ਜਗਰਾਉਂ, 30 ਸਤੰਬਰ (ਗੁਰਦੀਪ ਸਿੰਘ ਮਲਕ)-ਪੰਜਾਬ ਸਰਕਾਰ ਵਲੋਂ 1 ਅਕੂਤਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਕਰਨ ਦਾ ਐਲਾਨ ਕੀਤਾ ਗਿਆ ਹੈ, ਪਰ ਖ਼ਰੀਦ ਏਜੰਸੀਆਂ ਮੰਡੀਆਂ ਦੀ ਅਲਾਟਮੈਂਟ ਅਤੇ ਸ਼ੈੱਡ 'ਚ ਲੱਗਣ ਵਾਲੇ ਝੋਨੇ ਦੀ ਅਲਾਟਮੈਂਟ ਨਾ ਹੋਣ ਕਾਰਨ ਝੋਨੇ ਦੀ ਸਰਕਾਰੀ ਪੱਧਰ 'ਤੇ ਖ਼ਰੀਦ ਕੁਝ ਦਿਨਾਂ ਬਾਅਦ ਹੋਣ ਦਾ ਅਨੁਮਾਨ ਹੈ | ਜੇਕਰ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ਅਤੇ ਮਾਰਕੀਟ ਕਮੇਟੀ ਜਗਰਾਉਂ ਅਧੀਨ ਪੈਂਦੀਆਂ 15 ਹੋਰ ਪਿੰਡਾਂ ਦੀਆਂ ਅਨਾਜ ਮੰਡੀਆਂ ਵੱਲ ਨਜ਼ਰ ਮਾਰੀ ਜਾਵੇ ਤਾ ਇਨ੍ਹਾਂ ਮੰਡੀਆਂ 'ਚ ਫਿਲਹਾਲ 15 ਦਿਨ ਤੱਕ ਕਿਸਾਨਾਂ ਵਲੋਂ ਝੋਨਾ ਲਿਆਉਣ ਦੀ ਉਮੀਦ ਬਹੁਤ ਘੱਟ ਹੈ ਜਿਸ ਕਾਰਨ ਇਸ ਖੇਤਰ 'ਚ ਝੋਨੇ ਦੀ ਆਮਦ ਹੋਰਨਾਂ ਖੇਤਰਾਂ ਦੇ ਮੁਕਾਬਲੇ ਕਾਫ਼ੀ ਪਿਛੜ ਕੇ ਹੁੰਦੀ ਹੈ | ਜਗਰਾਉਂ ਦੀਆਂ ਸਮੂਹ ਮੰਡੀਆਂ 'ਚ ਮਾਰਕੀਟ ਕਮੇਟੀ ਵਲੋਂ ਸਰਕਾਰੀ ਖ਼ਰੀਦ ©ੁਰੂ ਹੋਣ ਦੇ ਮੁੱਦੇਨਜ਼ਰ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਜਗਰਾਉਂ ਦੀ ਮੁੱਖ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਵਲੋਂ ਸਮੁੱਚੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ, ਪਰ ਪਿੰਡਾਂ ਦੀ ਅਨਾਜ ਮੰਡੀਆਂ 'ਚ ਹੁਣ ਤੱਕ ਫੜ੍ਹਾਂ ਦੀ ਸਫ਼ਾਈ ਵੀ ਸ਼ੁਰੂ ਨਹੀਂ ਹੋਈ | ਮਾਰਕੀਟ ਕਮੇਟੀ ਦੇ ਸੈਕਟਰੀ ਗੁਰਮਤਪਾਲ ਸਿੰਘ ਗਿੱਲ ਅਨੁਸਾਰ ਜਗਰਾਉਂ ਦੀਆਂ ਮੰਡੀਆਂ 'ਚ ਕੁਝ ਦਿਨ ਤੱਕ ਝੋਨਾ ਨਾ ਆਉਣ ਦੀ ਗੱਲ ਕੀਤੀ ਹੈ, ਪਰ ਉਨ੍ਹਾਂ ਝੋਨੇ ਦੀ ਆਮਦ ਤੋਂ ਪਹਿਲਾ-ਪਹਿਲਾ ਸਮੁੱਚੇ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ | ਸੈਕਟਰੀ ਗਿੱਲ ਅਨੁਸਾਰ ਜਗਰਾਉਂ ਦੀਆਂ ਅਨਾਜ ਮੰਡੀਆਂ 'ਚ ਐੱਫ.ਸੀ.ਆਈ., ਪਨਗ੍ਰੇਨ, ਮਾਰਕਫੈੱਡ, ਵੇਅਰਹਾਊਸ ਅਤੇ ਪਨਸਪ ਵਲੋਂ ਖ਼ਰੀਦ ਕੀਤੀ ਜਾਵੇਗੀ | ਉਨ੍ਹਾਂ ਦੱਸਿਆਂ ਕਿ ਪਿਛਲੇ ਸੀਜਨ ਦੌਰਾਨ ਜਗਰਾਉਂ ਦੀਆਂ ਅਨਾਜ ਮੰਡੀਆਂ 'ਚ ਕੁਝ 24 ਲੱਖ ਕੁਇੰਟਲ ਦੇ ਕਰੀਬ ਝੋਨੇ ਦੀ ਖ਼ਰੀਦ ਹੋਈ ਸੀ ਅਤੇ ਇਸ ਵਾਰ ਝੋਨੇ ਦੀ ਆਮਦ 24 ਲੱਖ ਕੁਇੰਟਲ ਤੋਂ ਟੱਪਣ ਦੀ ਉਮੀਦ ਹੈ | ਦੂਜੇ ਪਾਸੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਅਨੁਸਾਰ ਏਜੰਸੀਆਂ ਨੂੰ ਮੰਡੀਆਂ 'ਚੋਂ ਝੋਨਾਂ ਖ਼ਰੀਦਣ ਦੀ ਵੰਡ ਨਹੀਂ ਹੋਈ ਅਤੇ ਨਾ ਹੀ ਸੈਦੀ ਅਲਾਟਮੈਂਟ ਹੋਈ ਹੈ | ਉਨ੍ਹਾਂ ਦੱਸਿਆ ਕਿ ਮੰਡੀਆਂ ਦੀ ਅਲਾਟਮੈਂਟ ਦੇ ਤੁਰੰਤ ਬਾਅਦ ਸਰਕਾਰੀ ਖ਼ਰੀਦ ਏਜੰਸੀਆਂ ਸਬੰਧਿਤ ਅਨਾਜ ਮੰਡੀਆਂ 'ਚ ਝੋਨਾਂ ਖ਼ਰੀਦਣ ਲਈ ਪਹੁੰਚ ਜਾਣਗੀਆਂ |
ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਬਹੁ-ਚਰਚਿਤ ਮੰਡੀ ਟਰਾਂਸਪੋਰਟੇਸ਼ਨ ਘੁਟਾਲੇ ਵਿਚ ਵਿਜੀਲੈਂਸ ਵਲੋਂ ਗਿ੍ਫ਼ਤਾਰ ਦਾਣਾ ਮੰਡੀ ਮੁੱਲਾਂਪੁਰ ਦਾਖਾ ਦੇ ਆੜ੍ਹਤੀ ਅਤੇ ਸ਼ੈੱਲਰ ਉਦਯੋਗ ਮਾਲਕ ਕਿ੍ਸ਼ਨ ਲਾਲ ਦੀ ਗਿ੍ਫਤਾਰੀ ਅਤੇ ਵਿਜੀਲੈਂਸ ਵਲੋਂ ...
ਭੰੂਦੜੀ, 30 ਸਤੰਬਰ (ਕੁਲਦੀਪ ਸਿੰਘ ਮਾਨ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਕੁਝ ਦਿਨਾਂ ਅੰਦਰ ਹੀ ਪੱਕ ਕੇ ਮੰਡੀਆਂ ਅੰਦਰ ਆ ਚੁੱਕੀ ਹੈ ਤੇ ਪਹਿਲੀ ਅਕਤੂਬਰ ਤੋਂ ਖ਼ਰੀਦ ਸ਼ੁਰੂ ਕਰਨ ਦਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ...
ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ਅਧੀਨ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸਿੱਧਵਾਂ ਬੇਟ ਰਾਹੀਂ ਸਟਰੀਟ ਲਾਈਟਾਂ ਵਾਲੇ ਘੁਟਾਲੇ ਵਿਚ ਬੀ.ਡੀ.ਪੀ.ਓ, ਚੇਅਰਮੈਨ ਬਲਾਕ ਸੰਮਤੀ, ਗ੍ਰਾਮ ਸੇਵਕ ਤਿੰਨਾਂ ਦੀ ...
ਹੰਬੜਾਂ, 30 ਸਤੰਬਰ (ਮੇਜਰ ਹੰਬੜਾਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਨੂਰਪੁਰ ਬੇਟ ਵਿਖੇ ਭਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਮਾਗਟ ਦੀ ਅਗਵਾਈ ਹੈਠ ਹੋਈ, ਜਿਸ 'ਚ ਜਿੱਥੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ...
ਹੰਬੜਾਂ, 30 ਸਤੰਬਰ (ਮੇਜਰ ਹੰਬੜਾਂ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਅ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਜਸਵਿੰਦਰ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਆਲੀਵਾਲ ...
ਹੰਬੜਾਂ, 30 ਸਤੰਬਰ (ਮੇਜਰ ਹੰਬੜਾਂ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਹਲਕਾ ਦਾਖਾ ਨੂੰ ਮਾਣ ਬਖਸ਼ਦਿਆਂ ਆਪ ਆਗੂ ਅਮਨਦੀਪ ਸਿੰਘ ਮੋਹੀ ਨੂੰ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਲਗਾਏ ਜਾਣ ਅਤੇ ਸ੍ਰੀ ਸੁਰੇਸ਼ ਗੋਇਲ ਨੂੰ ...
ਰਾਏਕੋਟ, 30 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਇਲਾਕੇ ਵਿਚ ਆਪਣੀ ਵੱਖਰੀ ਪਛਾਣ ਪਹਿਚਾਣ ਬਣਾ ਚੁੱਕੀ ਮੈਵਨ ਇੰਮੀਗ੍ਰੇਸ਼ਨ ਵਲੋਂ ਵੀਜ਼ਿਆਂ ਦੀ ਲੜੀ ਵਿਚ ਲਗਾਤਾਰ ਵਾਧਾ ਕਰਦਿਆਂ ਯੂ.ਕੇ ਦਾ ਸਟੱਡੀ ਵੀਜ਼ਾ ਹਾਸਲ ਕੀਤਾ ਗਿਆ | ਇਸ ਮੌਕੇ ਮੈਵਨ ਇੰਮੀਗ੍ਰੇਸ਼ਨ ਦੇ ...
ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਥਾਣਾ ਦਾਖਾ ਦੇ ਥਾਣੇਦਾਰ ਰਜਿੰਦਰ ਸਿੰਘ ਵਲੋਂ ਨਹਿਰ ਦੇ ਚੰਗਣਾਂ ਪੁਲ ਉੱਪਰ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਚੈਕਿੰਗ ਦੌਰਾਨ ਨਾਕੇ 'ਤੇ 2 ਵੱਖੋ-ਵੱਖ ਮੋਟਰਸਾਈਕਲਾਂ 'ਤੇ ਆ ਰਹੇ ਸਵਾਰਾਂ ਨੂੰ ਰੋਕ ਕੇ ਚੈਕਿੰਗ ...
ਸਿੱਧਵਾਂ ਬੇਟ, 30 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਗੋਰਸੀਆਂ ਦੇ ਕਾਮ: ਬਲਜੀਤ ਸਿੰਘ ਅਤੇ ਕੁਲਵੰਤ ਸਿੰਘ ਸਹੋਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸ਼ਹੀਦ ਪੁਲਿਸ ਪਰਿਵਾਰਾਂ ਨੂੰ ਪੁਲਿਸ ਥਾਣਿਆਂ ਅਤੇ ...
ਪੱਖੋਵਾਲ/ਸਰਾਭਾ, 30 ਸਤੰਬਰ (ਕਿਰਨਜੀਤ ਕੌਰ ਗਰੇਵਾਲ)-ਪਿੰਡ ਸਰਾਭਾ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਭੁੱਖ ਹੜਤਾਲ ਕਮੇਟੀ ਵਲੋਂ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਤ ਖਸਤਾ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ...
ਸਿੱਧਵਾਂ ਬੇਟ, 30 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਰਾਊਵਾਲ ਵਿਖੇ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਚੈਰੀਟੇਬਲ ਸੰਸਥਾ ਵਲੋਂ ਖੇਤੀਬਾੜੀ ਵਿਭਾਗ ਅਤੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਣ ਵਾਲਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਪੂਰੀ ...
ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ 115ਵੀਂ ਜਨਮ ਦਿਨ ਵਰ੍ਹੇਗੰਢ ਨੂੰ ਸਮਰਪਿਤ ਹੁੰਦਿਆਂ ਮੰਡੀ ਮੁੱਲਾਂਪੁਰ ਦਾਖਾ 'ਚ ਸ਼ਾਂਤੀ ਭਵਨ ਵਿਖੇ ਲੋਕ ਸੇਵਾ ਕਮੇਟੀ ਐਂਡ ਵੈੱਲਫੇਅਰ ਕਲੱਬ ਮੰਡੀ ਮੁੱਲਾਂਪੁਰ ਮੁੱਖ ...
ਰਾਏਕੋਟ, 30 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਲਈ ਰਾਏਕੋਟ ਤਹਿਸੀਲ ਦੀਆਂ ਸਮੁੱਚੀਆਂ ਜਥੇਬੰਦੀਆਂ ਵਲੋਂ 1 ਅਕਤੂਬਰ ਨੂੰ ਸਾਂਝੀ ਮੀਟਿੰਗ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਠੀਕ 11 ਵਜੇ ਕੀਤੀ ਜਾ ਰਹੀ ਹੈ | ...
ਜਗਰਾਉਂ, 30 ਸਤੰਬਰ (ਗੁਰਦੀਪ ਸਿੰਘ ਮਲਕ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਜਗਰਾਉਂ ਵਿਖੇ ਜਥੇਬੰਦੀ ਦੇ ਪ੍ਰਧਾਨ ਸੇਵਾ ਮੁਕਤ ਐੱਸ.ਪੀ. ਸਤਨਾਮ ਸਿੰਘ ਬੈਸ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੂਬਾ ਭਰ ਦੇ ਅਹੁਦੇਦਾਰ, ...
ਹੰਬੜਾਂ, 30 ਸਤੰਬਰ (ਹਰਵਿੰਦਰ ਸਿੰਘ ਮੱਕੜ)-ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਮੇਰੇ ਉੱਪਰ ਭਰੋਸਾ ਜਤਾਉਂਦਿਆਂ ਪੰਜਾਬ ਮਾਰਕਫੈੱਡ ਦਾ ਚੇਅਰਮੈਨ ਬਣਾ ਕੇ ਮੈਨੂੰ ਜੋ ਬੜੀ ਅਹਿਮ ਜਿੰਮੇਵਾਰੀ ਸੌਂਪੀ ਹੈ, ਉਸ ਪ੍ਰਤੀ ਬੜੀ ਸੰਜੀਦਗੀ ਦਿਖਾ ਕੇ ਪੂਰੀ ਇਮਾਨਦਾਰੀ ਤੇ ...
ਰਾਏਕੋਟ, 30 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਆਂਡਲੂ ਦੇ ਐੱਨ.ਆਰ.ਆਈਜ਼ ਵੀਰਾਂ ਵਲੋਂ ਪਿੰਡ ਵਿੱਚ ਬੂਟੇ ਅਤੇ ਉਨਾਂ ਦੇ ਆਲੇ-ਦੁਆਲੇ ਲੋਹੇ ਦੇ ਜੰਗਲੇ ਲਗਾਉਣ ਲਈ 1 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਨਿਸ਼ਕਾਮ ਸੇਵਾ ਸੁਸਾਇਟੀ ਨੂੰ ਭੇਜੀ ਗਈ | ਇਸ ਮੌਕੇ ਪਿੰਡ ਆਂਡਲੂ ...
ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਸੀਨੀਅਰ ਵਾਲੰਟੀਅਰ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ ਹੇਠ ਕਰਵਾਇਆ ਗਿਆ | ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲ ...
ਰਾਏਕੋਟ, 30 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਅਤੇ ਜਗਰਾਉਂ ਬ੍ਰਾਂਚ ਦੇ ਐਲ.ਆਈ.ਸੀ ਵਿਭਾਗ ਵਲੋਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਬੱਸੀਆਂ ਵਿਖੇ 'ਸਟੂਡੈਂਟ ਆਫ ਦਾ ਯੀਅਰ' ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਪਹਿਲੀ ਤੋਂ ਦਸਵੀਂ ਕਲਾਸ ਦੇ ਟਾਪਰ 10 ...
ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ-ਦਾਖਾ ਸ਼ਹਿਰ ਅੰਦਰ ਡੂੰਘੇ ਟੋਏ (ਖੱਡਿਆਂ) ਵਿਚ ਬਦਲ ਚੁੱਕੀਆਂ ਸਰਵਿਸ ਲੇਨ ਸੜਕਾਂ ਨੂੰ ਬਣਾਉਣ ਤੋਂ ਜਦ ਸਰਕਾਰ ਭੱਜ ਜਾਵੇ, ਇਸ ਸੜਕ ਤੋਂ ਲੰਘਣ ਵਾਲੇ ਵਾਹਨਾਂ ਤੋਂ ਟੋਲ ਉਗਰਾਉਣ ਵਾਲੀ ਟੋਲ ਕੰਪਨੀ ...
ਰਾਏਕੋਟ, 30 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਿਕਾਰਡ ਕਲਰਕ ਸੁਖਵਿੰਦਰ ਸਿੰਘ ਬਰਮੀ ਦੇ ਮਾਤਾ ਨਛੱਤਰ ਕੌਰ (95) ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਜਿਸ 'ਤੇ ਪਰਿਵਾਰ ਨਾਲ ਦੁੱਖ ਸ਼ਾਂਝਾ ਕਰਨ ਲਈ ਬਿਕਰਮਜੀਤ ਸਿੰਘ ਖ਼ਾਲਸਾ ਮੈਂਬਰ ਪੰਜਾਬ ਪਬਲਿਕ ...
ਹਠੂਰ, 30 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਹਠੂਰ ਇਲਾਕੇ ਵਿਚਦੀ ਲੰਘਦੇ ਗੁਰੂ ਗੋਬਿੰਦ ਸਿੰਘ ਮਾਰਗ ਦੀ ਸੜਕ ਦਾ ਲੰਮੇ ਸਮੇਂ ਤੋਂ ਬੁਰ੍ਹਾ ਹਾਲ ਹੈ | ਇਹ ਸੜਕ ਬੁਰ੍ਹੀ ਤਰ੍ਹਾਂ ਟੁੱਟ ਕੇ ਟੋਇਆਂ ਦਾ ਰੂਪ ਧਾਰ ਚੁੱਕੀ ਹੈ ਜਿਸ ਕਰਕੇ ਰਾਹਗੀਰਾਂ ਨੂੰ ਵੱਡੀ ਮੁਸ਼ਕਿਲ ਆ ...
ਗੁਰੂਸਰ ਸੁਧਾਰ, 30 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਗਰਾਮ ਪੰਚਾਇਤ ਐਤੀਆਣਾ ਸਰਪੰਚ ਲਖਵੀਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਏ.ਪੀ.ਓ. ਮੈਡਮ ਪ੍ਰਭਜੋਤ ਕੌਰ ਦੀ ਹਾਜ਼ਰੀ ਵਿਚ ਪੰਚਾਇਤ ਦੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਸਾਂਝੇ ਜਲ ਤਲਾਬ ਜਿਸ ਨੂੰ ...
ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਨੂੰ ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੁਆਰਾ ਮਾਨਤਾ ਮਿਲਣ ਬਾਅਦ ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਜੁਆਇੰਟ ਸਟੇਟ ਆਰਗੇਨਾਈਜਿੰਗ ਕਮਿਸ਼ਨਰ ਦਰਸ਼ਨ ...
ਚੌਂਕੀਮਾਨ, 30 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ ਸੰਗਠਨ) ਭਾਰਤ ਵਲੋਂ ਦਿੱਤੇ ਸੱਦੇ ਤਹਿਤ ਅੱਜ ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਂਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ 'ਤੇ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ...
ਰਾਏਕੋਟ, 30 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਕੰਮ ਦੀ ਮੰਗ ਨੂੰ ਲੈ ਕੇ ਮਨਰੇਗਾ ਮਜ਼ਦੂਰ ਯੂਨੀਅਨ ਦੀ ਮੀਟਿੰਗ ਪਿੰਡ ਅੱਚਰਵਾਲ ਵਿਖੇ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਡਾ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX