ਬਰਨਾਲਾ, 30 ਸਤੰਬਰ (ਅਸ਼ੋਕ ਭਾਰਤੀ)-ਬਰਨਾਲਾ ਸ਼ਹਿਰ ਅੰਦਰ ਪਿਛਲੇ ਦਿਨੀਂ 1158 ਪੋ੍ਰਫੈਸਰਾਂ 'ਤੇ ਹੋਏ ਬੇਤਿਹਸ਼ਾ ਲਾਠੀ ਚਾਰਜ ਦੇ ਵਿਰੋਧ ਵਿਚ ਇਲਾਕੇ ਦੀਆਂ ਦਰਜਨਾਂ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ, ਬੁੱਧੀਜੀਵੀ, ਵਿਦਿਆਰਥੀਆਂ ਦੀਆਂ ਜਥੇਬੰਦੀਆਂ, ਇਲਾਕੇ ਦੀਆਂ ਸਾਹਿਤ ਸਭਾਵਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਬੈਨਰ ਹੇਠ ਸੈਂਕੜੇ ਆਗੂਆਂ ਨੇ ਦਾਣਾ ਮੰਡੀ ਬਰਨਾਲਾ ਵਿਖੇ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕਰ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਚਿਤਾਵਨੀ ਪੱਤਰ ਸੌਂਪਿਆ ਗਿਆ | ਬੁਲਾਰਿਆਂ ਨੇ ਕਿਹਾ ਕਿ ਬਰਨਾਲਾ ਦੀ ਇਨਕਲਾਬੀ ਜ਼ਰਖੇਜ਼ ਧਰਤੀ ਇਸ ਧੱਕੇਸ਼ਾਹੀ ਕਦਾਚਿਤ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਹਰ ਜਬਰ ਦਾ ਮੁਕਾਬਲਾ ਬਰਨਾਲਾ ਦੇ ਸੰਜੀਦਾ ਏਕੇ ਨਾਲ ਕਰਨਗੇ | ਇਸ ਰੋਸ ਮਾਰਚ ਦੀਆਂ ਸਮੂਹ ਲੇਖਕ ਸਭਾਵਾਂ ਅਤੇ ਬੁੱਧੀਜੀਵੀ ਵਰਗ ਨੇ ਵੀ ਵੱਡੇ ਪੱਧਰ ਸ਼ਮੂਲੀਅਤ ਕੀਤੀ | ਪ੍ਰਸ਼ਾਸਨ ਨੂੰ ਸੌਂਪੇ ਚਿਤਾਵਨੀ ਪੱਤਰ ਵਿਚ ਮੰਗ ਕੀਤੀ ਗਈ ਕਿ ਪੋ੍ਰਫੈਸਰਾਂ 'ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਬਰਨਾਲਾ ਪੁਲਿਸ ਪ੍ਰਸ਼ਾਸਨ ਆਪਣਾ ਸਮਾਜਿਕ ਰਵੱਈਆ ਠੀਕ ਕਰੇ, ਜੋ ਕਿ ਅੱਤ ਨਿੰਦਣਯੋਗ ਹੈ | ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਇਸ ਤਰ੍ਹਾਂ ਦਾ ਦੁਬਾਰਾ ਵਰਤਾਰਾ ਵਾਪਰਦਾ ਹੈ ਤਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਤਿੱਖੇ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ | ਇਸ ਮਾਰਚ ਤੋਂ ਪਹਿਲਾਂ ਬਰਨਾਲਾ ਦੀ ਦਾਣਾ ਮੰਡੀ ਵਿਚ ਹੋਏ ਭਰਵੇਂ ਇਕੱਠ ਨੂੰ ਮੁਲਾਜ਼ਮ ਡਿਫੈਂਸ ਕਮੇਟੀ ਦੇ ਆਗੂਆਂ ਕਰਮਜੀਤ ਸਿੰਘ ਬੀਹਲਾ, ਰਾਜੀਵ ਕੁਮਾਰ, ਤਰਸੇਮ ਭੱਠਲ, ਪਰਮਿੰਦਰ ਸਿੰਘ ਬੀ.ਐਡ ਅਧਿਆਪਕ, ਮਨੋਹਰ ਲਾਲ ਪੈਨਸ਼ਨਰ ਆਗੂ ਤੋਂ ਇਲਾਵਾ ਬੀ.ਕੇ.ਯੂ ਉਗਰਾਹਾਂ ਦੇ ਦਰਸ਼ਨ ਸਿੰਘ ਭੈਣੀ ਮਹਿਰਾਜ, ਬੀ.ਕੇ.ਯੂ ਡਕੌੌਂਦਾ ਦੇ ਮਨਜੀਤ ਸਿੰਘ ਧਨੇਰ, ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਨਜੀਤ ਰਾਜ, ਪ.ਸ.ਸ.ਫ ਦੇ ਦਰਸ਼ਨ ਚੀਮਾ, ਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ ਕਲਾਲਮਾਜਰਾ, ਡੀ.ਐਮ.ਐਫ ਦੇ ਖੁਸ਼ਮਿੰਦਰਪਾਲ, ਏਟਕ ਤੋਂ ਕਾਮਰੇਡ ਖੁਸ਼ੀਆ ਸਿੰਘ, ਪੀ.ਐਸ.ਐਮ.ਐਸ.ਯੂ ਦੇ ਰਵਿੰਦਰ ਸ਼ਰਮਾ, ਇਨਕਲਾਬੀ ਦੇ ਕੇਂਦਰ ਦੇ ਨਰਾਇਣ ਦੱਤ, ਜਮਹੂਰੀਅਤ ਦੇ ਅਧਿਕਾਰ ਸਭਾ ਦੇ ਗੁਰਮੇਲ ਸਿੰਘ ਠੁੱਲੀਵਾਲ, ਤਰਕਸ਼ੀਲ ਸੁਸਾਇਟੀ ਦੇ ਰਾਜਿੰਦਰ ਭਦੌੜ, ਮੈਡੀਕਲ ਪਰੈਕਟੀਸ਼ਨ ਆਗੂ ਅਮਰਜੀਤ ਕੁਕੂ, ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਆਂ ਫ਼ਰੰਟ ਦੇ ਈਸ਼ਾ ਮਦਾਨ, ਮਲਟੀਪਰਪਜ਼ ਦੇ ਹੈਲਥ ਆਗੂ ਜਰਨੈਲ ਧੌੌਲਾ, ਉੱਘੇ ਸਾਹਿਤਕਾਰ ਬਾਪੂ ਓਮ ਪ੍ਰਕਾਸ਼ ਗਾਸੋ, ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ, ਸਾਹਿਤਕਾਰ ਭੋਲਾ ਸਿੰਘ ਸੰਘੇੜਾ, ਪੁਰਾਣੀ ਪੈਨਸ਼ਨ ਬਹਾਲੀ ਦੇ ਨਿਰਮਲ ਸਿੰਘ ਪੱਖੋਂ ਕਲਾਂ, ਜਗਰਾਜ ਰਾਮਾ, ਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ ਸੰਘੇੜਾ, ਐਸ.ਸੀ.ਬੀ.ਸੀ ਅਧਿਆਪਕ ਯੂਨੀਅਨ ਦੇ ਜਸਵੀਰ ਬੀਹਲਾ, ਵਿਰਸਾ ਸੰਭਾਲ ਦੇ ਕੇਂਦਰ/ਕੱਟੂ ਜਗਤਾਰ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਪ੍ਰੀਤ ਸਿੰਘ ਰੂੜੇਕੇ, ਪ੍ਰਧਾਨ ਮਲਕੀਤ ਸਿੰਘ, ਮਹਿਮਾ ਸਿੰਘ ਢਿੱਲੋਂ, ਇਸਤਰੀ ਜਾਗਰਤ ਮੰਚ, ਟੈਕਨੀਕਲ ਸਰਵਿਸਜ ਯੂਨੀਅਨ ਪੀ.ਐਸ.ਪੀ.ਸੀ.ਐਲ, ਆਦਰਸ਼ ਸਕੂਲ ਯੂਨੀਅਨ ਕਾਲੇਕੇ, ਆਈ.ਟੀ.ਆਈ ਇੰਸਟਰੱਕਟਰ ਯੂਨੀਅਨ, ਮੁਲਾਜ਼ਮਾਂ ਯੂਨਾਈਟਿਡ ਆਰਗਨੇਜਾਈਜੇਸ਼ਨ ਪੀ.ਐਸ.ਪੀ.ਸੀ.ਐਲ ਆਦਿ ਨੇ ਸੰਬੋਧਨ ਕੀਤਾ |
ਬਰਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਵਲੋਂ ਗਰੁੱਪ ਦੇ ਸੰਸਥਾਪਕ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਸ ਮੇਲਾ ਸੰਗਰੂਰ-2022 ਲਈ 11 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ ਹੈ ਅਤੇ ਇਹ ਸਹਾਇਤਾ ਰਾਸ਼ੀ ਦਾ ਚੈੱਕ ...
ਬਰਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ 1 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦੇ ਹੁਕਮਾਂ ਤਹਿਤ ਮਾਰਕੀਟ ਕਮੇਟੀ ਬਰਨਾਲਾ ਵਲੋਂ ਕਮੇਟੀ ਅਧੀਨ ਆਉਂਦੇ ਬਰਨਾਲਾ ਮੁੱਖ ਅਨਾਜ ਮੰਡੀ ਤੋਂ ਇਲਾਵਾ 18 ਹੋਰ ਖ਼ਰੀਦ ਕੇਂਦਰਾਂ ਵਲੋਂ ਸਾਰੇ ...
ਬਰਨਾਲਾ, 30 ਸਤੰਬਰ (ਅਸ਼ੋਕ ਭਾਰਤੀ)-ਪਵਨ ਸੇਵਾ ਸੰਮਤੀ ਸਕੂਲ ਬਰਨਾਲਾ ਵਿਖੇ ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਡਰਾਇੰਗ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ: ਤੇਆਵਾਸਪ੍ਰੀਤ ਕੌਰ ...
ਤਪਾ ਮੰਡੀ, 30 ਸਤੰਬਰ (ਪ੍ਰਵੀਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਦੀ ਯੋਗ ਅਗਵਾਈ ਹੇਠ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 1900 ਨਸ਼ੀਲੀਆਂ ਗੋਲੀਆਂ ਸਮੇਤ ...
ਬਰਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਰੇਲਵੇ ਪ੍ਰਸ਼ਾਸਨ ਹਰ ਸਾਲ 1 ਅਕਤੂਬਰ ਤੋਂ ਆਪਣਾ ਨਵਾਂ ਸਮਾਂ ਸਾਰਣੀ ਲਾਗੂ ਕਰਦਾ ਹੈ | ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਚੀਫ਼ ਬੁਕਿੰਗ ਸੁਪਰਵਾਈਜ਼ਰ ਰੇਲਵੇ ਸਟੇਸ਼ਨ ਬਰਨਾਲਾ ਸ੍ਰੀ ਸਤਪਾਲ ਰੰਗਾ ਨੇ ਦੱਸਿਆ ਕਿ ਰੇਲਵੇ ...
ਬਰਨਾਲਾ, 30 ਸਤੰਬਰ (ਅਸ਼ੋਕ ਭਾਰਤੀ)-ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਬਰਨਾਲਾ ਵਿਖੇ ਯੂਵਕ ਸੇਵਾਵਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਕੁਇਜ ਮੁਕਾਬਲੇ ਕਰਵਾਏ ਗਏ | ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੈਸ਼ਨਲ ਯੂਥ ...
ਬਰਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਗਾਂਧੀ ਜੈਅੰਤੀ ਸ਼ਾਂਤੀ ਪੂਰਵਕ ਮਨਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵਲੋਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਬਰਨਾਲਾ ਅੰਦਰ ਗਾਂਧੀ ਜੈਯੰਤੀ ...
ਰੂੜੇਕੇ ਕਲਾਂ, 30 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਨੌਜਵਾਨ ਲੇਖਕ ਬੇਅੰਤ ਸਿੰਘ ਬਾਜਵਾ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿਚ ਪਾਏ ਸ਼ਲਾਘਾਯੋਗ ਯੋਗਦਾਨ ਬਦਲੇ ਇੰਡੀਆ ਸਟਾਰ ਬੁੱਕ ਆਫ਼ ਰਿਕਾਰਡ ਵਲੋਂ ਇੰਡੀਆ ਸਟਾਰ ਪੈਸ਼ਨ ਐਵਾਰਡ 2022 ਲਈ ...
ਬਰਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਲਈ ਰਾਜ ਪੱਧਰੀ ਮੁਕਾਬਲੇ 11 ਅਕਤੂਬਰ ਤੋਂ ਸ਼ੁਰੂ ਹੋ ਰਹੇ ...
ਮਹਿਲ ਕਲਾਂ, 30 ਸਤੰਬਰ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਅੱਜ ਉਸ ਸਮੇਂ ਭਾਰੀ ਝਟਕਾ ਲੱਗਿਆ ਜਦੋਂ ਪਿੰਡ ਗੰਗੋਹਰ (ਬਰਨਾਲਾ) ਵਿਖੇ ਇਕ ਮੀਟਿੰਗ ਕਰ ਕੇ ਭਾਰਤੀ ਕਿਸਾਨ ਯੂਨੀਅਨ ਭਾਕਿਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਦਰਸ਼ਨ ਸਿੰਘ, ਜ: ਸਕੱਤਰ ...
ਬਰਨਾਲਾ, 30 ਸਤੰਬਰ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਵਿਦਿਆਰਥੀਆਂ ਦੇ ਅੰਤਰ ਹਾਊਸ ਗਣਿਤ ਤੇ ਸਾਇੰਸ ਕੁਇਜ਼ ਮੁਕਾਬਲੇ ਕਰਵਾਏ ਗਏ | ਜਿਸ ਵਿਚ ਚੌਥੀ ਤੋਂ 6ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਅਧਿਆਪਕਾਂ ਨੇ ਵਿਦਿਆਰਥੀਆਂ ਤੋਂ ...
ਮਹਿਲ ਕਲਾਂ, 30 ਸਤੰਬਰ (ਅਵਤਾਰ ਸਿੰਘ ਅਣਖੀ)-ਕਸਬਾ ਮਹਿਲ ਕਲਾਂ ਵਿਖੇ ਦੁਸਹਿਰਾ ਕਮੇਟੀ, ਗ੍ਰਾਮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਵਲੋਂ 16ਵਾਂ ਵਿਸ਼ਾਲ ਦੁਸਹਿਰਾ ਮੇਲਾ 5 ਅਕਤੂਬਰ, ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਤਿਆਰੀਆਂ ਜ਼ੋਰਾਂ ਸ਼ੋਰਾਂ ...
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)-ਪਿੰਡ ਬਖਤਗੜ੍ਹ ਨਾਲ ਸੰਬੰਧਿਤ ਇਕ ਮੱਧ ਵਰਗੀ ਪਰਿਵਾਰ ਦੇ ਵਿਅਕਤੀ ਵਲੋਂ ਕਰਜ਼ੇ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ...
ਮਹਿਲ ਕਲਾਂ, 30 ਸਤੰਬਰ (ਅਵਤਾਰ ਸਿੰਘ ਅਣਖੀ)-ਭਾਜਪਾ ਆਗੂ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਪਿੰਡ ਮਹਿਲ ਖ਼ੁਰਦ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ ਦੀ ਇਕ ਅਹਿਮ ਮੀਟਿੰਗ ਹੋਈ | ਇਸ ਮੌਕੇ ਬੀਬੀ ਘਨੌਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ...
ਬਰਨਾਲਾ, 30 ਸਤੰਬਰ (ਰਾਜ ਪਨੇਸਰ)-ਕਰੀਬ ਦੋ ਸਾਲ ਪਹਿਲਾਂ ਇਕ ਲੜਕੀ ਨੂੰ ਅਗਵਾ ਕਰ ਕੇ ਜਬਰ ਜਨਾਹ ਕਰਨ ਦੇ ਸਬੰਧ ਵਿਚ ਪੁਲਿਸ ਵਲੋਂ ਕੱੁਲ ਦੋ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਪਰਚੇ 'ਚ ਨਾਮਜ਼ਦ ਕਰਨ ਉਪਰੰਤ 10 ਜਣਿਆ ਨੂੰ ਬੇਦੋਸ਼ ਸਾਬਤ ਕਰਨ ਦੇ ਰੋਸ ਵਜੋਂ ਪੀੜਤ ਲੜਕੀ ...
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ-ਜੋਧਪੁਰ ਸਮੇਤ ਕੈਰੇ, ਰਾਏਸਰ ਆਦਿ ਪਿੰਡਾਂ ਜੋੜਨ ਵਾਲੀ ਲਿੰਕ ਸੜਕ ਜੋ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਪੁੱਟ ਦਿੱਤੀ ਗਈ ਸੀ, ਦਾ ਕੰਮ ਅੱਧ ਵਿਚਕਾਰ ਲਟਕ ਜਾਣ ਕਾਰਨ ਉਕਤ ਚਾਰੇ ਪਿੰਡਾਂ ਤੋਂ ਬਿਨਾਂ ਹਰ ਰੋਜ਼ ਇਸ ਸੜਕ ਤੋਂ ...
ਤਪਾ ਮੰਡੀ, 30 ਸਤੰਬਰ (ਪ੍ਰਵੀਨ ਗਰਗ)-ਠੇਕਾ ਭਰਤੀ ਵੈਟਰਨਰੀ ਫਾਰਮਾਸਿਸਟਾ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਨਾਅਰੇਬਾਜੀ ਕਰਦਿਆਂ ਵੈਟਰਨਰੀ ਫਾਰਮਾਸਿਸਟਾਂ ਦੇ ਜ਼ਿਲ੍ਹਾ ਮਾਨਸਾ ਪ੍ਰਧਾਨ ਮਨਜੀਤ ਸਿੰਘ ਅਤੇ ...
ਮਹਿਲ ਕਲਾਂ, 30 ਸਤੰਬਰ (ਅਵਤਾਰ ਸਿੰਘ ਅਣਖੀ)-ਪੰਚਾਇਤ ਸੈਕਟਰੀ ਭੂਸ਼ਨ ਕੁਮਾਰ ਬਰਨਾਲਾ ਨੂੰ 27 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਣ 'ਤੇ ਅੱਜ ਵਿਦਾਇਗੀ ਪਾਰਟੀ ਦਿੱਤੀ ਗਈ | ਬੀ.ਡੀ.ਪੀ.ਓ. ਮਹਿਲ ਕਲਾਂ ਸੁਖਦੀਪ ਸਿੰਘ ਗਰੇਵਾਲ ਦੀ ਅਗਵਾਈ ...
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)-ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ 27 ਸਤੰਬਰ ਨੂੰ ਹਰ ਸਾਲ ਪੰਜਾਬ ਲੋਕ ਸਭਿਆਚਾਰਕ ਮੰਚ ਪਲਸ ਮੰਚ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਇਆ ਜਾਂਦਾ ਹੈ | ਇਸ ਵਾਰ ਇਹ ਦਿਹਾੜਾ ਬਰਨਾਲਾ ਜ਼ਿਲੇ੍ਹ ਦੇ ਪਿੰਡ ਦੀਵਾਨਾ ਵਿਖੇ ਮਨਾਇਆ ...
ਬਰਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪਲਾਸਟਿਕ ਦੀ ਵਰਤੋਂ ਰੋਕਣ ਲਈ ਅਤੇ ਉਸ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਅੱਜ ਜ਼ਿਲ੍ਹਾ ਪ੍ਰਸਾਸਨ ਬਰਨਾਲਾ ਦੀਆਂ ਵੱਖ-ਵੱਖ ਟੀਮਾਂ ਵਲੋਂ ਬਾਜ਼ਾਰਾਂ ਦੀ ਚੈਕਿੰਗ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ...
ਸ਼ਹਿਣਾ, 30 ਸਤੰਬਰ (ਸੁਰੇਸ਼ ਗੋਗੀ)-ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2022 ਦੇ ਨੋਟੀਫ਼ਿਕੇਸ਼ਨ ਜਾਰੀ ਕਰਨ ਦੇ ਵਿਰੋਧ ਵਿਚ ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਅਨੁਸਾਰ ਸਬ-ਡਵੀਜ਼ਨ ਸ਼ਹਿਣਾ ਵਿਖੇ ਟੀ.ਐਸ.ਯੂ. ਦੀ ਅਹਿਮ ਮੀਟਿੰਗ ਅਮਰਜੀਤ ...
ਤਪਾ ਮੰਡੀ, 30 ਸਤੰਬਰ (ਪ੍ਰਵੀਨ ਗਰਗ)-ਸੰਤ ਰਾਜਗਿਰੀ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਸਮਾਜ ਸੇਵੀ ਸੇਵਾ ਮੁਕਤ ਅਧਿਆਪਕ ਹੰਸ ਰਾਜ਼ ਗੁਪਤਾ ਵਲੋਂ ਆਪਣੇ ਪਰਿਵਾਰ ਸਮੇਤ ਸ਼ਹਿਰ ਦੀ ਬਾਹਰਲੀ ਗਊਸ਼ਾਲਾ ਸੰਤ ਬਲਵੰਤ ਮੁਨੀ ਜੀ ਵਿਖੇ ਗਊਆਂ ਲਈ ਸ਼ੈੱਡ ਦੀ ਨੀਂਹ ਰੱਖੀ | ...
ਧਨੌਲਾ, 30 ਸਤੰਬਰ (ਚੰਗਾਲ)-ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਵਿਖੇ ਰਾਸ਼ਟਰੀ ਸੇਵਾ ਯੋਜਨਾ ਇਕਾਈ ਵਲੋਂ ਸ਼ਹੀਦੇ ਆਜ਼ਮ ਸ: ਭਗਤ ਸਿੰਘ ਜੀ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਮਨਾਏ ਜਾ ਰਹੇ ਸਪਤਾਹ ਮੌਕੇ 'ਮੇਰਾ ਕਾਲਜ ਮੈਂ ਆਪ ਸਵਾਰਾਂ' ਮੁਹਿੰਮ ...
ਤਪਾ ਮੰਡੀ, 30 ਸਤੰਬਰ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਜੈਮਲ ਸਿੰਘ ਵਾਲਾ ਦੇ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਚੇਅਰਮੈਨ ਸੁਖਮੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਚਾਰ ਰੋਜ਼ਾ ਸਿਖਲਾਈ ਕੈਂਪ 27 ਸਤੰਬਰ ਤੋਂ 30 ਸਤੰਬਰ ਤੱਕ ਲਾਇਆ ਗਿਆ | ਜਿਸ ਵਿਚ ਸਕੂਲੀ ...
ਬਰਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਭਾਜਪਾ ਆੜ੍ਹਤੀਆ ਸ਼ੈਲ ਦੇ ਕਨਵੀਨਰ ਧੀਰਜ ਦੱਧਾਹੂਰ ਦੀ ਅਗਵਾਈ 'ਚ ਆੜ੍ਹਤੀਆਂ ਦੇ ਇਕ ਵਫ਼ਦ ਵਲੋਂ ਅਨਾਜ ਮੰਡੀਆਂ ਦੇ ਪ੍ਰਬੰਧ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੰਬੰਧੀ ਕੇਂਦਰੀ ਮੰਤਰੀ ਸ੍ਰੀ ਪੀਯੂਸ ਗੋਇਲ ...
ਧਨੌਲਾ, 30 ਸਤੰਬਰ (ਚੰਗਾਲ)-ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚ ਮਾਤਾ ਗੁਜਰੀ ਪਬਲਿਕ ਸੀਨੀ: ਸੈਂਕੰ: ਸਕੂਲ ਦੇ ਵਿਦਿਆਰਥੀਆਂ ਨੇ ਸਖ਼ਤ ਮਿਹਨਤ ਨਾਲ 135 ਤਗਮੇ ਜਿੱਤ ਕੇ ਸਕੂਲ ਦੇ ਸਟਾਫ਼ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਹੈਂਡਬਾਲ ਦੀਆਂ 6 ਟੀਮਾਂ ਨੇ ...
ਬਰਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਝੋਨੇ ਦੀ ਪਰਾਲੀ ਦੀ ਨਾੜ ਨੂੰ ਅੱਗ ਨਾ ਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਨੋਡਲ ਅਫ਼ਸਰ, ਸੈਕਟਰ ਅਫ਼ਸਰ ਅਤੇ ਕਲੱਸਟਰ ਕੋਆਰਡੀਨੇਟਰ ਤੈਨਾਤ ਕੀਤੇ ਗਏ ਹਨ | ਇਸ ਸੰਬੰਧੀ ਅੱਜ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ...
ਧਨੌਲਾ, 30 ਸਤੰਬਰ (ਚੰਗਾਲ)-ਮੰਡੀਆਂ ਵਿਚ ਆਉਣ ਵਾਲੀ ਝੋਨੇ ਦੀ ਫ਼ਸਲ ਦੇ ਮੱਦੇਨਜ਼ਰ ਮਾਰਕੀਟ ਕਮੇਟੀ ਧਨੌਲਾ ਵਲੋਂ ਉਪ ਮੰਡਲ ਮੈਜਿਸਟਰੇਟ ਬਰਨਾਲਾ ਦੀ ਅਗਵਾਈ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਧਨੌਲਾ ਦੇ ...
ਰੂੜੇਕੇ ਕਲਾਂ, 30 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਪਿੰਡ ਧੂਰਕੋਟ ਵਿਖੇ ਕੀਤੀ ਗਈ | ਮੀਟਿੰਗ ਉਪਰੰਤ ਆਪਣੇ ਸਾਥੀਆਂ ਸਮੇਤ ਜਾਣਕਾਰੀ ਦਿੰਦੇ ਹੋਏ ਇਕਾਈ ਪ੍ਰਧਾਨ ...
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)-ਐਜੂਕੇਸ਼ਨ (ਸਿੱਖਿਆ) ਸੋਸ਼ਲ ਵੈੱਲਫੇਅਰ ਸੁਸਾਇਟੀ ਦੀਵਾਨਾ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ: ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਵਸੁੰਧਰਾ ਕਪਿਲਾ, ਪੜੋ੍ਹ ਪੰਜਾਬ ਕੁਆਰਡੀਨੇਟਰ ਕੁਲਦੀਪ ਸਿੰਘ ...
ਸੰਗਰੂਰ, 29 ਸਤੰਬਰ (ਧੀਰਜ ਪਸ਼ੌਰੀਆ)-ਨਵਰਾਤਰਿਆਂ ਦੇ ਸ਼ੁਭ ਮੌਕੇ ਉੱਤੇ ਸਥਾਨਕ ਪ੍ਰਾਚੀਨ ਕਾਲੀ ਮਾਤਾ ਮੰਦਰ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨਤਮਸਤਕ ਹੋਏ ਅਤੇ ਸ਼ਕਤੀ ਮਾਤਾ ਦੇ ਦਰਬਾਰ ਤੋਂ ...
ਮੂਨਕ, 30 ਸਤੰਬਰ (ਗਮਦੂਰ ਧਾਲੀਵਾਲ) - ਰਾਮਪਾਲ ਸਿੰਘ ਸੂਰਜਨਭੈਣੀ ਦੀ ਮਾਤਾ ਪਿਛਲੇ ਦਿਨੀਂ ਅਚਾਨਕ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ | ਬੀਬੀ ਹਰਜੀਤ ਕੌਰ ਢੀਂਡਸਾ ਧਰਮਪਤਨੀ ਸ੍ਰ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ | ਇਸ ਮੌਕੇ ...
ਸੰਗਰੂਰ, 30 ਸਤੰਬਰ (ਦਮਨਜੀਤ ਸਿੰਘ) - ਬਾਲ-ਸਾਹਿਤ ਵਿੱਚ ਗ਼ਜ਼ਲ-ਵਿਧਾ ਨੂੰ ਲਿਆਉਣ ਵਾਲੇ ਉੱਘੇ ਬਾਲ-ਕਵੀ ਅਤੇ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਮੁੱਢਲੇ ਮੈਂਬਰ ਜਗਜੀਤ ਸਿੰਘ ਲੱਡਾ ਦੀ ਪੁਸਤਕ 'ਰੁੱਖ ਦੇਣ ਸੁੱਖ' ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਵੋਤਮ ਸਾਹਿਤਕ ...
ਮਹਿਲ ਕਲਾਂ, 30 ਸਤੰਬਰ (ਅਵਤਾਰ ਸਿੰਘ ਅਣਖੀ)-ਬੀਤੀ 9 ਸਤੰਬਰ ਨੂੰ ਭੇਦਭਰੀ ਹਾਲਤ 'ਚ ਲਾਪਤਾ 16 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਉਰਫ਼ ਸਨੀ ਪੁੱਤਰ ਗੁਰਮੀਤ ਸਿੰਘ ਵਾਸੀ ਸਹਿਜੜਾ ਦੇ ਮਾਮਲੇ 'ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਇਸ ਮਾਮਲੇ ਵਿਚ ਲਾਪਤਾ ਨੌਜਵਾਨ ਦੀ ...
ਤਪਾ ਮੰਡੀ, 30 ਸਤੰਬਰ (ਪ੍ਰਵੀਨ ਗਰਗ)-ਮਿਸ਼ਨ ਨਸ਼ਾ ਮੁਕਤ ਪੰਜਾਬ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਕੁਮਾਰ ਮਲਿਕ ਅਤੇ ਡੀ.ਐਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਦੀ ਯੋਗ ਅਗਵਾਈ ਹੇਠ ਥਾਣਾ ਮੁਖੀ ਤਪਾ ਨਿਰਮਲਜੀਤ ਸਿੰਘ ਸੰਧੂ ਵਲੋਂ ਸਰਕਾਰੀ ਸੀਨੀਅਰ ...
ਤਪਾ ਮੰਡੀ, 30 ਸਤੰਬਰ (ਪ੍ਰਵੀਨ ਗਰਗ)-ਤਪਾ ਤੋਂ ਸਾਲਾਸਰ ਧਾਮ ਲਈ ਦੂਸਰੀ ਪੈਦਲ ਝੰਡਾ ਯਾਤਰਾ ਸਮਾਜ ਸੇਵੀ ਵਕੀਲ ਬਦਰਾ ਅਤੇ ਈਸ਼ਵਰ ਗੋਇਲ ਦੀ ਅਗਵਾਈ ਹੇਠ ਸ੍ਰੀ ਬਾਲਾ ਜੀ ਮੰਦਰ (ਬਾਗ ਬਸਤੀ) ਤੋਂ ਰਵਾਨਾ ਹੋਈ | ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਪ੍ਰਦੀਪ ਕੁਮਾਰ ਸ਼ਰਮਾ ...
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਪ੍ਰਸਿੱਧ ਡੇਰਾ ਬਾਬਾ ਗੁਲਾਬ ਸਿੰਘ ਵਿਖੇ ਬਾਬਾ ਭੋਲਾ ਸਿੰਘ ਦੀ 70ਵੀਂ ਬਰਸੀ ਅਤੇ ਬਾਬਾ ਤੋਤਾ ਸਿੰਘ ਦੀ ਯਾਦ ਨੂੰ ਸਮਰਪਿਤ 70ਵਾਂ ਸਾਲਾਨਾ ਜੋੜ ਮੇਲਾ ਸਵ: ਡੇਰਾ ਮੁਖੀ ਬਾਬਾ ਮੱਖਣ ਸਿੰਘ ਦੀ ਧਰਮ ਪਤਨੀ ਮਾਤਾ ਚਰਨਜੀਤ ...
ਬਰਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜੀ.ਆਰ.ਪੀ. ਪੁਲਿਸ ਬਰਨਾਲਾ ਨੇ ਗਸ਼ਤ ਦੌਰਾਨ ਇਕ ਮੋਬਾਈਲ ਚੋਰ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਚੌਂਕੀ ਬਰਨਾਲਾ ਦੇ ਇੰਚਾਰਜ ਏ. ਐਸ. ਆਈ. ਰਣਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਉਚ ਅਧਿਕਾਰੀਆਂ ਦੇ ...
ਮਹਿਲ ਕਲਾਂ, 30 ਸਤੰਬਰ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਗਤੀਸ਼ੀਲ ਅਗਵਾਈ ਹੇਠ ਜਥੇਬੰਦੀ ਨੂੰ ਹੇਠਲੇ ਪੱਧਰ ਤੱਕ ਵਧੇਰੇ ਮਜ਼ਬੂਤ ਬਣਾਉਣ ਲਈ ਜ਼ਿਲ੍ਹੇ ਦੇ ਹਰ ਪਿੰਡ 'ਚ ਨਵੀਆਂ ਇਕਾਈਆਂ ਦਾ ਗਠਨ ...
ਸ਼ਹਿਣਾ, 30 ਸਤੰਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਦੇ ਪਿਤਾ ਦਰਸ਼ਨ ਸਿੰਘ ਖ਼ਾਲਸਾ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਫੁੱਲ ਚੁਗਣ ਦੀ ਰਸਮ ਉਪਰੰਤ ਅੰਗੀਠਾ ਸੰਭਾਲਿਆ ਗਿਆ | ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਤੇ ਉਨ੍ਹਾਂ ਦੇ ...
ਧਨੌਲਾ, 30 ਸਤੰਬਰ (ਚੰਗਾਲ)-ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਧਨੌਲਾ ਵਿਖੇ ਪੋਸ਼ਣ ਮਾਹ ਸਮਾਪਤੀ ਪ੍ਰੋਗਰਾਮ ਕੀਤਾ ਗਿਆ | ਜਾਣਕਾਰੀ ਦਿੰਦਿਆਂ ਆਂਗਣਵਾੜੀ ਵਰਕਰ ਮੈਡਮ ਸੁਖਵੀਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ...
ਬਰਨਾਲਾ, 30 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਕਿਸਾਨਾਂ ਦੇ ਭਖਦੇ ਮਸਲਿਆਂ ਦੇ ਹੱਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX