ਤਾਜਾ ਖ਼ਬਰਾਂ

ਕਾਂਗਰਸ ਵਲੋਂ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 17 ਉਮੀਦਵਾਰਾਂ ਦਾ ਐਲਾਨ
. . .  6 minutes ago
ਨਵੀਂ ਦਿੱਲੀ, 28 ਜਨਵਰੀ-ਕਾਂਗਰਸ ਨੇ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 17 ਉਮੀਦਵਾਰਾਂ ਦਾ ਐਲਾਨ ਕੀਤਾ...
ਰਾਖੀ ਸਾਵੰਤ ਨੂੰ ਸਦਮਾ, ਮਾਂ ਜਯਾ ਸਾਵੰਤ ਦਾ ਦਿਹਾਂਤ
. . .  6 minutes ago
ਮੁੰਬਈ, 28 ਜਨਵਰੀ-ਬ੍ਰੇਨ ਟਿਊਮਰ ਦੇ ਲੰਬੇ ਇਲਾਜ ਤੋਂ ਬਾਅਦ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਜਯਾ ਸਾਵੰਤ ਦਾ ਦਿਹਾਂਤ ਹੋ ਗਿਆ। ਜਯਾ ਸਾਵੰਤ ਨੇ ਮੁੰਬਈ ਦੇ ਇਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ...
ਦੱਖਣੀ ਅਫਰੀਕਾ ਨੂੰ 5-2 ਨਾਲ ਹਰਾ ਕੇ ਭਾਰਤ ਨੇ ਹਾਕੀ ਵਿਸ਼ਵ ਕੱਪ 'ਚ ਕੀਤਾ 9ਵਾਂ ਸਥਾਨ ਹਾਸਲ
. . .  3 minutes ago
ਭੁਵਨੇਸ਼ਵਰ, 28 ਜਨਵਰੀ-ਭਾਰਤ ਨੇ ਵਰਗੀਕਰਨ ਮੈਚ 'ਚ ਦੱਖਣੀ ਅਫਰੀਕਾ ਨੂੰ 5-2 ਨਾਲ ਹਰਾ ਕੇ ਪੁਰਸ਼ ਹਾਕੀ ਵਿਸ਼ਵ ਕੱਪ 'ਚ ਨੌਵਾਂ ਸਥਾਨ ਹਾਸਲ ਕੀਤਾ...
ਭਾਜਪਾ ਵਲੋਂ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 6 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  3 minutes ago
ਨਵੀਂ ਦਿੱਲੀ, 28 ਜਨਵਰੀ-ਭਾਜਪਾ ਨੇ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 6 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ...
ਲਾਸ ਏਂਜਲਸ:ਗੋਲੀਬਾਰੀ ਦੀ ਘਟਨਾ 'ਚ ਵਿਚ 3 ਮੌਤਾਂ, 4 ਜ਼ਖ਼ਮੀ
. . .  about 1 hour ago
ਲਾਸ ਏਂਜਲਸ, 28 ਜਨਵਰੀ-ਐਸੋਸੀਏਟਡ ਪ੍ਰੈਸ ਦੀ ਰਿਪੋਰਟ ਅਨੁਸਾਰ ਅੱਜ ਸਵੇਰੇ ਲਾਸ ਏਂਜਲਸ ਵਿਚ ਇਕ ਗੋਲੀਬਾਰੀ ਦੀ ਘਟਨਾ ਵਿਚ ਵਿਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ...
ਬੀ.ਸੀ.ਸੀ.ਆਈ. ਵਲੋਂ ਮਹਿਲਾ ਪ੍ਰੀਮੀਅਰ ਲੀਗ ਵਾਸਤੇ ਟਾਈਟਲ ਸਪਾਂਸਰਸ਼ਿਪ ਅਧਿਕਾਰਾਂ ਦੀ ਪ੍ਰਾਪਤੀ ਲਈ ਬੋਲੀਆਂ ਦਾ ਸੱਦਾ
. . .  about 2 hours ago
ਮੁੰਬਈ, 28 ਜਨਵਰੀ-ਬੀ.ਸੀ.ਸੀ.ਆਈ. ਨੇ ਮਹਿਲਾ ਪ੍ਰੀਮੀਅਰ ਲੀਗ ਲਈ ਟਾਈਟਲ ਸਪਾਂਸਰਸ਼ਿਪ ਅਧਿਕਾਰਾਂ ਦੀ ਪ੍ਰਾਪਤੀ ਲਈ ਬੋਲੀਆਂ ਦਾ ਸੱਦਾ ਦਿੱਤਾ...
ਕੋਟ ਮਿੱਤ ਸਿੰਘ ਪੁਲਿਸ ਨੂੰ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 3 hours ago
ਸੁਲਤਾਨਵਿੰਡ, 28 ਜਨਵਰੀ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੋਟ ਮਿੱਤ ਸਿੰਘ ਵਿਖੇ ਪੁਲਿਸ ਚੌਂਕੀ ਕੋਟ ਮਿੱਤ ਸਿੰਘ ਵਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਏ.ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ...
ਸਪੈਸ਼ਲ ਨਾਕੇ ਦੌਰਾਨ ਪੁਲਿਸ ਪਾਰਟੀ ’ਤੇ ਫ਼ਾਇਰ ਕਰਨ ਵਾਲਾ 2 ਪਿਸਤੌਲਾਂ ਤੇ ਜ਼ਿੰਦਾ ਗੋਲੀ ਬਾਰੂਦ ਸਮੇਤ ਕਾਬੂ
. . .  about 3 hours ago
ਲੋਹੀਆਂ ਖਾਸ, 28 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)- ਥਾਣਾ ਲੋਹੀਆਂ ਖ਼ਾਸ ਦੇ ਮੁੱਖੀ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਦੀ ਅਗਵਾਈ ਹੇਠ ਲੋਹੀਆਂ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਸਪੈਸ਼ਲ ਸਿਫ਼ਟਿੰਗ ਨਾਕਾ ਲਗਾ ਕੇ ਖੜੀ ਪੁਲਿਸ ਪਾਰਟੀ ’ਤੇ ਫ਼ਾਇਰ ਕਰਨ ਵਾਲੇ ਵਿਅਕਤੀ ’ਤੇ ਥਾਣਾ ਮੁੱਖੀ...
ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ 29 ਤੋਂ 31 ਤੱਕ ਭਾਰਤ ਦੌਰੇ ’ਤੇ- ਭਾਰਤੀ ਵਿਦੇਸ਼ ਮੰਤਰਾਲਾ
. . .  about 4 hours ago
ਨਵੀਂ ਦਿੱਲੀ, 28 ਜਨਵਰੀ- ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਦੇਸ਼ ਮੰਤਰੀ ਦੇ ਸੱਦੇ ’ਤੇ ਸੰਯੁਕਤ ਰਾਸ਼ਟਰ ਮਹਾਸਭਾ (ਪੀ.ਜੀ.ਏ.) ਦੇ 77ਵੇਂ ਸੈਸ਼ਨ ਦੇ ਪ੍ਰਧਾਨ ਕਸਾਬਾ ਕੋਰੋਸੀ 29 ਤੋਂ 31 ਜਨਵਰੀ ਤੱਕ ਭਾਰਤ ਦਾ ਦੌਰਾ ਕਰਨਗੇ। ਸਤੰਬਰ 2022 ਤੋਂ ਜਦੋਂ ਉਨ੍ਹਾਂ ਸੰਯੁਕਤ ਰਾਸ਼ਟਰ ਮਹਾਂਸਭਾ ਦੀ...
ਐਨ.ਸੀ.ਸੀ. ਦੇ 75ਵੇਂ ਸਥਾਪਨਾ ਦਿਵਸ ’ਤੇ 75 ਰੁਪਏ ਦਾ ਟਕਸਾਲ ਵਾਲਾ ਯਾਦਗਾਰੀ ਸਿੱਕਾ ਪ੍ਰਧਾਨ ਮੰਤਰੀ ਵਲੋਂ ਜਾਰੀ
. . .  about 4 hours ago
ਨਵੀਂ ਦਿੱਲੀ, 28 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ.ਸੀ.ਸੀ. ਦੇ 75 ਸਫਲ ਸਾਲਾਂ ਦੀ ਯਾਦ ਵਿਚ ਇਕ ਵਿਸ਼ੇਸ਼ ਡੇ ਕਵਰ ਅਤੇ 75 ਰੁਪਏ ਦਾ ਇਕ ਯਾਦਗਾਰੀ ਵਿਸ਼ੇਸ਼ ਤੌਰ ’ਤੇ ਟਕਸਾਲ ਵਾਲਾ ਸਿੱਕਾ ਜਾਰੀ ਕੀਤਾ।
ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਵਲੋਂ ਖ਼ੁਦਕੁਸ਼ੀ
. . .  about 4 hours ago
ਜਲੰਧਰ, 28 ਜਨਵਰੀ (ਅੰਮ੍ਰਿਤ)- ਜਲੰਧਰ ਵਿਚ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਥਾਨਕ ਵਾਰਡ ਨੰਬਰ 64 ਦੇ ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਜ਼ਹਿਰੀਲੀ ਚੀਜ਼ ਨਿਗਲਣ ਤੋਂ ਬਾਅਦ ਹਾਲਤ ਗੰਭੀਰ ਹੋਣ ’ਤੇ ਉਸ ਨੂੰ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿਖੇ ਸਾਲਾਨਾ ਐਨ.ਸੀ.ਸੀ. ਪੀ. ਐਮ. ਰੈਲੀ ਵਿਚ ਸ਼ਾਮਿਲ ਹੋਏ।
. . .  about 4 hours ago
ਨਵੀਂ ਦਿੱਲੀ, 28 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿਖੇ ਸਾਲਾਨਾ ਐਨ.ਸੀ.ਸੀ. ਪੀ. ਐਮ. ਰੈਲੀ ਵਿਚ ਸ਼ਾਮਿਲ ਹੋਏ...
ਲੜਾਕੂ ਜਹਾਜ਼ ਹਾਦਸਾ: ਲਾਪਤਾ ਪਾਇਲਟ ਦੀ ਹੋਈ ਮੌਤ
. . .  about 5 hours ago
ਨਵੀਂ ਦਿੱਲੀ, 28 ਜਨਵਰੀ- ਅਧਿਕਾਰੀਆਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੋਰੇਨਾ ਵਿਚ ਅੱਜ ਸਵੇਰੇ ਇਕ ਸਿਖਲਾਈ ਅਭਿਆਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ - ਇਕ ਸੁਖੋਈ ਐਸ.ਯੂ.-30 ਅਤੇ ਇਕ ਮਿਰਾਜ਼ 2000 ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਪਾਇਲਟ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ...
ਧਰਮ ਪ੍ਰਚਾਰ ਕਮੇਟੀ ਵੱਲੋਂ 1 ਅਤੇ 2 ਫ਼ਰਵਰੀ ਨੂੰ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਮੁਲਤਵੀ
. . .  about 6 hours ago
ਅੰਮ੍ਰਿਤਸਰ 28 ਜਨਵਰੀ (ਸਟਾਫ ਰਿਪੋਰਟਰ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 1 ਅਤੇ 2 ਫ਼ਰਵਰੀ ਨੂੰ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਧਾਰਮਿਕ ਪ੍ਰੀਖਿਆ ਲਈ ਵੱਖ-ਵੱਖ...
ਸਿੰਧੀ ਸਿੱਖਾਂ ਦੇ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਵਫ਼ਦ ਕੱਲ੍ਹ ਜਾਵੇਗਾ ਇੰਦੌਰ- ਐਡਵੋਕੇਟ ਧਾਮੀ
. . .  about 6 hours ago
ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਸਿੰਧੀ ਸਮਾਜ ਦੇ ਮਾਮਲੇ ਸੰਬੰਧੀ ਸਥਾਨਕ ਸਿੱਖਾਂ ਅਤੇ ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਭਲਕੇ ਇਕ ਉੱਚ ਪੱਧਰੀ ਵਫ਼ਦ ਇੰਦੌਰ ਭੇਜਿਆ ਜਾਵੇਗਾ। ਇਹ ਫ਼ੈਸਲਾ ਅੱਜ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਲਿਆ ਗਿਆ ਹੈ। ਇਕੱਤਰਤਾ ਮਗਰੋਂ...
ਰਾਸ਼ਟਰਪਤੀ ਭਵਨ ਦੇ ਬਗੀਚਿਆਂ ਨੂੰ ਮਿਲਿਆ ‘ਅੰਮ੍ਰਿਤ ਉਡਿਆਨ’ ਦਾ ਨਾਂਅ
. . .  about 6 hours ago
ਨਵੀਂ ਦਿੱਲੀ, 28 ਜਨਵਰੀ- ਰਾਸ਼ਟਰਪਤੀ ਦੀ ਡਿਪਟੀ ਪ੍ਰੈਸ ਸਕੱਤਰ ਨਵਿਕਾ ਗੁਪਤਾ ਨੇ ਦੱਸਿਆ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਜੋਂ ਮਨਾਏ ਜਾਣ ਦੇ ਮੌਕੇ ’ਤੇ ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਦੇ...
ਜੰਮੂ ਕਸ਼ਮੀਰ: ਯਾਤਰੀਆਂ ਨੂੰ ਲਿਜਾ ਰਹੀ ਬਸ ਹੋਈ ਹਾਦਸਾਗ੍ਰਸਤ
. . .  about 6 hours ago
ਸ੍ਰੀਨਗਰ, 28 ਜਨਵਰੀ- ਜੰਮੂ ਕਸ਼ਮੀਰ ਵਿਚ ਇਕ ਯਾਤਰੀ ਬਸ ਜੋ ਜੰਮੂ ਤੋਂ ਡੋਡਾ ਜਾ ਰਹੀ ਸੀ, ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਊਧਮਪੁਰ ’ਤੇ ਸੈਲ ਸੱਲਨ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖ਼ਮੀਆਂ ਨੂੰ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ...
ਕਰਨਾਟਕ: ਅਮਿਤ ਸ਼ਾਹ ਵਲੋਂ ਕੱਢਿਆ ਗਿਆ ਰੋਡ ਸ਼ੋਅ
. . .  about 6 hours ago
ਬੈਂਗਲੁਰੂ, 28 ਜਨਵਰੀ- ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਧਾਰਵਾੜ ਦੇ ਕੁੰਡਗੋਲ ਵਿਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਵੀ ਮੌਜੂਦ..
ਯੇਰੂਸ਼ਲਮ ਵਿਚ ਹੋਏ ਹਮਲੇ ਦੀ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ
. . .  about 7 hours ago
ਨਵੀਂ ਦਿੱਲੀ, 28 ਜਨਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਯੇਰੂਸ਼ਲਮ ਵਿਚ ਬੀਤੀ ਰਾਤ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ...
‘ਬੀਟਿੰਗ ਦਾ ਰਿਟਰੀਟ’ ਸਮਾਰੋਹ ਭਲਕੇ ਕੀਤਾ ਜਾਵੇਗਾ ਆਯੋਜਿਤ
. . .  about 7 hours ago
ਨਵੀਂ ਦਿੱਲੀ, 28 ਜਨਵਰੀ- ‘ਬੀਟਿੰਗ ਦਾ ਰਿਟਰੀਟ’ ਸਮਾਰੋਹ 2023 ਵਿਜੇ ਚੌਕ ਨਵੀਂ ਦਿੱਲੀ ਵਿਖੇ 29 ਜਨਵਰੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਵਿਚ ਕਲਾਸੀਕਲ ਰਾਗਾਂ ’ਤੇ ਆਧਾਰਿਤ 29 ਧੁਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ...
ਇੰਡੀਅਨ ਮੁਜ਼ਾਹਿਦੀਨ ਦੇ ਸੰਚਾਲਕ ਸ਼ਹਿਜ਼ਾਦ ਅਹਿਮਦ ਦੀ ਮੌਤ
. . .  about 7 hours ago
ਨਵੀਂ ਦਿੱਲੀ, 28 ਜਨਵਰੀ- ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਅਨ ਮੁਜ਼ਾਹਿਦੀਨ ਦੇ ਸੰਚਾਲਕ ਸ਼ਹਿਜ਼ਾਦ ਅਹਿਮਦ ਦੀ ਅੱਜ ਏਮਜ਼ ਦਿੱਲੀ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ ਉਸ ਨੂੰ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਹੱਤਿਆ ਅਤੇ ਹੋਰ ਅਧਿਕਾਰੀਆਂ ’ਤੇ ਹਮਲਾ ਕਰਨ ਲਈ 2008 ਦੇ ਬਾਟਲਾ ਹਾਊਸ...
ਕਾਠਮੰਡੂ: ਸਿਸਟਮ ਵਿਚ ਖ਼ਰਾਬੀ ਕਾਰਨ ਸਾਰੀਆਂ ਫ਼ਲਾਈਟਾਂ ਰੋਕੀਆਂ
. . .  about 7 hours ago
ਕਾਠਮੰਡੂ, 28 ਜਨਵਰੀ- ਨਿਪਾਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਸਟਮ ਵਿਚ ਖ਼ਰਾਬੀ ਕਾਰਨ ਕਾਠਮੰਡੂ ਵਿਚ ਸਾਰੀਆਂ ਉਡਾਣਾਂ ਤ੍ਰਿਭੁਵਨ ਹਵਾਈ ਅੱਡੇ ’ਤੇ ਰੋਕ ਦਿੱਤੀਆਂ ਗਈਆਂਣ ਹਨ।
ਤ੍ਰਿਪੁਰਾ ਚੋਣਾਂ- ਕਾਂਗਰਸ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ
. . .  1 minute ago
ਨਵੀਂ ਦਿੱਲੀ, 28 ਜਨਵਰੀ- ਕਾਂਗਰਸ ਨੇ ਤ੍ਰਿਪੁਰਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ, ਪਿ੍ਰਅੰਕਾ ਗਾਂਧੀ ਵਾਡਰਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਿਮਾਚਲ ਦੇ ਮੁੱਖ ਮੰਤਰੀ...
ਦਿੱਲੀ ਯੂਨੀਵਰਸਿਟੀ ਦੇ ਵੀ.ਸੀ. ਵਲੋਂ ਅਨੁਸ਼ਾਸਨ ਲਾਗੂ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਮੇਟੀ ਦਾ ਗਠਨ
. . .  about 8 hours ago
ਨਵੀਂ ਦਿੱਲੀ, 28 ਜਨਵਰੀ- ਦਿੱਲੀ ਯੂਨੀਵਰਸਿਟੀ ਦੇ ਵੀ.ਸੀ. ਨੇ ਅਨੁਸ਼ਾਸਨ ਲਾਗੂ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਵਿਸ਼ੇਸ਼ ਤੌਰ ’ਤੇ 27 ਜਨਵਰੀ ਨੂੰ ਪ੍ਰਬੰਧਿਤ ਬੀ.ਬੀ.ਸੀ. ਦਸਤਾਵੇਜ਼ੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੀ ਘਟਨਾ ਦੀ ਜਾਂਚ ਕਰ ਸਕਦੀ...
ਨਿਪਾਲ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ
. . .  about 8 hours ago
ਕਾਠਮੰਡੂ, 28 ਜਨਵਰੀ- ਨਿਪਾਲ ਦੇ ਰਾਸ਼ਟਰਪਤੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਨਿਪਾਲ ਦਾ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਦੇ ਅਧਿਕਾਰ ਖ਼ੇਤਰ ਵਿਚ ਰਹੇਗਾ। ਇਹ ਫ਼ੈਸਲਾ ਰਬੀ ਲਾਮਿਛਨੇ ਦੇ ਅਸਤੀਫ਼ੇ ਤੋਂ ਬਾਅਦ ਸੁਪਰੀਮ ਕੋਰਟ ਵਲੋਂ ਉਨ੍ਹਾਂ ਨੂੰ ਬਰਖ਼ਾਸਤ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ। -ਮਹਾਤਮਾ ਗਾਂਧੀ

ਫ਼ਤਹਿਗੜ੍ਹ ਸਾਹਿਬ

ਵੱਖ-ਵੱਖ ਥਾੲੀਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਸ. ਭਗਤ ਸਿੰਘ ਦੀ ਜਨਮ ਵਰ੍ਹੇਗੰਢ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਇਆ ਜ਼ਿਲ੍ਹਾ ਪੱਧਰੀ ਸਮਾਗਮ
ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਬਲਜਿੰਦਰ ਸਿੰਘ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ, ਰੁਪਿੰਦਰ ਸਿੰਘ ਹੈਪੀ ਵਿਧਾਇਕ ਬਸੀ ਪਠਾਣਾਂ ਅਤੇ ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਸਮੇਤ ਸਿਵਲ ਤੇ ਪੁਲਿਸ ਅਧਿਕਾਰੀਆਂ ਵਲੋਂ ਸ. ਭਗਤ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ, ਜਦੋਂਕਿ ਪੰਜਾਬ ਪੁਲਿਸ ਦੀ ਟੁਕੜੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਲਾਮੀ ਵੀ ਦਿੱਤੀ | ਇਸ ਮੌਕੇ 'ਤੇ ਬੋਲਦਿਆਂ ਵਿਧਾਇਕ ਰਾਏ ਤੇ ਹੈਪੀ ਨੇ ਕਿਹਾ ਕਿ ਅੱਜ ਜਦੋਂ ਸਮਾਜ ਵਿਚ ਕਈ ਕੁਰੀਤੀਆਂ ਨਿਰੰਤਰ ਵਧਦੀਆਂ ਜਾ ਰਹੀਆਂ ਹਨ ਤਾਂ ਉਸ ਸਮੇਂ ਸਾਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ, ਕਿਉਂਕਿ ਜਿਸ ਤਰ੍ਹਾਂ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜ਼ਾਲਮ ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਹਿਲਾਈਆਂ ਸਨ | ਉਸੇ ਤਰ੍ਹਾਂ ਇਨ੍ਹਾਂ ਕੁਰੀਤੀਆਂ ਦਾ ਖ਼ਾਤਮਾ ਵੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਹੀ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਸੇ ਮੰਤਵ ਲਈ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਵਿਚ ਜਿੱਥੇ ਪਹਿਲਾਂ ਸਿਆਸੀ ਲੋਕਾਂ ਦੀਆਂ ਫ਼ੋਟੋਆਂ ਲਗਾਈਆਂ ਜਾਂਦੀਆਂ ਸਨ, ਉੱਥੇ ਹੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀਆਂ ਫ਼ੋਟੋਆਂ ਲਗਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਹ ਦੋਵੇਂ ਉਹ ਨਾਇਕ ਹਨ ਜਿਨ੍ਹਾਂ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ | ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜਨ ਲਈ ਸਾਨੂੰ ਆਪਣੇ ਮਹਾਨ ਦੇਸ਼ ਭਗਤਾਂ ਦੀਆਂ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਹਨ, ਕਿਉਂਕਿ ਇਹ ਉਹ ਅਨਮੋਲ ਖ਼ਜ਼ਾਨਾ ਹੈ, ਜਿਸ ਤੋਂ ਹਮੇਸ਼ਾ ਲਾਭ ਹੀ ਮਿਲਦਾ ਹੈ | ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਸਾਡੇ ਕੱਲ੍ਹ ਲਈ ਆਪਣਾ ਅੱਜ ਵਾਰ ਦਿੱਤਾ, ਜਿਸ ਕਰਕੇ ਇਸ ਮਹਾਨ ਯੋਧੇ ਨੂੰ ਇਤਿਹਾਸ ਹਮੇਸ਼ਾ ਨਤਮਸਤਕ ਹੁੰਦਾ ਰਹੇਗਾ | ਉਨ੍ਹਾਂ ਦੱਸਿਆ ਕਿ ਸ. ਭਗਤ ਸਿੰਘ ਦੀ ਜਨਮ ਵਰ੍ਹੇਗੰਢ ਮੌਕੇ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਸਾਈਕਲ ਰੈਲੀ, ਪ੍ਰਦਰਸ਼ਨੀ ਮੈਚ ਤੇ ਕੈਂਡਲ ਲਾਈਟ ਮਾਰਚ ਪ੍ਰਮੁੱਖ ਹਨ ਤਾਂ ਜੋ ਸਾਡੇ ਨੌਜਵਾਨ ਇਸ ਮਹਾਨ ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾ ਸਕਣ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਿ੍ਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਿਨੇਸ਼ ਵਸ਼ਿਸ਼ਟ, ਐੱਸ.ਪੀ. (ਐੱਚ) ਰਮਿੰਦਰ ਸਿੰਘ, ਸੁਖਬੀਰ ਸਿੰਘ, ਜਸਪਿੰਦਰ ਸਿੰਘ ਗਿੱਲ ਤੇ ਰਵਿੰਦਰਪਾਲ ਸਿੰਘ ਡੀ.ਐੱਸ.ਪੀ, ਸਹਾਇਕ ਕਮਿਸ਼ਨਰ (ਜ) ਅਸ਼ੋਕ ਕੁਮਾਰ, ਐੱਸ.ਡੀ.ਐੱਮ. ਹਰਪ੍ਰੀਤ ਸਿੰਘ ਅਟਵਾਲ, ਤਹਿਸੀਲਦਾਰ ਬਾਦਲਦੀਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸ. ਭਗਤ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ |
ਯੂਨੀਵਰਸਿਟੀ ਕਾਲਜ ਚੁੰਨ੍ਹੀ ਕਲਾਂ 'ਚ ਜਨਮ ਦਿਵਸ ਮਨਾਇਆ
ਯੂਨੀਵਰਸਿਟੀ ਕਾਲਜ ਚੁੰਨ੍ਹੀ ਕਲਾਂ ਦੇ ਇਤਿਹਾਸ ਵਿਭਾਗ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਜਤਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਮਹਾਨ ਸਮਾਜਵਾਦੀ ਵਿਚਾਰਧਾਰਾ 'ਤੇ ਚਲਣ ਦਾ ਸੁਨੇਹਾ ਦਿੱਤਾ | ਉਨ੍ਹਾਂ ਦੱਸਿਆ ਕਿ ਭਗਤ ਸਿੰਘ ਮਹਿਜ਼ 23 ਸਾਲ ਦੀ ਉਮਰ ਤੱਕ 500 ਦੇ ਲਗਪਗ ਸੰਸਾਰ ਪ੍ਰਸਿੱਧ ਪੁਸਤਕਾਂ ਪੜ੍ਹ ਚੁੱਕੇ ਸਨ | ਸਮਾਗਮ ਦੇ ਮੁੱਖ ਬੁਲਾਰੇ ਪ੍ਰੋ. ਸੁਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜੀਵਨ 'ਤੇ ਰੌਸ਼ਨੀ ਪਾਈ | ਸਟੇਜ ਸੰਚਾਲਕ ਡਾ. ਨਵਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਡਾ. ਬਲਜਿੰਦਰ ਸਿੰਘ ਨੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਮਨਰੂਪ ਸਿੰਘ, ਪ੍ਰੋ. ਅਮਨ ਸ਼ਰਮਾ, ਡਾ. ਧਰਮਿੰਦਰ ਸਿੰਘ ਵੀ ਸ਼ਾਮਿਲ ਸਨ |
ਭਾਰਤੀ ਜਨਤਾ ਪਾਰਟੀ ਨੇ ਸ. ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
ਭਾਰਤੀ ਜਨਤਾ ਪਾਰਟੀ ਵਲੋਂ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਮੌਕੇ ਭੱਟੀ ਫਾਰਮ ਸਰਹਿੰਦ ਵਿਖੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਉਨ੍ਹਾਂ ਸਮੁੱਚੇ ਦੇਸ਼ ਵਾਸੀਆਂ ਨੂੰ ਸ. ਭਗਤ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ | ਸਮਾਗਮ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ, ਕੁਲਦੀਪ ਸਹੋਤਾ, ਰਘਵੀਰ ਸੂਰੀ, ਅਜਾਇਬ ਸਿੰਘ ਜਖਵਾਲੀ ਤੇ ਨਰੇਸ਼ ਚੌਹਾਨ ਖਮਾਣੋਂ ਨੇ ਵੀ ਸੰਬੋਧਨ ਕੀਤਾ | ਸਮਾਗਮ ਵਿਚ ਭਾਜਪਾ ਮੰਡਲ ਪ੍ਰਧਾਨ ਅੰਕੁਰ ਸ਼ਰਮਾ, ਰਸ਼ਪਿੰਦਰ ਸਿੰਘ ਢਿੱਲੋਂ, ਡਾ. ਕਮਲਪ੍ਰੀਤ ਸਿੰਘ ਸੰਧੂ, ਸ਼ਸ਼ੀ ਭੂਸ਼ਨ ਗੁਪਤਾ, ਕੁਲਦੀਪ ਸਿੰਘ ਸਿੱਧੂਪੁਰ, ਪਰਵਿੰਦਰ ਸਿੰਘ ਦਿਓਲ, ਤਰਲੋਕ ਸਿੰਘ ਬਾਜਵਾ, ਗੁਰਬਖ਼ਸ਼ ਸਿੰਘ ਬਖਸ਼ੀ, ਨਰਾਤਾ ਸਿੰਘ ਖਰੌੜੀ, ਰਣਜੀਤ ਸਿੰਘ ਲਾਲੀ, ਗੁਰਦਿਆਲ ਸਿੰਘ ਬੁੱਚੜੇ, ਹਰੀ ਕਿ੍ਸ਼ਨ ਤਰਖਾਣ ਮਾਜਰਾ, ਗਾਮਾ ਹਰਲਾਲਪੁਰ, ਸੰਜੇ ਮੜਕਣ, ਬਲਵੀਰ ਸਿੰਘ ਨੰਬਰਦਾਰ, ਸੰਦੀਪ ਗਾਬਾ, ਜਗਸੀਰ ਸਿੰਘ ਰੁੜਕੀ, ਸ਼ਿੰਗਾਰਾ ਸਿੰਘ ਬਰਾਸ, ਗੁਰਿੰਦਰ ਸਿੰਘ ਮੁੱਲਾਂਪੁਰ, ਜਗਦੀਸ਼ ਸਿੰਘ ਮੁੱਲਾਂਪੁਰ ਖ਼ੁਰਦ, ਬੁੱਧ ਸਿੰਘ ਆਦਮਪੁਰ, ਬਹਾਦਰ ਸਿੰਘ ਬੀਬੀਪੁਰ, ਪ੍ਰੇਮ ਸਿੰਘ ਬਾੜਾ, ਅੰਜੂ ਠਾਕੁਰ, ਜਵਾਲਾ ਸਿੰਘ ਈਸਰਹੇਲ, ਮਨਦੀਪ ਸਿੰਘ ਅਤਾਪੁਰ, ਹਰਚੰਦ ਸਿੰਘ ਮੈਨੇਜਰ, ਰਘਵੀਰ ਸਿੰਘ, ਪਰਮਜੀਤ ਸਿੰਘ ਚਨਾਲੋਂ, ਬਰਿੰਦਰ ਸਿੰਘ ਧਤੌਂਦਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਸ਼ਾਮਿਲ ਹੋਏ |
ਮਾਤਾ ਗੁਜਰੀ ਕਾਲਜ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
ਮਾਤਾ ਗੁਜਰੀ ਕਾਲਜ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੌਰਾਨ 'ਭਾਰਤੀ ਆਜ਼ਾਦੀ ਅੰਦੋਲਨ ਵਿਚ ਭਗਤ ਸਿੰਘ ਦੇ ਯੋਗਦਾਨ' ਵਿਸ਼ੇ ਸਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਭਿੰਦਰ ਸਿੰਘ ਨੇ ਭਗਤ ਸਿੰਘ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਅਮੀਰ ਵਿਰਾਸਤ ਨੂੰ ਨਾ ਵਿਸਾਰਨ ਅਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਵਧ ਚੜ੍ਹ ਕੇ ਯੋਗਦਾਨ ਪਾਉਣ | ਕਾਲਜ ਦੇ ਉਪ ਪਿ੍ੰਸੀਪਲ ਡਾ. ਬਿਕਰਮਜੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਆਪਣੀ ਜੀਵਨ ਸ਼ੈਲੀ ਵਿਚ ਸ਼ਾਮਿਲ ਕਰਨ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡੀਨ ਸੱਭਿਆਚਾਰਕ ਗਤੀਵਿਧੀਆਂ ਡਾ. ਹਰਮਿੰਦਰ ਸਿੰਘ, ਡਾ. ਜਗਪਾਲ ਸਿੰਘ, ਡਾ. ਸਤਨਾਮ ਸਿੰਘ, ਡਾ. ਗੁਰਬਾਜ਼ ਸਿੰਘ, ਡਾ. ਹਰਦੀਪ ਕੌਰ, ਡਾ. ਰਮਨਦੀਪ ਕੌਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ |
'ਆਪ' ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਪੰਜਾਬ ਸਿਰਜੇਗੀ- ਵਿਧਾਇਕ ਰਾਏ
ਫ਼ਤਹਿਗੜ੍ਹ ਸਾਹਿਬ, (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਸਰਹਿੰਦ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਸ਼ਮੂਲੀਅਤ ਕਰਕੇ ਸ. ਭਗਤ ਸਿੰਘ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਦੇ ਪੂਰਨਿਆਂ 'ਤੇ ਚੱਲਦਿਆਂ ਨਵੇਂ ਪੰਜਾਬ ਦੀ ਸਿਰਜਣਾ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ | ਇਸ ਮੌਕੇ 'ਆਪ' ਵਰਕਰਾਂ ਵਲੋਂ ਕੇਕ ਕੱਟਿਆ ਗਿਆ ਤੇ ਲੱਡੂ ਵੀ ਵੰਡੇ ਗਏ | ਇਸ ਮੌਕੇ ਗੁਰਵਿੰਦਰ ਸਿੰਘ ਢਿੱਲੋਂ, ਯੂਥ ਦੇ ਪ੍ਰਧਾਨ ਰਸ਼ਪਿੰਦਰ ਸਿੰਘ ਰਾਜਾ, ਰਮੇਸ਼ ਕੁਮਾਰ ਸੋਨੂੰ, ਬਲਵੀਰ ਸਿੰਘ ਸੋਢੀ, ਮਾਸਟਰ ਰਾਜਿੰਦਰ ਸਿੰਘ ਦੁਭਾਲੀ, ਸਨੀ ਚੋਪੜਾ, ਨਾਹਰ ਸਿੰਘ ਆਦਮਪੁਰ, ਹਰਮਿੰਦਰ ਸਿੰਘ ਕੰਗ, ਬੀਬੀ ਗੁਰਬਚਨ ਕੌਰ, ਸੁਖਵਿੰਦਰ ਕੌਰ ਮਾਵੀ, ਅਸ਼ੀਸ ਅੱਤਰੀ, ਸਰਪੰਚ ਰੋਹੀ ਰਾਮ, ਜਗਜੀਤ ਸਿੰਘ ਰਿਊਨਾਂ, ਗੱਜਣ ਸਿੰਘ ਜਲਵੇੜਾ, ਪਵੇਲ ਹਾਂਡਾ, ਬਲਦੇਵ ਜਲਾਲ, ਅਜੀਤ ਸਿੰਘ ਤਿੰਬਰਪੁਰ, ਰੋਸਾ ਖੇੜੀ, ਸਤੀਸ਼ ਲਟੌਰ, ਮਾਨਵ ਟਿਵਾਣਾ, ਅਮਰਜੀਤ ਦੁਭਾਲੀ, ਦਿਲਬਾਗ ਬਾਗਾ, ਪਰਲਾਦ ਦਾਦੂਮਾਜਰਾ, ਬੇਅੰਤ ਸਿੰਘ ਕੋਟਲਾ ਜੱਟਾਂ ਆਦਿ ਹਾਜ਼ਰ ਸਨ |
ਭਾਰਤ ਸਰਕਾਰ ਸ਼ਹੀਦ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਵੇ- ਢਿੱਲੋਂ
ਆਮ ਆਦਮੀ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਜਿੱਥੇ ਸ. ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ, ਉੱਥੇ ਹੀ ਪਾਰਟੀ ਦੇ ਸਟੇਟ ਬੁਲਾਰੇ ਗੁਰਵਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ, ਇਸ ਲਈ ਭਾਰਤ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੰਡੀਗੜ੍ਹ-ਮੁਹਾਲੀ ਏਅਰਪੋਰਟ ਦਾ ਨਾਂਅ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ ਐਲਾਨਿਆ ਜਾਣਾ ਸ਼ਲਾਘਾਯੋਗ ਕਦਮ ਹੈ | ਇਸ ਮੌਕੇ ਬਲਾਕ ਖੇੜਾ ਦੇ ਪ੍ਰਧਾਨ ਅਜੀਤ ਸਿੰਘ, ਯੂਥ ਆਗੂ ਦਿਲਬਾਗ ਸਿੰਘ ਬਾਘਾ, ਪ੍ਰਲਾਦ ਸਿੰਘ, ਗੁਰਕਰਮ ਸਿੰਘ, ਸੁਕਰਦੀਨ ਤੇ ਬਲਵੀਰ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ |
ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਨੇ ਸ. ਭਗਤ ਸਿੰਘ ਦੀ ਵੱਡੀ ਤਸਵੀਰ ਬਣਾ ਕੇ ਨਵਾਂ ਭਾਰਤ ਸਿਰਜਣ ਦਾ ਦਿੱਤਾ ਸੁਨੇਹਾ
ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਨਿਵੇਕਲੇ ਢੰਗ ਨਾਲ ਮਨਾਇਆ ਗਿਆ | ਇਸ ਮੌਕੇ ਕੌਂਸਲ ਦਫ਼ਤਰ ਵਿਖੇ ਸ. ਭਗਤ ਸਿੰਘ ਦੀ ਵੱਡੀ ਤਸਵੀਰ ਬਣਾ ਕੇ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਦਾ ਸੁਨੇਹਾ ਦਿੱਤਾ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗੁਰਬਖਸ਼ੀਸ ਸਿੰਘ ਨੇ ਕਿਹਾ ਕਿ ਦੇਸ਼ ਸਾਫ਼ ਸਫ਼ਾਈ ਤੇ ਹੋਰ ਕਾਰਜਾਂ ਵਿਚ ਪਛੜ ਕੇ ਰਹਿ ਗਿਆ ਹੈ, ਜਿਸ ਦਾ ਸੁਨੇਹਾ ਨਗਰ ਕੌਂਸਲ ਦੁਆਰਾ ਸ਼ਹੀਦ ਭਗਤ ਸਿੰਘ ਦੀ ਵੱਡੀ ਤਸਵੀਰ ਬਣਾ ਲੋਕਾਂ ਨੂੰ ਦਿੱਤਾ ਗਿਆ ਹੈ ਤਾਂ ਜੋ ਵਧੀਆ ਤੇ ਸਾਫ਼ ਸੁਥਰੇ ਸਮਾਜ ਦੀ ਸਿਰਜਣਾ ਹੋ ਸਕੇ | ਇਸ ਮੌਕੇ ਕ੍ਰਿਸ਼ਨ ਕੁਮਾਰ ਲੇਖਾਕਾਰ, ਬਲਵਿੰਦਰ ਸਿੰਘ ਇੰਸਪੈਕਟਰ, ਸੱਤਪਾਲ ਇੰਸਪੈਕਟਰ, ਹਰਿੰਦਰ ਸਿੰਘ ਜੂਨੀਅਰ ਸਹਾਇਕ, ਇੰਦਰਜੀਤ ਢੰਡ, ਜਗਤਾਰ ਸਿੰਘ, ਹੰਸ ਰਾਜ ਕਲਰਕ, ਰਜਿੰਤ ਜੋਸ਼ੀ, ਕੁਲਦੀਪ ਕੌਰ, ਕਰਮਜੀਤ ਕੌਰ, ਅਵਿਨਾਸ਼ ਕੁਮਾਰ, ਗੋਲਡੀ ਤੇ ਮਧੂ ਆਦਿ ਹਾਜ਼ਰ ਸਨ |
ਸ਼ਹੀਦ ਭਗਤ ਸਿੰਘ ਕਲੱਬ ਨੇ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਕਰਵਾਇਆ ਸਮਾਗਮ
ਮੰਡੀ ਗੋਬਿੰਦਗੜ੍ਹ,(ਬਲਜਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਸਥਾਨਕ ਮੁਹੱਲਾ ਮਾਡਲ ਟਾਊਨ ਸਥਿਤ ਮਿਊਾਸੀਪਲ ਪਾਰਕ ਵਿਚ ਕਲੱਬ ਪ੍ਰਧਾਨ ਰਾਜਿੰਦਰ ਬਿੱਟੂ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਮਿਊਾਸੀਪਲ ਕੌਂਸਲਰ ਰਾਜਿੰਦਰ ਬਿੱਟੂ, ਬੀ. ਸੀ. ਵਿੰਗ ਦੇ ਜ਼ਿਲ੍ਹਾ ਚੇਅਰਮੈਨ ਅਨੰਦ ਪਨੇਸਰ ਅਤੇ ਜੋਗਿੰਦਰ ਮੈਣੀ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ. ਭਗਤ ਸਿੰਘ ਦੇ ਆਦਮਕੱਦ ਬੁੱਤ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ | ਇਸ ਮੌਕੇ ਮਿਊਾਸੀਪਲ ਕੌਂਸਲਰ ਪੁਨੀਤ ਗੋਇਲ, ਵਿਨੀਤ ਕੁਮਾਰ ਬਿੱਟੂ, ਕਲੱਬ ਦੇ ਸਰਪ੍ਰਸਤ ਮਾਸਟਰ ਜਰਨੈਲ ਸਿੰਘ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਤਾਰੀ, ਜਨਰਲ ਸੈਕਟਰੀ ਬਲਵਿੰਦਰ ਸਿੰਘ ਸਰੋਏ, ਅਨੰਦ ਪਨੇਸਰ, ਪਰਮਜੀਤ ਸੋਹਲ, ਰਾਜੀਵ ਵਰਮਾ, ਮੋਹਨ ਗੁਪਤਾ, ਬਲਵਿੰਦਰ ਵਾਲੀਆ, ਰਾਜ ਕੁਮਾਰ ਲਾਡੀ, ਗਗਨਦੀਪ ਸਾਗੀ, ਸ਼ਮਸ਼ੇਰ ਮਲਿਕ, ਅਮਰਜੀਤ ਸਿੰਘ, ਸਵਰਨ ਸਿੰਘ, ਅਖ਼ਤਰ ਹੁਸੈਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਤੇ ਮੁਹੱਲਾ ਵਾਸੀ ਹਾਜ਼ਰ ਸਨ |

'ਆਪ' ਤੇ ਨਗਰ ਕੌਂਸਲ ਗੋਬਿੰਦਗੜ੍ਹ ਵਲੋਂ ਸਾਂਝੇ ਤੌਰ 'ਤੇ ਸ. ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਮਾਗਮ
ਆਮ ਆਦਮੀ ਪਾਰਟੀ ਸਰਕਲ ਮੰਡੀ ਗੋਬਿੰਦਗੜ੍ਹ ਅਤੇ ਨਗਰ ਕੌਂਸਲ ਗੋਬਿੰਦਗੜ੍ਹ ਵਲੋਂ ਸਾਂਝੇ ਤੌਰ 'ਤੇ ਸਥਾਨਕ ਮਾਡਲ ਟਾਊਨ ਸਥਿਤ ਮਿਊਂਸੀਪਲ ਪਾਰਕ ਵਿਚ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, 'ਆਪ' ਆਗੂ ਕ੍ਰਿਸ਼ਨ ਕੁਮਾਰ ਬੌਬੀ ਵਰਮਾ ਅਤੇ ਓਂਕਾਰ ਸਿੰਘ ਚੌਹਾਨ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਤੇ ਉਨ੍ਹਾਂ ਸ. ਭਗਤ ਸਿੰਘ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਸ਼ਰਧਾ 'ਤੇ ਸਤਿਕਾਰ ਭੇਟ ਕੀਤਾ। ਇਸ ਮੌਕੇ 'ਆਪ' ਦੇ ਬਲਾਕ ਪ੍ਰਧਾਨ ਕਿਸ਼ੋਰ ਚੰਦ ਖੰਨਾ, ਅਸ਼ੋਕ ਕੁਮਾਰ ਸ਼ਰਮਾ ਉਪ ਪ੍ਰਧਾਨ ਨਗਰ ਕੌਂਸਲ, ਮਿਊਂਸੀਪਲ ਕੌਂਸਲਰ ਰਾਧਿਕਾ ਵਰਮਾ, ਰਣਧੀਰ ਸਿੰਘ ਹੈਪੀ, ਪਰਮਜੀਤ ਵਾਲੀਆ, ਸਾਬਕਾ ਕੌਂਸਲਰ ਰਾਹੁਲ ਸੋਫਤ, ਪੂਜਾ ਗੋਇਲ, ਰਿਤੂ ਸਿੰਗਲਾ, ਸ਼ਿਲਪੀ ਗੋਇਲ ਪੱਲਵੀ ਬਾਂਸਲ, ਮੋਹਨ ਗੁਪਤਾ, ਮਨਜੀਤ ਸਿੰਘ ਬਿੱਟੂ, ਰਣਜੀਤ ਸਿੰਘ ਪਨਾਗ, ਸਲੀਮ ਗਗਰੀ, ਦਲਜੀਤ ਵਿਰਕ, ਪ੍ਰਮੋਦ ਸਿੰਗਲਾ, ਗੁਰਮੀਤ ਸਿੰਘ, ਗੋਲਡੀ ਘੁੰਮਣ, ਕੰਨੁ ਸ਼ਰਮਾ, ਸੁਖਵਿੰਦਰ ਬੇਦੀ, ਜੱਸੀ ਧੀਮਾਨ, ਸਲਮਾਨ ਖਾਨ, ਜਗਦੀਪ ਸਿੰਘ ਦੀਪ, ਸਤਪਾਲ ਲੋਧੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਹਾਜ਼ਰ ਸਨ।
ਨਗਰ ਕੌਂਸਲ ਗੋਬਿੰਦਗੜ੍ਹ ਦੇ ਵਿਹੜੇ 'ਚ ਸ. ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
ਨਗਰ ਕੌਂਸਲ ਗੋਬਿੰਦਗੜ੍ਹ ਦੇ ਵਿਹੜੇ ਵਿਚ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦੋਂਕਿ ਸਮਾਗਮ ਦੀ ਪ੍ਰਧਾਨਗੀ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕੀਤੀ। ਸਮਾਗਮ ਦੌਰਾਨ ਗਾਇਕ ਰਾਮ ਸਿੰਘ ਅਲਵੇਲਾ, ਦੇਸ਼ ਭਗਤ ਯੂਨੀਵਰਸਿਟੀ ਅਤੇ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦੀਆਂ ਵਿਦਿਆਰਥਣਾਂ ਨੇ ਦੇਸ਼ ਭਗਤੀ ਗੀਤ ਗਾਏ। ਇਸ ਮੌਕੇ ਵਿਧਾਇਕ ਗੈਰੀ ਬੜਿੰਗ ਤੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਸ. ਭਗਤ ਸਿੰਘ ਦੀ ਤਸਵੀਰ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਸਮਾਗਮ ਵਿਚ ਨਗਰ ਕੌਂਸਲ ਦੇ ਉਪ ਪ੍ਰਧਾਨ ਅਸ਼ੋਕ ਸ਼ਰਮਾ, ਕਾਰਜਸਾਧਕ ਅਫ਼ਸਰ ਕੁਲਬੀਰ ਸਿੰਘ ਬਰਾੜ, ਕੌਂਸਲਰ ਪੁਨੀਤ ਗੋਇਲ, ਰਾਧਿਕਾ ਵਰਮਾ, ਪਰਮਜੀਤ ਵਾਲੀਆ, ਸਾਬਕਾ ਕੌਂਸਲਰ ਰਾਹੁਲ ਸੋਫਤ, 'ਆਪ' ਆਗੂ ਕ੍ਰਿਸ਼ਨ ਕੁਮਾਰ ਬੌਵੀ ਵਰਮਾ, ਓਂਕਾਰ ਚੌਹਾਨ, ਕਿਸ਼ੋਰ ਚੰਦ ਖੰਨਾ, ਗੁਰਮੀਤ ਸਿੰਘ, ਕਨੂੰ ਸ਼ਰਮਾ, ਬਲਦੇਵ ਸ਼ਰਮਾ, ਸੰਦੀਪ ਕੁਮਾਰ ਸੁਪਰਡੈਂਟ ਸੈਨੀਟੇਸ਼ਨ, ਰਘਵੀਰ ਸਿੰਘ ਸੈਨੇਟਰੀ ਇੰਸਪੈਕਟਰ, ਕੇਵਲ ਸਿੰਘ, ਹਰਪ੍ਰੀਤ ਸਿੰਘ ਕਮਿਊਨਿਟੀ ਫੈਸੀਲੀਟੇਟਰ, ਦਵਿੰਦਰ ਸਿੰਘ ਮੰਡੇਰ, ਸੋਮਨਾਥ, ਸਮੂਹ ਦਫ਼ਤਰੀ ਸਟਾਫ਼ ਅਤੇ ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਸ਼ਾਮਿਲ ਸਨ।
ਸੀ.ਪੀ.ਆਈ. ਨੇ ਉਤਸ਼ਾਹ ਨਾਲ ਮਨਾਇਆ ਸ. ਭਗਤ ਸਿੰਘ ਦਾ ਜਨਮ ਦਿਵਸ
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਮੰਡੀ ਗੋਬਿੰਦਗੜ੍ਹ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸਿਮਰਤ ਕੌਰ ਝਾਂਮਪੁਰ ਨੇ ਕਿਹਾ ਕਿ ਸਾਨੂੰ ਸ. ਭਗਤ ਸਿੰਘ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ 'ਤੇ ਪਹਿਰਾ ਦੇਣਾ ਪਵੇਗਾ। ਇਸ ਮੌਕੇ ਕਾਮਰੇਡ ਸ਼ਿੰਗਾਰਾ ਸਿੰਘ ਹਰਗਣਾਂ, ਪਰਮਜੀਤ ਸਿੰਘ, ਪਰਮਿੰਦਰ ਸਿੰਘ ਬਡਲਾ, ਬਲਵਿੰਦਰ ਸਿੰਘ, ਕਾਮਰੇਡ ਪ੍ਰਗਟ ਸਿੰਘ ਝਾਂਮਪੁਰ, ਸੋਨੀਆ ਠਾਕੁਰ, ਦਰਸ਼ਨ ਸਿੰਘ, ਲਛਮਣ ਸਿੰਘ ਛਿੱਬਰ ਤੋਂ ਇਲਾਵਾ ਹੋਰ ਸਾਥੀ ਵੀ ਸ਼ਾਮਿਲ ਸਨ।
ਵਿਧਾਇਕ ਹੈਪੀ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਰੈਲੀ ਰਵਾਨਾ
ਬਸੀ ਪਠਾਣਾਂ, (ਰਵਿੰਦਰ ਮੌਦਗਿਲ)-ਵਿਧਾਇਕ ਰੁਪਿੰਦਰ ਸਿੰਘ ਹੈਪੀ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਰੈਲੀ ਨੂੰ ਰਵਾਨਾ ਕੀਤਾ ਗਿਆ। ਰੈਲੀ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਆਈ.ਟੀ.ਆਈ., ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ, ਲੜਕੀਆਂ) ਅਤੇ ਲਾਲਾ ਲਾਜਪਤ ਰਾਏ ਸਕੂਲ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵਿਧਾਇਕ ਹੈਪੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਛੋਟੀ ਉਮਰ ਵਿਚ ਹੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੱਤਾ। ਉਨ੍ਹਾਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਲ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖ਼ਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਰੂਪਪ੍ਰੀਤ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਅਸ਼ੋਕ ਕੁਮਾਰ, ਤਹਿਸੀਲਦਾਰ ਅਵਤਾਰ ਸਿੰਘ ਜੰਗੂ, ਐੱਸ.ਅੱੈਚ.ਓ. ਹਰਵਿੰਦਰ ਸਿੰਘ, ਪੰਚਾਇਤ ਸਕੱਤਰ ਦਲਵੀਰ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਕੌਂਸਲਰ ਰਾਜ ਕੁਮਾਰ ਪੁਰੀ, ਸੋਸ਼ਲ ਮੀਡੀਆ ਇੰਚਾਰਜ ਇੰਦਰਜੀਤ ਇੰਦਰੀ, ਰਣਜੀਤ ਸਿੰਘ ਜੌਹਰ, ਜੋਗੀ, ਕੁਲਦੀਪ ਸਿੰਘ ਬਲੱਗਣ, ਕਸ਼ਮੀਰ ਸਿੰਘ, ਰਵੀ ਜੋਗੀ ਪ੍ਰਧਾਨ ਵਪਾਰ ਵਿੰਗ, ਰਾਹੁਲ ਕੁਮਾਰ ਜ਼ਿਲ੍ਹਾ ਮੀਤ ਪ੍ਰਧਾਨ ਵਪਾਰ ਵਿੰਗ, ਅਮਰਜੀਤ ਸਿੰਘ ਮੀਰਾਂ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ, ਕਸ਼ਮੀਰ ਸਿੰਘ ਸਰਕਲ ਇੰਚਾਰਜ, ਹਰਪ੍ਰੀਤ ਧੀਮਾਨ, ਮਿੰਟੂ ਬਾਜਵਾ, ਅਮਰਿੰਦਰ ਸਿੰਘ, ਅਮਰੀਕ ਸਿੰਘ, ਸੁੱਖੀ ਬੈਦਵਾਨ, ਹੈਪੀ ਚੈਨਨ, ਅੰਮ੍ਰਿਤ ਬਾਜਵਾ ਨਾਲ ਹੋਰ ਪਤਵੰਤੇ ਵੀ ਮੌਜੂਦ ਸਨ।
ਸੰਤ ਹਰਨਾਮ ਸਿੰਘ ਸਕੂਲ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
ਸੰਤ ਹਰਨਾਮ ਸਿੰਘ ਪਬਲਿਕ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫ਼ਰੰਟ ਪੰਜਾਬ ਦੇ ਫਾਊਂਡਰ ਚੇਅਰਮੈਨ ਡਾ. ਐੱਮ.ਐੱਸ. ਰੋਹਟਾ ਤੇ ਸੂਬਾ ਪ੍ਰਧਾਨ ਡਾ. ਜਗਦੀਸ਼ ਸਿੰਘ ਬਾਜਵਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ। ਅਧਿਆਪਕਾ ਅਮਨਦੀਪ ਕੌਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਵਲੋਂ ਵੀ ਸ. ਭਗਤ ਸਿੰਘ ਨੂੰ ਆਪਣੇ ਭਾਸ਼ਣਾਂ, ਕਵਿਤਾਵਾਂ ਅਤੇ ਦੇਸ਼ ਭਗਤੀ ਦੇ ਗੀਤਾਂ ਰਾਹੀਂ ਸ਼ਰਧਾਂਜਲੀ ਅਰਪਿਤ ਕੀਤੀ।
ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਨੇ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
ਅਮਲੋਹ, (ਕੇਵਲ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਉਨ੍ਹਾਂ ਦੀ ਤਸਵੀਰ ਉੱਪਰ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਅਲਾਦਾਦਪੁਰ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਘੁੱਲੂਮਾਜਰਾ, ਜਰਨਲ ਸਕੱਤਰ ਸਤਿੰਦਰ ਸੂਦ, ਪ੍ਰਿਥੀਪਾਲ ਸਿੰਘ ਕੈਸ਼ੀਅਰ, ਰਾਕੇਸ਼ ਸ਼ਾਹੀ, ਕੰਵਲਜੀਤ ਸਿੰਘ ਖ਼ਾਲਸਾ, ਰਵੀਇੰਦਰ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਸੋਨੂੰ, ਹਰਜੋਤ ਸਿੰਘ ਰਤੀਆ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਸ. ਭਗਤ ਸਿੰਘ ਦੇ ਜਨਮ ਦਿਵਸ 'ਤੇ ਨੌਜਵਾਨ ਖੱਟਕੜ ਕਲਾਂ ਲਈ ਰਵਾਨਾ ਹੋਏ
ਡੀ.ਵਾਈ.ਐਫ.ਆਈ. ਵਲੋਂ ਅਮਲੋਹ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਤਸਵੀਰ ਉੱਪਰ ਫੁੱਲ ਭੇਟ ਕਰਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ ਤੇ ਲੱਡੂ ਵੀ ਵੰਡੇ ਗਏ। ਉੱਥੇ ਹੀ ਇਸ ਮੌਕੇ ਵੱਡੀ ਗਿਣਤੀ ਨੌਜਵਾਨ ਕਾਮਰੇਡ ਹਰਿੰਦਰ ਸਿੰਘ ਤੂਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਲਈ ਰਵਾਨਾ ਹੋਏ। ਇਸ ਮੌਕੇ ਸੁਖਚੈਨ ਸਿੰਘ, ਜਸਪ੍ਰੀਤ ਸਿੰਘ, ਗੁਰਮਨ ਸਿੰਘ ਤੂਰ, ਮਨਦੀਪ ਸਿੰਘ, ਉਂਕਾਰ ਸਿੰਘ, ਅਰਸ਼ਦੀਪ ਸਿੰਘ, ਨਵਾਬ ਖਾਨ, ਸਹਿਬਾਜ, ਤਰਸੇਮ ਸਿੰਘ, ਸਵਰਨਜੀਤ ਸਿੰਘ ਆਦਿ ਮੌਜੂਦ ਸਨ।
ਅਮਲੋਹ ਲੜਕੇ ਸਕੂਲ ਵਿਖੇ ਸ. ਭਗਤ ਸਿੰਘ ਦੇ ਜਨਮ ਦਿਵਸ ਮੌਕੇ ਕਰਵਾਏ ਵੱਖ-ਵੱਖ ਮੁਕਾਬਲੇ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਅਮਲੋਹ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਪ੍ਰਿੰਸੀਪਲ ਅਰਚਨਾ ਮਹਾਜਨ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਕੁਆਰਡੀਨੇਟਰ ਧਰਮ ਸਿੰਘ ਰਾਈਏਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸ. ਭਗਤ ਸਿੰਘ ਦੀ ਜੀਵਨੀ ਬਾਰੇ ਲੇਖ, ਪੋਸਟਰ, ਕਵਿਤਾ ਉਚਾਰਨ, ਭਾਸ਼ਣ ਤੇ ਫੈਂਸੀ ਡਰੈੱਸ ਦੇ ਮੁਕਾਬਲੇ ਕਰਵਾਏ ਗਏ। ਕਵਿਤਾ ਉਚਾਰਨ ਵਿਚ ਰਵਿੰਦਰ ਸਿੰਘ ਪਹਿਲੇ, ਬਲਜੀਤ ਸਿੰਘ ਦੂਸਰੇ ਤੇ ਸਾਹਿਬ ਪ੍ਰੀਤ ਸਿੰਘ ਤੀਸਰੇ ਸਥਾਨ ਤੇ ਰਹੇ। ਪੋਸਟਰ ਮੁਕਾਬਲੇ ਵਿਚ ਰੋਹਿਤ ਕੁਮਾਰ ਪਹਿਲੇ, ਅਮਿੱਤ ਕੁਮਾਰ ਦੂਸਰੇ, ਰੋਹਿਤ ਤੀਸਰੇ ਸਥਾਨ ਤੇ ਰਿਹਾ। ਫੈਂਸੀ ਡਰੈੱਸ ਵਿਚ ਸਾਹਿਬ ਵੀਰ ਸਿੰਘ ਪਹਿਲੇ, ਸਿਮਰਤਪਾਲ ਸਿੰਘ ਦੂਸਰੇ, ਹਰਮਨਦੀਪ ਸਿੰਘ ਤੇ ਪ੍ਰਿਤਪਾਲ ਸਿੰਘ ਤੀਸਰੇ ਸਥਾਨ ਤੇ ਰਹੇ। ਮੁਕਾਬਲਿਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਸ਼ਣ ਸਟਾਫ਼ ਤੇ ਵਿਦਿਆਰਥੀਆਂ ਨੂੰ ਸੁਣਿਆ। ਮੁਕਾਬਲਿਆਂ ਦੀ ਜੱਜਮੈਂਟ ਹਰਵਿੰਦਰ ਸਿੰਘ ਭੱਟੋਂ, ਰੰਜੂ ਬਾਲਾ, ਸਤਵਿੰਦਰ ਸਿੰਘ, ਨੰਦਿਤਾ ਬਹਿਲ, ਕੁਲਵਿੰਦਰ ਕੌਰ, ਮਨਜੀਤ ਕੌਰ, ਸੀਮਾ ਰਾਣੀ, ਮੀਨੂੰ ਪਜਨੀ ਨੇ ਨਿਭਾਈ। ਇਸ ਮੌਕੇ ਲੈਕਚਰਾਰ ਜਸਵੀਰ ਸਿੰਘ ਮਠਾੜੂ, ਦਲਬੀਰ ਸਿੰਘ ਸੰਧੂ, ਦਵਿੰਦਰ ਸਿੰਘ ਰਹਿਲ, ਕੁਲਵੰਤ ਸਿੰਘ, ਮਨਦੀਪ ਸਿੰਘ ਖੰਨਾ, ਰਾਜਿੰਦਰ ਸਿੰਘ, ਬਲਬੀਰ ਸਿੰਘ ਖੰਨਾ, ਅਮਰੀਕ ਸਿੰਘ, ਇਸ਼ਵਰ ਚੰਦਰ, ਸਿਮਰਨ ਸਿੰਘ, ਭੁਪਿੰਦਰ ਸਿੰਘ, ਕਲਪਨਾ, ਕਿਰਨ ਬਾਲਾ, ਸਰੀਤਾ, ਜਗਦੀਪ ਕੌਰ, ਹਰਮਿੰਦਰ ਕੌਰ, ਮਨੀਸ਼ਾ, ਪਰਮਜੀਤ ਕੌਰ ਤੇ ਪੂਜਾ ਆਦਿ ਹਾਜ਼ਰ ਸਨ।
ਸੰਘੋਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
ਸੰਘੋਲ, (ਗੁਰਨਾਮ ਸਿੰਘ ਚੀਨਾ)-ਗ੍ਰਾਮ ਪੰਚਾਇਤ ਸੰਘੋਲ ਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਸੰਘੋਲ ਵਲੋਂ ਸਾਂਝੇ ਤੌਰ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸ. ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਈ ਤੇ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਣ ਲਈ ਸਹੁੰ ਵੀ ਚੁੱਕੀ ਗਈ। ਇਸ ਮੌਕੇ ਸਰਪੰਚ ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਜਸਬੀਰ ਸਿੰਘ, ਕਪਿਲ ਰਾਣਾ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੈੱਲਫੇਅਰ ਦੇ ਪ੍ਰਧਾਨ ਬਿਕਰਮ ਸਿੰਘ, ਅਸ਼ੋਕ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਮਾਸਟਰ ਬਲਬੀਰ ਸਿੰਘ ਧਿਆਨੂੰ ਮਾਜਰਾ, ਕਮਲਜੀਤ ਸਿੰਘ ਤੇ ਪ੍ਰੇਮ ਸਿੰਘ ਆਦਿ ਹਾਜ਼ਰ ਸਨ।
ਖੰਟ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਬਲਾਕ ਖਮਾਣੋਂ ਤੇ ਬਸੀ ਪਠਾਣਾਂ ਦੇ ਵਰਕਰਾਂ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਪਿੰਡ ਖੰਟ ਦੀ ਵਾਟਰ ਵਰਕਸ 'ਤੇ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਸ. ਭਗਤ ਸਿੰਘ ਵਲੋਂ ਦਰਸਾਏ ਮਾਰਗ 'ਤੇ ਚੱਲਣ ਦਾ ਪ੍ਰਣ ਕੀਤਾ। ਇਸ ਮੌਕੇ ਹਰਦੀਪ ਸਿੰਘ ਸਿੱਧੂਪੁਰ, ਦਵਿੰਦਰ ਸਿੰਘ ਖੰਟ, ਗੁਰਪਾਲ ਸਿੰਘ ਲੋਹਾਰੀ, ਸੁਖਦੇਵ ਸਿੰਘ, ਸੁੱਖੀ ਬਦੇਸ਼ਾਂ, ਸੋਨੂੰ, ਕੁਲਵੀਰ ਸਿੰਘ ਆਦਿ ਹਾਜ਼ਰ ਸਨ।'ਆਪ' ਤੇ ਨਗਰ ਕੌਂਸਲ ਗੋਬਿੰਦਗੜ੍ਹ ਵਲੋਂ ਸਾਂਝੇ ਤੌਰ 'ਤੇ ਸ. ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਮਾਗਮ

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਬਲਾਕ ਖਮਾਣੋਂ ਤੇ ਬਸੀ ਪਠਾਣਾਂ ਦੇ ਵਰਕਰਾਂ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਪਿੰਡ ਖੰਟ ਦੀ ਵਾਟਰ ਵਰਕਸ 'ਤੇ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਸ. ਭਗਤ ਸਿੰਘ ਵਲੋਂ ਦਰਸਾਏ ਮਾਰਗ 'ਤੇ ਚੱਲਣ ਦਾ ਪ੍ਰਣ ਕੀਤਾ। ਇਸ ਮੌਕੇ ਹਰਦੀਪ ਸਿੰਘ ਸਿੱਧੂਪੁਰ, ਦਵਿੰਦਰ ਸਿੰਘ ਖੰਟ, ਗੁਰਪਾਲ ਸਿੰਘ ਲੋਹਾਰੀ, ਸੁਖਦੇਵ ਸਿੰਘ, ਸੁੱਖੀ ਬਦੇਸ਼ਾਂ, ਸੋਨੂੰ, ਕੁਲਵੀਰ ਸਿੰਘ ਆਦਿ ਹਾਜ਼ਰ ਸਨ।

ਖਮਾਣੋਂ ਵਿਖੇ 'ਸੀਨੀਅਰ ਸਿਟੀਜ਼ਨ ਦਿਵਸ' 1 ਨੂੰ ਮਨਾਇਆ ਜਾਵੇਗਾ

ਖਮਾਣੋਂ, 28 ਸਤੰਬਰ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ ਸੇਵਾਮੁਕਤ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਵਲੋਂ ਮੀਟਿੰਗ 'ਚ ਲਏ ਗਏ ਫ਼ੈਸਲੇ ਅਨੁਸਾਰ 1 ਅਕਤੂਬਰ 2022 ਨੂੰ 'ਸੀਨੀਅਰ ਸਿਟੀਜ਼ਨ ਦਿਵਸ' ਮਨਾਉਣ ਦਾ ਫ਼ੈਸਲਾ ਲਿਆ ਗਿਆ | ਜਾਣਕਾਰੀ ...

ਪੂਰੀ ਖ਼ਬਰ »

ਖਮਾਣੋਂ ਦੀ ਧੀਆਂ ਨੇ ਜ਼ਿਲ੍ਹਾ ਪੱਧਰੀ 'ਖੇਡਾਂ ਵਤਨ ਪੰਜਾਬ ਦੀਆਂ' 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਖਮਾਣੋਂ, 28 ਸਤੰਬਰ (ਮਨਮੋਹਨ ਸਿੰਘ ਕਲੇਰ)-'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਜ਼ੋਨ ਖਮਾਣੋਂ ਦੇ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ 'ਚ ਕ੍ਰਮਵਾਰ ਸੋਨਾ, ਚਾਂਦੀ ਤੇ ਕਾਂਸੇ ਦੇ ਤਗਮੇ ਜਿੱਤੇ | ਲਿਖਤੀ ਰੂਪ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਬਲਜਿੰਦਰ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਅਮਲੋਹ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਫੈਡਰੇਸ਼ਨ ਦੇ ਸਰਪ੍ਰਸਤ ...

ਪੂਰੀ ਖ਼ਬਰ »

ਸੀ. ਐੱਚ. ਸੀ. ਚਨਾਰਥਲ ਕਲਾਂ ਵਿਖੇ 'ਵਿਸ਼ਵ ਰੇਬੀਜ਼' ਦਿਵਸ ਮੌਕੇ ਕੀਤਾ ਜਾਗਰੂਕ

ਜਖਵਾਲੀ, 28 ਸਤੰਬਰ (ਨਿਰਭੈ ਸਿੰਘ)-ਸਿਵਲ ਸਰਜਨ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਐੱਚ.ਸੀ. ਚਨਾਰਥਲ ਕਲਾਂ ਅਧੀਨ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮਿੰਦਰ ਕੌਰ ਦੀ ਅਗਵਾਈ 'ਚ ਆਮ ਲੋਕਾਂ ਨੂੰ ਹਲ਼ਕਾਅ ਦੀ ਬਿਮਾਰੀ ਪ੍ਰਤੀ ਸੁਚੇਤ ਕਰਨ ਸਬੰਧੀ 'ਵਿਸ਼ਵ ...

ਪੂਰੀ ਖ਼ਬਰ »

ਠੇਕੇ ਦੇ ਗੱਲੇ 'ਚੋਂ ਨਾਮਾਲੂਮ ਵਿਅਕਤੀਆਂ ਵਲੋਂ 18 ਹਜ਼ਾਰ ਰੁਪਏ ਚੋਰੀ

ਖਮਾਣੋਂ, 28 ਸਤੰਬਰ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਠੇਕੇ ਦੇ ਗੱਲੇ 'ਚੋਂ 18 ਹਜ਼ਾਰ ਰੁਪਏ ਨਕਦੀ ਚੋਰੀ ਕਰਨ ਦੇ ਕਥਿਤ ਦੋਸ਼ ਹੇਠ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਮੁਦਈ ਸੰਜੇ ਕੁਮਾਰ ਵਾਸੀ ਉੱਤਰ ਪ੍ਰਦੇਸ਼ ਨੇ ...

ਪੂਰੀ ਖ਼ਬਰ »

ਸਾਨੂੰ ਸ਼ਹੀਦਾਂ ਦੀ ਸੋਚ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ-ਵਿਧਾਇਕ ਗੈਰੀ ਬੜਿੰਗ

ਅਮਲੋਹ, 28 ਸਤੰਬਰ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਮੋਮਬਤੀ ਮਾਰਚ ਨਾਭਾ ਚੌਂਕ ਅਮਲੋਹ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਮਲੋਹ ਤੱਕ ਕੱਢਿਆ ਗਿਆ | ਇਸ ਮਾਰਚ ਵਿਚ ਹਲਕਾ ...

ਪੂਰੀ ਖ਼ਬਰ »

ਬਰਗਾੜੀ ਮੋਰਚੇ 'ਚ 1 ਅਕਤੂਬਰ ਤੋਂ ਗਿ੍ਫ਼ਤਾਰੀਆਂ ਦੇਣ ਵਾਲੇ ਜਥਿਆਂ ਦਾ ਐਲਾਨ

ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਵਾਉਣ ਤੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਲਈ ਪਿਛਲੇ ਵਰ੍ਹੇ 1 ਜੁਲਾਈ ਤੋਂ ਸ਼ੁਰੂ ਕੀਤੇ ਬਰਗਾੜੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

Powered by REFLEX