ਅੰਮਿ੍ਤਸਰ, 27 ਸਤੰਬਰ (ਜਸਵੰਤ ਸਿੰਘ ਜੱਸ)- ਸਾਬਕਾ ਕੇਂਦਰੀ ਮੰਤਰੀ, ਸੀਨੀਅਰ ਅਕਾਲੀ ਆਗੂ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ | ਉਨ੍ਹਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਿਆ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਮਾਨਤਾ ਦਿੱਤੇ ਜਾਣ ਦੇ ਫ਼ੈਸਲੇ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਵਲੋਂ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀ ਡੂੰਘੀ ਸਾਜ਼ਿਸ਼ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜਿਸ ਗੁਰਦੁਆਰਾ ਐਕਟ ਨੂੰ ਪਾਰਲੀਮੈਂਟ ਬਣਾ ਜਾਂ ਤੋੜ ਸਕਦੀ ਹੈ, ਉਸ ਦੀ ਥਾਂ ਅਦਾਲਤਾਂ ਵਲੋਂ ਸਾਡੀ ਮਹਾਨ ਸਿੱਖ ਸੰਸਥਾਂ ਨੂੰ ਤੋੜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਨੇ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੇ ਟੋਟੇ ਕੀਤੇ ਸਨ ਅਤੇ ਹੁਣ ਮੌਜੂਦਾ ਸਰਕਾਰ ਸਾਡੇ ਧਰਮ ਦੇ ਟੋਟੇ ਕਰਨ 'ਤੇ ਤੁਲੀ ਹੋਈ ਹੈ | ਉਨ੍ਹਾਂ ਕਿਹਾ ਕਿ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਂਦ 'ਚ ਆਈ ਸ਼੍ਰੋਮਣੀ ਕਮੇਟੀ ਨੂੰ ਵੰਡਿਆ ਜਾ ਰਿਹਾ ਹੈ ਅਤੇ ਸਿੱਖਾਂ 'ਚ ਭਰਾ ਮਾਰੂ ਜੰਗ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤੇ ਉਹ ਦਿਨ ਦੂਰ ਨਹੀਂ ਜਦੋਂ ਪਿੰਡਾਂ ਦੇ ਵਿਚ ਇਕੱਲਾ-ਇਕੱਲਾ ਗੁਰਦੁਆਰਾ ਵੀ ਵੰਡਿਆ ਜਾਵੇਗਾ ਤੇ ਭਰਾ ਮਾਰੂ ਜੰਗ ਦੇ ਨਾਲ ਸਿੱਖ ਪੰਥ ਹੋਰ ਕਮਜ਼ੋਰ ਹੋਵੇਗਾ | ਉਨ੍ਹਾਂ ਦੋਸ਼ ਲਾਇਆ ਕਿ ਸਾਡੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦਾ ਪੱਖ ਪੂਰਿਆ ਅਤੇ ਬਾਅਦ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਹਰਿਆਣਾ ਦਾ ਸਾਥ ਦਿੱਤਾ | ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਸਾਡੇ ਤੋਂ ਦਿੱਲੀ ਅਲੱਗ ਕੀਤੀ, ਹੁਣ ਹਰਿਆਣਾ ਅਲੱਗ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਿੱਖ ਜਗਤ ਨੂੰ ਸਿੱਖ ਮੁਖੌਟਿਆਂ 'ਚ ਲੁਕੇ ਪੰਥ ਵਿਰੋਧੀਆਂ ਨੂੰ ਪਛਾਨਣ ਦੀ ਲੋੜ ਹੈ ਤੇ ਇਸ ਲਈ ਸਮੁੱਖੀ ਸਿੱਖ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ |
ਅੰਮਿ੍ਤਸਰ, 27 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਸੰਧੂ, ਜਗਦੀਸ਼ ਠਾਕੁਰ ਜ਼ਿਲ੍ਹਾ ਜਨਰਲ ਸਕੱਤਰ, ਮਨਦੀਪ ਸਿੰਘ ਚੌਹਾਨ ਜ਼ਿਲ੍ਹਾ ਵਿੱਤ ਸਕੱਤਰ, ਤੇਜਿੰਦਰ ਸਿੰਘ ਢਿਲੋਂ ...
ਅੰਮਿ੍ਤਸਰ, 27 ਸਤੰਬਰ (ਸੁਰਿੰਦਰ ਕੋਛੜ)- ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਅੱਜ ਸਵੇਰੇ ਪੰਜ-ਆਬ ਹੈਰੀਟੇਜ ਮਿਊਜ਼ੀਅਮ ਦੇ ਮੁੱਖ ਪ੍ਰਬੰਧਕ ਅਤੇ ਪੁਰਾਤਤਵ ਖੋਜ-ਕਰਤਾ ਪ੍ਰਤੀਕ ਸਹਿਦੇਵ ਵਲੋਂ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਸਕੂਲ ਦੇ ਵੱਡੇ ਹਿੱਸੇ 'ਚ ਸਥਾਪਤ ਕੀਤੇ ...
ਅੰਮਿ੍ਤਸਰ, 27 ਸਤੰਬਰ (ਗਗਨਦੀਪ ਸ਼ਰਮਾ)- ਮਿੰਨੀ ਬੱਸ ਅਪ੍ਰੇਟਰਾਂ ਵਲੋਂ ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਟਰਮੀਨਲ (ਅੰਮਿ੍ਤਸਰ ਬੱਸ ਅੱਡਾ) ਵਿਖੇ ਸੂਬਾ ਸਰਕਾਰ ਦੀਆਂ ਵਿਰੋਧੀ ਨੀਤੀਆਂ ਦੇ ਵਿਰੋਧ 'ਚ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ | ...
ਅੰਮਿ੍ਤਸਰ, 27 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਅੰਮਿ੍ਤਸਲ ਇਕਾਈ ਵਲੋਂ ਅੱਜ ਜ਼ਿਲ੍ਹਾ ਹੈਡਕੁਆਰਟਰ ਵਿਖੇ ਜ਼ਿਲ੍ਹਾ ਕਨਵੀਨਰ ਡਾ: ਸੰਤਸੇਵਕ ਸਿੰਘ ਸਰਕਾਰੀਆ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕਰਕੇ ਪੰਜਾਬ ...
ਅੰਮਿ੍ਤਸਰ, 27 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅੰਮਿ੍ਤਸਰ ਪਬਲਿਕ ਸਕੂਲ, ਫੋਕਲ ਪੁਆਇੰਟ ਦੇ 12ਵੀਂ ਜਮਾਤ ਨਾਨ-ਮੈਡੀਕਲ ਵਿਦਿਆਰਥੀ ਅਵੀਨੂਰ ਸਿੰਘ ਨੇ 97 ਕਿੱਲੋਗ੍ਰਾਮ ਗਰੀਕੋ ਰੋਮਨ ਰੈਸਲਿੰਗ 'ਚ ਸੋਨੇ ਦਾ ਤਗਮਾ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਖੇਡ ...
ਆਲਮਗੀਰ, 27 ਸਤੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਮਿਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਨੂੰ ...
ਛੇਹਰਟਾ, 27 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਥਾਣਾ ਮੁਖੀ ਛੇਹਰਟਾ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਚੌਂਕੀ ਗੁਰੂ ਕੀ ਵਡਾਲੀ ਦੇ ਇੰਚਾਰਜ ਏ.ਐਸ.ਆਈ. ਪਾਲ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਦੌਰਾਨੇ ਗਸ਼ਤ ਸ਼ੱਕ ਦੇ ਅਧਾਰ 'ਤੇ ਗੁਰੂ ਕੀ ਵਡਾਲੀ ...
ਅੰਮਿ੍ਤਸਰ, 27 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵਿਭਾਗ ਵਲੋਂ ਵਿਸ਼ਵ ਸੈਰ ਸਪਾਟਾ ਦਿਵਸ 2022 ਮੌਕੇ 'ਰੀਥਿੰਕਿੰਗ ਟੂਰਿਜ਼ਮ' ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ, ਜਿਸ 'ਚ ਸੈਰ ਸਪਾਟੇ ਨਾਲ ...
ਅੰਮਿ੍ਤਸਰ, 27 ਸਤੰਬਰ (ਸੁਰਿੰਦਰ ਕੋਛੜ)- ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਬਾਹਰੀ ਮੁਲਕਾਂ ਤੋਂ ਪੰਜਾਬ ਆਉਣ ਵਾਲੇ ਸੈਲਾਨੀਆਂ ਤੇ ਯਾਤਰੂਆਂ ਦੀ ਅੰਮਿ੍ਤਸਰ ਹਮੇਸ਼ਾ ਤੋਂ ਪਹਿਲੀ ਪਸੰਦ ਰਿਹਾ ਹੈ | ਟੂਰਿਜ਼ਮ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਿਛਲੇ ਸਾਲ ...
ਅੰਮਿ੍ਤਸਰ, 27 ਸਤੰਬਰ (ਰੇਸ਼ਮ ਸਿੰਘ)- ਇੱਥੇ ਸ਼ਹਿਰ ਦੇ ਪਾਸ਼ ਖੇਤਰ ਯਾਸੀਨ ਰੋਡ ਵਿਖੇ ਏਅਰਫੋਰਸ ਦੇ ਇਕ ਸਾਬਕਾ ਅਧਿਕਾਰੀ ਦੇ ਘਰ ਹੋਈ ਲੱਖਾਂ ਦੀ ਲੁੱਟ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਤੇ ਇਸ ਮਾਮਲੇ 'ਚ ਕੋਈ ਹੋਰ ਨਹੀਂ, ਬਲਕਿ ਘਰੇਲੂ ਨੌਕਰਾਣੀ ਕੁੜੀ ...
ਅੰਮਿ੍ਤਸਰ, 27 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜ: ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ...
ਅੰਮਿ੍ਤਸਰ, 27 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਫ਼ੈਸਲਾਬਾਦ ਦੇ ਪਿੰਡ ਬੰਗਾ ਦੇ ਬਦਲੇ ਨਾਂਅ ਭਗਤਪੁਰਾ ਨੂੰ ਅਜੇ ਤਕ ਸਰਕਾਰੀ ਮਾਨਤਾ ਨਹੀਂ ਦਿੱਤੀ ਗਈ ਹੈ ਅਤੇ ਸ਼ਹੀਦ ਭਗਤ ਸਿੰਘ ਦੇ ਸਰਹੱਦ ਪਾਰ ਰਹਿੰਦੇ ਪ੍ਰਸ਼ੰਸਕ ਉਕਤ ਪਿੰਡ ਦਾ ਨਾਮ ਸ਼ਹੀਦ ਦੇ ...
ਅੰਮਿ੍ਤਸਰ, 27 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਆਲ ਇੰਡੀਆ ਕਿ੍ਸ਼ਚਨ ਸਮਾਜ ਭਲਾਈ ਦਲ ਵਲੋਂ ਡੱਡੂਆਣਾ ਚਰਚ ਥਾਣਾ ਜੰਡਿਆਲਾ ਗੁਰੂ ਤੇ ਠੱਕਰਪੁਰ ਚਰਚ ਦੀ ਭੰਨਤੋੜ ਕਰਨ ਵਾਲਿਆਂ ਦੀ ਗਿ੍ਫ਼ਤਾਰੀ ਨਾ ਹੋਣ ਦੇ ਰੋੋਸ ਵਜੋਂ ਅੱਜ ਜੀ.ਟੀ. ਰੋਡ 'ਤੇ ਚੱਕਾ ਜਾਮ ਕਰਕੇ ...
ਅੰਮਿ੍ਤਸਰ, 27 ਸਤੰਬਰ (ਹਰਮਿੰਦਰ ਸਿੰਘ)- ਸੀਵਰਮੈਨਾਂ ਨੂੰ ਤਨਖ਼ਾਹਾਂ ਨਾ ਮਿਲਣ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਸੀਵਰਮੈਨ ਕਰਮਚਾਰੀ ਯੂਨੀਅਨ ਵਲੋਂ ਅੱਜ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ | ਇਹ ਧਰਨਾ ਸ਼ਾਮ 4 ਵਜੇ ਤੱਕ ਜਾਰੀ ਰਿਹਾ | ਇਸ ਦੌਰਾਨ ਗੱਲਬਾਤ ...
ਚੱਬਾ, 27 ਸਤੰਬਰ (ਜੱਸਾ ਅਨਜਾਣ)- ਅੰਮਿ੍ਤਸਰ-ਤਰਨਤਾਰਨ ਰੋਡ 'ਤੇ ਘੁੱਗ ਵੱਸਿਆ ਪਿੰਡ ਗੁਰੂਵਾਲੀ ਜੋ ਬਲਾਕ ਅਟਾਰੀ ਅਧੀਨ ਆਉਂਦਾ ਹੈ | ਇਸ ਪਿੰਡ ਦੀ ਕੁੱਲ ਅਬਾਦੀ 15,000 ਦੇ ਕਰੀਬ ਤੇ ਕੁੱਲ ਵੋਟ 7000 ਹੈ | ਇਸ ਪਿੰਡ ਦੀਆਂ ਸਮੱਸਿਆਵਾਂ ਵੱਲ ਨਿਗਾਹ ਮਾਰੀਏ ਤਾਂ ਬਹੁਤ ਹਨ, ਪਰ ...
ਅੰਮਿ੍ਤਸਰ, 27 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਡੈਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਪੰਜਾਬ ਡਵੀਜਨ ਅੰਮਿ੍ਤਸਰ ਦੀ ਮੀਟਿੰਗ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਯੋਧਾ ਨਗਰੀ ਦੀ ਅਗਵਾਈ 'ਚ ਵਣ ਮੰਡਲ ਅਫਸਰ ਅੰਮਿ੍ਤਸਰ ਨਾਲ ਹੋਈ | ਇਸ ਦੌਰਾਨ ਰਸ਼ਪਾਲ ਸਿੰਘ ਯੋਧਾ ...
ਛੇਹਰਟਾ, 27 ਸਤੰਬਰ (ਸੁੱਖ ਵਡਾਲੀ, ਵਿਰਦੀ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਅੱਜ ਦਾ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਨਰਾਇਣਗੜ੍ਹ ਛੇਹਰਟਾ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ...
ਅੰਮਿ੍ਤਸਰ, 27 ਸਤੰਬਰ (ਸੁਰਿੰਦਰ ਕੋਛੜ)- ਪੰਜਾਬ 'ਚ ਕਰੈਸ਼ਰ ਉਦਯੋਗ ਨੂੰ ਬੰਦ ਕਰਕੇ ਹਿਮਾਚਲ ਤੋਂ ਹੋਣ ਵਾਲੀ ਦਰਾਮਦ 'ਤੇ ਰੇਤ-ਬੱਜਰੀ ਦੀ 700 ਰੁਪਏ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ ਪਰਚੀ ਕੱਟੀ ਜਾ ਰਹੀ ਹੈ | ਸਰਕਾਰ ਆਪਣੇ ਮਾਲੀਏ ਪ੍ਰਤੀ ਭਾਵੇਂ ਜਾਗਰੂਕ ਹੈ, ਪਰ ਪੰਜਾਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX