ਮਲੇਰਕੋਟਲਾ, 30 ਸਤੰਬਰ (ਪਰਮਜੀਤ ਸਿੰਘ ਕੁਠਾਲਾ, ਪਾਰਸ ਜੈਨ, ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਬਨਭੌਰਾ ਅਤੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਢਢੋਗਲ ਨੇੜਲੀ ਡਰੇਨ ਵਿਚੋਂ ਮਿਲੇ ਗਊਆਂ ਦੇ ਅੰਗਾਂ ਦੇ ਅਤਿ ਸੰਵੇਦਨਸ਼ੀਲ ਮਾਮਲੇ ਵਿਚ ਮਲੇਰਕੋਟਲਾ ਅਤੇ ਸੰਗਰੂਰ ਜ਼ਿਲਿ੍ਹਆਂ ਦੀ ਪੁਲਿਸ ਵਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਇਕ ਹਫ਼ਤੇ ਦੇ ਅੰਦਰ ਹੀ ਤਿੰਨ ਵਿਅਕਤੀਆਂ ਨੂੰ ਗਊ ਹੱਤਿਆ ਲਈ ਵਰਤੇ ਗਏ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਗਿਆ ਹੈ | ਐਸ.ਐਸ.ਪੀ. ਮਲੇਰਕੋਟਲਾ ਸ੍ਰੀਮਤੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਲੰਘੀ 23 ਸਤੰਬਰ ਨੂੰ ਵਾਪਰੀ ਇਸ ਨਿੰਦਣਯੋਗ ਘਟਨਾ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ ਪਟਿਆਲਾ ਰੇਂਜ ਵਲੋਂ ਸ੍ਰੀ ਜਗਦੀਸ਼ ਬਿਸ਼ਨੋਈ ਐਸ.ਪੀ.(ਇਨਵੈਸਟੀਗੇਸ਼ਨ) ਮਲੇਰਕੋਟਲਾ ਦੀ ਨਿਗਰਾਨੀ ਹੇਠ ਡੀ.ਐਸ.ਪੀ. ਅਮਰਗੜ੍ਹ ਗੁਰਇਕਬਾਲ ਸਿੰਘ, ਐਸ.ਆਈ. ਵਿਨਰਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਅਮਰਗੜ੍ਹ, ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਇੰਚਾਰਜ ਸੀ.ਆਈ.ਏ. ਮਾਹੋਰਾਣਾ ਅਤੇ ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਸੰਗਰੂਰ ਵੱਲੋਂ ਸ. ਕਰਨ ਸਿੰਘ ਡੀ.ਐਸ.ਪੀ. (ਇਨਵੈਸਟੀਗੇਸ਼ਨ) ਸੰਗਰੂਰ ਤੇ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਇੰਚਾਰਜ ਸੀ.ਆਈ.ਏ. ਸੰਗਰੂਰ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਗਊਆਂ ਦੇ ਹਤਿਆਰਿਆਂ ਦੀ ਭਾਲ ਵਿਚ ਲਾਈਆਂ ਗਈਆਂ ਸਨ | ਸ੍ਰੀਮਤੀ ਸਿੱਧੂ ਮੁਤਾਬਿਕ 23 ਸਤੰਬਰ ਨੂੰ ਬਨਭੌਰਾ ਅਤੇ ਢਢੋਗਲ ਨੇੜਲੇ ਡਰੇਨ ਵਿਚੋਂ ਮਿਲੇ ਗਊ ਵੰਸ਼ ਦੇ ਅੰਗਾਂ ਸੰਬੰਧੀ ਥਾਣਾ ਅਮਰਗੜ੍ਹ ਅਤੇ ਥਾਣਾ ਧੂਰੀ ਵਿਖੇ ਮੁਕੱਦਮੇ ਦਰਜ ਕੀਤੇ ਗਏ ਸਨ | ਉਨ੍ਹਾਂ ਦੱਸਿਆਂ ਕਿ ਪੁਲਿਸ ਟੀਮਾਂ ਨੇ ਇਕ ਹਫ਼ਤੇ ਪਿੱਛੋਂ ਆਖ਼ਰ ਸੋਹਰਾਬ ਸਕੂਲ ਦੇ ਨਾਲ ਬਿੰਝੋਕੀ ਨੂੰ ਜਾਂਦੇ ਰਸਤੇ ਤੋਂ ਭੱਜਣ ਦੀ ਵਿਉਂਤਬੰਦੀ ਬਣਾ ਰਹੇ ਧੰਨਾ ਖਾਂ ਵਾਸੀ ਬਾਦਸ਼ਾਹਪੁਰ ਮੰਡਿਆਲਾ, ਅਸਲਮ ਵਾਸੀ ਪਿੰਡ ਸੰਘੈਣ ਥਾਣਾ ਸਦਰ ਅਹਿਮਦਗੜ੍ਹ ਅਤੇ ਅਸਲਮ ਉਰਫ਼ ਭੂਰੀਆ ਵਾਸੀ ਜੱਟਪੁਰਾ ਸਰਹੰਦੀ ਗੇਟ ਮਲੇਰਕੋਟਲਾ ਹਾਲ ਆਬਾਦ ਹਥੋਆ ਰੋਡ ਮਲੇਰਕੋਟਲਾ ਨੂੰ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ ਗਊਆਂ ਦੇ ਕਤਲ ਲਈ ਵਰਤੇ ਜਾਂਦੇ ਹਥਿਆਰ ਛੁਰੀਆਂ, ਚਾਕੂ, ਦਾਹ ਵੀ ਪੁਲਿਸ ਨੇ ਬਰਾਮਦ ਕਰ ਲਏ ਹਨ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 23 ਸਤੰਬਰ ਦੀ ਦਰਮਿਆਨੀ ਰਾਤ ਮਲੇਰਕੋਟਲਾ-ਲੁਧਿਆਣਾ ਮੁੱਖ ਸੜਕ 'ਤੇ ਪੰਧੇਰ ਪੈਲੇਸ ਨੇੜੇ ਬੰਦ ਪਈ ਇਕ ਫ਼ੈਕਟਰੀ ਵਿਚ ਚੌਕੀਦਾਰਾ ਕਰਦੇ ਧੰਨਾ ਖਾਂ ਵਾਸੀ ਬਾਦਸ਼ਾਹਪੁਰ ਮੰਡਿਆਲਾ ਨੇ ਅਸਲਮ ਵਾਸੀ ਪਿੰਡ ਸੰਘੈਣ ਥਾਣਾ ਸਦਰ ਅਹਿਮਦਗੜ੍ਹ ਅਤੇ ਅਸਲਮ ਉਰਫ਼ ਭੂਰੀਆ ਵਾਸੀ ਜੱਟਪੁਰਾ ਸਰਹੰਦੀ ਗੇਟ ਮਲੇਰਕੋਟਲਾ ਹਾਲ ਆਬਾਦ ਹਥੋਆ ਰੋਡ ਮਲੇਰਕੋਟਲਾ, ਸਮੀਰ ਉਰਫ਼ ਮੱਦੀ ਵਾਸੀ ਜਾਤੀਵਾਲ ਥਾਣਾ ਸੰਦੌੜ, ਮੱਖਣ ਵਾਸ਼ੀ ਬੌੜਹਾਈ ਖ਼ੁਰਦ ਥਾਣਾ ਸਦਰ ਅਹਿਮਦਗੜ੍ਹ, ਰੌਸ਼ਨ, ਸੋਨੀ ਵਾਸੀ ਯੂ.ਪੀ. ਅਤੇ ਦੋ ਨਾ ਮਾਲੂਮ ਵਿਅਕਤੀਆਂ ਨੇ ਬੰਦ ਪਈ ਫ਼ੈਕਟਰੀ ਵਿਚ ਗਊਆਂ ਦਾ ਕਤਲ ਕਰਕੇ ਉਨ੍ਹਾਂ ਦਾ ਮਾਸ ਬਲੈਰੋ ਕੈਂਪਰ ਗੱਡੀ ਵਿਚ ਭਰ ਕੇ ਵੇਚਣ ਲਈ ਭੇਜ ਦਿਤਾ | ਪੁਲਿਸ ਨੂੰ ਮਿਲੀ ਸੂਚਨਾ ਮੁਤਾਬਿਕ ਉਕਤ ਵਿਅਕਤੀਆਂ ਨੇ ਗਊਆਂ ਦੇ ਕੱਟੇ ਹੋਏ ਅੰਗ (ਸਿਰ, ਚਮੜੀ, ਪੂਛਾਂ) ਆਦਿ ਨੂੰ ਛੋਟੇ ਹਾਥੀ ਵਿਚ ਭਰ ਕੇ ਪਿੰਡ ਬਨਭੌਰਾ ਅਤੇ ਜੈਨਪੁਰ ਜਾਣ ਵਾਲੀ ਪੱਕੀ ਸੜਕ 'ਤੇ ਸਿੱਧੂ ਪੈਲੇਸ ਨਜਦੀਕ ਡਰੇਨ ਦੀ ਪੁੱਲੀ ਕੋਲ ਸੁੱਟ ਦਿਤਾ ਅਤੇ ਕੁੱਝ ਅੰਗ ਪਿੰਡ ਜੈਨਪੁਰ ਤੋਂ ਢਢੋਗਲ ਨੂੰ ਜਾਂਦੇ ਰਸਤੇ 'ਤੇ ਡਰੇਨ ਦੀ ਪੁਲੀ ਕੋਲ ਸੁੱਟ ਦਿਤੇ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋ ਅਣਪਛਾਤਿਆਂ ਸਮੇਤ ਨੌ ਦੋਸ਼ੀਆਂ ਖਿਲਾਫ਼ ਮਾਮਲੇ ਦਰਜ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਇਹ ਲੋਕ ਗਊਆਂ ਦਾ ਮਾਸ ਬਾਹਰਲੇ ਰਾਜਾਂ ਨੂੰ ਸਪਲਾਈ ਕਰਦੇ ਸਨ |
ਅਮਰਗੜ੍ਹ, 30 ਸਤੰਬਰ (ਜਤਿੰਦਰ ਮੰਨਵੀ) - ਸਰਕਾਰੀ ਹਾਈ ਸਕੂਲ ਪਿੰਡ ਸਲਾਰ ਵਿਖੇ ਤਿੰਨ ਅਧਿਆਪਕਾਂ ਦੀ ਬਦਲੀ ਦੇ ਵਿਰੋਧ 'ਚ ਤਿੰਨ ਪਿੰਡਾਂ ਦੇ ਸਕੂਲੀ ਬੱਚਿਆਂ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਵਲੋਂ ਸਕੂਲ ਦੇ ਦਰਵਾਜ਼ੇ ਮੂਹਰੇ ਧਰਨਾ ਪ੍ਰਦਰਸ਼ਨ ਕਰਦਿਆਂ ਸੂਬਾ ...
ਸੰਗਰੂਰ, 30 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ (ਡੀ.ਐਫ.ਐਸ.ਸੀ) ਸ੍ਰੀ ਨਰਿੰਦਰ ਸਿੰਘ ਵਲੋਂ ਅੱਜ ਅਹੁਦਾ ਸੰਭਾਲ ਲਿਆ ਗਿਆ | ਉਹ ਹੁਸ਼ਿਆਰਪੁਰ ਤੋਂ ਤਬਾਦਲੇ ਉਪਰੰਤ ਸੰਗਰੂਰ ਆਏ ਹਨ | ਸੰਗਰੂਰ ਵਿਖੇ ਪਹਿਲਾਂ ...
ਸੰਗਰੂਰ, 30 ਸਤੰਬਰ (ਨੰਦ ਲਾਲ ਗਾਂਧੀ) - ਵਧੀਕ ਜ਼ਿਲ੍ਹਾ ਮੈਜਿਸਟਰੇਟ, ਸੰਗਰੂਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਸੰਗਰੂਰ ਵਿੱਚ ਸ਼ਾਮ 7 ਵਜੇ ਤੋਂ ਅਗਲੇ ਦਿਨ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ 'ਤੇ ਪਾਬੰਦੀ ਲਗਾ ਦਿੱਤੀ ਹੈ | ਉਨ੍ਹਾਂ ਜ਼ਿਲ੍ਹਾ ...
ਲੌਂਗੋਵਾਲ, 30 ਸਤੰਬਰ (ਵਿਨੋਦ, ਸ.ਸ. ਖੰਨਾ)-ਸ਼ੇਰੋਂ ਤੋਂ ਵਾਇਆ ਅਮਰੂਕੋਟੜਾ-ਘਾਸੀਵਾਲ ਸੜਕ ਦੇ ਲੰਮੇ ਸਮੇਂ ਤੋਂ ਅੱਧ ਵਿਚਕਾਰ ਲਟਕ ਰਹੇ ਨਿਰਮਾਣ ਕਾਰਜ ਨੂੰ ਪੂਰਾ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੋਰਚਾ ਸੰਭਾਲਿਆ ਹੈ | ਇਸ ਸੰਬੰਧ ਵਿਚ ...
ਅਹਿਮਦਗੜ੍ਹ, 30 ਸਤੰਬਰ (ਰਣਧੀਰ ਸਿੰਘ ਮਹੋਲੀ, ਸੁਖਸਾਗਰ ਸਿੰਘ ਸੋਢੀ) - ਸਰਕਾਰੀ ਹਦਾਇਤਾਂ ਮੁਤਾਬਿਕ ਨਗਰ ਕੌਂਸਲ ਵਿਖੇ ਅੰਮਿ੍ਤ ਮਹਾਂਉਤਸਵ ਗਾਂਧੀ ਜਯੰਤੀ ਮਨਾਉਂਦੇ ਹੋਏ ਇਸ ਨੂੰ ਸਮਰਪਿਤ ਸਵੱਛਤਾ ਅਭਿਆਨ ਅਧੀਨ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ | ਕਾਰਜ ਸਾਧਕ ...
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ (ਭੁੱਲਰ, ਧਾਲੀਵਾਲ) - ਪਿਛਲੇ ਡੇਢ ਮਹੀਨੇ ਤੋਂ ਚੱਲ ਰਹੇ ਨੇੜਲੇ ਪਿੰਡ ਰਾਮਗੜ੍ਹ ਜਵੰਧੇ ਦੇ ਹੱਡਾ ਰੋੜੀ ਤਬਦੀਲ ਕਰਨ ਦੇ ਮਾਮਲੇ ਦੇ ਵਿਵਾਦ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਜਦੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ...
ਸੰਗਰੂਰ, 30 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਦੀ ਤਰ੍ਹਾਂ ਜ਼ਿਲ੍ਹਾ ਸੰਗਰੂਰ ਵਿਚ ਵੀ ਵੱਡੀ ਗਿਣਤੀ ਵਿਚ ਵਿਅਕਤੀ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਸ਼ਿਕਾਰ ਹਨ, ਬੇਸ਼ੱਕ ਵੱਡੀ ਗਿਣਤੀ ਵਿਅਕਤੀ ਸਰਕਾਰੀ ਅਤੇ ਗੈਰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਚ ਜਾ ਕੇ ਇਲਾਜ ...
ਚੀਮਾ ਮੰਡੀ, 30 ਸਤੰਬਰ (ਦਲਜੀਤ ਸਿੰਘ ਮੱਕੜ) - ਇਲਾਕੇ ਦੀ (ਆਈ.ਸੀ.ਐਸ.ਈ) ਬੋਰਡ ਤੋਂ ਮਾਨਤਾ ਪ੍ਰਾਪਤ 'ਦਾ ਆਕਸਫੋਰਡ ਪਬਲਿਕ ਸਕੂਲ' ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ ਨਾਲ ਸੰਸਥਾ ਵਿਚ ਖ਼ੁਸ਼ੀ ਦਾ ਮਾਹੌਲ ਹੈ | ਸਕੂਲ ਪਿ੍ੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ...
ਸੰਦੌੜ, 30 ਸਤੰਬਰ (ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਚੀਮਾ)-ਜ਼ਿਲ੍ਹਾ ਪੁਲੀਸ ਮੁਖੀ ਮੈਡਮ ਅਵਨੀਤ ਕੌਰ ਸਿੱਧੂ ਵਲੋਂ ਸਰਕਲ ਸੰਦੌੜ ਅਧੀਨ ਪੈਂਦੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਪਿੰਡ ਸੰਦੌੜ ਅਤੇ ਨਾਲ ਲਗਦੇ ਪਿੰਡ ...
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ (ਭੁੱਲਰ, ਧਾਲੀਵਾਲ)-ਭਾਸ਼ਾ ਵਿਭਾਗ ਵਲੋਂ ਐਲਾਨੇ ਗਏ ਸਰਵੋਤਮ ਸਾਹਿਤਕ ਪੁਸਤਕ ਮੁਕਾਬਲੇ ਸਾਲ-2018 ਦੇ ਪੁਰਸਕਾਰ ਦੀ ਸੂਚੀ ਅਨੁਸਾਰ ਖੋਜੀ ਇਤਿਹਾਸਕਾਰ ਰਾਕੇਸ਼ ਕੁਮਾਰ ਦੀ ਕਿਤਾਬ 'ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦਾ ...
ਮੂਨਕ, 30 ਸਤੰਬਰ (ਪ੍ਰਵੀਨ ਮਦਾਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਜਰਨਲ ਸਕੱਤਰ ਰਿੰਕੂ ਮੂਨਕ ਨੇ ਦੱਸਿਆ ਕਿ ਘੱਗਰ ਦਰਿਆ 'ਚ ਪਾਣੀ ਓਵਰ ਫਲੋ ਕਿਸਾਨਾਂ ਦੀ ਜਾਨ ਮੁੱਠੀ ਵਿਚ ਆਈ ਹੋਈ ਹੈ | ਪ੍ਰਸ਼ਾਸਨ ਅਤੇ ਸਰਕਾਰ ਪਹਿਲਾਂ ਕੁੰਭਕਰਨੀ ਨੀਂਦ ਸੁੱਤੇ ...
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ (ਧਾਲੀਵਾਲ, ਭੁੱਲਰ) - ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਜਥੇਬੰਦੀ ਦੇ ਸੂਬਾ ਸਕੱਤਰ ਧਰਮਪਾਲ ਸਿੰਘ ਨਮੋਲ ਦੀ ਅਗਵਾਈ ਵਿਚ ਵਿਚ 15 ਅਤੇ 16 ਅਕਤੂਬਰ ਨੂੰ ਹੋ ਰਹੇ ਦੂਜੇ ਸੂਬਾਈ ਇਜਲਾਸ ਦੀਆਂ ਤਿਆਰੀਆਂ ਨੂੰ ਲੈ ਕੇ ...
ਚੀਮਾ ਮੰਡੀ, 30 ਸਤੰਬਰ (ਦਲਜੀਤ ਸਿੰਘ ਮੱਕੜ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਆਸੀਰਵਾਦ ਡੇ-ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਵਿਖੇ ਸ. ਭਗਤ ਸਿੰਘ ਦਾ 115 ਜਨਮ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਦੇ ...
ਸੰਦੌੜ, 30 ਸਤੰਬਰ (ਜਸਵੀਰ ਸਿੰਘ ਜੱਸੀ) - ਸੰਦੌੜ ਤੋਂ ਮਾਣਕੀ ਤੱਕ ਦਾ ਪੰਜ ਕਿੱਲੋਮੀਟਰ ਸੜਕ ਦਾ ਟੋਟਾ ਜੋ ਪਿਛਲੇ ਇੱਕ ਸਾਲ ਤੋਂ ਰੁਕਿਆ ਹੋਇਆ ਸੀ, ਜਿਸ ਨੂੰ ਸੰਦੌੜ ਤੋਂ ਨੌਜਵਾਨ ਆਗੂ ਜਗਤਾਰ ਸਿੰਘ ਜੱਸਲ ਸੰਦੌੜ ਨੇ ਮੁਕੰਮਲ ਕਰਵਾਇਆ | ਦੁਕਾਨਦਾਰ ਗੁਰਜੀਤ ਸਿੰਘ, ...
ਸੰਗਰੂਰ, 30 ਸਤੰਬਰ (ਧੀਰਜ ਪਸ਼ੌਰੀਆ) - ਮੋਹਾਲੀ ਵਿਖੇ ਹੋਏ 57ਵੇਂ ਪੰਜਾਬ ਰਾਜ ਸ਼ੂਟਿੰਗ ਮੁਕਾਬਲਿਆਂ ਵਿਚ ਫੋਰਚੂਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਾਜਵੀਰ ਸਿੰਘ ਬੱਗਾ ਵੱਖ-ਵੱਖ ਵਰਗਾਂ ਵਿਚ ਮੈਡਲ ਪ੍ਰਾਪਤ ਕਰ ਕੇ ਯੁਵਾ ਵਰਗ ਵਿਚ ਚੈਂਪੀਅਨ ਆਫ ...
ਧਰਮਗੜ, 30 ਸਤੰਬਰ (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਧਾਰਮਿਕ ਕਾਰਜਾਂ ਦੇ ਨਾਲ-ਨਾਲ ਹਮੇਸ਼ਾ ਹੀ ਸਮਾਜ ਸੇਵੀ ਕਾਰਜਾਂ 'ਚ ਵੀ ਮੋਹਰੀ ਰੋਲ ਅਦਾ ਕਰਦਾ ਰਿਹਾ ਹੈ | ਪਿਛਲੇ ਸਾਲਾਂ ਦੌਰਾਨ ਭਾਵੇਂ ਕੁਦਰਤੀ ਕਰੋਪੀ ਕਾਰਨ ਜੰਮੂ ਕਸ਼ਮੀਰ ਵਿਖੇ ਤਬਾਹੀ ...
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ (ਭੁੱਲਰ, ਧਾਲੀਵਾਲ) - ਬਿਜਲੀ ਕਾਮਿਆਂ ਵਲੋਂ ਜੁਆਇੰਟ ਫੋਰਮ ਪੀ.ਐਸ.ਪੀ.ਸੀ.ਐਲ.ਪੰਜਾਬ ਦੇ ਸੱਦੇ 'ਤੇ ਜਥੇਬੰਦੀ ਦੇ ਆਗੂ ਇੰਦਰਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਸਥਾਨਕ 33 ਕੇ.ਵੀ.ਗਰਿੱਡ ਦੇ ਗੇਟ ਅੱਗੇ ਰੋਸ ਰੈਲੀ ਕਰਨ ਉਪਰੰਤ ਕੇਂਦਰ ...
ਸੰਗਰੂਰ, 30 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਨਾਲ ਸੰਬੰਧਤ ਵੱਖ-ਵੱਖ ਸਕੂਲ-ਕਾਲਜਾਂ ਦੀ ਵਿਦਿਆਰਥਣਾਂ ਜਿਨ੍ਹਾਂ ਵਿਚ ਕੋਮਲ ਖਨੌਰੀ, ਰਮਨ ਕਾਲਾਝਾੜ, ਸੰਦੀਪ ਘਰਾਚੋਂ, ਬਲਜਿੰਦਰ ਕੌਰ, ਹਰਪ੍ਰੀਤ ਕਨੌਈ ਅਤੇ ...
ਸੰਗਰੂਰ, 30 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਬਾਅਦ ਦੁਪਹਿਰ ਤਕਰੀਬਨ ਦੋ ਕੁ ਵਜੇ ਦੇ ਕਰੀਬ ਬੱਸ ਅੱਡੇ ਸੰਗਰੂਰ ਵਿਚ ਫਿਲਮੀ ਅੰਦਾਜ ਰਾਹੀਂ ਵਾਪਰੀ ਇਕ ਘਟਨਾ ਦੌਰਾਨ ਤਿੰਨ ਨਾ ਮਾਲੂਮ ਵਿਅਕਤੀ ਇਕ ਔਰਤ ਤੋਂ ਤਕਰੀਬਨ 5 ਤੋਲੇ ਸੋਨਾ ਜਿਸ ਦੀ ਕੀਮਤ ਢਾਈ ...
ਸੰਗਰੂਰ, 30 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਸਹਿ ਇੰਚਾਰਜ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ 'ਆਪ' ਸਰਕਾਰ ਦੇ ਮੰਤਰੀਆਂ, ਵਿਧਾਇਕਾ ਵਲੋਂ ਭਾਜਪਾ ਉੱਤੇ 'ਅਪੇ੍ਰਸ਼ਨ ਲੋਟਸ' ਦੇ ਨਾਮ ਉੱਤੇ ਖਰੀਦੋ ਫਰੋਖਤ ਕਰਨ ...
ਲੌਂਗੋਵਾਲ, 30 ਸਤੰਬਰ (ਸ.ਸ. ਖੰਨਾ, ਵਿਨੋਦ) - ਕਸਬਾ ਲੌਂਗੋਵਾਲ ਵਿਚ ਵਾਰਡ ਨੰਬਰ 4 ਵਿਚ ਗਲੀ ਦੇ ਨਿਰਮਾਣ ਨੂੰ ਲੈ ਕੇ ਚੱਲ ਰਿਹਾ ਰੇੜਕਾ ਹੁਣ ਤੱਕ ਨਹੀਂ ਮੁੱਕ ਸਕਿਆ, ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਪਿਛਲੇ ਚਾਰ ਦਿਨਾਂ ...
ਧੂਰੀ, 30 ਸਤੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ) - ਹਲਕਾ ਧੂਰੀ ਦੇ ਮਸੀਹੀ ਭਾਈਚਾਰੇ ਦੀ ਮੀਟਿੰਗ ਦਾ ਆਯੋਜਨ ਪਾਸਟਰ ਐਸੋਸੀਏਸ਼ਨ ਧੂਰੀ ਦੇ ਸਹਿਯੋਗ ਨਾਲ ਮਾਲਵਾ ਜ਼ੋਨ ਦੇ ਕੋਆਰਡੀਨੇਟਰ ਗੁਰਬਾਜ਼ ਮਸੀਹ, ਜ਼ਿਲ੍ਹਾ ਪ੍ਰਧਾਨ ਸੈਮਪੌਲ ਅਤੇ ਚਰਨ ਦਾਸ ਦੀ ...
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ (ਰੁਪਿੰਦਰ ਸਿੰਘ ਸੱਗੂ) - ਸਥਾਨਕ ਨਗਰ ਕੌਂਸਲ ਵਿਚ ਤਾਇਨਾਤ ਕਲਰਕ ਕਿਰਨਦੀਪ ਖਿਲਾਫ਼ ਵਿਜੀਲੈਂਸ ਵਲੋਂ ਦਰਜ ਕੀਤੇ ਗਏ ਕਥਿਤ ਕੇਸ ਦੇ ਵਿਰੋਧ ਵਿਚ ਐਸ.ਡੀ.ਐਮ. ਜਸਪ੍ਰੀਤ ਸਿੰਘ ਦੇ ਭਰੋਸੇ ਮਗਰੋਂ ਨਗਰ ਕੌਂਸਲ ਕਰਮਚਾਰੀ ਯੂਨੀਅਨ ਅਤੇ ...
ਧੂਰੀ, 30 ਸਤੰਬਰ (ਲਖਵੀਰ ਸਿੰਘ ਧਾਂਦਰਾ)-66ਵਾਂ ਜ਼ਿਲ੍ਹਾ ਪੱਧਰੀ ਕਰਾਟੇ ਖੇਡ ਟੂਰਨਾਮੈਂਟ ਆਕਸਫੋਰਡ ਪਬਲਿਕ ਸਕੂਲ ਚੀਮਾ ਵਿਚ ਕਰਵਾਏ ਗਏ ਟੂਰਨਾਮੈਂਟ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਦੇ 3 ਲੜਕਿਆਂ (ਅਧੀਨ 19) ਨੇ ਗੋਲਡ ਮੈਡਲ ਜਿੱਤ ਕੇ ...
ਅਮਰਗੜ੍ਹ, 30 ਸਤੰਬਰ (ਜਤਿੰਦਰ ਮੰਨਵੀ) - ਪੰਜਾਬ ਦੇ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਵਿਦਿਆਰਥੀਆਂ ਲਈ ਚਲਾਈ ਜਾ ਰਹੀ ਮਿਡ-ਡੇ-ਮੀਲ ਸਕੀਮ ਸਰਕਾਰਾਂ ਦੀ ਅਣਦੇਖੀ ਕਾਰਨ ਖ਼ੁਦ ਭੁੱਖਮਰੀ ਦਾ ਸ਼ਿਕਾਰ ਹੋ ਰਹੀ ਹੈ ਅਤੇ ਮਿਡ-ਡੇ-ਮੀਲ ਅਧੀਨ ਖਾਣਾ ਬਣਾਉਣ ਵਾਲੀਆਂ ਕੁੱਕ ...
ਸੁਖਮਿੰਦਰ ਸਿੰਘ ਕੁਲਾਰ ਮਹਿਲਾਂ ਚੌਂਕ, 30 ਸਤੰਬਰ- ਪੰਜਾਬ ਵਿਚ ਬਦਲਾਅ ਦੀ ਭਾਵਨਾ ਨਾਲ ਸੱਤਾ ਵਿਚ ਆਈ ਆਪ ਸਰਕਾਰ ਭਾਵੇਂ ਹਰ ਪੱਧਰ 'ਤੇ ਬਦਲਾਅ ਲਈ ਯਤਨਸ਼ੀਲ ਹੈ ਪਰ ਇਸ ਦਾ ਜ਼ਮੀਨੀ ਪੱਧਰ ਉੱਤੇ ਅਜੇ ਤੱਕ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ | ਜਿਹੜੇ ਸਿਹਤ ...
ਬਰਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਵਲੋਂ ਗਰੁੱਪ ਦੇ ਸੰਸਥਾਪਕ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਸ ਮੇਲਾ ਸੰਗਰੂਰ-2022 ਲਈ 11 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ ਹੈ ਅਤੇ ਇਹ ਸਹਾਇਤਾ ਰਾਸ਼ੀ ਦਾ ਚੈੱਕ ...
ਮੂਨਕ, 30 ਸਤੰਬਰ (ਗਮਦੂਰ ਧਾਲੀਵਾਲ) - ਰਾਮਪਾਲ ਸਿੰਘ ਸੂਰਜਨਭੈਣੀ ਦੀ ਮਾਤਾ ਪਿਛਲੇ ਦਿਨੀਂ ਅਚਾਨਕ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ | ਬੀਬੀ ਹਰਜੀਤ ਕੌਰ ਢੀਂਡਸਾ ਧਰਮਪਤਨੀ ਸ੍ਰ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ | ਇਸ ਮੌਕੇ ...
ਸੂਲਰ ਘਰਾਟ, 30 ਸਤੰਬਰ (ਜਸਵੀਰ ਸਿੰਘ ਔਜਲਾ) - ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਪਿੰਡ ਗੁਜਰਾ ਪਿਛਲੇ ਪੰਜ ਦਿਨਾਂ ਤੋਂ ਨੌਜਵਾਨ ਸਪੋਰਟਸ ਕਲੱਬ ਵੱਲੋਂ ਅੱਖਾਂ ਦਾ 34ਵਾਂ ਮੁਫ਼ਤ ਅਪੇ੍ਰਸ਼ਨ ਅਤੇ ਲੈਂਜ ਕੈਂਪ ਲਗਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ...
ਸੰਗਰੂਰ, 30 ਸਤੰਬਰ (ਦਮਨਜੀਤ ਸਿੰਘ) - ਬਾਲ-ਸਾਹਿਤ ਵਿੱਚ ਗ਼ਜ਼ਲ-ਵਿਧਾ ਨੂੰ ਲਿਆਉਣ ਵਾਲੇ ਉੱਘੇ ਬਾਲ-ਕਵੀ ਅਤੇ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਮੁੱਢਲੇ ਮੈਂਬਰ ਜਗਜੀਤ ਸਿੰਘ ਲੱਡਾ ਦੀ ਪੁਸਤਕ 'ਰੁੱਖ ਦੇਣ ਸੁੱਖ' ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਵੋਤਮ ਸਾਹਿਤਕ ...
ਸੰਗਰੂਰ, 30 ਸਤੰਬਰ (ਧੀਰਜ ਪਸ਼ੌਰੀਆ)-ਨਵਰਾਤਰਿਆਂ ਦੇ ਸ਼ੁਭ ਮੌਕੇ ਉੱਤੇ ਸਥਾਨਕ ਪ੍ਰਾਚੀਨ ਕਾਲੀ ਮਾਤਾ ਮੰਦਰ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨਤਮਸਤਕ ਹੋਏ ਅਤੇ ਸ਼ਕਤੀ ਮਾਤਾ ਦੇ ਦਰਬਾਰ ਤੋਂ ...
ਧੂਰੀ, 30 ਸਤੰਬਰ (ਲਖਵੀਰ ਸਿੰਘ ਧਾਂਦਰਾ) - ਅਧਿਆਪਕ ਦਲ ਪੰਜਾਬ ਦੀ ਮੀਟਿੰਗ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ. ਅਵਤਾਰ ਸਿੰਘ ਢਢੋਗਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਰਕਾਰ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਪ੍ਰਤੀ ਨਜ਼ਰੀਏ 'ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਇਹ ...
ਮਲੇਰਕੋਟਲਾ, 30 ਸਤੰਬਰ (ਪਰਮਜੀਤ ਸਿੰਘ ਕੁਠਾਲਾ) - ਮਲੇਰਕੋਟਲਾ ਇਲਾਕੇ ਅੰਦਰ ਪੁਲਿਸ ਵੱਲੋਂ 10-10 ਗਰਾਮ ਚਿੱਟੇ ਦੀਆ ਪੁੜੀਆਂ ਸਮੇਤ ਰੋਜ਼ਾਨਾ ਫੜੇ ਜਾ ਰਹੇ ਪਰਚੂਨ ਨਸ਼ਾ ਤਸਕਰਾਂ ਦੀ ਫ਼ਰੀਦਕੋਟ ਜੇਲ੍ਹ ਤੋਂ ਵਾਇਆ ਜਲੰਧਰ-ਦਿੱਲੀ ਰਾਹੀਂ ਚੱਲ ਰਹੀ ਸਪਲਾਈ ਲਾਈਨ ਨੂੰ ...
ਸੰਗਰੂਰ, 30 ਸਤੰਬਰ (ਦਮਨਜੀਤ, ਅਮਨਦੀਪ ਸਿੰਘ ਬਿੱਟਾ) - ਪੁਰਸ਼ਾਰਥੀ ਸ੍ਰੀ ਰਾਮ ਲੀਲ੍ਹਾ ਕਮੇਟੀ, ਪਟਿਆਲਾ ਗੇਟ, ਸੰਗਰੂਰ ਦੇ ਮੰਚ 'ਤੇ ਛੇਵੇਂ ਦਿਨ ਸ੍ਰੀ ਰਾਮ, ਸੀਤਾ ਅਤੇ ਲਕਸ਼ਮਣ ਦੀ ਵਣ ਯਾਤਰਾ ਦੇ ਵੱਖ-ਵੱਖ ਦਿ੍ਸ਼ ਪੇਸ਼ ਕੀਤੇ ਗਏ | ਸ੍ਰੀ ਰਾਮ ਬਨਵਾਸ ਉਪਰੰਤ ਮਹਾਰਾਜਾ ...
ਸੰਗਰੂਰ, 30 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ 'ਚ ਡੇਂਗੂ ਮਰੀਜ਼ਾਂ ਦੀ ਗਿਣਤੀ ਦੋ ਹਫ਼ਤਿਆਂ ਵਿਚ 56 ਤੋਂ ਵੱਧ ਕੇ 73 ਹੋ ਗਈ ਹੈ | ਜ਼ਿਲ੍ਹਾ ਨੋਡਲ ਅਫਸਰ ਉਪਾਸਨਾ ਬਿੰਦਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 73 ਵਿਅਕਤੀ ਡੇਂਗੂ ਬੁਖ਼ਾਰ ਤੋਂ ਪੀੜਤ ਹੋਏ ਹਨ | ...
ਧੂਰੀ, 30 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸ਼ਹੀਦ ਭਗਤ ਸਿੰਘ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਬਮਾਲ ਵਲੋਂ ਸਰਕਾਰੀ ਹਾਈ ਸਕੂਲ ਬਮਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪਹਿਲੀ ਕਲਾਸ ਤੋਂ ਦਸਵੀਂ ਕਲਾਸ ਤੱਕ ਦੇ ਪਹਿਲੀਆਂ ਤਿੰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX