ਫੁੱਲਾਂਵਾਲ, 27 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸੂਬੇ 'ਚ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਜਨਤਾ ਨਾਲ ਸਸਤੇ ਭਾਅ 'ਤੇ ਰੇਤਾ ਬਜਰੀ ਮੁਹੱਈਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਸਰਕਾਰ ਬਣਨ ਤੋਂ ਬਾਅਦ 6 ਮਹੀਨੇ ਬੀਤਣ ਦੇ ਬਾਵਜੂਦ ਕਿਧਰੋਂ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ | ਸਰਕਾਰ ਵਲੋਂ ਮਾਈਨਿੰਗ ਲਈ ਕੋਈ ਠੋਸ ਪਾਲਿਸੀ ਲਾਗੂ ਨਾ ਕਰਨ ਕਰਕੇ ਰੇਤਾ ਬਜਰੀ ਦੇ ਭਾਅ ਅਸਮਾਨੀ ਚੜ੍ਹਨ ਨਾਲ ਇਸ ਨਾਲ ਸੰਬੰਧਿਤ ਕਾਰੋਬਾਰੀ ਚਾਹੇ ਉਹ ਰੇਤਾ ਬਜਰੀ ਢੋਣ ਵਾਲੇ ਟਿੱਪਰ ਚਾਲਕ ਜਾਂ ਮਜ਼ਦੂਰ, ਮਿਸਤਰੀ, ਛੋਟੀਆਂ ਟਰਾਲੀਆਂ ਵਾਲੇ ਉਹ ਕਾਮੇ ਜਿਨ੍ਹਾਂ ਦੀ ਰੋਜ਼ੀ ਰੋਟੀ ਇੱਥੋਂ ਚੱਲਦੀ ਹੈ ਬੇਰੁਜ਼ਗਾਰ ਹੋਏ ਆਪਣੀਆਂ ਪਰਿਵਾਰਕ ਲੋੜਾਂ ਨੂੰ ਪੂਰਾ ਨਾ ਕਰ ਸਕਣ ਕਾਰਨ ਅਵਾਜ਼ਾਰ ਹੋਏ ਬੈਠੇ ਹਨ | ਇੱਥੋਂ ਤੱਕ ਇਨ੍ਹਾਂ ਵਲੋਂ ਸਰਕਾਰ ਖ਼ਿਲਾਫ਼ ਲਾਡੋਵਾਲ ਵਿਖੇ ਪੱਕਾ ਧਰਨਾ ਲਗਾ ਕੇ ਸਰਕਾਰ ਅੱਗੇ ਆਪਣਾ ਦੁੱਖ ਰੱਖਣ ਦਾ ਜਤਨ ਕੀਤਾ ਗਿਆ ਹੈ ਪਰ ਸਰਕਾਰੀ ਨੁਮਾਇੰਦਿਆਂ ਵਲੋਂ ਇਨ੍ਹਾਂ ਨੂੰ ਹੌਸਲਾ ਅਫਜ਼ਾਈ ਦੇਣ ਤੋਂ ਇਲਾਵਾ ਅਜੇ ਹੋਰ ਕੁੱਝ ਵੀ ਪੱਲੇ ਪੈਂਦਾ ਨਜ਼ਰ ਨਹੀਂ ਆ ਰਿਹਾ | ਪਰਚੂਨ ਮਾਰਕੀਟ ਵਿਚ ਰੇਤਾ 40 ਰੁਪਏ ਅਤੇ ਬਜਰੀ 50 ਰੁਪਏ ਘਣ ਫੁੱਟ ਵਿਕਣ ਕਾਰਨ ਮੀਡੀਅਮ ਵਰਗ ਦੇ ਲੋਕਾਂ ਵਲੋਂ ਆਪਣੇ ਬਣਦੇ ਮਕਾਨਾਂ ਜਾਂ ਵਪਾਰਕ ਅਦਾਰਿਆਂ ਦਾ ਕੰਮ ਬੰਦ ਕਰ ਲੈਣ ਨਾਲ ਮਜ਼ਦੂਰ, ਰਾਜ ਮਿਸਤਰੀ, ਸੈਨੇਟਰੀ ਦਾ ਕੰਮ ਕਰਨ ਵਾਲੇ, ਪੱਥਰ ਦਾ ਕੰਮ ਕਰਨ ਵਾਲੇ, ਕਿਸੇ ਨਾ ਕਿਸੇ ਤਰੀਕੇ ਨਾਲ ਬਿਲਡਿੰਗ ਮੈਟੀਰੀਅਲ ਨਾਲ ਜੁੜੇ ਮਜ਼ਦੂਰ ਪਿਛਲੇ 2 ਮਹੀਨਿਆਂ ਤੋਂ ਵਿਹਲੇ ਬੈਠੇ ਸਰਕਾਰਾਂ ਨੂੰ ਕੋਸ ਰਹੇ ਹਨ |
ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਸੀ.ਪੀ.ਐਫ.ਕਰਮਚਾਰੀ ਯੂਨੀਅਨ ਜ਼ਿਲ੍ਹਾ ਲੁਧਿਆਣਾ ਵਲੋਂ ਸੰਦੀਪ ਕੁਮਾਰ ਭੰਬੂਕ ਜ਼ਿਲ੍ਹਾ ਪ੍ਰਧਾਨ ਅਤੇ ਜਗਤਾਰ ਸਿੰਘ ਰਾਜੋਆਣਾ ਜ਼ਿਲ੍ਹਾ ਚੇਅਰਮੈਨ ਦੀ ਅਗਵਾਈ 'ਚ ਲੁਧਿਆਣਾ ਵਿਚ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਰਾਜ ...
ਲੁਧਿਆਣਾ, 27 ਸਤੰਬਰ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਕਾਂਗਰਸ ਦੇ ਸਾਬਕਾ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਵਿਚ ਅਮਨ ਧਰਮ ਕੰਡਾ ਤਾਜਪੁਰ ਰੋਡ, ਭੋਲਾ ਕਾਲੋਨੀ ਦੇ ਨਾਲ ਅਤੇ ਸੈਕਟਰ 32 ਦੇ ਪਿੱਛੇ ਮੁੱਖ ਰੋਡ 'ਤੇ ਲੱਗਦੀ ਲਗਭਗ 32 ਏਕੜ ਥਾਂ 'ਤੇ ਭੂ ਮਾਫ਼ੀਆ ...
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲੁਹਾਰਾ ਰੋਡ 'ਤੇ ਰਹਿੰਦੇ ਇਕ ਨੌਜਵਾਨ ਵਲੋਂ ਸ਼ੱਕੀ ਹਾਲਤ ਵਿਚ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਗੰਭੀਰ ਹਾਲਤ ਵਿਚ ਰੁਪਿੰਦਰਪਾਲ ਸਿੰਘ ਨਾਮੀ ਨੌਜਵਾਨ ...
ਲੁਧਿਆਣਾ, 27 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਘਰੇਲੂ ਰਸੋਈ ਗੈਸ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਅਨੇਕਾਂ ਢਾਬੇ, ਫਾਸਟ ਫੂਡ ਅਤੇ ਖਾਣ ਪੀਣ ਦਾ ਕਾਰੋਬਾਰ ਕਰਨ ਵਾਲਿਆਂ ਵਲੋਂ ਘਰੇਲੂ ਰਸੋਈ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾ ਰਹੀ ਹੈ ...
ਲੁਧਿਆਣਾ, 27 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੇਂਡੂ ਅਜਾਇਬ ਘਰ ਵਿਖੇ ਅੱਜ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਗਿਆ, ਸਮਾਗਮ 'ਚ ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਕਲਾ ਪ੍ਰੀਸ਼ਦ ਦੇ ...
ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਸਵਾਈਨ ਫਲੂ ਤੋਂ ਪ੍ਰਭਾਵਿਤ ਅੱਜ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਸਥਿਤ ਚੰਦਰ ਨਗਰ ਦੀ ਇਕ ਔਰਤ ਸਵਾਈਨ ਫਲੂ ਤੋਂ ਪੀੜਤ ਹੋਣ ਕਰਕੇ ਸੀ ਐੱਮ ਸੀ/ਹਸਪਤਾਲ ...
ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਪ੍ਰਤਾਪ ਚੌਕ ਡਵੀਜ਼ਨ ਦਫ਼ਤਰ ਅੱਗੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ ਦੀ ਅਗਵਾਈ ਹੇਠ ਡਵੀਜ਼ਨ ਪੱਧਰੀ ਰੋਸ ...
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 4 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਸ਼ਿਮਲਾਪੁਰੀ ਦੇ ਐਸ.ਐਚ.ਓ. ਪ੍ਰਮੋਦ ਕੁਮਾਰ ਨੇ ...
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁ ਕਰੋੜੀ ਟੈਂਡਰ ਘੁਟਾਲੇ 'ਚ ਜੇਲ੍ਹ ਵਿਚ ਬੰਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਦੀ ਅਰਜ਼ੀ 'ਤੇ ਫ਼ੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਰਾਖਵਾਂ ਰੱਖ ਲਿਆ ਗਿਆ ਹੈ | ਜਾਣਕਾਰੀ ਅਨੁਸਾਰ ...
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਸਾਢੇ ਸੱਤ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਐਸ. ਟੀ. ਐਫ. ਲੁਧਿਆਣਾ ...
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫੋਕਲ ਪੁਆਇੰਟ ਦੀ ਪੁਲਿਸ ਦੀ ਹਿਰਾਸਤ 'ਚੋਂ ਇਕ ਨੌਜਵਾਨ ਨਾਟਕੀ ਢੰਗ ਨਾਲ ਫ਼ਰਾਰ ਹੋ ਗਿਆ | ਪੁਲਿਸ ਵਲੋਂ ਇਸ ਸੰਬੰਧੀ ਸਿਪਾਹੀ ਅਮਨਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਲੁੱਟਾਂ ਖੋਹਾਂ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ...
ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਵਿਚ ਬਤੌਰ ਸਰਵਿਸ ਪ੍ਰੋਵਾਈਡਰ ਸੇਵਾਵਾਂ ਨਿਭਾ ਰਹੇ ਪ੍ਰੋਵਾਈਡਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਸ ਧਰਨਾ ਲਾਇਆ ਗਿਆ | ਸਟੇਟ ਟ੍ਰਾਂਸਪੋਰਟ ...
ਕੁਲਵੰਤ ਸਿੰਘ ਸੱਪਲ ਡਾਬਾ/ਲੁਹਾਰਾ, 27 ਸਤੰਬਰ-ਵਿਧਾਨ ਸਭਾ ਹਲਕਾ ਦੱਖਣੀ ਦੀ ਮੁੱਖ ਸੜਕ ਡਾਬਾ ਲੁਹਾਰਾ ਰੋਡ ਜੋ ਕਿ ਅਤਿ ਖਸਤਾ ਵਿਚ ਟੁੱਟੀ ਹੋਈ ਹੈ | ਇਸ ਸੜਕ ਨੂੰ ਬਣਾਉਣ ਵੱਲ ਕਿਸੇ ਦਾ ਕੋਈ ਧਿਆਨ ਨਹੀਂ | ਜਦਕਿ ਹਜ਼ਾਰਾਂ ਲੋਕ ਅਤੇ ਸਕੂਲੀ ਬੱਚੇ ਇਸ ਰੋਡ ਰਾਹੀਂ ...
ਲੁਧਿਆਣਾ, 27 ਸਤੰਬਰ (ਜੁਗਿੰਦਰ ਸਿੰਘ ਅਰੋੜਾ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਦੀ ਜਾਣਕਾਰੀ ਹਿੱਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਪ੍ਰਾਪਰਟੀ 'ਤੇ ਨਵਾਂ ਨੰਬਰ ਲਗਾਉਣਾ, ਮਾਲਕੀ ਤਬਦੀਲ ਕਰਨਾ, ਨਕਸ਼ਾ ਪਾਸ ਕਰਵਾਉਣਾ, ਸੀ.ਐਲ.ਯੂ. ...
ਟਾਂਡਾ ਉੜਮੁੜ, 27 ਸਤੰਬਰ (ਦੀਪਕ ਬਹਿਲ)- ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇ ਚੱਲਦਿਆਂ ਜਿੱਥੇ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ 101 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦਾ ਲਾਹਾ ਖੱਟਣ ਲਈ ਵਿਦੇਸ਼ਾਂ ਤੋਂ ਸੰਗਤ ਵੱਡੀ ...
ਲੁਧਿਆਣਾ, 27 ਸਤੰਬਰ (ਪੁਨੀਤ ਬਾਵਾ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਓ. ਬੀ. ਸੀ. ਦੇ ਕੋ ਚੇਅਰਮੈਨ ਅਤੇ ਕਾਂਗਰਸ ਦੇ ਸੂਬਾ ਸਕੱਤਰ ਰਹੇ ਅਤੇ ਹੁਣ ਲੋਕ ਇਨਸਾਫ ਪਾਰਟੀ ਵਿਚ ਸੇਵਾਵਾਂ ਨਿਭਾ ਰਹੇ ਜਸਬੀਰ ਸਿੰਘ ਜੱਸਲ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ | ਮਾਰਕਫੈਡ ...
ਲੁਧਿਆਣਾ, 27 ਸਤੰਬਰ (ਆਹੂਜਾ)-ਪੁਲਿਸ ਨੇ ਲਾਟਰੀ ਦੀ ਆੜ 'ਚ ਸੱਟੇਬਾਜ਼ੀ ਕਰਨ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਭਾਰਤ ਭੂਸ਼ਨ ਵਾਸੀ ਨਿਊ ਸ਼ਿਵਪੁਰੀ ਵਜੋਂ ਕੀਤੀ ਗਈ | ਪੁਲਿਸ ਨੇ ਉਸ ਨੂੰ ਮੀਨਾ ...
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰ ਕੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਜੋਨੀ ਕੁਮਾਰ ਪੁੱਤਰ ...
ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਡਾਕਟਰਾਂ ਦੀ ਸਿਰਮੌਰ ਜਥੇਬੰਦੀ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ.ਡੀ.ਪੀ.ਡੀ.) ਨੇ ਇਸ ਖ਼ਬਰ ਨੂੰ ਦਿਲਚਸਪੀ ਨਾਲ ਦੇਖਿਆ ਹੈ ਕਿ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (ਸੀ. ਸੀ. ਆਈ.) ਨੇ ਕੁੱਝ ਕਾਰਪੋਰੇਟ ਹਸਪਤਾਲਾਂ ...
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਭੁੱਕੀ ਬਰਾਮਦ ਕੀਤੀ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਨਰਿੰਦਰ ਸਿੰਘ ਵਾਸੀ ਪਿੰਡ ਪੱਦੀ ਵਜੋਂ ...
ਲੁਧਿਆਣਾ, 27 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਪੰਜਾਬ ਅੰਦਰ ਆਉਣ ਵਾਲੇ ਸਮੇਂ ਵਿਚ ਮੀਂਹ ਪਵੇਗਾ | ਮੌਸਮ ਦੇ ਮਿਜ਼ਾਜ ਨੂੰ ਦੇਖਦੇ ਹੋਏ ਪੀ.ਏ.ਯੂ. ਦੇ ਮਾਹਿਰਾਂ ਨੇ ਕਿਸਾਨਾਂ ਨੂੰ ਆਪਣੇ ਖੇਤੀਬਾੜੀ ਧੰਦੇ ਕਰਨ ਦੀ ...
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜੇਲ੍ਹ ਅਧਿਕਾਰੀਆਂ ਵਲੋਂ ਬੈਰਕਾਂ ਵਿਚ ਕੀਤੀ ਗਈ ਚੈਕਿੰਗ ਦੌਰਾਨ 7 ਮੋਬਾਈਲ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਇਸ ਮਾਮਲੇ ਜੇਲ੍ਹ ਅਧਿਕਾਰੀਆਂ ਵਲੋਂ ਪੁਲਿਸ ਪਾਸ ਵੀ ਕੇਸ ਦਰਜ ਕਰਵਾਇਆ ਗਿਆ ਹੈ | ਬਰਾਮਦ ਕੀਤੇ ...
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੌਜਵਾਨ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ 28 ਜੁਲਾਈ 2020 ਨੂੰ ਬਸਤੀ ਜੋਧੇਵਾਲ ਨੇੜੇ ...
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਕਲਾਂ ਦੀ ਗਗਨ ਵਿਹਾਰ ਕਾਲੋਨੀ 'ਚ ਇਕ ਘਰੇਲੂ ਨੌਕਰਾਣੀ ਮਾਲਕਾਂ ਦੇ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਈ | ਪੁਲਿਸ ਨੇ ਇਸ ਸੰਬੰਧੀ ਨਿਰਦੋਸ਼ ਕੌਰ ਵਾਸੀ ਗਗਨ ਵਿਹਾਰ ...
ਲੁਧਿਆਣਾ, 27 ਸਤੰਬਰ (ਕਵਿਤਾ ਖੁੱਲਰ)-ਸਪਰਿੰਗ ਡੇਲ ਪਬਲਿਕ ਸਕੂਲ ਸ਼ੇਰਪੁਰ ਰੋਡ ਦੀ ਅੰਡਰ-17 ਅਤੇ ਅੰਡਰ-19 ਦੀ ਗੱਤਕਾ ਟੀਮ ਨੇ ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਗੱਤਕਾ ਮੁਕਾਬਲੇ 'ਚ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਦੇ ਹੋਏ ਰਾਜ ਪੱਧਰ ਮੁਕਾਬਲੇ ਲਈ ਆਪਣਾ ...
ਲੁਧਿਆਣਾ, 27 ਸਤੰਬਰ (ਪੁਨੀਤ ਬਾਵਾ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੜਕੀਆਂ ਲੁਧਿਆਣਾ ਵਿਖੇ ਮੈਨੇਜਮੈਂਟ ਕੱਲਬ ਦੁਆਰਾ ਸਚਿਨ ਯਾਰਵੀ ਦੀ 'ਚੋਪਸਟਿਕ' (2019) ਮੂਵੀ ਪੇਸ਼ ਕੀਤੀ ਗਈ ਹੈ, ਜਿਸ ਵਿਚ ਭਾਰਤ ਦੇ ਆਮ ਆਦਮੀ ਦੇ ਜੀਵਨ ਦੀਆਂ ਮੁੱਖ ਸੱਮਸਿਆਵਾਂ ਨੂੰ ਪੇਸ਼ ...
ਲੁਧਿਆਣਾ, 27 ਸਤੰਬਰ (ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੀ ਰੈੱਡ ਕਰਾਸ ਸੁਸਾਇਟੀ, ਫ਼ਿਲਾਸਫ਼ੀ ਸੁਸਾਇਟੀ ਅਤੇ ਭੂਗੋਲ ਸਮਾਜ ਦੇ ਸਹਿਯੋਗ ਨਾਲ 'ਖ਼ੂਨਦਾਨ' ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਖ਼ੂਨਦਾਨ ਰੈਲੀ ਵੀ ਕੱਢੀ ਗਈ | ...
ਲੁਧਿਆਣਾ, 27 ਸਤੰਬਰ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੇ ਕਾਮਰਸ ਵਿਭਾਗ ਦੇ ਪੀ.ਜੀ. ਦੀਆਂ ਵਿਦਿਆਰਥਣਾਂ ਲਈ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੀ.ਕਾਮ ਅਤੇ ਐਮ.ਕਾਮ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਕਾਲਜ ਦੇ ਯੋਗ ...
ਲੁਧਿਆਣਾ 27 ਸਤੰਬਰ (ਕਵਿਤਾ ਖੁੱਲਰ)-ਪੰਜਾਬੀ ਲੋਕ ਵਿਰਾਸਤ ਅਕਾਡਮੀ ਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਰਾਏਕੋਟ ਬੱਸੀਆਂ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਕਿਹਾ ਹੈ ਕਿ ਪੰਜਾਬ ਦੀਆਂ ਵਿਰਾਸਤੀ ...
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਦਾਜ ਦੇ ਮਾਮਲੇ 'ਚ ਧੋਖਾਦੇਹੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਪਿਓ-ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸ਼ਿਮਲਾ ਕਾਲੋਨੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਪੁੱਤਰ ਅਜੀਤਪਾਲ ਦੀ ਸ਼ਿਕਾਇਤ 'ਤੇ ...
ਲੁਧਿਆਣਾ, 27 ਸਤੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸਮਾਗਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਡਿਪਟੀ ...
ਇਯਾਲੀ/ਥਰੀਕੇ, 27 ਸਤੰਬਰ (ਮਨਜੀਤ ਸਿੰਘ ਦੁੱਗਰੀ)-ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਵਾਏ ਜਾ ਰਹੇ 21ਵੇਂ ਸਤਸੰਗ ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ...
ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਹਰ ਸਾਲ ਸਤੰਬਰ ਮਹੀਨੇ ਨੂੰ ਬਾਲ ਕੈਂਸਰ ਜਾਗਰੂਕਤਾ ਮਹੀਨੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ | ਬਚਪਨ ਦਾ ਕੈਂਸਰ ਇਲਾਜਯੋਗ ਹੈ ਅਤੇ ਇਸ ਨੂੰ ਉਜਾਗਰ ਕਰਨ ਲਈ ਕੈਨ ਕਿਡਸ ਕਿਡਸ ਕੈਨ, ਅਰਪਿਤਾ ਕੈਂਸਰ ਸੁਸਾਇਟੀ, ਲੁਧਿਆਣਾ ਵਲੋਂ ਦਿਆਨੰਦ ...
ਲਾਡੋਵਾਲ, 27 ਸਤੰਬਰ (ਬਲਬੀਰ ਸਿੰਘ ਰਾਣਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿੰਡ ਦੋਲੋਂ, ਜ਼ਿਲ੍ਹਾ ਲੁਧਿਆਣਾ ਵਿਖੇ ਲੜਕੀਆਂ ਦੇ ਅੰਡਰ-14, 17 ਅਤੇ 19 ਵਰਗ ਦੇ ਜ਼ਿਲ੍ਹਾ ਪੱਧਰੀ ਸਾਫ਼ਟਬਾਲ ਮੁਕਾਬਲੇ ਕਰਵਾਏ ਗਏ | ਇਸ ਸੰਬੰਧੀ ਕਾਸਾਬਾਦ ਸਕੂਲ ਦੇ ਪਿ੍ੰਸੀਪਲ ਰਾਜੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX