ਜਲੰਧਰ, 26 ਸਤੰਬਰ (ਸ਼ਿਵ)-ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਬੰਦ ਕਰਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਅਣਮਿਥੇ ਸਮੇਂ ਧਰਨਾ ਸ਼ੁਰੂ ਕਰ ਦਿੱਤਾ ਗਿਆ¢ ਲੋਕਾਂ ਵਲੋਂ ਲਗਾਏ ਗਏ ਧਰਨੇ ਕਰਕੇ ਆਸਪਾਸ ਦੇ 12 ਦੇ ਕਰੀਬ ਕਾਲੋਨੀਆਂ ਦੇ 4000 ਘਰਾਂ ਦਾ ਕੂੜਾ ਨਹੀਂ ਆਇਆ ਤੇ ਇਹ ਕੂੜਾ ਘਰਾਂ ਵਿਚ ਹੀ ਪਿਆ ਰਹਿ ਗਿਆ | ਇਨ੍ਹਾਂ ਘਰਾਂ ਤੋਂ ਕੂੜਾ ਇਸ ਕਰਕੇ ਨਹੀਂ ਚੁੱਕਿਆ ਗਿਆ ਕਿਉਂਕਿ ਲੋਕਾਂ ਨੇ ਇਸ ਡੰਪ 'ਤੇ ਕੂੜਾ ਨਹੀਂ ਸੁੱਟਣ ਦਿੱਤਾ | ਰੇਹੜੇ ਵਾਲੇ ਘਰਾਂ ਵਿਚ ਕੂੜਾ ਨਹੀਂ ਲੈਣ ਗਏ | ਕਈ ਰੇਹੜੇ ਵਾਲੇ ਡੰਪ 'ਤੇ ਕੂੜਾ ਸੁੱਟਣ ਲਈ ਆਏ ਪਰ ਲੋਕਾਂ ਨੇ ਉਨਾਂ ਨੂੰ ਵਾਪਸ ਮੋੜ ਦਿੱਤਾ | ਜੇਕਰ ਧਰਨਾ ਲਗਾਤਾਰ ਜਾਰੀ ਰਹਿੰਦਾ ਹੈ ਤਾਂ ਕਈ ਇਲਾਕਿਆਂ ਵਿਚ ਕੂੜੇ ਨੂੰ ਲੈ ਕੇ ਸਮੱਸਿਆ ਵਧ ਸਕਦੀ ਹੈ | ਜੁਆਇੰਟ ਐਕਸ਼ਨ ਕਮੇਟੀ ਨੇ ਦੋ ਹਫ਼ਤੇ ਪਹਿਲਾਂ ਇਸ ਜਗਾ ਤੋਂ ਡੰਪ ਖ਼ਤਮ ਕਰਨ ਦੀ ਮੰਗ ਕੀਤੀ ਸੀ ਤਾਂ ਮੰਗ ਪੂਰੀ ਨਾ ਹੋਣ 'ਤੇ ਕੀਤੇ ਐਲਾਨ ਮੁਤਾਬਕ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ | ਜੁਆਇੰਟ ਐਕਸ਼ਨ ਕਮੇਟੀ ਦੇ ਜਸਵਿੰਦਰ ਸਿੰਘ ਸਾਹਨੀ, ਵਰਿੰਦਰ ਮਲਿਕ, ਮਨਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਹ ਧਰਨਾ ਡੰਪ ਨੂੰ ਪੱਕੇ ਤੌਰ 'ਤੇ ਬੰਦ ਕਰਵਾਉਣ ਦੀ ਮੰਗ ਪੂਰੀ ਹੋਣ ਤੱਕ ਸ਼ੁਰੂ ਕੀਤਾ ਗਿਆ ਹੈ | ਸਮੂਹ ਇਲਾਕਾ ਨਿਵਾਸੀ ਅਤੇ ਵੱਖ ਵੱਖ ਵਾਰਡਾਂ ਦੇ ਕÏਾਸਲਰ ਮਿਲ ਕੇ ਇਸ ਡੰਪ ਤੇ ਕੂੜਾ ਨਹੀਂ ਸੁੱਟਣ ਨਹੀਂ ਦਿੱਤਾ ਗਿਆ ¢ ਉੱਧਰ ਦੀ ਜਲੰਧਰ ਮਾਡਲ ਟਾਊਨ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਮਸ਼ਾਨ ਘਾਟ ਦੇ ਬਾਹਰ 3 ਸੀ. ਸੀ. ਕੈਮਰੇ ਲੱਗਾ ਦਿੱਤੇ ਗਏ ਹਨ¢ ਇਨ੍ਹਾਂ ਨਾਲ 24 ਘੰਟੇ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ ਕਿ ਕੋਈ ਵੀ ਇਸ ਜਗਾ 'ਤੇ ਕੂੜਾ ਨਾ ਸੁੱਟੇ ¢ ਇਸ ਧਰਨੇ ਵਿਚ ਸਰਵ ਬਲਰਾਜ ਠਾਕੁਰ ਕÏਾਸਲਰ , ਸੁਰਿੰਦਰ ਸਿੰਘ ਭਾਪਾ ਕÏਾਸਲਰ ਪਤੀ, ਪਵਨ ਕੁਮਾਰ ਕÏਾਸਲਰ, ਜਥੇਦਾਰ ਜਗਜੀਤ ਸਿੰਘ ਗਾਬਾ, ਵਰਿੰਦਰ ਮਲਿਕ, ਮਨਮੀਤ ਸਿੰਘ ਸੋਢੀ, ਸੁਨੀਲ ਚੋਪੜਾ, ਕਰਨਲ ਅਮਰੀਕ ਸਿੰਘ, ਆਰ. ਪੀ. ਗੰਭੀਰ, ਮਨਮੋਹਨ ਸਿੰਘ, ਏ. ਐਲ. ਚਾਵਲਾ, ਵਿਜੇ ਛਾਬੜਾ, ਅਸ਼ੋਕ ਸਿੱਕਾ, ਅਸ਼ਵਨੀ ਸਹਿਗਲ, ਰਤਨ ਭਾਰਤੀ, ਸੰਜੀਵ ਸਿੰਘ, ਡਾ. ਐੱਚ ਐਮ ਹੁਰੀਆ, ਤਰਲੋਕ ਗੋਤਮ ਕੁਨਾਲ ਸਲੂਜਾ, ਹਰਜਿੰਦਰ ਸਿੰਘ, ਕਰਨਦੀਪ ਸਿੰਘ ਗੁਰਪ੍ਰੀਤ ਸਿੰਘ ਗੋਪੀ ਭੁਪਿੰਦਰ ਚਾਵਲਾ, ਅਸ਼ੋਕ ਵਰਮਾ, ਵੀ. ਐਨ. ਧਵਨ, ਸੁਤੰਤਰ ਚਾਵਲਾ, ਭੁਪਿੰਦਰ ਕਪੂਰ, ਰਾਕੇਸ਼ ਥਾਪਰ, ਕਰਨਲ ਜੁਗਿੰਦਰ ਸਿੰਘ ਧਾਰੀਵਾਲ, ਮਲੂਕ ਸਿੰਘ, ਅਸ਼ੋਕ ਕੁਮਾਰ, ਗੁਰਚਰਨ ਸਿੰਘ, ਪਰਮਿੰਦਰ ਸਿੰਘ, ਸਤਪਾਲ ਤੁਲੀ, ਸੁਰਿੰਦਰ ਸਿੰਘ ਸਿੱਧੂ ਅਤੇ ਹੋਰ ਇਲਾਕਾ ਨਿਵਾਸੀ ਮੌਜੂਦ ਸਨ |
ਕੂੜਾ ਸੁੱਟਣ ਤੋਂ ਰੋਕਣ ਲਈ ਰਾਤ ਨੂੰ ਵੀ ਲੱਗਾ ਪਹਿਰਾ
ਜਲੰਧਰ, (ਸ਼ਿਵ)- ਨਗਰ ਨਿਗਮ ਪ੍ਰਸ਼ਾਸਨ ਤਾਂ ਲੋਕਾਂ ਵੱਲੋਂ ਵਾਰ-ਵਾਰ ਮੰਗ ਕਰਨ 'ਤੇ ਵੀ ਮਾਡਲ ਟਾਊਨ ਡੰਪ ਨੂੰ ਨਹੀਂ ਹਟਾ ਸਕਿਆ ਹੈ ਪਰ ਲੋਕਾਂ ਵੱਲੋਂ ਇਸ ਨੂੰ ਹਟਾਉਣ ਲਈ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ ਤੇ ਡੰਪ 'ਤੇ ਕੂੜਾ ਸੁੱਟਣ ਤੋਂ ਰੋਕਣ ਲਈ ਇਲਾਕਾ ਵਾਸੀ ਰਾਤ ਨੂੰ ਵੀ ਪਹਿਰਾ ਦਿੰਦੇ ਰਹੇ | ਲੋਕਾਂ ਨੇ ਕੂੜਾ ਸੁੱਟਣ ਆਉਣ ਵਾਲਿਆਂ ਨੂੰ ਰੋਕਣ ਲਈ ਡੰਪ ਦਾ ਰਸਤਾ ਬੈਰੀਕੇਟ ਅਤੇ ਕਾਰਾਂ ਲਗਾ ਕੇ ਬੰਦ ਕਰ ਦਿੱਤਾ |
ਜਲੰਧਰ, 26 ਸਤੰਬਰ (ਐੱਮ. ਐੱਸ. ਲੋਹੀਆ)-ਗਲੀ 'ਚੋਂ ਲੰਘਦੇ ਸਮੇਂ ਗੁਆਂਢੀ ਦਾ ਮੋਢਾ ਟਕਰਾ ਜਾਣ 'ਤੇ ਗੁੱਸੇ 'ਚ ਆਏ ਵਿਅਕਤੀ ਵਲੋਂ ਉਸ ਦੇ ਸਿਰ 'ਚ ਦਾਤਰ ਮਾਰ ਕੇ ਹੱਤਿਆ ਕਰਕੇ ਫਰਾਰ ਹੋ ਜਾਣ ਦੇ ਮਾਮਲੇ 'ਚ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ...
ਜਲੰਧਰ, 26 ਸਤੰਬਰ (ਸ਼ਿਵ)-ਵਾਰਡ ਨੰਬਰ 78 ਵਿਚ ਨਿਊ ਰਤਨ ਨਗਰ ਵਿਚ ਕਈ ਦਿਨਾਂ ਤੋਂ ਸੀਵਰੇਜ ਬੰਦ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਆ ਰਹੀ ਸੀ | ਇਸ ਬਾਰੇ ਲੋਕਾਂ ਨੇ ਕਈ ਵਾਰ ਕੌਂਸਲਰ ਨੂੰ ਵੀ ਕਿਹਾ ਸੀ ਪਰ ਕੋਈ ਸੁਣਵਾਈ ਨਹੀਂ ਹੋਈ | ਅੱਜ ਆਮ ਆਦਮੀ ਪਾਰਟੀ ਦੇ ਆਗੂ ਜੱਸਾ ...
ਜਲੰਧਰ, 26 ਸਤੰਬਰ (ਸ਼ਿਵ)-ਪੱਕੀ ਭਰਤੀ ਦੀ ਮੰਗ ਪੂਰੀ ਨਾ ਹੋਣ ਦੇ ਰੋਸ ਵਜੋਂ ਨਿਗਮ ਦੀਆਂ ਚੌਥਾ ਦਰਜਾ ਮੁਲਾਜ਼ਮ ਯੂਨੀਅਨਾਂ 27 ਸਤੰਬਰ ਨੂੰ ਹੜਤਾਲ 'ਤੇ ਜਾ ਰਹੀਆਂ ਹਨ ਜਿਸ ਕਰਕੇ ਸ਼ਹਿਰ ਵਿਚ ਨਾ ਸਿਰਫ਼ ਸਫ਼ਾਈ ਦਾ ਕੰਮ ਬੰਦ ਰਹੇਗਾ ਸਗੋਂ ਨਿਗਮ ਮੁਲਾਜ਼ਮ ਕੂੜਾ ਚੁੱਕਣ ...
ਜਲੰਧਰ, 26 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸਿੱਖ ਤਾਲਮੇਲ ਕਮੇਟੀ ਦੀ ਪਹਿਲ 'ਤੇ ਵੱਖ-ਵੱਖ ਭਾਈਚਾਰੇ ਜਿਨਾਂ ਵਿੱਚ ਸਿੱਖ, ਹਿੰਦੂ, ਰਵਿਦਾਸ, ਵਾਲਮੀਕਿ, ਭਗਤ ਕਬੀਰਪੰਥੀ ਤੇ ਨਿਹੰਗ ਜਥੇਬੰਦੀਆਂ ਦੀ ਇਕ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਚÏਕ ਵਿਖੇ ਸਿੱਖ ਤਾਲਮੇਲ ਕਮੇਟੀ ...
ਚੁਗਿੱਟੀ/ਜੰਡੂਸਿੰਘਾ, 26 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਗੁਰੂ ਨਾਨਕਪੁਰਾ ਖੇਤਰ 'ਚ ਬੀਤੇ ਕੱਲ੍ਹ ਇਕ ਵਿਅਕਤੀ ਵਲੋਂ ਫਾਹਾ ਲਾ ਕੇ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਸੋਮਵਾਰ ਨੂੰ ਲਾਸ਼ ਦਾ ਪੋਸਟਮਾਰਟਮ ...
ਜਲੰਧਰ, 26 ਸਤੰਬਰ (ਐੱਮ. ਐੱਸ. ਲੋਹੀਆ)-ਵਿਧਾਇਕ ਰਮਨ ਅਰੋੜਾ ਅਤੇ ਡੀ.ਸੀ.ਪੀ. ਨਰੇਸ਼ ਡੋਗਰਾ ਵਿਚਕਾਰ ਹੋਏ ਝਗੜੇ 'ਚ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਆਪਣੀ ਮਰਜ਼ੀ ਅਨੁਸਾਰ ਐਮ.ਐਲ.ਆਰ. ਕੱਟਵਾਉਣ ਨੂੰ ਲੈ ਕੇ ਕੀਤੇ ਗਏ ...
ਚੁਗਿੱਟੀ/ਜੰਡੂਸਿੰਘਾ, 26 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਗੁਰੂ ਨਾਨਕਪੁਰਾ ਖੇਤਰ 'ਚ ਬੀਤੇ ਕੱਲ੍ਹ ਇਕ ਵਿਅਕਤੀ ਵਲੋਂ ਫਾਹਾ ਲਾ ਕੇ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਸੋਮਵਾਰ ਨੂੰ ਲਾਸ਼ ਦਾ ਪੋਸਟਮਾਰਟਮ ...
ਜਲੰਧਰ, 26 ਸਤੰਬਰ (ਐੱਮ. ਐੱਸ. ਲੋਹੀਆ)ਸਥਾਨਕ ਪਟੇਲ ਹਸਪਤਾਲ ਵਿਖੇ ਵਿਸ਼ਵ ਹਾਰਟ ਦਿਵਸ ਦੇ ਮੌਕੇ ਮਿਤੀ 29 ਸਤੰਬਰ 2022 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਿਲ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਸ ਕੈਂਪ ਦੌਰਾਨ ਦਿਲ ...
ਜਲੰਧਰ, 26 ਸਤੰਬਰ (ਐਮ-ਐਸ- ਲੋਹੀਆ)-ਥਾਣਾ ਬਸਤੀ ਬਾਵਾਖੇਲ ਦੀ ਪੁਲਸ ਨੇ 7 ਗ੍ਰਾਮ ਹੈਰੋਇਨ ਅਤੇ 265 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ | ਮੁਲਜ਼ਮ ਦੀ ਪਹਿਚਾਣ ਸੁਸ਼ੀਲ ਕੁਮਾਰ ਉਰਫ ਸ਼ੀਲਾ ਪੁੱਤਰ ਸਵਰਨ ਦਾਸ ਨਿਵਾਸੀ ਮੋਚੀ ਮੁਹੱਲਾ, ...
ਚੁਗਿੱਟੀ/ਜੰਡੂਸਿੰਘਾ, 26 ਸਤੰਬਰ (ਨਰਿੰਦਰ ਲਾਗੂ)-ਭਾਰਤ ਸਰਕਾਰ ਵਲੋਂ ਪੰਜਵੇਂ ਪੋਸ਼ਣ ਮਾਂਹ ਤਹਿਤ ਜਾਰੀ ਗਤੀਵਿਧੀਆਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸਬ ਡਵੀਜ਼ਨ ਜਲੰਧਰ ਈਸਟ ਦੇ ਐਸ.ਡੀ.ਐਮ.-1 ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਇੰਦਰਜੀਤ ਕੌਰ ਦੇ ...
ਜਲੰਧਰ, 26 ਸਤੰਬਰ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਵਲੋਂ ਭਾਰਤੀ ਅਤੇ ਕੈਨੇਡੀਅਨ ਸਿੱਖਿਆ ਪ੍ਰਣਾਲੀ ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਰਿਸ਼ੀ ਨਾਗਰ ਸੈਨੇਟਰ, ਯੂਨੀਵਰਸਿਟੀ ਆਫ਼ ਕੈਲਗਰੀ ਅਤੇ ਨਿਊਜ਼ ਡਾਇਰੈਕਟਰ ਰੈਡ ਐਫ. ਐਮ. ਕੈਲਗਰੀ ...
ਜਲੰਧਰ, 26 ਸਤੰਬਰ (ਸ਼ਿਵ)-ਜੀ. ਐੱਸ. ਟੀ. ਵਿਭਾਗ ਵਲੋਂ ਮਾਰੇ ਜਾ ਰਹੇ ਛਾਪਿਆਂ ਦਾ ਕਾਰੋਬਾਰੀਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਜੀ. ਐੱਸ. ਟੀ. ਵਿਭਾਗ ਵਲੋਂ ਤਿਉਹਾਰੀ ਸੀਜਨ ਵਿਚ ਕਾਰੋਬਾਰੀਆਂ ਨੂੰ ਵਿਭਾਗ ਵਲੋਂ ਨਵੇਂ ਨੋਟਿਸ ਜਾਰੀ ਕਰਨ ਤੋਂ ...
ਜਲੰਧਰ, 26 ਸਤੰਬਰ (ਹਰਵਿੰਦਰ ਸਿੰਘ ਫੁੱਲ)-ਭਗਵਾਨ ਵਾਲਮੀਕਿ ਪ੍ਰਗਟ ਉਤਸਵ ਦੇ ਸਬੰਧ 'ਚ ਸਥਾਨਕ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਵਾਲਮੀਕਿ ਉਤਸਵ ਕਾਮੇਟੀ ਵਲੋਂ ਸਾਧੂ ਸੰਮੇਲਨ ਅਤੇ ਹਵਨ ਯੱਗ ਕਰਵਾਇਆ ਗਿਆ | ਜਿਸ 'ਚ ਸੰਤ ਸਮਾਜ ਵਲੋਂ ਬਾਲ ਯੋਗੀ ਬਾਬਾ ...
ਜਲੰਧਰ, 26 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ, ਕਪੂਰਥਲਾ ਰੋਡ ਦੇ ਵਿਦਿਆਰਥੀਆਂ ਨੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਵੱਖ-ਵੱਖ ਜਮਾਤਾਂ ਦੇ ਨਤੀਜਿਆਂ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ...
ਜਲੰਧਰ, 26 ਸਤੰਬਰ (ਰਣਜੀਤ ਸਿੰਘ ਸੋਢੀ)-ਸਿੱਖਿਆ ਸ਼ਾਸਤਰੀ ਤੇ ਖੋਜ-ਕਰਤਾ ਪ੍ਰੋ. (ਡਾ.) ਮਨੋਜ ਕੁਮਾਰ ਨੇ ਡੀ. ਏ. ਵੀ. ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਅਹੁਦਾ ਸੰਭਾਲਿਆਂ | ਉਨ੍ਹਾਂ ਨੇ ਕਾਰਜਕਾਰੀ ਉਪਕੁਲਪਤੀ ਡਾ. ਜਸਬੀਰ ਰਿਸ਼ੀ ਤੋਂ ਅਹੁਦਾ ਸੰਭਾਲਿਆ | ਇਸ ਤੋਂ ਪਹਿਲਾਂ ...
ਜਲੰਧਰ, 26 ਸਤੰਬਰ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਹਫ਼ਤਾਵਾਰੀ ਦੀਵਾਨ ਸਜਾਏ ਗਏ¢ ਪੰਜ ਬਾਣੀਆਂ ਦੇ ਨਿੱਤਨੇਮ ਅਤੇ ਕਥਾ ਕੀਰਤਨ ਉਪਰੰਤ ਵਿਦਵਾਨ ਕਥਾਵਾਚਕ ਅਤੇ ਪਿਛਲੇ 15 ਸਾਲ ਤੋਂ ਬਤÏਰ ਹੈੱਡ ਗ੍ਰੰਥੀ ਦੀ ...
ਜਲੰਧਰ, 26 ਸਤੰਬਰ (ਹਰਵਿੰਦਰ ਸਿੰਘ ਫੁੱਲ)-ਉੱਤਰੀ ਭਾਰਤ ਦੀ ਪ੍ਰੱਸਿਧ ਸ਼ਾਸਤਰੀ ਸੰਗੀਤ ਸੰਸਥਾ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਦੀ ਸਾਲਾਨਾ ਜਨਰਲ ਮੀਟਿੰਗ ਸਥਾਨਕ ਪੰਜਾਬ ਪ੍ਰੈੱਸ ਕਲੱਬ ਵਿਖੇ ਹੋਈ | ਮੀਟਿੰਗ ਦੌਰਾਨ ਸਾਲ 2021-22 ਲਈ ਮਹਾਸਭਾ ਦੀ ਆਡਿਟ ਕੀਤੀ ਬੈਲੇਂਸ ...
ਜਲੰਧਰ ਛਾਉਣੀ, 26 ਸਤੰਬਰ (ਪਵਨ ਖਰਬੰਦਾ)-ਸਵ. ਮੁਲਖ ਰਾਜ ਦਕੋਹਾ ਦੀਆਂ ਸਮਾਜ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਅਤੇ ਕਾਰਗੁਜਾਰੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ ਤੇ ਉਨ੍ਹਾਂ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ 'ਤੇ ਚਲਦੇ ਹੋਏ ਅੱਜ ਉਨ੍ਹਾਂ ਦੇ ਪੁੱਤਰ ...
ਜਲੰਧਰ, 26 ਸਤੰਬਰ (ਰਣਜੀਤ ਸਿੰਘ ਸੋਢੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਗੁਰਾਇਆ ਦੀ ਅਗਵਾਈ 'ਚ ਜਿਲਾ ਜਲੰਧਰ ਦੀਆ ਸਕੂਲ ਖੇਡਾਂ ਤਹਿਤ ਕਰਾਟੇ ਦੇ 14-17-19 ਸਾਲ ਉਮਰ ਵਰਗ ਲੜਕੀਆਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ...
ਜਲੰਧਰ, 26 ਸਤੰਬਰ (ਐੱਮ. ਐੱਸ. ਲੋਹੀਆ)ਹੱਤਿਆ ਦੀ ਕੋਸ਼ਿਸ਼ ਦੇ ਇਕ ਮਾਮਲੇ 'ਚ ਫਰਾਰ ਚੱਲ ਰਹੇ 2 ਮੁਲਜ਼ਮਾਂ ਨੂੰ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਰਾਜਬੀਰ ਸਿੰਘ ਉਰਫ਼ ਨਨੂੰ ਪੁੱਤਰ ਸਵ. ਹਰਜਿੰਦਰ ਸਿੰਘ ਉਰਫ਼ ਜਿੰਦੀ ...
ਜਲੰਧਰ, 26 ਸਤੰਬਰ (ਐੱਮ. ਐੱਸ. ਲੋਹੀਆ)-ਪਤੀ ਅਤੇ ਸਹੁਰੇ ਪਰਿਵਾਰ ਵਲੋਂ ਕੀਤੀ ਜਾਂਦੀ ਦਾਜ ਪਰਤਾੜਨਾ ਅਤੇ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਸੁਣਵਾਈ ਲਈ ਬਣਾਏ ਗਏ ਮਹਿਲਾ ਥਾਣੇ 'ਚ ਪੁਲਿਸ ਮੁਲਾਜ਼ਮਾਂ ਅਤੇ ਆਉਣ ਵਾਲੇ ਵਿਅਕਤੀਆਂ ਦੀਆਂ ਗਤੀਵਿਧੀਆਂ 'ਤੇ ਸਿੱਧੀ ...
ਲਾਂਬੜਾ, 26 ਸਤੰਬਰ (ਪਰਮੀਤ ਗੁਪਤਾ)-ਜਲੰਧਰ ਸ਼ਹਿਰ ਦੇ ਦੱਖਣੀ ਦਰਵਾਜ਼ੇ ਵਜੋਂ ਜਾਣੇ ਜਾਂਦੇ ਨਕੋਦਰ ਰੋਡ ਰਾਹੀਂ ਸ਼ਹਿਰ ਵਿਚ ਦਾਖਲ ਹੋਣਾ ਅਤੇ ਜਲੰਧਰ ਸ਼ਹਿਰ ਤੋ ਨਕੋਦਰ ਵੱਲ ਨੂੰ ਜਾਣ ਲਈ ਰਾਹਗੀਰਾਂ ਨੂੰ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਭਾਰੀ ਦਿੱਕਤਾਂ ਦਾ ...
ਸਾਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ-ਏ.ਸੀ.ਪੀ. ਬਬਨਦੀਪ ਸਿੰਘ ਜਲੰਧਰ ਛਾਉਣੀ, 26 ਸਤੰਬਰ (ਪਵਨ ਖਰਬੰਦਾ)-ਜੈ ਗਣਪਤੀ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਵਾਏ ਜਾ ਰਹੇ ਸਾਲਾਨਾ ਜਗਰਾਤੇ ਦੇ ਸਬੰਧ 'ਚ ਅੱਜ ਛਾਉਣੀ ਦੀ ਸਬਜ਼ੀ ਮੰਡੀ ਵਿਖੇ ...
ਜਲੰਧਰ, 26 ਸਤੰਬਰ (ਸ਼ਿਵ)-ਸਾਰੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਤਾਂ ਇਸ ਵੇਲੇ ਕਾਫੀ ਖ਼ਰਾਬ ਹੋ ਗਈ ਹੈ ਪਰ ਸ਼ਹਿਰ ਵਿਚ ਕਈ ਇਸ ਤਰਾਂ ਦੀਆਂ ਸੜਕਾਂ ਹਨ ਜਿਨ੍ਹਾਂ ਦੀ ਨਿਗਮ ਪ੍ਰਸ਼ਾਸਨ ਵਲੋਂ ਇਸ ਕਰਕੇ ਵੀ ਮੁਰੰਮਤ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਨਿਗਮ ਪ੍ਰਸ਼ਾਸਨ ਕੋਲ ...
ਜਲੰਧਰ, 26 ਸਤੰਬਰ (ਸ਼ੈਲੀ)-ਸ਼ਿਵ ਰਾਮ ਕਲਾ ਮੰਚ ਸ੍ਰੀ ਰਾਮ ਲੀਲਾ ਕਮੇਟੀ ਮਾਡਲ ਹਾਊਸ ਵਲੋਂ ਐਤਵਾਰ ਰਾਤ ਰਾਮ ਲੀਲਾ ਦੀ ਸ਼ੁਰੂਆਤ ਦੁਸਹਿਰਾ ਗਰਾਊਾਡ ਵਿਚ ਕੀਤੀ ਗਈ¢ ਮੰਚ ਵਲੋਂ ਪਹਿਲੇ ਦਿਨ ਸ਼ਰਵਨ ਕੁਮਾਰ ਅਤੇ ਤਾੜਕਾ ਵੱਧ ਨਾਈਟ ਪੇਸ਼ ਕੀਤੀ ਗਈ¢ ਮੰਚ ਵਲੋਂ 26 ਸਤੰਬਰ ...
ਜਲੰਧਰ, 26 ਸਤੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮਾਂ ਲਈ ਸੈਸ਼ਨ 2022-23 'ਸਤੰਬਰ ਇਨਟੇਕ' ਦਾ ਦਾਖਲਾ ਸ਼ੁਰੂ ਹੈ¢ ਇਸ 'ਚ 20 ਤੋਂ ਵੱਧ ਪੋ੍ਰਗਰਾਮਾਂ ਲਈ ਵਿਦਿਆਰਥੀਆਂ 'ਚ ਬੜਾ ਉਤਸ਼ਾਹ ਹੈ | ਯੂ. ਜੀ. ਸੀ. ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX