ਜਸਵੰਤ ਸਿੰਘ ਪੁਰਬਾ
ਫ਼ਰੀਦਕੋਟ, 30 ਸਤੰਬਰ -ਪੰਜਾਬ ਸਰਕਾਰ ਵਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਜਾਵੇਗੀ ਜਿਸ ਨੂੰ ਲੈ ਕੇ ਮੰਡੀਆਂ 'ਚ ਖ਼ਰੀਦ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਵੇਲੇ ਮੰਡੀਆਂ 'ਚ ਅਗੇਤਾ ਝੋਨਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਪੁੱਜ ਰਿਹਾ ਹੈ | ਇਸ ਵਾਰ ਝੋਨੇ ਦੀ ਖ਼ਰੀਦ ਦਾ ਮੁੱਲ 2060/- ਰੁਪਏ ਤੈਅ ਕੀਤਾ ਗਿਆ ਹੈ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕੇ 17 ਪ੍ਰਤੀਸ਼ਤ ਤੋਂ ਜ਼ਿਆਦਾ ਨਮੀ ਵਾਲੀ ਫ਼ਸਲ ਦੀ ਖ਼ਰੀਦ ਨਹੀਂ ਕੀਤੀ ਜਾਣੀ, ਇਸ ਲਈ ਉਹ ਝੋਨਾ ਸੁਕਾ ਕੇ ਮੰਡੀ ਵਿਚ ਪੁੱਜਣ | ਇਸ ਵਾਰ ਲੋਡਿੰਗ ਲਈ ਟਰਾਂਸਪੋਰਟ ਦੀ ਨਵੀਂ ਨੀਤੀ ਸਰਕਾਰ ਵਲੋਂ ਲਿਆਂਦੀ ਗਈ ਹੈ, ਜਿਸ ਦੇ ਚੱਲਦੇ ਠੇਕੇਦਾਰ ਵਲੋਂ ਰਜਿਸਟਰਡ ਵਹੀਕਲਾਂ ਦੀ ਸੂਚੀ ਦੇਣੀ ਪਵੇਗੀ ਤੇ ਸਾਰੀ ਪ੍ਰਕਿਰਿਆ ਨਿਯਮਤ ਕੀਤੇ ਗਏ ਨਿਯਮਾਂ ਅਨੁਸਾਰ ਹੀ ਹੋਵੇਗੀ | ਨਵੀਂ ਨੀਤੀ ਨੂੰ ਲੈ ਕੇ ਆੜ੍ਹਤੀਆ 'ਚ ਦੁਚਿੱਤੀ ਪੈਦਾ ਹੋ ਗਈ ਹੈ, ਕਿਉਂਕਿ ਜ਼ਿਆਦਾਤਰ ਟਰੈਕਟਰ-ਟਰਾਲੀਆਂ ਰਜਿਸਟਰਡ ਨਹੀਂ ਹਨ | ਦਾਣਾ ਮੰਡੀਆਂ 'ਚ ਲੇਬਰ ਵਲੋਂ ਵੀ ਪੂਰੀ ਤਿਆਰੀ ਕੀਤੀ ਗਈ ਹੈ, ਜੋ ਮੰਡੀਆਂ 'ਚ ਪ੍ਰਬੰਧਾਂ ਨੂੰ ਲੈ ਕੇ ਖੁਸ਼ ਨਜ਼ਰ ਆਏ | ਜ਼ਿਲ੍ਹੇ ਵਿਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਲਈ 11 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ | ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ. ਰੂਹੀ ਦੁੱਗ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਨੂੰ ਤਸੱਲੀਬਖ਼ਸ਼ ਤਰੀਕੇ ਨਾਲ ਕਰਵਾਉਣ ਲਈ ਜ਼ਿਲੇ੍ਹ ਵਿਚ ਪੈਂਦੀਆਂ ਮੰਡੀਆਂ ਵਿਚ ਨੋਡਲ ਅਫ਼ਸਰ ਨਿਯੁਕਤ ਕੀਤੇ ਹਨ, ਜੋ ਝੋਨੇ ਦੀ ਖ਼ਰੀਦ ਬਿਨਾਂ ਕਿਸੇ ਵਿਘਨ ਦੇ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਜੀਤ ਕੌਰ ਐਸ.ਡੀ.ਐਮ. ਫ਼ਰੀਦਕੋਟ ਮੇਨ ਮੰਡੀ ਫ਼ਰੀਦਕੋਟ, ਮਚਾਕੀ ਕਲਾਂ, ਮਹਿਮੂਆਣਾ, ਮਚਾਕੀ ਮੱਲ ਸਿੰਘ, ਬੀੜ੍ਹ ਚਾਹਲ, ਪੱਕਾ, ਭਾਗਥਲਾ ਕਲਾਂ ਵਿਖੇ, ਧਰਮਪਾਲ ਡੀ.ਡੀ.ਪੀ.ਓ. ਗੋਲੇਵਾਲਾ, ਕੋਠੇ ਮਲੂਕਾ ਪੱਤੀ, ਸਾਧਾਂਵਾਲਾ, ਕਾਬਲਵਾਲਾ, ਪਹਿਲੂਵਾਲਾ, ਪੱਖੀ ਕਲਾਂ, ਅਰਾਈਆਂ ਵਾਲਾ ਕਲਾਂ, ਹਰਦਿਆਲੇਆਣਾ ਅਤੇ ਘੁਗਿਆਣਾ, ਡੋਡ (ਸਾਦਿਕ) ਵਿਖੇ, ਨਿਰਮਲ ਓਸੇਪਚਨ ਐਸ.ਡੀ.ਐਮ. ਜੈਤੋ, ਜੈਤੋ, ਬਾਜਾਖਾਨਾ, ਬਰਗਾੜੀ, ਡੋਡ ਅਤੇ ਚੰਦਭਾਨ ਵਿਖੇ, ਲਵਪ੍ਰੀਤ ਕੌਰ ਤਹਿਸੀਲਦਾਰ ਜੈਤੋ ਬਹਿਬਲ ਖੁਰਦ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਗੋਂਦਾਰਾ, ਚੈਨਾ, ਲੰਬਵਾਲੀ, ਮੱਲਾ, ਵਾੜਾ ਭਾਈ ਕਾ ਵਿਖੇ, ਵੀਰਪਾਲ ਕੌਰ ਐਸ.ਡੀ.ਐਮ. ਕੋਟਕੂਪਰਾ, ਮੇਨ ਮੰਡੀ ਕੋਟਕਪੂਰਾ, ਖਾਰਾ, ਵਾੜਾਦਰਾਕਾ ਹਰੀ ਨੌ ਵਿਖੇ, ਰੁਪਿੰਦਰ ਸਿੰਘ ਬੱਲ ਤਹਿਸੀਲਦਾਰ ਫ਼ਰੀਦਕੋਟ, ਸੰਗੋ ਰੋਮਾਣਾ, ਕਿਲਾ ਨੌ, ਸੁੱਖਣਵਾਲਾ, ਸ਼ੇਰ ਸਿੰਘ ਵਾਲਾ, ਚੰਦਬਾਜਾ, ਰੱਤੀਰੋੜ੍ਹੀ ਵਿਖੇ, ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਕੋਟਕਪੂਰਾ, ਕੋਟਸੁਖੀਆ, ਔਲਖ, ਪੰਜਗਰਾਈਾ ਕਲਾਂ, ਜਿਊਣਵਾਲਾ, ਧੂੜਕੋਟ ਵਿਖੇ, ਰਣਜੀਤ ਕੌਰ ਨਾਇਬ ਤਹਿਸੀਲਦਾਰ ਜੈਤੋ, ਰੋੜ੍ਹੀ ਕਪੂਰਾ, ਗੋਬਿੰਦਗੜ੍ਹ, ਘਣੀਆ, ਖੱਚੜ੍ਹਾਂ, ਕਰੀਰਵਾਲੀ, ਮਢਾਕ, ਦਬੜ੍ਹੀਖਾਨਾ, ਰੁਮਾਣਾ ਅਜੀਤ ਸਿੰਘ ਵਿਖੇ, ਸਿੰਕਦਰ ਸਿੰਘ ਨਾਇਬ ਤਹਿਸੀਲਦਾਰ ਸਾਦਿਕ, ਮੇਨ ਮੰਡੀ ਸਾਦਿਕ, ਬੁੱਟਰ, ਦੀਪ ਸਿੰਘ ਵਾਲਾ, ਮੁਮਾਰਾ, ਕਾਉਣੀ ਅਤੇ ਜੰਡ ਸਾਹਿਬ ਵਿਖੇ, ਅਭਿਨਵ ਗੋਇਲ ਬੀ.ਡੀ.ਪੀ.ਓ ਜੈਤੋ, ਰਾਮੇਆਣਾ, ਸੂਰਘੂਰੀ, ਬਿਸ਼ਨੰਦੀ, ਸਰਾਵਾਂ, ਝੱਖੜਵਾਲਾ, ਮੱਤਾ ਵਿਖੇ, ਜੈ ਅਮਨਦੀਪ ਗੋਇਲ ਨਾਇਬ ਤਹਿਸਾਲੀਦਾਰ ਕੋਟਕਪੂਰਾ, ਢੀਮਾਂਵਾਲੀ, ਮੌੜ, ਫਿੱਡੇ ਕਲਾਂ ਵਿਖੇ ਬਤੌਰ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਨੇ ਖ਼ਰੀਦ ਪ੍ਰਬੰਧਾਂ ਵਿਚ ਲੱਗੇ ਸਮੂਹ ਅਧਿਕਾਰੀਆਂ-ਕਰਮਚਾਰੀਆਂ ਨੂੰ ਕਿਹਾ ਕਿ ਖ਼ਰੀਦ ਪ੍ਰਬੰਧਾਂ ਵਿਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਜ਼ਿਲ੍ਹੇ ਦੀਆਂ ਮੰਡੀਆਂ ਵਿਚ ਢੁੱਕਵੇਂ ਪ੍ਰਬੰਧਾਂ ਦੀ ਗੱਲ ਕਰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਪ੍ਰੀਤਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿਚ ਸਫ਼ਾਈ, ਪਾਣੀ ਅਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਤੋਂ ਇਲਾਵਾ ਸੀਵਰੇਜ ਸਫਾਈ ਅਤੇ ਪਸ਼ੂਆਂ ਦੀ ਰੋਕਥਾਮ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ |
ਬਾਜਾਖਾਨਾ, 30 ਸਤੰਬਰ (ਜੀਵਨ ਗਰਗ)-ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਲਾਇਆ ਗਿਆ ਜਿਸ ਦਾ ਉਦਾਘਟਨ ਮਨਪ੍ਰੀਤ ਸਿੰਘ ਵਿੱਕੀ ਯੂ.ਕੇ. ਵਲੋਂ ਰੀਬਨ ਕੱਟ ਕਿ ਕੀਤਾ ਗਿਆ | ਇਸ ਕੈਂਪ ਲਈ ਵਿੱਕੀ ਬਰਾੜ ਨੇ 21000 ...
ਕੋਟਕਪੂਰਾ, 30 ਸਤੰਬਰ (ਗਿੱਲ)-ਸਥਾਨਕ ਟਰੈਫ਼ਿਕ ਪੁਲਿਸ ਵਲੋਂ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 15 ਵਹੀਕਲ ਚਾਲਕਾਂ ਦੇ ਚਲਾਨ ਕੱਟੇ ਗਏ | ਇਹ ਜਾਣਕਾਰੀ ਦਿੰਦਿਆਂ ਟਰੈਫ਼ਿਕ ਪੁਲਿਸ ਕੋਟਕਪੂਰਾ ਦੇ ਇੰਚਾਰਜ ਮਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਆਉਣ ...
ਫ਼ਰੀਦਕੋਟ, 30 ਸਤੰਬਰ (ਜਸਵੰਤ ਸਿੰਘ ਪੁਰਬਾ)-ਖੇਡਾਂ ਵਤਨ ਪੰਜਾਬ ਦੀਆਂ 2022 ਦੇ ਸਬੰਧ ਵਿਚ ਰਾਜ ਪੱਧਰੀ ਖੇਡਾਂ ਲਈ ਜਿਹੜੀਆਂ ਖੇਡਾਂ ਜ਼ਿਲ੍ਹਾ ਫ਼ਰੀਦਕੋਟ ਵਿਖੇ ਜ਼ਿਲ੍ਹਾ ਪੱਧਰੀ ਟੂਰਨਾਂਮੈਂਟ ਵਿਚ ਨਹੀਂ ਕਰਵਾਈਆਂ ਗਈਆਂ, ਦੇ ਸਿਲੈਕਸ਼ਨ ਟਰਾਇਲ 02 ਅਤੇ 03 ਅਕਤੂਬਰ 2022 ...
ਪੰਜਗਰਾੲੀਂ ਕਲਾਂ, 30 ਸਤੰਬਰ (ਸੁਖਮੰਦਰ ਸਿੰਘ ਬਰਾੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜਿਉਣ ਵਾਲਾ 'ਚ ਚੋਰਾਂ ਵਲੋਂ ਕਮਰਿਆਂ ਦੇ ਜਿੰਦਰੇ ਤੋੜ ਕੇ ਐਲ.ਈ.ਡੀ., ਪ੍ਰੋਜੈਕਟਰ ਅਤੇ ਡੀ.ਵੀ.ਆਰ ਸਮੇਤ ਹੋਰ ਤਕਨੀਕੀ ਸਮਾਨ ਚੋਰੀ ਕੀਤੇ ਜਾਣ ...
ਫ਼ਰੀਦਕੋਟ, 30 ਸਤੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਪ੍ਰਾਇਮਰੀ ਸਕੂਲ ਟਿੱਬੀ ਭਰਾਈਆ ਫ਼ਰੀਦਕੋਟ-2 'ਚ ਚੋਰਾਂ ਵਲੋਂ ਐਲ.ਈ.ਡੀ., ਸਾਊਾਡ ਸਿਸਟਮ ਸਮੇਤ ਹੋਰ ਤਕਨੀਕੀ ਸਮਾਨ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਪੁਲਿਸ ਕੋਲ ਨਗਰ ਪੰਚਾਇਤ ਅਤੇ ਸਕੂਲ ਦੇ ਮੁੱਖ ਅਧਿਆਪਕ ...
ਕੋਟਕਪੂਰਾ, 30 ਸਤੰਬਰ (ਗਿੱਲ)-ਗੁਰਦੁਆਰਾ ਠਾਠ ਸ੍ਰੀ ਨਾਨਕਸਰ ਸਾਹਿਬ ਪਿੰਡ ਦੇਵੀ ਵਾਲਾ ਵਿਖੇ ਮੁੱਖ ਸੇਵਾਦਾਰ ਬਾਬਾ ਇੰਦਰਪਾਲ ਸਿੰਘ ਨੇ ਫ਼ੌਜ ਵਿਚ ਭਰਤੀ ਹੋਣ ਦੇ ਚਾਹਵਾਨ ਕੁਝ ਪਿੰਡ ਦੇ ਨੌਜਵਾਨਾਂ ਨੂੰ ਦੇਸੀ ਘਿਉ ਦੇ ਪੈਕਟ ਵੰਡੇ | ਉਨ੍ਹਾਂ ਨੇ ਨੌਜਵਾਨਾਂ ਨੂੰ ...
ਕੋਟਕਪੂਰਾ, 30 ਸਤੰਬਰ (ਮੋਹਰ ਸਿੰਘ ਗਿੱਲ)-ਸਥਾਨਕ ਡੇਰਾ ਫ਼ਰਮਾਹ ਵਾਲਾ ਦੀ ਸੁਸਾਇਟੀ ਨੂੰ ਇਕ ਲੱਖ ਰੁਪਏ ਦਾ ਚੈਕ ਦੇਣ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਜਿਸ ਤਰਾਂ ਬਿਜਲੀ ਪ੍ਰਬੰਧਾਂ ਵਿਚ ਸੁਧਾਰ, ਸਿੱਖਿਆ, ਸਿਹਤ ਸਮੇਤ ...
ਫ਼ਰੀਦਕੋਟ, 30 ਸਤੰਬਰ (ਸਰਬਜੀਤ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ 7 ਅਕਤੂਬਰ ਨੂੰ ਮੋਗੇ ਵਿਖੇ ਕੇਂਦਰੀ ਕਰਨ ਦੀ ਨੀਤੀ ਦੇ ਵਿਰੋਧ ਵਿਚ ਹੋ ਰਹੀ ਸੂਬਾ ਪੱਧਰੀ ਪ੍ਰੋਗਰਾਮ ਦੀ ਸੰਬੰਧੀ ਕੀਤੀ ਜਾ ਰਹੀ ਤਿਆਰੀ ਤਹਿਤ ਅੱਜ ਸਥਾਨਕ ਸਰਕਾਰੀ ਬਿ੍ਜਿੰਦਰਾ ਕਾਲਜ ਵਿਚ ...
ਬਰਗਾੜੀ, 30 ਸਤੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਸੀਨੀ ਕਾਂਗਰਸੀ ਆਗੂ ਅਤੇ ਕਸਬਾ ਬਰਗਾੜੀ ਦੇ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਦੇ ਵੱਡੇ ਭਾਈ ਸਵ. ਹਿਰਦੇਪਾਲ ਸਿੰਘ ਵਿੱਕੀ ਭਲੂਰੀਆ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਹੋਇਆ | ...
ਸਾਦਿਕ, 30 ਸਤੰਬਰ (ਗੁਰਭੇਜ ਸਿੰਘ ਚੌਹਾਨ)-ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਡੋਡ ਵਿਖੇ ਕਰਵਾਈਆਂ ਗਈਆਂ, ਦਾ ਉਦਘਾਟਨ ਸਰਵਣ ਸਿੰਘ ਸਰਪੰਚ ਪਿੰਡ ਡੋਡ ਨੇ ਫੀਤਾ ਕੱਟ ਕੇ ਕੀਤਾ | ਜੁਗਿੰਦਰ ਪਾਲ ਸੈਂਟਰ ਮੀਡੀਆ ...
ਫ਼ਰੀਦਕੋਟ, 30 ਸਤੰਬਰ (ਸਤੀਸ਼ ਬਾਗ਼ੀ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਹੇਠਲੇ ਵਫ਼ਦ ਜਿਸ ਵਿਚ ਜਥੇਬੰਦੀ ਦੇ ਅਹੁਦੇਦਾਰ ਮਲਕੀਤ ਸਿੰਘ ਮਾਨ, ਸਤਪਾਲ ਸਿੰਘ, ਜਗਮੀਤ ਸਿੰਘ, ਸੁਖਮੰਦਰ ਸਿੰਘ, ਪਰਵਿੰਦਰ ...
ਫ਼ਰੀਦਕੋਟ, 30 ਸਤੰਬਰ (ਸਤੀਸ਼ ਬਾਗ਼ੀ)-ਕਾਫ਼ੀ ਸਮੇਂ ਤੋਂ ਚੱਲ ਰਹੀ ਪ੍ਰੰਪਰਾ ਅਨੁਸਾਰ ਮਹੀਨਾ ਸਤੰਬਰ ਦੌਰਾਨ ਜਨਮੇ/ਸੇਵਾ ਮੁਕਤ ਹੋਏ ਪੈਨਸ਼ਨਰਾਂ ਦਾ ਜਨਮ ਦਿਨ ਪਿ੍ੰਸੀਪਲ ਕਿ੍ਸ਼ਨ ਲਾਲ ਬੋਕੋਲੀਆ ਜ਼ਿਲ੍ਹਾ ਪ੍ਰਧਾਨ ਸਿਵਲ ਪੈਨਸ਼ਨਰ ਐਸੋਸੀਏਸ਼ਨ ਦੀ ਪ੍ਰਧਾਨਗੀ ...
ਕੋਟਕਪੂਰਾ, 30 ਸਤੰਬਰ (ਮੋਹਰ ਸਿੰਘ ਗਿੱਲ)-ਦੇਸ਼ ਦੀਆਂ ਵਿਰਾਸਤੀ ਇਮਾਰਤਾਂ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਸਮਰਪਿਤ ਦੇਸ਼ ਪੱਧਰੀ ਗੈਰ-ਸਰਕਾਰੀ ਸੰਸਥਾ ਇਨਟੈਕ ਵਲੋਂ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਜ਼ਿਲ੍ਹਾ ਪੱਧਰ 'ਤੇ ਦੋ ਪੜਾਵੀ ਪ੍ਰੀਖਿਆ ...
ਫ਼ਰੀਦਕੋਟ, 30 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)-ਨੈਸ਼ਨਲ ਯੂਥ ਕਲੱਬ ਰਜਿ: ਫ਼ਰੀਦਕੋਟ ਵਲੋਂ ਸਥਾਨਕ ਮਿਊਸਪਲ ਪਾਰਕ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਕਲੱਬ ਪ੍ਰਧਾਨ ਡਾ. ਬਲਜੀਤ ਸ਼ਰਮਾ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ, ਕੁਰਬਾਨੀ ਸਬੰਧੀ ...
ਕੋਟਕਪੂਰਾ, 30 ਸਤੰਬਰ (ਮੋਹਰ ਸਿੰਘ ਗਿੱਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਫ਼ਰੀਦਕੋਟ ਵਲੋਂ ਲਏ ਗਏ ਨੈਤਿਕ ਸਿੱਖਿਆ ਇਮਤਿਹਾਨ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਹੈ | ਸਟੱਡੀ ਸਰਕਲ ਖੇਤਰ ਫ਼ਰੀਦਕੋਟ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ...
ਫ਼ਰੀਦਕੋਟ, 30 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਦੁਸਹਿਰਾ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ ਅਤੇ ਪ੍ਰਧਾਨ ਵਿਨੋਦ ਬਜਾਜ ਨੇ ਦੱਸਿਆ ਕਿ ਫ਼ਰੀਦਕੋਟ ਵਿਚ ਇਸ ਵਾਰ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 5 ਅਕਤੂਬਰ ਨੂੰ ਦੁਸਹਿਰਾ ...
ਫ਼ਰੀਦਕੋਟ, 30 ਸਤੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਟਹਿਣਾ ਜ਼ੋਨ ਵਲੋਂ ਖੇਡਦਿਆਂ ਸੰਤ ਮੋਹਨ ਦਾਸ ਯਾਦਗਾਰੀ ਵਿਦਿਅਕ ਸੰਸਥਾਵਾਂ ਅਧੀਨ ਚੱਲ ਰਹੀ ਸੰਸਥਾ ਐਸ.ਐਮ.ਡੀ ਵਰਲਡ ਸਕੂਲ ਕੋਟ ਸੁਖੀਆ ਦੇ ਖਿਡਾਰੀਆਂ ਨੇ ਕਿੱਕ ਬਾਕਸਿੰਗ ਦੇ ...
ਸੰਦੌੜ, 30 ਸਤੰਬਰ (ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਚੀਮਾ)-ਜ਼ਿਲ੍ਹਾ ਪੁਲੀਸ ਮੁਖੀ ਮੈਡਮ ਅਵਨੀਤ ਕੌਰ ਸਿੱਧੂ ਵਲੋਂ ਸਰਕਲ ਸੰਦੌੜ ਅਧੀਨ ਪੈਂਦੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਪਿੰਡ ਸੰਦੌੜ ਅਤੇ ਨਾਲ ਲਗਦੇ ਪਿੰਡ ...
ਬਾਜਾਖਾਨਾ, 30 ਸਤੰਬਰ (ਜਗਦੀਪ ਸਿੰਘ ਗਿੱਲ)-ਸਥਾਨਕ ਸ੍ਰੀ ਗੀਤਾ ਭਵਨ ਵਿਖੇ ਸਮੂਹ ਕਮੇਟੀ ਵਲੋਂ ਨਰਾਤਿਆਂ ਨੂੰ ਮੁੱਖ ਰੱਖਦਿਆਂ ਮਾਤਾ ਦੀ ਚੌਂਕੀ ਕਰਵਾਈ ਗਈ | ਮਾਤਾ ਊਸਾ ਦੇਵੀ ਬਠਿੰਡੇ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਪੂਜਣ ਕਰਨ ਉਪਰੰਤ ਵੱਖ-ਵੱਖ ਭਜਨ ...
ਲੰਬੀ, 30 ਸਤੰਬਰ (ਮੇਵਾ ਸਿੰਘ)-ਸ਼ਹੀਦ ਸ: ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਾਦਲ ਵਿਖੇ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ 'ਚ ਹਿੱਸਾ ਲਿਆ ਗਿਆ | ਸਕੂਲ ਦੀ ਪ੍ਰਾਥਨਾ ਸਭਾ ਵਿਚ ਸ: ਭਗਤ ਸਿੰਘ ਦੇ ਜੀਵਨ ...
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (ਹਰਮਹਿੰਦਰ ਪਾਲ)-ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਵਲੋਂ 'ਖੇਡਾਂ ਵਤਨ ਪੰਜਾਬ ਦੀਆਂ' 2022 ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਰਾਜ ਪੱਧਰੀ ਖੇਡ ...
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੈਕੰਡਰੀ ਸਕੂਲ ਥਾਂਦੇਵਾਲਾ ਵਿਖੇ ਪਿ੍ੰਸੀਪਲ ਡਾ: ਹਰਵਿੰਦਰ ਕੌਰ ਦੀ ਅਗਵਾਈ 'ਚ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ 115ਵਾਂ ਜਨਮ ਦਿਵਸ ਮਨਾਇਆ ਗਿਆ | ਸੰਬੋਧਨ ਕਰਦਿਆਂ ਪਿ੍ੰਸੀਪਲ ਨੇ ਕਿਹਾ ਕਿ ਦੇਸ਼ ਲਈ ...
ਮੰਡੀ ਕਿੱਲਿਆਂਵਾਲੀ, 30 ਸਤੰਬਰ (ਇਕਬਾਲ ਸਿੰਘ ਸ਼ਾਂਤ)-ਡਰੱਗ ਵਿਭਾਗ ਪੰਜਾਬ ਅਤੇ ਪੁਲਿਸ ਵਲੋਂ ਬੀਦੋਵਾਲੀ, ਲੰਬੀ ਅਤੇ ਮੰਡੀ ਕਿੱਲਿਆਂਵਾਲੀ ਵਿਖੇ ਸਾਂਝੀ ਕਾਰਵਾਈ ਤਹਿਤ ਕਈ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ ਕੀਤੀ ਗਈ | ਡਰੱਗ ਇੰਸਪੈਕਟਰ ਹਰਿਤਾ ਬਾਂਸਲ ਅਤੇ ...
ਦੋਦਾ, 30 ਸਤੰਬਰ (ਰਵੀਪਾਲ)-ਪਿੰਡ ਆਸਾ ਬੁੱਟਰ ਵਿਖੇ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਮੌਕੇ ਜੌਬਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨ ਬਾਬਤ ਦੱਸਿਆ | ਉਨ੍ਹਾਂ ...
ਮਲੋਟ, 30 ਸਤੰਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸੂਬੇ ਵਿਚ ਝੋਨੇ ਦੀ ਖ਼ਰੀਦ ਅੱਜ 1 ਅਕਤੂਬਰ ਤੋਂ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਪਰ ਨਵੀਂ ਦਾਣਾ ਮੰਡੀ ਮਲੋਟ ਵਿਖੇ ਹਾਲੇ ਤੱਕ ਝੋਨੇ ਦਾ ਇਕ ਵੀ ਦਾਣਾ ਨਹੀਂ ਪਹੁੰਚਿਆ ਹੈ | ਬੀਤੇ ਦਿਨੀਂ ਹੋਈ ਬੇਮੌਸਮੀ ...
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (ਹਰਮਹਿੰਦਰ ਪਾਲ)-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਪਹਿਲੀ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਵਿਚ ਸਿੱਖਣ ਨਤੀਜਿਆਂ (ਲਰਨਿੰਗ ...
ਫ਼ਰੀਦਕੋਟ, 30 ਸਤੰਬਰ (ਸਰਬਜੀਤ ਸਿੰਘ)-ਫ਼ਰੀਦਕੋਟ ਵਿਖੇ ਚੱਲ ਰਹੇ ਬਾਬਾ ਫ਼ਰੀਦ ਮੇਲੇ ਦੌਰਾਨ ਪੁਲਿਸ ਵਲੋਂ ਮੇਲੇ ਵਾਲੀ ਜਗ੍ਹਾ 'ਤੇ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ | ਪੁਲਿਸ ਵਲੋਂ ਦੋਵਾਂ ਵਿਰੁੱਧ ਥਾਣਾ ...
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਨੇੜਲੇ ਪਿੰਡ ਢੈਪਈ ਦੇ ਸ਼ਹੀਦ ਫ਼ੌਜੀ ਅੰਮਿ੍ਤਪਾਲ ਸਿੰਘ (ਰੈਂਕ ਐਚ.ਏ.ਵੀ., ਯੂਨਿਟ 6 ਸਿੱਖ ਐਲ.ਆਈ) ਦੇ ਅੰਤਿਮ ਸੰਸਕਾਰ ਮੌਕੇ ਪਿੰਡ ਦੇ ਸਮਸ਼ਾਨ ਘਾਟ 'ਚ ਫ਼ੌਜ ਦੀ ਟੁਕੜੀ ਵਲੋਂ ਹਵਾਈ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ ...
ਪੰਜਗਰਾੲੀਂ ਕਲਾਂ, 30 ਸਤੰਬਰ (ਸੁਖਮੰਦਰ ਸਿੰਘ ਬਰਾੜ)-ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਿ੍ਸ਼ਨਾ ਦੇ ਔਲਖ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ...
ਫ਼ਰੀਦਕੋਟ, 29 ਸਤੰਬਰ (ਸਤੀਸ਼ ਬਾਗ਼ੀ)-ਕੇਂਦਰੀ ਵਿਦਿਆਲਿਆ ਫ਼ਰੀਦਕੋਟ ਛਾਉਣੀ ਵਿਖੇ ਪਿ੍ੰਸੀਪਲ ਡਾ. ਹਰਜਿੰਦਰ ਕੌਰ ਦੀ ਅਗਵਾਈ ਹੇਠ ਮਨਾਏ ਗਏ ਹਿੰਦੀ ਪੰਦਰਵਾੜੇ ਦਾ ਸਮਾਪਨ ਸਮਾਰੋਹ ਕਰਵਾਇਆ ਗਿਆ | ਸਮਗਾਮ ਦੇ ਮੁੱਖ ਮਹਿਮਾਨ ਕੇ.ਐਨ.ਜੇ. ਸ਼ਾਖ਼ਾ ਐਸ.ਬੀ.ਆਈ ਬੈਂਕ ਦੇ ...
ਮੂਨਕ, 30 ਸਤੰਬਰ (ਪ੍ਰਵੀਨ ਮਦਾਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਜਰਨਲ ਸਕੱਤਰ ਰਿੰਕੂ ਮੂਨਕ ਨੇ ਦੱਸਿਆ ਕਿ ਘੱਗਰ ਦਰਿਆ 'ਚ ਪਾਣੀ ਓਵਰ ਫਲੋ ਕਿਸਾਨਾਂ ਦੀ ਜਾਨ ਮੁੱਠੀ ਵਿਚ ਆਈ ਹੋਈ ਹੈ | ਪ੍ਰਸ਼ਾਸਨ ਅਤੇ ਸਰਕਾਰ ਪਹਿਲਾਂ ਕੁੰਭਕਰਨੀ ਨੀਂਦ ਸੁੱਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX