ਤਾਜਾ ਖ਼ਬਰਾਂ


ਇਟਲੀ ਦੀ ਸਰਕਾਰ ਰਸਮੀ ਸੰਚਾਰ 'ਚ ਅੰਗਰੇਜ਼ੀ ਦੀ ਵਰਤੋਂ 'ਤੇ ਲਗਾ ਸਕਦੀ ਹੈ ਪਾਬੰਦੀ
. . .  10 minutes ago
ਰੋਮ, 2 ਅਪ੍ਰੈਲ--ਰਸਮੀ ਸੰਚਾਰ ਲਈ ਇਟਲੀ ਦੇ ਨਾਗਰਿਕਾਂ ਦੁਆਰਾ ਅੰਗਰੇਜ਼ੀ ਜਾਂ ਕਿਸੇ ਹੋਰ ਵਿਦੇਸ਼ੀ ਭਾਸ਼ਾ ਦੀ ਵਰਤੋਂ ਜਲਦੀ ਹੀ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ।ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਬ੍ਰਦਰਜ਼ ਪਾਰਟੀ ਨੇ ਨਵਾਂ ਕਾਨੂੰਨ ਪੇਸ਼ ਕੀਤਾ ਹੈ ਜਿਸ ਵਿਚ ਅਧਿਕਾਰਤ...
ਬਿਹਾਰ: ਤਾਜ਼ਾ ਝੜਪਾਂ ਤੋਂ ਬਾਅਦ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ
. . .  16 minutes ago
ਪਟਨਾ, 2 ਅਪ੍ਰੈਲ-ਬੀਤੀ ਰਾਤ ਬਿਹਾਰਸ਼ਰੀਫ ਵਿਚ ਤਾਜ਼ਾ ਝੜਪਾਂ ਤੋਂ ਬਾਅਦ ਡੀ.ਐਮ. ਨਾਲੰਦਾ ਸ਼ਸ਼ਾਂਕ ਸ਼ੁਭੰਕਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ ਹੈ। ਇਕੱਠ ਨੂੰ ਰੋਕਣ ਲਈ ਧਾਰਾ 144 ਲਗਾਈ ਗਈ ਹੈ। ਮੈਂ ਜਨਤਾ ਨੂੰ ਅਫਵਾਹਾਂ 'ਤੇ ਧਿਆਨ ਨਾ...
ਜੀ-20 ਡੈਲੀਗੇਟਸ ਨੇ ਯੋਗ ਸੈਸ਼ਨ 'ਚ ਲਿਆ ਹਿੱਸਾ
. . .  22 minutes ago
ਸਿਲੀਗੁੜੀ, 2 ਅਪ੍ਰੈਲ-ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦੇ ਦੂਜੇ ਦਿਨ ਜੀ-20 ਡੈਲੀਗੇਟਸ ਨੇ ਇਕ ਯੋਗ ਸੈਸ਼ਨ ਵਿਚ ਹਿੱਸਾ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਆਈ.ਪੀ.ਐਲ. -2023 : ਲਖਨਊ ਨੇ ਦਿੱਲੀ ਨੂੰ 50 ਦੌੜਾਂ ਨਾਲ ਹਰਾਇਆ
. . .  about 8 hours ago
ਸੰਜੇ ਰਾਉਤ ਧਮਕੀ ਮਾਮਲਾ: ਗੈਂਗਸਟਰ ਲਾਰੇਂਸ ਬਿਸ਼ਨੋਈ 'ਤੇ ਮੁੰਬਈ 'ਚ ਮਾਮਲਾ ਦਰਜ
. . .  1 day ago
ਆਈ.ਪੀ.ਐਲ. -2023 : ਲਖਨਊ ਨੇ ਦਿੱਤਾ ਦਿੱਲੀ ਨੂੰ 194 ਦੌੜਾਂ ਦਾ ਟੀਚਾ
. . .  1 day ago
ਯੂ.ਐਸ.: ਅਰਕਨਸਾਸ, ਇਲੀਨੋਇਸ ਵਿਚ ਤੁਫ਼ਾਨ ਦੇ ਕਾਰਨ 7 ਦੀ ਮੌਤ, ਦਰਜਨਾਂ ਹਸਪਤਾਲ ਵਿਚ ਦਾਖ਼ਲ
. . .  1 day ago
ਆਈ.ਪੀ.ਐਲ-2023: ਪੰਜਾਬ ਨੇ ਕੋਲਕਾਤਾ ਨੂੰ 7 ਦੌੜਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸੀ.ਸੀ.ਐਸ. ਨੇ 17 ਜੰਗੀ ਜਹਾਜ਼ਾਂ ਨੂੰ ਦਿੱਤੀ ਮਨਜ਼ੂਰੀ-ਸਾਬਕਾ ਜਲ ਸੈਨਾ ਉਪ ਮੁਖੀ
. . .  1 day ago
ਨਵੀਂ ਦਿੱਲੀ, 1 ਅਪ੍ਰੈਲ-ਸਾਬਕਾ ਜਲ ਸੈਨਾ ਮੁਖੀ ਵਾਈਸ ਐਡਮਿਰਲ ਐਸ.ਐਨ. ਘੋਰਪੜੇ (ਸੇਵਾਮੁਕਤ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ...
ਆਈ.ਪੀ.ਐਲ. ਪੰਜਾਬ ਬਨਾਮ ਕੋਲਕਾਤਾ:ਮੀਂਹ ਕਾਰਨ ਰੁਕੀ ਖੇਡ:ਕੋਲਕਾਤਾ ਨੂੰ ਜਿੱਤਣ ਲਈ 24 ਗੇਂਦਾਂ 'ਚ 46 ਦੌੜਾਂ ਦੀ ਲੋੜ
. . .  1 day ago
ਮੋਹਾਲੀ, 1 ਅਪ੍ਰੈਲ-ਆਈ.ਪੀ.ਐਲ. 2023 ਦੇ ਇਕ ਮੁਕਾਬਲੇ ਵਿਚ ਪੰਜਾਬ ਕਿੰਗਸ ਵਲੋਂ ਮਿਲੇ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨਾਈਟ ਰਾਇਡਰਜ਼ ਨੇ 16 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ...
ਆਈ.ਪੀ.ਐਲ-2023:ਲਖਨਊ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਲਖਨਊ, 1 ਅਪ੍ਰੈਲ-ਆਈ.ਪੀ.ਐਲ-2023 ਦੇ ਤੀਸਰੇ ਮੁਕਾਬਲੇ ਵਿਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਦੇ ਕਪਤਾਨ ਡੇਵਿਡ ਵਾਰਨਰ ਨੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ...
ਦਿੱਲੀ 'ਚ ਵਕੀਲ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਨਵੀਂ ਦਿੱਲੀ, 1 ਅਪ੍ਰੈਲ-ਐਡਵੋਕੇਟ ਵਰਿੰਦਰ ਕੁਮਾਰ ਦੀ ਅੱਜ ਸ਼ਾਮ ਦਵਾਰਕਾ ਇਲਾਕੇ ਵਿਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦਿੱਲੀ ਪੁਲਿਸ ਦੇ ਅਧਿਕਾਰੀ ਅਨੁਸਾਰ...
ਰਿਆਸਤ ਮਲੇਰਕੋਟਲਾ ਦੀ ਆਖ਼ਰੀ ਬੇਗਮ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ
. . .  1 day ago
ਸੰਦੋੜ, 1 ਅਪ੍ਰੈਲ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਰਿਆਸਤ ਦੀ 8ਵੀਂ ਪੀੜ੍ਹੀ ਦੇ ਆਖ਼ਰੀ ਬੇਗਮ ਮੁਨਾਬਰ ਉਨ ਨਿਸ਼ਾ ਜੋਂ 100 ਸਾਲ ਤੋਂ ਵਧੇਰੇ ਉਮਰ ਦੇ ਹਨ, ਅੱਜ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰੇ ਵਿਖੇ ਨਤਮਸਤਕ....
ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਦਿਹਾਂਤ
. . .  1 day ago
ਫਗਵਾੜਾ, 1 ਅਪ੍ਰੈਲ (ਹਰਜੋਤ ਸਿੰਘ ਚਾਨਾ)- ਪੰਜਾਬ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਅੱਜ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ। ਉਹ....
ਕਾਨੂੰਨ ਵਿਵਸਥਾ ਬਾਰੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਾਂਗਾ- ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਹੁਣ ਅਖ਼ਬਾਰੀ ਮੁੱਖ ਮੰਤਰੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖ਼ੌਫ਼ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕਾਨੂੰਨ ਵਿਵਸਥਾ ਬਾਰੇ....
ਜੋ ਪੰਜਾਬ ਨੂੰ ਕੰਮਜ਼ੋਰ ਕਰੇਗਾ, ਉਹ ਖ਼ੁਦ ਕੰਮਜ਼ੋਰ ਹੋ ਜਾਵੇਗਾ- ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜਦੋਂ ਵੀ ਤਾਨਾਸ਼ਾਹੀ ਹੋਈ ਹੈ ਤਾਂ ਦੇਸ਼ ਵਿਚ ਇਕ ਕ੍ਰਾਂਤੀ ਆਈ ਹੈ ਅਤੇ ਉਸ ਕ੍ਰਾਂਤੀ ਦਾ ਨਾਮ ਹੈ ਰਾਹੁਲ ਗਾਂਧੀ। ਉਨ੍ਹਾਂ ਕਿਹਾ ਕਿ ਜੋ...
ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ
. . .  1 day ago
ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ
ਕਾਰ ਵਿਚ ਟੱਕਰ ਵੱਜਣ ਨਾਲ ਭਾਰਤੀ ਨੌਜਵਾਨ ਦਰਬਾਰਾ ਸਿੰਘ ਪਿਹੋਵਾ ਦੀ ਮੌਤ
. . .  1 day ago
ਇਟਲੀ, 1 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ ਵਿਚ ਜ਼ਿਲ੍ਹਾ ਲਾਤੀਨਾ ਦੇ ਪੁਨਤੀਨੀਆਂ ਸ਼ਹਿਰ ਨੇੜੇ ਬੀਤੇ ਦਿਨ ਇਕ ਵਧੇਰੀ ਉਮਰ ਦੇ ਇਟਾਲੀਅਨ ਨੇ ਸਾਇਕਲ ਉੱਪਰ ਜਾ ਰਹੇ ਭਾਰਤੀ ਨੂੰ ਪਿੱਛੋ ਅਜਿਹੀ ਜ਼ਬਰਦਸਤ ਟੱਕਰ ਮਾਰੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸੰਬੰਧੀ ਮ੍ਰਿਤਕ ਦੇ ਛੋਟੇ ਭਰਾ ਸੁਰਜੀਤ ਸਿੰਘ.....
ਡਾ. ਪ੍ਰਭਲੀਨ ਸਿੰਘ ਦੀ ਲਿਖੀ ਪੁਸਤਕ ਸਿੱਖ ਬਿਜਨਸ ਲੀਡਰਸ ਆਫ਼ ਇੰਡੀਆ ਰਿਲੀਜ਼
. . .  1 day ago
ਨਵੀਂ ਦਿੱਲੀ, 1 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)- ਪ੍ਰਸਿੱਧ ਲੇਖਕ ਡਾ. ਪ੍ਰਭਲੀਨ ਸਿੰਘ ਦੀ ਲਿਖੀ ਪੁਸਤਕ ਸਿੱਖ ਬਿਜਨਸ ਲੀਡਰਸ ਆਫ਼ ਇੰਡੀਆ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰੀਲੀਜ਼ ਕੀਤੀ। ਇਸ ਵਿਚ ਵੱਖ ਵੱਖ 37 ਵਪਾਰਕ ਸ਼ਖ਼ਸੀਅਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੇ ਸਮਾਜ, ਰਾਜ....
ਪ੍ਰਧਾਨ ਮੰਤਰੀ ਨੇ ਭੋਪਾਲ-ਨਵੀਂ ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
. . .  1 day ago
ਭੋਪਾਲ, 1 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ’ਤੇ ਭੋਪਾਲ-ਨਵੀਂ ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ....
ਆਈ. ਪੀ.ਐਲ. ਕ੍ਰਿਕਟ: ਕੋਲਕਾਤਾ ਨਾਈਟ ਰਾਈਡਰਜ਼ ਨੇ ਜਿੱਤਿਆ ਟਾਸ
. . .  1 day ago
ਐਸ. ਏ. ਐਸ. ਨਗਰ. 1 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਦੇ ਪੀ. ਸੀ. ਏ. ਸਟੇਡੀਅਮ ਵਿਖੇ ਖ਼ੇਡੇ ਜਾ ਰਹੇ ਆਈ. ਪੀ. ਐਲ. ਦੇ ਦੂਜੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪੰਜਾਬ ਕਿੰਗਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਕੁੱਝ ਮਿੰਟਾਂ ਬਾਅਦ ਮੈਚ ਸ਼ੁਰੂ ਹੋਵੇਗਾ। ਦੋਹਾਂ ਟੀਮਾਂ....
ਦਿੱਲੀ ਏਅਰਪੋਰਟ ’ਤੇ ਐਮਰਜੈਂਸੀ ਘੋਸ਼ਿਤ
. . .  1 day ago
ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਏਅਰਪੋਰਟ ਤੋਂ ਦੁਬਈ ਜਾ ਰਹੇ ਫੈਡਐਕਸ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਤਾਂ ਉਹ ਇਕ ਪੰਛੀ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਹੈ। ਇਸ ਕਾਰਨ ਹਵਾਈ ਅੱਡਾ ਪ੍ਰਸ਼ਾਸਨ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ,...
ਭੂਟਾਨ ਦੇ ਰਾਜਾ 3 ਤੋਂ 5 ਅਪ੍ਰੈਲ ਤੱਕ ਭਾਰਤੀ ਦੌਰੇ ’ਤੇ
. . .  1 day ago
ਨਵੀਂ ਦਿੱਲੀ, 1 ਅਪ੍ਰੈਲ- ਭਾਰਤੀ ਵਿਦੇਸ਼ ਮੰਤਰਾਲੇ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਟਾਨ ਦੇ ਰਾਜਾ ਜਿਗਮੇ ਖ਼ੇਸਰ ਨਾਮਗਾਇਲ ਵਾਂਗਚੱਕ 3 ਤੋਂ 5 ਅਪ੍ਰੈਲ ਤੱਕ ਭਾਰਤ ਦੇ ਅਧਿਕਾਰਤ ਦੌਰੇ ’ਤੇ ਹੋਣਗੇ। ਉਨ੍ਹਾਂ ਦੇ ਨਾਲ ਵਿਦੇਸ਼ ਮਾਮਲਿਆਂ ਅਤੇ ਵਿਦੇਸ਼ ਵਪਾਰ ਮੰਤਰੀ ਡਾ. ਟਾਂਡੀ ਦੋਰਜੀ ਅਤੇ ਭੂਟਾਨ ਦੀ ਸ਼ਾਹੀ ਸਰਕਾਰ ਦੇ....
ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਮੇਧ ਸੈਣੀ ਅਦਾਲਤ ਵਿਚ ਹੋਏ ਪੇਸ਼
. . .  1 day ago
ਫਰੀਦਕੋਟ, 1 ਅਪ੍ਰੈਲ (ਜਸਵੰਤ ਪੁਰਬਾ, ਸਰਵਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਇਥੇ ਇਲਾਕਾ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਸਾਬਕਾ ਡੀ.ਜੀ.ਪੀ. ਨੂੰ ਚਲਦੇ ਮੁਕੱਦਮੇ ਤੱਕ ਜ਼ਮਾਨਤ.....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 14 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨਰਿੰਦਰ ਦੇਵ

ਪਹਿਲਾ ਸਫ਼ਾ

ਸਰਾਰੀ ਮੁੱਦੇ 'ਤੇ ਵਿਧਾਨ ਸਭਾ 'ਚ ਭਾਰੀ ਹੰਗਾਮਾ

ਵਿਰੋਧੀ ਧਿਰ ਵਲੋਂ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ

ਚੰਡੀਗੜ੍ਹ, 29 ਸਤੰਬਰ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ 'ਚ ਅੱਜ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਲੀਕ ਆਡੀਓ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਤੇ ਕਾਂਗਰਸ ਮੈਂਬਰਾਂ ਵਲੋਂ ਸਾਰਾ ਦਿਨ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇਬਾਜ਼ੀ ਹੁੰਦੀ ਰਹੀ ਜਿਸ ਕਾਰਨ ਸਪੀਕਰ ਨੂੰ ਸਦਨ ਦੀ ਬੈਠਕ ਵੀ ਅੱਧੇ ਘੰਟੇ ਲਈ ਮੁਅੱਤਲ ਕਰਨੀ ਪਈ। ਅੱਜ ਬਾਅਦ ਦੁਪਹਿਰ ਜਿਵੇਂ ਹੀ ਸਦਨ ਦੀ ਬੈਠਕ ਸ਼ੁਰੂ ਹੋਈ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਫੌਜਾ ਸਿੰਘ ਸਰਾਰੀ ਦੀ ਲੀਕ ਆਡੀਓ ਦਾ ਮਾਮਲਾ ਉਠਾਉਂਦਿਆਂ ਦੋਸ਼ ਲਗਾਇਆ ਕਿ ਸਰਕਾਰ ਲਗਾਤਾਰ ਉਨ੍ਹਾਂ ਵਿਰੁੱਧ ਕਾਰਵਾਈ ਤੋਂ ਆਨਾਕਾਨੀ ਕਰਦੀ ਆ ਰਹੀ ਹੈ, ਜਦੋਂ ਕਿ ਉਸ ਖ਼ੁਦ ਵੀ ਮੰਨ ਲਿਆ ਹੈ ਕਿ ਉਕਤ ਆਡੀਓ 'ਚ ਆਵਾਜ਼ ਉਨ੍ਹਾਂ ਦੀ ਹੈ। ਉਨ੍ਹਾਂ ਸਰਾਰੀ ਨੂੰ ਮੰਤਰੀ ਮੰਡਲ ਤੋਂ ਤੁਰੰਤ ਬਰਤਰਫ਼ ਕੀਤੇ ਜਾਣ ਅਤੇ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਨਾਲ ਸਰਕਾਰ ਤੋਂ ਇਸ ਸਬੰਧੀ ਜਵਾਬ ਮੰਗਿਆ ਪਰ ਸਰਕਾਰ ਦੀ ਖ਼ਾਮੋਸ਼ੀ ਕਾਰਨ ਕਾਂਗਰਸ ਮੈਂਬਰ ਨਾਅਰੇ ਮਾਰਦੇ ਸਪੀਕਰ ਦੀ ਕੁਰਸੀ ਸਾਹਮਣੇ ਆ ਗਏ। ਸਰਕਾਰ ਵਲੋਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਵਲੋਂ ਕਾਂਗਰਸ ਮੈਂਬਰਾਂ ਨੂੰ ਦੱਸਿਆ ਗਿਆ ਕਿ ਮੁੱਖ ਮੰਤਰੀ ਨੇ ਫੌਜਾ ਸਿੰਘ ਸਰਾਰੀ ਦਾ ਇਸ ਵਿਵਾਦ 'ਤੇ ਸਪਸ਼ਟੀਕਰਨ ਮੰਗ ਲਿਆ ਹੈ ਪਰ ਇਸ ਸੰਬੰਧੀ ਮੁੱਖ ਮੰਤਰੀ ਹੀ ਜਵਾਬ ਦੇ ਸਕਦੇ ਹਨ, ਜੋ ਅੱਜ ਸਦਨ 'ਚ ਹਾਜ਼ਰ ਨਹੀਂ ਹਨ ਪਰ ਦਿਲਚਸਪ ਗੱਲ ਇਹ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਵਿਧਾਨ ਸਭਾ 'ਚ ਹਾਜ਼ਰ ਸਨ ਪਰ ਸਦਨ ਦੀ ਬੈਠਕ ਤੋਂ ਸਾਰਾ ਦਿਨ ਗ਼ੈਰ-ਹਾਜ਼ਰ ਰਹੇ ਤੇ ਵਿਧਾਨ ਸਭਾ ਵਿਚਲੇ ਦਫ਼ਤਰ ਵਿਚ ਕਈ ਲੋਕਾਂ ਨੂੰ ਮਿਲਦੇ ਵੀ ਰਹੇ ਪਰ ਕਾਂਗਰਸ ਮੈਂਬਰ ਜੋ ਸਰਕਾਰ ਤੇ ਸਪੀਕਰ ਦੇ ਰਵੱਈਏ ਤੋਂ ਖ਼ੁਸ਼ ਨਹੀਂ ਸਨ ਸਦਨ ਦੀ ਕੋਈ 3 ਘੰਟੇ ਤੋਂ ਵੱਧ ਦੀ ਸਮੁੱਚੀ ਕਾਰਵਾਈ ਦੌਰਾਨ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇਬਾਜ਼ੀ ਕਰਦੇ ਰਹੇ। ਸਪੀਕਰ ਨੂੰ ਭਾਰੀ ਸ਼ੋਰ-ਸ਼ਰਾਬੇ ਕਾਰਨ ਸਦਨ ਦੀ ਬੈਠਕ ਵੀ ਅੱਧੇ ਘੰਟੇ ਲਈ ਮੁਅੱਤਲ ਕਰਨੀ ਪਈ।
ਐਸ.ਸੀ. ਸਕਾਲਰਸ਼ਿਪ 'ਤੇ ਮਤਾ
ਪੰਜਾਬ ਵਿਧਾਨ ਸਭਾ ਵਿਚ ਗ਼ੈਰ ਸਰਕਾਰੀ ਕੰਮਕਾਜ ਵਾਲੇ ਦਿਨ ਅੱਜ 'ਆਪ' ਵਿਧਾਇਕ ਸਰਬਜੀਤ ਕੌਰ ਮਾਣੂੰਕੇ ਤੇ ਕੁਲਬੀਰ ਸਿੰਘ ਪੰਡੋਰੀ ਵਲੋਂ ਐਸ.ਸੀ. ਬੱਚਿਆਂ ਦੇ ਵਜ਼ੀਫ਼ਿਆਂ ਦੀ ਰਾਸ਼ੀ ਨਾ ਮਿਲਣ ਕਾਰਨ ਵਿਦਿਆਰਥੀਆਂ ਨੂੰ ਵਿੱਦਿਅਕ ਅਦਾਰਿਆਂ ਤੋਂ ਸਰਟੀਫ਼ਿਕੇਟ ਦੇ ਹੱਥ ਸੁਰੱਖਿਅਤ ਕੀਤੇ ਜਾਣ ਸੰਬੰਧੀ ਪੇਸ਼ ਗੈਰ ਸਰਕਾਰੀ ਮਤੇ ਨੂੰ ਵੀ ਰੌਲ਼ੇ ਰੱਪੇ 'ਚ ਪਾਸ ਕਰ ਦਿੱਤਾ ਗਿਆ। ਮਤੇ 'ਤੇ ਮਾਣੂੰਕੇ ਤੇ ਪੰਡੋਰੀ ਤੋਂ ਇਲਾਵਾ ਰਾਣਾ ਇੰਦਰ ਪ੍ਰਤਾਪ ਸਿੰਘ, ਡਾ. ਰਵਜੋਤ ਸਿੰਘ ਤੇ ਨਛੱਤਰਪਾਲ ਨੇ ਵੀ ਆਪਣੇ ਵਿਚਾਰ ਰੱਖੇ। ਗੁਰਲਾਲ ਸਿੰਘ ਘਨੌਰ ਵਲੋਂ ਪੇਸ਼ 'ਖੇਡਾਂ ਵਤਨ ਪੰਜਾਬ ਦੀਆਂ' ਨੂੰ ਹੋਰ ਉਤਸ਼ਾਹਿਤ ਕਰਨ ਸੰਬੰਧੀ ਮਤੇ 'ਤੇ ਬਹਿਸ ਸ਼ੁਰੂ ਹੋਈ ਹੀ ਸੀ ਕਿ ਸਦਨ ਦੀ ਬੈਠਕ ਉਠਾ ਦਿੱਤੀ ਗਈ।
ਸਿੱਟ ਨੇ ਸੁਖਬੀਰ ਤੋਂ ਪੁੱਛਗਿੱਛ ਨਹੀਂ ਕੀਤੀ-ਚਾਹ ਪਕੌੜੇ ਹੀ ਪਰੋਸੇ-ਕੁੰਵਰ ਵਿਜੇ ਪ੍ਰਤਾਪ
'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਸਦਨ 'ਚ ਦੋਸ਼ ਲਗਾਇਆ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਹੀ ਬਰਗਾੜੀ ਬਹਿਬਲ ਘਟਨਾਵਾਂ ਸੰਬੰਧੀ 'ਸਿਟ' ਵਲੋਂ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਨ੍ਹਾਂ ਦੋਸ਼ ਲਗਾਇਆ ਕਿ ਵਧੀਕ ਡੀ.ਜੀ.ਪੀ. ਐਲ.ਕੇ. ਯਾਦਵ ਦੀ ਅਗਵਾਈ 'ਸਿੱਟ' ਵਲੋਂ ਕੋਈ ਪੁੱਛਗਿੱਛ ਜਾਂ ਸਵਾਲ ਨਹੀਂ ਪੁੱਛੇ ਗਏ ਬਲਕਿ ਸੁਖਬੀਰ ਨੂੰ ਪਕੌੜੇ ਤੇ ਚਾਹ ਪਿਆ ਕੇ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੇਰੀ ਜਾਂਚ ਰਿਪੋਰਟ, ਜਿਸ ਨੂੰ 9 ਅਪ੍ਰੈਲ 2021 ਨੂੰ ਹਾਈਕੋਰਟ ਤੋਂ ਖ਼ਾਰਜ ਕਰਵਾਇਆ ਗਿਆ, ਉਸ ਸੰਬੰਧੀ ਮੈਂ ਇਕ ਦਿਨ ਪਹਿਲਾਂ ਅਰਥਾਤ 8 ਅਪ੍ਰੈਲ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਕਿਹਾ ਵੀ ਸੀ ਕਿ ਮੇਰੀ ਰਿਪੋਰਟ ਖ਼ਾਰਜ ਨਾ ਕਰਵਾਈ ਜਾਵੇ ਅਤੇ ਜੇ ਐਡਵੋਕੇਟ ਜਨਰਲ ਪੇਸ਼ ਨਹੀਂ ਹੋ ਸਕਦੇ ਤਾਂ ਕੋਈ ਅਗਲੀ ਤਰੀਕ ਲੈ ਲਈ ਜਾਵੇ। ਲੇਕਿਨ ਸਰਕਾਰ ਵੀ ਇਸ ਸੰਬੰਧੀ ਜਲਦੀ 'ਚ ਸੀ ਤੇ ਸੁਖਬੀਰ ਦੀ ਮਦਦ ਕਰਨਾ ਚਾਹੁੰਦੀ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਹ ਸਭ ਕੁਝ ਚੋਣ ਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ 'ਤੇ ਹੋਇਆ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ 'ਤੇ ਇਸ ਰਿਪੋਰਟ ਨੂੰ ਖ਼ਾਰਜ ਕਰਨ ਦੇ ਫ਼ੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੇਰੀ ਰਿਪੋਰਟ 'ਚ ਇਕ ਵੀ ਲਫ਼ਜ਼ ਅਜਿਹਾ ਨਹੀਂ ਸੀ ਜਿਸ ਨੂੰ ਗ਼ਲਤ ਦੱਸ ਕੇ ਰਿਪੋਰਟ ਖ਼ਾਰਜ ਕੀਤੀ ਜਾ ਸਕੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਸਰਕਾਰ ਵੀ ਮੇਰੀ ਇਸ ਰਿਪੋਰਟ ਨੂੰ ਖ਼ਾਰਜ ਕਰਨ ਦੇ ਫ਼ੈਸਲੇ ਨੂੰ ਅਦਾਲਤੀ ਚੁਣੌਤੀ ਦੇਵੇ। ਕੁੰਵਰ ਵਿਜੇ ਪ੍ਰਤਾਪ ਅਜੇ ਹੋਰ ਬੋਲਣਾ ਚਾਹੁੰਦੇ ਸਨ ਕਿ ਸਪੀਕਰ ਵਲੋਂ ਉਨ੍ਹਾਂ ਨੂੰ ਅੱਗੋਂ ਹੋਰ ਕੁਝ ਕਹਿਣ ਦੀ ਇਜਾਜ਼ਤ ਨਹੀਂ ਮਿਲੀ। ਦਿਲਚਸਪ ਗੱਲ ਇਹ ਸੀ ਕਿ ਕੁੰਵਰ ਵਿਜੇ ਪ੍ਰਤਾਪ ਵਲੋਂ ਕਹੀਆਂ ਗੱਲਾਂ ਦਾ ਅਕਾਲੀ ਮੈਂਬਰ ਸੁਖਵਿੰਦਰ ਸੁੱਖੀ ਅਤੇ ਗੁਨੀਵ ਕੌਰ ਮਜੀਠੀਆ ਜਵਾਬ ਦੇਣ ਲਈ ਸਮੇਂ ਦੀ ਮੰਗ ਕਰਦੇ ਰਹੇ ਅਤੇ ਸਮਾਂ ਨਾ ਮਿਲਣ 'ਤੇ ਇਹ ਦੋਵੇਂ ਮੈਂਬਰ ਅਤੇ ਮਨਪ੍ਰੀਤ ਸਿੰਘ ਇਯਾਲੀ ਵੀ ਸਦਨ ਤੋਂ ਵਾਕਆਊਟ ਕਰ ਗਏ।
ਰਾਣਾ ਇੰਦਰ ਪ੍ਰਤਾਪ ਕਾਂਗਰਸ ਤੋਂ ਵੱਖ ਨਜ਼ਰ ਆਏ
ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਜੋ ਇਸ ਇਜਲਾਸ 'ਚ ਅਜੇ ਤੱਕ ਨਜ਼ਰ ਨਹੀਂ ਆਏ, ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ 'ਆਪ' ਵਿਧਾਇਕਾਂ ਵਲੋਂ ਐਸ.ਸੀ ਸਕਾਲਰਸ਼ਿਪ 'ਤੇ ਪੇਸ਼ ਮਤੇ ਦੇ ਸਮਰਥਨ ਵਿਚ ਬੋਲੇ ਅਤੇ ਉਨ੍ਹਾਂ ਨਿੱਜੀ ਯੂਨੀਵਰਸਿਟੀਆਂ ਲਈ ਰੈਗੂਲੇਟਰੀ ਅਥਾਰਿਟੀ ਬਣਾਉਣ ਅਤੇ ਉਚੇਰੀ ਸਿੱਖਿਆ ਨੂੰ ਮਿਆਰੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਨਿੱਜੀ ਸੰਸਥਾਵਾਂ ਪੈਸਿਆਂ ਨਾਲ ਵਿਦਿਆਰਥੀਆਂ ਦੇ ਲੈਕਚਰ ਪੂਰੇ ਕਰਦੀਆਂ ਹਨ ਪਰ ਉਨ੍ਹਾਂ ਹੰਗਾਮਾ ਕਰ ਰਹੇ ਕਾਂਗਰਸੀਆਂ ਦਾ ਸਾਥ ਨਹੀਂ ਦਿੱਤਾ।
ਜੈ ਕ੍ਰਿਸ਼ਨ ਰੌੜੀ ਨੇ ਪਹਿਲੀ ਵਾਰ ਨਿਭਾਈ ਸਪੀਕਰ ਦੀ ਸੇਵਾ
ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਅੱਜ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਕੁਝ ਸਮੇਂ ਲਈ ਸਦਨ ਦੀ ਕਾਰਵਾਈ ਚਲਾਈ, ਕਿਉਂਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਨੂੰ ਦੋ ਵਾਰ ਚਾਰਜ ਦੇ ਕੇ ਸਦਨ 'ਚੋਂ ਚਲੇ ਗਏ।

ਸਰਕਾਰ ਦੀ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਸ਼ੁਰੂ ਕੀਤੀ ਹੈਲਪਲਾਈਨ ਹੀ ਪਈ ਹੈ ਬੰਦ-ਬਾਜਵਾ

ਚੰਡੀਗੜ੍ਹ, 29 ਸਤੰਬਰ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਬਾਹਰ ਆ ਕੇ ਵੀ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ। ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਫੌਜਾ ਸਿੰਘ ਸਰਾਰੀ ਮਾਮਲੇ ਵਿਚ ਸਰਕਾਰ ਦੀ ਮਨਸ਼ਾ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ਿਕਾਇਤ ਕਰਨ ਲਈ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਡੇਢ ਮਹੀਨੇ ਤੋਂ ਬੰਦ ਪਈ ਹੈ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਤਮ ਕਰਨ ਨੂੰ ਮੁੱਦਾ ਬਣਾ ਕੇ ਆਮ ਆਦਮੀ ਪਾਰਟੀ ਪੰਜਾਬ 'ਚ ਸੱਤਾ ਵਿਚ ਆਈ ਹੈ ਅਤੇ ਇਸੇ ਮੁੱਦੇ ਉੱਤੇ ਗੱਲ ਕਰਨ ਤੋਂ ਸਰਕਾਰ ਵਿਧਾਨ ਸਭਾ 'ਚ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਮਾਈਨਿੰਗ ਤੋਂ ਵੀਹ ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇਕੱਤਰ ਕਰਨ ਦੀ ਗੱਲ ਕੀਤੀ ਸੀ ਪਰ ਮੈਂ ਚੁਣੌਤੀ ਦਿੰਦਾ ਹਾਂ ਕਿ ਉਹ ਇਸ ਸਾਲ ਵਿਚ ਦੋ ਸੌ ਕਰੋੜ ਤੋਂ ਵੱਧ ਇਕੱਠਾ ਕਰ ਕੇ ਦਿਖਾਉਣ। ਕਾਂਗਰਸ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਫੌਜਾ ਸਿੰਘ ਸਰਾਰੀ ਮਾਮਲੇ 'ਤੇ ਮੁੱਖ ਮੰਤਰੀ ਅਤੇ ਸਰਕਾਰ ਆਪਣਾ ਸਟੈਂਡ ਸਪੱਸ਼ਟ ਕਰੇ।

ਵਿਰੋਧੀਆਂ ਨੇ ਨਹੀਂ ਚੱਲਣ ਦਿੱਤੀ ਕਾਰਵਾਈ-ਅਮਨ ਅਰੋੜਾ

ਵਿਰੋਧੀ ਧਿਰ ਨੇ ਸਮਾਂ ਕੀਤਾ ਖ਼ਰਾਬ-ਧਾਲੀਵਾਲ

ਚੰਡੀਗੜ੍ਹ, 29 ਸਤੰਬਰ (ਵਿਕਰਮਜੀਤ ਸਿੰਘ ਮਾਨ)-ਅੱਜ ਵਿਰੋਧੀ ਧਿਰ ਕਾਂਗਰਸ ਵਲੋਂ ਸਦਨ 'ਚ ਫੌਜਾ ਸਿੰਘ ਸਰਾਰੀ ਮਾਮਲੇ ਉਤੇ ਹੰਗਾਮਾ ਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਭੜਕ ਗਏ ਅਤੇ ਉਨ੍ਹਾਂ ਸਦਨ ਤੋਂ ਬਾਹਰ ਆ ਕੇ ਗੈਲਰੀ ਵਿਚ ਕਾਂਗਰਸ ਵਿਧਾਇਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਵਲੋਂ ਬੇਵਜ੍ਹਾ ਹੰਗਾਮਾ ਕਰਨ ਦੇ ਚੱਲਦੇ ਮੁੱਖ ਮੁੱਦੇ ਸਦਨ ਵਿਚ ਨਹੀਂ ਚੁੱਕੇ ਜਾ ਸਕੇ ਜਿਸ ਨਾਲ ਸਦਨ ਦਾ ਸਮਾਂ ਬਰਬਾਦ ਹੋ ਗਿਆ। ਉਨ੍ਹਾਂ ਕਿਹਾ ਕਿ ਜੋ ਲੋਕ ਮੁੱਦੇ ਵਿਰੋਧੀ ਧਿਰ ਕਾਂਗਰਸ ਨੂੰ ਚੁੱਕਣੇ ਚਾਹੀਦੇ ਸਨ ਉਸ ਉੱਤੇ ਸਰਕਾਰ ਚਰਚਾ ਕਰ ਰਹੀ ਸੀ ਪਰ ਫਿਰ ਵੀ ਕਾਂਗਰਸ ਵਿਧਾਇਕਾਂ ਨੇ ਸਹਿਯੋਗ ਨਹੀਂ ਕੀਤਾ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿਸ ਦਿਨ ਗ਼ੈਰ ਸਰਕਾਰੀ ਬਿੱਲ ਰੱਖੇ ਜਾਣੇ ਸਨ, ਵਿਰੋਧੀ ਧਿਰ ਆਪਣੀ ਗੱਲ ਰੱਖ ਸਕਦਾ ਸੀ ਪਰ ਵਿਰੋਧੀ ਧਿਰ ਨੇ ਬੇਵਜ੍ਹਾ ਹੰਗਾਮਾ ਕਰ ਕੇ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਸਦਨ ਵਿਚ ਪੁੱਛਣ ਲਈ ਇਕ ਵੀ ਸਵਾਲ ਜਾਂ ਕਾਲ ਟੈਂਸ਼ਨ ਨਹੀਂ ਲਾਏਗੀ ਜਦਕਿ ਸਾਰੇ ਸੁਆਲ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਵਲੋਂ ਹੀ ਲਾਏ ਗਏ ਸਨ, ਜਿਸ ਉੱਤੇ ਵੀ ਉਨ੍ਹਾਂ ਚਰਚਾ ਨਹੀਂ ਕਰਨ ਦਿੱਤੀ ਅਤੇ ਸਦਨ ਦੇ ਬਾਹਰ ਜਾ ਕੇ ਕੁਝ ਹੋਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਸਦਨ ਵਿਚ ਕਿਸਾਨਾਂ ਨਾਲ ਸੰਬੰਧਤ ਵੱਡੇ ਮੁੱਦੇ ਪਰਾਲੀ ਉੱਤੇ ਚਰਚਾ ਕਰਨੀ ਸੀ ਜਿਸ ਨੂੰ ਲੈ ਕੇ ਸਰਕਾਰ ਬੇਹੱਦ ਸੰਜੀਦਾ ਹੈ ਪਰ ਵਿਰੋਧੀ ਧਿਰ ਨੇ ਬੇਵਜ੍ਹਾ ਹੰਗਾਮਾ ਖੜ੍ਹਾ ਕਰ ਕੇ ਇਸ ਮੁੱਦੇ ਉੱਤੇ ਚਰਚਾ ਹੀ ਨਹੀਂ ਕਰਨ ਦਿੱਤੀ। 'ਆਪ' ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਅੱਜ ਅਹਿਮ ਮੁੱਦੇ ਉੱਤੇ ਗ਼ੈਰ ਸਰਕਾਰੀ ਬਿੱਲ ਪੇਸ਼ ਕੀਤਾ ਗਿਆ ਜਿਸ ਵਿਚ ਗ਼ਰੀਬ ਦਲਿਤ ਬੱਚਿਆਂ ਦੇ ਵਜ਼ੀਫ਼ੇ ਉੱਤੇ ਗੱਲ ਕੀਤੀ ਜਾਣੀ ਸੀ ਪਰ ਕਾਂਗਰਸ ਵਿਧਾਇਕ ਦਾ ਦਲਿਤ ਵਿਰੋਧੀ ਚਿਹਰਾ ਉਸ ਸਮੇਂ ਨੰਗਾ ਹੋ ਗਿਆ ਜਦੋਂ ਉਨ੍ਹਾਂ ਇਸ ਮੁੱਦੇ ਉੱਤੇ ਗੱਲ ਕਰਨ ਦੀ ਜਗ੍ਹਾ ਪਿੱਠ ਦਿਖਾ ਦਿੱਤੀ।

ਪ੍ਰਧਾਨਗੀ ਦੀ ਦੌੜ ਤੋਂ ਬਾਹਰ ਗਹਿਲੋਤ-ਸੋਨੀਆ ਤੋਂ ਮੰਗੀ ਮੁਆਫ਼ੀ

* ਮੁਕਾਬਲਾ ਦਿਗਵਿਜੇ ਅਤੇ ਥਰੂਰ ਦਰਮਿਆਨ * ਕਾਂਗਰਸ ਅੱਜ ਕਰ ਸਕਦੀ ਹੈ ਖੜਗੇ ਦੇ ਨਾਂਅ ਦਾ ਐਲਾਨ

ਨਵੀਂ ਦਿੱਲੀ, 29 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨਗੀ ਦੇ ਅਹੁਦੇ ਲਈ ਸਭ ਤੋਂ ਅੱਗੇ ਚੱਲ ਰਹੇ ਸੰਭਾਵਿਤ ਉਮੀਦਵਾਰ ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਵਿਧਾਇਕਾਂ ਵਲੋਂ ਕੀਤੀ ਖੁੱਲ੍ਹੇਆਮ ਬਗ਼ਾਵਤ ਲਈ 'ਨੈਤਿਕ ਜ਼ਿੰਮੇਵਾਰੀ' ਲੈਂਦਿਆਂ ਐਲਾਨ ਕੀਤਾ ਕਿ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਨਹੀਂ ਲੜਨਗੇ। ਗਹਿਲੋਤ ਨੇ ਇਹ ਵੀ ਕਿਹਾ ਕਿ ਉਹ (ਰਾਜਸਥਾਨ ਦੇ) ਮੁੱਖ ਮੰਤਰੀ ਬਣੇ ਰਹਿਣਗੇ ਜਾਂ ਨਹੀਂ, ਇਸ ਦਾ ਫ਼ੈਸਲਾ ਸੋਨੀਆ ਗਾਂਧੀ ਕਰਨਗੇ। ਅਸ਼ੋਕ ਗਹਿਲੋਤ ਨੇ ਐਤਵਾਰ ਨੂੰ ਰਾਜਸਥਾਨ 'ਚ ਸਾਹਮਣੇ ਆਈ ਅੰਦਰੂਨੀ ਖਾਨਾਜੰਗੀ ਨੂੰ ਲੈ ਕੇ ਸੋਨੀਆ ਗਾਂਧੀ ਤੋਂ ਮੁਆਫ਼ੀ ਵੀ ਮੰਗੀ। ਗਹਿਲੋਤ ਨੇ ਉਕਤ ਘਟਨਾ ਤੋਂ ਚਾਰ ਦਿਨਾ ਬਾਅਦ ਭਾਵ ਵੀਰਵਾਰ ਨੂੰ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜੋ ਕਿ ਤਕਰੀਬਨ ਡੇਢ ਘੰਟਾ ਚੱਲੀ। ਮੁਲਾਕਾਤ ਤੋਂ ਪਹਿਲਾਂ ਗਹਿਲੋਤ ਦੇ ਹੱਥ 'ਚ ਇਕ ਹੱਥੀਂ ਲਿਖਿਆ ਕਾਗਜ਼ ਵੀ ਸੀ, ਜਿਸ 'ਚ ਨੁਕਤਾ ਦਰ ਨੁਕਤਾ ਲਿਖੇ ਵਾਕਾਂ 'ਚ ਸਭ ਤੋਂ ਉਪਰ ਲਿਖਿਆ ਸੀ ਕਿ ਜੋ ਕੁਝ ਹੋਇਆ ਉਸਦਾ ਦੁੱਖ ਹੈ, ਉਹ (ਗਹਿਲੋਤ) ਵੀ ਇਸ ਤੋਂ ਕਾਫ਼ੀ ਦੁਖੀ ਹਨ। ਗਹਿਲੋਤ ਨੇ ਮੁਲਾਕਾਤ ਤੋਂ ਬਾਅਦ ਮੀਡੀਆ 'ਚ ਆ ਕੇ ਵੀ ਇਹੀ ਦੁਹਰਾਉਂਦਿਆਂ ਕਿਹਾ ਕਿ ਵਿਧਾਇਕ ਦਲ ਦੀ ਬੈਠਕ ਦੇ ਦਿਨ ਹੋਈ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਹਮੇਸ਼ਾ ਤੋਂ ਇਹ ਪਰੰਪਰਾ ਰਹੀ ਹੈ ਕਿ ਆਲ੍ਹਾਕਮਾਨ ਲਈ ਇਕ ਵਾਕ ਦਾ ਪ੍ਰਸਤਾਵ ਪਾਸ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਹ ਇਹ ਇਕ ਲਾਈਨ ਦਾ ਪ੍ਰਸਤਾਵ ਨਹੀਂ ਪਾਸ ਕਰਵਾ ਪਾਏ, ਇਸ ਗੱਲ ਦਾ ਦੁੱਖ ਰਹੇਗਾ। ਉਨ੍ਹਾਂ ਕਿਹਾ ਕਿ ਅਜਿਹਾ ਲੱਗਾ ਕਿ ਜਿਵੇਂ ਉਹ (ਗਹਿਲੋਤ) ਮੁੱਖ ਮੰਤਰੀ ਬਣੇ ਰਹਿਣਾ ਚਾਹੁੰਦੇ ਹਨ ਇਸ ਲਈ ਉਨ੍ਹਾਂ ਮੁਆਫ਼ੀ ਵੀ ਮੰਗੀ। ਦੂਜੇ ਪਾਸੇ ਗਹਿਲੋਤ ਨੇ ਆਪਣੇ ਮੁਆਫ਼ੀਨਾਮੇ 'ਚ ਵੀ ਬਗ਼ਾਵਤ ਨਾ ਰੋਕਣ 'ਚ ਸਿਰਫ ਆਪਣੀ ਬੇਵਸੀ ਹੀ ਪ੍ਰਗਟਾਈ ਅਤੇ ਇਹ ਕਿਹਾ ਕਿ ਇਸ ਸਭ 'ਚ ਉਨ੍ਹਾਂ ਦਾ ਕੋਈ ਹੱਥ ਨਹੀਂ ਸੀ।
ਦਿਗਵਿਜੇ ਤੇ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ
ਕਾਂਗਰਸ ਪ੍ਰਧਾਨ ਦੀ ਦੌੜ 'ਚ ਹੁਣ ਅਧਿਕਾਰਕ ਤੌਰ 'ਤੇ ਦਿਗਵਿਜੇ ਸਿੰਘ ਅਤੇ ਸ਼ਸ਼ੀ ਥਰੂਰ ਦਰਮਿਆਨ ਮੁਕਾਬਲਾ ਹੋਵੇਗਾ। ਦੋਵੇਂ ਹੀ ਆਗੂ ਸ਼ੁੱਕਰਵਾਰ ਨੂੰ ਨਾਮਜ਼ਦਗੀ ਕਾਗਜ਼ ਭਰਨਗੇ। ਹਾਲਾਂਕਿ ਕਾਂਗਰਸ ਵਲੋਂ ਤੀਜੇ ਅਤੇ ਅਣਐਲਾਨੇ ਉਮੀਦਵਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਹਲਕਿਆਂ ਮੁਤਾਬਿਕ ਕਾਂਗਰਸ ਪ੍ਰਧਾਨ ਦੀ ਦੌੜ 'ਚ ਇਸ ਸਮੇਂ ਸਭ ਤੋਂ ਵੱਧ ਵਿਚਾਰਿਆ ਜਾ ਰਿਹਾ ਨਾਂਅ ਮਲਿਕ ਅਰਜੁਨ ਖੜਗੇ ਦਾ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਨੇ ਸੰਕੇਤਕ ਤੌਰ 'ਤੇ ਸਿਰਫ਼ ਇਹ ਹੀ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਇਹ ਸਪੱਸ਼ਟ ਹੋ ਜਾਏਗਾ ਕਿ ਪਾਰਟੀ ਪ੍ਰਧਾਨ ਦੀ ਦੌੜ 'ਚ ਕੌਣ-ਕੌਣ ਸ਼ਾਮਿਲ ਹੈ।
ਸੋਨੀਆ ਦੀ ਰਿਹਾਇਸ਼ 'ਤੇ ਜਾਰੀ ਰਿਹਾ ਮੁਲਾਕਾਤਾਂ ਦਾ ਸਿਲਸਿਲਾ
ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਵੀਰਵਾਰ ਨੂੰ ਵੀ ਦਿਨ ਭਰ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ। ਪਹਿਲਾਂ ਦਿਗਵਿਜੇ ਸਿੰਘ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਮੁਲਾਕਾਤ ਤੋਂ ਬਾਅਦ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਲੜਨ ਦਾ ਐਲਾਨ ਕੀਤਾ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਨੂਗੋਪਾਲ ਨੇ ਸੋਨੀਆ ਗਾਂਧੀ ਨਾਲ ਤਫਸੀਲੀ ਮੁਲਾਕਾਤ ਕੀਤੀ। ਵੇਨੂਗੋਪਾਲ ਨੇ ਵੀ ਕਾਂਗਰਸ ਪ੍ਰਧਾਨ ਅਤੇ ਰਾਜਸਥਾਨ ਸੰਕਟ ਨੂੰ ਲੈ ਕੇ ਬਿਆਨਾਂ 'ਚ ਅਨਿਸਚਿਤ ਜਿਹਾ ਦੁਹਰਾਅ ਲਿਆਉਂਦਿਆਂ ਕਿਹਾ ਕਿ ਰਾਜਸਥਾਨ ਬਾਰੇ ਆਉਣ ਵਾਲੇ ਦੋ ਦਿਨਾਂ 'ਚ ਫ਼ੈਸਲਾ ਲਿਆ ਜਾਵੇਗਾ।
ਦਿਗਵਿਜੇ ਸਿੰਘ ਨੇ ਲਏ ਨਾਮਜ਼ਦਗੀ ਫਾਰਮ
ਸੀਨੀਅਰ ਆਗੂ ਦਿਗਵਿਜੇ ਸਿੰਘ ਨੇ ਵੀਰਵਾਰ ਨੂੰ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਅਧਿਕਾਰਕ ਤੌਰ 'ਤੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਦਿਗਵਿਜੇ ਸਿੰਘ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਹ ਨਾਮਜ਼ਦਗੀ ਕਾਗਜ਼ ਲੈਣ ਦਿੱਲੀ ਆਏ ਹਨ। ਦਿਗਵਿਜੇ ਸਿੰਘ ਨੇ ਆਪਣੇ ਨਾਲ ਮੁਕਾਬਲਾ ਕਰਨ ਵਾਲੇ ਆਗੂ ਸ਼ਸ਼ੀ ਥਰੂਰ ਨਾਲ ਵੀ ਮੁਲਾਕਾਤ ਕੀਤੀ।
ਪਾਇਲਟ ਵਲੋਂ ਸੋਨੀਆ ਨਾਲ ਮੁਲਾਕਾਤ
ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਰਾਤ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਸੂਬੇ ਦੀਆਂ ਘਟਨਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਪਾਇਲਟ ਨੇ ਕਿਹਾ ਕਿ ਮੈਂ ਸੋਨੀਆ ਗਾਂਧੀ ਨੂੰ ਆਪਣੀਆਂ ਭਾਵਨਾਵਾਂ ਤੋਂ ਜਾਣੂ ਕਰਾਇਆ ਹੈ। ਸਾਡੀ ਤਰਜੀਹ ਰਾਜਸਥਾਨ 'ਚ 2023 ਦੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਹੈ, ਜਿਸ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜਸਥਾਨ ਸੰਬੰਧੀ ਸਾਕਾਰਾਤਮਕ ਫੈਸਲੇ ਕਾਂਗਰਸ ਪ੍ਰਧਾਨ ਹੀ ਲੈਣਗੇ।

ਹਰ ਔਰਤ ਨੂੰ ਸੁਰੱਖਿਅਤ ਗਰਭਪਾਤ ਦਾ ਅਧਿਕਾਰ-ਸੁਪਰੀਮ ਕੋਰਟ

ਵਿਆਹੀ ਅਤੇ ਅਣਵਿਆਹੀ 'ਚ ਵਿਤਕਰਾ ਕਰਨਾ ਅਸੰਵਿਧਾਨਿਕ

ਨਵੀਂ ਦਿੱਲੀ, 29 ਸਤੰਬਰ (ਉਪਮਾ ਡਾਗਾ ਪਾਰਥ)-ਸਾਰੀਆਂ ਔਰਤਾਂ ਸੁਰੱਖਿਅਤ ਅਤੇ ਕਾਨੂੰਨੀ ਗਰਭਪਾਤ ਦੀਆਂ ਹੱਕਦਾਰ ਹਨ। ਇਸ ਲਈ ਵਿਆਹੀਆਂ ਅਤੇ ਅਣਵਿਆਹੀਆਂ ਔਰਤਾਂ ਵਜੋਂ ਫ਼ਰਕ ਕਰਨਾ ਅਸੰਵਿਧਾਨਿਕ ਹੋਏਗਾ। ਸੁਪਰੀਮ ਕੋਰਟ ਨੇ ਗਰਭਪਾਤ ਨੂੰ ਲੈ ਕੇ ਬੇਬਾਕ ਰੁਖ਼ ਅਪਣਾਉਂਦਿਆਂ ਉਕਤ ਫ਼ੈਸਲਾ ਦਿੱਤਾ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਨਾਲ 'ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ' ਰੂਲਜ਼ ਦੇ ਨੇਮ 3-ਬੀ ਨੂੰ ਵਿਸਥਾਰ ਦਿੱਤਾ ਹੈ ਜਿਸ ਮੁਤਾਬਿਕ ਹੁਣ ਅਣਵਿਆਹੀਆਂ ਔਰਤਾਂ ਨੂੰ ਵੀ 24 ਹਫ਼ਤਿਆਂ ਤੱਕ ਗਰਭਪਾਤ ਦਾ ਹੱਕ ਮਿਲ ਗਿਆ ਹੈ। ਇਸ ਫ਼ੈਸਲੇ ਤੋਂ ਪਹਿਲਾਂ ਦੀ ਵਿਵਸਥਾ ਮੁਤਾਬਿਕ 20 ਹਫ਼ਤਿਆਂ ਤੋਂ ਵੱਧ ਅਤੇ 24 ਹਫ਼ਤਿਆਂ ਤੋਂ ਵੱਧ ਸਮੇਂ 'ਚ ਗਰਭਪਾਤ ਦਾ ਅਧਿਕਾਰ ਸਿਰਫ਼ ਵਿਆਹੀਆਂ ਔਰਤਾਂ ਨੂੰ ਹੀ ਸੀ। ਅਦਾਲਤ ਨੇ ਕਿਹਾ ਕਿ 20 ਤੋਂ 24 ਹਫ਼ਤਿਆਂ 'ਚ ਗਰਭ ਰੱਖਣ ਵਾਲੀਆਂ ਗਰਭਵਤੀ ਔਰਤਾਂ ਨੂੰ ਗਰਭਪਾਤ ਤੋਂ ਰੋਕਣਾ ਅਤੇ ਵਿਆਹੀਆਂ ਔਰਤਾਂ ਨੂੰ ਇਸ ਦੀ ਇਜਾਜ਼ਤ ਦੇਣਾ ਸੰਵਿਧਾਨ ਦੀ ਧਾਰਾ 14 ਦੀ ਆਤਮਾ ਦੀ ਉਲੰਘਣਾ ਕਰਨਾ ਹੋਵੇਗਾ। ਜਸਟਿਸ ਡੀ. ਵਾਈ. ਚੰਦਰਚੂੜ੍ਹ, ਏ. ਐਸ. ਬੋਪੰਨਾ ਅਤੇ ਜੇ. ਬੀ. ਪਾਦਰੀਵਾਨਾ ਦੀ 3 ਮੈਂਬਰੀ ਬੈਂਚ ਨੇ 23 ਅਗਸਤ ਨੂੰ ਇਸ ਮਾਮਲੇ 'ਚ ਆਪਣਾ ਫ਼ੈਸਲਾ ਰਾਖਵਾਂ ਰੱਖਿਆ ਸੀ। ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਇਹ ਵੀ ਕਿਹਾ ਕਿ ਐਮ ਟੀ ਪੀ ਕਾਨੂੰਨ 'ਚ ਵਿਆਹੀ ਅਤੇ ਅਣਵਿਆਹੀ ਔਰਤ ਦਰਮਿਆਨ ਫ਼ਰਕ ਕਰਨਾ ਬਨਾਵਟੀ ਅਤੇ ਸੰਵਿਧਾਨਿਕ ਤੌਰ 'ਤੇ ਟਿਕਾਓ ਨਹੀਂ ਹੈ। ਕਿਸੇ ਵੀ ਔਰਤ ਦੀ ਵਿਵਾਹਿਕ ਸਥਿਤੀ ਉਸ ਨੂੰ ਅਣਚਾਹੇ ਗਰਭ ਨੂੰ ਡਿਗਾਉਣ ਦੇ ਅਧਿਕਾਰ ਤੋਂ ਸੱਖਣਾ ਨਹੀਂ ਰੱਖ ਸਕਦੀ। ਸੁਪਰੀਮ ਕੋਰਟ ਨੇ ਬਦਲਦੇ ਹੋਏ ਸਮਾਜਿਕ ਮਾਹੌਲ ਨੂੰ ਧਿਆਨ 'ਚ ਰੱਖਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਆਧੁਨਿਕ ਸਮੇਂ 'ਚ ਕਾਨੂੰਨ ਇਸ ਧਾਰਨਾ ਨੂੰ ਛੱਡ ਰਿਹਾ ਹੈ ਕਿ ਕਿਸੇ ਵਿਅਕਤੀ ਦੇ ਅਧਿਕਾਰਾਂ ਲਈ ਵਿਆਹ ਇਕ ਮੁੱਢਲੀ ਜਾਂ ਲਾਜ਼ਮੀ ਸ਼ਰਤ ਹੈ। ਕਾਨੂੰਨ ਨੂੰ ਅੱਜ ਦੀ ਹਕੀਕਤ 'ਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਪੁਰਾਣੇ ਰਿਵਾਜ਼ਾਂ ਨਾਲ ਬੰਨ੍ਹਿਆ ਨਹੀਂ ਹੋਣਾ ਚਾਹੀਦਾ। ਇਹ ਅਧਿਕਾਰ (ਗਰਭਪਾਤ ਦਾ) ਉਨ੍ਹਾਂ ਔਰਤਾਂ ਦੇ ਨਾਲ ਹੋਏਗਾ ਜੋ ਅਣਚਾਹਿਆ ਗਰਭ ਜਾਰੀ ਰੱਖਣ ਲਈ ਮਜਬੂਰ ਹਨ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ 'ਚ ਵਿਆਹੀਆਂ ਔਰਤਾਂ ਨਾਲ ਉਨ੍ਹਾਂ ਦੇ ਜੀਵਨਸਾਥੀ ਵਲੋਂ ਵੀ ਕੀਤੇ ਜਾ ਰਹੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਵੀ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਵਿਆਹੀਆਂ ਔਰਤਾਂ ਵੀ ਜਿਨਸੀ ਸ਼ੋਸ਼ਣ ਅਤੇ ਜਬਰ ਜਨਾਹ ਦੇ ਦਾਇਰੇ 'ਚ ਆਉਦੀਆਂ ਹਨ। ਅਦਾਲਤ ਨੇ ਜਬਰ ਜਨਾਹ ਦੀ ਆਮ ਪਰਿਭਾਸ਼ਾ ਰਾਹੀਂ ਟਿੱਪਣੀ ਨੂੰ ਅੱਗੇ ਤੋਰਦਿਆਂ ਕਿਹਾ ਕਿ ਕਿਸੇ ਵੀ ਔਰਤ ਨਾਲ ਉਸ ਦੀ ਸਹਿਮਤੀ ਤੋਂ ਬਿਨਾਂ ਸੰਬੰਧ ਬਣਾਉਣਾ ਜਬਰ ਜਨਾਹ ਹੈ ਫਿਰ ਭਾਵੇਂ ਇਹ ਅਗਲਾ ਵਿਆਹ ਦੇ ਬੰਧਨ 'ਚ ਬੰਨ੍ਹਿਆ ਹੀ ਕਿਉਂ ਨਾ ਹੋਵੇ। ਸੁਪਰੀਮ ਕੋਰਟ ਨੇ ਅੱਗੇ ਇਹ ਵੀ ਕਿਹਾ ਕਿ ਨੇੜਲੇ ਸਾਥੀ ਵਲੋਂ ਕੀਤੀ ਜਾਣ ਵਾਲੀ ਹਿੰਸਾ ਇਕ ਹਕੀਕਤ ਹੈ ਅਤੇ ਇਹ ਜਬਰ ਜਨਾਹ 'ਚ ਵੀ ਤਬਦੀਲ ਹੋ ਸਕਦੀ ਹੈ ਅਤੇ ਜੇਕਰ ਅਸੀਂ ਇਸ ਨੂੰ ਨਹੀਂ ਪਛਾਣਦੇ ਤਾਂ ਇਹ ਲਾਪਰਵਾਹੀ ਹੋਏਗੀ। ਜਸਟਿਸ ਚੰਦਰਚੂੜ੍ਹ ਨੇ ਕਿਹਾ ਕਿ ਜਬਰ ਜਨਾਹ ਦੀ ਪਰਿਭਾਸ਼ਾ 'ਚ ਵਿਆਹੀਆਂ ਔਰਤਾਂ ਨਾਲ ਕੀਤੇ ਜਾਣ ਵਾਲੇ ਜਬਰ ਜਨਾਹ ਨੂੰ ਸ਼ਾਮਿਲ ਕੀਤੇ ਜਾਣ ਦਾ ਇਕੋ-ਇਕ ਕਾਰਨ ਗਰਭਪਾਤ ਕਾਨੂੰਨ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਐਮ ਟੀ ਪੀ ਤਹਿਤ ਗਰਭਪਾਤ ਕਰਵਾਉਣ ਲਈ ਔਰਤ ਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਹੈ ਕਿ ਉਸ ਦਾ ਜਬਰ ਜਨਾਹ ਜਾਂ ਜਿਨਸੀ ਸ਼ੋਸ਼ਣ ਹੋਇਆ ਹੈ। ਦੱਸਣਯੋਗ ਹੈ ਕਿ ਬੈਂਚ 25 ਸਾਲਾ ਅਣਵਿਆਹੀ ਔਰਤ ਵਲੋਂ ਦਾਇਰ ਪਟੀਸ਼ਨ 'ਤੇ ਵਿਚਾਰ ਕਰ ਰਹੀ ਸੀ। ਔਰਤ ਨੂੰ 24 ਹਫ਼ਤੇ ਦਾ ਗਰਭ ਖ਼ਤਮ ਕਰਨ ਦੀ ਅਪੀਲ ਨੂੰ ਦਿੱਲੀ ਹਾਈਕੋਰਟ ਨੇ ਇਹ ਕਹਿੰਦਿਆਂ ਖ਼ਾਰਜ ਕਰ ਦਿੱਤਾ ਕਿ ਇਹ ਗਰਭ ਸਹਿਮਤੀ ਦੇ ਰਿਸ਼ਤੇ ਤੋਂ ਹੋਇਆ। ਔਰਤ ਨੇ ਦਲੀਲ ਦਿੰਦਿਆਂ ਕਿਹਾ ਕਿ ਉਸ ਦੇ ਸਾਥੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਹਾਈਕੋਰਟ ਦੇ ਇਨਕਾਰ ਤੋਂ ਬਾਅਦ ਔਰਤ ਨੇ ਸੁਪਰੀਮ ਕੋਰਟ 'ਚ ਗੁਹਾਰ ਲਾਈ। ਸਰਬਉੱਚ ਅਦਾਲਤ ਨੇ 21 ਜੁਲਾਈ, 2022 ਨੂੰ ਅੰਤ੍ਰਿਮ ਆਦੇਸ਼ ਦਿੰਦਿਆਂ ਦਿੱਲੀ ਏਮਜ਼ ਵਲੋਂ ਬਣਾਏ ਮੈਡੀਕਲ ਬੋਰਡ ਦੀ ਨਿਗਰਾਨੀ 'ਚ ਗਰਭਪਾਤ ਦੀ ਇਜ਼ਾਜਤ ਦੇ ਦਿੱਤੀ ਸੀ।

ਊਧਮਪੁਰ 'ਚ 2 ਬੱਸਾਂ 'ਚ ਧਮਾਕੇ

ਊਧਮਪੁਰ/ਜੰਮੂ, 29 ਸਤੰਬਰ (ਏਜੰਸੀ)-ਪੁਲਿਸ ਨੇ ਦੱਸਿਆ ਕਿ ਸ਼ੱਕੀ ਅੱਤਵਾਦੀਆਂ ਵਲੋਂ ਵੀਰਵਾਰ ਤੜਕੇ ਊਧਮਪੁਰ 'ਚ ਇਕ ਖੜ੍ਹੀ ਬੱਸ 'ਚ ਧਮਾਕਾ ਕੀਤਾ ਗਿਆ ਹੈ, ਜੋ 9 ਘੰਟਿਆਂ ਦੌਰਾਨ ਬੱਸਾਂ 'ਚ ਹੋਣ ਵਾਲਾ ਦੂਜਾ ਧਮਾਕਾ ਸੀ ਅਤੇ ਇਨ੍ਹਾਂ ਧਮਾਕਿਆਂ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੰਮੂ-ਕਸ਼ਮੀਰ ਪੁਲਿਸ ਦੇ ਜੰਮੂ ਖੇਤਰ ਦੇ ਏ.ਡੀ.ਜੀ.ਪੀ. ਮੁਕੇਸ਼ ਸਿੰਘ ਨੇ ਧਮਾਕੇ ਵਾਲੇ ਦੋਹਾਂ ਸਥਾਨਾਂ ਦਾ ਦੌਰਾ ਕਰਨ ਬਾਅਦ ਦੱਸਿਆ ਕਿ ਇਹ ਦੋਵੇਂ ਧਮਾਕੇ ਇਕੋ ਜਿਹੇ ਹਨ ਅਤੇ ਇਨ੍ਹਾਂ ਧਮਾਕਿਆਂ 'ਚ ਉੱਚ ਧਮਾਕਾਖੇਜਾਂ ਦੀ ਵਰਤੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਧਮਾਕਿਆਂ ਪਿੱਛੇ ਕਿਸੇ ਅੱਤਵਾਦੀ ਗਰੋਹ ਦਾ ਹੱਥ ਤਾਂ ਨਹੀਂ ਹੈ। ਦੱਸਣਯੋਗ ਹੈ ਕਿ ਅੱਜ ਸਵੇਰੇ ਕਰੀਬ 5.30 ਵਜੇ ਇਕ ਖੜ੍ਹੀ ਬੱਸ 'ਚ ਹੋਏ ਦੂਜੇ ਧਮਾਕੇ ਦੌਰਾਨ ਬੱਸ ਦਾ ਪਿਛਲਾ ਹਿੱਸਾ ਉੱਡ ਗਿਆ, ਜਦਕਿ ਬੁੱਧਵਾਰ ਰਾਤ ਕਰੀਬ 10.30 ਵਜੇ ਇਕ ਪੈਟਰੋਲ ਪੰਪ ਨੇੜੇ ਖੜ੍ਹੀ ਬੱਸ 'ਚ ਹੋਏ ਪਹਿਲੇ ਧਮਾਕੇ ਦੌਰਾਨ 2 ਲੋਕ ਮਾਮੂਲੀ ਜ਼ਖ਼ਮੀ ਹੋ ਗਏ ਸਨ। ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਜਿਨ੍ਹਾਂ ਬੱਸਾਂ 'ਚ ਧਮਾਕੇ ਹੋਏ ਹਨ, ਇਹ ਦੋਵੇਂ ਮੂਲ ਰੂਪ 'ਚ ਊਧਮਪੁਰ ਦੇ ਬਸੰਤਨਗਰ-ਰਾਮਨਗਰ ਇਲਾਕੇ ਨਾਲ ਸੰਬੰਧਿਤ ਹਨ। ਇਹ ਧਮਾਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 4 ਅਕਤੂਬਰ ਦੇ ਦੌਰੇ ਤੋਂ ਕੁਝ ਦਿਨ ਪਹਿਲਾਂ ਹੋਏ ਹਨ, ਜਿਨ੍ਹਾਂ ਪਹਿਲਾਂ 30 ਸਤੰਬਰ ਤੋਂ 3 ਦਿਨਾ ਜੰਮੂ-ਕਸ਼ਮੀਰ ਦੌਰੇ 'ਤੇ ਆਉਣਾ ਸੀ ਅਤੇ 1 ਅਕਤੂਬਰ ਨੂੰ ਰਾਜੌਰੀ ਤੇ 2 ਅਕਤੂਬਰ ਨੂੰ ਬਾਰਾਮੁਲਾ 'ਚ ਜਨਤਕ ਬੈਠਕਾਂ ਕਰਨੀਆਂ ਸਨ।

ਮਰੀਅਮ ਭ੍ਰਿਸ਼ਟਾਚਾਰ ਮਾਮਲੇ 'ਚੋਂ ਬਰੀ

ਇਸਲਾਮਾਬਾਦ, 29 ਸਤੰਬਰ (ਏਜੰਸੀ)-ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਨੂੰ ਉਸ ਸਮੇਂ ਵੱਡੀ ਕਾਨੂੰਨੀ ਜਿੱਤ ਪ੍ਰਾਪਤ ਹੋਈ, ਜਦੋਂ ਪਾਰਟੀ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਤੇ ਉਸ ਦੇ ਪਤੀ ਮੁਹੰਮਦ ਸਫ਼ਦਰ ਨੂੰ ਇਸਲਾਮਾਬਾਦ ...

ਪੂਰੀ ਖ਼ਬਰ »

ਮਾਇਆਵਤੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦੀ ਮੰਗ

ਲਖਨਊ, 29 ਸਤੰਬਰ (ਏਜੰਸੀ)-ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਵਿਰੋਧੀ ਧਿਰ ਨੂੰ ਇਕਜੁੱਟ ਕਰ ਕੇ ਤੀਜਾ ਮੋਰਚਾ ਖੜ੍ਹਾ ਕਰਨ ਦੇ ਯਤਨਾਂ ਦੇ ਵਿਚਕਾਰ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਵਲੋਂ ਸ਼ਰਤਾਂ ਸਮੇਤ ਪ੍ਰਸਤਾਵ ਰੱਖਿਆ ਗਿਆ ਹੈ। ਬਸਪਾ ਦੇ ਕੌਮੀ ਬੁਲਾਰੇ ਧਰਮਵੀਰ ...

ਪੂਰੀ ਖ਼ਬਰ »

ਕਾਲਕਾ ਤੇ ਕਾਹਲੋਂ ਵਲੋਂ ਦਿੱਲੀ-ਪੰਜਾਬ ਦੇ ਸਿੱਖ ਮਸਲਿਆਂ ਬਾਰੇ ਢੀਂਡਸਾ ਨਾਲ ਚਰਚਾ

ਨਵੀਂ ਦਿੱਲੀ, 29 ਸਤੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ 'ਚ ਦਿੱਲੀ ਕਮੇਟੀ ਮੈਂਬਰਾਂ ਦੇ ਇਕ ਵਫ਼ਦ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ...

ਪੂਰੀ ਖ਼ਬਰ »

ਪਾਕਿ ਨੇ ਅਲ ਜ਼ਵਾਹਿਰੀ 'ਤੇ ਹਮਲਾ ਕਰਨ ਲਈ ਅਮਰੀਕਾ ਤੋਂ ਲਏ ਲੱਖਾਂ ਡਾਲਰ-ਸਤਾਨੇਕਜ਼ਾਈ

ਅੰਮ੍ਰਿਤਸਰ, 29 ਸਤੰਬਰ (ਸੁਰਿੰਦਰ ਕੋਛੜ)-ਅਫ਼ਗ਼ਾਨਿਸਤਾਨ 'ਚ ਤਾਲਿਬਾਨ ਸਰਕਾਰ ਦੇ ਉਪ ਵਿਦੇਸ਼ ਮੰਤਰੀ ਸ਼ੇਰ ਮੁਹੰਮਦ ਅੱਬਾਸ ਸਤਾਨੇਕਜ਼ਾਈ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਅੱਤਵਾਦੀ ਸੰਗਠਨ ਅਲ-ਕਾਇਦਾ ਦੇ ਮੁਖੀ ਅਯਮਾਨ ਅਲ-ਜਵਾਹਿਰੀ ਨੂੰ ਨਿਸ਼ਾਨਾ ਬਣਾਉਣ ਵਾਲੇ ...

ਪੂਰੀ ਖ਼ਬਰ »

ਵਿਰੋਧੀ ਧਿਰਾਂ ਨੂੰ ਬੋਲਣ ਨਹੀਂ ਦੇਣਾ ਤਾਂ ਕਿਉਂ ਸੱਦਿਆ ਇਜਲਾਸ-ਇਯਾਲੀ

ਚੰਡੀਗੜ੍ਹ, 29 ਸਤੰਬਰ (ਵਿਕਰਮਜੀਤ ਸਿੰਘ ਮਾਨ)- ਅਕਾਲੀ ਦਲ ਦੇ ਵਿਧਾਇਕ ਸ. ਮਨਪ੍ਰੀਤ ਸਿੰਘ ਇਯਾਲੀ ਨੇ ਵਾਕਆਊਟ ਕਰਨ ਮਗਰੋਂ ਵਿਧਾਨ ਸਭਾ ਤੋਂ ਬਾਹਰ ਆ ਕੇ ਕਿਹਾ ਕਿ ਅਕਾਲੀ ਦਲ ਵਲੋਂ ਪੰਜਾਬ ਦੇ ਲੋਕਾਂ ਨਾਲ ਜੁੜੇ 16 ਮੁੱਦਿਆਂ 'ਤੇ ਗੱਲਬਾਤ ਕਰਨ ਲਈ ਸਵਾਲ ਲਾਏ ਗਏ ਸਨ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX