ਅੰਮਿ੍ਤਸਰ, 30 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਭਾਵੇਂ ਕਿ ਬੀਤੇ ਕਈ ਦਿਨਾਂ ਤੋਂ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ 'ਚ ਬਾਸਮਤੀ ਅਤੇ ਝੋਨੇ ਦੀ ਖ਼ਰੀਦ ਨਿੱਜੀ ਫਰਮਾਂ ਵਲੋਂ ਜ਼ੋਰਾਂ 'ਤੇ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਕੱਲ੍ਹ ਤੋਂ ਸ਼ੁਰੂ ਕਰਵਾਈ ਜਾਵੇਗੀ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਇਸ ਵੇਲੇ ਜ਼ਿਲ੍ਹੇ 'ਚ ਕੁੱਲ 46 ਮੰਡੀਆਂ ਵਿਖੇ ਖ਼ਰੀਦ ਕੇਂਦਰ ਬਣਾਏ ਗਏ ਹਨ, ਜਿਸ 'ਚੋਂ 25 ਦੇ ਕਰੀਬ ਮੰਡੀਆਂ 'ਚ ਬਾਸਮਤੀ 1509 ਦੀ ਆਮਦ ਤੇਜ਼ੀ ਨਾਲ ਹੋ ਰਹੀ ਹੈ ਅਤੇ ਇਨ੍ਹਾਂ 'ਚੋਂ ਹੀ 4-5 ਮੰਡੀਆਂ 'ਚ ਪਰਮਲ ਆ ਰਹੀ ਹੈ ਜਿਸ ਨੂੰ ਨਿੱਜੀ ਫਰਮਾਂ ਵਲੋਂ ਖਰੀਦਿਆ ਗਿਆ ਹੈ | ਜ਼ਿਕਰਯੋਗ ਹੈ ਕਿ ਅੰਮਿ੍ਤਸਰ 'ਚ 90 ਫ਼ੀਸਦੀ ਦੇ ਕਰੀਬ ਰਕਬਾ ਬਾਸਮਤੀ ਹੇਠ ਹੈ | ਜ਼ਿਲ੍ਹੇ 'ਚ ਕੁੱਲ 2 ਲੱਖ 16 ਹਜ਼ਾਰ ਹੈਕਟੇਅਰ ਰਕਬਾ ਹੈ, ਜਿਸ 'ਚ 1 ਲੱਖ 80 ਹਜ਼ਾਰ ਹੈਕਟੇਅਰ ਝੋਨਾ/ਬਾਸਮਤੀ ਅਧੀਨ ਆਉਂਦਾ ਹੈ ਇਸ 'ਚੋਂ 1 ਲੱਖ 10 ਹਜ਼ਾਰ ਹੈਕਟੇਅਰ 'ਚ ਬਾਸਮਤੀ ਅਤੇ 70 ਹਜ਼ਾਰ ਹੈਕਟੇਅਰ ਰਕਬੇ 'ਚ ਝੋਨਾ ਬੀਜਿਆ ਹੋਇਆ ਹੈ, ਅਜਿਹੇ 'ਚ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂ ਵਾਲਾ ਬਾਸਮਤੀ ਦੀ ਖ਼ਰੀਦ ਦਾ ਗੜ੍ਹ ਹੈ, ਜਿੱਥੇ ਦੇਸ਼ ਵਿਦੇਸ਼ ਨਾਲ ਸੰਬੰਧਿਤ ਖ਼ਰੀਦਦਾਰ ਬਾਸਮਤੀ ਖ਼ਰੀਦਣ ਲਈ ਆਉਂਦੇ ਹੋਏ ਹਨ | ਇਸ ਸੰਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਅਮਨਦੀਪ ਸਿੰਘ ਨੇ ਕਿਹਾ ਕਿ ਮੰਡੀ ਬੋਰਡ ਵਲੋਂ ਜ਼ਿਲ੍ਹੇ 'ਚ ਪਰਮਲ ਦੀ ਸਰਕਾਰੀ ਖ਼ਰੀਦ ਲਈ ਤਿਆਰੀਆਂ ਮੁਕੰਮਲ ਹਨ ਤੇ ਮਾਰਕੀਟ ਕਮੇਟੀਆਂ ਨੂੰ ਇਸ ਸਬੰਧੀ ਬਕਾਇਦਾ ਹਦਾਇਤਾਂ ਵੀ ਜਾਰੀ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਬਾਸਮਤੀ ਦੀ ਖ਼ਰੀਦ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਅਤੇ ਕੁਝ ਕੁ ਮੰਡੀਆਂ 'ਚ ਪਰਮਲ ਦੀ ਆਮਦ ਵੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ 'ਚ 1 ਲੱਖ 94 ਹਜ਼ਾਰ 699 ਮੀਟਰਕ ਟਨ ਝੋਨੇ ਅਤੇ ਬਾਸਮਤੀ ਦੀ ਆਮਦ ਹੋ ਚੁੱਕੀ ਹੈ ਜਿਸ 'ਚੋਂ 1 ਲੱਖ 88 ਹਜ਼ਾਰ 127 ਮੀਟਰਕ ਟਨ ਬਾਸਮਤੀ ਤੇ 6 ਹਜ਼ਾਰ 572 ਮੀਟਰਕ ਟਨ ਝੋਨਾ ਆਇਆ ਹੈ | ਇਸ ਸੰਬੰਧੀ ਦਾਣਾ ਮੰਡੀ ਭਗਤਾਂਵਾਲਾ ਦੇ ਸੁਪਰਵਾਈਜ਼ਰ ਰਾਜਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੰਡੀ 'ਚ ਹੁਣ ਤੱਕ ਸਵਾ 10 ਲੱਖ ਕੁਇੰਟਲ ਬਾਸਮਤੀ ਅਤੇ 700 ਕੁਇੰਟਲ ਝੋਨਾ ਆ ਚੁੱਕਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਖ਼ਰੀਦ ਲਈ ਪ੍ਰਬੰਧ ਮੁਕੰਮਲ ਹਨ ਤੇ ਕਿਸਾਨ ਆਪਣੀ ਫ਼ਸਲ ਸੁਕਾ ਕੇ ਹੀ ਮੰਡੀ 'ਚ ਲਿਆਉਣ |
ਗੱਗੋਮਾਹਲ ਤੇ ਅਵਾਣ ਮੰਡੀ 'ਚ ਨਹੀਂ ਦਿਸੇ ਖ਼ਰੀਦ ਪ੍ਰਬੰਧ
ਗੱਗੋਮਾਹਲ, (ਬਲਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਕਰਨ ਦੇ ਦਾਅਵੇ ਉਦੋਂ ਖੋਖਲੇ ਸਾਬਤ ਹੋਏ ਜਦੋਂ ਦਾਣਾ ਮੰਡੀ ਗੱਗੋਮਾਹਲ ਤੇ ਦਾਣਾ ਮੰਡੀ ਅਵਾਣ ਦਾ ਦੌਰਾ ਕੀਤਾ | ਇਸ ਦੌਰਾਨ ਪਤਾ ਲੱਗਾ ਕਿ ਅਜੇ ਤੱਕ ਮੰਡੀ ਵਿਚ ਨਾ ਕੋਈ ਸਰਕਾਰੀ ਤੌਰ 'ਤੇ ਅਧਿਕਾਰੀ ਪਹੁੰਚਿਆ ਹੈ ਤੇ ਨਾ ਹੀ ਕੋਈ ਬਾਰਦਾਨਾ | ਦਾਣਾ ਮੰਡੀ ਅਵਾਣ ਤੋਂ ਆੜਤੀ ਯੂਨੀਅਨ ਦੇ ਪ੍ਰਧਾਨ ਪ੍ਰਗਟ ਸਿੰਘ ਮੰਦਰਾਂਵਾਲਾ ਨੇ ਦੱਸਿਆ ਕਿ ਦਾਣਾ ਮੰਡੀ 'ਚ ਇਸ ਵੇਲੇ 1509 ਕਿਸਮ ਦੀ ਬਾਸਮਤੀ ਦੀ ਆਮਦ ਹੈ ਜਿਸ ਨੂੰ ਪ੍ਰਾਈਵੇਟ ਵਪਾਰੀ ਸਰਕਾਰੀ ਕੀਮਤ ਤੋਂ ਵੱਧ 'ਤੇ ਖਰੀਦ ਰਿਹਾ ਹੈ | ਸਰਕਾਰ ਵਲੋਂ ਪੀ.ਆਰ. ਕਿਸਮ ਝੋਨੇ ਦੀ ਖਰੀਦ ਕੀਤੀ ਜਾਂਦੀ ਹੈ ਜੋ ਅਜੇ ਕਰੀਬ 1 ਹਫਤੇ ਬਾਅਦ ਮੰਡੀ 'ਚ ਆਉਣਾ ਸ਼ੁਰੂ ਹੋਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਅਜੇ ਤੱਕ ਨਹੀਂ ਪਤਾ ਕਿ ਕਿਹੜੀ ਏਜੰਸੀ ਝੋਨੇ ਦੀ ਖਰੀਦ ਕਰੇਗੀ | ਦਾਣਾ ਮੰਡੀ ਗੱਗੋਮਾਹਲ ਦੇ ਆੜਤੀਆਂ ਨੇ ਵੀ ਇਹੀ ਕਿਹਾ ਕਿ ਪੀ.ਆਰ. ਕਿਸਮ ਦਾ ਝੋਨਾ ਨਾ ਆਉਣ ਕਾਰਨ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕਦੀ | ਇਸ ਸੰਬੰਧੀ ਜਦੋਂ ਮੰਡੀ ਬੋਰਡ ਦੇ ਸਕੱਤਰ ਸਾਹਬ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਡੀਆਂ 'ਚ ਪੀਣ ਵਾਲਾ ਪਾਣੀ, ਰੌਸ਼ਨੀ, ਨਮੀ ਚੈੱਕ ਕਰਨ ਵਾਲੀ ਮਸ਼ੀਨ ਆਦਿ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ | ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਤਰੇਲ ਸਮੇਂ ਝੋਨੇ ਦੀ ਕਟਾਈ ਨਾ ਕਰਵਾਉਣ ਤੇ ਨਾ ਹੀ ਪੱਕਣ ਤੋਂ ਪਹਿਲਾਂ ਝੋਨੇ ਕਟਾਉਣ ਤਾਂ ਜੋ ਝੋਨਾ ਵੇਚਣ ਵੇਲੇ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
ਅੰਮਿ੍ਤਸਰ, 30 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਦੌਰਾਨ ਉਨ੍ਹਾਂ ਕੀਰਤਨ ਦਾ ਆਨੰਦ ਮਾਣਿਆ | ...
ਅਜਨਾਲਾ, 30 ਸਤੰਬਰ (ਐਸ. ਪ੍ਰਸ਼ੋਤਮ)- ਅਜਨਾਲਾ ਨੇੜਲੇ ਪਿੰਡ ਜਗਦੇਵ ਖੁਰਦ ਦੇ ਜੰਮਪਲ ਤੇ ਆਪਣੀ ਜਾਨ ਜ਼ੋਖ਼ਮ 'ਚ ਪਾ ਕੇ 13 ਨਵੰਬਰ 1989 ਨੂੰ ਰਾਣੀਗੰਜ (ਪੱਛਮੀ ਬੰਗਾਲ) 'ਚ ਕੋਲੇ ਦੀ ਖਾਣ 'ਚੋਂ 65 ਮਜ਼ਦੂਰਾਂ ਤੇ ਕਰਮਚਾਰੀਆਂ ਦੀ ਜਾਨ ਬਚਾਉਣ ਵਾਲੇ 1991 'ਚ 'ਰਾਸ਼ਟਰਪਤੀ ਸਰਬੋਤਮ ...
ਅੰਮਿ੍ਤਸਰ, 30 ਸਤੰਬਰ (ਸੁਰਿੰਦਰ ਕੋਛੜ)- ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਦੇ ਸਕੱਤਰ ਗੋਵਿੰਦ ਮੋਹਨ ਨੇ ਜਲਿ੍ਹਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੂੰ ਪੱਤਰ ਲਿਖ ਕੇ ਭਰੋਸਾ ਦਿੱਤਾ ਹੈ ਕਿ ...
ਰਾਜਾਸਾਂਸੀ, 30 ਸਤੰਬਰ (ਹਰਦੀਪ ਸਿੰਘ ਖੀਵਾ)- ਨਗਰ ਪੰਚਾਇਤ ਰਾਜਾਸਾਂਸੀ ਵਲੋਂ ਸਵੱਛ ਸਰਵੇਖਣ 2023 ਲਈ ਰਾਜਾਸਾਂਸੀ ਦੇ ਹੋਣਹਾਰ ਨਾਗਰਿਕ ਓ.ਪੀ. ਸ਼ਰਮਾਂ ਨੂੰ ਬਰਾਂਡ ਅੰਬੈਸਡਰ ਬਣਾਇਆ ਗਿਆ | ਓ.ਪੀ. ਸ਼ਰਮਾ ਦੇਸ਼ ਦੀ ਹਵਾਈ ਸੈਨਾ ਵਿਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ...
ਅੰਮਿ੍ਤਸਰ, 30 ਸਤੰਬਰ (ਨਕੁਲ ਸ਼ਰਮਾ)- ਸਥਾਨਕ ਬਟਾਲਾ ਰੋਡ 'ਤੇ ਸਥਿਤ 'ਕਾਰ ਨੇਸ਼ਨ' ਪੁਰਾਣੀ ਗੱਡੀਆਂ ਖਰੀਦਣ ਅਤੇ ਵੇਚਨ ਦੀ ਏਜੰਸੀ ਵਲੋਂ ਇਕ ਸਾਲ ਪੂਰਾ ਕਰਨ 'ਤੇ ਕੇਕ ਕੱਟ ਕੇ ਆਪਣੀ ਪਹਿਲੀ ਵਰੇ੍ਹਗੰਢ ਮਨਾਈ, ਜਿਸ ਮੌਕੇ ਇੰਮਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ...
ਅੰਮਿ੍ਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)- ਪੰਥਕ ਤਾਲਮੇਲ ਸੰਗਠਨ ਵਲੋਂ ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਵਰ੍ਹੇ ਦੀ ਆਰੰਭਤਾ ਸਬੰਧ ਵਿਚ 1 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਕਬੀਰ ਪਾਰਕ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਸੰਗਠਨ ਦੇ ਕੋ-ਕਨਵੀਨਰ ...
ਅੰਮਿ੍ਤਸਰ, 30 ਸਤੰਬਰ (ਹਰਮਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ 30 ਸਤੰਬਰ ਤੱਕ 10 ਫ਼ੀਸਦੀ ਦਿੱਤੀ ਜਾਣ ਵਾਲੀ ਰਿਆਇਤ ਦਾ ਲਾਭ ਲੈਣ ਲਈ ਅੱਜ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਇਸ ...
ਅੰਮਿ੍ਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)- ਪੁਰਾਤਨ ਸਿੱਖ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਦੇ 150 ਸਾਲਾ ਸਥਾਪਨਾ ਦਿਵਸ ਸੰਬੰਧੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਵਿਸ਼ੇਸ਼ ਸੈਮੀਨਾਰ 1 ਅਕਤੂਬਰ ਨੂੰ ਖ਼ਾਲਸਾ ਕਾਲਜ ਵਿਖੇ ਕਰਵਾਇਆ ਜਾ ਰਿਹਾ ਹੈ | ਸਭਾ ਦੇ ਜਨਰਲ ਸਕੱਤਰ ...
ਅੰਮਿ੍ਤਸਰ, 30 ਸਤੰਬਰ (ਹਰਮਿੰਦਰ ਸਿੰਘ)- ਸ਼ਹਿਰ 'ਚ 46 ਕਰੋੜ ਦੀ ਲਾਗਤ ਨਾਲ ਸੜਕਾਂ ਬਣਾਉਣ ਦੇ ਪ੍ਰੋਜੈਕਟ ਤਹਿਤ ਸੜਕਾਂ ਬਣਾਉਣ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਨਗਰ ਨਿਗਮ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਵਲੋਂ ਲਗਾਤਾਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਉਹ ਫਿਰ ...
ਪ੍ਰਸਿੱਧ ਲੋਕ ਗਾਇਕ ਪੰਮੀ ਬਾਈ ਨੇ ਪੋ੍ਰਗਰਾਮ 'ਚ ਕੀਤੀ ਸ਼ਿਰਕਤ ਅੰਮਿ੍ਤਸਰ, 30 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ.ਏ.ਵੀ. ਕਾਲਜ ਅੰਮਿ੍ਤਸਰ ਦੇ ਪੰਜਾਬੀ ਵਿਭਾਗ ਤੇ ਪੰਜਾਬੀ ਸੰਗੀਤ ਨਾਟਕ ਅਕਾਦਮੀ ਵਲੋਂ ਸਾਂਝੇ ਤÏਰ 'ਤੇ 'ਸੁਰਾਂ ਵਿਰਾਸਤ ਦੀਆਂ' ਪ੍ਰੋਗਰਾਮ ...
ਅੰਮਿ੍ਤਸਰ, 30 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ.) ਦੇ ਸਹਿਯੋਗ ਨਾਲ 'ਸਿਨਰਜੀਸਟਿਕ ਟਰੇਨਿੰਗ ਪ੍ਰੋਗਰਾਮ ਯੂਟੀਲਾਇਜ਼ਿੰਗ ਦ ਸਾਇੰਟਿਫਿਕ ਐਂਡ ਟੈਕਨਾਲੋਜੀ ...
ਬਾਬਾ ਬਕਾਲਾ ਸਾਹਿਬ, 30 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਡਾਕਖਾਨੇ ਵਾਲੇੇ ਬਾਜ਼ਾਰ ਵਿਚ ਇਕ ਦੁਕਾਨ ਮਾਲਕ ਵਲੋਂ ਆਪਣੇ ਕਿਰਾਏਦਾਰ ਦੀ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਅੰਦਰੋਂ ਤਾਲੇ ਲਗਾ ਕੇ ਕਥਿਤ ਤੌਰ 'ਤੇ ਕਬਜ਼ਾ ਕਰਨ ...
ਅੰਮਿ੍ਤਸਰ, 30 ਸਤੰਬਰ (ਰੇਸ਼ਮ ਸਿੰਘ)- ਸਬ ਰਜਿਸਟਰਾਰ ਦਫਤਰਾਂ 'ਚ ਕੁਲੈਕਟਰ ਰੇਟ 'ਤੇ ਰੈਵੀਨਿਊ ਫ਼ੀਸ ਬਚਾਉਣ ਲਈ ਐੱਨ.ਓ.ਸੀ. ਲੈਣ ਦੀ ਥਾਂ ਜਾਅਲੀ ਐੱਨ.ਓ.ਸੀ. ਲਾ ਕੇ ਰਜਿਸਟਰੀਆਂ ਤਸਦੀਕ ਕਰਵਾਈਆਂ ਜਾ ਰਹੀਆਂ ਹਨ | ਇਸੇ ਤਰ੍ਹਾਂ ਇਥੇ ਅੰਮਿ੍ਤਸਰ-1 ਦੇ ਦਫਤਰ 'ਚ ਹੀ ਕੁਲ 10 ...
ਅੰਮਿ੍ਤਸਰ, 30 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਔਰਤਾਂ ਦੀ ਪ੍ਰਮੁੱਖ ਸੰਸਥਾ ਫਿੱਕੀ ਫਲੋ ਵਲੋਂ ਅੱਜ ਅੰਮਿ੍ਤਸਰ ਚੈਪਟਰ ਦੇ ਚੇਅਰਪਰਸਨ ਸਿਖਾ ਸਰੀਨ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਐਡੀਟੋਰੀਅਮ ਵਿਖੇ ਔਰਤਾਂ ਦੇ ਛਾਤੀ ਦੇ ਕੈਂਸਰ ...
ਅੰਮਿ੍ਤਸਰ, 30 ਸਤੰਬਰ (ਹਰਮਿੰਦਰ ਸਿੰਘ)- ਨਗਰ ਨਿਗਮ ਦੀਆਂ ਅਗਾਮੀ ਚੋਣਾਂ ਨੂੰ ਲੈ ਕੇ ਕਰਵਾਏ ਜਾ ਰਹੇ ਵਾਰਡਬੰਦੀ ਦੇ ਸਰਵੇਖਣ ਨੂੰ ਲੈ ਕੇ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ਨਿਗਮ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ...
ਵੇਰਕਾ, 30 ਸਤੰਬਰ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਦੀ ਪੁਲਿਸ ਨੇ ਸਥਾਨਕ ਕਸਬੇ 'ਚ ਖੇਡੀ ਜਾ ਰਹੀ ਰਾਮ ਲੀਲਾ ਨਾਈਟ ਦੌਰਾਨ ਸਟੇਜ ਉਪਰ ਫ਼ਿਲਮੀ ਗੀਤ 'ਤੇ ਹੱਥ 'ਚ ਸ਼ਰਾਬ ਦੀ ਬੋਤਲ ਫੜ ਕੇ ਨੱਚਣ ਦੇ ਮਾਮਲੇ 'ਚ ਸ਼ਿਵ ਸੈਨਾ ਆਗੂ ਕੌਸ਼ਲ ਸ਼ਰਮਾ ਦੇ ਬਿਆਨਾਂ 'ਤੇ ਰਾਮ ...
ਛੇਹਰਟਾ, 30 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਨਵਨਿਯੁਕਤ ਮੈਨੇਜਰ ਜਗਦੀਸ਼ ਸਿੰਘ ਬੁੱਟਰ ਨੂੰ ਖ਼ਾਲਸਾ ਸੇਵਕ ਸਭਾ ਛੇਹਰਟਾ ਸਾਹਿਬ ਵਲੋਂ ਭਾਈ ਤਰਲੋਚਨ ਸਿੰਘ ਘਈ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਮੈਨੇਜਰ ਜਗਦੀਸ਼ ਸਿੰਘ ...
ਮਾਨਾਂਵਾਲਾ, 30 ਸਤੰਬਰ (ਗੁਰਦੀਪ ਸਿੰਘ ਨਾਗੀ)- ਥਾਣਾ ਚਾਟੀਵਿੰਡ ਦੀ ਪੁਲਿਸ ਵਲੋਂ ਬੀਤੇ ਦਿਨੀਂ ਇਕ ਮਹਿਲਾ ਦੀ ਸ਼ਿਕਾਇਤ 'ਤੇ ਮਾਨਾਂਵਾਲਾ ਦੇ ਸਰਪੰਚ ਸੁਖਰਾਜ ਸਿੰਘ ਰੰਧਾਵਾ ਸਮੇਤ 5 ਵਿਅਕਤੀਆਂ 'ਤੇ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਬੀਤੇ ਕੱਲ੍ਹ ਐੱਸ.ਐੱਸ.ਪੀ. ...
ਮਾਨਾਂਵਾਲਾ, 30 ਸਤੰਬਰ (ਗੁਰਦੀਪ ਸਿੰਘ ਨਾਗੀ)- ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਅੰਮਿ੍ਤਸਰ ਦੇ ਐੱਨ.ਸੀ.ਸੀ. ਦੇ ਕੈਡਿਟਾਂ ਵਲੋਂ 11 ਪੰਜਾਬ ਬਟਾਲੀਅਨ ਦੇ ਨਿਰਦੇਸ਼ਾਂ ਅਨੁਸਾਰ 'ਪੁਨੀਤ ਸਾਗਰ ਅਭਿਆਨ' ਅਧੀਨ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ, ਜਿਸ ਤਹਿਤ ...
ਅੰਮਿ੍ਤਸਰ, 30 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈੱਡਰੇਸ਼ਨ 1680-22 ਬੀ ਦੀ 23ਵੀਂ ਸੂਬਾਈ ਕਾਨਫਰੰਸ 2 ਅਕਤੂਬਰ ਨੂੰ ਕਾਮਰੇਡ ਨਛੱਤਰ ਧਾਲੀਵਾਲ ਭਵਨ ਮੋਗਾ ਵਿਖੇ ਹੋ ਰਹੀ ਹੈ | ਉਕਤ ਜਾਣਕਾਰੀ ਦਿੰਦਿਆਂ ਫੈੱਡਰੇਸ਼ਨ ਦੇ ਆਗੂ ਪ੍ਰਭਜੀਤ ...
ਅੰਮਿ੍ਤਸਰ, 30 ਸਤੰਬਰ (ਹਰਮਿੰਦਰ ਸਿੰਘ)- ਇਕ ਦਹਾਕੇ ਦੇ ਕਰੀਬ ਮੁਹੱਲਾ ਸੁਧਾਰ ਕਮੇਟੀ ਤਹਿਤ ਸਟਰੀਟ ਲਾਈਟ ਵਿਭਾਗ 'ਚ ਕੰਮ ਕਰਨ ਵਾਲੇ 130 ਕਰਮਚਾਰੀਆਂ ਦੀਆਂ ਸੇਵਾਵਾਂ ਅਚਾਨਕ ਸਮਾਪਤ ਕੀਤੇ ਜਾਣ ਦੇ ਵਿਰੋਧ ਵਿਚ ਸਟਰੀਟ ਲਾਈਟ ਮੁਲਾਜ਼ਮਾਂ ਵਲੋਂ ਅੱਜ ਨਗਰ ਨਿਗਮ ਦਫ਼ਤਰ ...
ਅੰਮਿ੍ਤਸਰ, 30 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਭਗਵਾਨ ਵਾਲਮੀਕਿ ਦਾ ਪਰਗਟ ਦਿਵਸ 9 ਅਕਤੂਬਰ ਨੂੰ ਸੰਗਤਾਂ ਵਲੋਂ ਵਾਲਮੀਕਿ ਤੀਰਥ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਤੇ ਇਸੇ ਸੰਬੰਧ ਵਿਚ 1 ਅਕਤੂਬਰ ਨੂੰ ਜਲੰਧਰ ਤੋਂ ਚੱਲ ਕੇ ਸ਼ੋਭਾ ਯਾਤਰਾ ਅੰਮਿ੍ਤਸਰ ...
ਅੰਮਿ੍ਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)- ਕੰਬੋਜ ਸਭਾ ਅੰਮਿ੍ਤਸਰ ਦੀ ਇਕੱਤਰਤਾ ਸਭਾ ਦੇ ਪ੍ਰਧਾਨ ਡਾ: ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੰਬੋਜ ਭਾਈਚਾਰੇ ਤੇ ਸਭਾ ਦੀ ਬਿਹਤਰੀ ਵਾਸਤੇ ਵਿਚਾਰ ਚਰਚਾ ਹੋਈ | ਇਸ ਸਮੇਂ ਕੰਬੋਜ ਭਾਈਚਾਰੇ ਵਲੋਂ ਨਨਕਾਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX