ਨਵਾਂਸ਼ਹਿਰ, 30 ਸਤੰਬਰ (ਹਰਵਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਤੋਂ ਝੋਨੇ ਦੀ ਖਰੀਦ ਦੇ ਐਲਾਨ ਤੋਂ ਬਾਅਦ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਮੰਡੀਆਂ ਵਿਚ ਵੀ ਖਰੀਦ ਪ੍ਰਬੰਧਾਂ ਬਾਰੇ ਜ਼ਿਲ੍ਹਾ ਮੰਡੀ ਅਫਸਰ ਰੁਪਿੰਦਰ ਮਨਿਆਸ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਸਾਰੀਆਂ ਮੰਡੀਆਂ 'ਚ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 30 ਦਾਣਾ ਮੰਡੀਆਂ ਹਨ ਜਿਨ੍ਹਾਂ 'ਚ ਨਵਾਂਸ਼ਹਿਰ ਕਮੇਟੀ ਅਧੀਨ ਨਵਾਂਸ਼ਹਿਰ, ਰਾਹੋਂ, ਜਾਡਲਾ, ਗਰਚਾ, ਫਾਂਬੜਾ, ਬਜੀਦਪੁਰ, ਬਹਿਲੂਰ ਕਲਾਂ, ਦੁਪਾਲਪੁਰ, ਮਝੂਰ, ਜੱਬੋਵਾਲ, ਧੈਂਗੜਪੁਰ, ਮੀਰਪੁਰ ਜੱਟਾਂ ਵਿਚ ਮੰਡੀਆਂ ਹਨ | ਇਸੇ ਤਰ੍ਹਾਂ ਬੰਗਾ 'ਚ ਬੰਗਾ, ਬਹਿਰਾਮ, ਕਟਾਰੀਆ, ਮਾਹਿਲ ਗਹਿਲਾਂ, ਪਠਲਾਵਾ, ਮੁਕੰਦਪੁਰ, ਸੂੰਢ, ਉੱਚਾ ਲਧਾਣਾ, ਹਕੀਮਪੁਰ ਹਨ ਅਤੇ ਬਲਾਚੌਰ 'ਚ ਬਲਾਚੌਰ, ਸੜੋਆ, ਸਾਹਿਬਾ, ਬਕਾਪੁਰ, ਨਾਨੋਵਾਲ ਬੇਟ, ਕਰਾਵਰ, ਕਾਠਗੜ੍ਹ, ਟੌਂਸਾ, ਮੋਹਰਾਂ ਪਿੰਡਾਂ ਵਿਚ ਮੰਡੀਆਂ ਹਨ | ਉਨ੍ਹਾਂ ਦੱਸਿਆ ਕਿ ਉਹ ਆਪ ਖ਼ੁਦ ਮੰਡੀਆਂ ਵਿਚ ਪ੍ਰਬੰਧਾਂ ਦੀ ਜਾਂਚ ਕਰ ਰਹੇ ਹਨ | ਅੱਜ ਉਨ੍ਹਾਂ ਵਲੋਂ ਬੰਗਾ, ਉੱਚਾ ਲਧਾਣਾ, ਰਾਹੋਂ, ਨਵਾਂਸ਼ਹਿਰ, ਕਟਾਰੀਆ ਆਦਿ ਮੰਡੀਆਂ ਦੀ ਜਾਂਚ ਕੀਤੀ ਗਈ ਅਤੇ ਉੱਥੇ ਨਿਯੁਕਤ ਮੰਡੀ ਇੰਚਾਰਜਾਂ ਨੂੰ ਲਾਈਟਾਂ, ਪਖਾਨੇ, ਪਾਰਕਿੰਗ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਪੁਖ਼ਤਾ ਕਰਨ ਲਈ ਕਿਹਾ ਗਿਆ | ਉਨ੍ਹਾਂ ਦੱਸਿਆ ਕਿ ਇਸ ਵਾਰ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਆਵੇਗੀ ਅਤੇ ਸਿਰਫ਼ 17 ਪ੍ਰਤੀਸ਼ਤ ਤੱਕ ਨਮੀ ਵਾਲੀ ਜਿਣਸ ਹੀ ਲਈ ਜਾਵੇਗੀ | ਜਿਸ ਲਈ ਉਨ੍ਹਾਂ ਆਪ ਨਮੀ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਦਾ ਨਿਰੀਖਣ ਕੀਤਾ | ਝੋਨੇ ਦੀ ਮੰਡੀਆਂ 'ਚ ਖਰੀਦ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਸ ਵਾਰ ਲਿਫ਼ਟਿੰਗ ਦੀ ਸਮੱਸਿਆ ਦਾ ਡਰ ਸਤਾ ਰਿਹਾ ਹੈ ਕਿਉਂਕਿ ਪਹਿਲੇ ਠੇਕੇਦਾਰ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿਚ ਹਨ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਲਿਫ਼ਟਿੰਗ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ ਤਾਂ ਉਹ ਜਲਦੀ ਹੀ ਡਿਪਟੀ ਕਮਿਸ਼ਨਰ ਨੂੰ ਵੀ ਮਿਲਣਗੇ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਸ ਵਾਰ ਮੀਂਹ ਪੈਣ ਕਰਕੇ ਝੋਨੇ ਵਿਚ ਨਮੀ ਦੀ ਮਾਤਰਾ ਵੀ ਵੱਧ ਹੋਵੇਗੀ ਅਤੇ ਝੋਨੇ ਦੀ ਫ਼ਸਲ ਵੀ ਲੇਟ ਹੋਵੇਗੀ | ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨ ਦੀ ਜਿਣਸ ਨਾ ਰੁਲੇ ਸਰਕਾਰ ਪਹਿਲਾਂ ਹੀ ਆਪਣਾ ਇੰਤਜ਼ਾਮ ਕਰੇ ਨਹੀਂ ਤਾਂ ਉਨ੍ਹਾਂ ਦੀ ਜਥੇਬੰਦੀ ਇਹ ਨਹੀਂ ਸਹਿਣ ਕਰੇਗੀ ਕਿ ਝੋਨੇ ਵਿਚ ਨਮੀ ਦੀ ਮਾਤਰਾ ਵੱਧ ਹੈ | ਉਨ੍ਹਾਂ ਕਿਹਾ ਕਿ ਪਹਿਲਾ ਹੀ ਮੀਂਹ ਕਰਕੇ ਕਿਸਾਨਾਂ ਨੂੰ ਮਟਰ ਅਤੇ ਆਲੂ ਦੀ ਫ਼ਸਲ ਨੂੰ ਬੀਜਣ ਵਿਚ ਦੇਰੀ ਹੋ ਰਹੀ ਹੈ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਝੋਨਾ ਮੰਡੀਆਂ ਵਿਚ ਰੁਲਿਆ ਜਾਂ ਕਿਸਾਨਾਂ ਨੂੰ ਅਦਾਇਗੀ 'ਚ ਦੇਰੀ ਹੋਈ ਤਾਂ ਕਿਰਤੀ ਕਿਸਾਨ ਯੂਨੀਅਨ ਤਿੱਖਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ |
ਕਾਠਗੜ੍ਹ, 30 ਸਤੰਬਰ (ਬਲਦੇਵ ਸਿੰਘ ਪਨੇਸਰ)- ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਅੱਜ ਇਕ ਕੈਂਟਰ ਗੱਡੀ ਨੰਬਰ ਪੀ.ਬੀ.29 ਜੇ-9620 ਸਾਫ਼ਟ ਟੁੱਟ ਜਾਣ ਕਾਰਨ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ | ਖ਼ੁਸ਼ਕਿਸਮਤੀ ਨਾਲ ਅੱਗੇ ਪਿੱਛੇ ਕੋਈ ਵਾਹਨ ਨਹੀਂ ਆ ਰਿਹਾ ਸੀ | ਜਿਸ ...
ਕਾਠਗੜ੍ਹ, 30 ਸਤੰਬਰ (ਬਲਦੇਵ ਸਿੰਘ ਪਨੇਸਰ)- ਪਿੰਡ ਮਾਲੇਵਾਲ ਕੋਹਲੀ ਦੇ ਵਸਨੀਕ ਸਨੀ ਕੋਹਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਖੇਤਾਂ ਦੇ ਕੋਲ ਇਕ ਨੀਲ ਗਾਂ ਦਾ ਛੋਟਾ ਬੱਚਾ ਜੋ ਹੋਲੀ-ਹੋਲੀ ਤੁਰਦਾ ਸੀ, ਉਸ ਨੂੰ ਪਿੰਡ ਵਾਲਿਆਂ ਨੇ ਪਕੜ ਕੇ ਪਾਣੀ ਪਿਲਾਇਆ | ...
ਨਵਾਂਸ਼ਹਿਰ, 30 ਸਤੰਬਰ (ਗੁਰਬਖਸ਼ ਸਿੰਘ ਮਹੇ)- ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੀ ਯਾਦ ਵਿਚ ਲੱਗਦੇ ਮੇਲੇ ਸਰਕਾਰਾਂ ਦੇ ਸਿਆਸੀ ਲਾਰਿਆਂ ਦੇ ਮੰਚ ਬਣ ਕੇ ਰਹਿ ਗਏ ਹਨ | ਇਨ੍ਹਾਂ ਮੇਲਿਆਂ ਵਿਚ ਸਰਕਾਰਾਂ ਦੇ ਮੁੱਖ ਮੰਤਰੀ ਅਤੇ ਮੰਤਰੀ ਲੋਕਾਂ ਨਾਲ ਬੜੇ-ਬੜੇ ਵਾਅਦੇ ਕਰਦੇ ਹਨ, ...
ਸੰਧਵਾਂ, 30 ਸਤੰਬਰ (ਪ੍ਰੇਮੀ ਸੰਧਵਾਂ) - ਗਿਆਨੀ ਸ. ਰਣਜੀਤ ਸਿੰਘ ਬੀਸਲਾ ਨੇ 'ਆਪ' ਸਰਕਾਰ ਵਲੋਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਲਏ ਜਾ ਰਹੇ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ...
ਘੁੰਮਣਾਂ, 30 ਸਤੰਬਰ (ਮਹਿੰਦਰਪਾਲ ਸਿੰਘ) - ਕਿਸਾਨਾਂ ਦੀ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ | 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੈ | ਇਸ ਸਬੰਧੀ ਹਲਕਾ ਬੰਗਾ ਦੇ ਆਪ ਪਾਰਟੀ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਬਿੱਲਾ ਘੁੰਮਣ ਨੇ ਪੱਤਰਕਾਰਾਂ ...
3 ਵਿਦਿਆਰਥੀਆਂ ਦੇ ਲੱਗੀਆਂ ਮਾਮੂਲੀ ਸੱਟਾਂ, ਬਾਕੀਆਂ ਦਾ ਹੋਇਆ ਵਾਲ-ਵਾਲ ਬਚਾਅ
ਨਵਾਂਸ਼ਹਿਰ, 30 ਸਤੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੜਕਾਂ ਦੇ ਨਾਲ ਬਰਮ ਪੱੁਟਣ ਦੀ ਮਨਾਹੀ ਦੇ ਹੁਕਮ ਸਿਰਫ਼ ਸਰਕਾਰੀ ਫਾਈਲਾਂ ਦਾ ਸ਼ਿੰਗਾਰ ...
ਔੜ/ਝਿੰਗੜਾਂ, 30 ਸਤੰਬਰ (ਕੁਲਦੀਪ ਸਿੰਘ ਝਿੰਗੜ)- ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪ੍ਰਬੰਧਕ ਕਮੇਟੀ ਝਿੰਗੜਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਪ੍ਰੀਤਮ ਦਾਸ ਅਤੇ ਮਾਤਾ ਮਹਾਂ ਕੌਰ ਦੀ ਯਾਦ 'ਚ ਸਾਲਾਨਾ ਜੋੜ ਮੇਲਾ 61 ਸ੍ਰੀ ਅਖੰਡ ...
ਘੁੰਮਣਾਂ, 30 ਸਤੰਬਰ (ਮਹਿੰਦਰਪਾਲ ਸਿੰਘ) - ਪਿੰਡ ਮਾਂਗਟ ਡੀਂਗਰੀਆਂ 'ਚ ਖੇਤੀਬਾੜੀ ਵਿਭਾਗ ਵਲੋਂ ਡਾ. ਲਛਮਣ ਦਾਸ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਸੁਰਿੰਦਰ ਪਾਲ ਨੇ ਘਰੇਲੂ ਬਗੀਚੀ ਬਾਰੇ ਜਾਣਕਾਰੀ ਦਿੱਤੀ | ਖੇਤੀਬਾੜੀ ਅਫ਼ਸਰ ...
ਸੰਧਵਾਂ, 30 ਸਤੰਬਰ (ਪ੍ਰੇਮੀ ਸੰਧਵਾਂ) - ਬਲਾਕੀਪੁਰ ਬਿਜਲੀ ਘਰ 'ਚ ਇੰਜੀਨੀਅਰ ਦੀਆਂ ਸੇਵਾਵਾਂ ਨਿਭਾਅ ਰਹੇ ਤੇ ਉੱਘੇ ਵਾਤਾਵਰਨ ਪ੍ਰੇਮੀ ਇੰਜੀਨੀਅਰ ਗੋਪਾਲ ਕ੍ਰਿਸ਼ਨ ਬੀਸਲਾ ਨੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਉੱਘੀ ਸਮਾਜ ਸੇਵਿਕਾ ਤੇ ਘੱਟ ਗਿਣਤੀ ਲੋਕ ...
ਬਹਿਰਾਮ, 30 ਸਤੰਬਰ (ਨਛੱਤਰ ਸਿੰਘ ਬਹਿਰਾਮ) - ਫਗਵਾੜਾ-ਰੋਪੜ ਮੁੱਖ ਮਾਰਗ ਮਾਹਿਲਪੁਰ ਚੌਂਕ ਬਹਿਰਾਮ ਵਿਖੇ ਨਿੱਤ ਦਿਹਾੜੇ ਕੋਈ ਨਾ ਕੋਈ ਹਾਦਸਾ ਵਾਪਰਿਆ ਹੀ ਰਹਿੰਦਾ ਹੈ ਭਾਵੇਂ ਹਾਦਸਿਆਂ ਤੋਂ ਬਚਾਅ ਲਈ ਸਮੂਹ ਗ੍ਰਾਮ ਪੰਚਾਇਤ ਬਹਿਰਾਮ ਨੇ ਸ਼ੁੱਭ ਕਾਰਜ ਕਰਦਿਆਂ ਆਪਣੇ ...
ਬੰਗਾ, 30 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਨੇ ਸ਼ਤਾਬਦੀ ਫਾਉਂਡੇਸ਼ਨ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਦੇ ਹਾਰ ਪਾ ਕੇ ਅਤੇ ਲੱਡੂ ਵੰਡ ਕੇ ...
ਨਵਾਂਸ਼ਹਿਰ, 30 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਝੋਨੇ ਦੀ ਕੰਬਾਈਨਾਂ ਨਾਲ ਕਟਾਈ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ...
ਨਵਾਂਸ਼ਹਿਰ, 30 ਸਤੰਬਰ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਲੋਂ ਪਿਛਲੇ ਦਿਨਾਂ ਦੌਰਾਨ ਦੀ ਪੁਰਸਕਾਰ ਜੇਤੂ ਲੜੀ ਨੂੰ ਜਾਰੀ ਰੱਖਦੇ ਹੋਏ, ਜ਼ਿਲ੍ਹੇ ਦੇ ਦੋ ਪਿੰਡਾਂ ਨੇ ਵੀ ਪੁਰਸਕਾਰ ਜਿੱਤੇ ਹਨ, ਜਿਨ੍ਹਾਂ 'ਚ ਇਕ 'ਮੇਰਾ ਪਿੰਡ, ਮੇਰੀ ...
ਰੱਤੇਵਾਲ, 30 ਸਤੰਬਰ (ਆਰ.ਕੇ. ਸੂਰਾਪੁਰੀ)- ਪਿੰਡ ਜਲਾਲਪੁਰ ਵਿਖੇ 'ਬਾਬਾ ਸਰਬਣ ਦਾਸ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ' ਜਲਾਲਪੁਰ, ਸਮੂਹ ਸਾਧ ਸੰਗਤ ਅਤੇ ਪਿੰਡ ਵਾਸੀਆਂ ਵਲੋਂ ਬਾਬਾ ਸਰਬਣ ਦਾਸ ਦੀ ਯਾਦ 'ਚ ਮਹੰਤ ਬਾਬਾ ਭਗਵਾਨ ਦਾਸ (ਅਖਾੜਾ ਨਵਾਂ ਉਦਾਸੀਨ) ਅਤੇ ਸੁਆਮੀ ...
ਬੰਗਾ, 30 ਸਤੰਬਰ (ਕਰਮ ਲਧਾਣਾ) - ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ 31ਵੀਂ ਸੂਬਾਈ ਕਾਨਫਰੰਸ ਚੰਨਣ ਸਿੰਘ ਧੂਤ ਨਗਰ ਸਾਥੀ ਪ੍ਰਤਾਪ ਚੰਦ ਧੂਤ ਹਾਲ ਵਿਚ ਪਿੰਡ ਧੂਤ ਕਲਾਂ (ਹੁਸ਼ਿਆਰਪੁਰ) ਵਿਖੇ ਹੋਈ | ਜਿਸ ਵਿਚ ਹਾਊਸ ਵਲੋਂ 55 ਮੈਂਬਰੀ ਸੂਬਾ ਕਮੇਟੀ ਚੁਣੀ ਗਈ | ਇਸ ਕਮੇਟੀ ...
ਭੱਦੀ, 30 ਸਤੰਬਰ (ਨਰੇਸ਼ ਧੌਲ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਵ: ਪਿ੍ੰ: ਸ਼ੰਕਰ ਦਾਸ ਅਤੇ ਸ਼ਹੀਦ ਅਜੈ ਕੁਮਾਰ ਦੀ ਨਿੱਘੀ ਯਾਦ ਵਿਚ ਪਿ੍ੰਸੀਪਲ ਸ਼ੰਕਰ ਦਾਸ ਸਪੋਰਟਸ ਕਲੱਬ ਨਵਾਂ ਪਿੰਡ ਟੱਪਰੀਆਂ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ...
ਬੰਗਾ, 30 ਸਤੰਬਰ (ਜਸਬੀਰ ਸਿੰਘ ਨੂਰਪੁਰ) - 'ਦੀ ਬਾਹੜੋਵਾਲ ਮਲਟੀਪਰਪਜ਼ ਸਹਿਕਾਰੀ ਸਭਾ ਪਿੰਡ ਬਾਹੜੋਵਾਲ ਵੱਲੋਂ ਸਭਾ ਦਾ ਮੁਨਾਫਾ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਾਲ 2019, ਸਾਲ 2020 ਅਤੇ ਸਾਲ 2021 ਦਾ 54 ਲੱਖ 26 ਹਜ਼ਾਰ ਤੋਂ ਵੱਧ ਰਕਮ ਦਾ ਮੁਨਾਫ਼ਾ ਸਭਾ ਦੇ ਮੈਂਬਰਾਂ ਨੂੰ ...
ਮੁਕੰਦਪੁਰ, 30 ਸਤੰਬਰ (ਅਮਰੀਕ ਸਿੰਘ ਢੀਂਡਸਾ)-ਪੰਜਾਬ ਪ੍ਰੈੱਸ ਕਲੱਬ ਦੇ ਸਰਪ੍ਰਸਤ ਅਸ਼ਵਨੀ ਪਾਠਕ ਨੇ ਮੁਕੰਦਪੁਰ ਦੇ ਸਾਰੇ ਪੱਤਰਕਾਰਾਂ ਦੀ ਤੱਤਕਾਲ ਮੀਟਿੰਗ ਬੁਲਾਈ ਜਿਸ ਵਿੱਚ ਪਿੱਛਲੇ ਦਿਨੀ ਪ੍ਰੈਸ ਕਲੱਬ ਦੀ ਕੀਤੀ ਗਈ ਚੋਣ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ...
ਪੱਲੀ ਝਿੱਕੀ, 30 ਸਤੰਬਰ (ਕੁਲਦੀਪ ਸਿੰਘ ਪਾਬਲਾ) - ਸੰਤ ਬਾਬਾ ਸੇਵਾ ਸਿੰਘ ਦੇ ਸਪੁੱਤਰ ਸਵਰਗਵਾਸੀ ਬਾਬਾ ਆਸਾ ਸਿੰਘ ਨਮਿੱਤ ਉਨ੍ਹਾਂ ਦੇ ਸਪੁੱਤਰ ਭਾਈ ਸੁਖਜਿੰਦਰ ਸਿੰਘ ਭਾਈ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਰੱਖੇ ਗਏ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ...
ਬੰਗਾ, 30 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੁੰਹਦ ਦੇ ਸੁਚੱਜੇ ਪ੍ਰਬੰਧ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ...
ਨਵਾਂਸ਼ਹਿਰ, 30 ਸਤੰਬਰ (ਹਰਵਿੰਦਰ ਸਿੰਘ)- ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਮੇਹਲੀ ਭਵਨ, ਬੰਗਾ ਰੋਡ ਨਵਾਂਸ਼ਹਿਰ ਵਿਖੇ 'ਕੁਦਰਤ ਅਤੇ ਮਨੁੱਖ ਪੱਖੀ ਖੇਤੀ ਮਾਡਲ' ਉੱਤੇ ਕਨਵੈੱਨਸ਼ਨ ਕੀਤੀ ਗਈ ਜਿਸ ਦੀ ਪ੍ਰਧਾਨਗੀ ਤਰਸੇਮ ਸਿੰਘ ਬੈਂਸ, ਸੁਰਿੰਦਰ ਸਿੰਘ ਢਿੱਲੋਂ ...
ਨਵਾਂਸ਼ਹਿਰ, 30 ਸਤੰਬਰ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪੀ.ਸੀ.ਪੀ.ਐਨ.ਡੀ.ਟੀ. ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਪੀ.ਸੀ.ਪੀ.ਐਨ.ਡੀ.ਟੀ. ਐਕਟ ਤਹਿਤ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਅਧੀਨ ...
ਬਹਿਰਾਮ, 30 ਸਤੰਬਰ (ਨਛੱਤਰ ਸਿੰਘ ਬਹਿਰਾਮ) - ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੋਸ਼ਣ ਮਾਹ ਅਧੀਨ ਸਰਕਲ ਬਹਿਰਾਮ ਦੇ ਆਂਗਣਵਾੜੀ ਸੈਂਟਰ ਬਹਿਰਾਮ ਵਿਖੇ ਪੋਸ਼ਣ ਦਿਵਸ ਮਨਾਇਆ ਗਿਆ | ਜਿਸ ਵਿਚ ਸ਼੍ਰੀਮਤੀ ਦਵਿੰਦਰ ਕੌਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਲਾਕ ਬੰਗਾ ...
ਨਵਾਂਸ਼ਹਿਰ, 30 ਸਤੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਾ. ਅਭਿਨਵ ਤਿ੍ਖਾ, ਕਮਿਸ਼ਨਰ, ਫੂਡ ਐਂਡ ਡਰੱਗਜ਼ ਪ੍ਰਸ਼ਾਸਨ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਆਇੰਟ ਕਮਿਸ਼ਨਰ ਫੂਡ ਸੇਫ਼ਟੀ, ਮਨੋਜ ਖੋਸਲਾ ਦੀ ਅਗਵਾਈ ਵਿਚ ਆਉਣ ...
ਮਜਾਰੀ/ਸਾਹਿਬਾ, 30 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਪਿੰਡ ਸਾਹਿਬਾ ਵਿਖੇ ਚੱਲ ਰਹੀ ਰਾਮ-ਲੀਲ੍ਹਾ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਰਾਮ-ਲੀਲ੍ਹਾ ਕਮੇਟੀ ਨੂੰ ਅਸ਼ੀਰਵਾਦ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ...
ਭੱਦੀ, 30 ਸਤੰਬਰ (ਨਰੇਸ਼ ਧੌਲ)- ਪਿੰਡ ਮੋਹਰ ਵਿਖੇ ਸ਼ਰਾਬ ਦੇ ਨਵੇਂ ਖੁੱਲ ਰਹੇ ਠੇਕੇ ਦਾ ਪਿੰਡ ਵਾਸੀਆਂ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ | ਜਿਸ ਸਬੰਧੀ ਸਰਪੰਚ ਰਾਜ ਪਾਲ, ਸਾਬਕਾ ਸਰਪੰਚ ਹਰਦੇਵ ਸਿੰਘ ਰਾਣਾ, ਚਰਨੀਜਤ ਸੀ.ਪੀ., ਬਲਦੇਵ ਸਿੰਘ ਅਜੀਮਲ, ਕੁਲਦੀਪ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX