ਮਜਾਰੀ/ਸਾਹਿਬਾ, 1 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ | ਪਰ ਸਰਕਾਰ ਦੇ ਦਾਅਵਿਆਂ ਦੀ ਉਸ ਵੇਲੇ ਹਵਾ ਨਿਕਲ ਗਈ ਜਦੋਂ ਮਜਾਰੀ ਖੇਤਰ ਅਧੀਨ ਪੈਂਦੀਆਂ ਤਿੰਨ ਦਾਣਾ ਮੰਡੀਆਂ ਕਰਾਵਰ, ਸਾਹਿਬਾ ਤੇ ਬਕਾਪੁਰ ਵਿਚ ਕੋਈ ਵੀ ਸਰਕਾਰੀ ਏਜੰਸੀ ਨਹੀਂ ਪਹੁੰਚੀ ਤੇ ਨਾ ਹੀ ਕੋਈ ਬਾਰਦਾਨਾ ਪਹੁੰਚਿਆ | ਇਨ੍ਹਾਂ ਦਾਣਾ ਮੰਡੀਆਂ 'ਚ ਕਈ ਦਿਨਾਂ ਤੋਂ ਝੋਨਾ ਵੇਚਣ ਲਈ ਲੈ ਕੇ ਬੈਠੇ ਕਿਸਾਨ ਬੇਸਬਰੀ ਨਾਲ ਖ਼ਰੀਦ ਏਜੰਸੀਆਂ ਦਾ ਸਾਰਾ ਦਿਨ ਇੰਤਜ਼ਾਰ ਕਰਦੇ ਰਹੇ | ਜਿਸ ਕਾਰਨ ਕਿਸਾਨਾਂ ਵਿਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਮਜਾਰੀ ਖੇਤਰ ਵਿਚ ਝੋਨੇ ਦੀ ਕਟਾਈ ਪਿਛਲੇ 12-13 ਦਿਨਾਂ ਤੋਂ ਚੱਲ ਰਹੀ ਹੈ | ਕਰਾਵਰ ਦਾਣਾ ਮੰਡੀ ਵਿਚ ਝੋਨਾ ਵੇਚਣ ਲਈ ਬੈਠੇ ਕਿਸਾਨਾਂ ਹਰਮੇਸ਼ ਸਿੰਘ ਸਿੰਬਲ ਮਜਾਰਾ, ਬਲਕਾਰ ਸਿੰਘ ਦਿਆਲਾਂ, ਤਰਸੇਮ ਸਿੰਘ ਗੁੱਲਪੁਰ, ਕੰਵਲਜੋਤ ਸਿੰਘ ਸਜਾਵਲਪੁਰ, ਜੋਗਾ ਸਿੰਘ ਬੜਵਾ, ਬਿਮਲ ਪੰਡਤ ਤੇ ਠਾਕੁਰ ਬਲਵੀਰ ਸਿੰਘ ਤੇ ਰਾਜ ਕੁਮਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖ਼ਰੀਦ ਏਜੰਸੀਆਂ ਨੂੰ ਸਖ਼ਤੀ ਨਾਲ ਜਲਦੀ ਮੰਡੀਆਂ 'ਚ ਭੇਜ ਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਏ |
ਬਲਾਚੌਰ, 1 ਅਕਤੂਬਰ (ਸ਼ਾਮ ਸੁੰਦਰ ਮੀਲੂ)-ਅੱਜ ਕੌਮੀ ਕਿਸਾਨ ਯੂਨੀਅਨ ਦੀ ਮੀਟਿੰਗ ਰਣਜੀਤ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਕਿਸਾਨੀ ਨਾਲ ਜੁੜੇ ਕਈ ਅਹਿਮ ਮੁੱਦੇ ਵਿਚਾਰੇ ਗਏ | ਮੀਟਿੰਗ ਮੌਕੇ ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ...
ਬੰਗਾ, 1 ਅਕਤੂਬਰ (ਕਰਮ ਲਧਾਣਾ) - ਸੀ. ਪੀ. ਆਈ. ਐਮ ਬੰਗਾ ਦੇ ਬ੍ਰਾਂਚ ਸਕੱਤਰਾਂ ਅਤੇ ਤਹਿਸੀਲ ਕਮੇਟੀ ਮੈਂਬਰਾਂ ਦੀ ਮੀਟਿੰਗ ਸਾਥੀ ਹੁਸਨ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. ਐਮ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਾਮ ...
ਮੁਕੰਦਪੁਰ, 1 ਅਕਤੂਬਰ (ਅਮਰੀਕ ਸਿੰਘ ਢੀਂਡਸਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਖਾਨਾ ਲਈ ਨਵੀ ਜ਼ਮੀਨ ਖਰੀਦ ਕੇ ਉਸਦੀ ਰਜਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਖਾਨਾ ਦੇ ਨਾਮ 'ਤੇ ਕਰਵਾਈ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸੁਖਵਿੰਦਰ ...
ਸੜੋਆ, 1 ਅਕਤੂਬਰ (ਨਾਨੋਵਾਲੀਆ)- ਆਵਾਜਾਈ ਵਿਚ ਵਿਘਨ ਪਾ ਰਹੇ ਆਵਾਰਾ ਘੁੰਮ ਰਹੇ ਪਸ਼ੂਆਂ ਦੀ ਦਿਨ ਪ੍ਰਤੀ ਦਿਨ ਵਧਦੀ ਗਿਣਤੀ ਖ਼ਤਰੇ ਤੋਂ ਖ਼ਾਲੀ ਨਹੀਂ ਹੈ | ਕੋਈ ਦਿਨ ਵੀ ਐਸਾ ਨਹੀਂ ਗੁਜ਼ਰਦਾ, ਜਿਸ ਦਿਨ ਵਾਹਨ 'ਤੇ ਸਫ਼ਰ ਕਰ ਰਿਹਾ ਵਿਅਕਤੀ ਜਾਂ ਖੇਤਾਂ 'ਚ ਫ਼ਸਲ ਦੀ ਰਾਖੀ ...
ਨਵਾਂਸ਼ਹਿਰ, 1 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਅੱਜ ਬਹੁਜਨ ਸਮਾਜ ਪਾਰਟੀ ਨਾਲ ਸਬੰਧਤ ਜ਼ਿਲ੍ਹੇ ਦੇ ਚੋਣਵੇਂ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਪਾਰਟੀ ਦਫ਼ਤਰ ਨਵਾਂਸ਼ਹਿਰ ਵਿਖੇ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ...
ਬਲਾਚੌਰ, 1 ਅਕਤੂਬਰ (ਸ਼ਾਮ ਸੁੰਦਰ ਮੀਲੂ)- ਸਬ ਡਵੀਜ਼ਨ ਬਲਾਚੌਰ ਦੇ ਪਿੰਡ ਮੋਹਰਾਂ ਵਿਖੇ ਐਕਸਾਈਜ਼ ਵਿਭਾਗ ਵਲੋਂ ਖੋਲ੍ਹੇ ਜਾ ਰਹੇ ਸ਼ਰਾਬ ਠੇਕੇ ਦੇ ਉੱਠੇ ਵਿਰੋਧ 'ਚ ਪਿੰਡ ਵਾਸੀਆਂ ਦਾ ਸਾਥ ਦੇਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਜੈ ਚੌਧਰੀ ...
ਗੜ੍ਹਸ਼ੰਕਰ 1 ਅਕਤੂਬਰ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਜਿਥੇ ਕੈਨੇਡਾ ਸਟੱਡੀ ਵੀਜ਼ੇ ਦੇ ਸ਼ਾਨਦਾਰ ਨਤੀਜੇ ਆ ਰਹੇ ਹਨ ਉਥੇ ਹੀ ਯੂ. ਕੇ. ...
ਮਜਾਰੀ/ਸਾਹਿਬਾ, 1 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਪ੍ਰਾਇਮਰੀ ਸਕੂਲਾਂ ਦੇ ਸੈਂਟਰਾਂ ਦੇ ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਖੇਡਾਂ ਵਿਚ ਸੈਂਟਰ ਸਿੰਬਲ ਮਜਾਰਾ ਦੇ ਬੱਚਿਆਂ ਦੀ ...
ਭੱਦੀ, 1 ਅਕਤੂਬਰ (ਨਰੇਸ਼ ਧੌਲ)- ਕਸਬਾ ਭੱਦੀ ਦੇ ਪਿੰਡਾਂ ਅੰਦਰ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਬਣਾਉਣ ਲਈ ਇਲਾਕੇ ਦੇ ਮਿਸਤਰੀ ਮਜ਼ਦੂਰਾਂ ਦੀ ਵਿਸ਼ੇਸ਼ ਮੀਟਿੰਗ ਠੇਕੇਦਾਰ ਸੁਰਿੰਦਰ ਕੁਮਾਰ ਟਕਾਰਲਾ ਦੀ ਪ੍ਰਧਾਨਗੀ ਹੇਠ ਪਿੰਡ ਮਝੋਟ ਵਿਖੇ ਕੀਤੀ ਗਈ | ਜਿਸ ...
ਸੰਧਵਾਂ, 1 ਅਕਤੂਬਰ (ਪ੍ਰੇਮੀ ਸੰਧਵਾਂ) -ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਸਿੱਖਿਆ ਸ਼ਾਸ਼ਤਰੀ ਤੇ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਮਾਤਾ ਸਵਿੱਤਰੀ ਬਾਈ ਫੂਲੇ ਦੀ ਯਾਦ 'ਚ ਡਾ. ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਵਲੋਂ 2 ਅਕਤੂਬਰ ਦਿਨ ਐਤਵਾਰ ...
ਔੜ, 1 ਅਕਤੂਬਰ (ਜਰਨੈਲ ਸਿੰਘ ਖੁਰਦ)- ਪਿੰਡ ਔੜ-ਗੜੁੱਪੜ ਵਿਖੇ ਗੁੱਗਾ ਜਾਹਿਰ ਪੀਰ ਦਾ ਸਾਲਾਨਾ ਸਭਿਆਚਾਰਕ ਤੇ ਛਿੰਝ ਮੇਲਾ 7 ਅਤੇ 8 ਅਕਤੂਬਰ ਨੂੰ ਦੁਸਹਿਰਾ ਗਰਾਉਂਡ ਔੜ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੇਲੇ ਸਬੰਧੀ ਅੱਜ ਮੇਲਾ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਰਾਵਲ, ...
ਨਵਾਂਸ਼ਹਿਰ, 1 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਨਹਿਰੂ ਯੁਵਾ ਕੇਂਦਰ ਸੰਗਠਨ ਨਵਾਂਸ਼ਹਿਰ ਵਲੋਂ ਯੁਵਾ ਉਤਸਵ-2022 ਮਨਾਇਆ ਗਿਆ | ਇਸ ਯੁਵਾ ਉਤਸਵ ਵਿਚ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਆਰ. ਕੇ. ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਡਾ. ਰਜਿੰਦਰ ਕੁਮਾਰ ...
ਬਹਿਰਾਮ, 1 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗੁੱਗਾ ਜਾਹਿਰ ਪੀਰ ਦੀ ਯਾਦ ਵਿਚ ਸਿੱਧੂ ਪਰਿਵਾਰ ਵਲੋਂ ਤਲਵੰਡੀ ਜੱਟਾਂ ਵਿਖੇ ਛਿੰਝ ਮੇਲਾ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਅਖਾੜਿਆਂ ਤੋਂ ਪਹਿਲਵਾਨ ਪੁੱਜੇ ਅਤੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਏ | ਪਟਕੇ ਦੀ ...
ਮੁਕੰਦਪੁਰ, 1 ਅਕਤੂਰ (ਅਮਰੀਕ ਸਿੰਘ ਢੀਂਡਸਾ) - ਦੁਸਹਿਰਾ ਪ੍ਰਬੰਧਕ ਕਮੇਟੀ ਮੁਕੰਦਪੁਰ, ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਹਿਰੇ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ...
ਮੁਕੰਦਪੁਰ, 1 ਅਕਤੂਬਰ (ਅਮਰੀਕ ਸਿੰਘ ਢੀਂਡਸਾ) - ਪਿੰਡ ਸਾਧਪੁਰ ਵਿਖੇ 29 ਵਾਂ ਛਿੰਝ ਮੇਲਾ ਨਗਰ ਪੰਚਾਇਤ, ਐੱਨ. ਆਰ. ਆਈ. ਵੀਰ ਅਤੇ ਸਮੂਹ ਪਿੰਡ ਵਾਸੀਆਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪੰਜਾਬ ਅਤੇ ਨਾਲ ਲਗਦੇ ਰਾਜਾਂ ਦੇ ਬਹੁਤ ਹੀ ਪ੍ਰਸਿੱਧ ਅਤੇ ਉੱਚ ...
ਨਵਾਂਸ਼ਹਿਰ, 1 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਚ ਅੰਤਰ ਰਾਸ਼ਟਰੀ ਅਹਿੰਸਾ ਦਿਵਸ ਮਨਾਇਆ ਗਿਆ | ਬੀ.ਐਲ.ਐਮ. ਗਰਲਜ਼ ਕਾਲਜ ਵਿਚ ਐਨ.ਐੱਸ.ਐੱਸ. ਇੰਚਾਰਜ ਡਾ. ਰੂਬੀ ਬਾਲਾ ਵਲੋਂ ਐੱਨ. ਐੱਸ. ਐੱਸ. ਵਲੰਟੀਅਰ ਨੂੰ ਅਹਿੰਸਾ ਦੇ ਵਿਚ ...
ਨਵਾਂਸ਼ਹਿਰ, 1 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਜ਼ਮੀਨ, ਵਾਤਾਵਰਨ ਅਤੇ ਮਾਨਵੀ ਸਿਹਤ ਨੂੰ ਪੁੱਜਦੇ ਨੁਕਸਾਨ ਤੋਂ ਖ਼ਬਰਦਾਰ ਕਰਨ ਹਿਤ ...
ਪੋਜੇਵਾਲ ਸਰਾਂ, 1 ਅਕਤੂਬਰ (ਨਵਾਂਗਰਾਈਾ)- ਇਲਾਕੇ ਵਿਚ ਨੌਜਵਾਨਾਂ ਲਈ ਕੰਮ ਕਰ ਰਹੀ ਸੰਸਥਾ 'ਯੂਥ ਏਰੀਆ ਅਲਾਇੰਸ' ਵਲੋਂ ਜਲਦੀ ਹੀ ਇਲਾਕੇ ਦੇ ਨੌਜਵਾਨਾਂ ਦੀ ਮੰਗ ਨੂੰ ਦੇਖਦੇ ਹੋਏ ਟਰੈਕ ਬਣਾਉਣ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਸ਼ੋਤਮ ...
ਜਲੰਧਰ, 1 ਅਕਤੂਬਰ (ਜਸਪਾਲ ਸਿੰਘ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ 'ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਾਚੀਨ ਵਾਲਮੀਕਿ ਮੰਦਿਰ ਅਲੀ ਮੁਹੱਲਾ ਤੋਂ ਭਗਵਾਨ ਵਾਲਮੀਕਿ ਆਸ਼ਰਮ ਰਾਮ ਤੀਰਥ ਅੰਮਿ੍ਤਸਰ ਦੇ ਦਰਸ਼ਨਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX