ਚੰਡੀਗੜ੍ਹ, 29 ਸਤੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਨਗਰ ਨਿਗਮ ਬੈਠਕ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਸ਼ਹਿਰ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਲਈ ਨਿਗਮ ਦੇ ਸੱਦਾ ਪੱਤਰਾਂ 'ਤੇ ਵਾਰਡ ਕੌਂਸਲਰ ਦਾ ਨਾਮ ਨਾ ਸ਼ਾਮਲ ਕਰਨ ਦਾ ਮੁੱਦਾ ਉਠਾਇਆ ਗਿਆ | ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਕੌਂਸਲਰਾਂ ਵਿਚ ਤਿੱਖੀ ਬਹਿਸ ਹੋਈ | ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਕਾਂਗਰਸ ਦੇ ਕੌਂਸਲਰਾਂ ਨੇ ਵੀ ਇਸ ਮੁੱਦੇ 'ਤੇ ਸਮਰਥਨ ਦਿੱਤਾ | ਆਮ ਆਦਮੀ ਪਾਰਟੀ ਦੇ ਕੌਂਸਲਰ ਯੋਗੇਸ਼ ਢੀਂਗਰਾ ਨੇ ਕਿਹਾ ਕਿ ਬੀਤੇ ਕੱਲ੍ਹ ਡੱਡੂਮਾਜਰਾ ਦੇ ਡੰਪਿੰਗ ਗਰਾਊਾਡ ਵਿਚ ਕੁੜੇ ਕਰਕਟ ਨੂੰ ਪੋ੍ਰਸੈੱਸ ਕਰਨ ਸਬੰਧੀ ਪ੍ਰੋਗਰਾਮ ਸੀ | ਇਸ ਦੇ ਲਈ ਸੱਦਾ ਪੱਤਰ ਪ੍ਰਕਾਸ਼ਿਤ ਕਰਵਾਏ ਗਏ ਸਨ ਪਰ ਇਨ੍ਹਾਂ 'ਤੇ ਸਥਾਨਕ ਕੌਂਸਲਰ ਦਾ ਨਾਮ ਸ਼ਾਮਲ ਨਹੀਂ ਸੀ, ਜਦ ਕਿ ਭਾਜਪਾ ਦੇ ਕਿਸੇ ਕੌਂਸਲਰ ਦੇ ਵਾਰਡ ਵਿਚ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਨਗਰ ਨਿਗਮ ਸਰਕਾਰੀ ਸੱਦਾ ਪੱਤਰਾਂ 'ਤੇ ਉਨ੍ਹਾਂ ਦੇ ਨਾਮ ਪ੍ਰਕਾਸ਼ਿਤ ਕਰਵਾਉਂਦਾ ਹੈ | ਯੋਗੇਸ਼ ਢੀਂਗਰਾ ਨੇ ਕਿਹਾ ਕਿ ਅੱਜ ਸ਼ਾਮ ਸੈਕਟਰ 28 ਦੇ ਮਹਿਲਾ ਭਵਨ ਵਿਚ ਜੋ ਕਰਮਚਾਰੀਆਂ ਦਾ ਬੀਮਾ ਕਰਨ ਦਾ ਪ੍ਰੋਗਰਾਮ ਹੋ ਰਿਹਾ ਹੈ | ਇਸ ਵਿਚ ਵੀ ਆਮ ਆਦਮੀ ਪਾਰਟੀ ਦੇ ਕੌਂਸਲਰ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਹੈ | ਇਸ 'ਤੇ ਭਾਜਪਾ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਕਾਰਡ ਅਤੇ ਨਾਮ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ | ਸ਼ਹਿਰ ਦੇ ਵਿਕਾਸ 'ਤੇ ਧਿਆਨ ਦੇਣਾ ਚਾਹੀਦਾ ਹੈ | ਮੇਅਰ ਨੇ ਕਿਹਾ ਕਿ ਭਵਿੱਖ ਵਿਚ ਹੁਣ ਜੋ ਵੀ ਕਿਸੇ ਵਾਰਡ ਦੇ ਕੌਂਸਲਰ ਦੇ ਇਲਾਕੇ ਵਿਚ ਪ੍ਰੋਗਰਾਮ ਹੋਵੇਗਾ, ਉਸ ਵਿਚ ਕੌਂਸਲਰ ਦਾ ਨਾਮ ਲਿਖਿਆ ਜਾਏਗਾ ਅਤੇ ਮੇਅਰ ਦਾ ਨਾਮ ਉਸ ਕਾਰਡ ਵਿਚ ਪਿ੍ੰਟ ਨਹੀਂ ਕਰਵਾਇਆ ਜਾਏਗਾ | ਇਸ ਤੋਂ ਇਲਾਵਾ ਨਗਰ ਨਿਗਮ ਹਾਊਸ ਬੈਠਕ ਵਿਚ ਸੜਕਾਂ ਵਿਚ ਕੇਬਲ ਦੀਆਂ ਤਾਰਾਂ ਪਾਉਣ ਨੂੰ ਲੈ ਕੇ ਸੜਕਾਂ ਪੁੱਟਣ ਦੇ ਮਾਮਲੇ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ | ਕੌਂਸਲਰਾਂ ਨੇ ਕਿਹਾ ਕਿ ਸੜਕਾਂ ਪੁੱਟ ਕੇ ਟੋਏ ਛੱਡ ਦਿੱਤੇ ਜਾਂਦੇ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਪੈ ਰਿਹਾ ਹੈ | ਇਸ ਲਈ ਕੌਂਸਲਰਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਸੜਕ ਨੂੰ ਪੁੱਟਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ | ਇਸ 'ਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਗਾਈਡ ਲਾਈਨ ਅਨੁਸਾਰ ਕੰਪਨੀਆਂ ਨੂੰ 5ਜੀ ਦੀਆਂ ਲਾਈਨਾਂ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਇਸ 'ਤੇ ਰੋਕ ਨਹੀਂ ਲਗਾਈ ਜਾ ਸਕਦੀ |
ਨਗਰ ਨਿਗਮ ਬੈਠਕ ਵਿਚ ਕਾਂਗਰਸ ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਨਗਰ ਨਿਗਮ ਦੀ ਪਿਕਅਪ ਗੱਡੀ ਮੰਦਰਾਂ ਵਿਚ ਚੜ੍ਹਾਉਣ ਵਾਲੇ ਫੁੱਲਾਂ ਅਤੇ ਮਰੇ ਹੋਏ ਜਾਨਵਰਾਂ ਨੂੰ ਵੀ ਉਠਾਉਂਦੀ ਹੈ | ਇਹ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ | ਇਹ ਫੁੱਲ ਅੱਗੇ ਮੰਦਰਾਂ ਵਿਚ ਚੜ੍ਹਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਵਿਚ ਡਰਾਈਵਰ 'ਤੇ ਕਾਰਵਾਈ ਹੋਣੀ ਚਾਹੀਦੀ ਹੈ | ਇਸ 'ਤੇ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਮਾਮਲੇ ਦੀ ਇਨਕੁਆਰੀ ਮਾਰਕ ਕੀਤੀ ਜਾ ਚੁੱਕੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਇਕ ਟਰੇਨਿੰਗ ਸੈਸ਼ਨ ਸੀ, ਇਸ ਲਈ ਇਨ੍ਹਾਂ ਫੁੱਲਾਂ ਨਾਲ ਬਣਾਈ ਧੂਫ਼ ਬੱਤੀ ਮੰਦਰ ਨਹੀਂ ਗਈ | ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਵਰਤਣ ਵਾਲੇ ਡਰਾਈਵਰ ਆਦਿ 'ਤੇ ਜਾਂਚ ਦੇ ਆਧਾਰ 'ਤੇ ਸਖ਼ਤ ਕਾਰਵਾਈ ਕੀਤੀ ਜਾਏਗੀ |
ਇਸ ਤੋਂ ਇਲਾਵਾ ਬੈਠਕ ਵਿਚ ਪਿਛਲੇ ਦਿਨੀਂ ਨਗਰ ਨਿਗਮ ਦੀ ਇਕ ਗਾਰਬੇਜ ਕੁਲੈਕਸ਼ਨ ਗੱਡੀ ਦੇ ਥੱਲੇ ਦੱਬ ਕੇ ਮਾਰੇ ਗਏ ਇਕ ਕਰਮਚਾਰੀ ਦੇ ਮੁਆਵਜ਼ੇ ਦਾ ਮਾਮਲੇ 'ਤੇ ਚਰਚਾ ਹੋਈ | ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਨਗਰ ਨਿਗਮ ਦੇ ਕਰਮਚਾਰੀਆਂ ਦਾ ਬੀਮਾ ਕਰਵਾਇਆ ਜਾ ਰਿਹਾ ਹੈ |
ਚੰਡੀਗੜ੍ਹ, 29 ਸਤੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਨਗਰ ਨਿਗਮ ਦੇ ਬੇੜੇ ਵਿਚ ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਨੂੰ ਮਜ਼ਬੂਤ ਕਰਨ ਲਈ ਨਗਰ ਨਿਗਮ ਮੇਅਰ ਸਰਬਜੀਤ ਕੌਰ ਨੇ ਅੱਜ ਐਕਸਕਵੇਟਰ-ਕਮ-ਲੋਡਰ, ਬੂਮ ਲੈਡਰ, ਟਿੱਪਰ ਹੌਪਰ ਡੰਪਰ, ਗ੍ਰੈਬਿੰਗ ਮਸ਼ੀਨ, ਬੈਕ ਪੈਕ ਲੀਫ ...
ਚੰਡੀਗੜ੍ਹ, 29 ਸਤੰਬਰ (ਮਨਜੋਤ ਸਿੰਘ ਜੋਤ)-ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਯੂ.ਟੀ. ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਅੱਜ ਨਗਰ ਨਿਗਮ ਦੇ ਕਰਮਚਾਰੀਆਂ ਲਈ ਦੁਰਘਟਨਾ ਅਤੇ ਦਿਵਿਆਂਗਤਾ ਬੀਮਾ ਕਵਰ ਦੀ ਸ਼ੁਰੂਆਤ ਕੀਤੀ | ਸਕੀਮ ਦੇ ਅਨੁਸਾਰ ਦੁਰਘਟਨਾ 'ਚ ਮੌਤ ਜਾਂ ...
ਚੰਡੀਗੜ੍ਹ, 29 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰ ਸਿੰਘ ਧਰੌੜ ਨੇ ਅੱਜ ਲੁਧਿਆਣਾ ਦੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ...
ਚੰਡੀਗੜ੍ਹ, 29 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਦੀ ਕਰਾਈਮ ਬਾਂਚ ਨੇ ਯੂ.ਪੀ. ਦੇ ਰਹਿਣ ਵਾਲੇ ਦੋ ਲੜਕਿਆਂ ਨੂੰ ਇਕ ਦੇਸੀ ਕੱਟੇ ਅਤੇ ਦੋ ਜ਼ਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਮਨੀਸ਼ ਅਤੇ ਸੰਨੀ ...
ਚੰਡੀਗੜ੍ਹ, 29 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਹਰੇਕ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਿਜੀਲੈਂਸ ਛਾਪੇਮਾਰੀ ਲਈ ਸੁਤੰਤਰ ਗਵਾਹ ਨਿਯੁਕਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਵਿਭਾਗਾਂ ਦੇ 5 ਗਜ਼ਟਿਡ ਅਧਿਕਾਰੀਆਂ ਦਾ ਪੈਨਲ ਤਿਆਰ ...
ਮਾਮਲਾ ਪਾਰਕਿੰਗ ਫ਼ੀਸ ਵਧਾਉਣ ਦਾ
ਚੰਡੀਗੜ੍ਹ, 29 ਸਤੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਰੇਲਵੇ ਸਟੇਸ਼ਨ ਵਿਚ ਪਾਰਕਿੰਗ ਦੇ ਰੇਟ ਵਧਾਉਣ ਨੂੰ ਲੈ ਕੇ ਆਟੋ ਚਾਲਕਾਂ ਨੇ ਰੇਲਵੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਆਟੋ ਟੈਕਸੀ ਚਾਲਕਾਂ ਨੇ ਰੇਲਵੇ ...
ਚੰਡੀਗੜ੍ਹ, 29 ਸਤੰਬਰ (ਤਰੁਣ ਭਜਨੀ)- ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਵਲੋਂ ਜਾਰੀ ਕਾਰਨ ਦੱਸੋ ਨੋਟਿਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ...
ਚੰਡੀਗੜ੍ਹ, 29 ਸਤੰਬਰ (ਐਨ.ਐਸ. ਪਰਵਾਨਾ)-ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਫ਼ਸਲਾਂ ਨੂੰ ਪਿਛਲੇ ਦਿਨਾਂ ਬਰਸਾਤ ਨਾਲ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ ਅਤੇ ਇਸ ਦੇ ਲਈ ਜ਼ਿਲ੍ਹਾ ...
ਐੱਸ. ਏ. ਐੱਸ. ਨਗਰ, 29 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੇ ਈ. ਟੀ. ਟੀ. ਅਧਿਆਪਕਾਂ ਦੀਆਂ ਮੰਗਾਂ ਦੀ ਪੂਰਤੀ ਲਈ ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਵਲੋਂ 11 ਅਕਤੂਬਰ ਨੂੰ ਸਿੱਖਿਆ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਡੀ. ਪੀ. ਆਈ. (ਅ. ਸ.) ਹਰਿੰਦਰ ਕੌਰ ...
ਚੰਡੀਗੜ੍ਹ, 29 ਸਤੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਦੋ ਮਰੀਜ ਸਿਹਤਯਾਬ ਹੋਏ ਹਨ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 39 ਹੈ | ਅੱਜ ਆਏ ਨਵੇਂ ਮਾਮਲੇ ਸੈਕਟਰ 15, 32 ਅਤੇ 50 ਤੋਂ ਹਨ | ...
ਖਰੜ, 29 ਸਤੰਬਰ (ਮਾਨ)-ਅੱਜ ਪੰਜਾਬੀ ਗੀਤਾਂ ਦਾ ਮਿਆਰ ਇੰਨਾ ਡਿੱਗ ਚੁੱਕਾ ਹੈ ਕਿ ਇਨ੍ਹਾਂ ਨੇ ਸੱਚੇ-ਸੁੱਚੇ ਰਿਸ਼ਤਿਆਂ ਦਾ ਘਾਣ ਕਰਕੇ ਰੱਖ ਦਿੱਤਾ ਹੈ | ਇਹ ਵਿਚਾਰ ਲਾਲ-ਕਮਲ ਸੰਗੀਤਕ ਅਕੈਡਮੀ ਖਰੜ ਵਿਖੇ ਲੋਕ ਗਾਇਕ ਗੁਰਮੁੱਪ ਪੱਪੀ ਦੇ ਨਵੇਂ ਦੋਗਾਣੇ 'ਮੋਹ ਜਿਹਾ ...
ਲਾਲੜੂ, 29 ਸਤੰਬਰ (ਰਾਜਬੀਰ ਸਿੰਘ)-ਲਾਲੜੂ ਪਟਵਾਰ ਹਲਕੇ ਨੂੰ ਵੇਖ ਰਹੇ ਪਟਵਾਰੀ ਦੇ ਲਗਾਤਾਰ ਗ਼ੈਰਹਾਜ਼ਰ ਰਹਿਣ ਕਾਰਨ ਲੋਕ ਖੱਜਲ੍ਹ-ਖ਼ੁਆਰ ਹੋ ਰਹੇ ਹਨ | ਆਲਮ ਇਹ ਹੈ ਕਿ ਲੋਕ ਫ਼ਰਦਾਂ ਆਦਿ ਕਢਵਾਉਣ ਲਈ ਤਾਂ ਡੇਰਾਬੱਸੀ ਦਾ ਰੁੱਖ ਕਰ ਰਹੇ ਹਨ, ਪਰ ਜਿਨ੍ਹਾਂ ਪੜ੍ਹਨ ...
ਐੱਸ. ਏ. ਐੱਸ. ਨਗਰ, 29 ਸਤੰਬਰ (ਕੇ. ਐੱਸ. ਰਾਣਾ)-ਸਥਾਨਕ ਫੇਜ਼-3ਏ ਸਥਿਤ ਖ਼ਾਲਸਾ ਕਾਲਜ (ਅੰਮਿ੍ਤਸਰ) ਆਫ਼ ਟੈਕਨਾਲੋਜੀ ਐਂਡ ਬਿਜ਼ਨੈੱਸ ਸਟੱਡੀਜ਼ ਵਿਖੇ ਇਕ ਪਾਸੇ ਜਿਥੇ 2022-23 ਵਿੱਦਿਅਕ ਸੈਸ਼ਨ ਦਾ ਸ਼ੁਭ ਆਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਹੋਇਆ, ਉਥੇ ਹੀ ਕਾਲਜ ...
ਐੱਸ. ਏ. ਐੱਸ. ਨਗਰ, 29 ਸਤੰਬਰ (ਕੇ. ਐੱਸ. ਰਾਣਾ)-ਬੀਤੇ ਦਿਨੀਂ ਅਖੰਡ ਕੀਰਤਨੀ ਜਥੇ ਦੀ 31 ਮੈਂਬਰੀ ਵਿਸ਼ਵ-ਵਿਆਪੀ ਕਮੇਟੀ ਦੀ ਮੀਟਿੰਗ ਹੋਈ, ਜਿਸ ਦੌਰਾਨ ਅਖੰਡ ਕੀਰਤਨੀ ਜਥੇ ਦੇ ਮੁੱਖ ਸੇਵਾਦਾਰ ਭਾਈ ਬਖ਼ਸ਼ੀਸ਼ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਕਤ ਕਰਨ ਦਾ ...
ਐੱਸ. ਏ. ਐੱਸ. ਨਗਰ, 29 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਅਧੀਨ ਪੈਂਦੇ ਸੈਕਟਰ-69 ਵਿਚਲੇ ਕਮਿਊਨਿਟੀ ਸੈਂਟਰ ਦੇ ਚੌਕੀਦਾਰ ਅਤੇ ਉਸ ਦੇ ਪਰਿਵਾਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਸੰਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 323, ...
ਐੱਸ. ਏ. ਐੱਸ. ਨਗਰ, 29 ਸਤੰਬਰ (ਕੇ. ਐੱਸ. ਰਾਣਾ)-ਪੰਜਾਬ ਦੇ ਯਾਤਰਾ ਅਤੇ ਸਭਿਆਚਾਰਕ ਮਾਮਲੇ, ਕਿਰਤ, ਨਿਵੇਸ਼ ਪ੍ਰੋਤਸਾਹਨ ਅਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਵਲੋਂ ਸੂਬੇ 'ਚ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਤੇ ਨਸ਼ਿਆਂ ਲਈ ਜ਼ਿੰਮੇਵਾਰ ਲੋਕਾਂ ...
ਐੱਸ. ਏ. ਐੱਸ. ਨਗਰ, 29 ਸਤੰਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਲੋਕ ਸਭਾ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ 'ਤੇ ਪ੍ਰਧਾਨ ਮੰਤਰੀ ...
ਚੰਡੀਗੜ੍ਹ, 29 ਸਤੰਬਰ (ਨਵਿੰਦਰ ਸਿੰਘ ਬੜਿੰਗ)-ਵਾਲਮੀਕਿ ਸਮਾਜ ਦੇ ਕੌਮੀ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਵਾਲਮੀਕਿ ਸਮਾਜ ਨੂੰ ਇਕਜੁੱਟ ਹੋਣ ਦੀ ਲੋੜ ਹੈ | ਉਨ੍ਹਾਂ ਨੌਜਵਾਨਾਂ ਨੂੰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਸਮਾਜ ਦੀ ਮਜ਼ਬੂਤੀ ਲਈ ਕੰਮ ...
ਪੰਚਕੂਲਾ, 29 ਸਤੰਬਰ (ਕਪਿਲ)-ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਅੱਜ ਭਾਰਤ ਦੁਨੀਆ ਦੇ ਪਹਿਲੀ ਕਤਾਰ ਦੇ ਦੇਸ਼ਾਂ 'ਚ ਥਾਂ ਬਣਾ ਚੁੱਕਾ ਹੈ ਅਤੇ ਅੱਜ ਪੂਰੀ ਦੁਨੀਆ ਨਰਿੰਦਰ ਮੋਦੀ ਵੱਲ ਦੇਖ ਰਹੀ ਹੈ | ਇਹ ਪ੍ਰਗਟਾਵਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ...
ਐੱਸ. ਏ. ਐੱਸ. ਨਗਰ, 29 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ. ਟੀ. ਐਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਕੂਲ ਸਿੱਖਿਆ ਵਿਭਾਗ ਵਲੋਂ ਸੈਕੰਡਰੀ ਸਿੱਖਿਆ ਵਿਭਾਗ ...
ਐੱਸ. ਏ. ਐੱਸ. ਨਗਰ, 29 ਸਤੰਬਰ (ਕੇ. ਐੱਸ. ਰਾਣਾ)-ਰਾਮ ਲੀਲਾ ਕਮੇਟੀ ਬਲੌਂਗੀ ਵਲੋਂ ਵਿਸ਼ੇਸ਼ ਰਾਮ ਲੀਲਾ ਦਾ ਮੰਚਨ ਕੀਤਾ ਗਿਆ | ਇਸ ਮੌਕੇ ਰਾਮ ਲੀਲਾ ਦਾ ਆਗਾਜ਼ ਭਾਜਪਾ ਦੇ ਬੁਲਾਰੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵਲੋਂ ਰੀਬਨ ਕੱਟ ਕੇ ਕਰਵਾਇਆ ਗਿਆ | ਇਸ ਮੌਕੇ ਰਾਮ ਲੀਲਾ ...
ਖਰੜ, 29 ਸਤੰਬਰ (ਗੁਰਮੁੱਖ ਸਿੰਘ ਮਾਨ)-ਸਰਸਵਤੀ ਗਰੁੱਪ ਆਫ਼ ਕਾਲਜਿਜ਼ ਘੜੂੰਆਂ ਵਿਖੇ ਸੀ. ਯੂ. ਆਰ. ਪੀ. 270 ਰਾਊਾਡ ਟੇਬਲ ਇੰਡੀਆ ਅਤੇ ਸ਼ਿਵ ਕਾਂਵੜ ਮਹਾਂਸੰਘ ਚੈਰੀਟੇਬਲ ਟਰੱਸਟ ਪੰਚਕੂਲਾ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਰਸਵਤੀ ਗਰੁੱਪ ਦੇ ...
ਲਾਲੜੂ, 29 ਸਤੰਬਰ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਮਲਕਪੁਰ ਦੀ ਅਗਵਾਈ ਹੇਠ ਅੱਜ ਪਿੰਡ ਹਸਨਪੁਰ ਵਿਖੇ ਪਿੰਡ ਇਕਾਈ ਦਾ ਗਠਨ ਕੀਤਾ ਗਿਆ, ਜਿਸ ਵਿਚ ਸਰਬਸੰਮਤੀ ਨਾਲ ਮੱਖਣ ਸਿੰਘ ਨੂੰ ਪਿੰਡ ਇਕਾਈ ਦਾ ...
ਐੱਸ. ਏ. ਐੱਸ. ਨਗਰ, 29 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ 'ਵਿਸ਼ਵ ਹਲਕਾਅ ਵਿਰੋਧੀ ਦਿਵਸ' ਮਨਾਇਆ ਗਿਆ | ਇਸੇ ਦੌਰਾਨ ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਸਮੇਤ ...
ਖਰੜ, 29 ਸਤੰਬਰ (ਗੁਰਮੁੱਖ ਸਿੰਘ ਮਾਨ)-ਸ੍ਰੀ ਰਾਮ ਲੀਲਾ ਕਲੱਬ ਦੁਸਹਿਰਾ ਗਰਾਊਾਡ ਖਰੜ ਵਲੋਂ ਖੇਡੀ ਜਾ ਰਹੀ ਰਾਮ ਲੀਲਾ ਦੇ ਛੇਵੇਂ ਦਿਨ ਦੀ ਸ਼ੁਰੂਆਤ ਟ੍ਰੈਫ਼ਿਕ ਪੁਲਿਸ ਖਰੜ ਦੇ ਇੰਚਾਰਜ ਸੁਖਮੰਦਰ ਸਿੰਘ ਨੇ ਕਰਵਾਈ | ਇਸ ਮੌਕੇ ਕਲੱਬ ਦੇ ਕਲਾਕਾਰਾਂ ਦੁਆਰਾ ਸ਼ਹੀਦ ਭਗਤ ...
ਚੰਡੀਗੜ੍ਹ, 29 ਸਤੰਬਰ (ਵਿਕਰਮਜੀਤ ਸਿੰਘ ਮਾਨ)-'ਆਪ' ਵਿਧਾਇਕ ਪਿ੍ੰਸੀਪਲ ਬੁੱਧਰਾਮ ਨੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਵਲੋਂ ਬੇਵਜ੍ਹਾ ਸਦਨ ਵਿਚ ਹੰਗਾਮਾ ਕੀਤਾ ਗਿਆ | ਜੇਕਰ ਉਨ੍ਹਾਂ ਇਕ ਮੁੱਦਾ ਚੁੱਕਣਾ ਸੀ ਤਾਂ ਉਸ ...
ਐੱਸ. ਏ. ਐੱਸ. ਨਗਰ, 29 ਸਤੰਬਰ (ਜਸਬੀਰ ਸਿੰਘ ਜੱਸੀ)-ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਪੁਲਿਸ ਵਲੋਂ ਵਿਦੇਸ਼ 'ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਸੰਬੰਧਤ 2 ਮੁਲਜ਼ਮ ਜੇਲ੍ਹਾਂ 'ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਹਨ | ਸੁਖਵਿੰਦਰ ਸਿੰਘ ਨੂੰ ...
ਜ਼ੀਰਕਪੁਰ, 29 ਸਤੰਬਰ (ਅਵਤਾਰ ਸਿੰਘ)-ਢਕੌਲੀ ਖੇਤਰ ਵਿਚ ਪੈਂਦੀ ਮਮਤਾ ਇਨਕਲੇਵ ਅਤੇ ਗਰੀਨ ਸਿਟੀ ਕਾਲੋਨੀ ਦੇ ਵਸਨੀਕਾਂ ਨੇ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਅਤੇ ਸਹੂਲਤਾਂ ਮੰਗਣ 'ਤੇ ਨਗਰ ਕੌਂਸਲ ਸਟਾਫ਼ ਵਲੋਂ ਉਨ੍ਹਾਂ ਨਾਲ ਕਥਿਤ ਰੂਪ ਵਿਚ ਬਦਤਮੀਜ਼ੀ ਕਰਨ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX