ਫ਼ਰੀਦਕੋਟ, 26 ਸਤੰਬਰ (ਸਰਬਜੀਤ ਸਿੰਘ)-ਸ਼ਹਿਰ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਸੰਵਾਰਨ ਲਈ ਕਈ ਕਰੋੜ ਰੁਪਏ ਲਗਾ ਕੇ ਵਧੀਆ ਬਣਾਉਣ ਦੇ ਦਾਅਵੇ ਤਾਂ ਕੀਤੇ ਗਏ ਹਨ ਪ੍ਰੰਤੂ ਥੋੜਾ ਜਿਹਾ ਮੀਂਹ ਪੈਣ ਨਾਲ ਹੀ ਇੱਥੋਂ ਦੀਆਂ ਗਲੀਆਂ ਤੇ ਸੜਕਾਂ ਦਰਿਆ ਦਾ ਰੂਪ ਧਾਰ ਲੈਂਦੀਆਂ ਹਨ ਅਤੇ ਜਗ੍ਹਾ ਜਗ੍ਹਾ ਪਾਣੀ ਖੜ੍ਹਾ ਹੋ ਜਾਂਦਾ ਹੈ | ਸ਼ਹਿਰ ਦੀ ਪੁਰਾਣੀ ਜੇਲ੍ਹ ਰੋਡ, ਠੰਡੀ ਸੜਕ (ਮਾਲ ਰੋਡ), ਘੰਟਾ ਘਰ ਚੌਂਕ, ਘਨ੍ਹੱਈਆ ਚੌਂਕ ਅਤੇ ਆਸੇ-ਪਾਸੇ ਪਾਣੀ ਦੇ ਛੱਪੜ ਲੱਗ ਜਾਂਦੇ ਹਨ ਅਤੇ ਕਈ-ਕਈ ਦਿਨ ਇੱਥੇ ਪਾਣੀ ਖੜਾ ਰਹਿੰਦਾ ਹੈ | ਪੁਰਾਣੀ ਜੇਲ੍ਹ ਰੋਡ ਤੋਂ ਠੰਡੀ ਸੜਕ ਨਾਲ ਹੁੰਦਾ ਹੋਇਆ ਰਾਜੇ ਸਮੇਂ ਦਾ ਇਕ ਨਾਲਾ ਭਾਈ ਘਨੱ੍ਹਈਆ ਚੌਂਕ 'ਚ ਮੁੱਖ ਨਾਲ਼ੇ 'ਚ ਪੈਂਦਾ ਸੀ | ਇਸ ਨਾਲ਼ੇ ਦੀ ਚੌੜਾਈ ਲਗਪਗ 5 ਫੁੱਟ ਸੀ ਅਤੇ ਢੁੰਘਾਈ 8 ਫੁੱਟ ਸੀ | ਜਿਸ ਦੀ ਜੇਕਰ ਸਮੇਂ ਸਿਰ ਸਫ਼ਾਈ ਹੁੰਦੀ ਸੀ ਤਾਂ ਮੀਂਹ ਆਦਿ ਦਾ ਪਾਣੀ ਜ਼ਿਆਦਾ ਦੇਰ ਨਹੀਂ ਸੀ ਰੁੱਕਦਾ | ਪਿਛਲੀ ਸਕਰਾਰ ਵੇਲੇ ਇੱਥੋਂ ਦੇ ਵਿਧਾਇਕ ਵਲੋਂ ਇਸ ਨਾਲ਼ੇ 'ਚ ਪਾਈਪ ਪੁਆ ਕੇ ਲੋਕਾਂ ਨੂੰ ਨਾਲ਼ੇ ਤੋਂ ਨਿਜਾਤ ਦਿਵਾਉਣ ਦੇ ਦਾਅਵੇ ਕੀਤੇ ਗਏ ਸਨ ਪ੍ਰੰਤੂ ਨਾਲ਼ੇ ਤੋਂ ਕਿੱਤੇ ਘੱਟ ਵਿਆਸ ਦੀ ਇਸ ਪਾਈਪ ਨਾਲ ਮਸਲੇ ਸੁਲਝਣ ਦੀ ਬਜਾਏ ਹੋਰ ਉਲਝ ਗਏ ਹਨ | ਹੁਣ ਨਿਕਾਸੀ ਨਾ ਹੋਣ ਕਾਰਨ ਪਾਣੀ ਕਈ ਕਈ ਦਿਨ ਖੜ੍ਹਾ ਰਹਿੰਦਾ ਹੈ | ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਜਿਹੜੀਆਂ ਦੁਕਾਨਾਂ ਤੇ ਰੇਹੜੀਆਂ ਵਾਲਿਆਂ ਅੱਗੇ ਇਹ ਛੱਪੜ ਲੱਗਦੇ ਹਨ ਉਨ੍ਹਾਂ ਦਾ ਕੰਮ ਕਾਰ ਠੱਪ ਹੋ ਕੇ ਰਹਿ ਜਾਂਦਾ ਹੈ | ਨਾਲੇ 'ਚ ਜ਼ਮੀਨ ਦੋਜ਼ ਪਾਈਪਾਂ ਪਾ ਕੇ ਬੰਦ ਤਾਂ ਕਰ ਦਿੱਤਾ ਗਿਆ ਹੈ, ਪ੍ਰੰਤੂ ਇਨ੍ਹਾਂ ਪਾਈਪਾਂ 'ਚ ਪਾਣੀ ਲਈ ਮੋਘੇ ਆਦਿ ਸਹੀ ਨਹੀਂ ਰੱਖੇ ਗਏ ਅਤੇ ਨਾ ਹੀ ਇਨ੍ਹਾਂ ਪਾਈਪਾਂ ਦੀ ਸਫ਼ਾਈ ਸੰਭਵ ਹੈ | ਗੰਦੇ ਪਾਣੀ ਦੇ ਲੱਗੇ ਜਗ੍ਹਾ ਜਗ੍ਹਾ ਛੱਪੜ ਕਾਰਨ ਮੁਸ਼ਕ ਮਾਰਦਾ ਰਹਿੰਦਾ ਹੈ ਅਤੇ ਇਸ ਤੋਂ ਪੈਦਾ ਹੋਣ ਵਾਲੇ ਮੱਖੀਆਂ ਮੱਛਰਾਂ ਨਾਲ ਕਈ ਬਿਮਾਰੀਆਂ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ | ਸ਼ਹਿਰ ਦਾ ਭੀੜ ਭਾੜ ਵਾਲਾ ਇਲਾਕਾ ਹੋਣ ਕਰਕੇ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਦੁਕਾਨਦਾਰ ਰਮੇਸ਼ ਜੈਨ, ਸੰਨੀ ਟੱਕਰ ਤੇ ਮੁਕੇਸ਼ ਨੇ ਦੱਸਿਆ ਕਿ ਮੀਂਹ ਤੋਂ ਬਾਅਦ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਕਾਫ਼ੀ ਪਾਣੀ ਖੜ੍ਹ ਜਾਂਦਾ ਹੈ ਜੋ ਸਹੀ ਨਿਕਾਸੀ ਨਾਲ ਹੋਣ ਕਾਰਨ ਕਈ ਦਿਨ ਖੜਾ ਰਹਿੰਦਾ ਹੈ ਅਤੇ ਚਿੱਕੜ ਵੀ ਹੋ ਜਾਂਦਾ ਹੈ | ਜਿਸ ਕਾਰਨ ਉਨ੍ਹਾਂ ਦੇ ਗਾਹਕ ਦੁਕਾਨ ਤੱਕ ਨਹੀਂ ਪਹੁੰਚ ਪਾਉਂਦੇ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਾਲ਼ੇ 'ਚ ਪਾਈਆਂ ਗਈਆਂ ਪਾਈਪਾਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਪਾਣੀ ਦੀ ਨਿਕਾਸੀ ਲਈ ਇਨ੍ਹਾਂ ਪਾਈਪਾਂ 'ਤੇ ਸਹੀ ਢੰਗ ਨਾਲ ਮੋਘੇ ਬਣਾਏ ਜਾਣ ਤਾਂ ਕਿ ਮੀਂਹ ਆਦਿ ਦੇ ਪਾਣੀ ਦਾ ਸਹੀ ਨਿਕਾਸ ਹੋ ਸਕੇ |
ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਹਰਮਹਿੰਦਰ ਪਾਲ)-ਥਾਣਾ ਬਰੀਵਾਲਾ ਪੁਲਿਸ ਨੇ ਦੋ ਵਿਅਕਤੀਆਂ ਤੋਂ 9.20 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਮੁੱਖ ਸਿੰਘ ਵਾਸੀ ਚੱਕ ਗਾਂਧਾ ...
ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)-ਲਾਇਨਜ਼ ਕਲੱਬ ਦੇ ਮੈਂਬਰਾਂ ਵਲੋਂ ਪ੍ਰਧਾਨ ਅਮਿਤ ਗੁਪਤਾ ਦੀ ਅਗਵਾਈ ਹੇਠ ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਸ੍ਰੀ ਗਊਸ਼ਾਲਾ ਵਿਖੇ ਹਰੇ ਚਾਰੇ ਦੇ ਰੂਪ ਵਿਚ ਸਵਾਮਨੀ ਚੜ੍ਹਾਈ ਗਈ | ਇਸ ਮੌਕੇ ਕਲੱਬ ਦੇ ਸਕੱਤਰ ...
ਫ਼ਰੀਦਕੋਟ, 26 ਸਤੰਬਰ (ਸਰਬਜੀਤ ਸਿੰਘ)-ਡੈਮੋਕਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੇ ਹੱਲ ਲਈ ਅਤੇ ਸਰਕਾਰ ਨੂੰ ਉਸ ਦੇ ਵਾਅਦੇ ਯਾਦ ਕਰਵਾਉਣ ਲਈ ਡੀ.ਟੀ.ਐਫ਼. ਫ਼ਰੀਦਕੋਟ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ...
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਰੁਪਈਆਂ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਨੇ ਵਿਸ਼ੇਸ਼ ਤੌਰ 'ਤੇ ...
ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)- ਸ਼ਹਿਰ ਤੋਂ ਨਿਕਲਦੀਆਂ ਪਿੰਡਾਂ ਦੀਆਂ ਸੰਪਰਕ ਸੜਕਾਂ ਅਤੇ ਸ਼ਹਿਰੀ ਹਦੂਦ ਅੰਦਰ ਪੈਂਦੇ ਸੁੰਨਸਾਨ ਖੇਤਰਾਂ 'ਚ ਦਿਨ ਛਿਪਦਿਆਂ ਹੀ ਇਨੀਂ-ਦਿਨੀਂ ਮਾਰ-ਧਾੜ ਕਰਨ ਵਾਲਿਆਂ ਦਾ ਕਬਜ਼ਾ ਹੋ ਜਾਂਦਾ ਹੈ ਅਤੇ ਉਹ ਕਈ ਵਾਰਦਾਤਾਂ ਨੂੰ ...
ਪੰਜਗਰਾੲੀਂ ਕਲਾਂ, 26 ਸਤੰਬਰ (ਸੁਖਮੰਦਰ ਸਿੰਘ ਬਰਾੜ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਮੇਰਾ ਬਦਲਾਅ ਵਾਲਾ ਹਰਾ ਪੈੱਨ ਸਭ ਤੋਂ ਗ਼ਰੀਬ ਲੋਕਾਂ ਦੇ ਹੱਕ ਲਈ ਚੱਲੇਗਾ ਪ੍ਰੰਤੂ 6 ਮਹੀਨਿਆਂ ਦੇ ...
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਮੈਰਾਥਨ ਦੌੜ ਨਹਿਰੂ ਸਟੇਡੀਅਮ ਫ਼ਰੀਦਕੋਟ ਤੋਂ ਸਵੇਰੇ 6 ਵਜੇ ਸ਼ੁਰੂ ਕਰਵਾਈ ਜਾਵੇਗੀ ਜਿਸ ਵਿਚ ਭਾਰਤੀ ਫ਼ੌਜ, ਬੀ.ਐਸ.ਐਫ਼, ਪੰਜਾਬ ਪੁਲਿਸ, ...
ਪੰਜਗਰਾੲੀਂ ਕਲਾਂ, 26 ਸਤੰਬਰ (ਸੁਖਮੰਦਰ ਸਿੰਘ ਬਰਾੜ)-ਥਾਣਾ ਸਦਰ ਦੀ ਪੁਲਿਸ ਵਲੋਂ ਇੱਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਮੁਖੀ ਨਾਰਕੋਟਿਕ ਦੇ ਫ਼ੋਨ 'ਤੇ ...
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਦੇਸ਼ ਦੀ ਖਾਤਰ ਸ਼ਹੀਦ ਹੋਣ ਵਾਲਿਆਂ ਨੂੰ ਕੇਂਦਰ ਸਰਕਾਰ ਵਲੋਂ ਸਮੇ ਸਮੇਂ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ | ਲੱਖਾਂ ਪੰਜਾਬੀਆਂ ਅਤੇ ਫ਼ਰੀਡਮ ਫ਼ਾਈਟਰਜ਼ ਡਿਪੈਂਡੈਂਟ ਐਸੋਸੀਏਸ਼ਨ ਪੰਜਾਬ ਦੀ ਲੰਬੇ ਸਮੇਂ ਤੋਂ ...
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ 'ਚ ਹਰ ਸਾਲ ਮਨਾਏ ਜਾਣ ਵਾਲੇ ਬਾਬਾ ਫ਼ਰੀਦ ਦੇ ਆਗਮਨ ਪੁਰਬ ਦੀ ਖੁਸ਼ੀ 'ਚ ਇਸ ਵਾਰ ਮੇਲੇ ਦੌਰਾਨ ਪਹਿਲੀ ਵਾਰ ਹੋਇਆ ਕਿ ਇਹ ਮੇਲਾ ਕੁਝ ਕਮੀਆਂ ਕਾਰਨ ਪੂਰੀ ਦੁਨੀਆਂ 'ਚ ਚਰਚਾ ਦਾ ਵਿਸ਼ਾ ਬਣ ਗਿਆ | ਜਿਸ ਨੂੰ ਲੈ ਕੇ ...
ਚੰਡੀਗੜ੍ਹ, 26 ਸਤੰਬਰ (ਅਜੀਤ ਬਿਊਰੋ)- ਸੂਬੇ ਦੇ ਸਰਕਾਰੀ ਕਾਲਜਾਂ ਵਿਚ ਬਿਹਤਰ ਖੇਡ ਸਹੂਲਤਾਂ ਦੇਣ ਅਤੇ ਖਿਡਾਰੀਆਂ ਲਈ ਲੋੜੀਂਦੇ ਖੇਡ ਢਾਂਚੇ ਦੀ ਉਸਾਰੀ ਲਈ ਉਚੇਰੀ ਸਿੱਖਿਆ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ 7 ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ...
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਮਹਾਨ ਸੂਫ਼ੀ ਫ਼ਕੀਰ ਬਾਬਾ ਫ਼ਰੀਦ ਦੇ ਆਗਮਨ ਪੁਰਬ ਨੂੰ ਸਮਰਪਿਤ ਸਥਾਨਕ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਸਕੂਲ ਦੇ ਸੁੰਦਰੀਕਰਨ ਲਈ ਪੌਦੇ ...
ਪੰਜਗਰਾਈਾ ਕਲਾਂ, 26 ਸਤੰਬਰ (ਕੁਲਦੀਪ ਸਿੰਘ ਗੋਂਦਾਰਾ)-ਮਿਲੇਨੀਅਮ ਵਰਲਡ ਸਕੂਲ ਦੇ ਚੇਅਰਮੈਨ ਵਾਸ਼ੂ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ ਬਾਬਾ ਫ਼ਰੀਦ ਦੇ ਆਗਮਨ ਪੁਰਬ ਨਾਲ ਸਬੰਧਿਤ ਕੌਮੀ ਲੋਕ ਨਾਚ ਹੋਇਆ, ਵਿਚ ਵੱਖ-ਵੱਖ ਪ੍ਰਾਂਤਾਂ ਦੇ ਲੋਕਾਂ ਨੇ ਆਪਣੀ ਕਲਾ ਦਾ ...
ਜੈਤੋ, 26 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਆਗੂ ਰਵਿੰਦਰ ਸੇਵੇਵਾਲਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਰਮਜੀਤ ਸਿੰਘ ਸੇਵੇਵਾਲਾ ਦੀ ਅਗਵਾਈ ਹੇਠ ਮੀਟਿੰਗ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਵਿਖੇ ਹੋਈ ਜਿਸ ...
ਜੈਤੋ, 26 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਨਰਸਰੀ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮੀਟਿੰਗ ਅਧਿਆਪਕਾਂ ਨਾਲ ਹੋਈ | ਜਿਸ ਵਿਚ ਬੱਚਿਆਂ ਦੀਆਂ ਛਿਮਾਹੀ ਪ੍ਰੀਖਿਆਵਾਂ ਵਿਚੋਂ ...
ਜੈਤੋ, 26 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵੀ ਡਾਕਟਰ ਗੁੁਰਚਰਨ ਭਗਤੂਆਣਾ ਨੇ ਕਿਹਾ ਕਿ 28 ਸਤੰਬਰ ਨੂੰ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਸ: ਭਗਤ ਸਿੰਘ ਦੇ 115ਵੇਂ ਜਨਮ ਦਿਨ 'ਤੇ ਕੇਂਦਰ ਸਰਕਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵੇ ਕਿਉਂਕਿ ਕੇਂਦਰ ਦੀ ...
ਮੰਡੀ ਕਿੱਲਿਆਂਵਾਲੀ, 26 ਸਤੰਬਰ (ਇਕਬਾਲ ਸਿੰਘ ਸ਼ਾਂਤ)-ਲੰਬੀ ਪੁਲਿਸ ਨੇ ਮੋਟਰਸਾਈਕਲ ਚੋਰ ਗਰੋਹ ਦੇ ਤਿੰੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿਚੋਂ ਦੋ ਮੁਲਜ਼ਮ ਨਾਬਾਲਗ ਹਨ | ਪੁਲਿਸ ਨੇ ਇਨ੍ਹਾਂ ਤੋਂ ਚਾਰ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ | ...
ਫ਼ਰੀਦਕੋਟ, 26 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਜਨਰਲ ਕੈਟਾਗਰੀਜ਼ ਵੈਲਫ਼ੇਅਰ ਫ਼ੈਡਰੇਸ਼ਨ ਪੰਜਾਬ (ਰਜਿ:) ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੁਦੇਸ਼ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਪਿਛਲੀ ਸਰਕਾਰ ਵਲੋਂ ਸਥਾਪਿਤ ਕੀਤੇ ਗਏ ਜਨਰਲ ਕੈਟਾਗਰੀ ...
ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)-ਅਗਰਵਾਲ ਸਭਾ ਵਲੋਂ ਅਗਰਸੈਨ ਜਯੰਤੀ ਮÏਕੇ ਇੱਥੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਮਹਾਰਾਜਾ ਅਗਰਸੇਨ ...
ਫ਼ਰੀਦਕੋਟ, 26 ਸਤੰਬਰ (ਬਾਗ਼ੀ)-ਰੋਟਰੀ ਕਲੱਬ ਦੇ ਪ੍ਰਧਾਨ ਅਰਸ਼ ਸੱਚਰ ਅਤੇ ਸਕੱਤਰ ਅਰਵਿੰਦ ਛਾਬੜਾ ਨੇ ਦੱਸਿਆ ਕਿ ਰੋਟਰੀ ਕਲੱਬ ਵਲੋਂ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਸਹਿਯੋਗ ਦੇ ਨਾਲ 27 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 9.15 ਵਜੇ ਸਰਕਾਰੀ ਪ੍ਰਾਇਮਰੀ ਸਕੂਲ ...
ਫ਼ਰੀਦਕੋਟ, 26 ਸਤੰਬਰ (ਸਤੀਸ਼ ਬਾਗ਼ੀ)-ਸੰਯੁਕਤ ਕਿਸਾਨ ਮੋਰਚਾ ਫ਼ਰੀਦਕੋਟ ਦੀ ਇੱਥੇ ਹੋਈ ਮੀਟਿੰਗ ਵਿਚ ਜ਼ਿਲ੍ਹੇ ਦੀਆਂ 10 ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਭਾਗ ਲਿਆ | ਮੀਟਿੰਗ ਦੌਰਾਨ ਅਹੁਦੇਦਾਰਾਂ ਨੇ ਦੱਸਿਆ ਕਿ ਲਖਮੀਰਪੁਰ ਕਾਂਡ ਨਾਲ ਸਬੰਧਿਤ ਮੰਗਾਂ ...
ਸਾਦਿਕ, 26 ਸਤੰਬਰ (ਆਰ.ਐਸ.ਧੁੰਨਾ)-ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਅਤੇ ਦਰਜਾ ਚਾਰ ਕਰਮਚਾਰੀ ਯੂਨੀਅਨ ਸਾਂਝਾ ਮੋਰਚਾ ਨੇ ਸ਼ਹਿਰ ਦੇ ਮੁੱਖ ਚੌਂਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੀ ਸੂਬਾ ...
ਫ਼ਰੀਦਕੋਟ, 26 ਸਤੰਬਰ (ਸਰਬਜੀਤ ਸਿੰਘ)-ਪੰਜਾਬ ਇਸਤਰੀ ਸਭਾ ਤਹਿਸੀਲ ਫ਼ਰੀਦਕੋਟ ਦੀ ਕਾਨਫ਼ਰੰਸ ਬੀਬੀ ਸ਼ੀਲਾ ਮਨਚੰਦਾ ਦੀ ਪ੍ਰਧਾਨਗੀ ਹੇਠ ਸਥਾਨਕ ਏਟਕ ਯੂਨੀਅਨ ਦਫ਼ਤਰ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਨਰਸਿਜ਼ ਆਗੂ ਸ਼ਸ਼ੀ ਸ਼ਰਮਾ ਨੇ ...
ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)-ਕੱਲ੍ਹ ਸਵੇਰ ਤੋਂ ਦੇਰ ਰਾਤ ਤੱਕ ਇਸ ਇਲਾਕੇ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਇਕ ਕਿਸਾਨ ਦੇ ਦੋ ਕਮਰਿਆਂ ਦੀਆਂ ਛੱਤਾਂ ਅਚਾਨਕ ਡਿੱਗਣ ਕਾਰਨ ਕੀਮਤੀ ਸਮਾਨ ਦਾ ਨੁਕਸਾਨ ਹੋ ਗਿਆ, ਪਰ ਉਨ੍ਹਾਂ ਕਮਰਿਆਂ 'ਚ ਕੋਈ ਰਾਤ ਸਮੇਂ ਸੁੱਤਾ ...
ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)-ਪੰਜਾਬ ਦੇ ਮੁਲਾਜ਼ਮਾਂ ਨਾਲ ਜਨਵਰੀ 2004 ਤੋਂ ਬਾਅਦ ਭਾਰਤੀ ਹੋਏ ਮੁਲਾਜ਼ਮਾਂ ਉਪਰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰਕੇ ਸੱਤ੍ਹਾ ਵਿਚ ਆਈ ਆਪ ਸਰਕਾਰ ਹੁਣ ਲਾਰੇਬਾਜ਼ੀ ਕਰਕੇ ਸਮਾਂ ਲੰਘਾ ਰਹੀ ਹੈ | ਇਸੇ ਰੋਸ ਵਜੋਂ ...
ਫ਼ਰੀਦਕੋਟ, 26 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)-ਬਾਬਾ ਫ਼ਰੀਦ ਦੇ ਆਗਮਨ ਪੁਰਬ ਨੂੰ ਸਮਰਪਿਤ ਸਥਾਨਕ ਬਾਬਾ ਫ਼ਰੀਦ ਬੈਡਮਿੰਟਨ ਕਲੱਬ ਵਲੋਂ ਸਥਾਨਕ ਇਨਡੋਰ ਜਿਮਨੇਜ਼ੀਅਮ ਹਾਲ 'ਚ ਖੁਸ਼ਸੀਰਤ ਕੌਰ ਸੰਧੂ ਦੀ ਯਾਦ 'ਚ 6ਵਾਂ ਓਪਨ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ | ...
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਦੇ ਆਗਮਨ-ਪੁਰਬ ਨੂੰ ਸਮਰਪਿਤ ਕਰਵਾਏ ਗਏ ਪੰਜ-ਰੋਜ਼ਾ ਸਮਾਗਮਾਂ ਦੀ ਸਫ਼ਲਤਾ ਲਈ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਨੇ ਸਥਾਨਕ ...
ਫ਼ਰੀਦਕੋਟ, 26 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)- ਸ਼ਹਿਰ ਦੇ ਕਾਫ਼ੀ ਹਿੱਸੇ 'ਚ ਪਿਛਲੇ ਕਾਫ਼ੀ ਸਮੇਂ ਭਾਵੇਂ ਕਿ ਸੀਵਰੇਜ ਦੀਆਂ ਜ਼ਮੀਨਦੋਜ਼ ਪਾਈਪਾਂ ਪਾ ਕੇ ਕਾਫ਼ੀ ਸੜਕਾਂ 'ਤੇ ਸਬੰਧਿਤ ਵਿਭਾਗ ਵਲੋਂ ਪ੍ਰੀਮਿਕਸ ਪਾ ਕੇ ਸੜਕਾਂ ਦੀ ਦਿੱਖ ਵਧੀਆ ਬਣਾਈ ਗਈ ਹੈ ਪਰ ਸਥਾਨਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX