*ਹਜ਼ਾਰਾਂ ਲੋਕ ਹੋਏ ਘਰੋਂ ਬੇਘਰ, ਬਿਜਲੀ ਸਪਲਾਈ ਠੱਪ
ਸੈਕਰਾਮੈਂਟੋ, 30 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇਤਿਹਾਸ 'ਚ ਖ਼ਤਰਨਾਕ ਸਮੁੰਦਰੀ ਤੂਫ਼ਾਨਾਂ 'ਚੋਂ ਇਕ ਤੂਫ਼ਾਨ ਨੇ ਫਲੋਰਿਡਾ ਖੇਤਰ ਨੂੰ ਬੁਰੀ ਤਰਾਂ ਝੰਬ ਸੁੱਟਿਆ ਹੈ | ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਜਨ-ਜੀਵਨ ਉਪਰ ਵਿਆਪਕ ਅਸਰ ਪਾਇਆ ਹੈ | ਖੇਤਰ ਵਿਚਲੇ ਹਜ਼ਾਰਾਂ ਲੋਕ ਆਪਣਾ ਘਰ ਬਾਹਰ ਛੱਡ ਕੇ ਸੁਰੱਖਿਅਤ ਥਾਵਾਂ ਉਪਰ ਪਨਾਹ ਲੈਣ ਲਈ ਮਜ਼ਬੂਰ ਹੋਏ ਹਨ | ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਕਿ ਤੂਫ਼ਾਨ ਦੇ ਕਾਰੋਲੀਨਾ ਤੇ ਜਾਰਜੀਆ ਵੱਲ ਵਧਣ ਦੀ ਸੰਭਾਵਨਾ ਹੈ | ਇਸ ਖੇਤਰ 'ਚ 75 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ | ਨੈਸ਼ਨਲ ਹੁਰੀਕੇਨ ਸੈਂਟਰ ਅਨੁਸਾਰ ਖ਼ਤਰਨਾਕ ਹੜ੍ਹ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਫਲੋਰਿਡਾ ਦੇ ਗਵਰਨਰ ਰੌਨ ਡੇਸਨਟਿਸ ਨੇ ਕਿਹਾ ਹੈ ਕਿ ਕੋਸਟ ਗਾਰਡ ਹੈਲੀਕਾਪਟਰ ਤੂਫ਼ਾਨ 'ਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੇ ਹਨ | ਹੜ੍ਹ ਦੇ ਪਾਣੀ ਤੋਂ ਬਚਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਪਰ ਚੜ੍ਹੇ ਹੋਏ ਹਨ | ਉਨ੍ਹਾਂ ਕਿਹਾ ਹੈ ਕਿ ਤੂਫ਼ਾਨ ਦਾ ਅਸਰ ਬਹੁਤ ਵੱਡੀ ਪੱਧਰ 'ਤੇ ਹੋਇਆ ਹੈ, ਜਿਸ ਕਾਰਨ ਨੁਕਸਾਨ ਵੀ ਬਹੁਤ ਵੱਡੀ ਪੱਧਰ 'ਤੇ ਹੋਇਆ ਹੈ | ਗਵਰਨਰ ਅਨੁਸਾਰ ਇਸ ਤਰ੍ਹਾਂ ਦਾ ਭਿਆਨਕ ਤੂਫ਼ਾਨ ਤੇ ਹੜ੍ਹ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ | ਹੁਣ ਤੱਕ ਤੂਫ਼ਾਨ ਤੇ ਹੜ੍ਹ ਕਾਰਨ 14 ਲੋਕਾਂ ਦੀ ਮੌਤ ਹੋ ਚੁੱਕੀ ਹੈ | ਫਲੋਰਿਡਾ 'ਚ 19 ਲੱਖ ਤੋਂ ਵਧ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀ ਬਿਜਲੀ ਸਪਲਾਈ ਠੱਪ ਪਈ ਹੈ |
ਸੈਕਰਾਮੈਂਟੋ, 30 ਸਤੰਬਰ (ਹੁਸਨ ਲੋੜਆ ਬੰਗਾ)-ਓਕਲੈਂਡ (ਕੈਲੀਫੋਰਨੀਆ) ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ, ਜਿਸ ਵਿਚ 2 ਵਿਦਿਆਰਥੀਆਂ ਸਮੇਤ 6 ਲੋਕ ਜ਼ਖ਼ਮੀ ਹੋ ਗਏ ਸਨ, ਦੇ ਮਾਮਲੇ ਵਿਚ ਪੁਲਿਸ ਅਜੇ ਤੱਕ ਦੋਸ਼ੀਆਂ ਦੀ ਸ਼ਨਾਖਤ ਨਹੀਂ ਕਰ ਸਕੀ, ਜਦਕਿ ਉਸ ਨੇ ਦਾਅਵਾ ਕੀਤਾ ਹੈ ...
ਸਾਨ ਫਰਾਂਸਿਸਕੋ, 30 ਸਤੰਬਰ (ਐੱਸ. ਅਸ਼ੋਕ ਭੌਰਾ)-ਸ਼੍ਰੋਮਣੀ ਅਕਾਲੀ ਦਲ ਵੈਸਟ ਕੋਸਟ ਅਮਰੀਕਾ ਦੀ ਹੋਈ ਇਕ ਵਿਸ਼ੇਸ਼ ਮੀਟਿੰਗ 'ਚ ਸਾਬਕਾ ਕੋਆਰਡੀਨੇਟਰ ਅਰਵਿੰਦਰ ਸਿੰਘ ਲਾਖਨ, ਪ੍ਰਧਾਨ ਰਵਿੰਦਰ ਸਿੰਘ ਬੋਇਲ, ਸਾਬਕਾ ਸਕੱਤਰ ਪਰਵਿੰਦਰਪਾਲ ਸਿੰਘ ਰਠੌਰ, ਜਨਰਲ ਸਕੱਤਰ ...
ਸਿਆਟਲ, 30 ਸਤੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਪਿਆਲਪ ਸ਼ਹਿਰ ਵਿਖੇ ਸਿਆਟਲ ਦੇ ਧਨਾਢ ਕਿਸਾਨ ਚੇਤ ਸਿੰਘ ਸਿੱਧੂ ਦੇ ਸਿੱਧੂ ਫਾਰਮ 'ਤੇ 5ਵਾਂ ਸਿਆਟਲ ਕੱਦੂ ਮੇਲਾ (ਪੰਪਕਿਨ ਪੈਚ) ਸ਼ੁਰੂ ਹੋ ਗਿਆ | ਇਕ ਮਹੀਨਾ ਚੱਲਣ ਵਾਲੇ ਇਸ ਕੱਦੂ ਮੇਲੇ ਦਾ ਰਸਮੀ ਉਦਘਾਟਨ ਸਿਆਟਲ ਦੇ ...
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਣੀ ਐਲੀਜਾਬੈੱਥ-2 ਦੀ ਮੌਤ ਦਾ ਕਾਰਨ ਜ਼ਿਆਦਾ ਉਮਰ ਦੱਸਿਆ ਗਿਆ ਹੈ¢ ਮਹਾਰਾਣੀ ਦੇ ਅੱਜ ਜਨਤਕ ਹੋਏ ਮੌਤ ਸਰਟੀਫਿਕੇਟ 'ਤੇ ਇਸ ਦੀ ਪੁਸ਼ਟੀ ਕੀਤੀ ਗਈ ਹੈ¢ਸਰਟੀਫਿਕੇਟ ਅਨੁਸਾਰ ਮਹਾਰਾਣੀ ਐਲੀਜਾਬੈੱਥ-2 ...
ਹਾਂਗਕਾਂਗ, 30 ਸਤੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਸਦੇ ਸਿੱਖ ਭਾਈਚਾਰੇ ਵਲੋਂ ਪਕਿਸਤਾਨ ਵਿਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਦੇ ਪੀੜਤਾਂ ਲਈ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਸਹਾਇਤਾ ਰਾਸ਼ੀ ਇਕੱਤਰ ਕੀਤੀ ਗਈ | ਗੁਰਦੁਆਰਾ ਖ਼ਾਲਸਾ ਦੀਵਾਨ ਦੇ ਪ੍ਰਧਾਨ ...
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਣੀ ਐਲਿਜਾਬੈੱਥ-2 ਦੀ ਮੌਤ ਤੋਂ ਬਾਅਦ ਬਰਤਾਨੀਆ 'ਚ ਮਹਾਰਾਜਾ ਚਾਰਲਸ-3 ਦੀ ਤਸਵੀਰ ਵਾਲੇ ਨਵੇਂ ਸਿੱਕੇ ਜਾਰੀ ਕਰ ਦਿੱਤੇ ਗਏ ਹਨ | ਰੌਇਲ ਮਿੰਟ ਦੁਆਰਾ ਜਾਰੀ ਇਨ੍ਹਾਂ ਸਿੱਕਿਆਂ 'ਤੇ ਰਵਾਇਤ ਦੇ ਅਨੁਸਾਰ ਨਵੇਂ ...
ਸਿਡਨੀ, 30 ਸਤੰਬਰ (ਹਰਕੀਰਤ ਸਿੰਘ ਸੰਧਰ)-ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ਵਿਚ ਮੈਟਰੋ ਕਬੱਡੀ ਕਲੱਬ ਵਲੋਂ ਸਿਡਨੀ ਵਿਚ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੌਰਾਨ ਅਥਲੈਟਿਕਸ, ਫੁੱਟਬਾਲ, ਵਾਲੀਬਾਲ ਆਦਿ ਦੇ ਮੈਚ ਵੀ ਕਰਵਾਏ ਗਏ ¢ ਪ੍ਰਬੰਧਕ ਗੋਗੀ ...
ਐਡੀਲੇਡ, 30 ਸਤੰਬਰ (ਗੁਰਮੀਤ ਸਿੰਘ ਵਾਲੀਆਂ)-ਐਡੀਲੇਡ ਓੁਮਨੀ ਫੰਕਸ਼ਨ ਹਾਲ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਦੀਪ ਘੁੁਮਾਣ ਨੇ ਵੱਡੀ ਗਿਣਤੀ 'ਚ ਪ੍ਰਮੁੱਖ ਸ਼ਖਸੀਅਤਾਂ ਦੇ ਪੁੱਜਣ 'ਤੇ ਧੰਨਵਾਦ ਕਰਦਿਆਂ ਸ਼ਹੀਦ ਦੇ ...
ਟੋਰਾਂਟੋ, 30 ਸਤੰਬਰ (ਹਰਜੀਤ ਸਿੰਘ ਬਾਜਵਾ)-ਗੁਰੂ ਨਾਨਕ ਕਮਿਉਨਿਟੀ ਸਰਵਿਸਿਜ਼ ਫਾਂਊਾਡੇਸ਼ਨ ਆਫ ਕੈਨੇਡਾ ਵਲੋਂ ਟੋਰਾਂਟੋ ਆਟੋ ਸਪੋਰਟਸ ਕਲੱਬ ਦੇ ਸਹਿਯੋਗ ਨਾਲ 23ਵੀਂ ਸਾਲਾਨਾ ਗੁਰੂ ਨਾਨਕ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ ਮਿਸੀਸਾਗਾ ਦੇ 'ਪਾਲ ਕੌਫੀ ਪਾਰਕ' ...
ਮੈਲਬੋਰਨ, 30 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਰੰਗਮੰਚਕਾਰੀ ਮਲਟੀਕਲਚਰਲ ਥੀਏਟਰ ਗਰੁੱਪ ਵਲੋਂ ਮੈਲਬੋਰਨ ਦੇ ਵੱਖ-ਵੱਖ ਇਲਾਕਿਆਂ 'ਚ ਫਰੰਗੀਆ ਦੀ ਨੂੰ ਹ ਨਾਂਮੀ ਨਾਟਕ ਦਾ ਮੰਚਨ ਕੀਤਾ ਗਿਆ¢ ਇਹ ਨਾਟਕ ਸਮਾਜ 'ਚ ਘਰੇਲੂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਆਮ ਲੋਕਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX