ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ) - ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ-ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸੰਸਥਾ ਦੇ ਪਿ੍ੰਸੀਪਲ ਕੁਲਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਰੋਹ ਮੌਕੇ ਸਮੂਹ ਸਟਾਫ਼ ਨੇ ਭਗਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਿਜਦਾ ਕੀਤਾ | ਅਧਿਆਪਕਾਂ ਨੇ ਆਪਣੇ ਭਾਸ਼ਣਾਂ ਅਤੇ ਕਵਿਤਾਵਾਂ ਰਾਹੀਂ ਭਗਤ ਸਿੰਘ ਦੇ ਜੀਵਨ, ਸੋਚ, ਕੁਰਬਾਨੀ ਅਤੇ ਸਮੁੱਚੇ ਦੇਸ਼-ਭਗਤਾਂ ਸਦਕਾ ਮਿਲੀ ਆਜ਼ਾਦੀ ਪ੍ਰਤੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਪਿ੍ੰਸੀਪਲ ਕੁਲਦੀਪ ਕੌਰ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਮੇਤ ਹੋਰਨਾਂ ਦੇਸ਼-ਭਗਤਾਂ ਨੂੰ ਸਿਜਦਾ ਕੀਤਾ | ਇੰਦਰਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਅਧਿਆਪਕਾਂ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਖੁਦ ਵੀ ਦੇਸ਼ ਭਗਤਾਂ ਦੀਆਂ ਜੀਵਨੀਆਂ, ਉਨ੍ਹਾਂ ਦੇ ਕੰਮਾਂ ਅਤੇ ਕੁਰਬਾਨੀਆਂ ਬਾਰੇ ਵੱਧ ਤੋਂ ਵੱਧ ਪੜ੍ਹਨ ਅਤੇ ਬੱਚਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣ | ਅੰਤ ਵਿਚ ਸਮੂਹ ਸਟਾਫ਼ ਨੇ ਅਜਿਹੇ ਦੇਸ਼ ਭਗਤਾਂ ਦੀ ਕੁਰਬਾਨੀ ਅਤੇ ਸੋਚ ਨੂੰ ਯਾਦ ਰੱਖਣ ਅਤੇ ਉਨ੍ਹਾਂ ਦੇ ਦਰਸਾਏ ਹੋਏ ਰਾਹਾਂ 'ਤੇ ਚੱਲਣ ਦਾ ਪ੍ਰਣ ਕੀਤਾ |
ਜੈਤੋ, (ਗੁਰਚਰਨ ਸਿੰਘ ਗਾਬੜੀਆ)-ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ ਜਨਮ ਦਿਵਸ ਮਨਾਉਣ ਲਈ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦਾ ਇਕੱਠ ਸਥਾਨਕ ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਜਗਦੀਸ਼ ਕੁਮਾਰ ਘਣੀਆਂ ਦੀ ਦੁਕਾਨ ਦੇ ਸਾਹਮਣੇ ਹੋਇਆ | ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰ ਨੇ ਸ: ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਾ ਦੇਣਾ ਮੰਦਭਾਗਾ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਦੇਸ਼ ਦੀ ਆਜ਼ਾਦੀ ਵਿਚ ਅਹਿਮ ਯੋਗਦਾਨ ਪਾਇਆ ਪਰ ਦੇਸ਼ ਆਜ਼ਾਦ ਹੋਇਆ 75 ਸਾਲ ਬੀਤਣ ਤੋਂ ਬਾਅਦ ਵੀ ਇਨ੍ਹਾਂ ਸਰਕਾਰ ਨੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਤੁਰੰਤ ਦੇਵੇ | ਇਸ ਮੌਕੇ ਮਿਹਰ ਸਿੰਘ ਕਰੀਰਵਾਲੀ, ਸਰਪੰਚ ਭਗਵੰਤ ਸਿੰਘ ਚੈਨਾ, ਸਰਪੰਚ ਬਲਤੇਜ ਸਿੰਘ ਸੁਰਘੂਰੀ, ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਚੈਨਾ, ਸੁਖਪਾਲ ਸਿੰਘ ਪਾਲੀ, ਹਰਜੀਤ ਸਿੰਘ ਬਿਸ਼ਨੰਦੀ, ਸੇਵਾ ਸਿੰਘ ਤੇ ਹੋਰਠ ਹਾਜ਼ਰ ਸਨ |
ਫ਼ਰੀਦਕੋਟ, (ਚਰਨਜੀਤ ਸਿੰਘ ਗੋਂਦਾਰਾ)-ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ 'ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਡਰਾਇੰਗ, ਭਾਸ਼ਣ ਤੇ ਲੇਖ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਗੁਰਿੰਦਰ ਕੌਰ ਰੂਪਰਾ ਨੇ ਸ਼ਹੀਦ-ਏ ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ਸਬੰਧੀ ਸਵੇਰ ਦੀ ਸਭਾ 'ਚ ਬੱਚਿਆਂ ਨੂੰ ਜਾਣੰੂ ਕਰਵਾਇਆ ਤੇ ਤੰਦਰੁਸਤ ਜਵਾਨ ਮਿਸ਼ਨ ਤਹਿਤ ਬੱਚਿਆਂ ਨੂੰ ਪੀ.ਟੀ. ਤੇ ਕਸਰਤ ਕਰਵਾਈ ਗਈ | ਇਸ ਮੌਕੇ ਸਕੂਲ ਦਾ ਸਟਾਫ਼ ਵੀ ਹਾਜ਼ਰ ਸਨ |
ਬਾਜਾਖਾਨਾ, 28 ਸਤੰਬਰ (ਜਗਦੀਪ ਸਿੰਘ ਗਿੱਲ) - ਨਜ਼ਦੀਕੀ ਪਿੰਡ ਵਾੜਾ ਭਾਈ ਕਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਸੈਂਟਰ ਸਕੂਲ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੰਭਵਾਲੀ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਹੁਤ ਹੀ ਸ਼ਲਾਘਯੋਗ ਰਹੀ | ਬੱਚਿਆਂ ...
ਕੋਟਕਪੂਰਾ, 28 ਸਤੰਬਰ (ਮੇਘਰਾਜ) - ਪਿੰਡ ਖਾਰਾ ਦੇ ਆਂਗਨਵਾੜੀ ਸੈਂਟਰਾਂ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ 'ਤੇ ਸੀ.ਡੀ.ਪੀ.ਓ. ਦਰਸ਼ਨ ਕੌਰ ਕੋਟਕਪੂਰਾ-1 ਦੀ ਅਗਵਾਈ ਹੇਠ ਪੋਸ਼ਣ ਮਾਹ ਤਹਿਤ ਪਿੰਡ ਖਾਰਾ ਵਿਚ ਰੈਲੀ ਕੱਢੀ ਗਈ | ਇਸ ...
ਫ਼ਰੀਦਕੋਟ, 28 ਸਤੰਬਰ (ਸਰਬਜੀਤ ਸਿੰਘ)-ਸਥਾਨਕ ਫ਼ਿਰੋਜ਼ਪੁਰ ਰੋਡ 'ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਸੂਚਨਾ ਹੈ | ਪੁਲਿਸ ਵਲੋਂ ਮਿ੍ਤਕ ਦੇ ਮਾਮੇ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਕਾਰ ਸਵਾਰ ਵਿਰੁੱਧ ਮਾਮਲਾ ਦਰਜ ਕਰ ...
ਕੋਟਕਪੂਰਾ, 28 ਸਤੰਬਰ (ਮੋਹਰ ਸਿੰਘ ਗਿੱਲ) - ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਸ਼ਵਿੰਦਰ ਕੌਰ ਮੈਮੋਰੀਅਲ ਐਕਸੀਲੈਂਸ ਇਨ ਮੈਥੇਮੈਟਿਕਸ ਐਵਾਰਡ ਦੇਣ ਮੌਕੇ ਮੁੱਖ ਮਹਿਮਾਨ ਵਜੋਂ ਕੁਲਦੀਪ ਸਿੰਘ ਮਾਣੂੰਕੇ ਅਤੇ ...
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ) - ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ 2022 ਨੂੰ ਸਮਰਪਿਤ ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਵਲੋਂ ਆਲ ਇੰਡੀਆ ਸ਼ੂਟਿੰਗਬਾਲ ਟੂਰਨਾਮੈਂਟ ਫ਼ਰੀਦਕੋਟ ਵਿਖੇ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਕੌਰ ਸਿੰਘ ਸੰਧੂ ਅਤੇ ਪ੍ਰਧਾਨ ...
ਫ਼ਰੀਦਕੋਟ, 28 ਸਤੰਬਰ (ਸਰਬਜੀਤ ਸਿੰਘ)-ਇੱਥੋਂ ਦੇ ਆਈ. ਜੀ. ਦਫ਼ਤਰ ਤੇ ਕਮਿਸ਼ਨਰ ਦਫ਼ਤਰ ਨੂੰ ਜਾਂਦੀ ਟੈਲੀਫ਼ੋਨ ਦੀ ਤਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਆਦੇਸ਼ਾਂ ਤਹਿਤ ਬੀ.ਐੱਸ.ਐੱਨ.ਐੱਲ. ...
ਫ਼ਰੀਦਕੋਟ, 28 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਇਸਤਰੀ ਤੇ ਬਾਲ-ਵਿਕਾਸ ਵਿਭਾਗ ਫ਼ਰੀਦਕੋਟ ਵਲੋਂ ਪਿੰਡ ਮਹਿਮੂਆਣਾ ਵਿਖੇ ਪੋਸ਼ਣ-ਮਾਹ ਦੇ ਚੱਲਦਿਆਂ ਆਂਗਣਵਾੜੀ ਵਰਕਰਾਂ ਵਲੋਂ ਯੂਥ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਸਰਕਲ ਸੁਪਰਵਾਈਜ਼ਰ ਕਮਲਜੀਤ ਕੌਰ ...
ਕੋਟਕਪੂਰਾ, 28 ਸਤੰਬਰ (ਮੋਹਰ ਸਿੰਘ ਗਿੱਲ) - ਇਥੋਂ ਦੇ ਮੁਹੱਲਾ ਪ੍ਰੇਮ ਨਗਰ ਵਿਚ ਸਥਿਤ ਹੈਪੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਪੂਰਥਲਾ ਵਿਖੇ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ ਕੀਤਾ | ਇਸ ਦੌਰਾਨ ਵਿਦਿਆਰਥੀਆਂ ਨੇ ਲੇਜ਼ਰ ਸ਼ੋਅ, ਡਾਇਨਾਸੋਰ ਪਾਰਕ ...
ਕੋਟਕਪੂਰਾ, 28 ਸਤੰਬਰ (ਮੇਘਰਾਜ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸੀ.ਡੀ.ਪੀ.ਓ. ਕੋਟਕਪੂਰਾ-1 ਦੇ ਅਧੀਨ ਆਉਂਦੇ ਆਂਗਣਵਾੜੀ ਸੈਂਟਰ ਪਿੰਡ ਬਾਹਮਣ ਵਾਲਾ ਵਿਖੇ ਪੋਸ਼ਣ ਅਭਿਆਨ ਤਹਿਤ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਆਂਗਣਵਾੜੀ ਵਰਕਰ ਪਰਮਜੀਤ ਕੌਰ ਅਤੇ ਸਕੂਲ ਦੀ ...
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)-ਮਾਊਾਟ ਲਿਟਰਾ ਜ਼ੀ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਮਨਜੋਤ ਸਿੰਘ ਨੇ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕੁਸ਼ਤੀ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਕਰਵਾਏ ਗਏ ਮੁਕਾਬਲਿਆਂ ਵਿਚ 85 ਕਿਲੋ ਵਰਗ ਦੇ ਕੁਸ਼ਤੀ ...
ਜੈਤੋ, 28 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਗੋਬਿੰਦਗੜ੍ਹ ਬਹਮੰਤਵੀ ਸਹਿਕਾਰੀ ਸਭਾ ਲਿਮ: ਗੋਬਿੰਦਗੜ੍ਹ (ਦਬੜ੍ਹੀਖਾਨਾ) ਕਮੇਟੀ ਮੈਂਬਰਾਂ ਦੇ ਅਹੁਦੇਦਾਰ ਚੋਣ ਸਾਧੂ ਸਿੰਘ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ, ਜਿਸ ਵਿਚ ਕਰਮਿੰਦਰ ਕੌਰ ਪਤਨੀ ਇਕਬਾਲ ਸਿੰਘ ...
ਬਾਜਾਖਾਨਾ, 28 ਸਤੰਬਰ (ਜਗਦੀਪ ਸਿੰਘ ਗਿੱਲ) - ਕੌਮੀ ਸ਼ਾਹ ਮਾਰਗ ਨੰਬਰ 54 'ਤੇ ਕਸਬਾ ਬਾਜਾਖਾਨਾ ਵਿਖੇ ਬਣਿਆ ਸਰਵਿਸ ਰੋਡ 'ਤੇ ਥੋੜੇ ਜਿਹੇ ਮੀਂਹ ਕਾਰਨ ਛੱਪੜ ਬਣ ਜਾਂਦਾ ਹੈ ਅਤੇ ਰਾਹਗੀਰਾਂ ਨੂੰ ਇਸ ਜਲਥਲ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ...
ਗੁਰਦਾਸਪੁਰ, 28 ਸਤੰਬਰ (ਆਰਿਫ਼) - ਪੰਜਾਬ ਦੇ ਨੌਜਵਾਨਾਂ ਨੰੂ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਐਲਾਨ ਕਰਨ ਵਾਲੀ 'ਆਪ' ਸਰਕਾਰ ਉਨ੍ਹਾਂ ਵਿਅਕਤੀਆਂ ਨੰੂ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ ਜੋ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ 70 ਹਜ਼ਾਰ ਤੋਂ ਲੱਖ ਦੇ ...
ਕੋਟਕਪੂਰਾ, 28 ਸਤੰਬਰ (ਮੋਹਰ ਸਿੰਘ ਗਿੱਲ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਬਲਾਕ ਕੋਟਕਪੂਰਾ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਸੁਖਚੈਨ ਸਿੰਘ ਸੰਧੂ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿਖੇ ਹੋਈ, ਜਿਸ ਵਿਚ ਸਾਰੇ ਹੀ ਅਹੁਦੇਦਾਰਾਂ ਨੇ ਵੱਧ-ਚੜ੍ਹ ...
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਮੇਤ ਮਾਲਵੇ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਨੇੜਲੇ ਪਿੰਡਾਂ ਦੇ ਖੇਤਾਂ ਵਿਚੋਂ ਆਏ ਦਿਨ ਅਣਪਛਾਤੇ ਚੋਰਾਂ ਵਲੋਂ ਮੋਟਰਾਂ ਚੋਰੀ ਕੀਤੇ ਜਾਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵਲੋਂ ਮੋਟਰ ਚੋਰ ਗਰੋਹ ਨੂੰ ਗਿ੍ਫ਼ਤਾਰ ...
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ) - ਬਾਬਾ ਸ਼ੇਖ ਫ਼ਰੀਦ ਜੀ ਦੇ ਸਾਲਾਨਾ ਮੇਲੇ ਦੌਰਾਨ ਲੱਗੇ ਪੁਸਤਕ ਮੇਲੇ 'ਤੇ ਮਨਦੀਪ ਸਿੰਘ ਚਹਿਲ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੁਆਰਾ ਰਚਿਤ ਪੁਸਤਕ 'ਨਿਊਟਨ ਤੋਂ ਹਿੱਗਸ ਬੋਸੋਨ ਤੱਕ' ਲੋਕ ਅਰਪਣ ...
ਸਾਦਿਕ, 28 ਸਤੰਬਰ (ਆਰ.ਐਸ.ਧੁੰਨਾ)-ਦੀ ਸੰਗਰਾਹੂਰ ਬਹੁ ਮੰਤਵੀ ਸਹਿਕਾਰੀ ਸਭਾ ਲਿਮ: ਸੰਗਰਾਹੂਰ 'ਚੋਂ ਬੀਤੀ ਰਾਤ ਚੋਰਾਂ ਵਲੋਂ ਹਜ਼ਾਰਾਂ ਰੁਪਏ ਦਾ ਰਾਸ਼ਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਗੁਰਭੇਜ ਸਿੰਘ ਬਰਾੜ ਨੇ ...
ਫ਼ਰੀਦਕੋਟ, 28 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)-ਫ਼ਿਰੋਜ਼ਪੁਰ-ਬਠਿੰਡਾ ਰੇਲਵੇ ਮਾਰਗ 'ਤੇ ਇੱਕਾ-ਦੁੱਕਾ ਬੰਦ ਯਾਤਰੀ ਗੱਡੀਆਂ ਨੂੰ ਛੱਡ ਕੇ ਪਿਛਲੇ ਸਮੇਂ ਜ਼ਿਆਦਾਤਰ ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਦੁਬਾਰਾ ਸ਼ੁਰੂ ਹੋਣ ਨਾਲ ਜਿੱਥੇ ਸਥਾਨਕ ਰੇਲਵੇ ਸਟੇਸ਼ਨ 'ਤੇ ...
ਗਿੱਦੜਬਾਹਾ, 28 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਵਿਖੇ ਮਾਤਾ ਰਾਣੀ ਦੇ ਨਰਾਤਿਆਂ ਦੀ ਖ਼ੁਸ਼ੀ ਵਿਚ ਚੌਂਕੀ ਕਰਵਾਈ ਗਈ | ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਮਿਤ ਕੁਮਾਰ ਸ਼ਿੰਪੀ ਬਾਂਸਲ ਤੇ ਰਾਕੇਸ਼ ਗਰਗ ...
ਰੁਪਾਣਾ, 28 ਸਤੰਬਰ (ਜਗਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਗੁਰਦੁਆਰਾ ਗੁਰੂਸਰ ਰੁਪਾਣਾ ਦੇ ਦੀਵਾਨ ਹਾਲ 'ਚ ਜ਼ਿਲ੍ਹਾ ਪੱਧਰੀ ਕਿਸਾਨ ਜਾਗਿ੍ਤੀ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕੀਤੀ | ...
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਹਰਮਹਿੰਦਰ ਪਾਲ)-ਸਿਹਤ ਵਿਭਾਗ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਮਲੇਰੀਆ ਅਤੇ ਡੇਂਗੂ ਵਿਰੋਧੀ ਗਤੀਵਿਧੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ | ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ...
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ) - ਸ਼ਹਿਰ ਵਿਚ ਲਗਾਤਾਰ ਵੱਧ ਰਹੀ ਟਰੈਫਿਕ ਸਮੱਸਿਆ ਅਤੇ ਦਿਨ ਬ ਦਿਨ ਵੱਧ ਰਹੇ ਸੜਕੀ ਹਾਦਸੇ ਰੋਕਣ ਦੀ ਮੰਸ਼ਾ ਨਾਲ ਹੁਣ ਰੋਟਰੀ ਕਲੱਬ ਫ਼ਰੀਦਕੋਟ ਵਲੋਂ ਅਨੋਖੀ ਪਹਿਲ ਕਰਦੇ ਹੋਏ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਇਕ ਹਫ਼ਤਾ ...
ਫ਼ਰੀਦਕੋਟ 28 ਸਤੰਬਰ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਚੋਰੀ ਦੀ ਰੇਤਾ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਰੇਤਾ ਦੀ ਭਰੀ ਟਰਾਲੀ ਅਤੇ ਟਰੈਕਟਰ ਵੀ ਕਬਜ਼ੇ 'ਚ ਲੈ ਲਿਆ ਹੈ ਤੇ ਕਥਿਤ ਦੋਸ਼ੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX