ਬਠਿੰਡਾ, 30 ਸਤੰਬਰ (ਅਵਤਾਰ ਸਿੰਘ)- ਕਿਰਤੀ ਕਿਸਾਨ ਯੂਨੀਅਨ ਸੂਬਾਈ ਵਫ਼ਦ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਤੇ ਭੂੰਦੜ ਪਿੰਡ ਦੀ ਜ਼ਮੀਨ ਦਾ ਮਸਲਾ ਜੋ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਪ੍ਰੀਤਮ ਕੌਰ ਦੇ ਪੱਖ ਵਿਚ ਹੋ ਚੁੱਕਿਆ ਹੈ | ਉਸ ਨੂੰ ਲਾਗੂ ਕਰਨ ਦੀ ਮੰਗ ਕੀਤੀ | ਜ਼ਿਕਰਯੋਗ ਹੈ ਕੇ ਪ੍ਰੀਤਮ ਕੌਰ ਨੇ ਭੂੰਦੜ ਪਿੰਡ ਵਿਚ 2009 ਵਿਚ ਕਰੀਬ 6 ਕਿੱਲੇ ਜ਼ਮੀਨ ਖ਼ਰੀਦ ਕੀਤੀ ਸੀ ਪਰ ਪਿੰਡ ਦੇ ਹੀ ਇਕ ਪਰਿਵਾਰ ਨੇ ਜ਼ਮੀਨ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਇਸ ਤਹਿਤ ਹੀ ਉਸ ਦੇ ਬੇਟੇ ਗੁਰਦੇਵ ਸਿੰਘ ਦਾ ਕਤਲ ਵੀ ਹੋ ਗਿਆ ਤੇ ਫਿਰ ਜ਼ਮੀਨ 'ਚ ਬੀਜੀ ਕਣਕ ਵੀ ਵੱਢ ਲਈ ਗਈ ਸੀ | ਪ੍ਰੀਤਮ ਕੌਰ ਨੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਲੜਾਈ ਲੜੀ ਜਿਸ ਵਿਚ ਪ੍ਰੀਤਮ ਕੌਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਜ਼ਮੀਨ ਕੇਸ ਜਿੱਤੀ ਚੁੱਕੀ ਹੈ ਪ੍ਰੰਤੂ ਹਾਲੇ ਵੀ ਪ੍ਰਸ਼ਾਸਨ ਨੂੰ ਲਗਾਤਾਰ ਹਾਈਕੋਰਟ ਦਾ ਫ਼ੈਸਲਾ ਲਾਗੂ ਕਰਨ ਲਈ ਕਹਿ ਰਹੀ ਹੈ | ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਅਮਰਜੀਤ ਹਨੀ ਨੇ ਕਿਹਾ ਕੇ ਜਥੇਬੰਦੀ ਕੋਲ ਪ੍ਰੀਤਮ ਕੌਰ ਦੇ ਪਰਿਵਾਰ ਨੇ ਇਨਸਾਫ਼ ਲਈ ਪਹੁੰਚ ਕੀਤੀ ਹੈ ਤੇ ਜਥੇਬੰਦੀ ਨੇ ਸਾਰੇ ਦਸਤਾਵੇਜ਼ ਤੇ ਅਦਾਲਤਾਂ ਦੇ ਫ਼ੈਸਲਿਆਂ ਨੂੰ ਦੇਖ ਕੇ ਪ੍ਰੀਤਮ ਕੌਰ ਦੇ ਪਰਿਵਾਰ ਨਾਲ ਖੜਨ ਦਾ ਫ਼ੈਸਲਾ ਕੀਤਾ ਹੈ ਤੇ ਅੱਜ ਜਥੇਬੰਦੀ ਦਾ ਵਫ਼ਦ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਤੇ ਪ੍ਰੀਤਮ ਕੌਰ ਦੀ ਜ਼ਮੀਨ 'ਚ ਦੋਸ਼ੀਆਂ ਦੀ ਦਖ਼ਲਅੰਦਾਜ਼ੀ ਰੋਕਣ ਤੋਂ ਮੰਗ ਕੀਤੀ | ਡਿਪਟੀ ਕਮਿਸ਼ਨਰ ਨੇ ਤੁਰੰਤ ਮਸਲੇ ਨੂੰ ਹੱਲ ਕਰਨ ਦੇ ਨਿਰਦੇਸ਼ ਐਸ.ਡੀ.ਐਮ. ਮੌੜ ਨੂੰ ਦਿੱਤੇ ਹੈ | ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕੇ ਡਿਪਟੀ ਕਮਿਸ਼ਨਰ ਦੇ ਐਸਡੀਐਮ ਦੇ ਦਿੱਤੇ ਨਿਰਦੇਸ਼ ਨੂੰ ਜਲਦੀ ਜ਼ਮੀਨੀ ਹੱਕ ਪ੍ਰਸ਼ਾਸਨ ਨਹੀ ਦਿਵਾਉਂਦਾ ਤਾ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਵਫ਼ਦ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸਵਰਨ ਸਿੰਘ ਪੁੂਹਲੀ ਤੇ ਬਖਸ਼ੀਸ਼ ਸਿੰਘ ਗੋਬਿੰਦਪੁਰਾ ਵੀ ਸ਼ਾਮਿਲ ਸਨ |
ਬਾਲਿਆਂਵਾਲੀ, 30 ਸਤੰਬਰ (ਕੁਲਦੀਪ ਮਤਵਾਲਾ)-ਸਹਿਕਾਰੀ ਸਭਾ ਪਿੰਡ ਮੰਡੀ ਕਲਾਂ ਵਿਖੇ ਕਮੇਟੀ ਦੀ ਚੋਣ ਰੱਦ ਕਰਨ ਨਾਰਾਜ਼ ਲੋਕਾਂ ਨੇ ਦੋਸ਼ ਲਗਾਇਆ ਕਿ ਸਿਆਸੀ ਦਖ਼ਲ ਕਰਕੇ ਚੋਣ ਰੱਦ ਕੀਤੀ ਹੈ | ਸੁਸਾਇਟੀ ਨਾਲ ਸਬੰਧਿਤ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚੋਣ ਜਲਦੀ ...
ਚਾਉਕੇ , 30 ਸਤੰਬਰ (ਮਨਜੀਤ ਸਿੰਘ ਘੜੈਲੀ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਲੋਕ ਮੋਰਚਾ ਪੰਜਾਬ ਵਲੋਂ ਮੁਹਿੰਮ ਵਿੱਢੀ ਗਈ ਹੈ | ਜਿਸ ਤਹਿਤ ਅੱਜ ਪਿੰਡ ਪਿੱਥੋ ਵਿਖੇ ਮੀਟਿੰਗ ਕੀਤੀ ਗਈ ਹੈ | ਜਿਸ ਵਿਚ ਪਿੰਡ ਦੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ...
ਤਲਵੰਡੀ ਸਾਬੋ, 30 ਸਤੰਬਰ (ਗੁਰਜੀਤ ਸਿੰਘ ਕਮਾਲੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੀ ਜ਼ਿਲ੍ਹਾ ਇਕਾਈ ਦੀ ਚੋਣ ਕਰਵਾਉਣ ਲਈ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ, ਸੂਬਾ ਮੁੱਖ ਸਕੱਤਰ ਜਰਨਲ ਰਾਮਕਰਨ ਸਿੰਘ ਰਾਮਾਂ ਅਤੇ ਸੂਬਾ ਸੀਨੀਅਰ ਮੀਤ ...
ਬਠਿੰਡਾ, 30 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਹਾਰਾਜਾ ਅਗਰਸੈਨ ਜੈਯੰਤੀ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਅਗਰਵਾਲ ਵੈਲਫੇਅਰ ਸਭਾ ਬਠਿੰਡਾ ਵਲੋਂ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ...
ਚਾਉਕੇ, 30 ਸਤੰਬਰ (ਮਨਜੀਤ ਸਿੰਘ ਘੜੈਲੀ)- ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਸਾਬਕਾ ਸਰਕਲ ਪ੍ਰਧਾਨ ਭੋਲਾ ਸਿੰਘ ਨੰਬਰਦਾਰ ਜੇਠੂਕੇ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੂਬੇ ਦਾ ਹਰ ਵਰਗ ਨਿਰਾਸਤਾ ਦੇ ...
ਸੰਗਤ ਮੰਡੀ, 30 ਸਤੰਬਰ (ਅੰਮਿ੍ਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ ਤੇ ਪੈਂਦੇ ਪਿੰਡ ਪਥਰਾਲਾ ਨੇੜੇ ਇਕ ਰਾਜਸਥਾਨੀ ਵਿਅਕਤੀਆਂ ਨੂੰ 300 ਗਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਤਹਿਤ ਪੈਂਦੀ ਪੁਲਿਸ ਚੌਕੀ ਪਥਰਾਲਾ ਦੇ ...
ਬਠਿੰਡਾ, 30 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੇ ਕਰ ਤੇ ਆਬਕਾਰੀ ਵਿਭਾਗ ਦੇ ਮੋਬਾਈਲ ਵਿੰਗ ਵਲੋਂ ਦਿੱਲੀ ਤੇ ਹਰਿਆਣਾ ਦੀ ਇਕ ਨਿੱਜੀ ਟਰਾਂਸਪੋਰਟ ਕੰਪਨੀ ਨਾਲ ਸੰਬੰਧਿਤ ਉਨ੍ਹਾਂ ਦੋ ਬੱਸਾਂ ਨੂੰ ਸ਼ੱਕ ਦੇ ਆਧਾਰ 'ਤੇ ਆਪਣੇ ਕਬਜ਼ੇ 'ਚ ਲਿਆ ਗਿਆ, ਜਿਨ੍ਹਾਂ ...
ਬਠਿੰਡਾ, 30 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਸਰਕਾਰ ਅਤੇ ਜੇਲ੍ਹ ਵਿਭਾਗ ਵਲੋਂ ਜੇਲ੍ਹਾਂ 'ਚ ਬੰਦ ਹਵਾਲਾਤੀਆਂ-ਕੈਦੀਆਂ ਨੂੰ ਆਪਣੇ ਜੀਵਨ ਸਾਥੀ ਨਾਲ ਜੇਲ੍ਹ ਅੰਦਰ ਹੀ 'ਨਿੱਜੀ ਮੁਲਾਕਾਤ' ਕਰਨ ਦੀ ਪਿਛਲੇ ਦਿਨੀਂ ਅਮਲ ਵਿਚ ਲਿਆਂਦੀ ਗਈ ਯੋਜਨਾ ਦੀ ਅੱਜ ਕੇਂਦਰੀ ...
ਰਾਮਾਂ ਮੰਡੀ, 30 ਸਤੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਫੱਲ੍ਹੜ ਵਿਖੇ ਬੀਤੀ ਰਾਤ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ 'ਤੇ ਸ਼ਰਾਬ ਦਾ ਠੇਕਾ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸ਼ਰਾਬ ਠੇਕੇਦਾਰ ਸੁਰਿੰਦਰ ਕੁਮਾਰ ਨੇ ਸੰਗਤ ਮੰਡੀ ਪੁਲਿਸ ਨੂੰ ਦੱਸਿਆ ਕਿ ...
ਬਠਿੰਡਾ, 30 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬੀ ਸਾਹਿੱਤ ਸਭਾ ਰਜਿ: ਬਠਿੰਡਾ ਵਲੋਂ ''ਕਿਛੁ ਕਹੀਐ ਕਿਛੁ ਸੁਣੀਐ'' ਦੀ ਸੰਵਾਦ ਲੜੀ ਤਹਿਤ ਸੰਵਾਦ ਸਮਾਗਮ 2 ਅਕਤੂਬਰ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਕਰਵਾਇਆ ਜਾਵੇਗਾ | ਜਿਸ ਵਿਚ ਬਲਦੇਵ ਸਿੰਘ ਸੜਕਨਾਮਾ ਦੇ ...
ਕੋਟਫੱਤਾ, 30 ਸਤੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਕੋਟਸ਼ਮੀਰ ਰੋਡ 'ਤੇ ਜੱਸੀ ਪੌ ਵਾਲੀ ਨਜ਼ਦੀਕ ਰੇਲਵੇ ਦੇ ਅੰਡਰਬਿ੍ਜ ਕੋਲ 400 ਏਕੜ ਵਿਚ ਮਜ਼ਦੂਰੀ ਕਰਕੇ ਵਾਪਸ ਜਾ ਰਹੇ ਇਕ ਮਜ਼ਦੂਰ ਸੋਧ ਦਾਸ ਪੁੱਤਰ ਸਹਾਬੂਦੀਨ ਵਾਸੀ ਪਰਸ ਰਾਮ ਨਗਰ ਬਠਿੰਡਾ ਤੋਂ ਬੀਤੀ ਰਾਤ ਕੁਝ ...
ਬਠਿੰਡਾ, 30 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਗਣਿਤ ਅਤੇ ਅੰਕੜਾ ਵਿਭਾਗ ਵਲੋਂ ਵਿਦਿਆਰਥੀਆਂ ਦੀ ਗਣਿਤ ਯੋਗਤਾ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਵਾਇਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ...
ਤਲਵੰਡੀ ਸਾਬੋ, 30 ਸਤੰਬਰ (ਰਵਜੋਤ ਸਿੰਘ ਰਾਹੀ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਹੋਮ ਸਾਇੰਸ ਵਿਭਾਗ ਵਲੋਂ ਪਿ੍ੰਸੀਪਲ ਡਾ.ਕਮਲਪ੍ਰੀਤ ਕੌਰ ਦੀ ਅਗਵਾਈ ਹੇਠ ਪੋਸ਼ਣ ਮਾਹ ਨੂੰ ਸਮਰਪਿਤ ਇਕ ਵੈਬੀਨਾਰ ਕਰਵਾਇਆ ਗਿਆ | ਜਿਸ ਦੌਰਾਨ ਪ੍ਰੋ.ਵਿਸ਼ੂ ਗਿੱਲ ...
ਬਠਿੰਡਾ, 30 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਿੱਖਿਆ ਵਿਭਾਗ ਦੇ ਦਰਜਾਚਾਰ ਕਰਮਚਾਰੀਆਂ ਦੀ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਬਠਿੰਡਾ ਵਲੋਂ ਕਰਮਚਾਰੀਆਂ ਦੀ ਮੰਗਾਂ ਸਬੰਧੀ ਡੀ.ਪੀ.ਆਈ. (ਸੈਕੰਡਰੀ) ਨੂੰ ਇਕ ਮੰਗ-ਪੱਤਰ ਸੌਂਪਿਆ ਗਿਆ | ਐਸੋਸੀਏਸ਼ਨ ਦੇ ...
ਬਠਿੰਡਾ, 30 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਲਿਟਲ ਫ਼ਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 115ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਮਹਾਨ ਅਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਪੇਂਟਿੰਗ ...
ਬਠਿੰਡਾ, 30 ਸਤੰਬਰ (ਵੀਰਪਾਲ ਸਿੰਘ)-ਪੰਜਾਬ ਵਿਚ 108 ਐਂਬੂਲੈਂਸ ਸੇਵਾਵਾਂ ਨਿਭਾ ਰਹੀ ਨਿੱਜੀ ਕੰਪਨੀ ਜਿਕਿਤਸਾ ਹੈਲਥ ਕੇਅਰ ਲਿਮਟਿਡ ਵਲੋਂ ਆਪਣੀ ਐਮਰਜੈਂਸੀ ਐਂਬੂਲੈਂਸ ਸੇਵਾਵਾਂ ਨਿਭਾਉਂਦੇ ਹੋਏ ਲੱਖਾਂ ਮਰੀਜ਼ਾਂ ਦੀ ਜਾਨ ਬਚਾਈ ਜਾ ਚੁੱਕੀ ਹੈ | ਇਨ੍ਹਾਂ ਸ਼ਬਦਾਂ ...
ਮਹਿਮਾ ਸਰਜਾ, 30 ਸਤੰਬਰ (ਬਲਦੇਵ ਸੰਧੂ)- ਗੋਨਿਆਣਾ ਮਾਰਕੀਟ ਕਮੇਟੀ ਅਧੀਨ ਪੈਂਦੇ ਅਨਾਜ ਖ਼ਰੀਦ ਕੇਂਦਰ ਕੋਠੇ ਨੱਥਾ ਸਿੰਘ ਵਾਲਾ ਵਿਖੇ 250 ਕੁਇੰਟਲ ਝੋਨੇ ਦੀ ਆਮਦ ਪਹੁੰਚੀ ਹੈ, ਪਰ ਖ਼ਰੀਦ ਏਜੰਸੀਆਂ ਦੀ ਲਿਸਟ ਮਾਰਕੀਟ ਕਮੇਟੀ ਗੋਨਿਆਣਾ ਨੂੰ ਹੁਣ ਤੱਕ ਪ੍ਰਾਪਤ ਨਹੀਂ ...
ਤਰਸੇਮ ਸਿੰਗਲਾ ਰਾਮਾਂ ਮੰਡੀ-ਅੱਜ ਇਲਾਕੇ ਅੰਦਰ ਸੱਭ ਤੋਂ ਵੱਡੀ ਸਮੱਸਿਆ ਚੋਰੀਆਂ ਅਤੇ ਨਸ਼ਿਆਂ ਦੀ ਬਣੀ ਹੋਈ ਹੈ ਕਿਉਂਕਿ ਹਰ ਵਿਅਕਤੀ ਦੇ ਚਾਰੇ ਪਾਸੇ ਚੋਰ ਅਤੇ ਨਸ਼ੇੜੀ ਘੁੰਮ ਰਹੇ ਹਨ | ਰੋਜ਼ਾਨਾਂ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਆਮ ਗੱਲ ਹੋ ਚੁੱਕੀ ਹੈ | ਸੱਭ ...
ਭਾਈਰੂਪਾ, 30 ਸਤੰਬਰ (ਵਰਿੰਦਰ ਲੱਕੀ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਫੂਲ ਨੇ ਪਿੰਡ ਜਲਾਲ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਰਾਜਵੀਰ ਸਿੰਘ ਨੇ ਕਿਸਾਨਾਂ ਨੂੰ ਝੋਨੇ 'ਚ ਹਾਪਰ ਲਈ ਨਿਰੀਖਣ ਕਰਕੇ ...
ਮਹਿਮਾ ਸਰਜਾ, 30 ਸਤੰਬਰ (ਰਾਮਜੀਤ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਜਿਸ ਨੇ ਮਹਿਮਾ ਸਰਜਾ ਸਕੂਲ ਤੋਂ ਨਾਨ ਮੈਡੀਕਲ ਵਿਸ਼ੇ ਵਿਚ ਬਾਰ੍ਹਵੀਂ ਕਲਾਸ ਪਾਸ ਕੀਤੀ ਅਤੇ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ...
ਬਠਿੰਡਾ, 30 ਸਤੰਬਰ (ਅਵਤਾਰ ਸਿੰਘ)- ਸਮਾਜ ਸੇਵੀ ਅਤੇ ਭਾਜਪਾ ਆਗੂ ਵੀਨੂੰ ਗੋਇਲ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ 9 ਸਤੰਬਰ ਨੂੰ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਟੀ.ਬੀ ਮੁਕਤ ਭਾਰਤ ਮੁਹਿੰਮ ਤਹਿਤ 1.78 ਲੱਖ ਤੋਂ ਵੱਧ ਟੀ.ਬੀ ਦੇ ਲੋਕਾਂ ਨੂੰ ਗੋਦ ...
ਬਠਿੰਡਾ, 30 ਸਤੰਬਰ (ਅਵਤਾਰ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਸਰਕਲ ਯੂਨਿਟ ਬਠਿੰਡਾ ਦੀ ਮੀਟਿੰਗ ਪੈਨਸ਼ਨ ਭਵਨ ਬਠਿੰਡਾ ਵਿਚ ਧੰਨਾ ਸਿੰਘ ਤਿੱਗੜੀ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਕਿਹਾ ਕਿ ਪਿਛਲੇ ...
ਚਾਉਕੇ, 30 ਸਤੰਬਰ (ਮਨਜੀਤ ਸਿੰਘ ਘੜੈਲੀ)-ਰਾਜਨੀਤੀ ਵਿਚ ਬਦਲਾਅ ਦੀ ਪਰਿਭਾਸ਼ਾ ਨੂੰ ਲੈ ਕੇ ਸੱਤਾ 'ਚ ਆਈ ਮੌਜੂਦਾ ਆਪ ਸਰਕਾਰ ਦੇ 6 ਮਹੀਨਿਆਂ ਦੇ ਰਾਜ 'ਚ ਹੀ ਲੋਕਾਂ ਦਾ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ | ਇਹ ਪ੍ਰਗਟਾਵਾ ਯੂਥ ਅਕਾਲੀ ਜ਼ਿਲ੍ਹਾ ਬਠਿੰਡਾ ਦੇ ਸਾਬਕਾ ...
ਭੁੱਚੋ ਮੰਡੀ, 30 ਸਤੰਬਰ (ਪਰਵਿੰਦਰ ਸਿੰਘ ਜੌੜਾ)-ਤੁੰਗਵਾਲੀ ਦੇ ਲੇਖਕ ਜਸਵੀਰ ਸਿੰਘ ਵਾਲੀਆ ਵਲੋਂ ਲਿਖੀ ਗਈ ਪੁਸਤਕ 'ਤੁੰਗਵਾਲੀ ਦਾ ਇਤਿਹਾਸ ਅਤੇ ਚਮਕਦੇ ਸਿਤਾਰੇ' ਗੁਰਦੁਆਰਾ ਅਟਾਰੀ ਸਾਹਿਬ ਵਿਖੇ ਧਾਰਮਿਕ ਅਤੇ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ | ਪੁਸਤਕ ...
ਨਥਾਣਾ, 30 ਸਤੰਬਰ (ਗੁਰਦਰਸ਼ਨ ਲੁੱਧੜ) ਬਾਬਾ ਕਾਲੂ ਨਾਥ ਤਪ ਸਥਾਨ ਨਥਾਣਾ ਅਤੇ ਤੀਰਥਧਾਮ ਗੰਗਾ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਰੋਮਾਣਾ ਭਾਈਚਾਰੇ ਦੇ ਸਰਧਾਲੂਆਂ ਨੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਜਾਰੀ ਕਰਕੇ ਮੰਗ ਕੀਤੀ ਹੈ ਕਿ ਪਿੰਡ ਗੰਗਾ ਤੋਂ ਨਥਾਣਾ ਤੱਕ ...
ਰਾਮਾਂ ਮੰਡੀ, 30 ਸਤੰਬਰ (ਤਰਸੇਮ ਸਿੰਗਲਾ)-ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਮਾਪਤ ਹੋਈਆਂ ਬਲਾਕ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਬਖਤੂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਇਤਿਹਾਸਕ ਜਿੱਤ ਹਾਸਲ ਕੀਤੀ | ਪ੍ਰਵੀਨ ਸਿੰਘ, ਪਰਵਿੰਦਰ ਸਿੰਘ ...
ਮਹਿਮਾ ਸਰਜਾ, 30 ਸਤੰਬਰ (ਰਾਮਜੀਤ ਸ਼ਰਮਾ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਜੋ ਸਕੂਲੀ ਖੇਡਾਂ ਕਰਵਾਈਆਂ ਗਈਆਂ, ਉਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਕਲੀਆ ਕਲਾਂ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਡਾਂ ਵਿਚ ਭਾਗ ਲਿਆ ਅਤੇ ਉਨ੍ਹਾਂ ਨੇ ਵੱਖ-ਵੱਖ ...
ਸੀਂਗੋ ਮੰਡੀ, 30 ਸਤੰਬਰ (ਪਿ੍ੰਸ ਗਰਗ)-ਪਿਛਲੇ ਦਿਨੀਂ ਲਹਿਰਾ ਸਰਕਾਰੀ ਸਕੂਲ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਨਾਮੀ ਵਿੱਦਿਅਕ ਸੰਸਥਾ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ ਹਨ | ਜ਼ਿਕਰਯੋਗ ਹੈ ਕਿ ਉਕਤ ਸਕੂਲ ਦੇ ...
ਰਾਮਾਂ ਮੰਡੀ, 30 ਸਤੰਬਰ (ਅਮਰਜੀਤ ਸਿੰਘ ਲਹਿਰੀ, ਤਰਸੇਮ ਸਿੰਗਲਾ)-ਨੇੜਲੇ ਪਿੰਡ ਪੱਕਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਪੰਜਾਬ ਸਰਕਾਰ ਵਲੋਂ ਕਰਵਾਈਆਂ 66ਵੀਆਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ...
ਗੋਨਿਆਣਾ, 30 ਸਤੰਬਰ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਇਲਾਕੇ ਵਿਚ ਹੋ ਰਹੀਅਆਂ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਚੋਕੰਨੀ ਹੋਈ ਪੁਲਿਸ ਨੇ ਚੋਰੀ ਦੇ ਤਿੰਨ ਮੋਟਰ ਸਾਇਕਲਾਂ ਸਮੇਤ ਇਕ ਚੋਰ ਨੂੰ ਕਾਬੂ ਕੀਤਾ ਹੈ, ਜਦੋਂਕਿ ਉਸ ਦਾ ਇਕ ਸਾਥੀ ਪੁਲਿਸ ਦੀ ਗਿ੍ਫ਼ਤ ...
ਬਠਿੰਡਾ, 30 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਵਜੀਫਾ ਸਕੀਮ ਲਈ ਕਾਗ਼ਜ਼ੀ ਕਾਰਵਾਈ ਨੂੰ ਘੱਟ ਕੀਤਾ ਜਾਵੇ ਤਾਂ ਜੋ ਸਮੇਂ-ਸਿਰ ...
ਰਾਮਾਂ ਮੰਡੀ, 30 ਸਤੰਬਰ (ਤਰਸੇਮ ਸਿੰਗਲਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਹਿਲਾ ਵਾਰ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ 10 ਰੋਜਾ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕਾ ਕਲਾਂ ਵਿਦਿਆਰਥੀਆਂ ਨੇ ਜਿੱਥੇ ...
ਭਾਈਰੂਪਾ, 30 ਸਤੰਬਰ (ਵਰਿੰਦਰ ਲੱਕੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪਾਲੀ ਵਿਖੇ ਸਕੂਲ ਦੇ ਪਿ੍ੰਸੀਪਲ ਚਮਕੌਰ ਸਿੰਘ ਦੀ ਅਗਵਾਈ ਤੇ ਐਨ. ਐਸ. ਐਸ. ਯੂਨਿਟ ਦੇ ਪ੍ਰੋਗਰਾਮ ਅਫ਼ਸਰ ਹਰਪਾਲ ਸਿੰਘ ਦੀ ਦੇਖ-ਰੇਖ ਹੇਠ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ ...
ਬਠਿੰਡਾ, 30 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ.ਆਈ.) ਵਲੋਂ ਪੰਜਾਬ ਸਰਕਾਰ ਦੀ ਲੋਕ ਮਾਰੂ ਖਨਣ ਨੀਤੀ ਤੇ ਰੇਤ ਮਾਫ਼ੀਆ ਦੀ ਲੁੱਟ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਉਂਦੇ ਹੋਏ 10 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਬਠਿੰਡਾ ...
ਤਲਵੰਡੀ ਸਾਬੋ, 30 ਸਤੰਬਰ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਭਾਗ ਵਲੋਂ ਵਿਦਿਆਰਥੀਆਂ ਵਿਚਲੀਆਂ ਸਿਰਜਣਾਤਮਕ ਸਾਹਿਤਕ ਰੁਚੀਆਂ ਦੀ ਭਾਲ ਅਤੇ ਸੰਭਾਲ ਕਰਨ ਲਈ ਇਕ ਅੰਤਰ-ਵਿਭਾਗੀ ਕਾਵਿ ਉਚਾਰਣ ਮੁਕਾਬਲਾ ...
ਤਲਵੰਡੀ ਸਾਬੋ, 30 ਸਤੰਬਰ (ਰਵਜੋਤ ਸਿੰਘ ਰਾਹੀ)- ਸਥਾਨਕ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਯਾਦਵਿੰਦਰਾ ਸਾਇੰਸਜ਼ ਵਿਭਾਗ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਇਕ ਪ੍ਰੇਰਨਾ-ਸ੍ਰੋਤ ਦੇ ਤੌਰ 'ਤੇ ਮਨਾ ਕੇ ਵਿਦਿਆਰਥੀਆਂ ਵਿਚ ਦੇਸ਼ ਪ੍ਰਤੀ ਪ੍ਰੇਮ ਤੇ ਕੁਰਬਾਨੀ ...
ਚਾਉਕੇ, 30 ਸਤੰਬਰ (ਮਨਜੀਤ ਸਿੰਘ ਘੜੈਲੀ)- ਪਿੰਡ ਘੜੈਲੀ ਦੇ ਡੇਰਾ ਸਿੱਧ ਬਾਬਾ ਪ੍ਰੀਤਮ ਨਾਥ ਜੀ ਵਿਖੇ ਨਾਥ ਸੰਪ੍ਰਦਾਇ ਦੇ ਮਹਾਨ ਤਪੱਸਵੀ ਸਿੱਧ ਬਾਬਾ ਪ੍ਰੀਤਮ ਨਾਥ ਦੀ 60ਵੀਂ ਬਰਸੀ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਈ ਗਈ | ਇਸ ...
ਤਲਵੰਡੀ ਸਾਬੋ, 30 ਸਤੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਇਕ ਅਕਤੂਬਰ ਤੋਂ ਰਸਮੀ ਤੌਰ 'ਤੇ ਸ਼ੁਰੂ ਕਰਨ ਦੇ ਕੀਤੇ ਐਲਾਨ ਤਹਿਤ ਮਾਰਕੀਟ ਕਮੇਟੀ ਤਲਵੰਡੀ ਸਾਬੋ ਨੇ ਮੁੱਖ ਖ਼ਰੀਦ ਕੇਂਦਰ ਤਲਵੰਡੀ ਸਾਬੋ ਸਮੇਤ ਬਾਕੀ ਖ਼ਰੀਦ ਕੇਂਦਰਾਂ ਵਿਚ ...
ਗੋਨਿਆਣਾ, 30 ਸਤੰਬਰ (ਲਛਮਣ ਦਾਸ ਗਰਗ)-ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਅਤੇ ਪਰਾਲੀ ਨੂੰ ਜ਼ਮੀਨ ਵਿਚ ਦਬਾਕੇ ਕਣਕ ਦੀ ਬਿਜਾਈ ਨੂੰ ਪ੍ਰਫੁੱਲਤ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਬਲਾਕ ਖੇਤੀਬਾੜੀ ...
ਰਾਮਾਂ ਮੰਡੀ, 30 ਸਤੰਬਰ (ਅਮਰਜੀਤ ਸਿੰਘ ਲਹਿਰੀ)-ਅਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਉਜਾੜ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਲੈ ਰਹੇ ਹਨ, ਪੰਜਾਬ ਸਰਕਾਰ ਇਨ੍ਹਾਂ ਦਾ ਪੁਖਤਾ ਹੱਲ ਕਰੇ, ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਤਲਵੰਡੀ ਸਾਬੋ ...
ਬਠਿੰਡਾ, 30 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪਿੰਡ ਕੋਟਫੱਤਾ ਦੇ ਇਕ ਕਿਸਾਨ ਵਲੋਂ ਸਥਾਨਕ ਇਕ ਟਰੈਕਟਰ ਏਜੰਸੀ ਕੋਲੋਂ ਖ਼ਰੀਦੇ ਗਏ ਨਵੇਂ ਟਰੈਕਟਰ ਵਿਚ ਚੱਲ ਰਹੀ ਖ਼ਰਾਬੀ ਕਾਰਨ ਬੀਤੇ ਕੱਲ੍ਹ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਮਾਨਸਾ) ਵਲੋਂ ਟਰੈਕਟਰ ਏਜੰਸੀ ...
ਗੋਨਿਆਣਾ, 30 ਸਤੰਬਰ (ਲਛਮਣ ਦਾਸ ਗਰਗ)-ਮਹੰਤ ਭਾਈ ਕਾਹਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਭਾਈ ਜਗਤਾ ਜੀ ਐਜੂਕੇਸ਼ਨ ਸੋਸਾਇਟੀ ਦੇ ਅਧੀਨ ਚੱਲ ਰਹੀਆਂ ਸੰਸਥਾਵਾਂ ਦੇ ਚੇਅਰਮੈਨ ਮਨਪ੍ਰੀਤ ਸਿੰਘ ਵਿਰਕ, ਉਪ ਚੇਅਰਮੈਨ ਗੁਰਿੰਦਰ ਸਿੰਘ ਢੀਂਡਸਾ ਅਤੇ ਕਾਲਜ ...
ਭਗਤਾ ਭਾਈਕਾ, 30 ਸਤੰਬਰ (ਸੁਖਪਾਲ ਸਿੰਘ ਸੋਨੀ)-ਮਾਲਵਾ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਬੀ. ਬੀ. ਐੱਸ. ਆਈਲੈਟਸ ਗਰੁੱਪ ਆਫ਼ ਇੰਸਟੀਚਿਊਟਸ ਭਗਤਾ ਭਾਈਕਾ ਦੀ ਵਿਦਿਆਰਥਣ ਨੇ ਆਈਲੈਟਸ ਦੇ ਨਤੀਜਿਆਂ 'ਚੋਂ ਸ਼ਾਨਦਾਰ ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ...
ਬਠਿੰਡਾ, 30 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਦੁਸਹਿਰੇ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਵਲੋਂ ਇਹ ਹੁਕਮ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ...
ਬਠਿੰਡਾ, 30 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡੀ.ਏ.ਵੀ. ਕਾਲਜ, ਬਠਿੰਡਾ ਨੇ ਲਗਾਤਾਰ ਦੂਸਰੀ ਵਾਰ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਜ਼ੋਨਲ ਕ੍ਰਿਕਟ ਟੂਰਨਾਮੈਂਟ ਜਿੱਤ ਲਿਆ | ਜ਼ੋਨ-ਬੀ ਦੇ ਟੂਰਨਾਮੈਂਟ 'ਚ ਕੁਲ 9 ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ | ਜਿਨ੍ਹਾਂ ...
ਗੋਨਿਆਣਾ, 30 ਸਤੰਬਰ (ਲਛਮਣ ਦਾਸ ਗਰਗ)- ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਲੀਕੇ ਗਏ ਫ਼ੈਸਲੇ ਨੂੰ ਦੇਖਦੇ ਹੋਏ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਖੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਮਾਸਟਰ ਜਗਸੀਰ ਸਿੰਘ ਵਿਧਾਇਕ ਹਲਕਾ ਭੁੱਚੋ, ਸੁਖਦੇਵ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX