ਲੋਪੋਕੇ, 28 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਕਸਬਾ ਲੋਪੋਕੇ ਦਾ ਇਕਲੌਤਾ ਹਸਪਤਾਲ ਜੋ ਬਾਰਡਰ ਬੈਲਟ ਦੇ 150 ਤੋਂ ਵੱਧ ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਇਹ ਹਸਪਤਾਲ ਖ਼ੁਦ ਆਧੁੁਨਿਕ ਸਹੂਲਤਾਂ ਤੋਂ ਸੱਖਣਾ ਹੈ | ਬੜੇ ਸਿਤਮ ਦੀ ਗੱਲ ਹੈ ਕਿ ਹੁਣ ਤੱਕ ਇਹ ਹਸਪਤਾਲ ਸਿਰਫ਼ 25 ਬੈੱਡ ਦਾ ਹੈ | ਹਸਪਤਾਲ ਵਿਚ ਰੋਜ਼ਾਨਾ ਸੈਂਕੜੇ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ | ਹਸਪਤਾਲ ਵਿਚ ਹੱਡੀਆਂ, ਨੱਕ, ਕੰਨ, ਗਲੇ, ਦਿਲ, ਗਾਇਨੀ, ਸਰਜਨ ਆਦਿ ਡਾਕਟਰਾਂ ਦੀ ਘਾਟ ਹੈ | ਦੂਰਬੀਨ ਨਾਲ ਆਪ੍ਰੇਸ਼ਨ, ਸੀ.ਟੀ. ਸਕੈਨ, ਐਮ.ਆਰ.ਆਈ., ਕਲਰ ਐਕਸਰੇ, ਅਲਟਰਾਸਾਊਾਡ, ਖ਼ੂਨ ਚੜ੍ਹਾਉਣ ਆਦਿ ਸਹੂਲਤਾਂ ਦੀ ਵੱਡੀ ਕਮੀ ਹੈ | ਸਰਕਾਰੀ ਹੁੁਕਮ 'ਤੇ ਮਰੀਜ਼ ਨੂੰ ਪਰਚੀ ਕੰਪਿਊਟਰ 'ਤੇ ਆਨਲਾਈਨ ਦਿੱਤੀ ਜਾਂਦੀ ਹੈ, ਕਈ ਵਾਰ ਤਕਨੀਕੀ ਖ਼ਰਾਬੀ ਹੋਣ ਕਾਰਨ ਲਾਈਨ 'ਚ ਲੱਗੇ ਮਰੀਜ਼ਾਂ ਦਾ ਬੁਰਾ ਹਾਲ ਹੋ ਜਾਂਦਾ ਹੈ | ਐਮਰਜੈਂਸੀ 'ਚ ਆਏ ਮਰੀਜ਼ਾਂ ਨੂੰ ਇੱਥੇ ਪੂਰੀਆਂ ਸਹੂਲਤਾਂ ਨਾ ਮਿਲਣ ਕਾਰਨ ਜ਼ਿਆਦਾਤਰ ਲੋਕ ਪ੍ਰਾਈਵੇਟ ਜਾਂ ਮਹਿੰਗੇ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਮਜਬੂਰ ਹੁੰਦੇ ਹਨ | ਕਈ ਮਰੀਜ਼ਾਂ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਜਾਂਦਾ ਹੈ | ਇੱਥੇ ਹੀ ਬੱਸ ਨਹੀਂ ਪਿਛਲੀ ਕਾਂਗਰਸ ਸਰਕਾਰ ਦੇ ਰਾਜ 'ਚ ਹਲਕੇ ਦੇ ਕੈਬਨਿਟ ਮੰਤਰੀ ਨੇ ਆਪਣਾ ਪਲੇਠਾ ਦੌਰਾ ਇਸ ਹਸਪਤਾਲ 'ਚ ਕੀਤਾ ਸੀ | ਇਸ ਹਸਪਤਾਲ ਨੂੰ 50 ਬੈੱਡ ਦਾ ਬਣਾ ਕੇ ਪੂਰੀਆਂ ਸਹੂਲਤਾਂ ਨਾਲ ਲੈਸ ਕਰਨ ਦਾ ਐਲਾਨ ਵੀ ਕੀਤਾ ਪਰ ਕਰੀਬ ਸਰਕਾਰ ਦੇ ਸਾਢੇ ਚਾਰ ਸਾਲ ਦੇ ਸ਼ਾਸਨ ਕਾਲ ਦੌਰਾਨ 6 ਜਨਵਰੀ 2022 ਚੋਣ ਜ਼ਾਬਤੇ ਤੋਂ ਕਰੀਬ ਦੋ ਦਿਨ ਪਹਿਲਾਂ ਇਸ ਹਸਪਤਾਲ ਨੂੰ 20 ਕਰੋੜ ਦੀ ਲਾਗਤ ਨਾਲ ਸਬ-ਡਵੀਜ਼ਨਲ ਹਸਪਤਾਲ ਨੂੰ ਅਪਗ੍ਰੇਡੇਸ਼ਨ ਕਰਨ, ਹਸਪਤਾਲ 'ਚ 17 ਸਪੈਸ਼ਲਿਸਟ ਡਾਕਟਰ, ਬਲੱਡ ਬੈਂਕ, ਅਲਟਰਾਸਾਊਾਡ, ਐਕਸਰੇ, 24 ਘੰਟੇ ਐਮਰਜੈਂਸੀ ਸੇਵਾਵਾਂ ਤੇ 50 ਬੈੱਡ ਨਾਲ ਸਿਜ਼ੇਰੀਅਨ ਆਪ੍ਰੇਸ਼ਨਾਂ ਆਦਿ ਨਾਲ ਸਹੂਲਤਾਂ ਨਾਲ ਲੈਸ ਕਰਨ ਦਾ ਨੀਂਹ ਪੱਥਰ ਰੱਖ ਕੇ ਆਪਣਾ ਵਾਅਦਾ ਪੂਰਾ ਕੀਤਾ ਗਿਆ ਪਰ ਬਾਅਦ 'ਚ ਹਸਪਤਾਲ ਦਾ ਕੰਮ ਠੰਢੇ ਬਿਸਤਰੇ ਵਿਚ ਪੈ ਗਿਆ | ਹੁਣ ਪੰਜਾਬ 'ਚ 'ਆਪ' ਸਰਕਾਰ ਬਣ ਗਈ, ਹਸਪਤਾਲ ਨੂੰ ਵੱਡਾ ਹਸਪਤਾਲ ਕਰਨ ਦਾ ਕਾਰਜ ਅਜੇ ਤੱਕ ਸ਼ੁਰੂ ਨਹੀਂ ਹੋਇਆ | ਇਸ ਸੰਬੰਧੀ ਹਲਕਾ ਰਾਜਾਸਾਂਸੀ ਤੋਂ 'ਆਪ' ਦੇ ਸੀਨੀਅਰ ਆਗੂ ਤੇ ਪਨਗ੍ਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੇ ਕਿਹਾ ਕਿ ਇਸ ਹਸਪਤਾਲ ਨੂੰ ਅਪਗ੍ਰੇਡ ਕੀਤਾ ਗਿਆ, ਪਰ ਅਜੇ ਤੱਕ ਹਸਪਤਾਲ ਦਾ ਕੰਮ ਸ਼ੁਰੂ ਨਹੀਂ ਹੋਇਆ | ਇਸ ਵਿਚ ਜੋ ਸਹੂਲਤਾਂ ਲਾਗੂ ਹੋਣਗੀਆਂ ਉਸ ਸੰਬੰਧੀ ਮੰਤਰੀ ਦੇ ਧਿਆਨ ਹਿੱਤ ਲਿਆ ਕੇ ਆਉੁਣ ਵਾਲੇ ਦਿਨਾਂ ਵਿਚ ਹੀ ਹਸਪਤਾਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ | ਮਰੀਜ਼ਾਂ ਨੂੰ ਪਰਚੀ ਲੈਣ ਲਈ ਜੋ ਮੁਸ਼ਕਿਲ ਆ ਰਹੀ ਹੈ, ਉੁਸ ਸੰਬੰਧੀ ਸਟਾਫ਼ ਨੂੰ ਕਿਹਾ ਹੈ ਕਿ ਕੰਪਿਉਟਰ 'ਚ ਤਕਨੀਕੀ ਖ਼ਰਾਬੀ ਹੋਣ 'ਤੇ ਹੱਥ ਲਿਖਤ ਪਰਚੀ ਦੇ ਦਿੱਤੀ ਜਾਵੇ ਤੇ ਬਾਅਦ 'ਚ ਉਸ ਨੂੰ ਆਨਲਾਈਨ ਕੀਤਾ ਜਾਵੇ |
ਹਰਸ਼ਾ ਛੀਨਾ, 28 ਸਤੰਬਰ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੀ 'ਦੀ ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ' ਵਿਖੇ ਮਿੱਲ ਦੀ ਹਿੱਸੇਦਾਰਾਂ ਤੇ ਗੰਨਾ ਕਾਸ਼ਤਕਾਰਾਂ ਦਾ ਛੇਵਾਂ ਸਾਲਾਨਾ ਆਮ ਇਜਲਾਸ ਬੁਲਾਇਆ ਗਿਆ ਜਿਸ ਵਿਚ ਮਿੱਲ ਦੇ ਸਮੂਹ ਹਿੱਸੇਦਾਰਾਂ ਤੋਂ ਇਲਾਵਾ ...
ਅਜਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਦਿਨੀਂ ਪੰਜਾਬ ਭਰ 'ਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਮੰਡੀਆਂ ਵਿਚ ਝੋਨੇ ਦੀ ਆਮਦ ਇਕਦਮ ਵਧ ਗਈ ਹੈ | ਸਰਹੱਦੀ ਖੇਤਰ ਦੀ ਪ੍ਰਮੁੱਖ ਦਾਣਾ ਮੰਡੀ ਅਜਨਾਲਾ ਵਿਖੇ ਵੀ ਅੱਜ ਵੱਡੀ ਗਿਣਤੀ 'ਚ ਕਿਸਾਨ ਆਪਣੀ ਅਗੇਤੀ ਕਿਸਮ ...
ਨਵਾਂ ਪਿੰਡ, 28 ਸਤੰਬਰ (ਜਸਪਾਲ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ 3 ਅਕਤੂਬਰ ਨੂੰ ਰੇਲ ਰੋਕੂ ਪ੍ਰੋਗਰਾਮਾਂ ਦੇ ਚੱਲਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਚਰਨ ਸਿੰਘ ਚੱਬਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਤੇ ਜ਼ਿਲ੍ਹਾ ...
ਗੱਗੋਮਾਹਲ, 28 ਸਤੰਬਰ (ਬਲਵਿੰਦਰ ਸਿੰਘ ਸੰਧੂ)- ਸਮੇਂ ਦੀਆਂ ਸਰਕਾਰਾਂ ਵਲੋਂ ਪਿਛਲੀਆਂ ਸਰਕਾਰਾਂ ਦੀ ਭੰਡੀ ਪ੍ਰਚਾਰ ਕਰਨ ਵੇਲੇ ਕਈ ਤਰ੍ਹਾਂ ਦੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ, ਪ੍ਰੰਤੂ ਇਹ ਵਾਅਦੇ ਕਿਸ ਕਦਰ ਵਫ਼ਾ ਹੁੰਦੇ ਹਨ ਇਸ ਦਾ ਪਤਾ ਦਿਹਾਤੀ ਖੇਤਰਾਂ ਅੰਦਰ ...
ਟਾਂਗਰਾ, 28 ਸਤੰਬਰ (ਹਰਜਿੰਦਰ ਸਿੰਘ ਕਲੇਰ)- ਕੇਂਦਰੀ ਮੰਤਰੀ ਪਛੜੀਆਂ ਸ਼੍ਰੇਣੀਆਂ ਅਨੂਸੂਚਿਤ ਜਾਤੀਆਂ ਤੇ ਟ੍ਰੈਵਲ ਤੇ ਜਲ ਸਰੋਤ ਮੰਤਰੀ ਬਿਸ਼ਵੇਸ਼ਵਰ ਟੁਡੋ ਦਾ ਪੰਜਾਬ ਫੇਰੀ ਦੌਰਾਨ ਬੀ.ਜੇ.ਪੀ. ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸਰਦਿਆਲ ਸਿੰਘ ਔਲਖ, ਜ਼ਿਲ੍ਹਾ ...
ਲੋਪੋਕੇ, 28 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਕਾਰਪੋਰੇਟ ਘਰਾਣਿਆਂ, ਸਾਮਰਾਜਵਾਦੀ ਅਤੇ ਪੂੰਜੀਪਤੀਆਂ ਖ਼ਿਲਾਫ਼ ਸੰਘਰਸ਼-ਸ਼ੀਲ ਰਹਿਣ ਦੇ ਸੁਨੇਹੇ ਲਈ ਵਿਸ਼ਾਲ ਕਨਵੈਨਸ਼ਨ ...
ਹਰਸਾ ਛੀਨਾ, 28 ਸਤੰਬਰ (ਕੜਿਆਲ)- ਪ੍ਰਾਇਮਰੀ ਸਕੂਲ ਖੇਡਾਂ ਦੇ ਅੱਜ ਤਿੰਨ ਰੋਜ਼ਾ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੋਈ, ਜਿਸ ਦਾ ਰਸਮੀ ਉਦਘਾਟਨ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਚੋਗਾਵਾਂ-2 ਦਲਜੀਤ ਸਿੰਘ ਵਲੋਂ ਕੀਤਾ ਗਿਆ | ਸਥਾਨਕ ਕਾਮਰੇਡ ਅੱਛਰ ਸਿੰਘ ਛੀਨਾ ...
ਜਗਦੇਵ ਕਲਾਂ, 28 ਸਤੰਬਰ (ਸ਼ਰਨਜੀਤ ਸਿੰਘ ਗਿੱਲ)- 1984 'ਚ ਸਿੱਖ ਸੰਘਰਸ਼ (ਆਪ੍ਰੇਸ਼ਨ ਬਲਿਊ ਸਟਾਰ) ਦੌਰਾਨ ਲੰਮਾ ਸਮਾਂ ਜੋਧਪੁਰ ਦੀ ਜੇਲ੍ਹ 'ਚ ਕੈਦ ਕੱਟਣ ਵਾਲੇ ਜੁਝਾਰੂ ਆਗੂ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਵਿਖੇ ਲੰਮਾ ਸਮਾਂ ਮੈਨੇਜਰ ਵਜੋਂ ਸੇਵਾਵਾਂ ...
ਅਜਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੁੱਲ ਹਿੰਦ ਕਿਸਾਨ ਸਭਾ ਸੂਬਾ ਕਮੇਟੀ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਐੱਸ.ਡੀ.ਐੱਮ ਅਜਨਾਲਾ ਨੂੰ ਮੁੱਖ ਮੰਤਰੀ ਦੇ ਨਾਮ 'ਤੇ ਮੰਗ ਪੱਤਰ ਦਿੱਤਾ ਗਿਆ | ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜ਼ੋਰਾ ਸਿੰਘ ...
ਮਜੀਠਾ, 28 ਸਤੰਬਰ (ਜਗਤਾਰ ਸਿੰਘ ਸਹਿਮੀ)- ਕਿਰਤੀ ਕਿਸਾਨ ਯੂਨੀਅਨ ਦੇ ਮਜੀਠਾ ਤਹਿਸੀਲ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਭੋਮਾ ਨੂੰ 11 ਸਤੰਬਰ ਨੂੰ ਘਰ ਵਿਚ ਦਾਖਲ ਹੋ ਕੇ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਵਾਲੇ ਦੋਸ਼ੀਆਂ ਤੇ 15 ਦਿਨਾਂ ਤੋਂ ਵੱਧ ਸਮਾਂ ਬੀਤ ਜਾਣ 'ਤੇ ਸਿਹਤ ...
ਲੁਧਿਆਣਾ, 28 ਸਤੰਬਰ (ਪੁਨੀਤ ਬਾਵਾ)- ਆਪਣੀ ਲੜਕੀ ਨੂੰ ਮਿਲ ਕੇ ਦਿੱਲੀ ਹਵਾਈ ਅੱਡੇ ਤੋਂ ਬੱਸ 'ਚ ਸਵਾਰ ਹੋ ਕੇ ਅੰਮਿ੍ਤਸਰ ਲਈ ਰਵਾਨਾ ਹੋਣ ਵਾਲੇ ਆਸਟ੍ਰੇਲੀਆ ਤੋਂ ਆਏ ਪਤੀ-ਪਤਨੀ ਨੂੰ ਅੰਮਿ੍ਤਸਰ ਦਾ ਕਿਰਾਇਆ ਲੈਣ ਦੇ ਬਾਵਜੂਦ ਲੁਧਿਆਣਾ ਬੱਸ ਅੱਡੇ 'ਤੇ ਉਤਾਰ ਦਿੱਤਾ ...
ਵੇਰਕਾ, 28 ਸਤੰਬਰ (ਪਰਮਜੀਤ ਸਿੰਘ ਬੱਗਾ)- ਪੰਜਾਬ ਕਿਸਾਨ ਯੂਨੀਅਨ (ਰੁਡਦੂ) ਦੀ ਮੂਧਲ ਇਕਾਈ ਵਲੋਂ ਪੰਚਾਇਤ ਦੇ ਸਹਿਯੋਗ ਨਾਲ ਅਤੇ ਪਿੰਡ ਦੇ ਕਾਂਗਰਸੀ ਵਰਕਰਾਂ ਵਲੋਂ ਸ਼ਹਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਪਿੰਡ ਮੂਧਲ ਵਿਖੇ ਉਨ੍ਹਾਂ ਦੇ ਬੁੱਤ ਤੇ ...
ਰਾਮ ਤੀਰਥ, 28 ਸਤੰਬਰ (ਧਰਵਿੰਦਰ ਸਿੰਘ ਔਲਖ)- ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਅੱਡਾ ਬਾਉਲੀ ਰਾਮ ਤੀਰਥ ਰੋਡ ਅੰਮਿ੍ਤਸਰ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵਲੋਂ ਸਰਬਤ ਦੇ ਭਲੇ ਲਈ ਵਿਸ਼ੇਸ਼ ਚੁਪਹਿਰਾ ਜਪ-ਤਪ ਸਮਾਗਮ ਅਤੇ ਬਾਬਾ ਦੀਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX