• ਤਕਨਾਲੋਜੀ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਏਗਾ 5ਜੀ-ਮੋਦੀ
• ਬਦਲ ਜਾਏਗੀ ਇੰਟਰਨੈੱਟ ਦੀ ਦੁਨੀਆ • 13 ਸ਼ਹਿਰਾਂ 'ਚ ਸ਼ੁਰੂ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 1 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ 'ਚ ਇੰਡੀਆ ਮੋਬਾਈਲ ਕਾਂਗਰਸ ਦੇ ਮੰਚ ਤੋਂ ਦੇਸ਼ 'ਚ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ | ਦਿੱਲੀ ਦੇ ਪ੍ਰਗਤੀ ਮੈਦਾਨ 'ਚ ਟੈਲੀਕਾਮ ਦੇ ਸਭ ਤੋਂ ਵੱਡੇ ਸਮਾਗਮ 'ਇੰਡੀਅਨ ਮੋਬਾਈਲ ਕਾਂਗਰਸ' ਜੋ ਕਿ 4 ਦਿਨਾਂ ਤੱਕ ਚਲੇਗਾ, 'ਚ 5ਜੀ ਸੇਵਾਵਾਂ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਵਜੋਂ 13 ਸ਼ਹਿਰਾਂ 'ਚ ਇਹ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਦਕਿ ਸਾਲ 2023 ਤੱਕ ਇਸ ਦਾ ਵਿਸਥਾਰ ਪੂਰੇ ਦੇਸ਼ 'ਚ ਕੀਤੇ ਜਾਣ ਦੀ ਯੋਜਨਾ ਹੈ | ਇਸ ਮੌਕੇ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ 8 ਸ਼ਹਿਰਾਂ 'ਚ 5ਜੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ, ਜਿਸ 'ਚ ਦਿੱਲੀ, ਮੁੰਬਈ, ਚੇਨਈ, ਵਾਰਾਨਸੀ, ਬੈਂਗਲੁਰੂ, ਹੈਦਰਾਬਾਦ ਅਤੇ ਸਿਲੀਗੁੜੀ ਹੈ ਜਦਕਿ ਰਿਲਾਇੰਸ ਵਲੋਂ ਇਹ ਸੇਵਾਵਾਂ 5 ਸ਼ਹਿਰਾਂ 'ਚ ਮੁਹੱਈਆ ਕਰਵਾਈਆਂ ਜਾਣਗੀਆਂ | ਪ੍ਰਧਾਨ ਮੰਤਰੀ ਨੇ 5ਜੀ ਸੇਵਾਵਾਂ ਨੂੰ ਨਵੇਂ ਯੁੱਗ ਦੀ ਸ਼ੁਰੂਆਤ ਦੱਸਦਿਆਂ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ | ਉਨ੍ਹਾਂ 5ਜੀ ਸੇਵਾਵਾਂ ਸ਼ੁਰੂ ਹੋਣ ਨੂੰ ਨਵਾਂ ਇਤਿਹਾਸ ਸਿਰਜਣ ਨਾਲ ਤੁਲਨਾ ਕਰਦਿਆਂ ਕਿਹਾ ਕਿ 2ਜੀ, 3ਜੀ, 4ਜੀ ਦੇ ਸਮੇਂ ਭਾਰਤ ਤਕਨਾਲੋਜੀ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਰਿਹਾ ਹੁਣ ਨਵਾਂ ਭਾਰਤ ਤਕਨਾਲੋਜੀ ਦਾ ਸਿਰਫ ਖਪਤਕਾਰ ਬਣ ਕੇ ਨਹੀਂ ਰਹੇਗਾ ਸਗੋਂ ਤਕਨਾਲੋਜੀ ਦੇ ਵਿਕਾਸ 'ਚ ਸਰਗਰਮ ਭੂਮਿਕਾ ਨਿਭਾਏਗਾ | ਉਨ੍ਹਾਂ ਕਿਹਾ ਕਿ ਭਵਿੱਖ ਦੀ ਵਾਇਰਲੈੱਸ ਤਕਨਾਲੋਜੀ ਨੂੰ ਡਿਜ਼ਾਈਨ ਕਰਨ ਅਤੇ ਉਸ ਨਾਲ ਜੁੜੇ ਉਤਪਾਦਨ ਕਰਨ 'ਚ ਭਾਰਤ ਦੀ ਵੱਡੀ ਭੂਮਿਕਾ ਹੋਵੇਗੀ | ਪ੍ਰਧਾਨ ਮੰਤਰੀ ਨੇ 5ਜੀ ਸੇਵਾਵਾਂ ਦੇ ਨਾਲ ਡਿਜੀਟਲ ਇੰਡੀਆ ਨੂੰ ਜੋੜਦਿਆਂ ਕਿਹਾ ਕਿ ਕੁਝ ਲੋਕ ਸਮਝਦੇ ਹਨ ਕਿ ਡਿਜੀਟਲ ਇੰਡੀਆ ਸਿਰਫ ਇਕ ਸਰਕਾਰੀ ਯੋਜਨਾ ਹੈ, ਪਰ ਇਹ ਦੇਸ਼ 'ਚ ਵਿਕਾਸ ਦਾ ਵੱਡਾ ਨਜ਼ਰੀਆ ਹੈ, ਜਿਸ ਦਾ ਮਕਸਦ ਉਸ ਤਕਨਾਲੋਜੀ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ, ਜੋ ਲੋਕਾਂ ਲਈ ਉਨ੍ਹਾਂ ਨਾਲ ਜੁੜ ਕੇ ਕੰਮ ਕਰੇ |
ਅਕਾਸ਼ ਅੰਬਾਨੀ ਨੇ ਦਿੱਤਾ ਡੈਮੋ
ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਜੀਓ ਪੈਵੇਲੀਅਨ 'ਚ ਪ੍ਰਦਰਸ਼ਿਤ 5ਜੀ ਉਤਪਾਦਾਂ ਦਾ ਵੀ ਮੁਆਇਨਾ ਕੀਤਾ | ਰਿਲਾਇੰਸ ਜੀਓ ਦੇ ਚੇਅਰਮੈਨ ਅਕਾਸ਼ ਅੰਬਾਨੀ ਖੁਦ ਪ੍ਰਧਾਨ ਮੰਤਰੀ ਨੂੰ ਡੈਮੋ ਦਿੰਦੇ ਨਜ਼ਰ ਆਏ ਜਦਕਿ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਪਿੱਛੇ ਖੜ੍ਹੇ ਨਜ਼ਰ ਆਏ | ਜੀਓ ਨੇ 5ਜੀ ਨਾਲ 4 ਸਕੂਲਾਂ ਨੂੰ ਜੋੜਿਆ, ਜਿਸ 'ਚ ਮੁੰਬਈ ਦੇ ਇਕ ਸਕੂਲ ਦੇ ਅਧਿਆਪਕ ਨੂੰ 3 ਵੱਖ-ਵੱਖ ਥਾਵਾਂ 'ਤੇ ਵਿਦਿਆਰਥੀਆਂ ਨੂੰ ਪੜ੍ਹਾਇਆ | ਅਹਿਮਦਾਬਾਦ ਦੇ ਇਕ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਮੋਦੀ ਨਾਲ ਗੱਲ ਵੀ ਕੀਤੀ | ਵੋਡਾਫੋਨ ਨੇ ਵੀ 5ਜੀ ਦੀ ਵਰਤੋਂ ਦਿਖਾਉਂਦਿਆਂ ਦਿੱਲੀ ਮੈਟਰੋ ਦੀ ਇਕ ਬਣ ਰਹੀ ਸੁਰੰਗ 'ਚ ਕੰਮ ਕਰ ਰਹੇ ਮਜ਼ਦੂਰਾਂ ਦੀ ਸੁਰੱਖਿਆ ਸੰਬੰਧੀ ਡੈਮੋ ਦਿੱਤਾ ਜਿਸ ਦਾ ਪ੍ਰਧਾਨ ਮੰਤਰੀ ਨੇ ਮਜ਼ਦੂਰਾਂ ਨਾਲ ਗੱਲ ਵੀ ਕੀਤੀ | ਜਦਕਿ ਏਅਰਟੈੱਲ ਨੇ ਉੱਤਰ ਪ੍ਰਦੇਸ਼ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ | ਉਨ੍ਹਾਂ 'ਚੋਂ ਇਕ ਵਿਦਿਆਰਥੀ ਨੇ ਹੋਲੋਗ੍ਰਾਮ ਰਾਹੀਂ ਮੌਕੇ 'ਤੇ ਆਪਣੇ ਤਜਰਬੇ ਪ੍ਰਧਾਨ ਮੰਤਰੀ ਨਾਲ ਸਾਂਝੇ ਕੀਤੇ |
ਮੋਦੀ ਨੇ ਸਵੀਡਨ 'ਚ ਰਿਮੋਟ ਨਾਲ ਚਲਾਈ ਕਾਰ
ਪ੍ਰਧਾਨ ਮੰਤਰੀ ਨੇ ਲਾਂਚ ਦੇ ਸਮੇਂ ਨਵੀਂ ਦਿੱਲੀ 'ਚ ਬੈਠ ਕੇ ਯੂਰਪ 'ਚ ਮੌਜੂਦ ਇਕ ਕਾਰ ਦਾ ਰਿਮੋਟ ਟੈਸਟ ਕੀਤਾ। ਇਸ ਸੰਬੰਧ 'ਚ ਸਾਹਮਣੇ ਆਏ ਇਕ ਵੀਡੀਓ 'ਚ ਮੋਦੀ ਆਪਣੇ ਸਾਹਮਣੇ ਲੱਗੇ ਸਟੀਅਰਿੰਗ ਨਾਲ ਕਾਰ ਨੂੰ ਕੰਟਰੋਲ ਕਰ ਰਹੇ ਹਨ ਜਦਕਿ ਸਾਹਮਣੇ ਲੱਗੀ ਸਕਰੀਨ 'ਤੇ ਕਾਰ ਦੇ ਪਹੀਆਂ ਦੀ ਮੂਵਮੈਂਟ ਨਜ਼ਰ ਆ ਰਹੀ ਹੈ। ਉਨ੍ਹਾਂ ਐਨੀਕਸਨ ਕੰਪਨੀ ਦੇ ਬੂਥ 'ਚ 5ਜੀ ਤਕਨਾਲੋਜੀ ਦੇ ਰਾਹੀਂ ਸਵੀਡਨ 'ਚ ਮੌਜੂਦ ਕਾਰ ਵੀ ਚਲਾਈ।
ਸੰਯੁਕਤ ਰਾਸ਼ਟਰ, 1 ਅਕਤੂਬਰ (ਏਜੰਸੀ)-ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਅਮਰੀਕਾ ਤੇ ਅਲਬਾਨੀਆ ਵਲੋਂ ਰੂਸ ਖ਼ਿਲਾਫ਼ ਪੇਸ਼ ਕੀਤੇ ਗਏ ਉਸ ਨਿੰਦਾ ਮਤੇ 'ਤੇ ਵੋਟਿੰਗ ਤੋਂ ਦੂਰ ਰਿਹਾ, ਜਿਸ 'ਚ ਰੂਸ ਦੀ 'ਨਾਜਾਇਜ਼ ਰਾਇਸ਼ੁਮਾਰੀ' ਅਤੇ ਯੂਕਰੇਨੀ ਖ਼ੇਤਰਾਂ 'ਤੇ ਉਸ ਦੇ ਕਬਜ਼ੇ ਦੀ ਨਿੰਦਾ ਕੀਤੀ ਗਈ | ਇਸ ਮਤੇ 'ਚ ਮੰਗ ਕੀਤੀ ਗਈ ਸੀ ਕਿ ਰੂਸ ਯੂਕਰੇਨ ਤੋਂ ਆਪਣੇ ਸੁਰੱਖਿਆ ਬਲਾਂ ਨੂੰ ਤੁਰੰਤ ਵਾਪਸ ਬੁਲਾਏ | ਸੰਯੁਕਤ ਰਾਸ਼ਟਰ ਸੁਰੱਖਿਆ ਦੇ ਸਥਾਈ ਮੈਂਬਰ ਰੂਸ ਵਲੋਂ ਇਸ ਮਤੇ 'ਤੇ ਵੀਟੋ ਕਰਨ ਕਰਕੇ ਇਹ ਮਤਾ ਪਾਸ ਨਹੀਂ ਹੋ ਸਕਿਆ | ਹਾਲਾਂਕਿ ਇਸ ਮਤੇ 'ਤੇ 15 ਮੈਂਬਰੀ ਪ੍ਰੀਸ਼ਦ 'ਚੋਂ 10 ਮੈਂਬਰਾਂ ਨੇ ਪੱਖ 'ਚ ਵੋਟ ਪਾਈ ਜਦਕਿ ਭਾਰਤ, ਚੀਨ ਗੈਬੋਨ ਅਤੇ ਬ੍ਰਾਜ਼ੀਲ ਨੇ ਵੋਟਿੰਗ ਤੋਂ ਦੂਰੀ ਬਣਾਈ ਰੱਖੀ | ਵੋਟਿੰਗ ਤੋਂ ਬਾਅਦ ਪ੍ਰੀਸ਼ਦ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ 'ਚ ਭਾਰਤ ਦੀ ਸਥਾਈ ਪ੍ਰਤੀਨਿਧੀ ਤੇ ਰਾਜਦੂਤ ਰੁਚਿਰਾ ਕੰਬੋਜ ਨੇ ਕਿਹਾ ਕਿ ਯੂਕਰੇਨ 'ਚ ਹਾਲ ਹੀ ਵਿਚ ਹੋਏ ਘਟਨਾਕ੍ਰਮਾਂ ਨੂੰ ਲੈ ਕੇ ਭਾਰਤ ਕਾਫ਼ੀ ਪੇ੍ਰਸ਼ਾਨ ਹੈ ਅਤੇ ਭਾਰਤ ਨੇ ਹਮੇਸ਼ਾ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਮਨੁੱਖੀ ਜਾਨਾਂ ਦੀ ਕੀਮਤ 'ਤੇ ਕੋਈ ਵੀ ਹੱਲ ਨਹੀਂ ਹੋ ਸਕਦਾ | ਅਸੀਂ ਅਪੀਲ ਕਰਦੇ ਹਾਂ ਕਿ ਹਿੰਸਾ ਤੇ ਦੁਸ਼ਮਣੀ ਨੂੰ ਤੁਰੰਤ ਬੰਦ ਕਰਨ ਲਈ ਸੰਬੰਧਿਤ ਧਿਰਾਂ ਵਲੋਂ ਸਾਰੇ ਯਤਨ ਕੀਤੇ ਜਾਣ | ਉਨ੍ਹਾਂ ਕਿਹਾ ਕਿ ਮਤਭੇਦਾਂ ਤੇ ਝਗੜਿਆਂ ਨੂੰ ਸੁਲਝਾਉਣ ਲਈ ਗੱਲਬਾਤ ਹੀ ਇਕੋ ਇਕ ਜਵਾਬ ਹੈ ਭਾਵੇਂ ਕਿ ਉਹ ਇਸ ਸਮੇਂ ਕਿੰਨਾ ਵੀ ਮੁਸ਼ਕਿਲ ਕਿਉਂ ਨਾ ਹੋਵੇ | ਭਾਰਤ ਦਾ ਰੁਖ ਇਸ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਸਪੱਸ਼ਟ ਅਤੇ ਇਕਸਾਰ ਰਹਿਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਂਤੀ ਦੇ ਮਾਰਗ ਲਈ ਸਾਨੂੰ ਕੂਟਨੀਤੀ ਦੇ ਸਾਰੇ ਰਾਹ ਖੁੱਲ੍ਹੇ ਰੱਖਣ ਦੀ ਲੋੜ ਹੈ | ਬਿਆਨਬਾਜ਼ੀ ਜਾਂ ਤਣਾਅ ਵਧਾਉਣਾ ਕਿਸੇ ਦੇ ਹਿੱਤ 'ਚ ਨਹੀਂ ਹੈ | ਗੱਲਬਾਤ ਦੀ ਮੇਜ਼ 'ਤੇ ਵਾਪਸੀ ਲਈ ਰਸਤੇ ਲੱਭਣਾ ਅਹਿਮ ਹੈ | ਉਨ੍ਹਾਂ ਕਿਹਾ ਕਿ ਬਦਲਦੀ ਸਥਿਤੀ ਦੇ ਸਮੁੱਚੇ ਦਿ੍ਸ਼ ਨੂੰ ਵੇਖਦਿਆਂ ਹੋਇਆਂ ਭਾਰਤ ਨੇ ਇਸ ਮਤੇ 'ਤੇ ਵੋਟਿੰਗ ਤੋਂ ਦੂਰ ਰਹਿਣ ਦਾ ਫ਼ੈਸਲਾ ਲਿਆ |
ਜੀ. ਪੀ. ਸਿੰਘ
ਰਾਜਪੁਰਾ, 1 ਅਕਤੂਬਰ-ਪੰਜਾਬ ਸਰਕਾਰ ਵਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਨੂੰ ਸ਼ੁਰੂ ਕੀਤੇ ਜਾਣ ਦੇ ਐਲਾਨ ਮੁਤਾਬਿਕ ਸਥਾਨਕ ਅਨਾਜ ਮੰਡੀ ਵਿਖੇ ਪੰਜਾਬ ਦੇ ਸਿਵਲ ਸਪਲਾਈ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ, ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ, ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੀ ਹਾਜ਼ਰੀ 'ਚ ਝੋਨੇ ਦੀ ਰਸਮੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੀ ਸਾਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਫ਼ਸਲ ਦਾ ਇਕ-ਇਕ ਦਾਣਾ ਮੰਡੀਆਂ 'ਚੋਂ ਖ਼ਰੀਦਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 1804 ਸਰਕਾਰੀ ਮੰਡੀਆਂ ਅਤੇ 364 ਆਰਜ਼ੀ ਮੰਡੀਆਂ ਝੋਨੇ ਦੀ ਖ਼ਰੀਦ ਲਈ ਤਿਆਰ ਕੀਤੀਆਂ ਗਈਆਂ ਹਨ | ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ 184 ਲੱਖ ਮੀਟਿ੍ਕ ਟਨ ਖ਼ਰੀਦ ਦਾ ਟੀਚਾ ਦਿੱਤਾ ਗਿਆ ਹੈ ਪ੍ਰੰਤੂ ਪੰਜਾਬ ਸਰਕਾਰ ਵਲੋਂ 191 ਲੱਖ ਮੀਟਿ੍ਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਰੱਖਿਆ ਗਿਆ ਹੈ | ਜਿਸ ਲਈ ਵਲੋਂ 36999 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਪਹੁੰਚ ਗਏ ਹਨ | ਇਸ ਮੌਕੇ ਪਨਸਪ ਦੀ ਐਮ.ਡੀ. ਅੰਮਿ੍ਤ ਕੌਰ ਗਿੱਲ, ਐੱਸ.ਡੀ.ਐਮ. ਡਾ. ਸੰਜੀਵ ਕੁਮਾਰ, ਜੁਆਇੰਟ ਡਾਇਰੈਕਟਰ ਅੰਜੁਮਨ ਭਾਸਕਰ, ਜੁਆਇੰਟ ਡਾਇਰੈਕਟਰ ਮੁਨੀਸ਼ ਨਰੂਲਾ, ਡੀ. ਐਫ. ਐੱਸ. ਸੀ. ਰਵਿੰਦਰ ਕੌਰ, ਡੀ. ਐਫ. ਐੱਸ. ਓ. ਵਰਿੰਦਰ ਕੌਰ, ਡੀ.ਐਮ. ਮਾਰਕਫੈੱਡ ਜਸਵਿੰਦਰ ਸਿੰਘ, ਅਮਿਤ ਕੁਮਾਰ ਡੀ.ਐਮ. ਪਨਸਪ, ਮਨਦੀਪ ਸਿੰਘ ਡੀ.ਐਮ. ਵੇਅਰ ਹਾਊਸ, ਅਮਿਤ ਸਾਂਗਵਾਨ ਡੀ.ਐਮ. ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ |
ਖੰਨਾ, 1 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਇਸ ਸਾਲ ਪਰਮਲ ਝੋਨੇ ਦੀ ਸਰਕਾਰੀ ਖ਼ਰੀਦ ਵਾਅਦੇ ਮੁਤਾਬਿਕ 1 ਅਕਤੂਬਰ ਨੂੰ ਸ਼ੁਰੂ ਹੋ ਗਈ ¢ ਪਿਛਲੇ ਸਾਲ ਝੋਨੇ ਦੀ ਸਰਕਾਰੀ ਖ਼ਰੀਦ ਕਈ ਦਿਨ ਦੇਰ ਨਾਲ ਸ਼ੁਰੂ ਹੋਈ ਸੀ¢ ਅੱਜ ਸਰਕਾਰੀ ਖ਼ਰੀਦ ਦੇ ਪਹਿਲੇ ਦਿਨ ਪੰਜਾਬ ਦੀਆਂ ਮੰਡੀਆਂ ਵਿਚ ਕੁੱਲ 17,561 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ¢ ਜਿਸ 'ਚੋਂ ਸਰਕਾਰੀ ਖ਼ਰੀਦ ਏਜੰਸੀਆਂ ਨੇ 5105.5 ਮੀਟਿ੍ਕ ਟਨ ਅਤੇ ਨਿੱਜੀ ਵਪਾਰੀਆਂ ਨੇ 1737.04 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ¢ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਉਪਰੰਤ ਦਾਅਵਾ ਕੀਤਾ ਕਿ ਅੱਜ ਖ਼ਰੀਦ ਦੇ 4 ਘੰਟਿਆਂ ਦੇ ਅੰਦਰ ਹੀ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਕਿਸਾਨ ਨੂੰ ਸਿੱਧੀ ਅਦਾਇਗੀ ਕਰਦਿਆਂ ਉਸ ਦੀ ਫ਼ਸਲ ਦੀ ਬਣਦੀ ਰਕਮ 2,13,982.50 ਰੁਪਏ ਉਸਦੇ ਬੈਂਕ ਖਾਤੇ ਵਿਚ ਟਰਾਂਸਫ਼ਰ ਕਰ ਵੀ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਮੰਡੀਆਂ 'ਚ ਝੋਨੇ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ¢ ਪੰਜਾਬ ਸਰਕਾਰ ਕਿਸਾਨਾਂ ਦੇ ਅਨਾਜ ਦਾ ਦਾਣਾ-ਦਾਣਾ ਖ਼ਰੀਦਣ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ¢
ਨਵੀਂ ਦਿੱਲੀ, 1 ਅਕਤੂਬਰ (ਏਜੰਸੀ)-ਭਾਰਤ ਨੇ ਵੱਡਾ ਕਦਮ ਉਠਾਉਂਦੇ ਹੋਏ ਦੇਸ਼ 'ਚ ਪਾਕਿਸਤਾਨ ਸਰਕਾਰ ਦੇ ਅਧਿਕਾਰਕ ਟਵਿੱਟਰ ਹੈਾਡਲ 'ਤੇ ਪਾਬੰਦੀ ਲਗਾ ਦਿੱਤੀ ਹੈ | ਭਾਰਤੀ ਟਵਿੱਟਰ ਉਪਭੋਗਤਾਵਾਂ ਲਈ ਹੁਣ ਇਹ ਟਵਿੱਟਰ ਅਕਾਊਾਟ ਬਲਾਕ ਹੈ | ਟਵਿੱਟਰ ਵਲੋਂ ਦੱਸਿਆ ਗਿਆ ਕਿ ਭਾਰਤ ਸਰਕਾਰ ਵਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਇਹ ਕਦਮ ਉਠਾਇਆ ਗਿਆ ਹੈ | ਪਾਕਿ ਸਰਕਾਰ ਦਾ ਟਵਿਟਰ ਅਕਾਊਾਟ ਸਨਿਚਰਵਾਰ 1 ਅਕਤੂਬਰ ਤੋਂ ਬੰਦ ਕਰ ਦਿੱਤਾ ਗਿਆ ਹੈ | ਫਿਲਹਾਲ ਇਸ ਸੰਬੰਧ 'ਚ ਕਿਸੇ ਪ੍ਰਕਾਰ ਦਾ ਅਧਿਕਾਰਕ ਬਿਆਨ ਨਹੀਂ ਦਿੱਤਾ ਗਿਆ | ਸੋਸ਼ਲ ਮੀਡੀਆ ਕੰਪਨੀ ਨੇ ਪਾਕਿ ਸਰਕਾਰ ਦੇ ਟਵਿੱਟਰ ਅਕਾਊਾਟ ਨੂੰ ਇਹ ਕਹਿ ਕੇ ਰੋਕ ਦਿੱਤਾ ਹੈ ਕਿ ਇਹ ਕਦਮ ਕੇਂਦਰ ਦੀ ਕਾਨੂੰਨੀ ਮੰਗ ਦੇ ਜਵਾਬ 'ਚ ਉਠਾਇਆ ਗਿਆ ਹੈ |
ਨਵੀਂ ਦਿੱਲੀ, 1 ਅਕਤੂਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰਨ ਵਾਲੇ ਅਤੇ ਸਭ ਤੋਂ ਤਾਕਤਵਰ ਮਲਿਕਅਰਜੁਨ ਖੜਗੇ ਨੇ ਰਾਜ ਸਭਾ 'ਚੋਂ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫ਼ਾ ਦੇ ਦਿੱਤਾ ਹੈ | ਖੜਗੇ ਨੇ ਇਸ ਸੰਬੰਧ 'ਚ ਸ਼ੁੱਕਰਵਾਰ ਰਾਤ ਨੂੰ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ, ਜਿਸ 'ਚ ਕਿਹਾ ਕਿ ਪਾਰਟੀ ਵਲੋਂ ਉਦੈਪੁਰ ਚਿੰਤਨ ਸ਼ਿਵਰ 'ਚ ਲਏ ਗਏ 'ਇਕ ਵਿਅਕਤੀ ਇਕ ਅਹੁਦਾ' ਦੇ ਸੰਕਲਪ ਦੇ ਆਧਾਰ 'ਤੇ ਉਹ ਉਪਰਲੇ ਸਦਨ ਦੇ ਨੇਤਾ ਦਾ ਅਹੁਦਾ ਛੱਡ ਰਹੇ ਹਨ | ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਅਤੇ ਦਿਗਵਿਜੈ ਸਿੰਘ ਨੂੰ ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸੰਭਾਲਣ ਲਈ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ |ਸੋਨੀਆ ਗਾਂਧੀ ਜੋ ਕਿ ਕਾਂਗਰਸ ਸੰਸਦੀ ਬੋਰਡ ਦੇ ਚੇਅਰਪਰਸਨ ਵੀ ਹਨ, ਹੁਣ ਰਾਜਸਭਾ ਦੇ ਨਵੇਂ ਨੇਤਾ ਦੀ ਚੋਣ ਕਰਨਗੇ ਅਤੇ ਇਸ ਫ਼ੈਸਲੇ ਤੋਂ ਰਾਜ ਸਭਾ ਦੇ ਚੇਅਰਮੈਨ ਜਗਦੀਸ਼ ਧਨਖੜ ਨੂੰ ਵੀ ਜਾਣੂ ਕਰਵਾਉਣਗੇ | ਜਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ ਸੀ ਅਤੇ ਤਿੰਨ ਉਮੀਦਵਾਰਾਂ ਨੇ ਕਾਗਜ਼ ਭਰੇ ਸਨ, ਜਿਸ 'ਚ ਮਲਿਕਅਰਜੁਨ ਖੜਗੇ, ਸ਼ਸ਼ੀ ਥਰੂਰ ਅਤੇ ਕੇ. ਐਨ. ਤਿ੍ਪਾਠੀ ਸ਼ਾਮਿਲ ਸਨ | ਇਨ੍ਹਾਂ ਸਭ ਉਮੀਦਵਾਰਾਂ 'ਚੋਂ ਸਭ ਤੋਂ ਵੱਧ ਉਤਸ਼ਾਹ ਅਤੇ ਸ਼ਕਤੀ ਪ੍ਰਦਰਸ਼ਨ ਖੜਗੇ ਦੀ ਨਾਮਜ਼ਦਗੀ ਸਮੇਂ ਵੇਖਣ ਨੂੰ ਮਿਲਿਆ | ਹਾਈਕਮਾਨ ਦੀ ਪਸੰਦ ਖੜਗੇ ਦਾ ਜਿੱਤਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ |
ਹੋਲੋਗ੍ਰਾਮ ਰਾਹੀਂ ਸਿੱਖਿਆ 'ਤੇ ਸਾਂਝਾ ਕੀਤਾ ਸੰਦੇਸ਼
ਸੰਯੁਕਤ ਰਾਸ਼ਟਰ, 1 ਅਕਤੂਬਰ (ਏਜੰਸੀ)-ਸੰਯੁਕਤ ਰਾਸ਼ਟਰ 'ਚ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਵਿਸ਼ੇਸ਼ ਮੌਜੂਦਗੀ ਦਰਜ ਕੀਤੀ ਗਈ ਅਤੇ ਸਿੱਖਿਆ ਬਾਰੇ ਉਨ੍ਹਾਂ ਸੁਨੇਹਾ ਸਾਂਝਾ ਕੀਤਾ | ਸੰਯੁਕਤ ਰਾਸ਼ਟਰ 'ਚ ਸ਼ੁੱਕਰਵਾਰ ਨੂੰ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਕੌਮਾਂਤਰੀ ਅਹਿੰਸਾ ਦਿਵਸ ਮਨਾਇਆ ਗਿਆ | ਭਾਰਤ ਦੇ ਸਥਾਈ ਮਿਸ਼ਨ ਅਤੇ ਯੂਨੈਸਕੋ ਮਹਾਤਮਾ ਗਾਂਧੀ ਇੰਸਟੀਚਿਊਟ ਫਾਰ ਪੀਸ ਐਂਡ ਸਸਟੇਨੇਬਲ ਡਿਵੈਲਪਮੈਂਟ (ਐਮ.ਜੀ.ਆਈ.ਈ.ਪੀ.) ਨੇ ਇਥੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ 'ਚ ਪੈਨਲ ਚਰਚਾ ਦੌਰਾਨ ਮਹਾਤਮਾ ਗਾਂਧੀ ਦਾ ਵਿਸ਼ੇਸ਼ ਆਦਮਕੱਦ ਹੋਲੋਗ੍ਰਾਮ (ਇਕ ਚਿੱਤਰ ਜਾਂ ਤਸਵੀਰ ਜੋ ਸਮਤਲ ਸਤ੍ਹਾ ਤੋਂ ਵੱਖ ਵਿਖਾਈ ਦਿੰਦੀ ਹੈ ਜਦ ਇਸ 'ਤੇ ਰੌਸ਼ਨੀ ਪੈਂਦੀ ਹੈ) ਪੇਸ਼ ਕੀਤਾ | ਪੈਨਲ ਚਰਚਾ 'ਚ ਸੰਯੁਕਤ ਰਾਸ਼ਟਰ 'ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚੀਰਾ ਕੰਬੋਜ ਸਮੇਤ ਹੋਰ ਆਗੂ ਸ਼ਾਮਿਲ ਹੋਏ | ਸੰਯੁਕਤ ਰਾਸ਼ਟਰ 'ਚ ਇਹ ਪਹਿਲੀ ਵਾਰ ਸੀ ਕਿ ਮਹਾਤਮਾ ਗਾਂਧੀ ਦੇ ਆਦਮਕੱਦ ਹੋਲੋਗ੍ਰਾਮ ਨੇ ਪੈਨਲ ਚਰਚਾ ਦੀ ਅਗਵਾਈ ਕੀਤੀ | ਹੋਲੋਗ੍ਰਾਮ ਜ਼ਰੀਏ ਮਹਾਤਮਾ ਗਾਂਧੀ ਦੇ ਸਿੱਖਿਆ ਦੇ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਸਾਖਰਤਾ ਸਿੱਖਿਆ ਦਾ ਅੰਤ ਜਾਂ ਸ਼ੁਰੂਆਤ ਵੀ ਨਹੀਂ ਹੈ | ਇਸ ਦਾ ਅਰਥ ਬੱਚੇ ਤੇ ਮਨੁੱਖ, ਸਰੀਰ, ਮਨ ਤੇ ਆਤਮਾ 'ਚ ਸਭ ਤੋਂ ਉੱਤਮ ਚਿੱਤਰਨ ਹੈ | ਮੇਰਾ ਭਾਵ ਹੈ ਦਿੱਲ ਦੀ ਸਿੱਖਿਆ | ਪੈਨਲ ਚਰਚਾ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਦਾ ਇਕ ਸੰਦੇਸ਼ ਪੜਿ੍ਹਆ ਗਿਆ | ਗੁਟਰੇਸ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਮਹਾਤਮਾ ਗਾਂਧੀ ਦਾ ਜੀਵਨ ਅਤੇ ਉਦਾਹਰਨ ਵਧੇਰੇ ਸ਼ਾਂਤੀਪੂਰਨ ਅਤੇ ਸਹਿਣਸ਼ੀਲ ਸੰਸਾਰ ਲਈ ਇਕ ਸਦੀਵੀ ਮਾਰਗ ਦਰਸਾਉਂਦੇ ਹਨ | ਉਨ੍ਹਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਕ ਮਨੁੱਖੀ ਪਰਿਵਾਰ ਦੇ ਰੂਪ 'ਚ ਇਸ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ |
ਨਵੀਂ ਦਿੱਲੀ, 1 ਅਕਤੂਬਰ (ਏਜੰਸੀ)-ਸਨਿਚਰਵਾਰ ਨੂੰ 19 ਕਿੱਲੋ ਦੇ ਵਾਪਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ 25.5 ਰੁਪਏ ਦੀ ਕੀਤੀ ਕਟੌਤੀ ਕੀਤੀ ਗਈ | ਜਾਣਕਾਰੀ ਅਨੁਸਾਰ ਕੀਮਤਾਂ ਵਿਚ ਕੀਤੀ ਗਈ ਕਟੌਤੀ ਅੱਜ ਤੋਂ ਹੀ ਲਾਗੂ ਹੋਵੇਗੀ | ਕੀਮਤ ਘਟਣ ਨਾਲ ਹੁਣ ਦਿੱਲੀ ਵਿਚ 19 ਕਿਲੋ ...
• ਪਨਬੱਸ/ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਨੇ ਆਊਟਸੋਰਸਿੰਗ ਭਰਤੀ
ਿਖ਼ਲਾਫ਼ ਲਗਾਇਆ ਧਰਨਾ • ਟਰਾਂਸਪੋਰਟ ਮੰਤਰੀ ਦੇ ਭਰੋਸੇ ਉਪਰੰਤ ਚੁੱਕਿਆ
ਜਲੰਧਰ, 1 ਅਕਤੂਬਰ (ਜਸਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. 'ਚ ਕੀਤੀ ਜਾ ਰਹੀ ...
ਹਰੀਕੇ ਪੁਲਿਸ ਵਲੋਂ 2 ਸਤੰਬਰ ਨੂੰ ਚੁੱਪ-ਚੁਪੀਤੇ ਦਰਜ ਕੀਤੇ ਮਾਮਲੇ 'ਚ ਅਜੇ ਨਹੀਂ ਹੋਈ ਗਿ੍ਫ਼ਤਾਰੀ ਹਰਿੰਦਰ ਸਿੰਘ ਤਰਨ ਤਾਰਨ, 1 ਅਕਤੂਬਰ -ਹਰੀਕੇ ਪੁਲਿਸ ਨੇ ਵਿਦੇਸ਼ 'ਚ ਬੈਠ ਕੇ ਗੈਂਗਸਟਰ ਗਤੀਵਿਧੀਆਂ ਚਲਾ ਰਹੇ ਲਖਬੀਰ ਸਿੰਘ ਉਰਫ਼ ਲੰਡਾ ਗਰੋਹ ਦਾ ਮੈਂਬਰ ਦੱਸ ਕੇ ...
ਚੰਡੀਗੜ੍ਹ, 1 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਇਥੇ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਮੁੱਦਿਆਂ ਲਈ ਉਠਾਈ ਜਾਂਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ...
ਨਵੀਂ ਦਿੱਲੀ, 1 ਅਕਤੂਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਸਨਿਚਰਵਾਰ ਨੂੰ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ 'ਚ ਹੇਠਲੀ ਅਦਾਲਤ ਦੇ ਉਨ੍ਹਾਂ ਵਿਰੁੱਧ ਹਵਾਲਾ ਰਾਸ਼ੀ ਮਾਮਲੇ ਨੂੰ ਕਿਸੇ ਹੋਰ ਅਦਾਲਤ 'ਚ ਤਬਦੀਲ ਕਰਨ ਦੇ ...
ਕਾਨਪੁਰ, 1 ਅਕਤੂਬਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ 'ਚ ਇਕ ਟਰੈਕਟਰ ਟਰਾਲੀ ਦੇ ਪਲਟਣ ਤੋਂ ਬਾਅਦ ਤਲਾਬ 'ਚ ਡਿੱਗਣ ਕਾਰਨ ਕਰੀਬ 26 ਲੋਕਾਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਜ਼ਖ਼ਮੀ ਹੋ ਗਏ ਹਨ | ਮਰਨ ਵਾਲਿਆਂ 'ਚ ਜ਼ਿਆਦਾਤਰ ਬੱਚੇ ਤੇ ਔਰਤਾਂ ਸ਼ਾਮਿਲ ਹਨ | ਇਸ ...
ਨਵੀਂ ਦਿੱਲੀ, 1 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਪ੍ਰਦੂਸ਼ਣ ਨੂੰ ਕਾਬੂ ਕਰਨ ਦੇ ਮੱਦੇਨਜ਼ਰ ਦਿੱਲੀ ਵਿਚ 25 ਅਕਤੂਬਰ ਤੋਂ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਪੀ. ਯੂ. ਸੀ.) ਦੇ ਬਗੈਰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ | ਦਿੱਲੀ ...
ਭਾਰਤ ਤੇ ਅਫ਼ਰੀਕਾ 'ਚ ਕੀਤੀ ਲੁੱਟ ਦਾ ਦਿੱਤਾ ਹਵਾਲਾ
ਮਾਸਕੋ, 1 ਅਕਤੂਬਰ (ਪੀ.ਟੀ.ਆਈ.)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਨੀਆ ਨੂੰ ਪੱਛਮ ਦੀ ਬਸਤੀਵਾਦੀ ਨੀਤੀ, ਭਾਰਤ ਤੇ ਅਫ਼ਰੀਕਾ 'ਚ ਕੀਤੀ ਲੁੱਟਮਾਰ, ਗੁਲਾਮੀ ਪ੍ਰਥਾ ਅਤੇ ਅਮਰੀਕਾ ਵਲੋਂ ਪ੍ਰਮਾਣੂ ਤੇ ...
ਨਵੀਂ ਦਿੱਲੀ, 1 ਅਕਤੂਬਰ (ਏਜੰਸੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਨਿਚਰਵਾਰ ਨੂੰ ਗਾਂਧੀ ਜੈਅੰਤੀ ਦੀ ਪੂਰਵ ਸੰਧਿਆ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਸ਼ਾਂਤੀ, ਸਮਾਨਤਾ ਤੇ ਭਾਈਚਾਰਕ ਸਦਭਾਵਨਾ ਦੀਆਂ ਕਦਰਾਂ ਕੀਮਤਾਂ ਲਈ ...
ਨਵੀਂ ਦਿੱਲੀ, 1 ਅਕਤੂਬਰ (ਏਜੰਸੀ)- ਕੇਂਦਰ ਸਰਕਾਰ ਵਲੋਂ ਜਾਰੀ ਸਵੱਛ ਸਰਵੇਖਣ 'ਚ ਇੰਦੌਰ ਨੂੰ ਲਗਾਤਾਰ 6ਵੀਂ ਵਾਰ ਸਭ ਤੋਂ ਸਾਫ ਸ਼ਹਿਰ ਚੁਣਿਆ ਗਿਆ ਹੈ ਜਦਕਿ ਸੂਰਤ ਤੇ ਨਵੀ ਮੁੰਬਈ ਨੂੰ ਦੂਸਰਾ ਤੇ ਤੀਸਰਾ ਸਥਾਨ ਮਿਲਿਆ ਹੈ | 'ਸਵੱਛ ਸਰਵੇਖਣ ਪੁਰਸਕਾਰ 2022' ਬਿਹਤਰੀਨ ...
ਨਵੀਂ ਦਿੱਲੀ, 1 ਅਕਤੂਬਰ (ਉਪਮਾ ਡਾਗਾ ਪਾਰਥ)-ਦੁਸਹਿਰੇ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸੁਪਰੀਮ ਕੋਰਟ 'ਚ ਦੇਸ਼ ਦੇ ਹੋਣ ਵਾਲੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੇ ਬੈਂਚ ਨੇ ਸਾਰੇ ਰਿਕਾਰਡ ਤੋੜਦਿਆਂ ਰਾਤ ਤਕਰੀਬਨ 9.15 ਵਜੇ ਤੱਕ ਸੁਣਵਾਈ ਕੀਤੀ ...
ਨਵੀਂ ਦਿੱਲੀ, 1 ਅਕਤੂਬਰ (ਪੀ.ਟੀ.ਆਈ.)-ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ ਝਾਰਖੰਡ ਦੇ ਸਾਬਕਾ ਮੰਤਰੀ ਕੇ.ਐਨ. ਤਿ੍ਪਾਠੀ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਤੋਂ ਬਾਅਦ ਹੁਣ ਇਸ ਅਹੁਦੇ ਲਈ ਸਿਰਫ਼ ਮਲਿਕਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਹੀ ਮੁਕਾਬਲਾ ਹੋਵੇਗਾ | ...
ਚੰਡੀਗੜ੍ਹ, 1 ਅਕਤੂਬਰ (ਅਜੀਤ ਬਿਊਰੋ)-ਪਿੰਡ ਪਿਲਖਣੀ (ਜ਼ਿਲ੍ਹਾ ਪਟਿਆਲਾ) ਦਾ ਗੁਰਪ੍ਰੀਤ ਸਿੰਘ ਅੱਜ ਸਾਉਣੀ ਸੀਜ਼ਨ 2022-23 ਲਈ ਝੋਨੇ ਦੀ ਅਦਾਇਗੀ ਪ੍ਰਾਪਤ ਕਰਨ ਵਾਲਾ ਸੂਬੇ ਦਾ ਪਹਿਲਾ ਕਿਸਾਨ ਬਣ ਗਿਆ | ਰਾਜਪੁਰਾ ਮੰਡੀ ਵਿਖੇ ਸ੍ਰੀ ਕਟਾਰੂਚੱਕ ਨੇ ਦੱਸਿਆ ਕਿ ਪਟਿਆਲਾ ...
ਨਵੀਂ ਦਿੱਲੀ, 1 ਅਕਤੂਬਰ (ਏਜੰਸੀ)- ਸਰਕਾਰ ਨੇ ਵਿੱਤੀ ਸਾਲ 2021-22 ਲਈ ਯੋਗ ਗੈਰ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੀ ਤਨਖਾਹ ਦੇ ਬਰਾਬਰ ਉਤਪਾਦਕਤਾ ਨਾਲ ਜੁੜੇ ਬੋਨਸ (ਪ੍ਰੋਡਕਟੀਵਿਟੀ ਲਿੰਕਡ ਬੋਨਸ) ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਕ ਅਧਿਕਾਰਤ ਬਿਆਨ ...
ਲੁਧਿਆਣਾ, 1 ਅਕਤੂਬਰ (ਸਲੇਮਪੁਰੀ)-ਪੰਜਾਬ ਰੋਡਵੇਜ਼/ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਵਲੋਂ ਵਿਰੋਧ ਕਰਨ ਕਾਰਨ ਪਨਬੱਸ 'ਚ ਪੰਜਾਬ ਸਰਕਾਰ ਵਲੋਂ ਆਊਟਸੋਰਸਿੰਗ ਰਾਹੀਂ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਭਰਤੀ ਰੋਕ ਦਿੱਤੀ ਗਈ ਹੈ | ਪੰਜਾਬ ਸਰਕਾਰ ਦੇ ਸਟੇਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX