ਬਟਾਲਾ, 30 ਸਤੰਬਰ (ਕਾਹਲੋਂ)- ਭਾਰਤੀ ਜੀਵਨ ਬੀਮਾਂ ਨਿਗਮ ਬਟਾਲਾ ਬ੍ਰਾਂਚ ਨੰਬਰ-2 ਦੇ ਸਾਰੇ ਏਜੰਟਾਂ ਨੇ ਆਈ.ਆਰ.ਡੀ.ਏ. ਕੋਲੋਂ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਇਕ ਦਿਨਾਂ ਕੰਮਕਾਜ਼ ਠੱਪ ਕਰਕੇ ਬ੍ਰਾਂਚ ਅੱਗੇ ਧਰਨਾ ਲਗਾਇਆ | ਇਸ ਸਬੰਧੀ ਬਟਾਲਾ-2 ਦੇ ਏਜੰਟ ਯੂਨੀਅਨ ਦੇ ਪ੍ਰਧਾਨ ਵੀਰਮ ਵੋਹਰਾ ਨੇ ਕਿਹਾ ਕਿ ਆਈ.ਆਰ.ਡੀ.ਏ. ਮਹਿੰਗਾਈ ਨੂੰ ਵੇਖਦਿਆਂ ਸਾਡੀ ਕਮਿਸ਼ਨ ਵਧਾਉਣ ਦੀ ਬਜਾਏ, ਸਗੋਂ ਘਟਾਉਣ ਵਾਲੇ ਪਾਸੇ ਤੁਰੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਏਜੰਟ ਸਾਥੀਆਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ, ਜਿਸ ਕਰਕੇ ਫੀਲਡ ਵਿਚ ਕੰਮ ਕਰਨ ਵਾਲੇ ਏਜੰਟ ਸਾਥੀਆਂ ਦੇ ਮਨਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਜੇ ਸਾਡੀਆਂ ਹੱਕੀ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਏਜੰਟ ਯੂਨੀਅਨ ਦੀ ਮੀਟਿੰਗ ਕਰਕੇ ਆਉਣ ਵਾਲੇ ਸਮੇਂ ਵਿਚ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਬਟਾਲਾ ਬ੍ਰਾਂਚ-1, ਪ੍ਰਧਾਨ ਵੀਰਮ ਸਿੰਘ ਵੋਹਰਾ, ਜਰਨੈਲ ਸਿੰਘ, ਲਖਬੀਰ ਸਿੰਘ ਚੀਮਾ, ਡਾ. ਰਜਿੰਦਰ ਸਿੰਘ, ਅਮਰਜੀਤ ਸਿੰਘ ਬਾਜਵਾ, ਸਰਬਜੀਤ ਸਿੰਘ ਮਠਾਰੂ, ਕਵਲਜੀਤ ਸਿੰਘ, ਪਰਗਟ ਸਿੰਘ, ਸਿਵਨੰਦਨ ਸਿੰਘ, ਹਰਭਜਨ ਸਿੰਘ, ਰਵਿੰਦਰ ਨਈਅਰ, ਕਿਸ਼ਨ ਸਿੰਘ, ਵਿਕਰਮ ਬਾਜਵਾ, ਜਰਨੈਲ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਹਰਿਗੋਬਿੰਦਪੁਰ, 30 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਦਾਣਾ ਮੰਡੀ 'ਚ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਇੱਕਤਰ ਹੋਏ ਜ਼ਿਲ੍ਹਾ ਗੁਰਦਾਸਪੁਰ ਪੱਧਰ ਦੇ ਸਮੂਹ ...
ਨੌਸ਼ਹਿਰਾ ਮੱਝਾ ਸਿੰਘ, 30 ਸਤੰਬਰ (ਤਰਸੇਮ ਸਿੰਘ ਤਰਾਨਾ)- ਕਿਸਾਨ ਜਥੇਬੰਦੀਆਂ ਨਾਲ ਬੀਤੇ ਮਹੀਨੇ ਹੋਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੇ ਜਾਣ ਤੋਂ ਬਾਅਦ ਅਜੇ ਤੱਕ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ...
ਗੁਰਦਾਸਪੁਰ, 30 ਸਤੰਬਰ (ਆਰਿਫ਼)- ਪੰਜਾਬ ਸਰਕਾਰ ਵਲੋਂ ਅੱਜ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨੰੂ ਲੈ ਕੇ ਪੰਜਾਬ ਸਰਕਾਰ ਨੇ ਸੂਬੇ ਦੀਆਂ ਮੰਡੀਆਂ ਅੰਦਰ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ ਜਿਸ ਦੇ ਚੱਲਦਿਆਂ ਗੁਰਦਾਸਪੁਰ ਦੀ ਦਾਣਾ ...
ਗੁਰਦਾਸਪੁਰ, 30 ਸਤੰਬਰ (ਆਰਿਫ਼)- ਡਬਲਿਯੂ.ਡਬਲਿਯੂ.ਈ.ਸੀ. ਵਲੋਂ ਕੈਨੇਡਾ ਦੇ ਰਿਕਾਰਡਤੋੜ ਸਟੱਡੀ ਵੀਜ਼ੇ ਲਗਵਾਏ ਜਾਣ ਕਰਕੇ ਇਹ ਸੰਸਥਾ ਇਮੀਗਰੇਸ਼ਨ ਦੇ ਖੇਤਰ 'ਚ ਲਗਾਤਾਰ ਸਫਲਤਾ ਪ੍ਰਾਪਤ ਕਰ ਰਹੀ ਹੈ ਤੇ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ | ਇਸ ਸਬੰਧੀ ...
ਬਟਾਲਾ, 30 ਸਤੰਬਰ (ਕਾਹਲੋਂ)- ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਅਥਲੈਟਿਕਸ ਖਿਡਾਰੀਆਂ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਭਾਗ ਲੈ ਕੇ ਤਗਮੇ ਜਿੱਤਣ 'ਤੇ ਸਕੂਲ ਵਿਚ ਸਮਾਗਮ ਕਰਵਾਇਆ ਗਿਆ | ਸਕੂਲ ਚੇਅਰਮੈਨ ਸ: ਬੂਟਾ ਸਿੰਘ ...
ਹਰਚੋਵਾਲ, 30 ਸਤੰਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਇਕ ਅਹਿਮ ਮੀਟਿੰਗ ਸੀ.ਐੱਚ.ਸੀ. ਭਾਮ ਵਿਖੇ ਹੋਈ ਜਿਸ ਜਥੇਬੰਦੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਚੁਣੇ ਗਏ ਅਹੁਦੇਦਾਰਾਂ 'ਚ ਕੁਲਜੀਤ ਸਿੰਘ ਚੇਅਰਮੈਨ, ਪਰਜੀਤ ਸਿੰਘ ਪ੍ਰਧਾਨ, ...
ਘੁਮਾਣ, 30 ਸਤੰਬਰ (ਬੰਮਰਾਹ)-ਨਜ਼ਦੀਕ ਪਿੰਡ ਬਲਰਾਮਪੁਰ ਕਾਲੋਨੀ ਵਿਚ ਦਿਨ-ਦਿਹਾੜੇ ਇਕ ਘਰ ਵਿਚੋਂ 12 ਤੋਲੇ ਸੋਨਾ ਤੇ 80 ਹਜ਼ਾਰ ਰੁਪਏ ਚੋਰੀ ਹੋ ਗਏ | ਇਸ ਸੰਬੰਧੀ ਘਰ ਦੇ ਮਾਲਕ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਸਿਹਤ ਵਿਭਾਗ ਵਿਚ ਸਰਕਾਰੀ ਮੁਲਾਜ਼ਮ ਹਨ ਤੇ ਉਨ੍ਹਾਂ ਦੀ ...
ਗੁਰਦਾਸਪੁਰ, 30 ਸਤੰਬਰ (ਆਰਿਫ਼)- ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਪਸ਼ੂ ਪਾਲਕਾਂ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ 10 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਪੰਜਾਬ ...
ਪੁਰਾਣਾ ਸ਼ਾਲਾ, 30 ਸਤੰਬਰ (ਗੁਰਵਿੰਦਰ ਸਿੰਘ ਗੋਰਾਇਆ/ਅਸ਼ੋਕ ਸ਼ਰਮਾ)- ਸਥਾਨਕ ਥਾਣੇ ਅਧੀਨ ਪਿੰਡ ਸੁੰਦੜ ਦੇ ਗੁਰੂ ਘਰ ਅੰਦਰ ਬੀਤੇ ਦਿਨ ਇਕ ਨਬਾਲਗ ਬੱਚੀ ਨਾਲ ਇਕ 60 ਸਾਲਾ ਵਿਅਕਤੀ ਵਲੋਂ ਅਸ਼ਲੀਲ ਹਰਕਤਾਂ ਤੇ ਜਬਰ ਜਨਾਹ ਦੀ ਕੋਸ਼ਿਸ਼ ਦੇ ਜੁਰਮ 'ਚ ਪੁਲਿਸ ਵਲੋਂ ...
ਗੁਰਦਾਸਪੁਰ, 30 ਸਤੰਬਰ (ਆਰਿਫ਼)- ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਵਲੋਂ ਕੇਂਦਰੀ ਸੁਧਾਰ ਘਰਾਂ ਵਿਚ ਨਜ਼ਰਬੰਦ ਬੰਦੀਆਂ ਲਈ 'ਪਰਿਵਾਰਿਕ ਮੁਲਾਕਾਤ' ਸਫਲਤਾ ਤੋਂ ਬਾਅਦ ਹੁਣ 'ਵਿਆਹੁਤਾ ਮੁਲਾਕਾਤ' ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਪ੍ਰੋਗਰਾਮ ਦਾ ਮਕਸਦ ਕੈਦੀਆਂ ਦੇ ...
ਦੀਨਾਨਗਰ, 30 ਸਤੰਬਰ (ਜਸਬੀਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ 'ਚ ਲੋਕਾਂ ਨੰੂ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਅਸਲ ਹਕੀਕਤ ਵਿਚ ਇਹ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਗੁਰਦਾਸਪੁਰ, 30 ਸਤੰਬਰ (ਆਰਿਫ਼)- ਆਮ ਸੁਣਨ ਤੇ ਦੇਖਣ ਵਿਚ ਆਉਂਦਾ ਹੈ ਕਿ ਕਿਸੇ ਸਰਕਾਰੀ ਮੁਲਾਜ਼ਮ ਦੀ ਸੇਵਾ ਮੁਕਤੀ ਵਾਲੇ ਦਿਨ ਉਸ ਦੇ ਸਾਥੀ ਕਰਮਚਾਰੀ ਉਸ ਨੰੂ ਪਾਰਟੀ ਅਤੇ ਤੋਹਫ਼ੇ ਦੇ ਕੇ ਵਿਦਾ ਕਰਦੇ ਹਨ | ਸੇਵਾ ਮੁਕਤ ਹੋਏ ਕਰਮਚਾਰੀ ਦਾ ਅਤੇ ਉਸ ਦੇ ਪਰਿਵਾਰ ਦੇ ...
ਕਲਾਨੌਰ, 30 ਸਤੰਬਰ (ਪੁਰੇਵਾਲ)- ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਸੁਖਜੀਤ ਕੌਰ ਮੱਲ੍ਹੀ, ਡਾਇਰੈਕਟਰ ਅਮਰਿੰਦਰ ਸਿੰਘ ਮੱਲ੍ਹੀ, ਮੈਡਮ ਸੁਪਰੀਤ ਕੌਰ ...
ਪੁਰਾਣਾ ਸ਼ਾਲਾ, 30 ਸਤੰਬਰ (ਗੁਰਵਿੰਦਰ ਸਿੰਘ ਗੋਰਾਇਆ)- ਬੇਟ ਖੇਤਰ ਨਾਲ ਸਬੰਧਿਤ ਦਾਣਾ ਮੰਡੀਆਂ 'ਚ ਕੋਈ ਅਗਾਂਹ ਤਿਆਰੀਆਂ ਨਜ਼ਰ ਨਹੀਂ ਆਈਆਂ | 'ਅਜੀਤ' ਵਲੋਂ ਇਸ ਖੇਤਰ ਦੀਆਂ ਦਾਣਾ ਮੰਡੀਆਂ ਦੇ ਕੀਤੇ ਦੌਰਾਨ ਜਿੱਥੇ ਜ਼ਿਆਦਾਤਰ ਦਾਣਾ ਮੰਡੀਆਂ 'ਚ ਸੁੰਨ ਪਸਰੀ ਨਜ਼ਰ ਆਈ ...
ਗੁਰਦਾਸਪੁਰ, 30 ਸਤੰਬਰ (ਗੁਰਪ੍ਰਤਾਪ ਸਿੰਘ) - ਬੀਤੇ ਕੁਝ ਸਮੇਂ ਤੋਂ ਥਾਣਾ ਸਦਰ ਅਧੀਨ ਆਉਂਦੇ ਪਿੰਡ ਚੱਗੂਵਾਲ ਵਿਖੇ ਸਾਂਝੀ ਜ਼ਮੀਨ ਦੀ ਵੰਡ ਵਿਚ ਹੋਈ ਧੋਖਾਧੜੀ ਨੰੂ ਲੈ ਕੇ ਬਣੀਆਂ ਦੋ ਧਿਰਾਂ ਵਲੋਂ ਇਕ ਦੂਜੇ 'ਤੇ ਦੋਸ਼ ਲਗਾਏ ਜਾ ਰਹੇ ਹਨ | ਪਹਿਲਾਂ ਪ੍ਰਤਾਪ ਸਿੰਘ ...
ਜੌੜਾ ਛੱਤਰਾਂ, 30 ਸਤੰਬਰ (ਪਰਮਜੀਤ ਸਿੰਘ ਘੁੰਮਣ)- ਇਸ ਇਲਾਕੇ ਦੀ ਖ਼ਰੀਦ ਮੰਡੀ ਫੋਕਲ ਪੁਆਇੰਟ ਗਜਨੀਪੁਰ ਵਿਚ ਕੱਲ੍ਹ ਤੋਂ ਹੋ ਰਹੀ ਝੋਨੇ ਦੀ ਸਰਕਾਰੀ ਖ਼ਰੀਦ ਸਬੰਧੀ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ | ਇਸ ਸਬੰਧੀ ਜਦੋਂ ਅਨਾਜ ਮੰਡੀ ਫੋਕਲ ਪੁਆਇੰਟ ਗਜਨੀਪੁਰ ...
ਸ੍ਰੀ ਹਰਗੋਬਿੰਦਪੁਰ, 30 ਸਤੰਬਰ (ਕੰਵਲਜੀਤ ਸਿੰਘ ਚੀਮਾ)-ਪੰਜਾਬ ਖੇਡ ਮੇਲਾ 2022 ਦੀਆਂ ਜ਼ਿਲ੍ਹਾ ਪੱਧਰ 'ਤੇ ਹੋਈਆਂ ਖੇਡਾਂ ਵਿਚ ਗਰੀਨ ਡੇਲਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮੇ ਜਿੱਤ ਕੇ ਆਪਣੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ...
ਫਤਹਿਗੜ੍ਹ ਚੂੜੀਆਂ, 30 ਸਤੰਬਰ (ਹਰਜਿੰਦਰ ਸਿੰਘ ਖਹਿਰਾ)- ਸ਼ਹੀਦ ਭਗਤ ਸਿੰਘ ਸਮਾਜ ਸੇਵਾ ਕਲੱਬ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਸ਼ਹੀਦ ਭਗਤ ਸਿੰਘ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਸ਼ਹੀਦ ਦੇ ਬੁੱਤ 'ਤੇ ਦੀਪਮਾਲਾ ਕੀਤੀ ਗਈ | ...
ਊਧਨਵਾਲ, 30 ਸਤੰਬਰ (ਪਰਗਟ ਸਿੰਘ)- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਸਿੱਖਿਆ ਵਿਭਾਗ ਵਲੋਂ ਬਲਾਕ ਪੱਧਰੀ ਖੇਡਾਂ ਬਲਾਕ ਕਾਦੀਆਂ 2 ਦੀਆਂ ਖੇਡਾਂ ਬੀ.ਪੀ.ਈ.ਓ. ਪੋਹਲਾ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਖੁਜਾਲਾ ਦੇ ਖੇਡ ਸਟੇਡੀਅਮ ਵਿਚ ...
ਕਲਾਨੌਰ, 30 ਸਤੰਬਰ (ਪੁਰੇਵਾਲ)-ਸਥਾਨਕ ਤਹਿਸੀਲ ਕੰਪਲੈਕਸ 'ਚ ਤਹਿਸੀਲ ਨੰਬਰਦਾਰ ਯੂਨੀਅਨ ਦੀ ਮੀਟਿੰਗ ਤਹਿਸੀਲ ਕਲਾਨੌਰ ਦੇ ਪ੍ਰਧਾਨ ਜਥੇ. ਲੱਖਾ ਸਿੰਘ ਮੀਰਕਚਾਨਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਜਥੇ. ਬਲਰਾਜ ...
ਪੰਜਗਰਾਈਆਂ, 30 ਸਤੰਬਰ (ਬਲਵਿੰਦਰ ਸਿੰਘ)- ਜੈਤੋਸਰਜਾ ਬਟਾਲਾ ਦੇ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਵਲੋਂ ਚੇਅਰਪਰਸਨ ਸੁਖਵੰਤ ਕੌਰ ਰੰਧਾਵਾ, ਮੈਨੇਜਿੰਗ ਸਲਾਹਕਾਰ ਗੁਰਮੀਤ ਸਿੰਘ ਸੋਹਲ, ਪਿ੍ੰਸੀਪਲ ਚਰਨਜੀਤ ਕੌਰ ਚੀਮਾ, ਉਪ ਪਿ੍ੰਸੀਪਲ ਮਿਸ ਮਮਤਾ ਗਿੱਲ ਤੇ ...
ਗੁਰਦਾਸਪੁਰ, 30 ਸਤੰਬਰ (ਪੰਕਜ ਸ਼ਰਮਾ) - ਪਿੰਡ-ਪਿੰਡ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਮੰਦਿਰ ਨਿਰਮਾਣ ਦਾ ਮਿਸ਼ਨ ਤੇਜ਼ੀ ਨਾਲ ਨੇਪਰੇ ਚੜ੍ਹ ਰਿਹਾ ਹੈ ਜਿਸ ਦੇ ਚੱਲਦਿਆਂ ਪਿੰਡ ਕੀੜਿਆਂ ਗੰਢਿਆਲ ਵਿਖੇ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਮੂਰਤੀ ਦੀ ਸਥਾਪਨਾ ਪਿੰਡ ਦੀ ਗੁਰੂ ...
ਪੁਰਾਣਾ ਸ਼ਾਲਾ, 30 ਸਤੰਬਰ (ਗੁਰਵਿੰਦਰ ਸਿੰਘ ਗੋਰਾਇਆ)- ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸਿੰਘ ਸਭਾ ਭੂੰਡੋਵਾਲ ਵਿਖੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿਚ ਸੁਸਾਇਟੀ ਤੋਂ ਗੁਰਮਤਿ ਕਲਾਸਾਂ ਲਗਾਉਣ ਵਾਲੇ ਪਹਿਲੀ ਤੋਂ 12ਵੀਂ ਜਮਾਤ ਦੇ ...
ਦੀਨਾਨਗਰ, 30 ਸਤੰਬਰ (ਸ਼ਰਮਾ/ ਸੰਧੂ/ ਸੋਢੀ)-ਮਹਾਂਵੀਰ ਡਰਾਮਾਟਿਕ ਕਲੱਬ ਪੰਡੋਰੀ ਬੈਂਸਾਂ ਵਲੋਂ ਸ਼ੁਰੂ ਕੀਤੀ ਰਾਮ-ਲੀਲ੍ਹਾ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਬ੍ਰਾਹਮਣ ਸਭਾ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਤੇ ਲੋਕ ਸੇਵਾ ਸੰਮਤੀ ਦੇ ਪ੍ਰਧਾਨ ਡਾ: ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX