਦ ਵਿਚ ਰੇਹੜੀਆਂ ਦੇ ਲੱਗਣ ਕਾਰਨ ਟ੍ਰੈਫਿਕ ਜਾਮ ਰਹਿੰਦਾ ਹੈ ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਤੇ ਇਸ ਦਾ ਐਮਰਜੈਂਸੀ ਵਾਲੇ ਮਰੀਜ਼ਾਂ ਨੂੰ , ਸਕੂਲਾਂ ਵਾਲੇ ਬੱਚਿਆਂ ਨੂੰ , ਬਹੁਤ ਜ਼ਰੂਰੀ ਕੰਮ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜੰਡਿਆਲਾ ਗੁਰੂ ਵਿਚ ਰੋਜ਼ਾਨਾ ਲੱਗਦੇ ਟ੍ਰੈਫਿਕ ਜਾਮ ਨੂੰ ਸੁਧਾਰਨ ਵਾਸਤੇ ਜੀ.ਟੀ. ਰੋਡ ਜੰਡਿਆਲਾ ਗੁਰੂ ਤੋਂ ਵੈਰੋਵਾਲ ਰੋਡ ਤੱਕ ਬਣਨ ਵਾਲੇ ਬਾਈਪਾਸ ਦਾ ਕੰਮ 'ਆਪ' ਸਰਕਾਰ ਬਣਨ 'ਤੇ ਰੋਕ ਦਿੱਤਾ ਗਿਆ ਹੈ | ਜੇਕਰ ਇਹ ਬਾਈਪਾਸ ਬਣ ਜਾਂਦਾ ਹੈ ਤਾਂ ਆਲੇ ਦੁਆਲੇ ਵੱਡੀ ਗਿਣਤੀ 'ਚ ਪਿੰਡਾਂ ਦੇ ਲੋਕਾਂ ਨੂੰ ਬਾਹਰੋ ਬਾਹਰ ਜੀ.ਟੀ. ਰੋਡ ਨੂੰ ਜਾਂ ਦਾਣਾ ਮੰਡੀ ਨੂੰ ਫ਼ਸਲ ਲੈ ਕੇ ਜਾਣ ਲਈ ਸੌਖਾ ਹੋ ਜਾਣਾ ਹੈ | ਜੰਡਿਆਲਾ ਗੁਰੂ 'ਚ ਸੀਵਰੇਜ ਤਾਂ ਅੱਧ-ਪਚੱਧਾ ਪਿਆ ਹੈ ਤੇ ਜਿੱਥੇ ਪਾਇਆ ਗਿਆ ਹੈ, ਉੱਥੇ ਪਾਈਪ ਬਹੁਤ ਛੋਟੇ ਪਾਏ ਗਏ ਹਨ ਤੇ ਸੀਵਰੇਜ ਵੀ ਲਗਪਗ ਬੰਦ ਹੈ | ਥੋੜ੍ਹੀ ਜਿਹੀ ਬਾਰਿਸ਼ ਹੋਣ ਨਾਲ ਜੰਡਿਆਲਾ ਗੁਰੂ ਸ਼ਹਿਰ ਨੱਕੋ ਨੱਕ ਭਰੇ ਗੰਦੇ ਛੱਪੜ ਦਾ ਨਜ਼ਾਰਾ ਪੇਸ਼ ਕਰਦਾ ਹੈ ਤੇ ਗੋਡੇ ਗੋਡੇ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਜਾਂਦਾ ਹੈ ਜੋ ਕਈ-ਕਈ ਦਿਨ ਸੁੱਕਣ ਦਾ ਨਾਂਅ ਨਹੀਂ ਲੈਂਦਾ ਜੋ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ | ਜੰਡਿਆਲਾ ਗੁਰੂ ਜੀ.ਟੀ. ਰੋਡ ਦੇ ਨਾਲ-ਨਾਲ ਨਿਕਾਸੀ ਨਾਲੇ ਉੱਪਰੋਂ ਸਲੈਬਾਂ ਨੂੰ ਲਾਹ ਕੇ ਸੁੱਟ ਦਿੱਤਾ ਗਿਆ ਹੈ ਤੇ ਨਾਲੇ ਦਾ ਗੰਦਾ ਪਾਣੀ ਸੜਕ ਤੇ ਤੁਰਿਆ ਫਿਰਦਾ ਹੈ ਤੇ ਜੀ.ਟੀ. ਰੋਡ ਤੇ ਬੱਸਾਂ, ਵਾਹਨਾਂ ਦੀ ਇੰਤਜ਼ਾਰ 'ਚ ਖੜ੍ਹੇ ਲੋਕ ਕਈ ਵਾਰ ਨਾਲੇ 'ਚ ਡਿੱਗ ਚੁੱਕੇ ਹਨ ਤੇ ਨਾਲੇ ਦੀ ਕਦੀ ਸਫਾਈ ਹੀ ਨਹੀਂ ਕੀਤੀ ਗਈ | ਜੰਡਿਆਲਾ ਗੁਰੂ ਦੇ ਲੋਕਲ ਬੱਸ ਸਟੈਂਡ ਜਿੱਥੇ ਗਏ ਮਾਰਕੀਟ ਬਣੀ ਹੋਈ ਹੈ ਤੇ ਆਲੇ ਦੁਆਲੇ ਰਿਹਾਇਸ਼ੀ ਇਲਾਕਾ ਹੈ ਅਤੇ ਨਾਲ ਹੀ ਡਾਕਖਾਨਾ ਵੀ ਹੈ, ਪਰ ਇੱਥੇ ਸ਼ਹਿਰ ਦਾ ਗੰਦਾ ਕੂੜਾ ਇਕੱਠਾ ਕਰਕੇ ਢੇਰ ਲਗਾ ਦਿੱਤੇ ਜਾਂਦੇ ਜਿਸ ਕਾਰਨ ਤੇ ਆਲੇ-ਦੁਆਲੇ ਲੋਕਾਂ ਨੂੰ ਗੰਦੀ ਬਦਬੂ ਵਾਲਾ ਸਾਹ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ | ਇੱਥੋਂ ਦੇ ਲੋਕਲ ਬੱਸ ਸਟੈਂਡ ਵਾਲੀ ਜਗ੍ਹਾ ਵਿਚ ਚਾਲੀ ਸਾਲ ਪਹਿਲਾਂ ਇਲਾਕਾ ਵਾਸੀਆਂ ਨੂੰ ਪਾਣੀ ਸਪਲਾਈ ਲਈ ਟੈਂਕੀ ਬਣਾਈ ਸੀ, ਇਸ ਟੈਂਕੀ ਨੇ ਇਕ ਦਿਨ ਵੀ ਇਲਾਕਾ ਵਾਸੀਆਂ ਨੂੰ ਪਾਣੀ ਸਪਲਾਈ ਨਹੀਂ ਕੀਤਾ ਕਿਉਂਕਿ ਇਸ ਦੀ ਲੀਕੇਜ ਨਹੀਂ ਰੁਕੀ ਤੇ ਇਸ ਟੈਂਕੀ ਦੇ ਆਲੇ-ਦੁਆਲੇ ਬਹੁਤ ਸੰਘਣੀ ਵਸੋਂ ਹੈ ਜੋ ਟੈਂਕੀ ਪੁਰਾਣੀ ਹੋਣ ਕਾਰਨ ਕਿਸੇ ਵੇਲੇ ਵੀ ਲੋਕਾਂ ਲਈ ਵੱਡਾ ਖਤਰਾ ਬਣ ਸਕਦੀ ਹੈ | ਜੰਡਿਆਲਾ ਗੁਰੂ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ, ਪਰ 'ਆਪ' ਸਰਕਾਰ ਬਣਨ 'ਤੇ ਇਸ ਨੇ ਪਿੰਡਾਂ ਵਿਚ ਚੱਲਦੇ ਵਿਕਾਸ ਕਾਰਜ ਠੱਪ ਕਰਵਾ ਦਿੱਤੇ ਗਏ ਹਨ ਤੇ ਇਹ ਸਰਕਾਰ ਉਸਾਰੂ ਰਾਜਨੀਤੀ ਕਰਨ ਦੀ ਬਜਾਏ ਵਿਤਕਰੇਬਾਜੀ ਤੇ ਪਾਰਟੀਬਾਜ਼ੀ ਵਾਲੀ ਰਾਜਨੀਤੀ ਕਰ ਰਹੀ ਹੈ |
ਚਵਿੰਡਾ ਦੇਵੀ, 26 ਸਤੰਬਰ (ਸਤਪਾਲ ਸਿੰਘ ਢੱਡੇ)- ਮਜੀਠਾ ਹਲਕੇ ਦੇ ਦੋਵ੍ਹਾਂ ਬਲਾਕਾਂ ਦੇ ਕਾਂਗਰਸ ਹਾਈਕਮਾਂਡ ਵਲੋਂ ਪ੍ਰਧਾਨ ਨਿਯੁਕਤ ਹੋਣ ਉਪਰੰਤ ਸਤਨਾਮ ਸਿੰਘ ਕਾਜੀਕੋਟ ਤੇ ਨਵਤੇਜ ਪਾਲ ਸਿੰਘ ਸੋਹੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਲਦ ਹੀ ਦੋਵਾਂ ਬਲਾਕਾਂ ਦਾ ...
ਚੌਂਕ ਮਹਿਤਾ, 26 ਸਤੰਬਰ (ਜਗਦੀਸ਼ ਸਿੰਘ ਬਮਰਾਹ)- ਮਹਿਤਾ ਮੰਡੀ 'ਚ ਚੱਲ ਰਹੇ ਸੀਜ਼ਨ ਦੌਰਾਨ ਲੋੜੀਂਦੀਆਂ ਸਹੂਲਤਾਂ ਤੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਹਰਭਜਨ ਸਿੰਘ ਈ.ਟੀ.ਓ. ਨਾਲ ਸਮੂਹ ਆੜ੍ਹਤੀਆਂ ਨੇ ਪ੍ਰਧਾਨ ਸੁਖਦੇਵ ...
ਬਾਬਾ ਬਕਾਲਾ ਸਾਹਿਬ, 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਗੁਰਦੁਆਰਾ ਢਾਬਸਰ ਸਾਹਿਬ ਐਜੂਕੇਸ਼ਨਲ ਟਰੱਸਟ ਦੌਲੋ ਨੰਗਲ ਦੀ ਮੀਟਿੰਗ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਦਸਮੇਸ਼ ਗੁਰਮਤਿ ਸੰਗੀਤ ਅਕੈਡਮੀ ਦੌਲੋਨੰਗਲ ਦੀਆਂ ...
ਜੰਡਿਆਲਾ ਗੁਰੂ, 26 ਸਤੰਬਰ (ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਭਾਈ ਬਲਦੇਵ ਸਿੰਘ ਸਿਰਸਾ ਸਮੇਤ ਗਿ੍ਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਜੰਡਿਆਲਾ ਗੁਰੂ ਨਜਦੀਕ ਪੈਂਦੇ ਟੋਲ ਪਲਾਜਾ ਨਿੱਝਰਪੁਰਾ ਵਿਖੇ ਉਨ੍ਹਾਂ ਦੇ ਸਮਰਥਕਾਂ ...
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੀ ਮਹੀਨਾਵਾਰ ਮੀਟਿੰਗ ਮਨਜੀਤ ਸਿੰਘ ਬਾਠ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਅਜਨਾਲਾ ਵਿਖੇ ਹੋਈ, ਜਿਸ 'ਚ ਸੰਸਥਾ ਦੇ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਹਾਜ਼ਰੀ ਭਰਦਿਆਂ ...
ਅਜਨਾਲਾ, 26 ਸਤੰਬਰ (ਐਸ. ਪ੍ਰਸ਼ੋਤਮ)- 9 ਅਕਤੂਬਰ ਨੂੰ ਜਲੰਧਰ ਵਿਖੇ ਮਿਡ-ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ (ਸੀਟੂ ਨਾਲ ਸੰਬੰਧਿਤ) ਦੀ ਕਰਵਾਈ ਜਾ ਰਹੀ ਸੂਬਾ ਪੱਧਰੀ ਜਥੇਬੰਦਕ ਕਨਵੈਨਸ਼ਨ ਨੂੰ ਸਫਲ ਬਣਾਉਣ ਲਈ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪ ਕੇ ਤਿਆਰੀਆਂ ਜ਼ੋਰ ...
ਅਜਨਾਲਾ, 26 ਸਤੰਬਰ (ਐਸ. ਪ੍ਰਸ਼ੋਤਮ)- ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ 3 ਦਿਨ ਹੋਈ ਲਗਾਤਾਰ ਭਾਰੀ ਤੋਂ ਦਰਮਿਆਨੀ ਬੇਮੌਸਮੀ ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ਵੱਡੇ ਪੱਧਰ ...
ਚੇਤਨਪੁਰਾ, 26 ਸਤੰਬਰ (ਮਹਾਂਬੀਰ ਸਿੰਘ ਗਿੱਲ)- ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੰਤੂ ਨੰਗਲ ਵਿਖੇ ਚੋਰਾਂ ਨੇ ਇਕ ਰਾਜ ਮਿਸਤਰੀ ਦਾ ਮੋਟਰਸਾਈਕਲ ਚੋਰੀ ਕਰ ਲਿਆ | ਅਮਨਦੀਪ ਸਿੰਘ ਸਪੁੱਤਰ ਪਰਗਟ ਸਿੰਘ ਪਿੰਡ ਜੇਠੂਨੰਗਲ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ...
ਰਈਆ, 26 ਸਤੰਬਰ (ਸ਼ਰਨਬੀਰ ਸਿੰਘ ਕੰਗ)- ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ ਕਾਲਜ ਤੇ ਫੇਰੂਮਾਨ ਟਰੱਸਟ ਦੇ ਪ੍ਰਧਾਨ ਸਤਨਾਮ ਕੌਰ ਸੇਖੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪਿ੍ੰਸੀਪਲ ਡਾ: ਅਨੂ ਕਪਿਲ ਦੀ ਅਗਵਾਈ ਹੇਠ ਕਾਲਜ 'ਚ ...
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹਿਣ ਦੇ ਨਾਲ-ਨਾਲ ਹਰ ਫਰੰਟ 'ਤੇ ਵੀ ਫੇਲ੍ਹ ਹੋਈ ਹੈ | ਇਹ ...
ਚਮਿਆਰੀ, 26 ਸਤੰਬਰ (ਜਗਪ੍ਰੀਤ ਸਿੰਘ)- ਇੱਥੋਂ ਥੋੜ੍ਹੀ ਦੂਰ ਸਥਿਤ ਪਿੰਡ ਤਲਵੰਡੀ ਨਾਹਰ ਦੇ ਸਰਕਾਰੀ ਹਾਈ ਸਕੂਲ 'ਚ ਆਮ ਆਦਮੀ ਪਾਰਟੀ ਵਰਕਰਾਂ ਦੀ ਇਕੱਤਰਤਾ ਕੀਤੀ ਗਈ, ਜਿਸ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ...
ਅਜਨਾਲਾ, 26 ਸਤੰਬਰ (ਐਸ. ਪ੍ਰਸ਼ੋਤਮ)- ਪੰਜਾਬ ਦੇ ਸਿਵਲ ਹਸਪਤਾਲਾਂ 'ਚ ਅਮਰਜੈਂਸੀ ਤੇ ਦੁਰਘਟਨਾ ਗ੍ਰਸਤ ਮਰੀਜਾਂ ਨੂੰ ਉਚੇਰੇ ਇਲਾਜ ਲਈ ਹੋਰਨਾ ਦੂਰ ਦੁਰਾਡੇ ਹਸਪਤਾਲਾਂ 'ਚ ਪਹੁੰਚਾਉਣ ਲਈ ਐਂਬੂਲੈਂਸ 108 ਦੇ ਵਾਹਨਾਂ ਦੇ 250 ਡਰਾਈਵਰਾਂ ਨੂੰ ਰੈਗੂਲਰ ਕਰਨ ਦੇ ਨਾਂਅ 'ਤੇ 3-4 ...
ਬਿਆਸ, 26 ਸਤੰਬਰ (ਫੇਰੂਮਾਨ)- ਪਿਛਲੇ ਤਿੰਨ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਦੇ ਕਾਰਨ ਬਿਆਸ ਖੇਤਰ ਦੇ ਮੰਡ ਵਾਲੇ ਖੇਤਾਂ ਵਿਚ ਫ਼ਸਲਾਂ ਦਾ ਨੁਕਸਾਨ ਹੋਇਆ ਹੈ | ਪਿੰਡ ਯੋਧੇ, ਵਜ਼ੀਰ ਭੁੱਲਰ, ਕੋਟ ਮਹਿਤਾਬ ਆਦਿ ਪਿੰਡਾਂ ਦਾ ਕਾਫੀ ਸਾਰਾ ਰਕਬਾ ਦਰਿਆ ਬਿਆਸ ਦੇ ਕੰਡੇ ...
ਕੱਥੂਨੰਗਲ, 26 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)- ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਕਾਰਨ ਜ਼ਿਲੇ੍ਹ ਅੰਮਿ੍ਤਸਰ 'ਚ ਖਾਸ ਕਰਕੇ 1509 ਕਿਸਮ ਦੇ ਝੋਨੇ ਦੇ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਸਨ, ਇਸ ਕਰਕੇ ਖੇਤੀ ਮੰਤਰਾਲਾ ਭਾਰਤ ਸਰਕਾਰ ਅਤੇ ਖੇਤੀਬਾੜੀ ਕਿਸਾਨ ਭਲਾਈ ...
ਟਾਂਗਰਾ, 26 ਸਤੰਬਰ (ਹਰਜਿੰਦਰ ਸਿੰਘ ਕਲੇਰ)- ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਦੀ ਮੀਟਿੰਗ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈ | ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਚੌਹਾਨ ਵਲੋਂ ਪ੍ਰੈੱਸ ਨੂੰ ...
ਮਜੀਠਾ, 26 ਸਤੰਬਰ (ਜਗਤਾਰ ਸਿੰਘ ਸਹਿਮੀ)- ਹਲਕਾ ਮਜੀਠਾ 'ਚ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਹੋਰ ਵੀ ਮਜ਼ਬੂਤ ਕਰਨ ਲਈ 'ਆਪ' ਦੇ ਸੀਨੀਅਰ ਆਗੂ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਹੋਈ, ਜਿਸ 'ਚ ਹਲਕਾ ਮਜੀਠਾ ਦੇ ਸਮੂਹ ਬਲਾਕ ਇੰਚਾਰਜ, ...
ਚੌਕ ਮਹਿਤਾ, 26 ਸਤੰਬਰ (ਧਰਮਿੰਦਰ ਸਿੰਘ ਭੰਮਰਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਆਗੂ ਹਰਭਜਨ ਸਿੰਘ ਵੈਰੋਨੰਗਲ ਤੇ ਜ਼ੋਨ ਸਕੱਤਰ ਡਾ: ਹਰਦੀਪ ਸਿੰਘ ਮਹਿਤਾ ਸਾਥੀ ਕਿਸਾਨ ਸਾਥੀਆਂ ਸਮੇਤ ਅੱਜ ਇੱਥੇ ਦਾਣਾ ਮੰਡੀ ਮਹਿਤਾ ਵਿਖੇ ਪੁੱਜੇ, ਜਿੱਥੇ ...
ਚੌਕ ਮਹਿਤਾ, 26 ਸਤੰਬਰ (ਧਰਮਿੰਦਰ ਸਿੰਘ ਭੰਮਰਾ)- ਬੀਤੇ ਦਿਨ ਮੰਡੀ ਮਹਿਤਾ ਦੀ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਵਿਚ ਝੋਨੇ ਦੇ ਖਰੀਦਦਾਰਾਂ ਅਤੇ ਟਰੱਕ ਯੂਨੀਅਨ ਦੀ ਇਕ ਅਹਿਮ ਮੀਟਿੰਗ ਹੋਈ | ਜਿਸ ਵਿਚ ਝੋਨੇ ਦੀ ਢੋਆ ਢੁਆਈ ਦੇ ਰੇਟਾਂ ...
ਓਠੀਆਂ, 26 ਸਤੰਬਰ (ਗੁਰਵਿੰਦਰ ਸਿੰਘ ਛੀਨਾ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਓਠੀਆਂ ਤੋਂ 'ਆਪ' ਦੇ ਵਰਕਰ ਪ੍ਰਧਾਨ ਤਰਲੋਚਨ ਸਿੰਘ ਸੈਕਟਰੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਬੁਰਜ ਪਰਿਵਾਰ ਦੇ ਰਣਜੀਤ ਸਿੰਘ, ਕਾਰਜ ...
ਨਵਾਂ ਪਿੰਡ, 26 ਸਤੰਬਰ (ਜਸਪਾਲ ਸਿੰਘ)- ਪਿੰਡ ਅਕਲਾਗੜ੍ਹ ਢਪੱਈਆਂ ਵਿਖੇ ਇਕ ਕਿਸਾਨ ਦੀ 10 ਏਕੜ 1509 ਪੂਸਾ (ਝੋਨਾ) ਦੀ ਪੱਕੀ ਫ਼ਸਲ ਸਪਰੇਅ ਕਰਨ ਉਪਰੰਤ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ | ਇਸ ਸੰਬੰਧੀ ਪੀੜਤ ਕਿਸਾਨ ਬਲਜਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਉਪਰੋਕਤ ਨੇ ...
ਸੁਲਤਾਨਵਿੰਡ, 26 ਸਤੰਬਰ (ਗੁਰਨਾਮ ਸਿੰਘ ਬੁੱਟਰ)- ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੀ ਰਹਿਰੁਮਾਈ ਹੇਠ ਚੱਲ ਰਹੇ ਪਿੰਡ ਸੁਲਤਾਨਵਿੰਡ ਦੇ ਖੇਤਾਂ 'ਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਸੁੱਲਾ ਜੀ ਵਿਖੇ ਗੁਰਦੁਆਰਾ ਪ੍ਰਬੰਧਕਾਂ ਦੀ ਹੋਈ ਮੀਟਿੰਗ ਦੌਰਾਨ ਅੱਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX