ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ
ਮਾਨਸਾ/ਬੁਢਲਾਡਾ, 30 ਸਤੰਬਰ- ਭਾਵੇਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਪਰ ਜ਼ਿਲੇ੍ਹ 'ਚ ਐਤਕੀਂ ਭਰਵੀਂ ਬਾਰਿਸ਼ ਕਾਰਨ ਫ਼ਸਲ ਦੀ ਕਟਾਈ ਦੇਰੀ ਨਾਲ ਸ਼ੁਰੂ ਹੋਵੇਗੀ | ਉਂਜ ਇਹ ਦੱਸਣਾ ਜ਼ਰੂਰੀ ਹੈ ਕਿ ਪਿਛਲੇ ਸਾਲਾਂ 'ਚ ਵੀ ਜ਼ਿਲੇ੍ਹ ਦੇ ਖ਼ਰੀਦ ਕੇਂਦਰਾਂ 'ਚ 10 ਅਕਤੂਬਰ ਦੇ ਨੇੜੇ ਤੇੜੇ ਹੀ ਜੀਰੀ ਦੀ ਆਮਦ ਹੁੰਦੀ ਹੈ | ਇਸ ਵਾਰ ਜ਼ਿਆਦਾ ਬਾਰਿਸ਼ ਹੋਣ ਕਰ ਕੇ ਕਟਾਈ ਕੁਝ ਲੇਟ ਹੋਣ ਦੀ ਸੰਭਾਵਨਾ ਹੈ | 'ਅਜੀਤ' ਦੀ ਟੀਮ ਵਲੋਂ ਵੱਖ-ਵੱਖ ਖ਼ਰੀਦ ਕੇਂਦਰਾਂ ਦਾ ਦੌਰਾ ਕਰਨ 'ਤੇ ਪਾਇਆ ਕਿ ਬਹੁਤੀਆਂ ਮੰਡੀਆਂ ਦੀ ਸਫ਼ਾਈ ਆਦਿ ਹੋ ਚੁੱਕੀ ਹੈ | ਮੀਂਹ ਪੈਣ ਕਾਰਨ ਕੁਝ ਖ਼ਰੀਦ ਕੇਂਦਰਾਂ ਦਾ ਮਾੜਾ ਹਾਲ ਹੋਇਆ ਪਿਆ ਹੈ | ਪੇਂਡੂ ਖੇਤਰਾਂ ਦੇ ਕੇਂਦਰਾਂ 'ਚ ਬਿਜਲੀ ਦੇ ਪ੍ਰਬੰਧ ਨਹੀਂ ਕੀਤੇ ਗਏ ਅਤੇ ਪਖਾਨੇ ਆਦਿ ਵੀ ਨਹੀਂ ਬਣਾਏ ਗਏ | ਮਾਰਕਿਟ ਕਮੇਟੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ਸਲ ਦੀ ਆਮਦ ਹੁੰਦਿਆਂ ਹੀ ਸਾਰੇ ਪ੍ਰਬੰਧ ਕਰ ਦਿੱਤੇ ਜਾਣਗੇ | ਉਨ੍ਹਾਂ ਦਾ ਤਰਕ ਹੈ ਕਿ ਪਿੰਡੋਂ ਬਾਹਰ ਕੇਂਦਰ ਹੋਣ ਕਰ ਕੇ ਉਸ ਤੋਂ ਪਹਿਲਾਂ ਚੋਰੀ ਆਦਿ ਹੋਣ ਦਾ ਡਰ ਰਹਿੰਦਾ ਹੈ | ਜਾਣਕਾਰੀ ਅਨੁਸਾਰ ਜ਼ਿਲੇ੍ਹ 'ਚ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਭੀਖੀ, ਬਰੇਟਾ ਤੇ ਬੋਹਾ ਮੁੱਖ ਯਾਰਡਾਂ ਸਮੇਤ 117 ਪੱਕੇ ਖ਼ਰੀਦ ਕੇਂਦਰ ਹਨ ਜਦਕਿ ਇਨ੍ਹੀਂ ਦਿਨੀਂ ਆਰਜ਼ੀ ਕੇਂਦਰ ਬਣਾਉਣ ਲਈ ਦਰਖ਼ਾਸਤਾਂ ਆ ਰਹੀਆਂ ਹਨ ਅਤੇ ਅਗਲੇ ਦਿਨਾਂ 'ਚ ਆਰਜ਼ੀ ਖ਼ਰੀਦ ਕੇਂਦਰ ਵੀ ਬਣਾਏ ਜਾਣਗੇ | ਮਾਰਕਿਟ ਕਮੇਟੀ ਮਾਨਸਾ ਦੇ ਸਕੱਤਰ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਕਮੇਟੀ ਅਧੀਨ 38 ਖ਼ਰੀਦ ਕੇਂਦਰ ਹਨ ਅਤੇ ਸਾਰੇ ਪ੍ਰਬੰਧ ਮੁਕੰਮਲ ਹਨ | ਉਨ੍ਹਾਂ ਦੱਸਿਆ ਕਿ ਝੋਨੇ ਦੀ ਆਮਦ ਅਕਤੂਬਰ ਦੇ ਦੂਸਰੇ ਹਫ਼ਤੇ ਹੀ ਹੋਵੇਗੀ |
ਬੁਢਲਾਡਾ-ਇਸ ਖੇਤਰ ਅੰਦਰ ਵੀ ਮੰਡੀ ਬੋਰਡ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਤੇ ਮੁਲਾਜ਼ਮ ਪ੍ਰਬੰਧਾਂ ਦੀ ਦੇਖ-ਰੇਖ ਚ ਜੁਟ ਗਏ ਹਨ | ਮਾਰਕਿਟ ਕਮੇਟੀ ਬੁਢਲਾਡਾ ਅਧੀਨ ਪੈਂਦੇ ਮੁੱਖ ਯਾਰਡ ਬੁਢਲਾਡਾ ਸਮੇਤ ਕੁੱਲ 19 ਖ਼ਰੀਦ ਕੇਂਦਰਾਂ 'ਤੇ ਜੀਰੀ ਦੀ ਆਮਦ ਅਤੇ ਉਸ ਦੀ ਖ਼ਰੀਦ ਲਈ ਲੋੜੀਂਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਮਨਮੋਹਨ ਸਿੰਘ ਫਫੜੇ ਨੇ ਦੱਸਿਆ ਕਿ ਇਸ ਮਾਰਕਿਟ ਕਮੇਟੀ ਅਧੀਨ ਸਮੁੱਚੇ ਕੇਂਦਰਾਂ ਲਈ ਖ਼ਰੀਦ ਨਿਗਰਾਨ ਵਜੋਂ ਲੋੜੀਂਦੇ ਮੁਲਾਜ਼ਮ ਨਿਯੁਕਤ ਕਰਨ ਤੋਂ ਇਲਾਵਾ ਸਫ਼ਾਈ, ਬਿਜਲੀ, ਪੀਣ ਵਾਲੇ ਪਾਣੀ, ਛਾਂ ਅਤੇ ਹੋਰ ਜ਼ਰੂਰਤਾਂ ਦਾ ਕੰਮ ਮੁਕੰਮਲ ਕਰ ਲਿਆ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ 'ਚ ਸੁੱਕੀ ਤੇ ਸਾਫ਼ ਜਿਨਸ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ 'ਚ ਕੋਈ ਪ੍ਰੇਸ਼ਾਨੀ ਨਾ ਆ ਸਕੇ | ਉਨ੍ਹਾਂ ਦੱਸਿਆ ਕਿ ਮੁੱਖ ਯੀਰੀ ਯਾਰਡ ਬੁਢਲਾਡਾ ਵਿਖੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਨਵੇਂ ਬਾਥਰੂਮ ਤੇ ਪਖਾਨੇ ਬਣਾਏ ਗਏ ਹਨ |
ਖ਼ਰੀਦ ਕੇਂਦਰਾਂ 'ਚ ਨਹੀਂ ਸਫ਼ਾਈ ਦਾ ਢੁਕਵਾਂ ਪ੍ਰਬੰਧ
ਬਰੇਟਾ ਤੋਂ ਪਾਲ ਸਿੰਘ ਮੰਡੇਰ ਅਨੁਸਾਰ-ਸਥਾਨਕ ਅਨਾਜ ਮੰਡੀ 'ਚ ਭਾਵੇਂ ਬਾਸਮਤੀ ਕਿਸਮ ਟਾਂਵੀਂ-ਟਾਂਵੀਂ ਆਉਣੀ ਸ਼ੁਰੂ ਹੋ ਗਈ ਅਤੇ ਪ੍ਰਾਈਵੇਟ ਖ਼ਰੀਦਦਾਰ ਖ਼ਰੀਦ ਰਹੇ ਹਨ ਪਰ ਪੀ.ਆਰ. ਕਿਸਮਾਂ ਦੀ ਆਮਦ ਅਜੇ ਤੱਕ ਨਹੀਂ ਹੋਈ | ਖ਼ਰੀਦ ਪ੍ਰਬੰਧ ਪੂਰੀ ਤਰ੍ਹਾਂ ਖੋਖਲੇ ਹਨ ਕਿਉਂਕਿ ਮੰਡੀ ਦੇ ਕਿਸੇ ਵੀ ਖ਼ਰੀਦ ਕੇਂਦਰ ਵਿਚ ਅਜੇ ਤੱਕ ਨਾ ਤਾਂ ਪੁਖ਼ਤਾ ਸਫ਼ਾਈ ਕੀਤੀ ਗਈ ਹੈ ਤੇ ਨਾ ਹੀ ਲਾਈਟਾਂ, ਪਖਾਨੇ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ | ਖ਼ਰੀਦ ਕੇਂਦਰ ਅਵਾਰਾ ਪਸ਼ੂਆਂ ਦੇ ਰੈਣ-ਬਸੇਰਾ ਬਣ ਚੁੱਕੇ ਹਨ, ਜਿਸ ਕਾਰਨ ਖ਼ਰੀਦ ਕੇਂਦਰਾਂ ਵਿਚ ਸਫ਼ਾਈ ਦਾ ਬੁਰਾ ਹਾਲ ਹੈ |
ਭੀਖੀ/ਬਰੇਟਾ, 30 ਸਤੰਬਰ (ਗੁਰਿੰਦਰ ਸਿੰਘ ਔਲਖ/ਪਾਲ ਸਿੰਘ ਮੰਡੇਰ)- ਭਾਰਤ ਸਰਕਾਰ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਰਾਜ ਦੀਆਂ 10 ਸ਼ਹਿਰੀ ਸਥਾਨਕ ਸੰਸਥਾਵਾਂ 'ਚ ਜ਼ਿਲ੍ਹੇ ਦੀ ਨਗਰ ਕੌਂਸਲ ਬਰੇਟਾ ਤੇ ਨਗਰ ਪੰਚਾਇਤ ਭੀਖੀ ਨੂੰ ਇਸ ਪੁਰਸਕਾਰ ਲਈ ...
ਮਾਨਸਾ, 30 ਸਤੰਬਰ (ਸੱਭਿ.ਪ੍ਰਤੀ.)- ਸ੍ਰੀ ਰਾਮ ਨਾਟਕ ਕਲੱਬ ਮਾਨਸਾ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ 6ਵੇਂ ਦਿਨ ਦਾ ਉਦਘਾਟਨ ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਕੁਮਾਰ ਬਾਂਸਲ ਨੇ ਕੀਤਾ | ਸ੍ਰੀ ਰਾਮ ਚੰਦਰ ਜੀ ਵਲੋਂ ਅਯੁੱਧਿਆ ਨੂੰ ਛੱਡ ਕੇ ਬਨਵਾਸ 'ਤੇ ਜਾਣ ਦੀ ...
ਮਾਨਸਾ, 30 ਸਤੰਬਰ (ਰਾਵਿੰਦਰ ਸਿੰਘ ਰਵੀ)- ਹਫ਼ਤਾ ਪਹਿਲਾਂ ਪਈ ਭਰਵੀਂ ਬਾਰਸ਼ ਨੇ ਮਾਨਸਾ ਵਾਸੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ | ਗਲੀਆਂ, ਮੁਹੱਲਿਆਂ 'ਚ ਹਾਲੇ ਵੀ ਪਾਣੀ ਖੜ੍ਹਾ ਹੈ | ਸੀਵਰੇਜ ਦੇ ਮੈਨਹੋਲਾਂ 'ਚੋਂ ਰਿਸਦਾ ਗੰਦੇ ਪਾਣੀ ਦੀ ਬਦਬੂ ਨਾਲ ਰਾਹਗੀਰ ...
ਬੁਢਲਾਡਾ, 30 ਸਤੰਬਰ (ਸਵਰਨ ਸਿੰਘ ਰਾਹੀ)- ਭੀਖੀ ਤੋਂ ਮੂਣਕ ਤੱਕ ਬਣ ਰਹੇ ਰਾਸ਼ਟਰੀ ਰਾਜ ਮਾਰਗ 148-ਬੀ ਦੇ ਰਾਹ 'ਚ ਪੈਂਦੇ ਬੁਢਲਾਡਾ ਸ਼ਹਿਰ ਵਿਖੇ ਨਿਰਮਾਣ ਅਧੀਨ 2 ਫਲਾਈ ਓਵਰ ਬਿ੍ਜ ਪੁਲਾਂ ਦੇ ਕਈ ਮਹੀਨਿਆਂ ਤੋਂ ਬੰਦ ਪਏ ਨਿਰਮਾਣ ਕਾਰਜ ਕਰ ਕੇ ਲੋਕਾਂ ਨੂੰ ਭਾਰੀ ...
ਮਾਨਸਾ, 30 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਟਰੱਕ ਓਪਰੇਟਰ ਯੂਨੀਅਨ ਵਲੋਂ ਇੱਥੇ ਯੂਨੀਅਨ ਦੀ ਢੋਆ-ਢੁਆਈ ਦੇ ਟੈਂਡਰ ਲੈਣ ਵਾਲੇ ਠੇਕੇਦਾਰ ਦੀ ਘਰ ਅੱਗੇ ਸਵੇਰੇ 9 ਵਜੇ ਤੋਂ ਦੇਰ ਸ਼ਾਮ ਤੱਕ ਰੋਸ ਧਰਨਾ ਲਗਾਇਆ ਗਿਆ | ਉਨ੍ਹਾਂ ਦਾ ਦੋਸ਼ ਹੈ ਕਿ ਸੰਬੰਧਿਤ ...
ਮਾਨਸਾ/ਭੀਖੀ, 30 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ ਗੁਰਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਪੰਜਾਬ ਵਲੋਂ 2018-19 ਲਈ ਐਲਾਨੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ 'ਚ 2 ਸਨਮਾਨ ਜ਼ਿਲ੍ਹੇ ਨਾਲ ਸਬੰਧਿਤ ਸਾਹਿਤਕਾਰਾਂ ਦੇ ਹਿੱਸੇ ਵੀ ਆਏ ਹਨ | ਪਟਿਆਲਾ ਵਿਖੇ ਰੈਣ ਬਸੇਰਾ ...
ਗੁਰਿੰਦਰ ਸਿੰਘ ਔਲਖ ਭੀਖੀ, 30 ਸਤੰਬਰ-ਆਬਾਦੀ ਅੰਦਰ ਖੁੱਲੇ੍ਹ ਸ਼ਰਾਬ ਦੇ ਠੇਕੇ ਜਿੱਥੇ ਸਮਾਜ ਅਤੇ ਬੱਚਿਆਂ 'ਤੇ ਮਾੜਾ ਪ੍ਰਭਾਵ ਪਾ ਰਹੇ ਨੇ ਉੱਥੇ ਹੀ ਇਨ੍ਹਾਂ ਠੇਕਿਆਂ ਕੋਲ ਰਹਿੰਦੇ ਬਾਸ਼ਿੰਦਿਆਂ ਦੀ ਸ਼ਾਂਤੀ ਭੰਗ ਹੋਣ ਦੇ ਨਾਲ ਨਾਲ ਉਨ੍ਹਾਂ ਲਈ ਸਿਰਦਰਦੀ ਬਣੇ ਹੋਏ ...
ਝੁਨੀਰ, 30 ਸਤੰਬਰ (ਰਮਨਦੀਪ ਸਿੰਘ ਸੰਧੂ)-ਤਰਕਸ਼ੀਲ ਸੁਸਾਇਟੀ ਇਕਾਈ ਝਨੀਰ ਵਲੋਂ ਕੈਪਟਨ ਗੁਲਾਬ ਸਿੰਘ ਦੀ ਅਗਵਾਈ 'ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ ਵਿਖੇ ਕਰਵਾਇਆ ਗਿਆ | ਭਗਤ ਸਿੰਘ ਦੇ ਜੀਵਨ ਅਤੇ ...
ਬੁਢਲਾਡਾ, 30 ਸਤੰਬਰ (ਸਵਰਨ ਸਿੰਘ ਰਾਹੀ)- ਉੱਘੇ ਸਿੱਖ ਇਤਿਹਾਸ ਖੋਜਕਾਰ ਤੇ ਲੇਖਕ ਪਿ੍ੰਸੀਪਲ ਜਗਜੀਤ ਸਿੰਘ ਔਲਖ ਵਲੋਂ ਆਪਣੀ ਬਜ਼ੁਰਗ ਅਵਸਥਾ ਨੂੰ ਧਿਆਨ 'ਚ ਰੱਖਦਿਆਂ ਆਪਣਾ ਸਾਹਿਤਕ ਪੁਸਤਕ ਭੰਡਾਰ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਲਈ ਭੇਟ ਕਰ ਦਿੱਤਾ ...
ਮਾਨਸਾ, 30 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸ਼ਹਿਰ ਦੇ ਨਿੱਜੀ ਹਸਪਤਾਲ 'ਚ ਮਿਆਦ ਲੰਘਾ ਚੁੱਕੀ ਦਵਾਈਆਂ ਦੀ ਮਿਤੀ ਮਿਟਾਉਣ ਦੀ ਹੋ ਰਹੀ ਵੀਡੀਓ ਵਾਇਰਲ ਤੋਂ ਬਾਅਦ ਐਡਵੋਕੇਟ ਗੁਰਲਾਭ ਸਿੰਘ ਮਾਹਲ ਵਲੋਂ ਸ਼ਿਕਾਇਤ ਐਸ.ਐਸ.ਪੀ. ਤੇ ਸਿਵਲ ਸਰਜਨ ਮਾਨਸਾ ਨੂੰ ...
ਝੁਨੀਰ, 30 ਸਤੰਬਰ (ਨਿ. ਪ. ਪ.)- ਨੇੜਲੇ ਪਿੰਡ ਜੌੜਕੀਆਂ ਦੇ ਆਂਗਣਵਾੜੀ ਕੇਂਦਰ ਵਿਖੇ ਸੁਪਰਵਾਈਜ਼ਰ ਅਮਰਜੀਤ ਕੌਰ ਵਲੋਂ ਲਾਭਪਾਤਰੀਆ ਨੂੰ ਪੌਸ਼ਟਿਕ ਆਹਾਰ ਖ਼ੁਰਾਕ ਬਾਰੇ ਜਾਣਕਾਰੀ ਦਿੱਤੀ ਅਤੇ ਭੋਜਨ 'ਚ ਖ਼ੁਰਾਕੀ ਤੱਤਾਂ ਦੀ ਅਤੇ ਸਰੀਰ ਲਈ ਪੋਸ਼ਣ ਦੇ 5 ਸੂਤਰਾਂ ...
ਮਾਨਸਾ, 30 ਸਤੰਬਰ (ਸੱਭਿ.ਪ੍ਰਤੀ.)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਪੁਸ਼ਾਕਾਂ ਪਹਿਨ ਕੇ 'ਏਕਲ ਨਾਚ ਮੁਕਾਬਲੇ' 'ਚ ਭਾਗ ਲਿਆ ਗਿਆ | ਪਿੰ੍ਰਸੀਪਲ ਵਿਨੋਦ ਰਾਣਾ ਨੇ ਕਿਹਾ ਕਿ ਨਾਚ ਸਰੀਰਕ ਅਤੇ ਮਾਨਸਿਕ ...
ਜੋਗਾ, 30 ਸਤੰਬਰ (ਮਨਜੀਤ ਸਿੰਘ ਘੜੈਲੀ)- ਭਾਰਤੀ ਸਟੇਟ ਬੈਂਕ ਮਾਨਸਾ ਵਲੋਂ ਪਿੰਡ ਬੁਰਜ ਰਾਠੀ ਵਿਖੇ ਦੁਧਾਰੂ ਮੱਝਾਂ ਦੇ ਸਬੰਧੀ ਲੋਨ ਮੇਲਾ ਲਗਾਇਆ ਗਿਆ | ਇਸ ਮੇਲੇ ਦੌਰਾਨ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਹਿੱਸਾ ਲਿਆ | ਇਸ ਮੌਕੇ ਫ਼ੀਲਡ ਅਫ਼ਸਰ ਨਿਰਪਾਲ ਸਿੰਘ ...
ਜੋਗਾ, 30 ਸਤੰਬਰ (ਹਰਜਿੰਦਰ ਸਿੰਘ ਚਹਿਲ)- ਯੁਵਕ ਸੇਵਾਵਾਂ ਵਿਭਾਗ ਵਲੋਂ ਪਿੰਡ ਅਕਲੀਆ ਵਿਖੇ ਮਾਤਾ ਗੁਰਤੇਜ ਕੌਰ ਖਰੌੜ ਵੈੱਲਫੇਅਰ ਸੁਸਾਇਟੀ ਅਤੇ ਫ਼ਤਿਹ ਸਿਖਲਾਈ ਗਰੁੱਪ ਦੇ ਸਹਿਯੋਗ ਨਾਲ ਦੌੜ ਮੁਕਾਬਲਾ ਕਰਵਾਇਆ ਗਿਆ ਅਤੇ ਬੂਟੇ ਲਗਾਏ ਗਏ | ਮੁੱਖ ਮਹਿਮਾਨ ਵਜੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX