ਕਰਨਾਲ, 27 ਸਤੰਬਰ (ਗੁਰਮੀਤ ਸਿੰਘ ਸੱਗੂ)-ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਕਿਸਾਨਾਂ ਦੇ ਹਿੱਤਾਂ ਲਈ ਅੱਜ ਕਰਨਾਲ ਦੀ ਨਵੀਂ ਅਨਾਜ ਮੰਡੀ ਪੁੱਜੇ, ਜਿਥੇ ਉਨ੍ਹਾਂ ਪਿਛਲੇ ਚਾਰ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਆੜ੍ਹਤੀਆਂ ਨੂੰ ਕਿਸਾਨਾਂ ਲਈ ਮਰਨ ਵਰਤ ਮੁਲਤਵੀ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਉਹ ਆਪਣੀ ਜਥੇਬੰਦੀ ਨਾਲ ਮਿਲ ਕੇ ਵਿਧਾਨ ਸਭਾ ਅੰਦਰ ਅਤੇ ਵਿਧਾਨ ਸਭਾ ਦੇ ਬਾਹਰ ਕਿਸਾਨਾਂ ਤੇ ਆੜ੍ਹਤੀਆਂ ਦੀ ਲੜਾਈ ਲੜਨਗੇ | ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਸੱਤਾ 'ਚ ਆਉਂਦੀ ਹੈ ਤਾਂ ਉਹ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨਗੇ | ਇਸ ਅਪੀਲ ਨੂੰ ਮੰਨਦਿਆਂ ਪਿਛਲੇ ਚਾਰ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਆੜ੍ਹਤੀਆਂ ਨੇ ਆਪਣਾ ਮਰਨ ਵਰਤ ਮੁਲਤਵੀ ਕਰ ਦਿੱਤਾ, ਉਪਰੰਤ ਮਰਨ ਵਰਤ 'ਤੇ ਬੈਠੇ ਸੂਬਾ ਪ੍ਰਧਾਨ ਅਸ਼ੋਕ ਗੁਪਤਾ ਅਤੇ ਰਜਨੀਸ਼ ਚੌਧਰੀ ਨੂੰ ਹੁੱਡਾ ਨੇ ਜੂਸ ਪਿਆ ਕੇ ਮਰਨ ਵਰਤ ਤੋਂ ਉਠਾਇਆ | ਹੜਤਾਲ ਕਾਰਨ ਆੜ੍ਹਤੀਆਂ ਦੇ ਨਾਲ-ਨਾਲ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਜੇਕਰ ਉਹ ਮੁੱਖ ਮੰਤਰੀ ਬਣਦੇ ਹਨ ਤਾਂ ਪਰਿਵਾਰ ਦੇ ਸ਼ਨਾਖ਼ਤੀ ਕਾਰਡ ਨੂੰ ਖ਼ਤਮ ਕਰ ਦੇਣਗੇ | ਇਸ ਮੌਕੇ ਸਾਬਕਾ ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾ, ਸਾਬਕਾ ਮੰਤਰੀ ਅਸ਼ੋਕ ਅਰੋੜਾ, ਵਿਧਾਇਕ ਮੇਵਾ ਸਿੰਘ, ਸਾਬਕਾ ਵਿਧਾਇਕ ਭੀਮ ਮਹਿਤਾ, ਸਾਬਕਾ ਵਿਧਾਇਕ ਸੁਮਿਤਾ ਸਿੰਘ, ਸਾਬਕਾ ਵਿਧਾਇਕ ਜ਼ਿਲ੍ਹਾ ਰਾਮ ਸ਼ਰਮਾ, ਸਾਬਕਾ ਵਿਧਾਇਕ ਰਾਕੇਸ਼ ਕੰਬੋਜ, ਜ਼ਿਲ੍ਹਾ ਕਨਵੀਨਰ ਤਿ੍ਲੋਚਨ ਸਿੰਘ, ਅਨਿਲ ਰਾਣਾ, ਰਘੁਬੀਰ ਸੰਧੂ, ਕਮਲ ਮਾਨ, ਨਿਪਿੰਦਰ ਮਾਨ, ਰਾਜੇਸ਼ ਵੈਦਿਆ, ਹਰੀਰਾਮ ਸਾਂਭਾ, ਅਸ਼ੋਕ ਖੁਰਾਣਾ, ਪੱਪੂ ਲਾਥੇਰ, ਰਾਮਪਾਲ ਸੰਧੂ, ਜਸਵੰਤ ਸਿੰਘ, ਹਰਿੰਦਰ ਸਾਂਗਵਾਨ ਉਰਫ਼ ਪੋਲੂ, ਰਾਣੀ ਕੰਬੋਜ, ਗਗਨ ਮਹਿਤਾ, ਅਮਰਜੀਤ ਧੀਮਾਨ ਤੇ ਵਾਜਿਦ ਅਲੀ ਹਾਜ਼ਰ ਸਨ |
ਸ਼ਾਹਬਾਦ ਮਾਰਕੰਡਾ, 27 ਸਤੰਬਰ (ਅਵਤਾਰ ਸਿੰਘ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ 7 ਅਕਤੂਬਰ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ...
ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਲੱਕੜਵਾਲੀ ਵਿਚ ਬੀਤੀ 27 ਅਗਸਤ ਨੂੰ ਪੁੱਤਰ ਵਲੋਂ ਪਿਤਾ ਦੇ ਕਤਲ ਦੇ ਮਾਮਲੇ 'ਚ ਥਾਣਾ ਬੜਾਗੁੜਾ ਪੁਲਿਸ ਨੇ ਘਟਨਾ ਦੇ ਦੋਸ਼ੀ ਨੂੰ ਡੱਬਵਾਲੀ ਇਲਾਕੇ ਤੋਂ ਗਿ੍ਫ਼ਤਾਰ ਕੀਤਾ ਹੈ¢ ਜਾਣਕਾਰੀ ਦਿੰਦੇ ...
ਯਮੁਨਾਨਗਰ, 27 ਸਤੰਬਰ (ਗੁਰਦਿਆਲ ਸਿੰਘ ਨਿਮਰ)-ਸਿੱਖਿਆ ਮੰਤਰੀ ਕੰਵਰਪਾਲ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਜਗਾਧਰੀ ਵਿਧਾਨ ਸਭਾ ਹਲਕੇ ਦੇ ਰਜਿੰਦਰ ਧੀਮਾਨ ਨੂੰ ਐਚ. ਪੀ. ਐਸ. ਸੀ. ਦਾ ਮੈਂਬਰ ਨਿਯੁਕਤ ਕੀਤਾ ਹੈ | ਜ਼ਿਲ੍ਹਾ ਯਮੁਨਾਨਗਰ ਦੇ ਸਰਵ ਸਮਾਜ ਦੇ ਲੋਕਾਂ ਨੇ ...
ਯਮੁਨਾਨਗਰ, 27 ਸਤੰਬਰ (ਗੁਰਦਿਆਲ ਸਿੰਘ ਨਿਮਰ)-ਨਵੇਂ ਅਕਾਦਮਿਕ ਸੈਸ਼ਨ 2022-23 ਦੀ ਸ਼ੁਰੂਆਤ ਸੇਠ ਜੈ ਪ੍ਰਕਾਸ਼ ਪੋਲੀਟੈਕਨਿਕ ਦਾਮਲਾ ਵਿਖੇ ਹਵਨ ਨਾਲ ਹੋਈ | ਇਸ ਹਵਨ 'ਚ ਪਿ੍ੰਸੀਪਲ ਅਨਿਲ ਕੁਮਾਰ, ਸਟਾਫ਼ ਮੈਂਬਰਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਸ਼ਮੂਲੀਅਤ ...
ਡੇਰਾਬੱਸੀ, 27 ਸਤੰਬਰ (ਰਣਬੀਰ ਸਿੰਘ ਪੜ੍ਹੀ)-ਬੀਤੀ ਰਾਤ ਡੇਰਾਬੱਸੀ ਵਿਖੇ ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ 'ਤੇ ਬੱਸ ਅਤੇ ਕਾਰ ਵਿਚਾਲੇ ਜਬਰਦਸ਼ਤ ਟੱਕਰ ਹੋ ਗਈ | ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ | ਖੁਸ਼ਕਿਸਮਤੀ ਨਾਲ ਕਾਰ ਦੇ ...
ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਦੇਸੂ ਮਲਕਾਣਾ ਤੋਂ ਗਸ਼ਤ ਤੇ ਚੈਕਿੰਗ ਦÏਰਾਨ ਪੁਲਿਸ ਦੀ ਟੀਮ ਨੇ ਇੱਕ ਮੋਟਰ ਸਾਈਕਲ ਸਵਾਰ ਨÏਜਵਾਨ ਨੂੰ 500 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ¢ ਇਹ ਜਾਣਕਾਰੀ ਦਿੰਦਿਆਂ ਸੀਆਈਏ ਡੱਬਵਾਲੀ ਦੇ ...
ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਦੇਸੂ ਮਲਕਾਣਾ ਨੇੜੇ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਹਸਪਤਾਲ 'ਚ ਇਲਾਜ ਦÏਰਾਨ ਮÏਤ ਹੋ ਗਈ¢ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਦੇਸੂ ...
ਪਿਹੋਵਾ, 27 ਸਤੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਵਿਜੀਲੈਂਸ ਟੀਮ ਨੇ ਕਚਹਿਰੀ ਦੇ ਨੇੜਿਓਾ ਪੁਲਿਸ ਦੇ ਇਕ ਏ.ਐੱਸ.ਆਈ ਨੂੰ 6 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ | ਵਿਜੀਲੈਂਸ ਟੀਮ ਨੇ ਮੁਲਜ਼ਮ ਏ.ਐੱਸ.ਆਈ ਨੂੰ ਹਿਰਾਸਤ ਵਿਚ ਲੈ ਕੇ ਆਪਣੇ ...
ਪਿਹੋਵਾ, 27 ਸਤੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਆਰ.ਆਰ.ਐੱਸ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਇੰਦਰੇਸ਼ ਕੁਮਾਰ ਨੇ ਕਿਹਾ ਕਿ ਹਰਿਆਣਾ ਦੀ ਧਰਤੀ 'ਚੋਂ ਹਜ਼ਾਰਾਂ ਸਾਲ ਪਹਿਲਾਂ ਵਹਿਣ ਵਾਲੀ ਪਵਿੱਤਰ ਸਰਸਵਤੀ ਨਦੀ ਦੇ ਕੰਢੇ 'ਤੇ ਵੇਦਾਂ ਤੇ ਗ੍ਰੰਥਾਂ ਦੀ ਰਚਨਾ ਹੋਈ | ...
ਡੱਬਵਾਲੀ, 27 ਸਤੰਬਰ (ਇਕਬਾਲ ਸਿੰਘ ਸ਼ਾਂਤ)-ਸੀ.ਐਮ. ਫਲਾਇੰਗ (ਹਰਿਆਣਾ) ਨੇ ਅੱਜ ਇੱਥੇ ਛਾਪੇਮਾਰੀ ਕਰਕੇ ਗੈਰਕਾਨੂੰਨੀ ਤੌਰ 'ਤੇ ਸੰਚਾਲਤ ਇੱਕ ਸ਼ਰਾਬ ਦਾ ਠੇਕੇ ਦਾ ਭਾਂਡਾ ਭੰਨਿਆ ਹੈ | ਇਹ ਸ਼ਰਾਬ ਦਾ ਠੇਕਾ ਅਲੀਕਾਂ ਰੋਡ 'ਤੇ ਕਿਰਾਏ ਦੀ ਇੱਕ ਦੁਕਾਨ 'ਚ ਹੂਬਹੂ ਅਸਲੀ ...
ਜਲੰਧਰ, 27 ਸਤੰਬਰ (ਰਣਜੀਤ ਸਿੰਘ ਸੋਢੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਗੁਰਾਇਆ ਦੀ ਅਗਵਾਈ 'ਚ ਜਿਲਾ ਜਲੰਧਰ ਦੀਆ ਸਕੂਲ ਖੇਡਾਂ ਤਹਿਤ ਕਰਾਟੇ ਦੇ 14-17-19 ਸਾਲ ਉਮਰ ਵਰਗ ਲੜਕੀਆਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ...
ਨਵੀਂ ਦਿੱਲੀ, 27 ਸਤੰਬਰ (ਬਲਵਿੰਦਰ ਸਿੰਘ ਸੋਢੀ)-ਨਗਰ ਨਿਗਮ ਨੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਮਰੀਜ਼ ਵਧਣ ਕਰਕੇ ਫਾਗਿੰਗ ਹੋਰ ਤੇਜ਼ ਕਰ ਦਿੱਤੀ ਹੈ | ਨਗਰ ਨਿਗਮ ਵਲੋਂ ਜ਼ਿਆਦਾ ਉਨ੍ਹਾਂ ਇਲਾਕਿਆਂ 'ਚ ਫਾਗਿੰਗ ਕੀਤੀ ਜਾ ਰਹੀ ਹੈ | ਜਿੱਥੇ ਕਿ ਡੇਂਗੂ, ...
ਗਵਾਲੀਅਰ, 27 ਸਤੰਬਰ (ਰਤਨਜੀਤ ਸਿੰਘ ਸ਼ੈਰੀ)-ਦਾਤਾ ਬੰਦੀ ਛੋੜ ਦਿਵਸ ਮੌਕੇ ਜਨ ਉਜਵਲ ਸੁਸਾਇਟੀ ਵਲੋਂ ਗਵਾਲੀਅਰ ਦਾਤਾ ਬੰਦੀ ਛੋੜ ਦਿਵਸ ਮੌਕੇ ਸਵਰਗੀ ਇੰਦਰ ਸਿੰਘ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਮੁੱਖ ਤੌਰ 'ਤੇ ਪੰਜਾਬੀ ਸਾਹਿਤ ਅਕਾਦਮੀ ਮੱਧ ...
ਜਲੰਧਰ, 27 ਸਤੰਬਰ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਹਫ਼ਤਾਵਾਰੀ ਦੀਵਾਨ ਸਜਾਏ ਗਏ¢ ਪੰਜ ਬਾਣੀਆਂ ਦੇ ਨਿੱਤਨੇਮ ਅਤੇ ਕਥਾ ਕੀਰਤਨ ਉਪਰੰਤ ਵਿਦਵਾਨ ਕਥਾਵਾਚਕ ਅਤੇ ਪਿਛਲੇ 15 ਸਾਲ ਤੋਂ ਬਤÏਰ ਹੈੱਡ ਗ੍ਰੰਥੀ ਦੀ ...
ਨਵੀਂ ਦਿੱਲੀ, 27 ਸਤੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ 'ਧਨੁ ਲੇਖਾਰੀ ਨਾਨਕਾ' ਤਹਿਤ ਨੌਵਾਂ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਮੇਸ਼ ਨਗਰ ਵਿਖੇ ਕਰਵਾਇਆ ਗਿਆ | ਇਹ ਸਮਾਗਮ ਭਗਤ ਧੰਨਾ ਜੀ ਦੀ ਬਾਣੀ ...
ਨਵੀਂ ਦਿੱਲੀ, 27 ਸਤੰਬਰ (ਬਲਵਿੰਦਰ ਸਿੰਘ ਸੋਢੀ)-ਗੁਰੂ ਹਰਿਕ੍ਰਿਸ਼ਨ ਸਕੂਲ ਨਾਨਕ ਪਿਆਓ ਦੀ ਪੰਜਾਬੀ ਪੜ੍ਹਾਉਣ ਵਾਲੀ ਅਧਿਆਪਕਾ ਅਮਰਦੀਪ ਕੌਰ ਨੇ ਸਰਕਾਰੀ ਪ੍ਰਤਿਭਾ ਵਿਕਾਸ ਸਕੂਲ ਦੇ 9ਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਪੰਜਾਬੀ ਦੀਆਂ ਪਾਠ ...
ਨਵੀਂ ਦਿੱਲੀ, 27 ਸਤੰਬਰ (ਬਲਵਿੰਦਰ ਸਿੰਘ ਸੋਢੀ)-ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਵਲੋਂ ਮਾਤਾ ਸੁਦਿਕਸ਼ਾ ਜੀ ਦੇ ਅਸ਼ੀਰਵਾਦ ਨਾਲ ਬਰਾਂਚ ਨੱਥਪੁਰਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸੰਤ ਨਿਰੰਕਾਰੀ ਮਿਸ਼ਨ ਦੇ 92 ਸ਼ਰਧਾਲੂਆਂ ਅਤੇ ਸੇਵਾਦਾਰਾਂ ...
ਨਵੀਂ ਦਿੱਲੀ, 27 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਹੋ ਰਹੀਆਂ ਰਾਮ ਲੀਲ੍ਹਾ ਵਿਚ ਹਰ ਸਾਲ ਕੁਝ ਨਾ ਕੁਝ ਨਵਾਂਪਣ ਵੇਖਣ ਨੂੰ ਮਿਲਦਾ ਹੈ | ਵੱਡੇ ਪੱਧਰ 'ਤੇ ਹੋਣ ਵਾਲੀਆਂ ਰਾਮ ਲੀਲ੍ਹਾ ਦੇ ਪ੍ਰਬੰਧਕ ਨਵੀਂ ਤੋਂ ਨਵੀਂ ਤਕਨੀਕ ਦਾ ਪ੍ਰਯੋਗ ਕਰਕੇ ਰਾਮ ਲੀਲ੍ਹਾ ਨੂੰ ...
ਨਵੀਂ ਦਿੱਲੀ, 27 ਸਤੰਬਰ (ਬਲਵਿੰਦਰ ਸਿੰਘ ਸੋਢੀ)-ਆਉਣ ਵਾਲੇ ਤਿਉਹਾਰਾਂ ਨੂੰ ਵੇਖਦੇ ਹੋਏ ਰੇਲਵੇ ਨੇ ਆਪਣੀ ਤਿਆਰੀ ਕਰ ਲਈ ਹੈ ਕਿਉਂਕਿ ਤਿਉਹਾਰਾਂ ਦੇ ਮੌਕੇ 'ਤੇ ਦਿੱਲੀ ਤੋਂ ਕਾਫੀ ਵੱਡੀ ਗਿਣਤੀ 'ਚ ਲੋਕ ਆਪੋ-ਆਪਣੇ ਘਰਾਂ ਨੂੰ ਜਾਂਦੇ ਹਨ ਜਿਸ ਕਰਕੇ ਅਕਸਰ ਰੇਲ ਗੱਡੀਆਂ ...
ਨਵੀਂ ਦਿੱਲੀ, 27 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਡੇਂਗੂ ਨੇ ਹੁਣ ਹੋਰ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ | ਨਗਰ ਨਿਗਮ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਡੇਂਗੂ ਦੇ 525 ਮਾਮਲੇ ਆਏ ਹਨ ਅਤੇ ਹੋਰ ਅੰਕੜੇ ਜੋ ਹਨ, ਉਹ ...
ਜਲੰਧਰ, 27 ਸਤੰਬਰ (ਸ਼ਿਵ)-ਵਾਰਡ ਨੰਬਰ 78 ਵਿਚ ਨਿਊ ਰਤਨ ਨਗਰ ਵਿਚ ਕਈ ਦਿਨਾਂ ਤੋਂ ਸੀਵਰੇਜ ਬੰਦ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਆ ਰਹੀ ਸੀ | ਇਸ ਬਾਰੇ ਲੋਕਾਂ ਨੇ ਕਈ ਵਾਰ ਕੌਂਸਲਰ ਨੂੰ ਵੀ ਕਿਹਾ ਸੀ ਪਰ ਕੋਈ ਸੁਣਵਾਈ ਨਹੀਂ ਹੋਈ | ਅੱਜ ਆਮ ਆਦਮੀ ਪਾਰਟੀ ਦੇ ਆਗੂ ਜੱਸਾ ...
ਚੁਗਿੱਟੀ/ਜੰਡੂਸਿੰਘਾ, 27 ਸਤੰਬਰ (ਨਰਿੰਦਰ ਲਾਗੂ)-ਭਾਰਤ ਸਰਕਾਰ ਵਲੋਂ ਪੰਜਵੇਂ ਪੋਸ਼ਣ ਮਾਂਹ ਤਹਿਤ ਜਾਰੀ ਗਤੀਵਿਧੀਆਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸਬ ਡਵੀਜ਼ਨ ਜਲੰਧਰ ਈਸਟ ਦੇ ਐਸ.ਡੀ.ਐਮ.-1 ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਇੰਦਰਜੀਤ ਕੌਰ ਦੇ ...
ਜਲੰਧਰ, 27 ਸਤੰਬਰ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਵਲੋਂ ਭਾਰਤੀ ਅਤੇ ਕੈਨੇਡੀਅਨ ਸਿੱਖਿਆ ਪ੍ਰਣਾਲੀ ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਰਿਸ਼ੀ ਨਾਗਰ ਸੈਨੇਟਰ, ਯੂਨੀਵਰਸਿਟੀ ਆਫ਼ ਕੈਲਗਰੀ ਅਤੇ ਨਿਊਜ਼ ਡਾਇਰੈਕਟਰ ਰੈਡ ਐਫ. ਐਮ. ਕੈਲਗਰੀ ...
ਜਲੰਧਰ, 27 ਸਤੰਬਰ (ਸ਼ਿਵ)-ਜੀ. ਐੱਸ. ਟੀ. ਵਿਭਾਗ ਵਲੋਂ ਮਾਰੇ ਜਾ ਰਹੇ ਛਾਪਿਆਂ ਦਾ ਕਾਰੋਬਾਰੀਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਜੀ. ਐੱਸ. ਟੀ. ਵਿਭਾਗ ਵਲੋਂ ਤਿਉਹਾਰੀ ਸੀਜਨ ਵਿਚ ਕਾਰੋਬਾਰੀਆਂ ਨੂੰ ਵਿਭਾਗ ਵਲੋਂ ਨਵੇਂ ਨੋਟਿਸ ਜਾਰੀ ਕਰਨ ਤੋਂ ...
ਜਲੰਧਰ, 27 ਸਤੰਬਰ (ਹਰਵਿੰਦਰ ਸਿੰਘ ਫੁੱਲ)-ਭਗਵਾਨ ਵਾਲਮੀਕਿ ਪ੍ਰਗਟ ਉਤਸਵ ਦੇ ਸਬੰਧ 'ਚ ਸਥਾਨਕ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਵਾਲਮੀਕਿ ਉਤਸਵ ਕਾਮੇਟੀ ਵਲੋਂ ਸਾਧੂ ਸੰਮੇਲਨ ਅਤੇ ਹਵਨ ਯੱਗ ਕਰਵਾਇਆ ਗਿਆ | ਜਿਸ 'ਚ ਸੰਤ ਸਮਾਜ ਵਲੋਂ ਬਾਲ ਯੋਗੀ ਬਾਬਾ ...
ਜਲੰਧਰ, 27 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ, ਕਪੂਰਥਲਾ ਰੋਡ ਦੇ ਵਿਦਿਆਰਥੀਆਂ ਨੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਵੱਖ-ਵੱਖ ਜਮਾਤਾਂ ਦੇ ਨਤੀਜਿਆਂ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ...
ਜਲੰਧਰ, 27 ਸਤੰਬਰ (ਰਣਜੀਤ ਸਿੰਘ ਸੋਢੀ)-ਸਿੱਖਿਆ ਸ਼ਾਸਤਰੀ ਤੇ ਖੋਜ-ਕਰਤਾ ਪ੍ਰੋ. (ਡਾ.) ਮਨੋਜ ਕੁਮਾਰ ਨੇ ਡੀ. ਏ. ਵੀ. ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਅਹੁਦਾ ਸੰਭਾਲਿਆਂ | ਉਨ੍ਹਾਂ ਨੇ ਕਾਰਜਕਾਰੀ ਉਪਕੁਲਪਤੀ ਡਾ. ਜਸਬੀਰ ਰਿਸ਼ੀ ਤੋਂ ਅਹੁਦਾ ਸੰਭਾਲਿਆ | ਇਸ ਤੋਂ ਪਹਿਲਾਂ ...
ਜਲੰਧਰ, 27 ਸਤੰਬਰ (ਹਰਵਿੰਦਰ ਸਿੰਘ ਫੁੱਲ)-ਉੱਤਰੀ ਭਾਰਤ ਦੀ ਪ੍ਰੱਸਿਧ ਸ਼ਾਸਤਰੀ ਸੰਗੀਤ ਸੰਸਥਾ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਦੀ ਸਾਲਾਨਾ ਜਨਰਲ ਮੀਟਿੰਗ ਸਥਾਨਕ ਪੰਜਾਬ ਪ੍ਰੈੱਸ ਕਲੱਬ ਵਿਖੇ ਹੋਈ | ਮੀਟਿੰਗ ਦੌਰਾਨ ਸਾਲ 2021-22 ਲਈ ਮਹਾਸਭਾ ਦੀ ਆਡਿਟ ਕੀਤੀ ਬੈਲੇਂਸ ...
ਜਲੰਧਰ ਛਾਉਣੀ, 27 ਸਤੰਬਰ (ਪਵਨ ਖਰਬੰਦਾ)-ਸਵ. ਮੁਲਖ ਰਾਜ ਦਕੋਹਾ ਦੀਆਂ ਸਮਾਜ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਅਤੇ ਕਾਰਗੁਜਾਰੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ ਤੇ ਉਨ੍ਹਾਂ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ 'ਤੇ ਚਲਦੇ ਹੋਏ ਅੱਜ ਉਨ੍ਹਾਂ ਦੇ ਪੁੱਤਰ ...
ਨਕੋਦਰ, 27 ਸਤੰਬਰ (ਤਿਲਕ ਰਾਜ ਸ਼ਰਮਾ)-ਨਗਰ ਕੌਂਸਲ ਨਕੋਦਰ ਦੇ ਕਾਰਜਸਾਧਕ ਅਫ਼ਸਰ ਰਣਧੀਰ ਸਿੰਘ ਵਲੋਂ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਸੜਕਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਚਲਾਈ ਗਈ ਮੁਹਿੰਮ ਦਾ ਜਿੱਥੇ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX