ਤਾਜਾ ਖ਼ਬਰਾਂ


ਉੜੀਸ਼ਾ:ਗੈਸ ਪਾਈਪ ਲਾਈਨ ਵਿਚ ਧਮਾਕੇ ਦੌਰਾਨ ਦੋ ਮਜ਼ਦੂਰਾਂ ਦੀ ਮੌਤ, 3 ਤਿੰਨ ਜ਼ਖ਼ਮੀ
. . .  17 minutes ago
ਭੁਵਨੇਸ਼ਵਰ, 4 ਫਰਵਰੀ-ਅੱਜ ਉੜੀਸ਼ਾ ਦੇ ਨਯਾਗੜ੍ਹ ਦੇ ਅਧੀਨ ਪੈਂਦੇ ਸੁਨਾਲਟੀ ਵਿਚ ਗੈਸ ਪਾਈਪ ਲਾਈਨ ਵਿਚ ਧਮਾਕੇ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ...
ਸੀ.ਆਈ.ਏ. ਸਟਾਫ ਦੇ ਇੰਚਾਰਜ ਸਮੇਤ ਚੌਂਕੀ ਇੰਚਾਰਜ ਮੁਅੱਤਲ
. . .  about 1 hour ago
ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਚੌਂਕੀ ਕੋਚਰ ਮਾਰਕਿਟ ਦੇ ਇੰਚਾਰਜ ਭੀਸ਼ਮ ਦੇਵ ਨੂੰ ਡਿਊਟੀ ਵਿਚ ਕੁਤਾਹੀ ਦੇ ਦੋਸ਼ ਤਹਿਤ ਮੁਅੱਤਲ...
ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਕਰਨਗੇ ਮੁਲਾਕਾਤ
. . .  about 2 hours ago
ਵਾਸ਼ਿੰਗਟਨ, 4 ਫਰਵਰੀ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਮੁਲਾਕਾਤ ਕਰਨਗੇ।
ਕੇਂਦਰੀ ਖ਼ੇਡ ਮੰਤਰੀ ਵਲੋਂ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦਾ ਥੀਮ ਗੀਤ ਲਾਂਚ
. . .  about 2 hours ago
ਸ੍ਰੀਨਗਰ, 4 ਫਰਵਰੀ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਰਾਜ ਭਵਨ ਵਿਖੇ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦੇ ਥੀਮ ਗੀਤ ਅਤੇ ਜਰਸੀ ਲਾਂਚ ਕੀਤੀ।
ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ
. . .  about 2 hours ago
ਨਵੀਂ ਦਿੱਲੀ, 4 ਫਰਵਰੀ- ਕੇਂਦਰ ਨੇ ਸੁਪਰੀਮ ਕੋਰਟ ਲਈ 5 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਪੰਕਜ ਮਿਥਲ (ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ), ਸੰਜੇ ਕਰੋਲ (ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ), ਪੀ.ਵੀ. ਸੰਜੇ ਕੁਮਾਰ (ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ)....
ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਕਮੇਟੀ ਸੰਬੰਧੀ ਪਟੀਸ਼ਨ ਖ਼ਾਰਜ
. . .  about 2 hours ago
ਨਵੀਂ ਦਿੱਲੀ, 4 ਫਰਵਰੀ- ਸੁੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਐਸ.ਜੀ.ਪੀ.ਸੀ. ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਦਾਖ਼ਲ ਕੀਤੀ ਸਮੀਖਿਆ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਐਚ.ਐਸ.ਜੀ.ਪੀ.ਸੀ. ਐਕਟ 2014 ਦੀ ਮਾਨਤਾ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ...
ਪੰਜਾਬ ਮੰਡੀ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
. . .  about 2 hours ago
ਚੰਡੀਗੜ੍ਹ, 4 ਫਰਵਰੀ- ਅੱਜ ਪੰਜਾਬ ਸਰਕਾਰ ਵਲੋਂ ਮੰਡੀ ਬੋਰਡ ਤੇ ਕਾਰਪੋਰੇਸ਼ਨਾਂ ਦੇ ਨਵੇਂ ਬਣੇ ਚੇਅਰਮੈਨਾਂ ਦਾ ਐਲਾਨ ਕੀਤਾ ਗਿਆ। ਹਰਚੰਦ ਸਿੰਘ ਬਰਸਟ ਨੂੰ ਮੰਡੀ ਬੋਰਡ ਦਾ ਨਵਾਂ ਚੇਅਰਮੈਨ ਲਗਾਇਆ...
ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਨੇ ਕੀਤੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ
. . .  about 3 hours ago
ਚੰਡੀਗੜ੍ਹ, 4 ਫਰਵਰੀ- ਪਹਿਲੀ ਵਾਰ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਜੇਲ੍ਹ ਵਿਚ ਬੰਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ ਚੁੱਕੀ ਹੈ। ਵੜਿੰਗ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੂ ਦੀ ਜਲਦੀ ਰਿਹਾਈ ਦੀ ਮੰਗ ਕੀਤੀ...
ਦਰਦਨਾਕ ਸੜਕ ਹਾਦਸੇ ’ਚ ਮਜੀਠਾ ਵਾਸੀ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀਂ
. . .  about 3 hours ago
ਕਲਾਨੌਰ, 4 ਫਰਵਰੀ (ਪੁਰੇਵਾਲ)- ਕਲਾਨੌਰ- ਬਟਾਲਾ ਮਾਰਗ ’ਤੇ ਸਥਿਤ ਅੱਡਾ ਕੋਟ ਮੀਆਂ ਸਾਹਿਬ ਵਿਖੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਸੰਬੰਧੀ ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਮਨਜੀਤ ਸਿੰਘ ਅਤੇ ਚੌਂਕੀ ਇੰਚਾਰਜ ਵਡਾਲਾ ਬਾਂਗਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪੈਰਵਾਈ ਕੀਤੀ ਜਾ...
ਪਾਕਿਸਤਾਨ ਵਿਚ ਵਿਕੀਪੀਡੀਆ ’ਤੇ ਪਾਬੰਦੀ
. . .  about 3 hours ago
ਇਸਲਾਮਾਬਾਦ, 4 ਫਰਵਰੀ- ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਨੇ 48 ਘੰਟਿਆਂ ਦੀ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਈਸ਼ਨਿੰਦਾ ਸਮੱਗਰੀ ਨੂੰ ਨਾ ਹਟਾਉਣ ਲਈ ਪਾਕਿਸਤਾਨ ਦੇ ਅੰਦਰ ਵਿਕੀਪੀਡੀਆ ’ਤੇ ਪਾਬੰਦੀ ਲਗਾ ਦਿੱਤੀ ਹੈ। ਪੀ.ਟੀ.ਏ. ਨੇ ਸ਼ਨੀਵਾਰ ਨੂੰ...
ਮਣੀਪੁਰ: ਹੋਣ ਵਾਲੇ ਫ਼ੈਸ਼ਨ ਪ੍ਰੋਗਰਾਮ ਦੀ ਥਾਂ ਦੇ ਨੇੜੇ ਹੋਇਆ ਬੰਬ ਧਮਾਕਾ
. . .  about 3 hours ago
ਇੰਫ਼ਾਲ, 4 ਫਰਵਰੀ- ਮਣੀਪੁਰ ਦੇ ਹਪਤਾ ਕਾਂਘੇਬੁੰਗ ਵਿਖੇ ਜਿੱਥੇ 5 ਫਰਵਰੀ ਤੱਕ ਇਕ ਫ਼ੈਸ਼ਨ ਪਰੇਡ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਾ ਸੀ, ਦੇ ਨੇੜੇ ਇਕ ਬੰਬ ਧਮਾਕਾ ਹੋਇਆ। ਇਸ ਪ੍ਰੋਗਰਾਮ ਵਿਚ ਮਸ਼ਹੂਰ ਫ਼ਿਲਮ ਅਭਿਨੇਤਰੀ ਸਨੀ ਲਿਓਨੀ ਦੇ ਆਉਣ ਦਾ ਵੀ ਪ੍ਰੋਗਰਾਮ ਸੀ। ਇੰਫਾਲ ਪੂਰਬੀ ਜ਼ਿਲ੍ਹਾ ਅਧਿਕਾਰੀਆਂ...
ਲੁਟੇਰਿਆਂ ਵਲੋਂ ਪਰਸ ਖ਼ੋਹਣ ਸਮੇਂ ਆਟੋ ’ਚੋਂ ਡਿੱਗਣ ਕਾਰਨ ਲੜਕੀ ਦੀ ਮੌਤ
. . .  about 3 hours ago
ਅਟਾਰੀ, 4 ਜਨਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦੇਖ ਕੇ ਆਟੋ ’ਤੇ ਵਾਪਸ ਜਾ ਰਹੀ ਲੜਕੀ ਕੋਲੋਂ ਕੁਝ ਲੁਟੇਰਿਆਂ ਨੇ ਪਰਸ ਖੋਹ ਲਿਆ। ਲੁਟੇਰਿਆਂ ਵਲੋਂ ਝਪਟ ਮਾਰਨ ਕਾਰਨ ਲੜਕੀ ਹਾਈਵੇ ’ਤੇ ਮੂੰਧੇ ਮੂੰਹ....
ਸਾਨੂੰ ਆਪਣੀਆਂ ਕੁੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ- ਪੀ.ਟੀ.ਊਸ਼ਾ
. . .  about 3 hours ago
ਤਿਰੂਵੰਨਤਪੁਰਮ, 4 ਫਰਵਰੀ- ਭਾਰਤੀ ਉਲਪਿੰਕ ਸੰਘ ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਦੱਸਿਆ ਕਿ ਕੁਝ ਲੋਕ ਊਸ਼ਾ ਸਕੂਲ ਆਫ਼ ਅਥਲੈਟਿਕਸ ਦੇ ਕੰਪਾਊਂਡ ਵਿਚ ਦਾਖ਼ਲ ਹੋ ਗਏ ਅਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਜਦੋਂ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਾਹਮਣਾ ਕੀਤਾ ਤਾਂ ਉਨ੍ਹਾਂ ਨੇ ਦੁਰਵਿਵਹਾਰ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪਨਗੜ ਪੰਚਾਇਤ...
ਸਪਨਾ ਚੌਧਰੀ ਦੇ ਪਰਿਵਾਰ ਖ਼ਿਲਾਫ਼ ਐਫ਼.ਆਈ.ਆਰ ਦਰਜ
. . .  about 4 hours ago
ਚੰਡੀਗੜ੍ਹ, 4 ਫਰਵਰੀ- ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਉਸ ਦੀ ਭਰਜਾਈ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪਲਵਲ ਦੇ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ...
ਭਾਰਤ ਸਰਕਾਰ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਦੀ ਫ਼ੈਲੋਸ਼ਿਪ ਮੁੜ ਚਾਲੂ ਕਰੇ- ਐਡਵੋਕੇਟ ਧਾਮੀ
. . .  about 4 hours ago
ਅੰਮ੍ਰਿਤਸਰ, 4 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਨੇ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵਲੋਂ ਦਿੱਤੀ ਜਾਂਦੀ ਸਕਾਲਰਸ਼ਿਪ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ....
ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ
. . .  about 4 hours ago
ਚੋਗਾਵਾਂ, 4 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੂਚਕਵਾਲ ਵਿਖੇ ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ ’ਚ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਚੂਚਕਵਾਲ ਹੀਰਾ ਸਿੰਘ ਹਾਰਡਵੇਅਰ ਦੀ ਦੁਕਾਨ ’ਤੇ ਗਏ ਸਨ, ਜਿੱਥੇ...
ਮੋਟਰਸਾਈਕਲ ਤੇ ਘੋੜੇ ਦੀ ਟੱਕਰ ਵਿਚ ਦੋ ਨੌਜਵਾਨਾਂ ਸਮੇਤ ਘੋੜੇ ਦੀ ਵੀ ਮੌਤ
. . .  about 4 hours ago
ਕਪੂਰਥਲਾ/ਬੇਗੋਵਾਲ, 4 ਫਰਵਰੀ (ਅਮਨਜੋਤ ਸਿੰਘ ਵਾਲੀਆ, ਸੁਖਜਿੰਦਰ ਸਿੰਘ)-ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਵਿਖੇ ਇਕ ਮੋਟਰਸਾਈਕਲ ਦੀ ਟੱਕਰ ਘੋੜੇ ਨਾਲ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦੋਵਾਂ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ....
ਮੁੰਬਈ: ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ
. . .  about 4 hours ago
ਮਹਾਰਾਸ਼ਟਰ, 4 ਫਰਵਰੀ- ਮੁੰਬਈ ’ਚ ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ ਹੋ ਗਈ। ਫ਼ਾਇਰ ਬਿ੍ਰਗੇਡ ਦੇ ਮੁੱਖ ਅਧਿਕਾਰਨੀ ਨੇ ਕਿਹਾ ਕਿ ਉਚਾਈ ਦੇ ਮਾਪਦੰਡਾਂ ਅਨੁਸਾਰ ਯੋਗਤਾ ਪੂਰੀ ਕਰਨ ਵਾਲੀਆਂ 3318 ਮਹਿਲਾਂ ਉਮੀਦਵਾਰਾਂ ਨੂੰ ਅਗਲੀ ਚੋਣ ਪ੍ਰਕਿਰਿਆ ਲਈ ਚੁਣਿਆ ਗਿਆ। ਪ੍ਰਦਰਸ਼ਨਕਾਰੀ...
ਤਾਮਿਲਨਾਡੂ: ਮਸ਼ਹੂਰ ਪਲੇਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ
. . .  about 5 hours ago
ਚੇਨੱਈ, 4 ਫਰਵਰੀ- ਦੱਖਣੀ ਭਾਰਤ ਦੀ ਮਸ਼ਹੂਰ ਪਲੇਅਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ ਹੋ ਗਿਆ ਹੈ। ਪੁਲਿਸ ਅਨੁਸਾਰ ਉਹ ਚੇਨਈ ਸਥਿਤ ਆਪਣੇ ਘਰ ’ਚ ਮ੍ਰਿਤਕ ਪਾਈ ਗਈ ਸੀ। ਉਨ੍ਹਾਂ ਨੂੰ ਹਾਲ ਹੀ ਵਿਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ...
ਤੇਲ ’ਤੇ ਵੈਟ ਦਰ ਵਧਾਉਣ ਕਰਕੇ ਭਗਵੰਤ ਮਾਨ ਦਾ ਫੂਕਿਆ ਪੁਤਲਾ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 4 ਫਰਵਰੀ (ਰਣਜੀਤ ਸਿੰਘ ਢਿੱਲੋਂ)- ਭਗਵੰਤ ਮਾਨ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਵਧਾਉਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੁਰਾ ਰੋਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਗਜੀਤ ਸਿੰਘ ਹਨੀ ਫੱਤਣਵਾਲਾ ਦੀ ਅਗਵਾਈ ਵਿਚ...
ਪਿਸਤੌਲ ਦੀ ਨੋਕ ’ਤੇ ਲੁਟੇਰੇ ਨੇ ਵੈਸਟਰਨ ਯੂਨੀਅਨ ਦੇ ਕਰਿੰਦੇ ਤੋਂ ਲੁੱਟੇ ਲੱਖਾਂ ਰੁਪਏ
. . .  about 5 hours ago
ਬੇਗੋਵਾਲ, 4 ਫਰਵਰੀ (ਸੁਖਜਿੰਦਰ ਸਿੰਘ)- ਬੀਤੀ ਦੇਰ ਸ਼ਾਮ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ’ਚ ਟਾਂਡਾ ਬੇਗੋਵਾਲ ਰੋਡ ’ਤੇ ਪਿੰਡ ਅਕਬਰਪੁਰ ਨਜ਼ਦੀਕ ਬੇਗੋਵਾਲ ’ਚ ਵੈਸਟਰਨ ਯੂਨੀਅਨ ’ਤੇ ਕੰਮ ਕਰਦੇ ਇਕ ਵਿਅਕਤੀ, ਜੋ ਆਪਣੀ ਐਕਟਿਵਾ ’ਤੇ ਸਵਾਰ ਹੋ ਕਿ ਆਪਣੇ ਪਿੰਡ ਜਾ ਰਿਹਾ ਸੀ, ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ...
ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਰਾਜਪਾਲ ਨੂੰ ਸ਼ਿਕਾਇਤ
. . .  about 5 hours ago
ਚੰਡੀਗੜ੍ਹ, 4 ਜਨਵਰੀ-ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਏ.ਟੀ.ਐਫ.ਆਈ. ਮੁਖੀ ਵੀਰੇਸ਼ ਸ਼ਾਡਲਿਆ ਵਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸ਼ਿਕਾਇਤ...
ਸਰਵੇਖਣ 'ਚ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਉਭਰੇ ਪ੍ਰਧਾਨ ਮੰਤਰੀ ਮੋਦੀ
. . .  about 5 hours ago
ਨਵੀਂ ਦਿੱਲੀ, 4 ਫਰਵਰੀ -ਅਮਰੀਕਾ ਸਥਿਤ ਸਲਾਹਕਾਰ ਫਰਮ 'ਮੌਰਨਿੰਗ ਕੰਸਲਟ' ਵਲੋਂ ਕੀਤੇ ਗਏ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 78 ਫ਼ੀਸਦੀ ਦੀ ਪ੍ਰਵਾਨਗੀ ਰੇਟਿੰਗ ਦੇ ਨਾਲ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਪੇਸ਼ ਕੀਤਾ ਗਿਆ ਹੈ। ਰੇਟਿੰਗ ਦੇ ਮੁਤਾਬਕ...
ਜਦੋਂ ਤੋਂ ਭਾਜਪਾ ਸਰਕਾਰ ਆਈ ਉਦੋਂ ਤੋਂ ਬੇਇਨਸਾਫ਼ੀ ਵਧੀ ਹੈ- ਅਖਿਲੇਸ਼ ਯਾਦਵ
. . .  about 6 hours ago
ਲਖਨਊ, 4 ਫਰਵਰੀ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮੁਰਾਦਾਬਾਦ ਵਿਚ ਬੋਲਦਿਆਂ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ ਉਦੋਂ ਤੋਂ ਬੇਇਨਸਾਫ਼ੀ ਲਗਾਤਾਰ ਵਧ ਰਹੀ ਹੈ। ਪ੍ਰਸ਼ਾਸਨ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ ਅਤੇ ਕਈ ਥਾਵਾਂ ’ਤੇ ਇਹ ਭਾਜਪਾ ਦੇ ਵਰਕਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ...
ਯੋਗੀ ਆਦਿੱਤਿਆਨਾਥ ਨੇ ਕੀਤੀ ਭਾਰਤੀ ਜਨਤਾ ਯੁਵਾ ਮੋਰਚਾ ਨਾਲ ਮੁਲਾਕਾਤ
. . .  about 6 hours ago
ਲਖਨਊ, 4 ਫਰਵਰੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਨਾਲ ਮੁਲਾਕਾਤ ਕੀਤੀ।
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 14 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨਰਿੰਦਰ ਦੇਵ

ਅੰਮ੍ਰਿਤਸਰ

ਹੁਣ ਮਜੀਠਾ ਰੋਡ ਦੇ ਇਲਾਕੇ 'ਚ ਹੋਈ ਵੱਡੀ ਲੁੱਟ

ਅੰਮਿ੍ਤਸਰ, 29 ਸਤੰਬਰ (ਰੇਸ਼ਮ ਸਿੰਘ)-ਇਥੇ ਸ਼ਹਿਰ ਦੇ ਪਾਸ਼ ਖੇਤਰ ਯਾਸੀਨ ਰੋਡ ਵਿਖੇ ਏਅਰਫੋਰਸ ਦੇ ਇਕ ਸਾਬਕਾ ਅਧਿਕਾਰੀ ਕੋਲੋਂ ਲੁੱਟ ਖੋਹ ਤੋਂ ਬਾਅਦ ਹੁਣ ਇਕ ਹੋਰ ਵੱਡੀ ਲੁੱਟ ਖੋਹ ਦੀ ਘਟਨਾ ਇਥੇ ਮਜੀਠਾ ਰੋਡ ਦੇ ਇਲਾਕੇ ਰਿਸ਼ੀ ਵਿਹਾਰ 'ਚ ਦਿਨ ਦਿਹਾੜੇ ਵਾਪਰੀ ਹੈ ਜਦੋਂ ਕਿ ਥਾਣਾ ਸਦਰ ਅਧੀਨ ਪੈਂਦੇ ਇਲਾਕੇ 'ਚ ਘਰ ਦੀ ਮਾਲਕਣ ਔਰਤ ਨੂੰ ਘਰ 'ਚ ਬੰਦੀ ਬਣਾ ਕੇ ਲੁਟੇਰਿਆਂ ਨੇ ਉਸਦੇ ਘਰੋਂ 15 ਲੱਖ ਦੇ ਸੋਨੇ ਦੇ ਗਹਿਣੇ ਅਤੇ ਚਾਰ ਪੰਜ ਲੱਖ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ | ਦੱਸਣਯੋਗ ਹੈ ਕਿ ਅੰਮਿ੍ਤਸਰ ਸ਼ਹਿਰ 'ਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਜਦੋਂ ਕਿ ਪੁਲਿਸ ਇਨ੍ਹਾਂ 'ਤੇ ਲਗਾਮ ਪਾਉਣ ਤੋਂ ਅਸਫਲ ਰਹੀ ਹੈ |
ਬਜ਼ੁਰਗ ਔਰਤ ਸ੍ਰੀਮਤੀ ਸਵਿਤਾ ਮਲਹੋਤਰਾ (72) ਨੇ ਦਸਿਆ ਕਿ ਉਸਦਾ ਪਤੀ ਤੇ ਹੋਰ ਪਰਿਵਾਰਿਕ ਮੈਂਬਰ ਘਰ ਨਹੀਂ ਸਨ ਅਤੇ ਉਹ ਆਪਣੇ 8 ਸਾਲਾ ਪੋਤੇ ਨਾਲ ਘਰ 'ਚ ਇਕਲੀ ਹੀ ਸੀ | ਜਦੋਂ ਕਿ ਘਰ ਦੀ ਬੈੱਲ ਵੱਜੀ ਤੇ ਉਹ ਬਾਹਰ ਦੇਖਣ ਗਈ ਜਿਥੇ ਦੋ ਨੌਜਵਾਨ ਸਨ ਜਿਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਸਦੇ ਪੁਤਰ ਸੰਦੀਪ ਨੇ ਭੇਜਿਆ ਹੈ ਅਤੇ ਉਹ ਘਰ ਦੇ ਆਰ.ਓ. ਦੀ ਸਰਵਿਸ ਕਰਨ ਲਈ ਆਏ ਹਨ ਅਤੇ ਉਸ ਨੇ ਗੇਟ ਖੋਲ ਦਿੱਤਾ ਉਹ ਅੰਦਰ ਆ ਗਏ ਤੇ ਪੇਚਕਸ ਦੀ ਮੰਗ ਕੀਤੀ ਦੇ ਉਸ ਤੋਂ ਬਾਅਦ ਉਹ ਉਨ੍ਹਾਂ ਨੂੰ ਰਸੋਈ 'ਚ ਲੈ ਗਏ ਜਦੋਂ ਉਹ ਕਮਰੇ 'ਚ ਗਏ ਤਾਂ ਉਹ ਉਸ ਦੇ ਪਿਛੇ ਚਲੇ ਗਏ | ਉਸ ਨਾਲ ਮਾਰ ਕੁੱਟ ਕੀਤੀ ਤੇ ਉਸ ਦੇ ਪਹਿਨੇ ਹੋਏ ਸੋਨੇ ਦੇ ਗਹਿਣੇ ਉਤਰਵਾ ਲਏ | ਇਸ ਉਪਰੰਤ ਉਸ ਨੂੰ ਬੰਦੀ ਬਣਾ ਕੇ ਉਨ੍ਹਾਂ ਦੇ ਘਰ ਦੇ ਲਾਕਰ ਤੋੜ ਕੇ 15 ਲੱਖ ਦੇ ਮੁੱਲ ਦੇ ਕਰੀਬ ਸੋਨੇ ਦੇ ਗਹਿਣੇ ਅਤੇ 5 ਲੱਖ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ | ਉਸ ਨੇ ਕਿਹਾ ਕਿ ਲੁਟੇਰੇ ਉਸ ਪਾਸੋਂ ਪੈਸੇ ਦੀ ਮੰਗ ਕਰਦਿਆਂ ਕਹਿ ਰਹੇ ਸਨ ਕਿ ਉਹ ਚਿੱਟੇ ਦੇ ਮਾਰੇ ਹੋਏ ਹਨ ਅਤੇ ਉਨ੍ਹਾਂ ਨੂੰ ਪੈਸੇ ਚਾਹੀਦੇ ਹਨ | ਉਸ ਨੇ ਕਿਹਾ ਕਿ ਲੁਟੇਰੇ ਉਸ ਦੇ ਘਰ ਅੱਧਾ ਪੌਣਾ ਘੰਟਾ ਰਹੇ | ਇਹ ਘਟਨਾ ਅੱਜ ਦੁਪਹਿਰ ਇਕ ਡੇਢ ਵਜੇ ਦੀ ਹੈ | ਮਾਮਲੇ ਦੀ ਜਾਣਕਾਰੀ ਮਿਲਦੇ ਹੀ ਏ.ਡੀ.ਸੀ.ਪੀ. ਪ੍ਰਭਜੋਤ ਸਿੰਘ ਵਿਰਕ ਤੇ ਏ.ਸੀ.ਪੀ. ਵਰਿੰਦਰ ਸਿੰਘ ਖੋਸਾ ਤੇ ਥਾਣਾ ਸਦਰ ਦੀ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਗਈ | ਪੁਲਿਸ ਵਲੋੋਂ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

ਕਮਿਸ਼ਨਰ ਦੇ ਲੋਕ ਦਰਬਾਰ 'ਚ ਆਈਆਂ 11 ਸ਼ਿਕਾਇਤਾਂ

ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਕਮਿਸ਼ਨਰ ਕੁਮਾਰ ਸੌਰਭ ਰਾਜ ਵਲੋਂ ਆਪਣਾ ਅਹੁਦਾ ਸੰਭਾਲਣ ਉਪਰੰਤ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਹਰ ਹਫ਼ਤੇ ਲੋਕ ਦਰਬਾਰ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਅੱਜ ਉਨ੍ਹਾਂ ਦੇ ਮੀਟਿੰਗ ...

ਪੂਰੀ ਖ਼ਬਰ »

ਪੁਰਾਣੀ ਚੂੰਗੀ ਤੋਂ ਪਿਸ਼ੋਰੀ ਨਗਰ ਤਕ ਪੁੱਟੀ ਹੋਈ ਸੜਕ ਤੋਂ ਦੁਕਾਨਦਾਰ ਡਾਹਢੇ ਪ੍ਰੇਸ਼ਾਨ

ਛੇਹਰਟਾ, 29 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਹਲਕਾ ਪੱਛਮੀ ਦੇ ਇਲਾਕਾ ਪੁਰਾਣੀ ਚੂੰਗੀ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਟੁੱਟੀ ਹੋਈ ਸੜਕ ਅਤੇ ਗੰਦਾ ਪਾਣੀ ਖੜਾ ਰਹਿਣ ਕਾਰਨ ਦੁਕਾਨਦਾਰਾਂ ਨੇ ਨਿਗਮ ਤੇ ਸਰਕਾਰ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਮਹਿੰਗਾਈ, ਪੇਂਡੂ ਅਤੇ ਬਾਰਡਰ ਭੱਤੇ ਦੀ ਮੰਗ

ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਨੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅੰਮਿ੍ਤਸਰ ਦੀ ਪ੍ਰਧਾਨਗੀ ਵਿਚ ਮਹਿੰਗਾਈ, ਪੇਂਡੂ ਅਤੇ ਬਾਰਡਰ ਭੱਤੇ ਦੇ ਮੁੱਦੇ 'ਤੇ ਮਾਝਾ ਜ਼ੋਨ ਦੀ ਜੂਮ ਮੀਟਿੰਗ ਕੀਤੀ | ...

ਪੂਰੀ ਖ਼ਬਰ »

ਟਾਟਾ ਕੰਪਨੀ ਦੇ ਪੈਕਟਾਂ 'ਚ ਨਕਲੀ ਲੂਣ ਭਰ ਕੇ ਵੇਚਣ ਦਾ ਕਾਰੋਬਾਰ ਕਰਨ ਵਾਲਾ ਕਰਿਆਨਾ ਮਾਲਕ ਸਾਮਾਨ ਸਮੇਤ ਕਾਬੂ

ਵੇਰਕਾ, 29 ਸਤੰਬਰ (ਪਰਮਜੀਤ ਸਿੰਘ ਬੱਗਾ)-ਥਾਣਾ ਸਦਰ ਦੀ ਪੁਲਿਸ ਨੇ ਬਟਾਲਾ ਰੋਡ ਦੇ ਇਲਾਕੇ ਮੁਸਤਫਾਬਾਦ ਵਿਖੇ ਛਾਪੇਮਾਰੀ ਕਰਕੇ ਆਮ ਲੂਣ ਨੂੰ ਟਾਟਾ ਕੰਪਨੀ ਦੇ ਲਿਫਾਫਿਆਂ ਵਿਚ ਭਰ ਕੇ ਵੇਚਣ ਦਾ ਗੌਰਖ ਧੰਦਾ ਕਰਨ ਵਾਲੇ ਕਰਿਆਨੇ ਦੀ ਦੁਕਾਨ ਦੇ ਮਾਲਕ ਨੂੰ ਕਾਬੂ ਕਰਕੇ ...

ਪੂਰੀ ਖ਼ਬਰ »

ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 22 ਤੰਬਾਕੂ ਵਿਕਰੇਤਾਵਾਂ ਦੇ ਚਲਾਨ ਕੱਟ

ਅੰਮਿ੍ਤਸਰ, 29 ਸਤੰਬਰ (ਰੇਸ਼ਮ ਸਿੰਘ) ਡੀ. ਡੀ.ਐੱਚ.ਓ. ਕਮ ਜ਼ਿਲ੍ਹਾ ਨੋਡਲ ਅਫਸਰ ਐੱਨ.ਟੀ.ਸੀ.ਪੀ. ਡਾ. ਜਗਨਜੋਤ ਕੌਰ ਵਲੋਂ ਗਠਿਤ ਕੀਤੀ ਵਿਸੇਸ਼ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕੀਤੀ ਛਾਪੇਮਾਰੀ ਦੌਰਾਨ ਕੋਟਪਾ ਐਕਟ ਦੀ ਉਲੰਘਣਾ ਕਰ ਕੇ ਤੰਬਾਕੂ ਪਦਾਰਥ ਵੇਚ ...

ਪੂਰੀ ਖ਼ਬਰ »

ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਪ੍ਰਾਪਰਟੀ ਟੈਕਸ 30 ਸਤੰਬਰ ਤੱਕ 10 ਫ਼ੀਸਦੀ ਰਿਆਇਤ ਨਾਲ ਜਮ੍ਹਾਂ ਕਰਵਾਉਣ ਦੀ ਪੰਜਾਬ ਸਰਕਾਰ ਦੀ ਸਹੂਲਤ ਦਾ ਲਾਭ ਲੈਣ ਲਈ ਬੀਤੇ ਕੁਝ ਦਿਨਾਂ ਤੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਦਾ ਨਿਗਮ ਦਫ਼ਤਰ ਵਿਖੇ ਤਾਂਤਾ ...

ਪੂਰੀ ਖ਼ਬਰ »

70 ਵਰ੍ਹੇ ਪੁਰਾਣੀਆਂ ਕਿਲ੍ਹਾ ਰੋਡ ਦੀਆਂ ਬੁਰਜੀਆਂ ਬਣ ਰਹੀਆਂ ਟ੍ਰੈਫਿਕ 'ਚ ਰੁਕਾਵਟ

ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਸਥਾਨਕ ਜੀ. ਟੀ. ਰੋਡ 'ਤੇ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰੀ 'ਤੇ ਨਾਨਕਸ਼ਾਹੀ ਇੱਟਾਂ ਨਾਲ ਸੰਨ 1853 'ਚ ਉਸਾਰੀਆਂ ਗਈਆਂ ਲਗਭਗ 16 ਫੁੱਟ ਉੱਚੀਆਂ ਇਤਿਹਾਸਕ ਬੁਰਜੀਆਂ ਲਗਾਤਾਰ ਟ੍ਰੈਫਿਕ 'ਚ ਰੁਕਾਵਟ ਬਣ ਰਹੀਆਂ ਹਨ | ਅਸਲ 'ਚ ਪਹਿਲਾਂ ...

ਪੂਰੀ ਖ਼ਬਰ »

ਗੁ: ਸਤਲਾਣੀ ਸਾਹਿਬ ਦੀਆਂ ਜ਼ਮੀਨਾਂ ਸੰਬੰਧੀ ਬਿਆਨਬਾਜ਼ੀ ਸਚਾਈ ਤੋਂ ਕੋਹਾਂ ਦੂਰ-ਹਰਪਾਲ ਸਿੰਘ

ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਿਊ ਫਲਾਵਰਜ਼ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂ. ਕੇ. ਨੇ ਕਿਹਾ ਕਿ ਗੁਰਦੁਆਰਾ ਸਤਲਾਣੀ ਸਾਹਿਬ ਦੀਆਂ ਜ਼ਮੀਨਾ ਸਬੰਧੀ ਬੀਤੇ ਦਿਨ ਮੈਨੇਜਰ ਵਲੋਂ ਉਨ੍ਹਾਂ ਵਿਰੁੱਧ ਕੀਤੀ ਬਿਆਨਬਾਜ਼ੀ ਸਚਾਈ ...

ਪੂਰੀ ਖ਼ਬਰ »

ਸਪਰਿੰਗ ਡੇਲ ਸਕੂਲ ਵਿਖੇ ਕਰੀਅਰ ਕਾਊਾਸਲਿੰਗ ਸਮਾਗਮ

ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਦੀ ਕੈਰੀਅਰ ਕਾਉਂਸਲਿੰਗ ਕਮੇਟੀ ਨਾਲ ਤਾਲਮੇਲ ਕਰਦਿਆਂ ਹੋਇਆਂ ਇਸੰਟੀਟਿਊਟ ਆਫ ਚਾਰਟਰਡ ਅਕਾਊਾਟੈਂਟਜ਼ ਨੇ ਸਕੂਲ ਵਿਖੇ ਇਕ ਕੈਰੀਅਰ ਕਾਉਂਸਲਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ | ਸੀ. ...

ਪੂਰੀ ਖ਼ਬਰ »

ਪੰਜਾਬ ਸਕੂਲ ਆਫ਼ ਇਕਨਾਮਿਕਸ ਤੇ ਇਲੈਕਟੋ੍ਰਨਿਕਸ ਵਿਭਾਗ ਨੇ ਜਿੱਤਿਆ ਟੈਨਿਸ ਟੂਰਨਾਮੈਂਟ

ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਵਿਭਾਗੀ ਲਾਅਨ ਟੈਨਿਸ (ਲੜਕੀਆਂ ਅਤੇ ਲੜਕੇ) ਟੂਰਨਾਮੈਂਟ ਯੂਨੀਵਰਸਿਟੀ ਦੇ ਲਾਅਨ ਟੈਨਿਸ ਖੇਡ ਮੈਦਾਨ 'ਚ ਖੇਡੇ ਗਏ ਜਿਨ੍ਹਾਂ 'ਚ ਲੜਕੀਆਂ ਦੇ ਵਰਗ 'ਚ ਇਲੈਕਟ੍ਰੌਨਿਕਸ ...

ਪੂਰੀ ਖ਼ਬਰ »

ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ 400 ਮਰੀਜ਼ਾਂ ਦੀ ਸਿਹਤ ਦੀ ਕੀਤੀ ਜਾਂਚ

ਅੰਮਿ੍ਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੈਂਟਰਲ ਖ਼ਾਲਸਾ ਯਤੀਮਖਾਨਾ ਪੁਤਲੀਘਰ ਵਿਖੇ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਦੀਵਾਨ ਦੇ ਆਨਰੇਰੀ ਸਕੱਤਰ ...

ਪੂਰੀ ਖ਼ਬਰ »

ਪਰਾਲੀ ਨੂੰ ਨਾ ਸਾੜਨ ਦਾ ਸੰਦੇਸ਼ ਲੈ ਕੇ ਪਿੰਡ-ਪਿੰਡ ਜਾਣਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ

ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਪ੍ਰਦੂਸ਼ਨ ਮੁਕਤ ਕਰਨ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਵਿਚ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿਚ ਇਕ ਅਹਿਮ ਸਮਾਗਮ ਹੋਇਆ ਜਿਸ ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਨਾਬਾਲਗਾ ਨਾਲ ਵਿਆਹ ਦਾ ਮਾਮਲਾ ਸਾਹਮਣੇ ਆਇਆ

ਅੰਮਿ੍ਤਸਰ, 29 ਸਤੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਸ਼ਹਿਰੀ ਇਲਾਕੇ 'ਚ ਇਕ ਨਾਬਾਲਾਗ ਲੜਕੀ ਦਾ ਵਿਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਸ਼ਿਕਾਇਤ ਕਿਸੇ ਹੋਰ ਵਲੋਂ ਨਹੀਂ ਬਲਕਿ ਖੁਦ ਵਿਆਹੁਤਾ ਲੜਕੀ ਵਲੋਂ ਹੀ ਕੀਤੀ ਗਈ ਹੈ, ਜਿਸ ਉਪਰੰਤ ਪੁਲਿਸ ਨੇ ਵਿਆਹੁਤਾ ਲੜਕੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਖ਼ਿਲਾਫ਼ ਮਾਮਲਾ ਦਰਜ਼

ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਐਮ. ਟੀ. ਪੀ. ਵਿਭਾਗ ਦੇ ਬਿਲਡਿੰਗ ਇੰਸਪੈਕਟਰ ਨਾਲ ਦੁਰਵਿਹਾਰ ਕਰਨ ਸੰਬੰਧੀ ਨਗਰ ਨਿਗਮ ਅਧਿਕਾਰੀ ਵਲੋਂ ਦਰਜ਼ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਦੇ ...

ਪੂਰੀ ਖ਼ਬਰ »

24 ਪੀ. ਬੀ. ਬੀ. ਐਨ. ਆਈ. ਐਨ. ਸੀ. ਸੀ. ਵਲੋਂ ਸਵੱਛ ਭਾਰਤ ਮੁਹਿੰਮ ਚਲਾਇਆ

ਅੰਮਿ੍ਤਸਰ, 29 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-24 ਪੀ. ਬੀ. ਬੀ. ਐਨ. ਆਈ. ਐਨ. ਸੀ. ਸੀ. ਵਲੋਂ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲੈਫਟੀਨੈਂਟ ਕਰਨਲ ਵਿਜੇ ਕੁਮਾਰ, ਸੈਨਾ ਮੈਡਲ ਦੀ ਕਮਾਨ ਹੇਠ ਸਵੱਛ ਭਾਰਤ ਮੁਹਿੰਮ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਕੈਡਿਟਾਂ ਨੇ ...

ਪੂਰੀ ਖ਼ਬਰ »

ਮੁੱਖ ਮੰਤਰੀ ਨਾਲ 12 ਤੋਂ ਪਹਿਲਾਂ ਮੀਟਿੰਗ ਦਾ ਮਿਲਿਆ ਭਰੋਸਾ

ਅੰਮਿ੍ਤਸਰ, 29 ਸਤੰਬਰ (ਗਗਨਦੀਪ ਸ਼ਰਮਾ)-ਮੁੱਖ ਮੰਤਰੀ ਭਗਵੰਤ ਮਾਨ ਨਾਲ 12 ਅਕਤੂਬਰ ਤੋਂ ਪਹਿਲਾਂ ਮੀਟਿੰਗ ਤੈਅ ਕਰਵਾਉਣ ਦੇ ਭਰੋਸੇ 'ਤੇ ਹਾਲ ਦੀ ਘੜੀ ਮਿੰਨੀ ਬੱਸ ਸਾੜਨ ਦਾ ਪ੍ਰੋਗਰਾਮ ਟਾਲ ਦਿੱਤਾ ਗਿਆ ਹੈ | ਮਿੰਨੀ ਬੱਸ ਅਪ੍ਰੇਟਰ ਐਸੋਸੀਏਸ਼ਨ ਵਲੋਂ ਨਿਰਧਾਰਿਤ ...

ਪੂਰੀ ਖ਼ਬਰ »

ਪਿੰਡ ਨਾਗ ਕਲਾਂ ਦੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ ਦੇ ਰਹੇ ਹਨ ਭਿਆਨਕ ਬਿਮਾਰੀਆਂ ਨੂੰ ਸੱਦਾ

ਜਗਤਾਰ ਸਿੰਘ ਸਹਿਮੀ ਮਜੀਠਾ, 29 ਸਤੰਬਰ -ਪੰਜਾਬ ਦੀ ਸਿਆਸਤ ਵਿਚ ਵੱਖਰੀ ਪਹਿਚਾਣ ਰੱਖਣ ਵਾਲੇ ਹਲਕਾ ਮਜੀਠਾ ਵਿਚ ਭਾਵੇਂ ਅਕਾਲੀ ਭਾਜਪਾ ਸਰਕਾਰ ਸਮੇਂ ਇਥੋਂ ਦੇ ਵਿਧਾਇਕ ਰਹੇ ਬਿਕਰਮ ਸਿੰਘ ਮਜੀਠੀਆ ਵਲੋਂ ਨਿੱਜੀ ਦਿਲਚਸਪੀ ਲੈ ਕੇ ਮਜੀਠਾ ਕਸਬੇ ਤੇ ਹਲਕੇ ਦੇ ਸਮੂਹ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਅਤੇ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਨਾਨ-ਟੀਚਿੰਗ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਅੰਮਿ੍ਤਸਰ, 29 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਡੀ. ਏ. ਵੀ. ਕਾਲਜ ਅਤੇ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਨਾਨ ਟੀਚਿੰਗ ਦੇ ਮੁਲਾਜ਼ਮਾਂ ਵਲੋਂ ਕਾਲਜਾਂ 'ਚ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਸ ਮÏਕੇ ਡੀ. ਏ. ਵੀ. ਕਾਲਜ ਨਾਨ ਟੀਚਿੰਗ ...

ਪੂਰੀ ਖ਼ਬਰ »

ਪਾਕਿਸਤਾਨ 'ਚ ਹਿੰਦੂਆਂ 'ਤੇ ਅੱਤਿਆਚਾਰ ਕਦੋਂ ਤੱਕ ਹੁੰਦੇ ਰਹਿਣਗੇ? : ਪੋ੍ਰ: ਲਕਸ਼ਮੀ ਕਾਂਤਾ ਚਾਵਲਾ

ਅੰਮਿ੍ਤਸਰ, 29 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪੋ੍ਰ: ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਕਿ ਹਿੰਦੂ-ਕੁੜੀਆਂ ਨੂੰ ਅਗਵਾ ਕਰਨਾ, ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨਾ ਅਤੇ ਫਿਰ ਕਿਸੇ ਵੀ ਉਮਰ ਦੇ ਬੱਚਿਆਂ ਦੇ ਪਿਤਾ ਨਾਲ ...

ਪੂਰੀ ਖ਼ਬਰ »

ਸ਼ਹੀਦਾਂ ਦੀ ਸ਼ਹਾਦਤ 'ਤੇ ਦੇਸ਼ ਨੂੰ ਹੈ ਮਾਣ- ਡਾ. ਅਮਰਦੀਪ ਗੁਪਤਾ

ਅੰਮਿ੍ਤਸਰ, 29 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਗਤ ਸਿੰਘ ਦਾ 115ਵਾਂ ਜਨਮ ਦਿਨ ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਐੱਨ. ਸੀ. ਸੀ. ਅਤੇ ਐੱਨ. ਐੱਸ. ਐੱਸ. ਵਿਭਾਗ ਵਲੋਂ ਸਾਂਝੇ ਤÏਰ 'ਤੇ ਮਨਾਇਆ ਗਿਆ | ਇਸ ਮÏਕੇ ਭਗਤ ਸਿੰਘ ਦੀ ਯਾਦ ਵਿਚ ਕਵਿਤਾ ਉਚਾਰਨ ਅਤੇ ਭਾਸ਼ਣ ਮੁਕਾਬਲੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵਰਪਾਲ ਵਿਖੇ ਜਨਮ ਦਿਵਸ ਮਨਾਇਆ

ਚੱਬਾ, 29 ਸਤੰਬਰ (ਜੱਸਾ ਅਨਜਾਣ)-ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਰਪਾਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਬੱਚਿਆਂ ਵਲੋਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ...

ਪੂਰੀ ਖ਼ਬਰ »

ਬਾਪੂ ਬੂੜ ਸਿੰਘ ਦੇ ਅਕਾਲ ਚਲਾਣੇ 'ਤੇ ਮੰਤਰੀ ਨਿੱਜਰ ਤੇ ਮਹਿਤਾ ਨੇ ਪਰਿਵਾਰ ਨਾਲ ਕੀਤਾ ਦੱੁਖ ਦਾ ਪ੍ਰਗਟਾਵਾ

ਸੁਲਤਾਨਵਿੰਡ, 29 ਸਤੰਬਰ (ਗੁਰਨਾਮ ਸਿੰਘ ਬੁੱਟਰ)-ਭਾਈ ਮੰਝ ਸਾਹਿਬ ਰੋਡ 'ਤੇ ਸਥਿਤ ਪੱਤੀ ਮਨਸੂਰ ਪਿੰਡ ਸੁਲਤਾਨਵਿੰਡ ਦੇ ਵਸਨੀਕ ਬਾਪੂ ਬੂੜ ਸਿੰਘ ਜੋ 22 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ | ਅੱਜ ਉਨ੍ਹਾਂ ਪਰਿਵਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਆਗੂ ਜਥੇਦਾਰ ...

ਪੂਰੀ ਖ਼ਬਰ »

ਲਾਹੌਰ 'ਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸਮਾਗਮ 9 ਨੂੰ

ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਭਾਵਨਾ ਨਾਲ ਲਾਹੌਰ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਵਲੋਂ ਨਸ਼ਿਆਂ ਦੀ ਵਿਕਰੀ ਰੋਕਣ ਲਈ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ

ਅੰਮਿ੍ਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਗੁਰੂ ਨਗਰੀ ਸਮੇਤ ਪੰਜਾਬ ਵਿਚ ਨਸ਼ਿਆਂ ਦੀ ਦਿਨੋਂ ਦਿਨ ਵਧ ਰਹੀ ਵਿਕਰੀ ਨੂੰ ਰੋਕਣ ਲਈ ਅੱਜ ਆਈ.ਜੀ. ਬਾਰਡਰ ਰੇਂਜ ਮੋਹਨੀਸ਼ ਚਾਵਲਾ ਅਤੇ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਲਈ ਪਾਕਿ 'ਚ ਰਾਹ ਪੱਧਰਾ ਕਰਨ ਦੀ ਤਿਆਰੀ

ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਪਿਛਲੀ ਇਮਰਾਨ ਖ਼ਾਨ ਦੀ ਸਰਕਾਰ ਵਲੋਂ ਭਗੌੜੇ ਕਰਾਰ ਦਿੱਤੇ ਗਏ ਸਾਬਕਾ ਬਰਖ਼ਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਕਿ ਵਾਪਸੀ ਲਈ ਉਨ੍ਹਾਂ ਦੀ ਪਾਰਟੀ ਨੇ ਰਾਹ ਪੱਧਰਾ ਕਰਨਾ ਸ਼ੁਰੂ ਕਰ ਦਿੱਤਾ ਹੈ | ਜਿਸ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵਿਖੇ 'ਵਿਦਿਆਰਥੀ ਕੌਂਸਲ' ਦੀ ਚੋਣ 'ਚ ਸਰਿਤਾ ਕੌਰ ਅਤੇ ਪੂਰਤੀ ਬਣੀਆਂ 'ਹੈੱਡ ਗਰਲਜ਼'

ਅੰਮਿ੍ਤਸਰ, 29 ਸਤੰਬਰ (ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਵਿਚ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਵਿਦਿਆਰਥੀਆਂ ਨੂੰ ਕਾਲਜ ਅਨੁਸ਼ਾਸ਼ਨ, ਵਿੱਦਿਆ ਸੰਬੰਧੀ ਜਾਣਕਾਰੀ, ਖੇਡ ਗਤੀਵਿਧੀਆਂ, ਸੱਭਿਆਚਾਰ ਅਤੇ ਹੋਰਨਾਂ ਸਰਗਰਮੀਆਂ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੇਂਟ ਟਰੱਸਟ ਦੇ ਟਰੱਸਟੀ ਨਰਿੰਦਰਜੀਤ ਸਿੰਘ ਬਿੰਦਰਾ

ਅੰਮਿ੍ਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)-ਉਤਰਾਖੰਡ ਵਿਖੇ ਸਥਿੱਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਟਰੱਸਟੀ ਤੇ ਉਪ ਪ੍ਰਧਾਨ ਸ: ਨਰਿੰਦਰਜੀਤ ਸਿੰਘ ਬਿੰਦਰਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ | ਇਸ ਉਪਰੰਤ ...

ਪੂਰੀ ਖ਼ਬਰ »

ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਹਿੰਦੀ ਪੰਦ੍ਹਰਵਾੜਾ ਸਮਾਪਤੀ ਅਤੇ ਇਨਾਮ ਵੰਡ ਸਮਾਰੋਹ

ਅੰਮਿ੍ਤਸਰ, 29 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ, ਖੇਤਰੀ ਦਫ਼ਤਰ ਅੰਮਿ੍ਤਸਰ ਵਲੋਂ ਬੀ.ਕੇ. ਵਰਮਾ ਦੀ ਪ੍ਰਧਾਨਗੀ ਹੇਠ ਹਿੰਦੀ ਪੰਦਰਵਾੜਾ ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ. ਦੀਪਤੀ ...

ਪੂਰੀ ਖ਼ਬਰ »

ਵਧੇਰੇ ਕੰਮ ਦਾ ਬੋਝ ਹੋਣ ਕਰਕੇ ਦਿਮਾਗ਼ੀ ਪ੍ਰੇਸ਼ਾਨੀ ਦਾ ਹਵਾਲਾ ਦਿੰਦੇ ਦੋ ਬਿਲਡਿੰਗ ਇੰਸਪੈਕਟਰਾਂ ਵਲੋਂ ਨਿਗਮ ਪ੍ਰਸ਼ਾਸਨ ਨੂੰ ਕਾਨੂੰਨੀ ਨੋਟਿਸ ਦੇਣ ਦੀ ਚਰਚਾ

ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਦੋ ਬਿਲਡਿੰਗ ਇੰਸਪੈਕਟਰਾਂ ਵਲੋਂ ਮੁਲਾਜ਼ਮਾਂ ਦੀ ਕਮੀ ਕਾਰਨ ਕੰਮ ਦਾ ਭਾਰ ਵਧੇਰੇ ਹੋਣ ਕਰਕੇ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਰਹਿਣ ਦਾ ਹਵਾਲਾ ਦੇ ਕੇ ਇਸ ਸੰਬੰਧ ਵਿਚ ਨਿਗਮ ਪ੍ਰਸ਼ਾਸਨ ...

ਪੂਰੀ ਖ਼ਬਰ »

ਚੋਰੀਸ਼ੁਦਾ 4 ਮੋਟਰਸਾਈਕਲਾਂ ਸਮੇਤ ਇਕ ਨੌਜਵਾਨ ਕਾਬੂ

ਵੇਰਕਾ, 29 ਸਤੰਬਰ (ਪਰਮਜੀਤ ਸਿੰਘ ਬੱਗਾ)-ਥਾਣਾ ਵੱਲ੍ਹਾ ਦੀ ਪੁਲਿਸ ਨੇ ਮੋਟਰਸਾਈਕਲ ਚੋਰੀ ਹੋਣ ਦੇ ਦਰਜ ਮਾਮਲੇ ਵਿਚ ਕਾਰਵਾਈ ਕਰਦਿਆਂ ਚੋਰੀ ਨੂੰ ਅੰਜਾਮ ਦੇਣ ਵਾਲੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜੇ 'ਚੋਂ 4 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਦਾ ਦਾਅਵਾ ...

ਪੂਰੀ ਖ਼ਬਰ »

ਵਾਰਡਬੰਦੀ ਦਾ ਕੰਮ ਮੁੜ ਪ੍ਰਭਾਵਿਤ ਕਰਨ ਲੱਗਾ ਨਿਗਮ ਦੇ ਕਈ ਵਿਭਾਗਾਂ ਦੇ ਕੰਮ ਨੂੰ

ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਵਾਰਡਬੰਦੀ ਦਾ ਕੰਮ ਮੁੜ ਨਵੇਂ ਸਿਰੇ ਤੋਂ ਹਰ ਘਰ ਦੇ ਬਾਹਰ ਸਰਵੇਖਣ ਦੌਰਾਨ ਸਟਿੱਕਰ ਲਗਾਏ ਜਾਣ ਸੰਬੰਧੀ ਸ਼ੁਰੂ ਹੋਏ ਕੰਮ ਨੂੰ ਲੈ ਕੇ ਨਗਰ ਨਿਗਮ ਦੇ ਬਾਕੀ ਵਿਭਾਗਾਂ ਦਾ ਕੰਮ ਇਕ ਵਾਰ ਮੁੜ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ ...

ਪੂਰੀ ਖ਼ਬਰ »

ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮਹ 'ਚ ਆਉਣ ਵਾਲੇ ਜਥੇ ਦਾ ਹੋਵੇਗਾ ਨਿੱਘਾ ਸਵਾਗਤ-ਗਿਲਾਨੀ

ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)- ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਲਾਹੌਰ ਵਿਖੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਮੁੱਖ ਦਫ਼ਤਰ 'ਚ ਚੇਅਰਮੈਨ ਹਬੀਬ ਉਰ ਰਹਿਮਾਨ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ (ਇੰਟਕ) ਦੀ ਮੀਟਿੰਗ

ਅੰਮਿ੍ਤਸਰ, 29 ਸਤੰਬਰ (ਗਗਨਦੀਪ ਸ਼ਰਮਾ)- ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ (ਇੰਟਕ) ਦੀ ਹੰਗਾਮੀ ਮੀਟਿੰਗ ਕਰਮਜੀਤ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਬਲਬੀਰ ਸਿੰਘ ਸੰਧੂ, ਪਰਮਜੀਤ ਸਿੰਘ ਰਈਆ, ਬਲਦੇਵ ਸਿੰਘ ਆਦਿ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ

ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਵਲੋਂ ਅੱਜ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਲਰਾਜ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX