ਤਲਵੰਡੀ ਭਾਈ, 30 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵਲੋਂ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕੀਤੇ ਗਏ ਆਵਾਜਾਈ ਠੱਪ ਕਰਨ ਦੇ ਐਲਾਨ ਤਹਿਤ ਭਾਰਤੀ ਕਿਸਾਨ ਯੂਨੀਅਨ ਖੋਸਾ ਵਲੋਂ ਤਲਵੰਡੀ ਭਾਈ ਵਿਖੇ ਫ਼ਿਰੋਜ਼ਪੁਰ-ਲੁਧਿਆਣਾ ਰੋਡ 'ਤੇ ਧਰਨਾ ਮਾਰਿਆ ਗਿਆ | ਕਿਸਾਨਾਂ ਵਲੋਂ ਮਾਰੇ ਗਏ ਇਸ ਰੋਹ ਭਰਪੂਰ ਧਰਨੇ ਦੌਰਾਨ ਫ਼ਿਰੋਜ਼ਪੁਰ-ਲੁਧਿਆਣਾ ਰੋਡ ਅਤੇ ਬਠਿੰਡਾ-ਅੰਮਿ੍ਤਸਰ ਰੋਡ 'ਤੇ ਆਵਾਜਾਈ ਠੱਪ ਰੱਖੀ ਗਈ, ਜਿਸ ਦੇ ਚੱਲਦਿਆਂ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ | ਇਸ ਮੌਕੇ 'ਤੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਫ਼ਤਿਹ ਸਿੰਘ ਕੋਟ ਕਰੋੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੀਟਿੰਗਾਂ ਕਰਕੇ ਕਿਸਾਨਾਂ ਦੀਆਂ ਮੰਗਾਂ 'ਤੇ ਹਾਮੀ ਤਾਂ ਭਰੀ ਜਾਂਦੀ ਹੈ, ਪਰ ਸਰਕਾਰ ਵਲੋਂ ਕਿਸਾਨ ਵਰਗ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਜਾਂਦਾ | ਇਸ ਸਮੇਂ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਝੋਨੇ, ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਦੇਣ, ਲੰਪੀ ਸਕਿਨ ਕਰਨ ਮਰੇ ਪਸ਼ੂਆਂ ਦਾ ਮੁਆਵਜ਼ਾ ਦੇਣ, ਮੂੰਗੀ ਦੇ ਸਮਰਥਨ ਮੁੱਲ ਤਹਿਤ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਰਾਸ਼ੀ ਜਾਰੀ ਕਰਨ ਤੋਂ ਇਲਾਵਾ ਝੋਨੇ ਦੀ ਪਰਾਲੀ ਦੀ ਸੰਭਾਲ ਵਾਸਤੇ 6 ਹਜ਼ਾਰ ਰੁਪਏ ਪ੍ਰਤੀ ਏਕੜ ਰਾਸ਼ੀ ਦੇਣ ਆਦਿ ਦੀਆਂ ਮੰਗਾਂ ਉਠਾਈਆਂ | ਧਰਨੇ ਦੌਰਾਨ ਜਸਬੀਰ ਸਿੰਘ ਝਾਮਕਾ, ਮੰਗਲ ਸਿੰਘ ਸ਼ਾਹ ਵਾਲਾ, ਪਰਮਜੀਤ ਸਿੰਘ ਭੁੱਲਰ, ਬਿਕਰਮਜੀਤ ਸਿੰਘ ਗਿੱਲ ਬਲਾਕ ਪ੍ਰਧਾਨ ਘੱਲ ਖੁਰਦ, ਚਰਨਜੀਤ ਸਿੰਘ ਗਿੱਲ, ਅੰਗਰੇਜ ਸਿੰਘ ਸਾਧੂ ਵਾਲੀ, ਕੁਲਵਿੰਦਰ ਸਿੰਘ ਰਟੌਲ ਬਲਾਕ ਪ੍ਰਧਾਨ ਜ਼ੀਰਾ, ਨਿਸ਼ਾਨ ਸਿੰਘ ਵਰਪਾਲ, ਮੇਲਾ ਸਿੰਘ ਹਰਦਾਸਾ, ਗੁਰਜੰਟ ਸਿੰਘ ਸਰਪੰਚ, ਸੁਰਜੀਤ ਸਿੰਘ ਧੂੜਕੋਟ, ਸੁਖ ਦਰਸ਼ਨ ਸਿੰਘ ਸ਼ਾਹ ਵਾਲਾ, ਲਖਬੀਰ ਸਿੰਘ ਨੰਬਰਦਾਰ, ਕਿਰਪਾਲ ਸਿੰਘ ਛੂਛਕ, ਚਮਕੌਰ ਸਿੰਘ ਜਨਰਲ ਸਕੱਤਰ ਫ਼ਿਰੋਜ਼ਪੁਰ, ਗੁਰਦੇਵ ਸਿੰਘ ਮਰੂੜ, ਮੇਜਰ ਸਿੰਘ, ਰਾਜਵੀਰ ਸਿੰਘ, ਹਰਮੰਦਰ ਸਿੰਘ, ਸੁਖਦੇਵ ਸਿੰਘ ਫਿੱਡੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਿਲ ਸਨ |
ਖੋਸਾ ਦਲ ਸਿੰਘ, 30 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਭਾਵੇਂ ਕਿ ਅੱਜ 1 ਅਕਤੂਬਰ ਤੋਂ ਪੰਜਾਬ ਸਰਕਾਰ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਪਰ ਖੋਸਾ ਦਲ ਸਿੰਘ ਸਮੇਤ ਨਜ਼ਦੀਕੀ ਦਾਣਾ ਮੰਡੀਆਂ ਸਰਕਾਰੀ ਪ੍ਰਬੰਧਾਂ ਤੋਂ ਸੱਖਣੀਆਂ ਦਿਖਾਈ ਦੇ ...
ਫ਼ਿਰੋਜ਼ਪੁਰ, 30 ਸਤੰਬਰ (ਤਪਿੰਦਰ ਸਿੰਘ)- ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਤਹਿਤ ਏ.ਡੀ.ਸੀ. (ਜਰਨਲ) ਸਾਗਰ ਸੇਤੀਆ ਵਲੋਂ ਤੂਤ ਸਕੂਲ ਦੀਆਂ 60 ਹੈਾਡਬਾਲ ਖਿਡਾਰਨਾਂ ਨੂੰ 60 ਹੈਾਡਬਾਲ ਅਤੇ ਸਪੋਰਟਸ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ | ...
ਜ਼ੀਰਾ, 30 ਸਤੰਬਰ (ਮਨਜੀਤ ਸਿੰਘ ਢਿੱਲੋਂ)- ਮਾਲਬਰੋਜ਼ ਸ਼ਰਾਬ ਫੈਕਟਰੀ ਅੱਗੇ ਲੋਕਾਂ ਵਲੋਂ ਦਿੱਤੇ ਜਾ ਰਹੇ ਧਰਨੇ ਸਬੰਧੀ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਧਰਨਾ ਸ਼ਰਾਬ ਫੈਕਟਰੀ ਤੋਂ 300 ਮੀਟਰ ਦੂਰ ਕਰਨ ਸਬੰਧੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ...
ਗੁਰੂਹਰਸਹਾਏ, 30 ਸਤੰਬਰ (ਕਪਿਲ ਕੰਧਾਰੀ)- ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਅਤੇ ਗੁਰੂਹਰਸਹਾਏ ਸ਼ਹਿਰ ਵਿਚ ਟਰੈਫ਼ਿਕ ਵਿਵਸਥਾ ਨੂੰ ਬਹਾਲ ਕਰਵਾਉਣ ਲਈ, ਨਾਜਾਇਜ਼ ਕਬਜ਼ੇ ਹਟਾਉਣ ਦੇ ਲਈ ਨਗਰ ਕੌਂਸਲ ਵਲੋਂ ਕੁਝ ਦਿਨ ਪਹਿਲਾਂ ਸ਼ਹਿਰ ਵਿਚ ਕਾਰਵਾਈ ਕੀਤੀ ...
ਫ਼ਿਰੋਜ਼ਪੁਰ, 30 ਸਤੰਬਰ (ਤਪਿੰਦਰ ਸਿੰਘ)- ਫ਼ੀਲਡ ਵਿਚ ਕੰਮ ਕਰਦੇ ਜੰਗਲਾਤ ਦੇ ਕੁਝ ਵਰਕਰਾਂ ਨੂੰ ਘੱਟ ਤਨਖ਼ਾਹਾਂ ਮਿਲਣ ਕਰਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਵਰਕਰਜ਼ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਮੇਹਰ ...
ਫ਼ਿਰੋਜ਼ਪੁਰ, 30 ਸਤੰਬਰ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਦੇ ਹੋਏ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀਆਂ ਤੇ ਮੁੱਖ ਰਸਤਿਆਂ 'ਤੇ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦੇ ਬੀਤੇ ਦਿਨ ...
ਲੱਖੋ ਕੇ ਬਹਿਰਾਮ, 30 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਨਜ਼ਦੀਕੀ ਪਿੰਡ ਗੁਲਾਮ ਪੱਤਰਾ ਵਿਖੇ ਇਕ ਵਿਅਕਤੀ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਲਿਖਵਾਏ ਬਿਆਨਾਂ ਵਿਚ ਸੁਰਜੀਤ ਸਿੰਘ ਪੱੁਤਰ ਤੇਜਾ ਸਿੰਘ ਵਾਸੀ ਪਿੰਡ ...
ਮੱਲਾਂਵਾਲਾ, 30 ਸਤੰਬਰ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਐੱਸ.ਐੱਸ.ਪੀ. ਫ਼ਿਰੋਜ਼ਪੁਰ ਵਲੋਂ ਨਸ਼ਾ ਰੋਕੂ ਮੁਹਿੰਮ 'ਤੇ ਅਮਲ ਕਰਦਿਆਂ ਥਾਣਾ ਮੱਲਾਂਵਾਲਾ ਦੇ ਮੁਖੀ ਜਸਵਿੰਦਰ ਸਿੰਘ ਬਰਾੜ ਵਲੋਂ ਇਲਾਕੇ ਵਿਚ ਗਸ਼ਤ ਵਧਾ ਦਿੱਤੀ ਹੈ | ਇਸੇ ਦੇ ਚੱਲਦਿਆਂ ਅੱਜ ਸਬ ...
ਗੁਰੂਹਰਸਹਾਏ, 30 ਸਤੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਕਸਬੇ ਦੇ ਪਿੰਡਾਂ ਦੇ ਵਿਚ ਆਏ ਦਿਨ ਚੋਰਾਂ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਬਿਨਾਂ ਕਿਸੇ ਡਰ ਤੇ ਅੰਜਾਮ ਦਿੱਤਾ ਜਾ ਰਿਹਾ ਹੈ | ਪਹਿਲਾਂ ਚੋਰਾਂ ਵਲੋਂ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ...
ਗੁਰੂਹਰਸਹਾਏ, 30 ਸਤੰਬਰ (ਕਪਿਲ ਕੰਧਾਰੀ)- 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਰਹੀ ਹੈ | ਇਸ ਦੇ ਸਬੰਧ ਵਿਚ ਮਾਰਕੀਟ ਕਮੇਟੀ ਗੁਰੂਹਰਸਹਾਏ ਵਲੋਂ ਦਾਣਾ ਮੰਡੀ ਗੁਰੂਹਰਸਹਾਏ ਤੇ ਖ਼ਰੀਦ ਕੇਂਦਰਾਂ 'ਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਝੋਨੇ ਦੇ ...
ਫ਼ਿਰੋਜ਼ਪੁਰ, 30 ਸਤੰਬਰ (ਤਪਿੰਦਰ ਸਿੰਘ)- ਆਪਣੀਆਂ ਜਾਇਜ਼ ਮੰਗਾਂ 'ਤੇ ਸੁਣਵਾਈ ਨਾ ਹੋਣ ਤੋਂ ਖ਼ਫ਼ਾ ਆਰ.ਐੱਸ.ਡੀ. ਕਾਲਜ ਫ਼ਿਰੋਜ਼ਪੁਰ ਸ਼ਹਿਰ ਦੇ ਨਾਨ ਟੀਚਿੰਗ ਸਟਾਫ਼ ਵਲੋਂ ਧਰਨੇ 'ਤੇ ਬੈਠ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ...
ਫ਼ਿਰੋਜ਼ਪੁਰ, 30 ਸਤੰਬਰ (ਕੁਲਬੀਰ ਸਿੰਘ ਸੋਢੀ)- ਕਿਸਾਨਾਂ ਦੇ ਹੱਕ ਲਈ ਪਿਛਲੇ ਲੰਬੇ ਅਰਸੇ ਤੋਂ ਆਵਾਜ਼ ਚੁੱਕਣ ਵਾਲੀ ਬੀ.ਕੇ.ਯੂ ਲੱਖੋਵਾਲ ਦੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਅਹਿਮ ਬੈਠਕ ਗੁਰਦੁਆਰਾ ਜ਼ਾਮਨੀ ਸਾਹਿਬ ਪਿੰਡ ਬਜੀਦਪੁਰ ਵਿਖੇ ਹੋਈ, ਜਿਸ ਵਿਚ ਸੂਬਾ ...
ਗੁਰੂਹਰਸਹਾਏ, 30 ਸਤੰਬਰ (ਕਪਿਲ ਕੰਧਾਰੀ)- ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੀ ਇਕਾਈ ਗੁਰੂਹਰਸਹਾਏ-2 ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਸਤਨਾਮ ਚਾਂਦੀ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਜਥੇਬੰਦੀ ਵਲੋਂ 11 ਅਕਤੂਬਰ ਨੂੰ ਸਿੱਖਿਆ ਭਵਨ ਮੁਹਾਲੀ ਦੇ ਸੂਬਾ ਪੱਧਰੀ ...
ਜ਼ੀਰਾ, 30 ਸਤੰਬਰ (ਮਨਜੀਤ ਸਿੰਘ ਢਿੱਲੋਂ)- ਭਾਵੇਂ ਕਿ ਕੇਂਦਰ ਸਰਕਾਰ ਵਲੋਂ ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਬਣਾਉਣ ਲਈ ਹਰ ਸਾਲ ਕਰੋੜਾਂ ਰੁਪਏ ਦਾ ਫ਼ੰਡ ਰੱਖਿਆ ਜਾਂਦਾ ਹੈ, ਪਰ ਅਜੇ ਤੱਕ ਦੇਸ਼ ਭਰ ਵਿਚ ਜ਼ਿਆਦਾਤਰ ਆਂਗਣਵਾੜੀ ਸੈਂਟਰ ਧਾਰਮਿਕ ਸਥਾਨਾਂ, ...
ਫ਼ਿਰੋਜ਼ਪੁਰ, 30 ਸਤੰਬਰ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਵਿਚ ਨਿਰਮਲ ਸਿੰਘ ਢਿੱਲੋਂ ਅਤੇ ਕਾਲਜ ਪਿ੍ੰਸੀਪਲ ਡਾ: ਰਾਜਵਿੰਦਰ ਕੌਰ ਦੀ ਅਗਵਾਈ ਹੇਠ ਯੂਥ ਵੈੱਲਫੇਅਰ ਕਲੱਬ ਵਲੋਂ ਟੇਲੈਂਟ ਹੰਟ ਕਰਵਾਇਆ ਗਿਆ, ਜਿਸ ਵਿਚ ਬੀ.ਐੱਡ ਦੇ ਸਾਰੇ ...
ਫ਼ਿਰੋਜ਼ਪੁਰ, 30 ਸਤੰਬਰ (ਤਪਿੰਦਰ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵਲੋਂ ਗੋਦ ਲਏ ਪਿੰਡ ਸਾਂਦੇ ਹਾਸ਼ਮ ਵਿਖੇ ਕਿਸਾਨਾਂ ਨੂੰ ਅਤੇ ਪਿੰਡ ਦੇ ਸਕੂਲ ਵਿਚ ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ਨੂੰ ਨਾ ...
ਗੁਰੂਹਰਸਹਾਏ, 30 ਸਤੰਬਰ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਕੂਲੀ ਖੇਡਾਂ ਦੇ ਜ਼ਿਲ੍ਹਾ ਪੱਧਰੀ ਗਤਕੇ ਦੇ ਮੁਕਾਬਲੇ ਦੌਰਾਨ ਖ਼ਾਲਸਾ ਮਿਸ਼ਨ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਮੱਲ੍ਹਾਂ ਮਾਰਦੇ ਹੋਏ ...
ਕੁੱਲਗੜ੍ਹੀ, 30 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਦੀ ਅਗਵਾਈ ਵਿਚ ਬਲਾਕ ਸਤੀਏ ਵਾਲਾ ਦੀਆਂ ਦੋ ਰੋਜ਼ਾ ਸ੍ਰੀਮਤੀ ਨੀਲਮ ਰਾਣੀ ਯਾਦਗਾਰੀ ਬਲਾਕ ਪ੍ਰਾਇਮਰੀ ਸਕੂਲ ...
ਗੁਰੂਹਰਸਹਾਏ, 30 ਸਤੰਬਰ (ਹਰਚਰਨ ਸਿੰਘ ਸੰਧੂ)- ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਡਾ: ਤੇਜਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ: ਜਸਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਸੋਹਣਗੜ੍ਹ ਰੱਤੇਵਾਲਾ ਵਿਖੇ ਝੋਨੇ ਦੀ ...
ਗੁਰੂਹਰਸਹਾਏ, 30 ਸਤੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਸਾਦਿਕ ਰੋਡ 'ਤੇ ਸਥਿਤ ਜੀਸਸ ਐਂਡ ਮੈਰੀ ਕਾਨਵੈਂਟ ਸਕੂਲ ਦੇ ਪਿ੍ੰਸੀਪਲ ਦਵਿੰਦਰ ਗਿਰਧਰ ਦੀ ਅਗਵਾਈ ਹੇਠ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਲਈ ਇਕ ਜਾਣਕਾਰੀ ਭਰਪੂਰ ਟੂਰ ਲਗਵਾਇਆ ਗਿਆ | ਇਸ ਮੌਕੇ ਸਭ ਤੋਂ ...
ਕੁੱਲਗੜ੍ਹੀ, 30 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਪੋ੍ਰਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪੋ੍ਰਜੈਕਟ ਅਫ਼ਸਰ ਰਿਚਿਕਾ ਨੰਦਾ ਦੀ ਅਗਵਾਈ ਹੇਠ ਆਂਗਣਵਾੜੀ ਸੈਂਟਰ ਸ਼ੇਰਖਾਂ ਵਿਖੇ ਪੰਜਵੇਂ ਰਾਸ਼ਟਰੀ ਪੋਸ਼ਣ ...
ਤਲਵੰਡੀ ਭਾਈ, 30 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਪਿੰਡ ਹਰਾਜ ਵਿਖੇ ਮਾਲਵਾ ਲਾਇਨਜ਼ ਕਬੱਡੀ ਲੀਗ ਤਹਿਤ ਐਨ.ਆਰ.ਆਈ ਸੱਜਣਾਂ ਦੇ ਸਹਿਯੋਗ ਨਾਲ ਸਾਈਾ ਅਕਬਰ ਸ਼ਾਹ ਜੀ ਟੂਰਨਾਮੈਂਟ ਕਮੇਟੀ ਵਲੋਂ ਇਕ ਦਿਨਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ 16 ...
ਫ਼ਿਰੋਜ਼ਪੁਰ, 30 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸੰਧੂ ਗੋਤ ਦੇ ਜਠੇਰੇ ਬਾਬਾ ਕਾਲਾ ਮਹਿਰ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਪਿੰਡ ਝੋਕ ਹਰੀ ਹਰ ਵਿਖੇ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਸਬੰਧੀ ਲੋੜੀਂਦੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ...
ਫ਼ਿਰੋਜ਼ਸ਼ਾਹ, 30 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਤੇਜਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਲਾਕ ਖੇਤੀਬਾੜੀ ਅਫ਼ਸਰ ਸੁਰਿੰਦਰ ਪਾਲ ਸਿੰਘ ਅਗਵਾਈ ਹੇਠ ਪਿੰਡ ਸੋਢੀ ਨਗਰ ਵਿਖੇ ਸੀ.ਆਰ.ਐਮ ਸਕੀਮ ਅਧੀਨ ਕਿਸਾਨ ਸਿਖਲਾਈ ਕੈਂਪ ...
ਗੁਰੂਹਰਸਹਾਏ/ਪੰਜੇ ਕੇ ਉਤਾੜ, 30 ਸਤੰਬਰ (ਹਰਚਰਨ ਸਿੰਘ ਸੰਧੂ, ਪੱਪੂ ਸੰਧਾ)- ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਜਿੱਥੇ ਕਥਿਤ ਆਡੀਓ ਨੂੰ ਲੈ ਕੇ ਚਰਚਾ ਵਿਚ ਹਨ, ਉੱਥੇ ਹੀ ਅੱਜ ਉਨ੍ਹਾਂ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਨੌਂ ਬਹਿਰਾਮ ਸ਼ੇਰ ਸਿੰਘ ਵਾਲਾ ਢਾਣੀ ...
ਜ਼ੀਰਾ, 30 ਸਤੰਬਰ (ਮਨਜੀਤ ਸਿੰਘ ਢਿੱਲੋਂ)- ਜ਼ੀਰਾ ਨੇੜੇ ਪਿੰਡ ਮਨਸੂਰਵਲ ਕਲਾਂ ਵਿਖੇ ਲੱਗੀ ਸ਼ਰਾਬ ਫੈਕਟਰੀ ਵਾਂਗ ਪੰਜਾਬ ਦੇ ਹੋਰ ਵੀ ਕਈ ਸ਼ਹਿਰਾਂ ਵਿਚ ਲੱਗੀਆਂ ਫੈਕਟਰੀਆਂ ਪੰਜਾਬ ਦੇ ਪਾਣੀਆਂ ਨੂੰ ਗੰਧਲਾ ਕਰਨ ਵਿਚ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿਰੁੱਧ ਸਰਕਾਰ ...
ਤਲਵੰਡੀ ਭਾਈ, 30 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ ਸ਼ਾਹ ਬਲਵੰਤ ਰਾਏ ਡੀ.ਏ.ਵੀ ਸਕੂਲ ਦੇ ਚਾਰ ਵਿਦਿਆਰਥੀਆਂ ਦੀ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਵਿਚ ਭਾਗ ਲੈਣ ਲਈ ਚੋਣ ਹੋਈ ਹੈ | ਉਹ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਦੀ ਨੁਮਾਇੰਦਗੀ ਕਰਨਗੇ | ਇਸ ਸਬੰਧੀ ...
ਫ਼ਿਰੋਜ਼ਸ਼ਾਹ, 30 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ 1 ਅਕਤੂਬਰ ਨੂੰ ਹਲਕਾ ਫ਼ਿਰੋਜ਼ਪੁਰ ਦਿਹਾਤੀ 'ਚ ਪਹੁੰਚ ਵਰਕਰਾਂ ਨਾਲ ਮੀਟਿੰਗਾਂ ਕਰ ਪਾਰਟੀ ਦੀ ਬਿਹਤਰੀ ਅਤੇ ਸੂਬੇ ਦੀ ਰਾਜਨੀਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX