ਤਾਜਾ ਖ਼ਬਰਾਂ


ਅਮਰੀਕਾ : ਨਿਊਯਾਰਕ ਦੇ ਬਫੇਲੋ ਵਿਚ 3.8 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ
. . .  1 day ago
ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 6 ਫਰਵਰੀ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ।
ਇੰਸਪੈਕਟਰ ਕੁਲਵੰਤ ਸਿੰਘ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਨਿਯੁਕਤ
. . .  1 day ago
ਲੁਧਿਆਣਾ , 6 ਫ਼ਰਵਰੀ (ਪਰਮਿੰਦਰ ਸਿੰਘ ਆਹੂਜਾ) - ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਅੱਜ ਰਾਤ ਇਕ ਹੁਕਮ ਜਾਰੀ ਕਰਕੇ ਇੰਸਪੈਕਟਰ ਕੁਲਵੰਤ ਸਿੰਘ ਨੂੰ ਸੀ.ਆਈ.ਏ. ਸਟਾਫ਼ ਦੇ ...
ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੇਰਾ ਸਿਰਸਾ ਮੁਖੀ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਈ ਵਾਪਸ
. . .  1 day ago
ਚੰਡੀਗੜ੍ਹ, 6 ਫਰਵਰੀ- ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਵਾਪਸ ਲੈ ਲਈ ਗਈ ਹੈ। ਸ਼੍ਰੋਮਣੀ ਕਮੇਟੀ ਦੀ ਪਟੀਸ਼ਨ 'ਤੇ ਹਾਈਕੋਰਟ ...
ਬਜਟ ਵਿਚ ਪੰਜਾਬ ਨੂੰ ਵੀ ਬਾਕੀ ਸੂਬਿਆ ਦੀ ਤਰ੍ਹਾਂ ਬਣਦਾ ਹੱਕ ਦਿੱਤਾ ਗਿਆ- ਭਾਜਪਾ ਆਗੂ ਸਇਯਦ ਜਫ਼ਰ
. . .  1 day ago
ਅੰਮ੍ਰਿਤਸਰ, 6 ਫਰਵਰੀ (ਹਰਮਿੰਦਰ ਸਿੰਘ)- ਕੇਂਦਰ ਸਰਕਾਰ ਦੀ ਸੋਚ ਦੇਸ਼ ਦੀ ਅਰਥਿਕਤਾ ਦੀ ਮਜ਼ਬੂਤੀ ਹੈ। ਕੇਂਦਰ ਸਰਕਾਰ ਦੇ ਬਜਟ ਵਿਚ ਹਰ ਵਰਗ ਨੂੰ ਧਿਆਨ ’ਚ ਰੱਖਿਆ ਗਿਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਬੁਲਾਰੇ ਸਇਯਦ ਜਫ਼ਰ ਇਸਲਾਮ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ...
ਭਾਜਪਾ ਨੇ ਕਸ਼ਮੀਰ ਨੂੰ ਅਫ਼ਗਾਨਿਸਤਾਨ ਬਣਾ ਦਿੱਤਾ: ਮਹਿਬੂਬਾ ਮੁਫ਼ਤੀ
. . .  1 day ago
ਸ੍ਰੀਨਗਰ, 6 ਫਰਵਰੀ- ਪੀ.ਡੀ.ਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੇਕਰ ਤੁਸੀਂ ਅੱਜ ਕਸ਼ਮੀਰ ’ਚ ਜਾਓਗੇ ਤਾਂ ਤੁਹਾਨੂੰ ਅਫ਼ਗਾਨਿਸਤਾਨ ਵਰਗਾ ਮਿਲੇਗਾ, ਕਿਉਂਕਿ ਇੱਥੇ ਬਹੁਤ ਸਾਰੇ ਬੁਲਡੋਜ਼ਰ ਹਨ, ਲੋਕਾਂ ਨੂੰ ਕਬਜ਼ੇ ਦੇ ਨਾਂ ’ਤੇ ਉਨ੍ਹਾਂ ਦੀ ਜ਼ਮੀਨ ਤੋਂ ਬਾਹਰ ਕੱਢਿਆ ਜਾ ਰਿਹਾ ਹੈ, ਭਾਜਪਾ ਨੇ ਸ਼ਾਇਦ ਇਜ਼ਰਾਈਲ ਤੋਂ ਸਬਕ ਲਿਆ....
ਅਗਲੇ ਸਾਲ ਭਾਰਤ ਆ ਸਕਦੇ ਹਨ ਪੋਪ ਫ਼ਰਾਂਸਿਸ
. . .  1 day ago
ਵੈਟੀਕਨ, 6 ਫਰਵਰੀ- ਵੈਟੀਕਨ ਨਿਊਜ਼ ਅਨੁਸਾਰ ਪੋਪ ਫ਼ਰਾਂਸਿਸ ਅਗਲੇ ਸਾਲ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ ਅਤੇ 2023 ਦੇ ਬਾਅਦ ਵਿਚ ਮੰਗੋਲੀਆ ਦੀ ਯਾਤਰਾ ਕਰਨ ਦੀ ਵੀ...
ਪਿਛਲੇ ਇਕ ਸਾਲ ਵਿਚ 63 ਯਾਤਰੀ ਨੋ ਫ਼ਲਾਈ ਲਿਸਟ ਵਿਚ- ਸ਼ਹਿਰੀ ਹਵਾਬਾਜ਼ੀ ਮੰਤਰਾਲਾ
. . .  1 day ago
ਨਵੀਂ ਦਿੱਲੀ, 6 ਫਰਵਰੀ- ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਇਕ ਸਾਲ ਵਿਚ 63 ਯਾਤਰੀਆਂ ਨੂੰ ਨੋ ਫ਼ਲਾਈ ਲਿਸਟ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਯਾਤਰੀ ਉਹ ਹਨ ਜਿਨ੍ਹਾਂ ਨੇ ਜਾਂ ਤਾਂ ਮਾਸਕ ਨਹੀਂ ਪਾਇਆ ਸੀ ਜਾਂ ਫ਼ਿਰ ਜੋ ਚਾਲਕ ਦਲ ਦੇ ਮੈਂਬਰਾਂ ਨਾਲ...
ਬਿਹਾਰ: ਸਰਕਾਰ ਨੇ ਲਗਾਈ 23 ਸੋਸ਼ਲ ਨੈਟਵਰਕਿੰਗ ਐਪਲੀਕੇਸ਼ਨਾਂ ’ਤੇ ਪਾਬੰਦੀ
. . .  1 day ago
ਪਟਨਾ, 6 ਫਰਵਰੀ- ਬਿਹਾਰ ਸਰਕਾਰ ਨੇ ਸ਼ਾਂਤੀ ਬਣਾਈ ਰੱਖਣ ਲਈ ਸਾਰਨ ਜ਼ਿਲ੍ਹੇ ਵਿਚ 8 ਫਰਵਰੀ 12 ਵਜੇ ਤੱਕ 23 ਸੋਸ਼ਲ ਨੈਟਵਰਕਿੰਗ ਅਤੇ ਮੈਸੇਜਿੰਗ ਐਪਲੀਕੇਸ਼ਨਾਂ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ...
ਪ੍ਰਧਾਨ ਮੰਤਰੀ ਨੇ ਕੀਤਾ ਐਚ.ਏ.ਐਲ ਫ਼ੈਕਟਰੀ ਦਾ ਉਦਘਾਟਨ
. . .  1 day ago
ਬੈਂਗਲੁਰੂ, 6 ਫਰਵਰੀ- ਪ੍ਰਧਾਨ ਮੰਤਰੀ ਮੋਦੀ ਨੇ ਤੁਮਾਕੁਰੂ ਵਿਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚ.ਏ.ਐਲ.) ਦੀ ਹੈਲੀਕਾਪਟਰ ਫ਼ੈਕਟਰੀ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲਾਈਟ ਯੂਟੀਲਿਟੀ ਹੈਲੀਕਾਪਟਰ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ...
ਤੁਰਕੀ ਭੂਚਾਲ : ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 1300
. . .  1 day ago
ਅੰਕਾਰਾ, 6 ਫਰਵਰੀ- ਤੁਰਕੀ ਵਿਚ ਆਏ ਭੂਚਾਲ ’ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 1300 ’ਤੇ ਪਹੁੰਚ ਗਈ ਹੈ। ਨਿਊਜ਼ ਏਜੰਸੀ ਏ. ਪੀ. ਨੇ ਦੱਸਿਆ ਕਿ ਮਲਬੇ ਵਿਚ ਹਾਲੇ ਵੀ ...
ਤੁਰਕੀ ਵਿਚ 7.6 ਤੀਬਰਤਾ ਦਾ ਆਇਆ ਇਕ ਹੋਰ ਭੂਚਾਲ
. . .  1 day ago
ਅੰਕਾਰਾ, 6 ਫਰਵਰੀ- ਤੁਰਕੀ ਦੀ ਅਨਾਦੋਲੂ ਨਿਊਜ਼ ਏਜੰਸੀ ਨੇ ਦੇਸ਼ ਦੀ ਆਫ਼ਤ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੱਖਣੀ ਤੁਰਕੀ ਦੇ ਕਹਰਾਮਨਮਾਰਾਸ ਸੂਬੇ ਦੇ ਐਲਬਿਸਤਾਨ ਜ਼ਿਲ੍ਹੇ ਵਿਚ 7.6 ਤੀਬਰਤਾ ਦਾ ਇਕ ਹੋਰ ਤਾਜ਼ਾ ਭੂਚਾਲ...
ਸਿੱਖ ਰਹਿਣੀ ਦੇ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ - ਸਕੱਤਰ ਸ਼੍ਰੋਮਣੀ ਕਮੇਟੀ
. . .  1 day ago
ਅੰਮ੍ਰਿਤਸਰ, 6 ਫਰਵਰੀ (ਜਸਵੰਤ ਸਿੰਘ ਜੱਸ)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਲੋਂ ਭਾਰਤ ਸਰਕਾਰ ਦੁਆਰਾ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਬਾਰੇ ਤਜਵੀਜ਼ ਦੀ ਕੀਤੀ ਜਾ ਰਹੀ ਵਕਾਲਤ ਤੇ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੇ ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਨੇ ਕਿਹਾ ਸਿੱਖ ਰਹਿਣੀ...
ਤਿੰਨ ਕਰੋੜ ਦੀ ਫਿਰੌਤੀ ਮੰਗਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦੇ 8 ਮੈਂਬਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 6 ਫਰਵਰੀ (ਅਮਰਜੀਤ ਕੋਮਲ)-ਕਪੂਰਥਲਾ ਪੁਲਿਸ ਨੇ ਤਿੰਨ ਕਰੋੜ ਦੀ ਫਿਰੌਤੀ ਮੰਗਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕਰਕੇ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 7 ਹੋਰ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਹੈ। ਐਸ.ਐਸ.ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੇ ਇਸ ਗਰੋਹ ਦੇ ਮੈਂਬਰਾਂ ਕੋਲੋਂ ਇਕ ਸਫ਼ਾਰੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਾ ਮੇਲਾ ਬਜ਼ਾਰ ਨਗਰ ਕੌਂਸਲ ਅਤੇ ਪੁਲਿਸ ਨੇ ਹਟਵਾਇਆ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਫਰਵਰੀ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਸੰਬੰਧੀ ਮਲੋਟ ਰੋਡ ’ਤੇ ਲੱਗੇ ਮੇਲਾ ਬਾਜ਼ਾਰ ਜੋ ਕਿ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਲੱਗਾ ਹੋਇਆ ਸੀ, ਨੂੰ ਅੱਜ ਨਗਰ ਕੌਂਸ਼ਲ ਅਤੇ ਪੁਲਿਸ ਵਲੋਂ ਹਟਵਾਇਆ ਗਿਆ। ਦੱਸ ਦੇਈਏ ਕਿ ਮੇਲੇ ਮੌਕੇ ਲੱਗਣ ਵਾਲੇ ਇਸ ਬਜ਼ਾਰ ਦੌਰਾਨ ਮਲੋਟ,....
ਪਰਨੀਤ ਕੌਰ ਵਲੋਂ ਦਿੱਤੇ ਜਵਾਬ ’ਤੇ ਪੰਜਾਬ ਕਾਂਗਰਸ ਪ੍ਰਧਾਨ ਦਾ ਬਿਆਨ: ਤੁਹਾਨੂੰ ਨੈਤਿਕ ਤੌਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ
. . .  1 day ago
ਚੰਡੀਗੜ੍ਹ, 6 ਫਰਵਰੀ- ਪ੍ਰਨੀਤ ਕੌਰ ਵਲੋਂ ਨੋਟਿਸ ’ਤੇ ਦਿੱਤੇ ਜਵਾਬ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿ੍ਹੰਗ ਨੇ ਉਨ੍ਹਾਂ ਨੂੰ ਕਿਹਾ ਕਿ ਨੈਤਿਕ ਤੌਰ ’ਤੇ, ਤੁਹਾਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਅਤੇ ਆਪਣੇ ਹਲਕੇ ਦਾ ਸਾਹਮਣਾ ਕਰਨਾ ਚਾਹੀਦਾ ਸੀ, ਕਿਉਂਕਿ ਜਨਤਾ ਨੇ ਤੁਹਾਨੂੰ ਕਾਂਗਰਸੀ ਉਮੀਦਵਾਰ ਵਜੋਂ ਵੋਟ ਦਿੱਤੀ ਸੀ। ਆਮ...
ਭਾਰਤ ਦੇ ਮੋਂਟੀ ਦੇਸਾਈ ਨਿਪਾਲ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ
. . .  1 day ago
ਕਾਠਮੰਡੂ, 6 ਫਰਵਰੀ- ਨਿਪਾਲ ਦੇ ਕ੍ਰਿਕਟ ਸੰਘ ਨੇ ਘੋਸ਼ਣਾ ਕਰਦਿਆਂ ਦੱਸਿਆ ਕਿ ਭਾਰਤ ਦੇ ਮੋਂਟੀ ਦੇਸਾਈ ਨੂੰ ਨਿਪਾਲ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ...
ਭਾਜਪਾ ਸੰਸਦੀ ਦਲ ਦੀ ਮੀਟਿੰਗ ਭਲਕੇ
. . .  1 day ago
ਨਵੀਂ ਦਿੱਲੀ, 6 ਫਰਵਰੀ- ਭਾਜਪਾ ਸੰਸਦੀ ਦਲ ਦੀ ਮੀਟਿੰਗ ਭਲਕੇ 7 ਫਰਵਰੀ ਨੂੰ ਦਿੱਲੀ ਵਿਚ ਸੰਸਦ ਲਾਇਬ੍ਰੇਰੀ ਭਵਨ ਵਿਚ ਹੋਵੇਗੀ।
ਸਰਕਾਰ ਦੀ ਪੂਰੀ ਕੋਸ਼ਿਸ਼ ਕੇ ਅਡਾਨੀ ਮੁੱਦੇ ’ਤੇ ਚਰਚਾ ਨਾ ਹੋਵੇ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 6 ਫਰਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਡਾਨੀ ਮੁੱਦੇ ’ਤੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਕਿ ਅਡਾਨੀ ਮੁੱਦੇ ’ਤੇ ਸੰਸਦ ’ਚ ਕੋਈ ਚਰਚਾ ਨਾ ਹੋਵੇ। ਸਰਕਾਰ ਨੂੰ ਇਸ ’ਤੇ ਸੰਸਦ ’ਚ ਚਰਚਾ ਦੀ ਇਜਾਜ਼ਤ...
ਜਲ ਸੈਨਾ ਦੇ ਪਾਇਲਟਾਂ ਨੇ ਆਈ.ਐਨ. ਐਸ. ਵਿਕਰਾਂਤ ’ਤੇ ਐਲ.ਸੀ.ਏ. (ਨੇਵੀ) ਦੀ ਕਰਵਾਈ ਸਫ਼ਲ ਲੈਂਡਿੰਗ
. . .  1 day ago
ਨਵੀਂ ਦਿੱਲੀ, 6 ਫਰਵਰੀ- ਭਾਰਤੀ ਜਲ ਸੈਨਾ ਵਲੋਂ ਉਦੋਂ ਆਤਮਨਿਰਭਰ ਭਾਰਤ ਵੱਲ ਇਕ ਇਤਿਹਾਸਕ ਮੀਲ ਪੱਥਰ ਪ੍ਰਾਪਤ ਕੀਤਾ ਗਿਆ, ਜਦੋਂ ਜਲ ਸੈਨਾ ਦੇ ਪਾਇਲਟਾਂ ਨੇ ਆਈ.ਐਨ. ਐਸ. ਵਿਕਰਾਂਤ ’ਤੇ ਐਲ.ਸੀ.ਏ. (ਨੇਵੀ) ਦੀ ਲੈਂਡਿੰਗ ਕੀਤੀ। ਇਹ ਸਵਦੇਸ਼ੀ ਲੜਾਕੂ ਜਹਾਜ਼ਾਂ ਦੇ ਨਾਲ ਸਵਦੇਸ਼ੀ ਏਅਰਕ੍ਰਾਫ਼ਟ ਕੈਰੀਅਰ ਦੇ ਡਿਜ਼ਾਈਨ, ਵਿਕਾਸ,...
ਸਾਨੂੰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਜ਼ਰੂਰਤ- ਦਿਗਵਿਜੇ ਸਿੰਘ
. . .  1 day ago
ਨਵੀਂ ਦਿੱਲੀ, 6 ਫਰਵਰੀ- ਕਾਂਗਰਸ ਸੰਸਦ ਮੈਂਬਰ ਦਿਗਵਿਜੈ ਸਿੰਘ ਨੇ ਕਿਹਾ ਕਿ ਸਾਨੂੰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਜ਼ਰੂਰਤ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਨਿਯਮ 267 ਦੇ ਤਹਿਤ ਚਰਚਾ ਚਾਹੁੰਦੇ ਹਾਂ। ਅਸੀਂ ਉਦੋਂ ਤੱਕ ਪਿੱਛੇ...
ਭਾਰਤ ਸਰਕਾਰ ਵਲੋਂ ਐਨ.ਡੀ.ਆਰ.ਐਫ਼ ਟੀਮਾਂ ਰਾਹਤ ਸਮੱਗਰੀ ਸਮੇਤ ਤੁਰਕੀ ਜਾਣ ਲਈ ਤਿਆਰ- ਪੀ.ਐਮ.ਓ.
. . .  1 day ago
ਨਵੀਂ ਦਿੱਲੀ, 6 ਫਰਵਰੀ- ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਤੁਰਕੀ ਸਰਕਾਰ ਨਾਲ ਤਾਲਮੇਲ ਕਰਕੇ ਐਨ.ਡੀ.ਆਰ. ਐਫ਼ ਦੀਆਂ ਖ਼ੋਜ, ਬਚਾਅ ਅਤੇ ਮੈਡੀਕਲ ਟੀਮਾਂ ਰਾਹਤ ਸਮੱਗਰੀ ਦੇ ਨਾਲ ਤੁਰੰਤ ਤੁਰਕੀ ਰਵਾਨਾ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ 100 ਕਰਮਚਾਰੀਆਂ ਦੀਆਂ 2 ਐਨ.ਡੀ.ਆਰ.ਐਫ਼ ਟੀਮਾਂ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ...
ਆਸਟ੍ਰੀਆ ’ਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ
. . .  1 day ago
ਵਿਆਨਾ, 6 ਫਰਵਰੀ- ਇਸ ਹਫ਼ਤੇ ਦੇ ਅੰਤ ’ਚ ਆਸਟ੍ਰੀਆ ’ਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਪੁਲਿਸ ਨੇ ਮੌਤ ਦੀ ਸੂਚਨਾ ਦਿੱਤੀ ਹੈ। ਪੁਲਿਸ ਦੇ ਅਨੁਸਾਰ ਸਕੂਲ ਦੀਆਂ ਛੁੱਟੀਆਂ ਦੌਰਾਨ ਵਿਆਨਾ ਵਿਚ ਸਕੀ ਰਿਜ਼ੋਰਟ ਭਰੇ ਹੋਏ ਸਨ। ਰਿਪੋਰਟ ਮੁਤਾਬਕ ਟਾਇਰੋਲ ਅਤੇ ਵੋਰਾਰਲਬਰਗ...
ਅਸੀਂ ਪ੍ਰਧਾਨ ਮੰਤਰੀ ਵਲੋਂ ਦਿੱਤੇ ਐਚ. ਆਈ. ਆਰ. ਏ. ਮੰਤਰ ’ਦੇ ਆਧਾਰ ’ਤੇ ਤ੍ਰਿਪੁਰਾ ਵਿਚ ਵਿਕਾਸ ਕੀਤਾ- ਕੇਂਦਰੀ ਗ੍ਰਹਿ ਮੰਤਰੀ
. . .  1 day ago
ਅਗਰਤਲਾ, 6 ਫਰਵਰੀ- ਆ ਰਹੀਆਂ ਤ੍ਰਿਪੁਰਾ ਚੋਣਾਂ ਸੰਬੰਧੀ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਮਿਊਨਿਸਟ, ਕਾਂਗਰਸ ਅਤੇ ਮੋਥਾ ਪਾਰਟੀ ਤਿੰਨੋਂ ਇਕਜੁੱਟ ਹਨ। ਕਾਂਗਰਸ ਅਤੇ ਕਮਿਊਨਿਸਟ ਆਹਮੋ-ਸਾਹਮਣੇ ਤੋਂ ਮਿਲੇ ਹਨ ਪਰ ਮੋਥਾ ਮੇਜ਼ ਦੇ ਹੇਠਾਂ ਤੋਂ ਰਲੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਰਾਸ਼ਨ ਕਾਰਡ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ

ਅੰਮ੍ਰਿਤਸਰ

ਪਨਬੱਸ 'ਚ ਆਊਟਸੋਰਸਿੰਗ ਭਰਤੀ ਦੇ ਵਿਰੋਧ 'ਚ ਯੂਨੀਅਨ ਨੇ ਰਾਸ਼ਟਰੀ ਮਾਰਗ 'ਤੇ ਲਾਇਆ ਧਰਨਾ

ਮਾਨਾਂਵਾਲਾ, 1 ਅਕਤੂਬਰ (ਗੁਰਦੀਪ ਸਿੰਘ ਨਾਗੀ)-ਪੰਜਾਬ ਰੋਡਵੇਜ ਪਨਬਸ, ਪੀ. ਆਰ. ਟੀ. ਸੀ. ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨੇ ਆਪਣੀਆਂ ਹੱਕੀ ਮੰਗਾ ਦੇ ਸੰਬੰਧ 'ਚ ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਤੇ ਟਰਾਂਸਪੋਰਟ ਮੰਤਰੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸੂਬਾਈ ਆਗੂ ਜੋਧ ਸਿੰਘ ਨੇ ਦੱਸਿਆ ਕਿ ਪੰਜਾਬ ਦੀ 'ਆਪ' ਸਰਕਾਰ, ਜੋ ਕੱਚੇ ਮੁਲਾਜਮਾਂ ਨੂੰ ਪੱਕਿਆਂ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ, ਨੇ ਕੰਟਰੈਕਟ ਕਾਮਿਆਂ ਨਾਲ ਵਾਅਦਾ ਖ਼ਿਲਾਫ਼ੀ ਕਰਕੇ ਨਵੀਂ ਭਰਤੀ ਸ਼ੁਰੂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਊਟਸੋਰਸਿੰਗ ਭਰਤੀ ਬੰਦ ਕਰਨ ਤੇ ਠੇਕੇਦਾਰ ਬਾਹਰ ਕੱਢਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਦੇ ਉਲਟ ਟਰਾਂਸਪੋਰਟ ਵਿਭਾਗ ਪਨਬੱਸ ਤੇ ਪੀ. ਆਰ. ਟੀ. ਸੀ. 'ਚ ਆਊਟਸੋਰਸਿੰਗ ਦੀ ਭਰਤੀ ਕੀਤੀ ਜਾ ਰਹੀ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨਾਲ ਧੋਖਾ ਹੈ ਤੇ ਇਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨਗੇ | ਇਸ ਮੌਕੇ ਦਿਲਬਾਗ ਸਿੰਘ ਤਰਨਤਾਰਨ ਤੋਂ ਸਤਨਾਮ ਸਿੰਘ, ਜਸਬੀਰ ਸਿੰਘ ਪੱਟੀ, ਬਲਜੀਤ ਸਿੰਘ, ਅਵਤਾਰ ਸਿੰਘ, ਗੁਰਬਿੰਦਰ ਸਿੰਘ ਗਿੱਲ, ਸ਼ਿਵਪਾਲ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ ਤਰਨਤਾਰਨ, ਦਿਲਬਾਗ ਸਿੰਘ ਆਦਿ ਵਰਕਰ ਹਾਜ਼ਰ ਸਨ | ਨੈਸ਼ਨਲ ਹਾਈਵੇ 'ਤੇ ਜਾਮ ਲੱਗਣ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਪਿਆ | ਲਗਪਗ 4 ਘੰਟੇ ਬਾਅਦ ਵਿਭਾਗ ਵਲੋਂ ਸ਼ੁਰੂ ਕੀਤੀ ਭਰਤੀ ਪ੍ਰਕਿਰਿਆ ਬੰਦ ਕੀਤੇ ਜਾਣ ਦੀ ਚਿੱਠੀ ਆਉਣ ਤੋਂ ਬਾਅਦ ਪੰਜਾਬ ਰੋਡਵੇਜ਼ ਪਨਬਸ, ਪੀ. ਆਰ. ਟੀ. ਸੀ., ਕੰਟਰੈਕਟ ਵਰਕਰ ਯੂਨੀਅਨ ਨੇ ਧਰਨਾ ਸਮਾਪਤ ਕਰ ਦਿੱਤਾ | ਇਸ ਦੌਰਾਨ ਥਾਣਾ ਚਾਟੀਵਿੰਡ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਜੂਦ ਸਨ, ਜਿਨ੍ਹਾਂ ਸਮੇਂ-ਸਮੇਂ 'ਤੇ ਯੂਨੀਅਨ ਆਗੂਆਂ ਤੇ ਪ੍ਰਸ਼ਾਸਨ ਦਰਮਿਆਨ ਇਕ ਗੱਲਬਾਤ ਦਾ ਸਿਲਸਿਲਾ ਚਲਾ ਕੇ ਇਸ ਧਰਨੇ ਨੂੰ ਸਮਾਪਤ ਕਰਨ ਵਿਚ ਯੋਗਦਾਨ ਪਾਇਆ | ਜਾਮ 'ਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੀਆਂ ਹੈਦਰਾਬਾਦ ਤੋਂ ਆਈਆਂ 20 ਦੇ ਬੱਸਾਂ (ਜਿਨ੍ਹਾਂ 'ਚ ਸਕੂਲੀ ਬੱਚੇ ਤੇ ਅਧਿਆਪਕਾਵਾਂ ਸਵਾਰ ਸਨ), ਸਕੂਲ ਬੱਸਾਂ ਤੇ ਹੋਰ ਨਿੱਜੀ ਵਾਹਨ ਫਸੇ ਰਹੇ¢ ਕੁਝ ਵਾਹਨ ਚਾਲਕਾਂ ਨੇ ਆਪਣੇ ਵਾਹਨ ਪੈਲੀਆਂ 'ਚੋਂ ਲੰਘਾ ਕੇ ਡਾਂਡੇ ਮੀਂਡੇ ਲੰਘਾਉਂਦਿਆਂ ਵੀ ਵੇਖਿਆ ਅਤੇ ਕਈਆਂ ਨੂੰ ਕਈ ਕਈ ਮੀਲ ਦਾ ਕੱਚਾ ਪੱਕਾ ਸਫਰ ਤੈਅ ਕਰਨਾ ਪਿਆ ਅਤੇ ਕੁਝ ਲੋਕ ਪੈਦਲ ਵੀ ਆਪਣੀ ਮੰਜ਼ਿਲ ਵੱਲ ਵੱਧਦੇ ਵੇਖੇ ਗਈ | ਇਸ ਮੌਕੇ ਬਿਆਸ ਤੋਂ ਅੰਮਿ੍ਤਸਰ ਜਾ ਰਹੀ ਇਕ ਐਂਬੂਲੈਂਸ ਫਸੀ ਹੋਈ ਸੀ, ਜਿਸ 'ਚ ਮਰੀਜ਼ ਵੀ ਸੀ |

ਕਿਸਾਨ ਮਜ਼ਦੂਰ ਜਥੇਬੰਦੀ ਨੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ

ਸੁਲਤਾਨਵਿੰਡ, 1 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਹੀ ਵਿਚ ਪੰਜਾਬ ਸਰਕਾਰ ਵਲੋਂ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਪਾਵਰਕਾਮ ਮੈਨੇਜਮੈਂਟ ਖਿਲਾਫ਼ ਰੋਸ ਧਰਨਾ

ਛੇਹਰਟਾ, 1 ਅਕਤੂਬਰ (ਪੱਤਰ ਪ੍ਰੇਰਕ)- ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਪੱਛਮ ਮੰਡਲ ਅੰਮਿ੍ਤਸਰ ਵਿਖੇ ਰਜਿੰਦਰ ਕੁਮਾਰ ਡਵੀਜ਼ਨ ਪ੍ਰਧਾਨ ਦੀ ਅਗਵਾਈ ਹੇਠ ਪੀ.ਐੱਸ.ਪੀ.ਸੀ.ਐੱਲ ਦੀ ਮੈਨੇਜਮੈਂਟ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਮੁਜ਼ਾਹਰੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੇਨਿਊ ਵਿਖੇ ਸਮਾਗਮ

ਅੰਮਿ੍ਤਸਰ, 1 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਦੌਰਾਨ ਅੱਜ ਦਾ ਗੁਰਮਤਿ ਸਮਾਗਮ ਗੁ: ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੇਨਿਊ ਤਹਿਸੀਲਪੁਰਾ ਵਿਖੇ ਸ਼ਰਧਾ ਸਹਿਤ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ 10 ਸਰਬੋਤਮ ਕਰਮਚਾਰੀ ਸਨਮਾਨਿਤ

ਅੰਮਿ੍ਤਸਰ, 1 ਅਕਤੂਬਰ (ਗਗਨਦੀਪ ਸ਼ਰਮਾ)-ਡਿਪਟੀ ਕਮਿਸ਼ਨਰ ਅੰਮਿ੍ਤਸਰ ਹਰਪ੍ਰੀਤ ਸਿੰਘ ਸੂਦਨ ਵਲੋਂ 10 ਸਰਬੋਤਮ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ ਜਸਵੀਰ ਸਿੰਘ ਕਲਰਕ ਸ਼ਿਕਾਇਤ ਸ਼ਾਖਾ, ਰਿਸ਼ੀ ਕਲਰਕ ਵੀ. ਆਈ. ਪੀ./ਫੁਟਕਲ ...

ਪੂਰੀ ਖ਼ਬਰ »

ਵਾਹਨ ਚੋਰ ਗਰੋਹ ਦੇ ਚਾਰ ਮੈਂਬਰ ਗਿ੍ਫ਼ਤਾਰ

ਅੰਮਿ੍ਤਸਰ, 1 ਅਕਤੂਬਰ (ਗਗਨਦੀਪ ਸ਼ਰਮਾ)- ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਦੋ ਪਹੀਆ ਵਾਹਨ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਕੁੱਲ 12 ਮੋਟਰਸਾਈਕਲ ਤੇ 3 ਐਕਟਿਵਾ ਸਕੂਟਰ ਬਰਾਮਦ ਕਰਨ ਦੀ ਸਫਲਤਾ ਹਾਸਿਲ ਕੀਤੀ ਗਈ ਹੈ | ...

ਪੂਰੀ ਖ਼ਬਰ »

ਪੁਲਿਸ ਦੀ ਡਰੱਗ ਡਿਸਪੋਜ਼ਲ ਕਮੇਟੀ ਵਲੋਂ ਨਸ਼ੀਲੇ ਪਦਾਰਥ ਨਸ਼ਟ

ਅੰਮਿ੍ਤਸਰ, 1 ਅਕਤੂਬਰ (ਗਗਨਦੀਪ ਸ਼ਰਮਾ)-ਜ਼ਿਲ੍ਹਾ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਵਲੋਂ ਗਠਿਤ ਕੀਤੀ ਗਈ ਡਰੱਗ ਡਿਸਪੋਜ਼ਲ ਕਮੇਟੀ ਵਲੋਂ ਅੱਜ ਸਥਾਨਕ ਖੰਨਾ ਪੇਪਰ ਮਿਲ ਵਿਖੇ ਐੱਨ. ਡੀ. ਪੀ. ਐੱਸ-1 ਦੇ 85 ਮੁਕੱਦਮਿਆਂ ਵਿਚ ਬਰਾਮਦ 3 ਕਿੱਲੋ 431 ਗ੍ਰਾਮ ਹੈਰੋਇਨ, 1 ਕਿੱਲੋ 100 ...

ਪੂਰੀ ਖ਼ਬਰ »

ਭਕਨਾ ਦੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਅਟਾਰੀ, 1 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਭਕਨਾ ਵਿਖੇ ਇਕ ਨੌਜਵਾਨ ਵਲੋਂ ਦਰੱਖਤ ਨਾਲ ਫਾਹਾ ਲੈ ਕੇ ਖੁਦਕਸ਼ੀ ਕਰਨ ਦਾ ਸਮਾਚਾਰ ਹੈ | ਮਿ੍ਤਕ ਦੀ ਪਹਿਚਾਣ ਜੋਬਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਭਕਨਾ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਦੁਕਾਨ ਦੀ ਉਸਾਰੀ ਲਈ ਲਿਆਂਦਾ ਸਰੀਆ ਚੋਰੀ

ਵੇਰਕਾ, 1 ਅਕਤੂਬਰ (ਪਰਮਜੀਤ ਸਿੰਘ ਬੱਗਾ)-ਕਸਬਾ ਵੱਲਾ ਵਿਖੇ ਦੁਕਾਨ ਉਸਾਰੀ ਲਈ ਲਿਆ ਕੇ ਰੱਖਿਆ ਲੋਹੇ ਦਾ ਸਰੀਆ ਅਣਪਛਾਤੇ ਚੋਰ ਵਲੋਂ ਚੋਰੀ ਕਰਕੇ ਲੈ ਜਾਣ ਦੀ ਖਬਰ ਹੈ | ਜੋਬਨਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪੱਤੀ ਫੁੱਲੇ ਦੀ ਨੇੜੇ ਗੁਰਦੁਆਰਾ ਕੋਠਾ ਸਾਹਿਬ ...

ਪੂਰੀ ਖ਼ਬਰ »

ਪੁਲਿਸ ਵਲੋਂ ਚੋਰੀ ਦੇ 3 ਮੋਟਰਸਾਈਕਲਾਂ ਸਮੇਤ ਇਕ ਹੋਰ ਨੌਜਵਾਨ ਗਿ੍ਫਤਾਰ

ਵੇਰਕਾ, 1 ਅਕਤੂਬਰ (ਪਰਮਜੀਤ ਸਿੰਘ ਬੱਗਾ)- ਥਾਣਾ ਵੱਲਾ ਦੀ ਪੁਲਿਸ ਨੇ ਛਾਪੇਮਾਰੀ ਕਰਕੇ ਬੀਤੇ ਦਿਨ ਕਾਬੂ ਕੀਤੇ ਕੁਲਦੀਪ ਸਿੰਘ ਉਰਫ ਸਾਗਰ ਪਾਸੋਂ 4 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਹੋਣ ਉਪਰੰਤ ਉਸਦੀ ਨਿਸ਼ਾਨਦੇਹੀ ਤੇ ਇਸ ਦੇ ਦੂਸਰੇ ਸਾਥੀ ਨੂੰ ਵੀ ਕਾਬੂ ਕਰਕੇ ਉਸਦੇ ...

ਪੂਰੀ ਖ਼ਬਰ »

ਰੇਲਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

ਅੰਮਿ੍ਤਸਰ, 1 ਅਕਤੂਬਰ (ਗਗਨਦੀਪ ਸ਼ਰਮਾ)- ਵੱਲਾ ਰੇਲਵੇ ਫਾਟਕ 'ਤੇ ਰੇਲਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਕਸ਼ਮੀਰ ਸਿੰਘ (46) ਪੁੱਤਰ ਦਰਸ਼ਨ ਸਿੰਘ ਵਾਸੀ ਨਵੀਂ ਪੱਤੀ ਪਿੰਡ ਵੱਲਾ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੈ | ਘਟਨਾ ...

ਪੂਰੀ ਖ਼ਬਰ »

ਸ਼ਹੀਦ ਬਾਬਾ ਬਲਵੰਤ ਸਿੰਘ ਦਾ ਸਾਲਾਨਾ ਜੋੜ ਮੇਲਾ ਮਨਾਇਆ

ਚੱਬਾ, 1 ਅਕਤੂਬਰ (ਜੱਸਾ ਅਨਜਾਣ)- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਮਹਾਨ ਸੂਰਬੀਰ ਜਰਨੈਲ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਬੇਰ ਸਾਹਿਬ ਪਿੰਡ ਚੱਬਾ ਵਰਪਾਲ ਦੀ ਸਾਂਝੀ ਹੱਦ 'ਤੇ ਮਨਾਇਆ ਗਿਆ | ਪਰਸੋਂ ਰੋਜ਼ ਤੋਂ ਰਖਾਏ ਅਖੰਡ ...

ਪੂਰੀ ਖ਼ਬਰ »

ਜਗਤ ਜਯੋਤੀ ਸੀ: ਸੈ: ਸਕੂਲ ਵਿਖੇ ਸਮਾਗਮ

ਅੰਮਿ੍ਤਸਰ, 1 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜਗਤ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਵਿਖੇ ਡਾਇਰੈਕਟਰ ਮੁਕੇਸ਼ ਪੁਰੀ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸ਼ਤਰੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ...

ਪੂਰੀ ਖ਼ਬਰ »

ਮਾਨਾਂਵਾਲਾ ਕੈਂਪਸ 'ਚ ਹੋਈਆਂ ਪਿੰਗਲਵਾੜਾ ਦੇ ਵਿੱਦਿਅਕ ਅਦਾਰਿਆਂ ਦੀਆਂ 11ਵੀਆਂ ਯੂਨੀਫਾਈਡ ਖੇਡਾਂ

ਮਾਨਾਂਵਾਲਾ, 1 ਅਕਤੂਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਪਿੰਗਲਾਵਾੜਾ ਦੇ ਮਾਨਾਂਵਾਲਾ ਕੈਂਪਸ 'ਚ ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ (ਗੁੰਗੇ ਬੋਲੇ ਬੱਚੇ), ਭਗਤ ਪੂਰਨ ਸਿੰਘ ਸਪੈਸ਼ਲ ...

ਪੂਰੀ ਖ਼ਬਰ »

ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਅੰਮਿ੍ਤਸਰ, 1 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰ: ਰਮਾ ਮਹਾਜਨ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਪਿ੍ੰ: ਰਮਾ ਮਹਾਜਨ ਨੇ ਕਿਹਾ ਕਿ ਨਵਰਾਤਰੇ ਦੋ ਵਾਰ ਹੁੰਦੇ ਹਨ ਜੋ ਸੰਧਿਆਕਾਲ ...

ਪੂਰੀ ਖ਼ਬਰ »

ਪ੍ਰਧਾਨ ਵੀ.ਕੇ. ਢੰਡ ਵਲੋਂ ਸੰਧੂ ਕਾਲੋਨੀ ਛੇਹਰਟਾ ਵਿਖੇ ਯੋ ਯੋ ਕੁਲਚਾ ਲੈਂਡ ਦਾ ਉਦਘਾਟਨ

ਛੇਹਰਟਾ, 1 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)- ਜਿਥੇ ਖਿੱਚ ਦਾ ਕੇਂਦਰ ਅਟਾਰੀ-ਵਾਹਗਾ ਸਰਹੱਦ ਰੀਟਰੀਟ ਸੈਰਾਮਣੀ ਵੇਖਣ ਆਉਂਦੇ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਆਨੰਦ ਮਾਣਦੇ ਹਨ ਓਥੇ ਅੰਮਿ੍ਤਸਰੀ ਖਾਣੇ ਭਾਵ ਆਲੂ ਵਾਲੇ ਕੁੱਲਚੇ ਵੀ ਉਨ੍ਹਾਂ ਦੀ ਪਹਿਲੀ ਪਸੰਦ ...

ਪੂਰੀ ਖ਼ਬਰ »

ਸਵ: ਬਾਪੂ ਬੂੜ ਸਿੰਘ ਸੁਲਤਾਨਵਿੰਡ ਨੂੰ ਸ਼ਰਧਾਂਜਲੀਆਂ ਭੇਟ

ਅੰਮਿ੍ਤਸਰ, 1 ਅਕਤੂਬਰ (ਅਜੀਤ ਬਿਓਰੋ)-ਬੀਤੇ ਦਿਨੀਂ ਪੱਤੀ ਸੁਲਤਾਨ ਦੀ ਪਿੰਡ ਸੁਲਤਾਨਵਿੰਡ ਵਾਸੀ ਬਾਪੂ ਬੂੜ ਸਿੰਘ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ ਅੱਜ ...

ਪੂਰੀ ਖ਼ਬਰ »

ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਖ਼ਾਲਸਾ ਕਾਲਜ ਵਿਖੇ ਸੈਮੀਨਾਰ

ਅੰਮਿ੍ਤਸਰ, 1 ਅਕਤੂਬਰ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਰਜਿ. ਵਲੋਂ ਸ੍ਰੀ ਗੁਰੂ ਸਿੰਘ ਸਭਾ ਦੇ 150 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਖ਼ਾਲਸਾ ਕਾਲਜ ਵਿਖੇ ਕਰਵਾਇਆ ਗਿਆ | ਇਸ ਮੌਕੇ ਡਾ. ਇੰਦਰਜੀਤ ਸਿੰਘ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦੀਆਂ ਖਿਡਾਰਣਾਂ ਨੇ ਬਾਸਕਟਬਾਲ ਮੁਕਾਬਲੇ 'ਚ ਮੱਲਾਂ ਮਾਰੀਆਂ

ਅੰਮਿ੍ਤਸਰ, 1 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਲੜਕੀਆਂ ਲਈ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਡੀ. ਏ. ਵੀ. ਕਾਲਜ ਅੰਮਿ੍ਤਸਰ ਦੀ ਬਾਸਕਟਬਾਲ ਟੀਮ ਨੇ ਸਾਰੀਆਂ ਟੀਮਾਂ ਨੂੰ ਪਛਾੜ ਕੇ ਦੂਜਾ ਸਥਾਨ ...

ਪੂਰੀ ਖ਼ਬਰ »

ਏਾਜਲ ਪੈਰਾਡਾਇਸ ਸਕੂਲ ਨੇ ਵਿਰਸਾ ਵਿਹਾਰ ਵਿਖੇ ਕਰਵਾਇਆ ਬੇਬੀ ਸ਼ੋਅ

ਅੰਮਿ੍ਤਸਰ, 1 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਏਾਜਲ ਪੈਰਾਡਾਇਸ ਸਕੂਲ ਵਲੋਂ ਵਿਰਸਾ ਵਿਹਾਰ ਵਿਖੇ ਬੇਬੀ ਸ਼ੋਅ ਕਰਵਾਇਆ ਗਿਆ, ਜਿਸ 'ਚ 100 ਤੋਂ ਵਧੇਰੇ ਨੰਨ੍ਹੇ-ਮੁੰਨੇ ਬੱਚਿਆਂ ਨੇ ਭਾਗ ਲਿਆ | ਇਸ ਦੌਰਾਨ 2-6 ਸਾਲ ਦੇ ਛੋਟੇ ਛੋਟੇ ਬੱਚਿਆਂ ਨੇ ਰੰਗ-ਬਿਰੰਗੇ ...

ਪੂਰੀ ਖ਼ਬਰ »

ਡੈਮੋਕਰੇਟਿਕ ਟੀਚਰਜ਼ ਫਰੰਟ ਵਲੋਂ ਬੰਦ ਕੀਤੇ ਭੱਤੇ ਬਹਾਲ ਕਰਨ ਦੀ ਮੰਗ

ਅੰਮਿ੍ਤਸਰ, 1 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਡੈਮੋਕਰੇਟਿਕ ਟੀਚਰਜ਼ ਫਰੰਟ (ਡੀ. ਟੀ. ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਤੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਅਸ਼ਵਨੀ ਅਵਸਥੀ, ਗੁਰਬਿੰਦਰ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹੇ ਦੀ ਪ੍ਰਮੁੱਖ ਮੰਡੀ 'ਚ ਪਹਿਲੀ ਵਾਰ ਤੈਅ ਸਮੇਂ 'ਤੇ ਸ਼ੁਰੂ ਹੋਈ ਝੋਨੇ ਦੀ ਸਰਕਾਰੀ ਖ਼ਰੀਦ

ਅੰਮਿ੍ਤਸਰ, 1 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ ਪਹਿਲੀ ਵਾਰ ਤੈਅ ਸਮੇਂ 'ਤੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਹੈ, ਜਿਸ 'ਚ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵਲੋਂ ਅੰਤਰ ਸਕੂਲ ਮੁਕਾਬਲੇ ਆਰੰਭ

ਅੰਮਿ੍ਤਸਰ, 1 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਦੇ 488ਵੇਂ ਪ੍ਰਕਾਸ਼ ਪੁਰਬ ਅਤੇ ਅੰਮਿ੍ਤਸਰ ਸ਼ਹਿਰ ਦੇ 445ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵਲੋਂ ਵਿਦਿਆਰਥੀਆਂ ਦੇ ਸਾਲਾਨਾ ਅੰਤਰ ਸਕੂਲ ਮੁਕਾਬਲੇ ਕਰਵਾਏ ਜਾ ...

ਪੂਰੀ ਖ਼ਬਰ »

ਆਰ. ਆਰ. ਐੱਸ. ਵਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਅੰਦਾਜ਼ੀ ਬਰਦਾਸ਼ਤ ਤੋਂ ਬਾਹਰ-ਦਲ ਖਾਲਸਾ

ਅੰਮਿ੍ਤਸਰ, 1 ਅਕਤੂਬਰ (ਜਸਵੰਤ ਸਿੰਘ ਜੱਸ)-ਦਲ ਖਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਆਰ. ਐੱਸ. ਐੱਸ. ਵਲੋਂ ਸਿੱਖਾਂ 'ਤੇ ਹਿੰਦੂ ਹੋਣ ਦਾ ਲੇਬਲ ਲਾਉਣਾ ਜਾਂ ਹਿੰਦੂਆਂ ਦਾ ਅੰਗ ਦੱਸਣਾ, ਸਿੱਖ ਰਾਜਸੀ ਕੈਦੀਆਂ ਨੂੰ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ...

ਪੂਰੀ ਖ਼ਬਰ »

-ਗੁਰੂ ਨਗਰੀ ਦੀਆਂ ਧਾਰਮਿਕ ਸਰਗਰਮੀਆਂ- ਭਲਾਈ ਕੇਂਦਰ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਅੱਜ

ਅੰਮਿ੍ਤਸਰ, 1 ਅਕਤੂਬਰ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਵਲੋਂ ਬੰਦੀ ਛੋੜ ਦਿਵਸ ਤੇ ਸੰਸਥਾ ਦੇ 39ਵੇਂ ਸਾਲਾਨਾ ਸਥਾਪਨਾ ਦਿਵਸ ਦੇ ਸੰਬੰਧ 'ਚ ਕੱਲ੍ਹ 2 ਅਕਤੂਬਰ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਮਹਾਨ ਸਲਾਨਾ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਸ਼ਾਇਰ ਇੰਦਰ ਸਿੰਘ ਮਾਨ ਦੀ ਪੁਸਤਕ 'ਦੁਨੀ ਵਜਾਈ ਵੱਜਦੀ' 'ਤੇ ਹੋਈ ਵਿਚਾਰ ਗੋਸ਼ਟੀ

ਅੰਮਿ੍ਤਸਰ, 1 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਪੈਨਸ਼ਨਰ ਫਰੰਟ ਵਲੋਂ ਐਡਵੋਕੇਟ ਬਲਦੇਵ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਸ਼ਾਇਰ ਇੰਦਰ ਸਿੰਘ ਮਾਨ ਦੀ ਪੁਸਤਕ 'ਦੁਨੀ ਵਜਾਈ ਵੱਜਦੀ' 'ਤੇ ਵਿਚਾਰ ਗੋਸ਼ਟੀ ਸਬੰਧੀ ਸੰਖੇਪ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸੈਰ ਸਪਾਟੇ ਨੂੰ ਪ੍ਰਫੁਲਿਤ ਕਰਨ 'ਚ ਅਹਿਮ ਭੂਮਿਕਾ ਅਦਾ ਕਰ ਰਹੀ 'ਹੋਪ ਆਨ ਹੋਪ ਆਫ ਡਬਲ ਡੈਕਰ ਬੱਸ ਸਰਵਿਸ'

ਅੰਮਿ੍ਤਸਰ, 1 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਵਲੋਂ ਅੰਮਿ੍ਤਸਰ ਦੇ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਕੀਤੀ 'ਹੋਪ ਆਨ ਹੋਪ ਆਫ ਡਬਲ ਡੈਕਰ ਬੱਸ ਸਰਵਿਸ' ਸੈਰ ਸਪਾਟੇ ਨੂੰ ਪ੍ਰਫੂਲਿਤ ਕਰਨ 'ਚ ਅਹਿਮ ਭੂਮਿਕਾ ਅਦਾ ਕਰ ਰਹੀ ਹੈ | ਇਹ ਬੱਸ ...

ਪੂਰੀ ਖ਼ਬਰ »

ਬਕਸੇ 'ਚ ਅੱਗ ਲੱਗਣ ਕਾਰਨ ਸੜੇ ਮੀਟਰ, ਰੀਡਿੰਗ ਲੈਣ ਵਾਲੇ ਨੇ ਡੇਢ ਮਹੀਨੇ ਬਾਅਦ ਹਜ਼ਾਰਾਂ ਦੇ ਕੱਢੇ ਬਿੱਲ

ਅਟਾਰੀ, 1 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵੱਸੇ ਕਸਬਾ ਅਟਾਰੀ ਵਿਖੇ ਇਤਿਹਾਸਕ ਮੰਦਰ ਠਾਕਰ ਦੁਆਰਾ ਮਹੰਤ ਪੁਰਾ ਵਿਖੇ ਮੀਟਰ ਬਕਸੇ 'ਚ ਅੱਗ ਲੱਗਣ ਕਾਰਨ ਸਾਰੇ ਮੀਟਰ ਸੜ ਕੇ ਸੁਆਹ ਹੋ ਗਏ ਸਨ | ਜਾਣਕਾਰੀ ਅਨੁਸਾਰ ਕਿ੍ਸ਼ਨ ਜਨਮ ...

ਪੂਰੀ ਖ਼ਬਰ »

ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿਖੇ 'ਨਵ ਬਹਾਰ-ਫਰੈਸ਼ਰਜ਼ ਫੀਸਟਾ' ਪ੍ਰੋਗਰਾਮ

ਅੰਮਿ੍ਤਸਰ, 1 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅੰਮਿ੍ਤਸਰ ਵਿਖੇ ਨਵੇਂ ਅਕਾਦਮਿਕ ਸੈਸ਼ਨ 2022-23 'ਚ ਆਏ ਫਰੈਸ਼ਰਜ਼ ਲਈ ਕਾਲਜ ਦੇ ਉਰਵੀ ਆਡੀਟੋਰੀਅਮ 'ਚ 'ਨਵ ਬਹਾਰ-ਫਰੈਸ਼ਰ ਫੀਸਟਾ' ਦਾ ਆਯੋਜਨ ਕੀਤਾ ਗਿਆ¢ ਯੂਥ ਵੈੱਲਫੇਅਰ ਵਿਭਾਗ ...

ਪੂਰੀ ਖ਼ਬਰ »

ਸਿੰਘ ਸਭਾ ਲਹਿਰ ਸਥਾਪਨਾ ਦੇ 150ਵੇਂ ਵਰ੍ਹੇ ਨੂੰ ਸਮਰਪਿਤ ਪੰਥਕ ਤਾਲਮੇਲ ਸੰਗਠਨ ਵਲੋਂ ਸੈਮੀਨਾਰ

ਅੰਮਿ੍ਤਸਰ, 1 ਅਕਤੂਬਰ (ਜਸਵੰਤ ਸਿੰਘ ਜੱਸ)-ਅਨੇਕਾਂ ਸਿੱਖ ਜਥੇਬੰਦੀਆਂ ਦੇ ਸਮੂਹ ਪੰਥਕ ਤਾਲੇਮਲ ਸੰਗਠਨ ਵਲੋਂ ਸਿੰਘ ਸਭਾ ਲਹਿਰ ਸਥਾਪਨਾ ਦਿਵਸ ਦੇ 150ਵੇਂ ਵਰ੍ਹੇ ਦੀ ਆਰੰਭਤਾ ਨੂੰ ਸਮਰਪਿਤ ਇਥੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਸੰਗਠਨ ਦੇ ਕਨਵੀਨਰ ਤੇ ਸਾਬਕਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX