ਬਲਵਿੰਦਰ ਸਿੰਘ ਧਾਲੀਵਾਲ/ ਰਾਵਿੰਦਰ ਸਿੰਘ ਰਵੀ
ਮਾਨਸਾ, 26 ਸਤੰਬਰ-ਸਥਾਨਕ ਸ਼ਹਿਰ 'ਚ 2 ਦਿਨ ਪਹਿਲਾਂ ਪਈ ਭਰਵੀਂ ਬਾਰਸ਼ ਨੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ | ਦੱਸਣਾ ਬਣਦਾ ਹੈ ਕਿ ਮੀਂਹ ਦਾ ਪਾਣੀ ਸਲੱਮ ਬਸਤੀਆਂ ਤੋਂ ਇਲਾਵਾ ਮੁੱਖ ਬਾਜ਼ਾਰ, ਗਲੀ, ਮੁਹੱਲਿਆਂ 'ਚ ਇਸ ਕਦਰ ਭਰ ਗਿਆ ਸੀ, ਜਿਸ ਦਾ ਕਈ ਖੇਤਰਾਂ 'ਚੋਂ ਨਿਕਾਸ ਨਹੀਂ ਹੋ ਸਕਿਆ | ਅੰਡਰ ਬਿ੍ਜ 'ਚ ਹਾਲੇ ਤੱਕ ਪਾਣੀ ਖੜ੍ਹਾ ਹੈ, ਜਿਸ ਕਰ ਕੇ ਇੱਥੋਂ ਦੀ ਵਾਹਨ ਨਹੀਂ ਗੁਜ਼ਰ ਰਹੇ | ਅਜਿਹਾ ਹੋਣ ਕਾਰਨ ਰੇਲਵੇ ਫਾਟਕ ਕੋਲ ਸਵੇਰ ਤੋਂ ਸ਼ਾਮ ਤੱਕ ਟਰੈਫ਼ਿਕ ਸਮੱਸਿਆ ਖੜ੍ਹੀ ਹੋ ਗਈ ਹੈ | ਮੁੱਖ ਬਾਜ਼ਾਰ ਨੂੰ ਹੋਰ ਕੋਈ ਲਾਂਘਾ ਨਾ ਹੋਣ ਕਾਰਨ ਸਾਰੀ ਟਰੈਫ਼ਿਕ ਇਸ ਰਸਤੇ ਰਾਹੀਂ ਗੁਜ਼ਰਦੀ ਹੈ | ਵੀਰ ਨਗਰ ਮੁਹੱਲਾ, ਭੱਠਾ ਬਸਤੀ 'ਚ ਵੀ ਬੁਰਾ ਹਾਲ ਹੈ | ਕਾਬਲੇ ਗੌਰ ਹੈ ਕਿ ਇਸ ਮੁਹੱਲਿਆਂ ਦੇ ਨੇੜੇ ਬਾਬਾ ਭਾਈ ਗੁਰਦਾਸ ਡੇਰੇ ਵਾਲਾ ਟੋਭਾ ਵੀ ਪੈਂਦਾ ਹੈ, ਜੋ ਬਾਰਸ਼ ਦੇ ਪਾਣੀ ਨਾਲ ਨੱਕੋ ਨੱਕ ਭਰਿਆ ਹੋਇਆ ਹੈ | ਤਿੰਨਕੋਨੀ ਨਜ਼ਦੀਕ ਸਿਰਸਾ ਰੋਡ 'ਤੇ ਓਵਰ ਬਿ੍ਜ ਦੇ ਨਾਲ ਦੋਵੇਂ ਪਾਸਿਆਂ ਤੋਂ ਪਾਣੀ ਨਾ ਨਿਕਲਣ ਕਾਰਨ ਰਾਹਗੀਰ ਕਾਫ਼ੀ ਪ੍ਰੇਸ਼ਾਨ ਹੋਏ | ਇਸ ਪਾਸੇ ਕਈ ਨਿੱਜੀ ਹਸਪਤਾਲ ਹੋਣ ਕਰ ਕੇ ਮਰੀਜਾਂ ਨੂੰ ਵੀ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ | ਵਾਰਡ ਵਾਸੀਆਂ ਦਾ ਦੋਸ਼ ਹੈ ਕਿ ਨਗਰ ਕੌਂਸਲ ਦੀ ਗਲਤੀ ਕਾਰਨ ਉਨ੍ਹਾਂ ਨੂੰ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ | ਇਸੇ ਤਰ੍ਹਾਂ ਸ਼ਹਿਰ ਦੀਆਂ ਹੋਰ ਨੀਵੀਂਆਂ ਥਾਵਾਂ 'ਤੇ ਬਾਰਸ਼ ਦਾ ਪਾਣੀ ਖੜ੍ਹਾ ਹੈ | ਦੱਸਣਯੋਗ ਗੱਲ ਇਹ ਹੈ ਕਿ 1988 ਦੇ ਹੜ੍ਹਾਂ ਤੋਂ ਬਾਅਦ ਸ਼ਹਿਰ 'ਚ ਘਰਾਂ ਤੇ ਦੁਕਾਨਾਂ 'ਚ ਐਨਾ ਬਾਰਸ਼ ਦਾ ਪਾਣੀ ਵੜਿਆ ਹੈ, ਜਿਸ ਕਾਰਨ ਲੋਕਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ | ਅੱਜ ਸੂਰਜ ਦੇਵਤਾ ਦੇ ਦਰਸ਼ਨ ਹੋਣ ਬਾਅਦ ਬਹੁਤੇ ਮਕਾਨਾਂ ਤੇ ਦੁਕਾਨਾਂ 'ਚ ਤਰੇੜਾਂ ਆ ਗਈਆਂ | ਪ੍ਰਸ਼ਾਸਨ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀਂ |
(ਬਾਕੀ ਸਫ਼ਾ 7 'ਤੇ)
ਸਫ਼ਾ 5 ਦੀ ਬਾਕੀ
ਉੱਧਰ ਮਾਨਸਾ ਹਲਕੇ ਦਾ ਸਿਆਸੀ ਤੌਰ 'ਤੇ ਕੋਈ ਰਾਜਾ ਬਾਬੂ ਨਾ ਹੋਣ ਕਰ ਕੇ ਲੋਕ ਸਰਕਾਰ ਤੇ ਜ਼ਿਲ੍ਹਾ ਅਧਿਕਾਰੀਆਂ ਪ੍ਰਤੀ ਭੜਾਸ ਕੱਢ ਰਹੇ ਹਨ | ਦੱਸਣਯੋਗ ਹੈ ਕਿ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਭਿ੍ਸ਼ਟਾਚਾਰ ਦੇ ਮਾਮਲੇ 'ਚ ਮੁੱਖ ਮੰਤਰੀ ਵਲੋਂ ਮੰਤਰੀ ਪਦ ਤੋਂ ਬਰਖਾਸਤ ਕਰਨ ਉਪਰੰਤ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ | ਭਾਵੇਂ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਜ਼ਿਲ੍ਹਾ ਪੱਧਰੀ ਦਫ਼ਤਰ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਉੱਥੇ ਪਾਰਟੀ ਨੁਮਾਇੰਦੇ ਵੀ ਬੈਠਦੇ ਹਨ, ਦੀ ਵੀ ਕੋਈ ਪੈਂਠ ਨਹੀਂ ਬਣੀ ਕਿਉਂਕਿ ਜ਼ਿਲ੍ਹਾ ਅਧਿਕਾਰੀ ਪਾਰਟੀ ਆਗੂਆਂ ਤੇ ਵਰਕਰਾਂ ਦੀ ਸੁਣਵਾਈ ਘੱਟ ਹੀ ਕਰਦੇ ਹਨ | ਮੀਂਹ ਦੇ ਪਾਣੀ 'ਚ ਸੀਵਰੇਜ ਦਾ ਪਾਣੀ ਰਲਣ ਕਰ ਕੇ ਬਿਮਾਰੀਆਂ ਫੈਲਣ ਦਾ ਡਰ ਪੈਦਾ ਹੋ ਗਿਆ ਹੈ |
ਅੰਗਹੀਣ ਕਿਸਾਨ ਵਲੋਂ ਮੁਆਵਜ਼ੇ ਦੀ ਮੰਗ
ਸਥਾਨਕ ਸ਼ਹਿਰ ਦੇ ਅੰਗਹੀਣ ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੀ ਸਾਢੇ 8 ਏਕੜ ਝੋਨੇ ਦੀ ਫ਼ਸਲ ਪਿੰਡ ਨੰਗਲ ਖੁਰਦ ਵਿਖੇ ਕਾਸ਼ਤ ਕੀਤੀ ਸੀ, ਬੁਰੀ ਤਰ੍ਹਾਂ ਮੀਂਹ ਦੇ ਪਾਣੀ 'ਚ ਡੁੱਬ ਗਈ ਹੈ | 'ਅਜੀਤ' ਉਪ ਦਫ਼ਤਰ ਪਹੁੰਚੇ ਕਿਸਾਨ ਨੇ ਦੱਸਿਆ ਕਿ ਉਹ ਪਹਿਲਾਂ ਹੀ ਆਰਥਿਕ ਤੌਰ 'ਤੇ ਡਾਂਵਾਂਡੋਲ ਹੈ ਅਤੇ ਹੁਣ ਫਸਲ ਮਰਨ ਕਾਰਨ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ |
ਡੀ.ਸੀ. ਵਲੋਂ ਪਾਣੀ ਨਿਕਾਸੀ ਲਈ ਯੋਗ ਤੇ ਢੁਕਵੇਂ ਪ੍ਰਬੰਧ ਕਰਨ ਦੇ ਆਦੇਸ਼
ਇਸੇ ਦੌਰਾਨ ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਯੋਗ ਤੇ ਢੁਕਵੇਂ ਪ੍ਰਬੰਧ ਕਰਨ ਲਈ ਸ਼ਹਿਰ 'ਚ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ | ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪਾਣੀ ਦੀ ਨਿਕਾਸੀ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਸ਼ਹਿਰੀਆਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ | ਉਨ੍ਹਾਂ ਓਵਰ ਬਿ੍ਜ ਅਤੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਦੌਰਾ ਕਰਨ ਮੌਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਥੇ ਸੋਕ ਪਿਟ ਬਣਾਏ ਜਾਣ ਤਾਂ ਜੋ ਮੀਂਹ ਦਾ ਪਾਣੀ ਦਾ ਹੱਲ ਹੋ ਸਕੇੇ | ਉਨ੍ਹਾਂ ਪਿੰਡ ਚਕੇਰੀਆਂ ਵਿਖੇ ਬਾਰਸ਼ ਨਾਲ ਪ੍ਰਭਾਵਿਤ ਹੋਏ ਝੋਨੇ ਦੇ ਖੇਤਾਂ ਦਾ ਜਾਇਜ਼ਾ ਲਿਆ | ਇਸ ਮੌਕੇ ਨਾਇਬ ਤਹਿਸੀਲਦਾਰ ਬੀਰਬਲ ਸਿੰਘ ਤੇ ਕਰਮਜੀਤ ਸਿੰਘ ਜੋਗਾ, ਰਮਨਦੀਪ ਸਿੰਘ ਜੇ.ਈ. ਆਦਿ ਹਾਜ਼ਰ ਸਨ |
ਮਾਨਸਾ, 26 ਸਤੰਬਰ (ਰਾਵਿੰਦਰ ਸਿੰਘ ਰਵੀ)- ਸਾਬਕਾ ਕੈਬਨਿਟ ਮੰਤਰੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸ਼ਹਿਰ ਵਾਸੀਆਂ ਦੇ ਵਫ਼ਦ ਨੂੰ ਵਿਸਵਾਸ਼ ਦਿਵਾਇਆ ਹੈ ਕਿ ਰੇਲਵੇ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਾਰਾ ...
ਬੋਹਾ, 26 ਸਤੰਬਰ (ਰਮੇਸ਼ ਤਾਂਗੜੀ)- ਨਜ਼ਦੀਕੀ ਪਿੰਡ ਸ਼ੇਰਖਾਂ ਵਾਲਾ ਵਿਖੇ 24 ਦੀ ਰਾਤ ਨੂੰ ਆਪਣੇ ਹੀ ਘਰ ਵਿਚ ਸੁੱਤੇ ਪਏ ਕਬੱਡੀ ਖਿਡਾਰੀ ਜਗਜੀਤ ਸਿੰਘ ਜੱਗੋ ਪੁੱਤਰ ਬਾਬੂ ਸਿੰਘ (24) ਦਾ ਬੇਰਹਿਮੀ ਨਾਲ ਤੇਜ਼ਧਾਰ ਖਪਰੇ ਨਾਲ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ | ਬੋਹਾ ਦੇ ...
ਮਾਨਸਾ, 26 ਸਤੰਬਰ (ਰਵੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂਆਂ ਦੀ ਕਰਨਾਟਕ ਵਿਚ ਗਿ੍ਫਤਾਰੀ ਦੇ ਰੋਸ ਵਜੋਂ ਮਾਨਸਾ-ਬਠਿੰਡਾ ਮੁੱਖ ਸੜਕ 'ਤੇ ਜਾਮ ਲਗਾਇਆ ਗਿਆ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ...
ਮਾਨਸਾ, 26 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸ਼ਹਿਰ 'ਚ ਜਵਾਹਰਕੇ ਰੋਡ 'ਤੇ ਸਥਿਤ ਬੀਤੀ ਰਾਤ ਇੱਕ ਮੋਟਰਸਾਈਕਲ ਮਕੈਨਿਕ ਦੀ ਦੁਕਾਨ ਵਿਚ ਅੱਗ ਲੱਗ ਗਈ, ਜਿਸ ਵਿਚ 4 ਮੋਟਰਸਾਈਕਲ ਤੇ 2 ਸਕੂਟਰੀਆਂ ਸੜ੍ਹ ਕੇ ਸੁਆਹ ਹੋ ਗਈਆਂ | ਮਕੈਨਿਕ ਬੌਬੀ ਨੇ ਦੱਸਿਆ ਕਿ ਸ਼ਾਮ ...
ਭੀਖੀ, 26 ਸਤੰਬਰ (ਗੁਰਿੰਦਰ ਸਿੰਘ ਔਲਖ)- ਨੇੜਲੇ ਪਿੰਡ ਖੀਵਾ ਖ਼ੁਰਦ ਦੀ ਹੱਡਾਂ ਰੋੜੀ ਦਾ ਮਸਲਾ ਪ੍ਰਸ਼ਾਸਨ ਵਲੋਂ ਹੱਲ ਨਾ ਕੀਤਾ ਤਾਂ ਬਹੁਜਨ ਸਮਾਜ ਪਾਰਟੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਇਹ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਨੇੜਲੇ ...
ਮਾਨਸਾ, 26 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਕੱੁਲ ਹਿੰਦ ਕਿਸਾਨ ਸਭਾ ਦਾ ਕੌਮੀ ਪ੍ਰਧਾਨ ਚੁਣਿਆ ਗਿਆ ਹੈ | ਜਥੇਬੰਦੀ ਦੀ ਬਿਕਰਮਗੰਜ (ਬਿਹਾਰ) ਵਿਖੇ ਹੋਈ 2 ਰੋਜ਼ਾ ਕਾਨਫ਼ਰੰਸ ਮੌਕੇ ਇਹ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ | ...
ਮਾਨਸਾ, 26 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਗੁਹਾਰ ਲਗਾਈ ਹੈ ਕਿ ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ, ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਤੁਰੰਤ ...
ਮਾਨਸਾ, 26 ਸਤੰਬਰ (ਸੱਭਿ.ਪ੍ਰਤੀ.)- ਬੇਰੁਜ਼ਗਾਰ 646 ਪੀ.ਟੀ.ਆਈ. ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਇਕੱਤਰਤਾ ਕਰ ਕੇ ਫ਼ੈਸਲਾ ਕੀਤਾ ਗਿਆ ਹੈ ਕਿ ਉਹ 28 ਸਤੰਬਰ ਨੂੰ ਖਟਕੜ ਕਲਾਂ ਪਹੁੰਚ ਕੇ ਹੱਕੀ ਮੰਗਾਂ ਸੰਬੰਧੀ ਪੰਜਾਬ ਸਰਕਾਰ ਕੋਲ ਗੁਹਾਰ ਲਗਾਉਣਗੇ | ਜਥੇਬੰਦੀ ਦੇ ...
ਬੁਢਲਾਡਾ, 26 ਸਤੰਬਰ (ਸੁਨੀਲ ਮਨਚੰਦਾ)- ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਸਥਾਨਕ ਸ਼ਹਿਰ ਦੀ ਭੀਖੀ ਰੋਡ ਨਜ਼ਦੀਕ ਲੱਗਦੀ 4 ਏਕੜ ਪੱਕੀ ਝੋਨੇ ਦੀ ਫ਼ਸਲ 'ਚ ਪਾਣੀ ਭਰ ਜਾਣ ਕਾਰਨ ਵੱਡਾ ਨੁਕਸਾਨ ਹੋ ਗਿਆ ਹੈ | ਪੀੜਤ ਕਿਸਾਨ ਅਵਤਾਰ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਰਣਜੀਤ ...
ਬਰੇਟਾ, 26 ਸਤੰਬਰ (ਪਾਲ ਸਿੰਘ ਮੰਡੇਰ)- ਬਲਾਕ ਬਰੇਟਾ ਦੇ ਕਾਂਗਰਸ ਦੇ ਵਰਕਰਾਂ ਦੀ ਮੀਟਿੰਗ ਸਥਾਨਕ ਦੁਰਗਾ ਧਰਮਸ਼ਾਲਾ ਵਿਖੇ ਹੋਈ, ਜਿਸ ਦੀ ਅਗਵਾਈ ਸੀਨੀਅਰ ਕਾਂਗਰਸ ਆਗੂ ਅਜੀਤ ਸਿੰਘ ਬਖਸੀਵਾਲਾ, ਮੇਹਰ ਸਿੰਘ ਖੰਨਾ ਮਦਨ ਲਾਲ ਸਿੰਗਲਾ, ਗੋਪਾਲ ਸ਼ਰਮਾ, ਜਗਦੇਵ ਜਲਵੇੜਾ ...
ਮਾਨਸਾ, 26 ਸਤੰਬਰ-ਸਥਾਨਕ ਸ਼ਹਿਰ 'ਚ 2 ਦਿਨ ਪਹਿਲਾਂ ਪਈ ਭਰਵੀਂ ਬਾਰਸ਼ ਨੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ | ਦੱਸਣਾ ਬਣਦਾ ਹੈ ਕਿ ਮੀਂਹ ਦਾ ਪਾਣੀ ਸਲੱਮ ਬਸਤੀਆਂ ਤੋਂ ਇਲਾਵਾ ਮੁੱਖ ਬਾਜ਼ਾਰ, ਗਲੀ, ਮੁਹੱਲਿਆਂ 'ਚ ਇਸ ਕਦਰ ਭਰ ਗਿਆ ਸੀ, ਜਿਸ ਦਾ ਕਈ ਖੇਤਰਾਂ 'ਚੋਂ ਨਿਕਾਸ ...
ਬੁਢਲਾਡਾ, 26 ਸਤੰਬਰ (ਪ. ਪ.)- ਸਥਾਨਕ ਸ਼ਹਿਰ ਦੇ ਰਾਮ-ਲੀਲ੍ਹਾ ਗਰਾਊਾਡ ਵਿਖੇ ਨਵਰਾਤਿਆਂ ਦੇ ਪਵਿੱਤਰ ਆਗਮਨ ਮੌਕੇ ਸ੍ਰੀ ਸਾਲਾਸਰ ਧਾਮ ਲਈ ਪੈਦਲ ਡਾਕ ਝੰਡਾ ਯਾਤਰਾ ਦਾ ਜਥਾ ਰਵਾਨਾ ਹੋਇਆ | ਪੁਨੀਤ ਸਿੰਗਲਾ ਅਤੇ ਰਾਜੇਸ਼ ਗਰਗ ਨੇ ਦੱਸਿਆ ਕਿ ਹਰ ਸਾਲ ਭਗਤਾਂ ਵਲੋਂ ਸ਼ਰਧਾ ...
ਬੁਢਲਾਡਾ, 26 ਸਤੰਬਰ (ਮਨਚੰਦਾ) - ਸਥਾਨਕ ਗੁਰਦਾਸੀਦੇਵੀ ਕਾਲਜ ਬੁਢਲਾਡਾ ਦੇ ਕੋਰਸ ਬੀ.ਸੀ.ਏ. ਫਾਈਨਲ ਦਾ ਨਤੀਜਾ ਸ਼ਾਨਦਾਰ ਰਿਹਾ | ਜਸ਼ਨਪ੍ਰੀਤ ਕੌਰ ਨੇ 9.28, ਵੀਰਪਾਲ ਕੌਰ ਨੇ 8.96 ਅਤੇ ਰੁਪਿੰਦਰ ਕੌਰ ਨੇ 8.68 ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ...
ਪਤੀ-ਪਤਨੀ ਸਮੇਤ ਬੱਚਾ ਵਾਲ-ਵਾਲ ਬਚੇ ਬੱਲੂਆਣਾ, 26 ਸਤੰਬਰ (ਹਰਜਿੰਦਰ ਸਿੰਘ ਗਰੇਵਾਲ)-ਪਿੰਡ ਤਿਉਣਾ ਕੋਲ ਇੱਕ ਅਣਪਛਾਤੇ ਵਾਹਨ ਚਾਲਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ, ਜਦੋਂਕਿ ਮੋਟਰਸਾਈਕਲ ਚਾਲਕ ਪਤੀ-ਪਤਨੀ ਤੇ ਦੋ ਸਾਲ ਦਾ ...
ਬਠਿੰਡਾ, 26 ਸਤੰਬਰ (ਅਵਤਾਰ ਸਿੰਘ)-ਪਿਛਲੇ ਦਿਨਾਂ ਤੋਂ ਪੈ ਰਹੇ ਤੇਜ ਮੀਂਹ ਕਾਰਨ ਮਕਾਨਾਂ ਦੀਆਂ ਛੱਤਾਂ ਡਿੱਗਣ ਦੀਆਂ ਖ਼ਬਰਾਂ ਨਸ਼ਰ ਹੋਈਆਂ, ਉੱਥੇ ਹੀ ਹੁਣ ਸੜਕਾਂ ਦੇ ਆਸ-ਪਾਸ ਜ਼ਮੀਨ ਧਸਣ ਲੱਗੀਆਂ ਹਨ | ਅਜਿਹਾ ਹੀ ਇਕ ਮਾਮਲਾ ਸਥਾਨਕ ਸ਼ਹਿਰ ਦੇ ਫ਼ੌਜੀ ਚੌਕ ਦੇ ...
ਬੱਲੂਆਣਾ, 26 ਸਤੰਬਰ (ਹਰਜਿੰਦਰ ਸਿੰਘ ਗਰੇਵਾਲ)-ਮਾਰਕੀਟ ਕਮੇਟੀ ਵਲੋਂ ਝੋਨੇ ਦੀ ਫ਼ਸਲ ਦੀ ਆਮਦ ਨੂੰ ਲੈ ਕੇ ਅਨਾਜ ਮੰਡੀ ਬੱਲੂਆਣਾ ਵਿਚ ਸਾਫ਼ ਸਫ਼ਾਈ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ | ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਪਿੰਡ ...
ਬਠਿੰਡਾ, 26 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਪ੍ਰਸਾਸ਼ਨ ਵਲੋਂ ਓਲੰਪਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਬਠਿੰਡਾ (ਦਿਹਾਤੀ) ਓਲੰਪਿਕ ਖੇਡਾਂ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 29 ਸਤੰਬਰ ਨੂੰ ਬਹੁਮੰਤਵੀ ਖੇਡ ...
ਬਠਿੰਡਾ, 26 ਸਤੰਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਖ਼ਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ 90 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਜਾਂਚ ਪੁਲਿਸ ਅਧਿਕਾਰੀ ਮੁਖ਼ਤਿਆਰ ...
ਰਾਮਾਂ ਮੰਡੀ, 26 ਸਤੰਬਰ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸਹਿਰ ਦੇ ਬੰਗੀ ਰੋਡ ਤੇ ਸਥਿਤ ਸਟਾਰ ਪਲੱਸ ਕਾਨਵੈਂਟ ਦੀਆਂ ਵਿਦਿਆਰਥਣਾਂ ਨੇ ਬੀਤੇ ਦਿਨੀਂ ਸਰਕਾਰੀ ਸਕੂਲ ਬੰਗੀ ਕਲਾਂ ਵਿਖੇ ਕਰਵਾਏ ਬਲਾਕ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ...
ਤਲਵੰਡੀ ਸਾਬੋ, 26 ਸਤੰਬਰ (ਰਣਜੀਤ ਸਿੰਘ ਰਾਜੂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ 2 ਅਕਤੂਬਰ ਨੂੰ ਬਲਾਕ ਪੱਧਰ 'ਤੇ ਸੂਬੇ ਭਰ ਵਿਚ ਰੋਸ ਧਰਨੇ ਲਗਾਏ ਜਾ ਰਹੇ ਹਨ | ...
ਭਗਤਾ ਭਾਈਕਾ, 26 ਸਤੰਬਰ (ਸੁਖਪਾਲ ਸਿੰਘ ਸੋਨੀ)- ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਮਾਨ ਦੇ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਬਣਨ ਦੀ ਖੁਸ਼ੀ ਵਿਚ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅੱਜ ...
ਬਠਿੰਡਾ, 26 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਿ੍ਸ਼ਟਾਚਾਰ ਦੇ ਮੁੱਦੇ 'ਤੇ ਜ਼ੀਰੋ ਟਾਲਰੈਂਸ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਵੱਡੇ ਵੱਡੇ ਦਾਅਵਿਆਂ 'ਤੇ ਸਵਾਰ ਹੋ ਕੇ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ 6 ਮਹੀਨਿਆਂ ਵਿਚ ਹੀ ਆਪਣਾ ਵਿਸ਼ਵਾਸ਼ ਗੁਆ ...
ਸੰਗਤ ਮੰਡੀ, 26 ਸਤੰਬਰ (ਅੰਮਿ੍ਤਪਾਲ ਸ਼ਰਮਾ)- ਕਰਨਾਟਕ ਸਰਕਾਰ ਵਲੋਂ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਦੀ ਜਥੇਬੰਦੀ ਵੱਲੋਂ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਰਿਫਾਇਨਰੀ ਰੋਡ ਜਾਮ ਕਰਕੇ ...
ਬਠਿੰਡਾ, 26 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਅਗਰਵਾਲ ਸਭਾ ਬਠਿੰਡਾ ਵਲੋਂ ਅੱਜ ਸਥਾਨਕ ਮਹਾਰਾਜਾ ਅਗਰਸੈਨ ਪਾਰਕ ਵਿਖੇ ਅਗਰਵਾਲ ਸਮਾਜ ਦੇ ਬਾਨੀ ਅਤੇ ਮਹਾਨ ਸਮਾਜ ਸੁਧਾਰਕ ਮਹਾਰਾਜਾ ਅਗਰਸੈਨ ਦੀ ਜੈਯੰਤੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਉਂਦੇ ਹੋਏ ਉਨ੍ਹਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX