ਅਜਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਭਰੋਸਗੀ ਮਤਾ ਲਿਆ ਕੇ ਪੰਜਾਬ ਦੇ ਰਾਜਪਾਲ, ਸਦਨ ਅਤੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ | ਇਹ ਪ੍ਰਗਟਾਵਾ ਅੱਜ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਇਕ ਨਿੱਜੀ ਸਮਾਗਮ ਵਿਚ ਹਿੱਸਾ ਲੈਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਤਿੰਨ ਮੁੱਦਿਆਂ ਜੀ.ਐੱਸ.ਟੀ., ਬਿਜਲੀ ਤੇ ਪਰਾਲੀ ਸਾੜਨ ਨੂੰ ਲੈ ਕੇ ਇਕ ਦਿਨ ਦਾ ਇਜਲਾਸ ਬੁਲਾਇਆ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਤਿੰਨਾਂ ਮੁੱਦਿਆਂ ਬਾਰੇ ਕੋਈ ਗੱਲਬਾਤ ਹੀ ਨਹੀਂ ਕੀਤੀ ਗਈ | ਕਿਹਾ ਕਿ ਜਦੋਂ 'ਆਪ' ਕੋਲ ਵੱਡਾ ਬਹੁਮਤ ਹੈ ਤੇ ਕਿਸੇ ਵੀ ਵਿਰੋਧੀ ਧਿਰ ਨੇ ਸਰਕਾਰ ਨੂੰ ਹਟਾਉਣ ਲਈ ਦਾਅਵਾ ਪੇਸ਼ ਨਹੀਂ ਕੀਤਾ ਫਿਰ ਬਹੁਮਤ ਸਾਬਤ ਕਰਨ ਲਈ ਅੱਜ ਭਰੋਸਗੀ ਮਤਾ ਕਿਉਂ ਲਿਆਂਦਾ ਗਿਆ ਇਹ ਸਮਝ ਤੋਂ ਬਾਹਰ ਹੈ | ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪਹਿਲਾਂ ਸੈਸ਼ਨ ਰੱਦ ਕਰ ਦਿੱਤਾ ਗਿਆ ਸੀ ਪਰ ਸੱਤਾ ਦੇ ਨਸ਼ੇ 'ਚ ਚੂਰ ਇਸ ਸਰਕਾਰ ਵਲੋਂ ਹੋਰ ਏਜੰਡਾ ਪੇਸ਼ ਕਰਕੇ ਸੈਸ਼ਨ ਦੀ ਮਨਜ਼ੂਰੀ ਲਈ ਗਈ ਪਰ ਅੱਜ ਦੇ ਇਸ ਸੈਸ਼ਨ ਦੌਰਾਨ ਏਜੰਡੇ 'ਚ ਸ਼ਾਮਿਲ ਮੁੱਦਿਆਂ ਸੰਬੰਧੀ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਅਜਨਾਲਾ ਦੇ ਪ੍ਰਧਾਨ ਰਾਜਬੀਰ ਸਿੰਘ ਮੱਦੂਛਾਂਗਾ, ਸਰਪੰਚ ਅਰਵਿੰਦਰਪਾਲ ਸਿੰਘ ਜੈਂਟੀ ਅੱਬੂਸੈਦ, ਸਰਪੰਚ ਸੁਖਦੇਵ ਸਿੰਘ ਹੈਪੀ ਲੰਗੋਮਾਹਲ, ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਭੱਖਾ, ਸਰਪੰਚ ਹਰਪਾਲ ਸਿੰਘ ਹਾਸ਼ਮਪੁਰਾ, ਸਰਪੰਚ ਹਰਪ੍ਰੀਤ ਸਿੰਘ ਹੈਪੀ ਗੁੱਝਾਪੀਰ, ਗੁਰਭੇਜ ਸਿੰਘ ਗੋਲਡੀ ਚਮਿਆਰੀ, ਗੁਰਦੇਵ ਸਿੰਘ ਸੰਧੂ ਚਮਿਆਰੀ, ਕੈਪਟਨ ਲਖਬੀਰ ਸਿੰਘ ਅੱਬੂਸੈਦ, ਗੁਰਪ੍ਰੀਤ ਸਿੰਘ ਗੋਪੀ ਨੰਗਲ, ਜਰਮਨ ਲੰਗੋਮਾਹਲ, ਗੁਰਨਾਮ ਸਿੰਘ ਕਮੀਰਪੁਰਾ, ਗੁਰਵਿੰਦਰ ਸਿੰਘ ਮੁਕਾਮ, ਸਰਪੰਚ ਰੇਸ਼ਮ ਸਿੰਘ ਬਲੜਵਾਲ, ਸਰਪੰਚ ਬੇਅੰਤ ਸਿੰਘ ਬਿੱਟਾ, ਸਰਪੰਚ ਸੁਖਦੇਵ ਸਿੰਘ, ਗੁਰਮੁਖ ਸਿੰਘ ਲੰਗੋਮਾਹਲ, ਸੂਬੇਦਾਰ ਸਰਬਜੀਤ ਸਿੰਘ ਲੰਗੋਮਾਹਲ, ਇਕਬਾਲ ਸਿੰਘ ਖਾਨੋਵਾਲ ਆਦਿ ਹਾਜ਼ਰ ਸਨ |
ਅਜਨਾਲਾ, 27 ਸਤੰਬਰ (ਐਸ. ਪ੍ਰਸ਼ੋਤਮ)- ਪੰਜਾਬ ਸਰਕਾਰ ਵਲੋਂ ਸਰਕਾਰੀ ਸਿਹਤ ਸੇਵਾਵਾਂ ਹੋਰ ਮਿਆਰੀ ਤੇ ਮਜਬੂਤ ਕਰਨ ਲਈ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲੇ੍ਹ ਭਰ ਦੇ ਸਰਕਾਰੀ ਸਿਹਤ ਸੰਸਥਾਵਾਂ/ ਸਿਵਲ ਹਸਪਤਾਲਾਂ 'ਚੋਂ ਮਰੀਜ਼ਾਂ ਨੂੰ 278 ਕਿਸਮ ਦੀਆਂ ...
ਬਾਬਾ ਬਕਾਲਾ ਸਾਹਿਬ, 27 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਇਤਿਹਾਸਕ ਨਗਰ ਵਿਖੇ ਦਲ ਖ਼ਾਲਸਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ: ਕੁਲਦੀਪ ਸਿੰਘ ਰਜਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਯੂਥ ਪ੍ਰਧਾਨ ਪ੍ਰਭਜੀਤ ਸਿੰਘ ਖ਼ਾਲਸਾ, ਬਲਦੇਵ ਸਿੰਘ ਰਈਆ, ਰੇਸ਼ਮ ...
ਲੋਪੋਕੇ, 27 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਧੰਨ ਧੰਨ ਗੁਰੂ ਨਾਨਕ ਦੇਵ ਦੇ ਚਰਨ ਸੇਵਕ ਬਾਬਾ ਸਾਹਿਬ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਸਾਹਿਬ ਸਿੰਘ ਮੋੜੇ ਕਲਾਂ ਵਿਖੇ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਦੀ ਅਗਵਾਈ ਹੇਠ ਲੰਗਰ ਹਾਲ ਦੇ ਲੈਂਟਰ ...
ਹਰਸ਼ਾ ਛੀਨਾ, 27 ਸਤੰਬਰ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੲ ਉਪ ਮੰਡਲ ਕੁਕੜਾਂ ਵਾਲਾ ਵਿਖੇ ਬਿਜਲੀ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਐਕਸੀਅਨ ਬਿਜਲੀ ਬੋਰਡ ਖ਼ਿਲਾਫ਼ ਗੇਟ ਰੈਲੀ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਪ੍ਰਧਾਨ ...
ਗੱਗੋਮਾਹਲ/ਰਮਦਾਸ, 27 ਸਤੰਬਰ (ਬਲਵਿੰਦਰ ਸਿੰਘ ਸੰਧੂ)- ਬ੍ਰਹਮਾ ਵਿਸ਼ਨੂੰ ਮਹੇਸ਼ ਰਾਮ ਲੀਲਾ ਕਮੇਟੀ ਕੋਟਲੀ ਸ਼ਾਹ ਹਬੀਬ ਵਲੋਂ ਭਗਵਾਨ ਸ੍ਰੀ ਰਾਮ ਦੇ ਜੀਵਨ 'ਤੇ ਅਧਾਰਿਤ ਰਾਮ ਲੀਲਾ ਦੀ ਪਹਿਲੀ ਰਾਤ ਦਾ ਉਦਘਾਟਨ ਬਾਬਾ ਬੁੱਢਾ ਸਪੋਰਟਸ ਕਬੱਡੀ ਕਲੱਬ ਰਮਦਾਸ ਦੇ ...
ਅਜਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਕਾਰੀ ਕਾਲਜ ਅਜਨਾਲਾ ਦੇ ਪਿ੍ੰ: ਪਰਮਿੰਦਰ ਕੌਰ ਵਲੋਂ ਕਾਲਜ ਕੰਪਲੈਕਸ ਨੂੰ ਸੋਹਣੀ ਦਿੱਖ ਦੇਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਮਨਰੇਗਾ ਮਜ਼ਦੂਰਾਂ ਕੋਲੋਂ ਘਾਹ ਫੂਸ ਦੀ ਸਾਫ ਸਫਾਈ ਕਰਵਾ ਕੇ ...
ਲੋਪੋਕੇ, 27 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਵਰਿਆਹ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ 'ਆਪ' ਆਗੂ ਰਸ਼ਪਾਲ ਸਿੰਘ ਦੀ ਪ੍ਰੇਰਣਾ ਸਦਕਾ 20 ਅਕਾਲੀ ਪਰਿਵਾਰ ਪਾਰਟੀ ਨੂੰ ਛੱਡ ਕੇ ...
ਜੈਂਤੀਪੁਰ, 27 ਸਤੰਬਰ (ਭੁਪਿੰਦਰ ਸਿੰਘ ਗਿੱਲ)- ਭਾਰੀ ਬਾਰਿਸ਼ ਕਾਰਨ ਝੋਨੇ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੈ ਜੋ ਇਕ ਮੱਧ ਵਰਗੀ ਕਿਸਾਨ ਲਈ ਬਹੁਤ ਵੱਡਾ ਘਾਟਾ ਹੈ | ਇਹ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਬੁੱਢਾ ਸਾਹਿਬ ਇਕਾਈ ਦੇ ...
ਜਗਦੇਵ ਕਲਾਂ, 27 ਸਤੰਬਰ (ਸ਼ਰਨਜੀਤ ਸਿੰਘ ਗਿੱਲ)- ਮੁੱਖ ਖੇਤੀਬਾੜੀ ਅਫਸਰ ਅੰਮਿ੍ਤਸਰ ਡਾ: ਜਤਿੰਦਰ ਸਿੰਘ ਗਿੱਲ ਦੇ ਨਿਰਦੇਸ਼ਾਂ ਤਹਿਤ ਅਮਰਜੀਤ ਸਿੰਘ ਖੇਤੀਬਾੜੀ ਅਫ਼ਸਰ ਹਰਸ਼ਾ ਛੀਨਾ ਦੀ ਅਗਵਾਈ ਹੇਠ ਪਿੰਡ ਸੈਂਸਰਾ ਵਿਖੇ ਝੋਨੇ/ ਬਾਸਮਤੀ ਦੀ ਪਰਾਲੀ ਨੂੰ ਅੱਗ ਨਾ ...
ਅਟਾਰੀ, 27 ਸਤੰਬਰ (ਗੁਰਦੀਪ ਸਿੰਘ ਅਟਾਰੀ)- ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਸਰਹੱਦੀ ਪਿੰਡ ਮੁਹਾਵਾ ਵਿਖੇ 'ਆਪ' ਆਗੂ ਗੁਰਲਾਲ ਸਿੰਘ ਮੁਹਾਵਾ ਤੇ ਸਰਪੰਚ ਬਲਵਿੰਦਰ ਸਿੰਘ ਕਾਲਾ ਦੀ ਅਗਵਾਈ ਹੇਠ ਮੀਟਿੰਗ ਹੋਈ | ਮੀਟਿੰਗ ਵਿਚ ਪਿੰਡ ਵਾਸੀ ਵੱਡੀ ਗਿਣਤੀ ਵਿਚ ...
ਅਟਾਰੀ, 27 ਸਤੰਬਰ (ਗੁਰਦੀਪ ਸਿੰਘ ਅਟਾਰੀ)- ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ-ਵਾਹਗਾ ਬਾਰਡਰ 'ਤੇ ਹੋਣ ਵਾਲੀ ਸਾਂਝੀ ਰਿਟਰੀਟ ਸੈਰਾਮਨੀ ਦਾ ਕੇਂਦਰੀ ਮੰਤਰੀ ਬਿਸਵੇਸ਼ਵਰ ਟੁਡੋ ਨੇ ਅਨੰਦ ਮਾਣਿਆ | ਉਨ੍ਹਾਂ ਦੇ ਅਉਣ 'ਤੇ ...
ਅਜਨਾਲਾ, 27 ਸਤੰਬਰ (ਐਸ. ਪ੍ਰਸ਼ੋਤਮ)- ਆਪਣੇ ਦਫ਼ਤਰ ਵਿਖੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ ਵਲੋਂ ਆਪਣੇ ਸਾਬਕਾ ਕੌਂਸਲਰ ਸਾਥੀਆਂ ਸੁਆਮੀ ਸਵਰਨ ਸਿੰਘ ਗੁਲਾਬ ਤੇ ਜਗਤਾਰ ਸਿੰਘ ਗੋਪਾਲ ਨਗਰ ਦੇ ਸਹਿਯੋਗ ਨਾਲ ਸਥਾਨਕ ਲੋਕਾਂ ਦੀਆਂ ...
ਚੌਕ ਮਹਿਤਾ, 27 ਸਤੰਬਰ (ਧਰਮਿੰਦਰ ਸਿੰਘ ਭੰਮਰਾ)- ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਨਿਰਦੇਸ਼ਾਂ ਤਹਿਤ ਡਾ: ਗੁਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪਿੰਡ ਖੱਬੇਰਾਜਪੂਤਾਂ ਵਿਖੇ ...
ਬਿਆਸ, 27 ਸਤੰਬਰ (ਫੇਰੂਮਾਨ)- ਬਿਆਸ ਖੇਤਰ ਵਿਚ ਪੈਂਦੇ ਪਿੰਡ ਅਜੀਤ ਨਗਰ ਵਿਚ ਪੈਂਦੇ ਆਂਗਣਵਾੜੀ ਸੈਂਟਰ ਵਿਚ ਬਿਜਲੀ ਪ੍ਰਬੰਧ ਬੱਚਿਆਂ ਦੀ ਪੜ੍ਹਾਈ ਲਈ ਨਾਗਵਾਰ ਹਨ | ਆਂਗਣਵਾੜੀ ਵਰਕਰ ਬਲਜੀਤ ਕੌਰ ਅਨੁਸਾਰ ਸੈਂਟਰ ਵਿਚ 33 ਬੱਚੇ ਦਾਖਲ ਹਨ | ਸਾਰੇ ਦੇ ਸਾਰੇ ਬੱਚੇ ਹਰ ...
ਜੰਡਿਆਲਾ ਗੁਰੂ, 27 ਸਤੰਬਰ (ਰਣਜੀਤ ਸਿੰਘ ਜੋਸਨ)- ਇੰਟਰਨੈਸ਼ਨਲ ਫ਼ਤਹਿ ਅਕੈਡਮੀ ਜੰਡਿਆਲਾ ਗੁਰੂ ਦੇ ਵਿਦਿਆਰਥੀ ਆਏ ਦਿਨ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ | ਇਸੇ ਹੀ ਕੜੀ ਤਹਿਤ ਹਾਲ ਹੀ 'ਚ 23 ਤੇ 24 ਸਤੰਬਰ 2022 ਨੂੰ ਖ਼ਾਲਸਾ ਕਾਲਜ ...
ਰਈਆ, 27 ਦਤੰਬਰ (ਸ਼ਰਨਬੀਰ ਸਿੰਘ ਕੰਗ)- ਸਮਾਜ ਸੇਵਕ ਸਭਾ ਰਈਆ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ ਨੇਤਰ ਪ੍ਰਕਾਸ਼ ਤਹਿਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਧਰਮਸ਼ਾਲਾ ਮੁਹੱਲਾ ਬਾਬਾ ਜੀਵਨ ਸਿੰਘ ਜੀ ਨੇੜੇ ਸੀਨੀਅਰ ਸੈਕੰਡਰੀ ਸਕੂਲ ਰਈਆ ਵਿਖੇ ਲਗਾਇਆ ਗਿਆ | ਓਪਟੀਕਲ ...
ਸਠਿਆਲਾ, 27 ਸਤੰਬਰ (ਸਫਰੀ)- ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਸੈਸ਼ਨ 2022-23 ਲਈ ਐਨ.ਐਨ.ਸੀ. ਕੈਡਿਟਾਂ ਦੀ ਭਰਤੀ ਕੀਤੀ ਗਈ ਹੈ | ਇਸ ਬਾਰੇ ਐਸੋਸੀਏਟ ਐਨ.ਸੀ.ਸੀ. ਅਫਸਰ ਡਾ: (ਲੈਫ) ਹਰਸਿਮਰਨ ਕੌਰ ਨੇ ਦੱਸਿਆ ਹੈ ਕਿ 24 ਪੰਜਾਬ ਬਟਾਲੀਅਨ ਐਨ.ਸੀ.ਸੀ. ਅਧੀਨ ਆਉਂਦੇ ਐਨ.ਸੀ.ਸੀ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX