ਕਰਨਾਲ, 30 ਸਤੰਬਰ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹਾ ਪ੍ਰਸ਼ਾਸਨ ਨੇ ਗੈਂਗਸਟਰ ਦਲੇਰ ਕੋਟੀਆ ਦੇ ਕਸਬਾ ਅਸੰਧ ਸਥਿਤ ਮਕਾਨ ਨੂੰ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਢਾਹ ਦਿੱਤਾ | ਦੱਸਣਯੋਗ ਹੈ ਕਿ ਦਲੇਰ ਕੋਟੀਆ ਇਸ ਵੇਲੇ ਵਿਦੇਸ਼ ਵਿਚ ਰਹਿ ਰਿਹਾ ਹੈ | ਡੀ. ਸੀ. ਕਰਨਾਲ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਯੋਜਨਾਕਾਰ ਆਰ. ਐੱਸ. ਬਾਠ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਜੀ. ਸੀ. ਬੀ. ਦੀ ਮਦਦ ਨਾਲ ਗੈਂਗਸਟਰ ਦਲੇਰ ਕੋਟੀਆ ਦੇ ਘਰ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ | ਇਸ ਮੌਕੇ ਦਲੇਰ ਕੋਟੀਆ ਦੀ ਛੋਟੀ ਭੈਣ ਕਰਮਜੀਤ ਦੇ ਨਾਲ ਕੁਝ ਵਕੀਲ ਵੀ ਆਏ ਹੋਏ ਸਨ, ਜਿਨ੍ਹਾਂ ਨੇ ਉਪਰੋਕਤ ਕਾਰਵਾਈ ਨੂੰ ਨਿਯਮਾਂ ਦੇ ਉਲਟ ਦੱਸਦਿਆਂ ਕਿਹਾ ਕਿ ਸਰਕਾਰ ਇਸ ਮਕਾਨ ਨੂੰ ਜ਼ਬਰਦਸਤੀ ਢਾਹ ਰਹੀ ਹੈ, ਜਦਕਿ ਇਹ ਘਰ ਦਲੇਰ ਦਾ ਨਹੀਂ ਸਗੋਂ ਉਸ ਦੀ ਭੈਣ ਅਤੇ ਮਾਂ ਦਾ ਹੈ | ਇਸ ਦੌਰਾਨ ਭੈਣ ਕਰਮਜੀਤ ਡੀ. ਟੀ. ਪੀ. ਦੇ ਸਾਹਮਣੇ ਮਿੰਨਤਾਂ ਵੀ ਕਰਦੀ ਰਹੀ, ਪਰ ਪ੍ਰਸ਼ਾਸਨ ਨੇ ਉਸ ਦੀ ਇਕ ਨਾ ਸੁਣੀ | ਇਸ ਮੌਕੇ ਡੀ. ਟੀ. ਪੀ. ਨੇ ਸਿਰਫ਼ ਇਕ ਗੱਲ ਕਹੀ ਕਿ ਇਹ ਮਕਾਨ ਬਿਨਾਂ ਮਨਜ਼ੂਰੀ ਤੋਂ ਬਣਾਇਆ ਗਿਆ ਹੈ, ਜਿਸ ਸੰਬੰਧੀ ਪਹਿਲਾਂ ਨੋਟਿਸ ਦਿੱਤਾ ਗਿਆ ਸੀ ਅਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੌਕੇ ਕਰਮਜੀਤ ਨੇ ਦੋਸ਼ ਲਗਾਇਆ ਕਿ ਕਈ ਸਾਲ ਪਹਿਲਾਂ ਦਲੇਰ ਕੋਟੀਆ ਨੂੰ ਉਸ ਦੇ ਪਰਿਵਾਰ ਨੇ ਬੇਦਖ਼ਲ ਕਰ ਦਿੱਤਾ ਸੀ | ਇਹ ਘਰ ਉਸ ਦਾ ਜੱਦੀ ਘਰ ਹੈ, ਜਿਸ ਵਿਚ ਉਸ ਦੀ ਮਾਂ ਵੀ ਰਹਿੰਦੀ ਹੈ | ਜ਼ਿਲ੍ਹਾ ਅਧਿਕਾਰੀਆਂ ਨੇ ਬਿਨਾਂ ਕਿਸੇ ਨੋਟਿਸ ਦੇ ਇਹ ਕਾਰਵਾਈ ਕੀਤੀ ਹੈ, ਜਿਸ ਕਾਰਨ ਉਸ ਦਾ ਘਰ ਬਰਬਾਦ ਹੋ ਗਿਆ ਹੈ | ਇਸ ਮੌਕੇ ਜ਼ਿਲ੍ਹਾ ਯੋਜਨਾਕਾਰ ਆਰ. ਐੱਸ. ਬਾਠ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਇਸ ਮਕਾਨ 'ਤੇ ਨੋਟਿਸ ਚਿਪਕਾਇਆ ਗਿਆ ਸੀ | ਇਸ ਤੋਂ ਇਲਾਵਾ ਇਸ ਕਾਰਵਾਈ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਸਾਮਾਨ ਬਾਹਰ ਕੱਢਣ ਲਈ ਕਿਹਾ ਗਿਆ ਸੀ, ਪਰ ਸੰਬੰਧਤ ਘਰ ਦਾ ਸਾਮਾਨ ਵੀ ਬਾਹਰ ਨਹੀਂ ਕੱਢਿਆ ਗਿਆ | ਉਨ੍ਹਾਂ ਕਿਹਾ ਕਿ ਕਾਨੂੰਨੀ ਅਨੁਸਾਰ ਹੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ | ਜਦੋਂ ਕਾਰਵਾਈ ਨਾ ਰੁਕੀ ਤਾਂ ਦਲੇਰ ਦੀ ਭੈਣ ਮਲਬੇ ਦੇ ਢੇਰ 'ਤੇ ਬੈਠ ਕੇ ਰੌਣ ਲੱਗ ਪਈ, ਜਿਸ ਨਾਲ ਇਕ ਵਾਰ ਤਾਂ ਡੀ. ਟੀ. ਪੀ ਦੇ ਹੋਸ਼ ਉੱਡ ਗਏ |
ਇਸ ਦੌਰਾਨ ਪੁਲਿਸ ਨੇ ਕਰਮਜੀਤ ਨੂੰ ਉਥੋਂ ਪਾਸੇ ਕੀਤਾ | ਇਸ ਮੌਕੇ ਸੀ. ਆਈ. ਏ. ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਦਲੇਰ ਕੋਟੀਆ ਅਤੇ ਉਸ ਦੇ ਭਰਾ ਤਜਿੰਦਰ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਕਈ ਦਰਜਨ ਕੇਸ ਦਰਜ ਹਨ ਅਤੇ ਇਸ ਸਮੇਂ ਵੀ ਉਹ ਵਿਦੇਸ਼ਾਂ ਵਿਚ ਬੈਠ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਪ੍ਰਸ਼ਾਸਨ ਵਲੋਂ ਪੂਰੀ ਮੁਸ਼ਤੈਦੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਮੁਲਜ਼ਮ ਅਜਿਹੀ ਕਾਰਵਾਈ ਤੋਂ ਨਹੀਂ ਬਚ ਸਕਦਾ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਲੇਰ ਕੋਟੀਆ ਨੇ ਸਥਾਨਕ ਮੀਨਾਕਸ਼ੀ ਹਸਪਤਾਲ ਵਿਖੇ ਆਪਣੇ ਗੁੰਡੇ ਭੇਜ ਕੇ ਗੋਲੀਆਂ ਚਲਵਾ ਦਿੱਤੀਆਂ ਸਨ ਅਤੇ ਇਸ ਮਾਮਲੇ 'ਚ ਪ੍ਰਸ਼ਾਸਨ ਨੇ ਕਈ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਸੀ |
ਫ਼ਤਿਹਾਬਾਦ, 30 ਸਤੰਬਰ (ਹਰਬੰਸ ਸਿੰਘ ਮੰਡੇਰ) ਪਿੰਡ ਭਿਰਡਾਣਾ ਦੇ ਦਰਜਨਾਂ ਲੋਕ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਣ ਫ਼ਤਿਹਾਬਾਦ ਪੁੱਜੇ | ਟਰੱਕ ਲੈ ਕੇ ਪਹੁੰਚੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਾਰਸ਼ ਤੋਂ ਬਾਅਦ ਪਿੰਡ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ | ਕਈ ਮਕਾਨ ...
ਸਿਰਸਾ, 30 ਸਤੰਬਰ (ਭੁਪਿੰਦਰ ਪੰਨੀਵਾਲੀਆ)- ਮੀਂਹ ਤੇ ਗਰਮੀ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਹਰਿਆਣਾ ਨਾਲ ਜੁੜੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ¢ ਸਿਰਸਾ ...
ਸ਼ਾਹਬਾਦ ਮਾਰਕੰਡਾ, 30 ਸਤੰਬਰ (ਅਵਤਾਰ ਸਿੰਘ)-ਰੋਟਰੀ ਕਲੱਬ ਨੇ ਛਾਇਆ ਪ੍ਰਾਜੈਕਟ ਤਹਿਤ 25 ਸਟਰੀਟ ਵਿਕਰੇਤਾਵਾਂ ਨੂੰ ਧੁੱਪ ਅਤੇ ਮੀਂਹ ਤੋਂ ਬਚਾਉਣ ਲਈ ਛੱਤਰੀਆਂ ਵੰਡੀਆਂ ਗਈਆਂ | ਰੋਟਰੀ ਹੈੱਡ ਆਰ. ਓ. ਮਹੇਸ਼ ਗੋਇਲ ਨੇ ਦੱਸਿਆ ਕਿ ਰੋਟਰੀ ਕਲੱਬ ਸਾਲ ਵਿਚ ਕਈ ਵਾਰ ਛਾਇਆ ...
ਪਿਹੋਵਾ, 30 ਸਤੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਅੰਬਾਲਾ ਰੋਡ 'ਤੇ ਸਥਿਤ ਪਿੰਡ ਸਰਸਵਤੀ ਖੇੜਾ ਕਾਲੋਨੀ 'ਚ ਇਕ ਮਕਾਨ ਦੀ ਛੱਤ ਡਿੱਗਣ ਨਾਲ ਹੇਠਾਂ ਸੌਂ ਰਹੇ ਪਤੀ-ਪਤਨੀ ਦੀ ਮੌਤ ਹੋ ਗਈ | ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੀ ਮਦਦ ਲਈ ਮੌਕੇ 'ਤੇ ਪਹੁੰਚ ਗਏ ...
ਕਰਨਾਲ, 30 ਸਤੰਬਰ (ਗੁਰਮੀਤ ਸਿੰਘ ਸੱਗੂ)-ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਖੇਤੀ 'ਚ ਵਰਤੀ ਜਾਣ ਵਾਲੀ ਨਵੀਨਤਮ ਤਕਨੀਕ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ | ਇਸ ਲੜੀ ਤਹਿਤ ਐੈੱਮ. ਐੱਚ. ਯੂ. ਨੇ 2 ਨਵੇਂ ਡਰੋਨ ਖ਼ਰੀਦੇ ਹਨ | ਡਰੋਨ ਖੇਤੀ ...
ਯਮੁਨਾਨਗਰ, 30 ਸਤੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਸਤੰਬਰ ਦੇ ਮਹੀਨੇ ਨੂੰ ਪੋਸ਼ਣ ਮਹੀਨੇ ਵਜੋਂ ਮਨਾਇਆ ਗਿਆ | ਇਸ ਮਹੀਨੇ ਦੌਰਾਨ ਕਾਲਜ ਦੀ ਹੋਮ ਸਾਇੰਸ ਐਸੋਸੀਏਸ਼ਨ ਵਲੋਂ ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪਿ੍ੰਸੀਪਲ ਡਾ. ...
ਕਰਨਾਲ, 30 ਸਤੰਬਰ (ਗੁਰਮੀਤ ਸਿੰਘ ਸੱਗੂ)-ਵੋਕਲ ਫਾਰ ਲੋਕਲ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੇਵਾ ਪਖਵਾੜਾ ਦੇ ਤਹਿਤ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੇ ਦਿੱਤੇ ਸੱਦੇ ਦੇ ਚਲਦਿਆਂ ਅੱਜ 1 ਅਕਤੂਬਰ ਨੂੰ ਕਰਨਾਲ ਦੀ ...
ਹਰਿਆਣਾ ਕਿਸਾਨ ਮੰਚ ਤੇ ਹੋਰ ਜਥੇਬੰਦੀਆਂ ਵੱਲੋਂ ਜਲਦ ਗਿ੍ਫ਼ਤਾਰੀ ਨਾ ਹੋਣ 'ਤੇ ਤਿੱਖੇ ਅੰਦੋਲਨ ਦੀ ਦਿੱਤੀ ਚਿਤਾਵਨੀ
ਸਿਰਸਾ, 30 ਸਤੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ 'ਤੇ ਕਾਤਿਲਾਨਾ ਹਮਲਾ ਕਰਨ ਵਾਲੇ ਮੁੱਖ ਮੁਲਜ਼ਮਾਂ ਦੀ ...
ਸਿਰਸਾ, 30 ਸਤੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ 'ਤੇ ਕਾਤਿਲਾਨਾ ਹਮਲਾ ਕਰਨ ਵਾਲੇ ਮੁੱਖ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਬੈੱਡ 'ਤੇ ਐਸ.ਪੀ. ਦੇ ਦਫ਼ਤਰ ...
ਕੋਲਕਾਤਾ, 30 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਸਕੂਲ ਸਰਵਿਸ ਕਮਿਸ਼ਨ (ਐਸਐਸਸੀ) ਘੁਟਾਲਾ ਮਾਮਲੇ 'ਚ ਅੱਜ ਸੀਬੀਆਈ ਨੇ ਚਾਰਜਸੀਟ ਪੇਸ਼ ਕੀਤੀ | ਚਾਰਜਸੀਟ 'ਚ ਸਾਬਕਾ ਮੰਤਰੀ ਪਾਰਥ ਚੈਟਰਜੀ ਸਮੇਤ 16 ਬੰਦਿਆਂ ਦੇ ਨਾਂਅ ਹਨ | ਜਿਨ੍ਹਾਂ 'ਚ ਕਲਿਆਣਮਯ ਬੰਦੋਪਾਧਿਆਏ, ਐਸ.ਪੀ. ...
ਯਮੁਨਾਨਗਰ, 30 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡੀ.ਏ.ਵੀ. ਗਰਲਜ਼ ਕਾਲਜ ਦੀ ਪਿ੍ੰਸੀਪਲ ਡਾ. ਆਭਾ ਖੇਤਰਪਾਲ ਅੱਜ ਸੇਵਾ-ਮੁਕਤ ਹੋ ਗਏ | ਇਸ ਮੌਕੇ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੇ ਉਨ੍ਹਾਂ ਨੂੰ ਭਰਵੀਂ ਵਿਦਾਇਗੀ ਦਿੱਤੀ | ਕਾਲਜ ਦੇ ਸੀਨੀਅਰ ...
ਜਲੰਧਰ, 30 ਸਤੰਬਰ (ਐੱਮ.ਐੱਸ. ਲੋਹੀਆ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਨੇ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ 'ਵਿਸ਼ਵ ਦਿਲ ਦਿਵਸ' ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ | ਸੈਮੀਨਾਰ ਦੀ ਸ਼ੁਰੂਆਤ ਸਹਾਇਕ ਪ੍ਰੋ. ਸਕੂਲ ਆਫ਼ ...
ਜਲੰਧਰ, 30 ਸਤੰਬਰ (ਸ਼ਿਵ)-ਇੰਡਸਟਰੀ ਅਤੇ ਟਰੇਡਰ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸੱਦੀ ਗਈ ਮੀਟਿੰਗ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੱਪਲ ਇੰਡਸਟਰੀ ਨੂੰ ਵੱਡੀ ਰਾਹਤ ਦਿੰਦੇ ਹੋਏ ਲੱਕੜ ਨਾਲ ਬਾਇਲਰ ਚਲਾਉਣ ਵਾਲਿਆਂ ਨੂੰ ਫਿਉੂਲ ਸਟੈਗ ਟੈੱਸਟ ਕਰਵਾਉਣ ...
ਜਲੰਧਰ, 30 ਸਤੰਬਰ (ਐੱਮ. ਐੱਸ. ਲੋਹੀਆ)-ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਵਿਅਕਤੀ ਤੋਂ ਚੋਰੀਸ਼ੁਦਾ ਏ.ਸੀ., ਘਰੇਲੂ ਗੈਸ ਸਿਲੰਡਰ ਅਤੇ ਟੇਬਲ ਫੈਨ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ...
ਨਵੀਂ ਦਿੱਲੀ, 30 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਵਿਖੇ ਦਰਸ਼ਨ ਲਈ ਆਉਣ ਵਾਲੀ ਸੰਗਤ ਨੂੰ ਪੇਸ਼ ...
ਨਵੀਂ ਦਿੱਲੀ, 30 ਸਤੰਬਰ (ਬਲਵਿੰਦਰ ਸਿੰਘ ਸੋਢੀ)-ਐਨ. ਸੀ. ਆਰ. ਤੇ ਦਿੱਲੀ ਦੇ ਵਿਚ ਪ੍ਰਦੂਸ਼ਣ ਨਿਯੰਤਰਣ ਦੇ ਲਈ ਗ੍ਰੇਡਿਡ ਰਿਸਪਾਂਸ ਐਕਸ਼ਨ (ਗ੍ਰੈਪ) ਪਲਾਨ ਇਕ ਅਕਤੂਬਰ ਤੋਂ ਲਾਗੂ ਕੀਤਾ ਜਾ ਰਿਹਾ ਹੈ | ਇਹ ਪਲਾਨ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 15 ਦਿਨ ਪਹਿਲਾ ਲਾਗੂ ...
ਨਵੀਂ ਦਿੱਲੀ, 30 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਖੇ ਸਥਿਤ ਏਮਜ਼ ਹਸਪਤਾਲ ਦੇ ਨਵੇਂ ਬਣੇ ਡਾਇਰੈਕਟਰ ਡਾ. ਐਸ. ਸ੍ਰੀਨਿਵਾਸ ਨੇ ਇਕ ਸਰਕੂਲਰ ਜਾਰੀ ਕੀਤਾ ਹੈ, ਜਿਸ ਵਿਚ ਸਕਿਊਰਟੀ ਗਾਰਡ ਤੋਂ ਚਾਹ ਜਾਂ ਹੋਰ ਕੋਈ ਸਾਮਾਨ ਮੰਗਵਾਉਣ 'ਤੇ ਰੋਕ ਲਗਾਉਣ ਦਾ ਨਿਰਦੇਸ਼ ...
ਨਵੀਂ ਦਿੱਲੀ, 30 ਸਤੰਬਰ (ਬਲਵਿੰਦਰ ਸਿੰਘ ਸੋਢੀ)-ਪਟਾਕਿਆਂ ਦੇ ਸੰਬੰਧੀ ਦਿੱਲੀ ਸਰਕਾਰ ਦੇ ਵਾਤਾਵਰਣ ਵਿਭਾਗ ਦੇ ਵਲੋਂ ਦਿੱਲੀ ਵਿਚ ਪਟਾਕਿਆਂ 'ਤੇ ਰੋਕ ਲਗਾਈ ਹੋਈ ਹੈ ਜੋ ਕਿ ਇਕ ਜਨਵਰੀ ਤੱਕ ਲਾਗੂ ਰਹੇਗੀ ਇਸ ਦੇ ਨਾਲ ਹੀ ਦਿੱਲੀ ਦੇ ਨਾਲ ਲਗਦੇ ਸੀਮਾਵਰਤੀ ਇਲਾਕਿਆਂ ...
ਨਵੀਂ ਦਿੱਲੀ, 30 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਿੱਜੀ ਸਕੂਲਾਂ ਦੇ ਵਿਚ ਸੈਸ਼ਨ 2022-23 ਦੇ ਪ੍ਰਤੀ ਆਰਥਿਕ ਰੂਪ ਤੋਂ ਪਿਛਲੇ ਵਰਗ (ਈ. ਡਬਲਿਯੂ. ਐਸ.) ਵੰਚਿਤ ਵਰਗ ਅਤੇ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਦੀ ਨਰਸਰੀ ਕਲਾਸ ਤੋਂ ਲੈ ਕੇ ਪਹਿਲੀ ਕਲਾਸ ਦੀਆਂ ਖਾਲੀ ...
ਨਵੀਂ ਦਿੱਲੀ, 30 ਸਤੰਬਰ (ਬਲਵਿੰਦਰ ਸਿੰਘ ਸੋਢੀ)-ਤਿੰਨ ਬਦਮਾਸ਼ ਜੋ ਕਿ ਇਕ ਮਹੀਨਾ ਜੇਲ੍ਹ ਤੋਂ ਬਾਹਰ ਆਏ ਸਨ ਅਤੇ ਉਨ੍ਹਾਂ ਨੇ ਫਿਰ ਆਪਣਾ ਪੁਰਾਣਾ ਝਪਟਮਾਰੀ ਦਾ ਧੰਦਾ ਫਿਰ ਸ਼ੁਰੂ ਕਰਕੇ ਇਕ ਔਰਤ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਝਪਟ ਲਈ ਜਿਸ 'ਤੇ ਉਸ ਨੇ ਪੁਲਿਸ ਦੇ ਕੋਲ ...
ਨਵੀਂ ਦਿੱਲੀ, 30 ਸਤੰਬਰ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਸ਼ੋ੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮਨਜੀਤ ਸਿੰਘ ਨੂੰ ਵਧਾਈ ਦਿੱਤੀ ਹੈ ਕਿਉਂਕਿ ...
ਨਵੀਂ ਦਿੱਲੀ, 30 ਸਤੰਬਰ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪੰਜਾਬ ਤੇ ਦਿੱਲੀ ਪ੍ਰਦੇਸ਼ ਕੋ-ਆਰਡੀਨੇਟਰ ਭੁਪਿੰਦਰ ਸਿੰਘ ਖਾਲਸਾ ਨੇ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ ਹੈ | ਸ. ਖਾਲਸਾ ਨੇ ਕਿਹਾ ...
ਕਰਨਾਲ, 30 ਸਤੰਬਰ (ਗੁਰਮੀਤ ਸਿੰਘ ਸੱਗੂ)-ਇਲਾਕੇ ਦੀ ਆਸਥਾ ਦੇ ਪ੍ਰਤੀਕ ਪੱਕੇ ਪੁਲ ਧਾਮ ਮਧੂਬਨ ਵਿਖੇ ਨਵੇਂ ਫਲਾਈਓਵਰ ਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਪੱਕੇ ਪੁਲ 'ਤੇ ਨਵਾਂ ਫਲਾਈਓਵਰ ਬਣਨ ਨਾਲ ਪਿੰਡ ...
ਕਰਨਾਲ, 30 ਸਤੰਬਰ (ਗੁਰਮੀਤ ਸਿੰਘ ਸੱਗੂ)-ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਦੀ 1 ਅਕਤੂਬਰ ਨੂੰ ਹੋਣ ਵਾਲੀ ਕਰਨਾਲ ਵਰਕਰ ਕਾਨਫ਼ਰੰਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਸੂਬਾ ...
ਰਤੀਆ, 30 ਸਤੰਬਰ (ਬੇਅੰਤ ਕੌਰ ਮੰਡੇਰ)- ਖ਼ਾਲਸਾ ਤਿ੍ਸ਼ਤਾਬਦੀ ਸਰਕਾਰੀ ਕਾਲਜ ਵਿੱਚ ਆਨਲਾਈਨ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਰਤੀਆ ਵਿੱਚ ਪਲੇਸਮੈਂਟ ਅਤੇ ਕਰੀਅਰ ਕਾਊਾਸਲਿੰਗ ਸੈੱਲ ਦੇ ਤਹਿਤ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ...
ਫ਼ਤਿਹਾਬਾਦ, 30 ਸਤੰਬਰ (ਹਰਬੰਸ ਸਿੰਘ ਮੰਡੇਰ) ਵਿਜੀਲੈਂਸ ਟੀਮ ਨੇ ਕਰੋੜਾਂ ਰੁਪਏ ਦੀ ਸਰਪਲੱਸ ਜ਼ਮੀਨ ਆਪਣੇ ਚਹੇਤਿਆਂ ਦੇ ਨਾਂ ਕਰਵਾਉਣ ਦੇ ਮਾਮਲੇ ਵਿਚ ਧੋਖਾਧੜੀ ਅਤੇ ਭਿ੍ਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਫ਼ਤਿਹਾਬਾਦ ਦੇ ਤਤਕਾਲੀ ਐਸ.ਡੀ.ਐਮ. ਸਤਬੀਰ ਜਾਂਗੂ ਅਤੇ ...
ਸਿਰਸਾ, 30 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੇ ਸ਼੍ਰੀ ਦੁਰਗਾ ਮੰਦਿਰ 'ਚ ਮੰਦਿਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ ਦੀ ਦੇਖ-ਰੇਖ ਹੇਠ ਸ੍ਰੀ ਦੁਰਗਾ ਮਾਤਾ ਦੇ ਚÏਥੇ ਨਵਰਾਤਰੇ ਮÏਕੇ ਬੀਤੀ ਰਾਤ ਸਮਾਗਮ ਕਰਵਾਇਆ ਗਿਆ | ਇਸ ...
ਯਮੁਨਾਨਗਰ, 30 ਸਤੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਦੀ ਕੌਮੀ ਸੇਵਾ ਯੋਜਨਾ ਯੂਨਿਟ ਵਲੋਂ ਪੋਸ਼ਣ ਮਹੀਨੇ ਤਹਿਤ ਅੱਜ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੌਰਾਨ ਵਿਦਿਆਰਥੀਆਂ ਨੇ ਇਕ ਚਾਰਟ ਬਣਾ ਕੇ ਸੰਤੁਲਿਤ ...
ਕੋਲਕਾਤਾ, 30 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਪੰਜਾਬੀ ਸਾਹਿਤ ਸਭਾ, ਕੋਲਕਾਤਾ ਦੇ ਪ੍ਰਧਾਨ, ਗੁਰਦੁਆਰਾ ਸੰਤ ਕੁਟੀਆ ਦੇ ਸਕੱਤਰ ਅਤੇ ਜਾਨੇ-ਮਾਨੇ ਲੇਖਕ, ਕਵੀ,ਪਤੱਰਕਾਰ ਹਰਦੇਵ ਸਿੰਘ ਗਰੇਵਾਲ ਨਤਿਮ ਭੋਗ, ਕੀਰਤਨ ਅਤੇ ਅੰਤਿਮ ਅਰਦਾਸ ਅੱਜ ਗੁਰਦੁਆਰਾ ਸੰਤ ਕੁਟੀਆ 'ਚ ...
ਡੱਬਵਾਲੀ, 30 ਸਤੰਬਰ (ਇਕਬਾਲ ਸਿੰਘ ਸ਼ਾਂਤ)-ਮਾਣਯੋਗ ਸੁਪਰੀਮ ਕੋਰਟ 'ਚ ਅੱਜ ਦੇ ਹੁਕਮਾਂ ਨਾਲ ਸਮੁੱਚੇ ਅੜਿੱਕੇ ਮੁੱਕਣ ਹੋਣ ਨਾਲ ਹਰਿਆਣਵੀ ਸਿੱਖ ਪੰਥਕ ਵਜੂਦ ਦੇ ਦਹਾਕੇ ਲੰਮੇ ਸੰਘਰਸ਼ ਵਿੱਚ ਜੇਤੂ ਹੋ ਨਿੱਬੜੇ ਹਨ | ਇਸ ਸੰਘਰਸ਼ ਨੂੰ ਅੰਜਾਮ ਤੱਕ ਲਿਜਾਉਣ ਵਾਲੇ ...
ਫ਼ਤਿਹਾਬਾਦ, 30 ਸਤੰਬਰ (ਹਰਬੰਸ ਸਿੰਘ ਮੰਡੇਰ)- ਕਸਬਾ ਭੂਨਾ ਵਿਚ ਪਾਣੀ ਦੀ ਨਿਕਾਸੀ ਦਾ ਕੰਮ ਜੰਗੀ ਪੱਧਰ 'ਤੇ ਹੋਣ ਕਾਰਨ ਇਲਾਕਾ ਵਾਸੀਆਂ ਨੇ ਕਾਫ਼ੀ ਹੱਦ ਤੱਕ ਸੁੱਖ ਦਾ ਸਾਹ ਲਿਆ ਹੈ | ਸੇਮ ਨਾਲ ਪ੍ਰਭਾਵਿਤ ਜ਼ਿਆਦਾਤਰ ਕਲੋਨੀਆਂ ਵਿਚੋਂ ਪਹਿਲਾਂ ਹੀ ਪਾਣੀ ਦੀ ਨਿਕਾਸੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX