ਗੁਰਦਾਸਪੁਰ, 27 ਸਤੰਬਰ (ਪੰਕਜ ਸ਼ਰਮਾ) - ਬੀਤੇ ਦਿਨੀਂ ਸੀ.ਆਈ.ਏ ਸਟਾਫ਼ ਵਲੋਂ ਇਕ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਤਿੰਨ ਮੋਟਰਸਾਈਕਲ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ 'ਚੋਂ 2 ਨੂੰ ਗਿ੍ਫ਼ਤਾਰ ਵੀ ਕੀਤਾ ਗਿਆ ਸੀ ਜਦ ਕਿ ਗਰੋਹ ਦਾ ਸਰਗਨਾ ਪੁਲਿਸ ਦੇ ਕਾਬੂ ਨਹੀਂ ਆਇਆ ਸੀ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਦੋਹਾਂ ਮੋਟਰਸਾਈਕਲ ਚੋਰਾਂ ਦੀ ਨਿਸ਼ਾਨਦੇਹੀ 'ਤੇ 20 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਸਨ | ਇਸ ਮਾਮਲੇ ਦੀ ਤਫ਼ਤੀਸ਼ ਦੇ ਚੱਲਦਿਆਂ ਸੀ.ਆਈ.ਏ. ਸਟਾਫ਼ ਦੀ ਪੁਲਿਸ ਵਲੋਂ ਮਾਮਲੇ 'ਚ ਮੋਟਰਸਾਈਕਲ ਚੋਰਾਂ ਦੇ ਦੋ ਹੋਰ ਸਾਥੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ ਜੋ ਜੰਮੂ ਦੇ ਰਹਿਣ ਵਾਲੇ ਸੀ, ਜਿਨ੍ਹਾਂ ਨੂੰ ਗਿ੍ਫ਼ਤਾਰ ਕਰਨ ਦੇ ਨਾਲ-ਨਾਲ ਜੰਮੂ ਤੋਂ ਪੰਜ ਚੋਰੀ ਦੇ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ | ਇਸ ਸੰਬੰਧੀ ਸੀ.ਆਈ.ਏ ਸਟਾਫ਼ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਇਹ ਗਰੋਹ ਲੰਬੇ ਸਮੇਂ ਤੋਂ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ 'ਚ ਸਰਗਰਮ ਰਿਹਾ ਹੈ ਅਤੇ ਇਨ੍ਹਾਂ ਦੇ ਦੋ ਹੋਰ ਸਾਥੀ ਜੰਮੂ ਤੋਂ ਗਿ੍ਫ਼ਤਾਰ ਕੀਤੇ ਗਏ ਸਨ ਜੋ ਉਨ੍ਹਾਂ ਤੋਂ ਚੋਰੀ ਦੇ ਮੋਟਰਸਾਈਕਲ ਖ਼ਰੀਦਦੇ ਸਨ | ਇਨ੍ਹਾਂ ਵਲੋਂ ਲਗਪਗ 70 ਮੋਟਰਸਾਈਕਲ ਚੋਰੀ ਕਰਕੇ ਵੇਚੇ ਗਏ ਹਨ, ਜਿਨ੍ਹਾਂ ਵਿਚੋਂ 30 ਮੋਟਰਸਾਈਕਲ ਬਰਾਮਦ ਕਰ ਲਏ ਹਨ | ਜਦੋਂ ਕਿ ਗਿਰੋਹ ਦਾ ਸਰਗਨਾ ਸੰਨੀ ਮਸੀਹ ਫ਼ਿਲਹਾਲ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ, ਜਿਸ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਦੀ ਗਿ੍ਫ਼ਤਾਰੀ ਤੋਂ ਬਾਅਦ ਚੋਰੀ ਦੇ ਹੋਰ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਹੈ |
ਗੁਰਦਾਸਪੁਰ, 27 ਸਤੰਬਰ (ਆਰਿਫ਼) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਬਾਬਾ ਮਸਤੂ ਦੇ ਪਿੰਡਾਂ ਵਲੋਂ ਨਹਿਰੀ ਵਿਭਾਗ ਦੇ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ | ਇਸ ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਹਿਰੀ ...
ਬਟਾਲਾ, 27 ਸਤੰਬਰ (ਕਾਹਲੋਂ) - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ. 31) ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਅੱਜ ਇਥੇ ਬਟਾਲਾ ਵਿਖੇ ਬ੍ਰਾਂਚ ਦੇ ਸੀਨੀਅਰ ਮੀਤ ਪ੍ਰਧਾਨ ਵਿਲੀਅਮ ਮਸੀਹ ਦੀ ਅਗਵਾਈ ਹੇਠ ਸਬ-ਡਵੀਜਨ ਪੱਧਰੀ ਰੋਸ ਪ੍ਰਦਰਸ਼ਨ ...
ਬਟਾਲਾ, 27 ਸਤੰਬਰ (ਕਾਹਲੋਂ) - ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਨਿੱਕੇ ਘੁੰਮਣ ਲੰਮੇ ਅਰਸੇ ਤੋਂ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਦੀ ਦੇਖ-ਰੇਖ ਹੇਠ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਕਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ | ਕਾਲਜ ਪਿ੍ੰਸੀਪਲ ...
ਗੁਰਦਾਸਪੁਰ, 27 ਸਤੰਬਰ (ਆਰਿਫ਼) - ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਮੌਕੇ ਆਪਣੇ ਘਰਾਂ ਤੇ ਕੰਮਕਾਜੀ ਸਥਾਨਾਂ 'ਤੇ ਤਿਰੰਗਾ ਝੰਡਾ ਜ਼ਰੂਰ ...
ਬਟਾਲਾ, 27 ਸਤੰਬਰ (ਕਾਹਲੋਂ) - ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਗੁਰਦਾਸਪੁਰ ਦੀ ਇਕਾਈ ਬਟਾਲਾ ਦੇ ਬਿਜਲੀ ਬੋਰਡ ਵਿੰਗ ਦੇ ਆਗੂਆਂ ਧਰਮਿੰਦਰ ਸਿੰਘ, ਜਸਪਾਲ ਸਿੰਘ ਵਿੰਝਵਾਂ, ਸਰਬਜੀਤ ਸਿੰਘ, ਜੁਗਲ ਕਿਸ਼ੋਰ, ਹਰਵਿੰਦਰ ਸਿੰਘ ਕਲੇਰ ਅਤੇ ਵਰਜਿੰਦਰ ਸਿੰਘ ...
ਗੁਰਦਾਸਪੁਰ, 27 ਸਤੰਬਰ (ਆਰਿਫ਼) - ਪੰਜਾਬ ਦੇ ਨੌਜਵਾਨਾਂ ਨੰੂ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਐਲਾਨ ਕਰਨ ਵਾਲੀ 'ਆਪ' ਸਰਕਾਰ ਉਨ੍ਹਾਂ ਵਿਅਕਤੀਆਂ ਨੰੂ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ ਜੋ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ 70 ਹਜ਼ਾਰ ਤੋਂ ਲੱਖ ਦੇ ...
ਫਤਹਿਗੜ੍ਹ ਚੂੜੀਆਂ, 27 ਸਤੰਬਰ (ਹਰਜਿੰਦਰ ਸਿੰਘ ਖਹਿਰਾ) - ਬੀਤੀ ਰਾਤ ਕਰੀਬ ਇਕ ਵਜੇ ਦੇ ਕਰੀਬ ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰ. 11 ਵਿਚ ਇਕ ਮਜ਼ਦੂਰ ਅਮਨ ਕੁਮਾਰ, ਜੋ ਆਪਣੇ ਘਰ ਦੇ ਕਮਰੇ 'ਚ ਸੁੱਤਾ ਸੀ, ਅੱਧੀ ਰਾਤ ਨੂੰ ਉਸ ਉੱਪਰ ਬਾਲਿਆਂ ਦੀ ਛੱਤ, ਗਾਡਰ ਅਤੇ ਮਲਬੇ ਸਮੇਤ ...
ਤਿੱਬੜ, 27 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ) - ਪਿੰਡ ਭੁੰਬਲੀ ਵਿਖੇ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ | ਜਥੇਬੰਦੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ, ਸੀਨੀਅਰ ਆਗੂ ਸੋਨੰੂ ਚੱਢਾ, ਜ਼ਿਲ੍ਹਾ ਪ੍ਰਧਾਨ ਸਤਨਾਮ ...
ਬਟਾਲਾ, 27 ਸਤੰਬਰ (ਹਰਦੇਵ ਸਿੰਘ ਸੰਧੂ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਜ਼ਿਲ੍ਹਾ ਪ੍ਰਧਾਨ ਰਾਜਗੁਰਵਿੰਦਰ ਸਿੰਘ ਲਾਡੀ ਘੁਮਾਣ ਦੀ ਅਗਵਾਈ 'ਚ ...
ਬਟਾਲਾ, 27 ਸਤੰਬਰ (ਹਰਦੇਵ ਸਿੰਘ ਸੰਧੂ) - ਪਿਛਲੀ ਸਰਕਾਰ ਵਲੋਂ ਲੋਕ ਭਲਾਈ ਸਕੀਮਾਂ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਬਣਾਈ ਗਈ ਜੀ.ਓ.ਜੀ. ਟੀਮ (ਖੁਸ਼ਹਾਲੀ ਦੇ ਰਾਖੇ) ਨੇ ਕਰਨਲ ਜਗਜੀਤ ਸਿੰਘ ਸ਼ਾਹੀ ਦੀ ਅਗਵਾਈ ਵਿਚ ਮੌਜ਼ੂਦਾ ਪੰਜਾਬ ਸਰਕਾਰ ਵਿਰੁੱਧ ਜੀ.ਓ.ਜੀ. ਸਕੀਮ ...
ਗੁਰਦਾਸਪੁਰ, 27 ਸਤੰਬਰ (ਪੰਕਜ ਸ਼ਰਮਾ) - ਗੁਰਦਾਸਪੁਰ ਸ਼ਹਿਰ ਅੰਦਰ ਟਰੈਫ਼ਿਕ ਸਮੱਸਿਆ ਦਿਨੋਂ ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਜਿਸ ਨੰੂ ਲੈ ਕੇ ਸ਼ਹਿਰ ਵਾਸੀਆਂ ਨੰੂ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ | ਬੇਸ਼ੱਕ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ...
ਗੁਰਦਾਸਪੁਰ, 27 ਸਤੰਬਰ (ਆਰਿਫ਼) - ਆਸਟ੍ਰੇਲੀਆ ਸਟੱਡੀ ਵੀਜ਼ੇ ਸੰਬੰਧੀ ਮੰਨੀ ਪ੍ਰਮੰਨੀ ਸੰਸਥਾ ਔਜੀ ਹੱਬ ਇਮੀਗਰੇਸ਼ਨ ਦੇ ਲਗਾਤਾਰ ਆਸਟ੍ਰੇਲੀਆ ਸਟੱਡੀ ਵੀਜ਼ੇ ਸਬੰਧੀ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਔਜੀ ਹੱਬ ਦੇ ...
ਧਾਰੀਵਾਲ, 27 ਸਤੰਬਰ (ਸਵਰਨ ਸਿੰਘ) - ਹਰੇਕ ਰਾਜਨੀਤੀਕ ਪਾਰਟੀ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਅਤੇ ਜਨਤਾ ਦੀ ਸੇਵਕ ਦੱਸਦੇ ਹਨ, ਪਰ ਦਾਣਾ ਮੰਡੀ ਧਾਰੀਵਾਲ ਦੇ ਸਾਹਮਣੇ ਵਾਲੀ ਸੜਕ ਦਾ ਮਾੜਾ ਹਾਲ ਦੇਖ ਕੇ ਉਕਤ ਦਾਅਵਿਆਂ ਦੀ ...
ਪੁਰਾਣਾ ਸ਼ਾਲਾ, 27 ਸਤੰਬਰ (ਅਸ਼ੋਕ ਸ਼ਰਮਾ) - ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਪੁਰਾਣਾ ਸ਼ਾਲਾ ਦੇ ਸਕੱਤਰ ਰਣਜੀਤ ਸਿੰਘ ਟੋਨਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪਾਰਲੀਮੈਂਟ ਵਿਚ ਲੁਕਵੇਂ ਰੂਪ ਵਿਚ ਬਿਜਲੀ ਮਹਿਕਮੇ ਦੇ ਵੰਡ ਸਿਸਟਮ ਨੰੂ ਨਿੱਜੀ ਕੰਪਨੀਆਂ ਦੇ ...
ਊਧਨਵਾਲ, 27 ਸਤੰਬਰ (ਪਰਗਟ ਸਿੰਘ)-ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਨਾਮਦੇਵ ਜੀ ਦੇ ਪ੍ਰਧਾਨ ਸਤਨਾਮ ਸਿੰਘ ਮਧਰਾ ਦੀ ਅਗਵਾਈ ਵਿਚ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਲੱਧਾਮੁੰਡਾ ਸੂਆ ਵਿਖੇ ਸਮੂਹ ਪੇਂਡੂ ਇਕਾਈਆਂ ਦੀ ਇਕ ...
ਧਿਆਨਪੁਰ, 27 ਸਤੰਬਰ (ਕੁਲਦੀਪ ਸਿੰਘ) - ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਰੂਪਤਜਿੰਦਰ ਸਿੰਘ ਨਿੱਕੋਸਰਾਂ ਵਲੋਂ ਪਿੰਡ ਗਿੱਲਾਂਵਾਲੀ ਵਿਖੇ ਆਪ ਵਲੰਟੀਅਰ ਮਨਦੀਪ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ | ਇਸ ਸਮੇਂ ਹਲਕਾ ...
ਬਟਾਲਾ, 27 ਸਤੰਬਰ (ਕਾਹਲੋਂ) - ਬੀਤੇ ਦਿਨੀਂ ਸਹੋਦਿਆ ਸਕੂਲ ਕੰਪਲੈਕਸ ਵਲੋਂ 23 ਸਕੂਲਾਂ ਦਾ ਡਾ. ਬਿੰਦੂ ਭੱਲਾ ਦੀ ਅਗਵਾਈ 'ਚ ਆਰ.ਡੀ. ਖੋਸਲਾ ਸਕੂਲ ਵਿਚ ਅਧਿਆਪਕ ਦਿਵਸ ਮਨਾਇਆ ਗਿਆ, ਜਿਸ ਵਿਚ ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚੋਂ ਹੋਣਹਾਰ ਅਧਿਆਪਕ ...
ਅਲੀਵਾਲ, 27 ਸਤੰਬਰ (ਸੁੱਚਾ ਸਿੰਘ ਬੁੱਲੋਵਾਲ) - ਹਲਕਾ ਫਤਹਿਗੜ੍ਹ ਚੂੜੀਆਂ ਦੇ ਬਲਾਕ ਬਟਾਲਾ ਦੇ ਪਿੰਡਾਂ 'ਚ ਕੱਚੇ ਕੋਠੇ ਵਾਲਿਆਂ ਅਤੇ ਧਰਮਸ਼ਾਲਾਵਾਂ, ਸਮਸ਼ਾਨਘਾਟ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਗ੍ਰਾਂਟਾ ...
ਸ੍ਰੀ ਹਰਗੋਬਿੰਦਪੁਰ, 27 ਸਤੰਬਰ (ਕੰਵਲਜੀਤ ਸਿੰਘ ਚੀਮਾ) - ਕਿੰਨਰਾਂ ਨੂੰ ਪ੍ਰੋਗਰਾਮ 'ਤੇ ਲਿਜਾਣ ਲਈ ਕਿਰਾਏ 'ਤੇ ਗੱਡੀ ਲਿਜਾਣ ਵਾਲੇ ਨਿਹੰਗ ਸਿੰਘ ਦੀ ਕੁਝ ਅਣਪਛਾਤੇ ਲੋਕਾਂ ਵਲੋਂ ਕੁੱਟਮਾਰ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਹੰਗ ਚੇਤਨ ਸਿੰਘ ਦੇ ਪਿਤਾ ...
ਦੀਨਾਨਗਰ, 27 ਸਤੰਬਰ (ਸੰਧੂ/ਸ਼ਰਮਾ/ਸੋਢੀ) - ਸੈਣੀ ਸਮਾਜ ਸਭਾ ਦੇ ਦਫ਼ਤਰ ਵਿਖੇ ਸਭਾ ਦੀ ਮੀਟਿੰਗ ਚੋਣ ਕਨਵੀਨਰ ਅਸ਼ਵਨੀ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਬਲਾਕ ਪ੍ਰਧਾਨ ਦੀ ਚੋਣ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸੈਣੀ ਸਭਾ ਦੇ ਅਹੁਦੇਦਾਰਾਂ ਦੀ ...
ਬਟਾਲਾ, 27 ਸਤੰਬਰ (ਕਾਹਲੋਂ) - ਜਗਤ ਪੰਜਾਬੀ ਸਭਾ ਕੈਨੇਡਾ ਵਲੋਂ ਚੇਅਰਮੈਨ ਡਾ. ਅਜੈਬ ਸਿੰਘ ਚੱਠਾ ਦੀ ਅਗਵਾਈ 'ਚ ਮੁੱਢਲੀ ਸਹਾਇਤਾ ਦੀ ਸਿਖਲਾਈ ਸਬੰਧੀ ਵਿਸ਼ੇਸ਼ ਵੈਬੀਨਾਰ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਦੇਸ਼ਾਂ ਦੇ ਬੁਲਾਰਿਆਂ ਨੇ ਸ਼ਮੂਲੀਅਤ ਕੀਤੀ | ਡਾ. ਰਜਿੰਦਰ ...
ਬਟਾਲਾ, 27 ਸਤੰਬਰ (ਕਾਹਲੋਂ) - ਗੁੱਡਵਿਲ ਇੰਟਰਨੈਸ਼ਨਲ ਢਡਿਆਲਾ ਨੱਤ ਦੀ 'ਏਕ ਭਾਰਤ ਸਰੇਸ਼ਟ ਭਾਰਤ ਕਲੱਬ' ਵਲੋਂ ਵਿਸ਼ਵ ਸੈਰ-ਸਪਾਟਾ ਦਿਵਸ 'ਤੇ ਵਿਸ਼ੇਸ਼ ਜਾਣਕਾਰੀ ਭਰਪੂਰ ਪ੍ਰੋਗਰਾਮ ਕਰਵਾਇਆ ਗਿਆ | ਇਸ ਦਿਨ ਦਾ ਉਦੇਸ਼ ਅੰਤਰਰਾਸ਼ਟਰੀ ਭਾਈਚਾਰੇ ਅੰਦਰ ਸੈਰ ਸਪਾਟਾ ਦੀ ...
ਘੁਮਾਣ, 27 ਸਤੰਬਰ (ਬੰਮਰਾਹ) - ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਰੱਖਣ ਲਈ ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ ਪੰਜਾਬ ਨੇ ਪੰਜਾਬ ਵਿਧਾਨ ਸਭਾ 'ਚ 2008 'ਚ ਮਤਾ ਪੇਸ਼ ਕੀਤਾ ਸੀ | ...
ਦੀਨਾਨਗਰ, 27 ਸਤੰਬਰ (ਸ਼ਰਮਾ/ਸੰਧੂ/ਸੋਢੀ) - ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.) ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਦੀਨਾਨਗਰ ਵਿਖੇ ਬਰਾਂਚ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਹੇਠ ਸਬ ਡਵੀਜ਼ਨ ਪੱਧਰੀ ਰੋਸ ਪ੍ਰਦਰਸ਼ਨ ਕੀਤਾ ...
ਗੁਰਦਾਸਪੁਰ, 27 ਸਤੰਬਰ (ਆਰਿਫ਼) - ਰੇਤ, ਬਜਰੀ ਦੀ ਸਪਲਾਈ ਠੱਪ ਹੋਣ ਕਾਰਨ ਪੈਦਾ ਹੋਏ ਗੰਭੀਰ ਸੰਕਟ ਦੇ ਹੱਲ ਲਈ ਕੇਂਦਰ ਤੇ ਸੂਬਾ ਸਰਕਾਰ 'ਤੇ ਦਬਾਅ ਬਣਾਉਣ ਲਈ ਰੇਤਾ-ਬਜਰੀ ਦੇ ਕਾਰੋਬਾਰੀਆਂ ਵਲੋਂ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨ ਲਈ ਅੱਜ ਹੰਗਾਮੀ ਮੀਟਿੰਗ ਕੀਤੀ ਗਈ | ...
ਧਾਰੀਵਾਲ, 27 ਸਤੰਬਰ (ਸਵਰਨ ਸਿੰਘ) - ਸਰਹੱਦੀ ਇਲਾਕੇ 'ਚ ਕੁਝ ਪਾਸਟਰਾਂ 'ਤੇ ਹੋਏ ਪਰਚੇ ਆਦਿ ਨੂੰ ਰੱਦ ਕਰਨ ਅਤੇ ਚਰਚਾਂ ਉੱਤੇ ਹੁੰਦੇ ਹਮਲਿਆਂ ਨੂੰ ਲੈ ਕੇ ਮਸੀਹ ਭਾਈਚਾਰੇ ਵਲੋਂ ਉਲੀਕੇ ਜਾਣ ਵਾਲੇ ਸੰਘਰਸ਼ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੇ ਮਸੀਹੀ ਆਗੂਆਂ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX