ਲਾਲੜੂ, 30 ਸਤੰਬਰ (ਰਾਜਬੀਰ ਸਿੰਘ)-ਦਾਣਾ ਮੰਡੀ ਲਾਲੜੂ ਵਿਖੇ ਦੋ ਹਫ਼ਤੇ ਪਹਿਲਾਂ ਝੋਨੇ ਦੀ ਫ਼ਸਲ ਸੁੱਟਣ ਵਾਲੇ ਕਿਸਾਨਾਂ ਦਾ ਇੰਤਜ਼ਾਰ ਆਖਿਰ ਅੱਜ 1 ਅਕਤੂਬਰ ਨੂੰ ਖ਼ਤਮ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਿਸਾਨਾਂ ਦੇ ਚਿਹਰਿਆਂ ਉੱਤੇ ਖੁਸ਼ੀ ਵੀ ਵੇਖੀ ਜਾ ਰਹੀ ਹੈ | ਸੂਬਾ ਸਰਕਾਰ ਵਲੋਂ ਦਾਣਾ ਮੰਡੀ ਲਾਲੜੂ 'ਚ ਮਾਰਕਫੈੱਡ, ਪਨਸਪ ਤੇ ਵੇਅਰਹਾਊਸ ਏਜੰਸੀਆਂ ਝੋਨੇ ਦੀ ਖ਼ਰੀਦ ਕਰਨਗੀਆਂ, ਜਦਕਿ ਜੜੌਤ ਵਿਖੇ ਪਨਗਰੇਨ ਤੇ ਤਸਿੰਬਲੀ ਵਿਖੇ ਮਾਰਕਫੈੱਡ ਏਜੰਸੀ ਖ਼ਰੀਦ ਕਰੇਗੀ | ਦੱਸਣਯੋਗ ਹੈ ਕਿ ਲੰਘੀ 18 ਸਤੰਬਰ ਤੋਂ ਕਿਸਾਨਾਂ ਵਲੋਂ ਦਾਣਾ ਮੰਡੀ ਲਾਲੜੂ ਵਿਖੇ ਝੋਨਾ ਸੁੱਟਿਆ ਹੋਇਆ ਹੈ, ਜਦਕਿ ਪਿਛਲੇ ਦਿਨੀਂ ਪਏ ਮੀਂਹ ਦੇ ਚੱਲਦਿਆਂ ਕਿਸਾਨਾਂ ਦਾ ਝੋਨਾ ਪੁੰਗਰ ਗਿਆ ਸੀ, ਜਿਸ ਨੂੰ ਹੁਣ ਚੰਗੀ ਤਰ੍ਹਾਂ ਸੁਕਾਇਆ ਜਾ ਰਿਹਾ ਹੈ | ਝੋਨਾ ਲੈ ਕੇ ਮੰਡੀਆਂ ਵਿਚ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਉਂਝ ਤਾਂ ਪੰਜਾਬ ਸਰਕਾਰ ਨੂੰ ਕੁਝ ਦਿਨ ਪਹਿਲਾਂ ਝੋਨੇ ਦੀ ਖ਼ਰੀਦ ਸ਼ੁਰੂ ਕਰਨੀ ਚਾਹੀਦੀ ਸੀ, ਪਰ ਹੁਣ ਵੀ ਹੋ ਜਾਵੇ ਤਾਂ ਉਹ ਚੰਗਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸੂਬਾ ਸਰਕਾਰ ਅੱਜ 1 ਅਕਤੂਬਰ ਤੋਂ ਖ਼ਰੀਦ ਸ਼ਰੂ ਕਰਨ ਜਾ ਰਹੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਹੋਈ ਬਰਸਾਤ ਵਿਚ ਉਨ੍ਹਾਂ ਦੇ ਖੇਤਾਂ ਵਿਚ ਖੜ੍ਹੇ ਝੋਨੇ ਦਾ ਨੁਕਸਾਨ ਹੋਇਆ ਹੈ, ਉਸ ਲਈ ਸੂਬਾ ਸਰਕਾਰ ਉਨ੍ਹਾਂ ਨੂੰ ਆਰਥਿਕ ਮਦਦ ਜ਼ਰੂਰ ਦੇਵੇ | ਉਧਰ ਮਾਰਕੀਟ ਕਮੇਟੀ ਲਾਲੜੂ ਦੇ ਸੁਪਰਵਾਈਜ਼ਰ ਜਗਦੀਪ ਸਿੰਘ ਨੇ ਦੱਸਿਆ ਕਿ ਮੰਡੀਆਂ ਵਿਚ ਖ਼ਰੀਦ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੇ ਹਨ ਤੇ ਬਾਰਦਾਨਾ ਵੀ ਪੁੱਜ ਚੁੱਕਾ ਹੈ | ਉਨ੍ਹਾਂ ਦੱਸਿਆ ਕਿ 1 ਅਕਤੂਬਰ ਨੂੰ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਦੇ ਪੂਰੇ ਆਸਾਰ ਹਨ ਤੇ ਦਾਣਾ ਮੰਡੀ ਲਾਲੜੂ ਸਮੇਤ ਇਸ ਦੀਆਂ ਸਹਾਇਕ ਮੰਡੀਆਂ ਵਿਚ ਤਿਆਰੀਆਂ ਲਗਪਗ ਮੁਕੰਮਲ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਲਾਲੜੂ 'ਚ ਕਰੀਬ 8 ਹਜ਼ਾਰ ਕੁਇੰਟਲ ਤੇ ਤਸਿੰਬਲੀ 'ਚ 2500 ਕੁਇੰਟਲ ਝੋਨਾ ਪੁੱਜ ਚੁੱਕਾ ਹੈ, ਜਦਕਿ ਦਾਣਾ ਮੰਡੀ ਜੜੌਤ ਵਿਚ ਹਾਲੇ ਝੋਨਾ ਨਹੀਂ ਪੁੱਜਾ | ਮਾਰਕੀਟ ਕਮੇਟੀ ਦੇ ਲੇਖਾਕਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਵਾਰ ਮੰਡੀ ਵਿਚ 51 ਫ਼ੀਸਦੀ ਬਾਰਦਾਨਾ ਖ਼ਰੀਦ ਏਜੰਸੀਆਂ ਵਲੋਂ ਦਿੱਤਾ ਜਾਵੇਗਾ, ਜਦਕਿ 49 ਫ਼ੀਸਦੀ ਬਾਰਦਾਨਾ ਨਿੱਜੀ ਸ਼ੈਲਰ ਮਾਲਕ ਮੁਹੱਈਆ ਕਰਵਾਉਣਗੇ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸੁਵਿਧਾ ਲਈ ਪੀਣ ਵਾਲੇ ਸਾਫ਼ ਪਾਣੀ ਤੇ ਪਖਾਨਿਆਂ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ 17 ਫ਼ੀਸਦੀ ਨਮੀ ਵਾਲੇ ਝੋਨੇ ਦੀ ਖ਼ਰੀਦ ਕੀਤੀ ਜਾਵੇਗੀ, ਲਿਹਾਜ਼ਾ ਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿਚ ਲੈ ਕੇ ਆਉਣ | ਇਸੇ ਦੌਰਾਨ ਮੰਡੀਕਰਨ ਸਭਾ ਲਾਲੜੂ ਦੇ ਮੈਨੇਜਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਮਾਰਕਫੈੱਡ ਏਜੰਸੀ ਲਾਲੜੂ ਤੇ ਤਸਿੰਬਲੀ ਦਾਣਾ ਮੰਡੀ ਵਿਚ ਝੋਨੇ ਦੀ ਖ਼ਰੀਦ ਕਰੇਗੀ, ਜਦਕਿ ਉਸ ਦੇ ਨਾਲ ਪਨਸਪ ਤੇ ਵੇਅਰਹਾਊਸ ਏਜੰਸੀਆਂ ਨੂੰ ਵੀ ਲਾਲੜੂ ਦਾਣਾ ਮੰਡੀ ਅਲਾਟ ਹੋਈ ਹੈ ਅਤੇ ਪਨਗਰੇਨ ਏਜੰਸੀ ਜੜੌਤ ਮੰਡੀ ਵਿਚ ਝੋਨੇ ਦੀ ਖ਼ਰੀਦ ਕਰੇਗੀ |
ਡੇਰਾਬੱਸੀ, 30 ਸਤੰਬਰ (ਗੁਰਮੀਤ ਸਿੰਘ)-ਜੁਆਇੰਟ ਐਕਸ਼ਨ ਕਮੇਟੀ ਲਾਇਫ਼ ਇੰਸ਼ੋਰੈਂਸ ਏਜੰਟ ਫੈਡਰੇਸ਼ਨ ਆਫ ਇੰਡੀਆ ਵਲੋਂ ਏਜੰਟਾਂ ਅਤੇ ਬੀਮਾਧਾਰਕਾਂ ਦੇ ਮਸਲਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਦੇ ਦਿੱਤੇ ਗਏ ਸੱਦੇ ਦੇ ਚਲਦਿਆਂ ਅੱਜ ਇਥੇ ਐੱਲ. ਆਈ. ਸੀ. ਦੀ ਬ੍ਰਾਂਚ ਅੱਗੇ ...
ਜ਼ੀਰਕਪੁਰ, 30 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ ਖੇਤਰ ਵਿਚ ਆਵਾਜਾਈ ਜਾਮ ਦੀ ਵੱਧ ਰਹੀ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਵਲੋਂ ਅੱਜ ਐੱਸ. ਡੀ. ਐਮ. ਡੇਰਾਬੱਸੀ ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਵਿੱਢੀ ਮੁਹਿੰਮ ਤਹਿਤ ਸ਼ਹਿਰ ਵਿਚ ਕਈ ਥਾਵਾਂ ਤੋਂ ਨਾਜਾਇਜ਼ ਕਬਜ਼ੇ ...
ਖਰੜ, 30 ਸਤੰਬਰ (ਗੁਰਮੁੱਖ ਸਿੰਘ ਮਾਨ)-ਦੁਸਹਿਰਾ ਕਮੇਟੀ ਖਰੜ ਵਲੋਂ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ | ਇਹ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਕਮੇਟੀ ਦੇ ਸਮੂਹ ...
ਚੰਡੀਗੜ੍ਹ, 30 ਸਤੰਬਰ (ਨਵਿੰਦਰ ਸਿੰਘ ਬੜਿੰਗ)-ਦਿਵਿਆ ਰਾਮਾਇਣ ਯੁਵਾ ਕਲਾ ਮੰਚ ਸੈਕਟਰ-49 ਚੰਡੀਗੜ੍ਹ ਵਿਖੇ ਰਾਮ ਲੀਲ੍ਹਾ ਕਾਰਵਾਈ | ਮਹਾਰਾਜ ਦਸਰਥ ਦਾ ਭਾਵੁਕ ਕਿਰਦਾਰ ਨਿਭਾਉਣ ਵਾਲੇ ਰਾਮ ਲੀਲ੍ਹਾ ਕਮੇਟੀ ਦੇ ਸੰਚਾਲਕ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ 43 ...
ਐਸ. ਏ. ਐਸ. ਨਗਰ, 30 ਸਤੰਬਰ (ਜਸਬੀਰ ਸਿੰਘ ਜੱਸੀ)-ਮੋਹਾਲੀ 'ਚ ਸ਼ਰਾਬ ਦੇ ਠੇਕੇ ਨੂੰ ਲੁੱਟਣ ਦੇ ਦੋਸ਼ 'ਚ ਮੋਹਾਲੀ ਪੁਲਿਸ ਨੇ ਭਾਜਪਾ ਨੇਤਾ ਦੇ ਬੇਟੇ 'ਤੇ ਮਾਮਲਾ ਦਰਜ ਕੀਤਾ ਹੈ¢ ਮੁਲਜ਼ਮ ਦੀ ਪਛਾਣ ਪੀਯੂਸ਼ ਆਨੰਦ ਦੇ ਰੂਪ 'ਚ ਉਸ ਦੇ 8 ਸਾਥੀਆਂ ਸਮੇਤ ਡਕੈਤੀ, ਦੰਗਾ ਕਰਨ ਅਤੇ ...
ਐੱਸ. ਏ. ਐੱਸ. ਨਗਰ, 30 ਸਤੰਬਰ (ਜਸਬੀਰ ਸਿੰਘ ਜੱਸੀ)-ਤਿਉਹਾਰਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪੁਲਿਸ ਮੁਖੀ ਵਿਵੇਕ ਸ਼ੀਲ ਸੋਨੀ ਵਲੋਂ ਸ਼ਹਿਰ ਵਿਚਲੇ ਸਾਰੇ ਬਾਜ਼ਾਰਾਂ 'ਚ ਚੈਕਿੰਗ ਅਭਿਆਨ ਚਲਾਇਆ ਗਿਆ ਤੇ ਖ਼ੁਦ ਕਮਾਨ ਸੰਭਾਲਦਿਆਂ ਫੇਜ਼-1 ਤੋਂ ਲੈ ਕੇ ਫੇਜ਼-11 ...
ਐੱਸ. ਏ. ਐੱਸ. ਨਗਰ, 30 ਸਤੰਬਰ (ਜਸਬੀਰ ਸਿੰਘ ਜੱਸੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਭਿ੍ਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਦੇ ਚਲਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਰੂਪਨਗਰ ਦੇ ਥਾਣਾ ਨੂਰਪੁਰ ਬੇਦੀ ਵਿਖੇ ...
ਚੰਡੀਗੜ੍ਹ, 30 ਸਤੰਬਰ (ਅਜਾਇਬ ਸਿੰਘ ਔਜਲਾ)-ਟ੍ਰੇਨਿੰਗ ਅਫ਼ਸਰ ਸੰਘਰਸ਼ ਕਮੇਟੀ ਪੰਜਾਬ ਦੇ ਚੇਅਰਮੈਨ ਅੰਮਿ੍ਤਪਾਲ ਸਿੰਘ ਖੰਗੂੜਾ ਵਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਕਮੇਟੀ ਵਲੋਂ ਇਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਇੰਸਟਰਕਟਰ ਤੋਂ ...
ਡੇਰਾਬੱਸੀ, 30 ਸਤੰਬਰ (ਗੁਰਮੀਤ ਸਿੰਘ)-ਪੰਜਾਬ ਸਰਕਾਰ ਵਲੋਂ ਅੱਜ 1 ਅਕਤੂਬਰ ਤੋਂ ਮੰਡੀਆਂ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਜਾ ਰਹੀ ਹੈ | ਇਸ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੰਡੀਆਂ ਵਿਚ ਹਰੇਕ ਸਹੂਲਤ ਦਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ...
ਐੱਸ. ਏ. ਐੱਸ. ਨਗਰ, 30 ਸਤੰਬਰ (ਜਸਬੀਰ ਸਿੰਘ ਜੱਸੀ)-ਅੰਕੁਸ਼ ਕਲੱਬ ਰਾਮ ਲੀਲ੍ਹਾ ਕਮੇਟੀ ਫੇਜ਼-1 ਮੁਹਾਲੀ ਵਲੋਂ ਰਾਮ ਲੀਲ੍ਹਾ ਦਾ ਮੰਚਨ ਕੀਤਾ ਗਿਆ | ਇਸ ਮੌਕੇ ਰਾਮ ਲੀਲ੍ਹਾ ਦਾ ਆਗਾਜ਼ ਪਿੰਡ ਮੁਹਾਲੀ ਦੇ ਕੌਂਸਲਰ ਰਵਿੰਦਰ ਸਿੰਘ ਪੰਜਾਬ ਮੋਟਰ ਵਾਲਿਆਂ ਵਲੋਂ ਆਰਤੀ ਕਰਕੇ ...
ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)-ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ 'ਤੇ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੀਆਂ ਕਲਾਂ ਨੂੰ ਡਬਲ ਸ਼ਿਫ਼ਟ ਵਿਚ ਸ਼ੁਰੂ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ | ...
ਚੰਡੀਗੜ੍ਹ, 30 ਸਤੰਬਰ (ਐਨ. ਐਸ. ਪਰਵਾਨਾ)-ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਨਗਰ ਨਿਗਮ ਨੇ ਅੱਜ ਸ਼ਹਿਰ ਦੇ ਵਾਰਡ 6 ਵਿਚ ਸਥਿਤ ਇਕ ਪਾਰਕ ਦਾ ਨਾਂਅ ਸ੍ਰੀ ਭਗਵਦ ਗੀਤਾ ਪਾਰਕ ਰੱਖਿਆ ਗਿਆ | ਇਹ ਪਾਰਕ 3.75 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਹੈ | ਯੋਜਨਾ ਅਨੁਸਾਰ, ਪਾਰਕ ਦਾ ...
ਚੰਡੀਗੜ੍ਹ, 30 ਸਤੰਬਰ (ਐਨ.ਐਸ. ਪਰਵਾਨਾ)- ਗੁਰੂਗ੍ਰਾਮ ਅਤੇ ਨੁੰਹ ਜ਼ਿਲਿ੍ਹਆਂ ਦੀ ਅਰਾਵਲੀ ਪਹਾੜੀ ਚੇਨ ਵਿਚ ਪੈਣ ਵਾਲੇ ਲਗਭਗ 10 ਹਜ਼ਾਰ ਏਕੜ ਖੇਤਰ ਵਿਚ ਵਿਸ਼ਵ ਦਾ ਸਭ ਤੋਂ ਵੱਡਾ ਸਫਾਰੀ ਪਾਰਕ ਸਥਾਪਤ ਕੀਤਾ ਜਾਵੇਗਾ | ਇਹ ਪਰਿਯੋਜਨਾ ਦੁਨੀਆ ਵਿਚ ਇਸ ਤਰ੍ਹਾਂ ਦੀ ਸਭ ...
ਚੰਡੀਗੜ੍ਹ, 30 ਸਤੰਬਰ (ਨਵਿੰਦਰ ਸਿੰਘ ਬੜਿੰਗ)-ਦੀਕਸ਼ਾਂਤ ਇੰਟਰਨੈਸ਼ਨਲ ਸਕੂਲ ਦੇ ਕਲੱਬ (ਹੋਪ) ਦੇ ਵਿਦਿਆਰਥੀਆਂ ਦੇ ਇਕ ਸਮੂਹ ਨੇ ਚੰਡੀਗੜ੍ਹ ਵਿਚ 'ਅਪਾਹਜ ਸਹਿਯੋਗੀ ਬੁਨਿਆਦੀ ਢਾਂਚਾ' 'ਤੇ ਇਕ ਸਰਵੇਖਣ ਕੀਤਾ | ਇਨ੍ਹਾਂ ਖੋਜਾਰਥੀਆਂ ਵਿਚ ਚਾਰ ਨੌਜਵਾਨ ਖੋਜਾਰਥੀਆਂ ...
ਐੱਸ. ਏ. ਐੱਸ. ਨਗਰ, 30 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਦੇ ਵਿੱਦਿਅਕ ਪ੍ਰਸਾਰਨ ਮਾਧਿਅਮ ਐਜੂਸੈੱਟ ਦੁਆਰਾ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਦੁਆਰਾ ਕਰਵਾਏ ਗਏ ਇਕ ਵਿਸ਼ੇਸ਼ ਲੈਕਚਰ ਵਿਚ ਜਗਤ ਗੁਰੂ ਨਾਨਕ ਦੇਵ ਪੰਜਾਬ ...
ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)- ਪੰਜਾਬ ਵਿਚ ਭਾਰੀ ਮੀਂਹ ਉਪਰੰਤ ਵੈਕਟਰ ਬੋਰਨ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੀ ਪ੍ਰਧਾਨਗੀ ਹੇਠ ਐਸ.ਟੀ.ਐਫ ਦੀ ਮੀਟਿੰਗ ਹੋਈ | ਸਿਹਤ ਮੰਤਰੀ ਨੇ ...
ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ) ਭਾਰਤ ਵਿਚ ਪਹਿਲੀ ਵਾਰ ਇਲੈਕਟ੍ਰਾਨਿਕਸ ਅਤੇ ਕੰਪਿਊਟਰ ਐਕਸਪੋਰਟ ਪ੍ਰਮੋਸਨ ਕੌਂਸਲ (ਈ.ਐਸ.ਸੀ), ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ ਇੰਡੀਆ (ਐਸ.ਟੀ.ਪੀ.ਆਈ) ਵਲੋਂ ਸਟਾਰਟ-ਅੱਪ ਪੰਜਾਬ ਨਾਲ ਮਿਲ ਕੇ ਚੋਣਵੇਂ ਸੂਬਿਆਂ ਵਿਚ ...
ਐੱਸ. ਏ. ਐੱਸ. ਨਗਰ, 30 ਸਤੰਬਰ (ਬੈਨੀਪਾਲ)-ਜ਼ਿਲ੍ਹਾ ਮੁਹਾਲੀ ਦੇ ਪਿੰਡ ਸਹੌੜਾਂ ਦੇ ਹਰਪ੍ਰੀਤ ਸਿੰਘ ਨੇ ਪੰਜਾਬ ਓਪਨ ਅਥਲੈਟਿਕ ਚੈਂਪੀਅਨਸ਼ਿਪ 'ਚ ਮੁੜ ਤੋਂ ਸੋਨੇ ਦਾ ਤਗ਼ਮਾ ਜਿੱਤ ਕੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ...
ਚੰਡੀਗੜ੍ਹ, 30 ਸਤੰਬਰ (ਐਨ.ਐਸ. ਪਰਵਾਨਾ)-ਕੌਮੀ ਘੱਟ ਗਿਣਤੀ ਕਮਿਸ਼ਨ ਦੀ ਮੈਂਬਰ ਸੁਸ੍ਰੀ ਸੈਯਦ ਸ਼ਹਿਜਾਦੀ ਨੇ ਕਿਹਾ ਕਿ ਹਰਿਆਣਾ ਵਿਚ ਰਾਜ ਘੱਟ ਗਿਣਤੀ ਕਮਿਸ਼ਨ ਬਣਾਉਣ ਤਹਿਤ ਰਾਜ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ | ਇਸ ਘੱਟ ਗਿਣਤੀ ਕਮਿਸ਼ਨ ਵਿਚ ਹਰੇਕ ਘੱਟ ਗਿਣਤੀ ...
ਚੰਡੀਗੜ੍ਹ, 30 ਸਤੰਬਰ (ਅਜਾਇਬ ਸਿੰਘ ਔਜਲਾ)-ਕਿਸਾਨ ਭਵਨ ਵਿਖੇ ਅੱਜ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਵਲੋਂ ਸ਼ਮੂਲੀਅਤ ਕੀਤੀ | ਇਸ ਵਿਚ ਪੰਜਾਬ ਮੰਡੀ ਬੋਰਡ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਬਹੁਤ ਸਾਰੇ ਪ੍ਰਮੁੱਖ ਆਗੂਆਂ, ਜਿਨ੍ਹਾਂ ਪੰਜਾਬ ਮੰਡੀ ...
ਐੱਸ. ਏ. ਐੱਸ. ਨਗਰ, 30 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਮਾਪਿਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਅਣਥੱਕ ਯਤਨ ਕੀਤੇ ਜਾ ਰਹੇ ...
ਲਾਲੜੂ, 30 ਸਤੰਬਰ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੀ ਆਤਮਿਕ ਸ਼ਾਂਤੀ ਲਈ ਪਿੰਡ ਖੇੜੀ ਜੱਟਾਂ ਦੇ ਗੁਰਦੁਆਰਾ ਸਾਹਿਬ ਵਿਖੇ 3 ਅਕਤੂਬਰ ਨੂੰ ਅਰਦਾਸ ਸਮਾਗਮ ਕਰਵਾਇਆ ...
ਕੁਰਾਲੀ, 30 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਨਗਰ ਕੌਂਸਲ ਵਲੋਂ ਸਵੱਛ ਸਰਵੇਖਣ ਸਾਲ 2023 ਲਈ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ...
ਡੇਰਾਬੱਸੀ, 30 ਸਤੰਬਰ (ਰਣਬੀਰ ਸਿੰਘ ਪੜ੍ਹੀ)-ਜ਼ਿਲ੍ਹਾ ਮੁਹਾਲੀ ਆਂਗਣਵਾੜੀ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਹੋਈ, ਜਿਸ 'ਚ ਡੇਰਾਬੱਸੀ ਦੀ ਵਸਨੀਕ ਗੁਰਪ੍ਰੀਤ ਕੌਰ ਧਨੌਨੀ ਨੂੰ 6ਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਯੂਨੀਅਨ ਵਲੋਂ ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਪਸ਼ੂ-ਪਾਲਣ, ਮੱਛੀ-ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਜੱਸੋਵਾਲ ਦੀ ਯੋਗ ਅਗਵਾਈ ਹੇਠ ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਯਾਦਗਾਰੀ ਸਿਵਲ ਡਿਸਪੈਂਸਰੀ ਅਤੇ ਡਾਇਗਨੋਜ਼ ਸੈਂਟਰ ਦਾ ਉਦਘਾਟਨ ਸੰਤ ਬਾਬਾ ਪਰਮਜੀਤ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX