ਫ਼ਿਰੋਜ਼ਪੁਰ, 1 ਅਕਤੂਬਰ (ਕੁਲਬੀਰ ਸਿੰਘ ਸੋਢੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਮਮਦੋਟ, ਜ਼ੋਨ ਝੋਕ ਟਹਿਲ ਸਿੰਘ ਤੇ ਜ਼ੋਨ ਫ਼ਿਰੋਜ਼ਪੁਰ ਸ਼ਹਿਰ ਦੀਆਂ ਇਕਾਈਆਂ ਦੇ ਵੱਖ-ਵੱਖ ਕਿਸਾਨਾਂ-ਮਜ਼ਦੂਰਾਂ ਵਲੋਂ ਡੀ.ਸੀ. ਫ਼ਿਰੋਜ਼ਪੁਰ ਦੇ ਦਫ਼ਤਰ ਅੱਗੇ ਭਗਵੰਤ ਮਾਨ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ, ਖਲਾਰਾ ਸਿੰਘ ਪੰਨੂ, ਬੂਟਾ ਸਿੰਘ ਕਰੀਆ ਅਤੇ ਸਕੱਤਰ ਗੁਰਨਾਮ ਸਿੰਘ ਅਲੀ ਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਛੱਡੀਆਂ ਗਈਆਂ ਕਾਮਨ ਜ਼ਮੀਨਾਂ ਨੂੰ ਪੰਚਾਇਤੀ ਮਾਲਕੀ ਹੇਠ ਲਿਆਉਣ ਲਈ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਵਿਚ ਪੰਜਾਬ ਵਿਲੇਜ਼ ਕਾਮਨ ਲੈਂਡ ਰੈਗੂਲੇਸ਼ਨ ਸੋਧ ਬਿੱਲ 2022 ਪਾਸ ਕੀਤਾ ਹੈ | ਇਹ ਸੋਧ ਬਿੱਲ ਆਬਾਦਕਾਰ ਕਿਸਾਨਾਂ ਦੇ ਹੱਕ ਖੋਹਣ ਵਾਲਾ ਹੈ | ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ 3 ਅਕਤੂਬਰ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਲੱਗਣ ਵਾਲੇ 3 ਘੰਟੇ ਰੇਲ ਰੋਕੋ ਧਰਨੇ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ | ਆਗੂਆਂ ਨੇ ਕਿਹਾ ਕਿ ਆਬਾਦਕਾਰ ਕਿਸਾਨਾਂ ਨੇ ਉਕਤ ਜ਼ਮੀਨਾਂ ਬੰਜਰ ਪੁੱਟ ਕੇ ਆਬਾਦ ਕੀਤੀਆਂ ਸਨ ਤੇ ਗਿਰਦਾਵਰੀਆਂ ਕਿਸਾਨਾਂ ਦੇ ਨਾਮ 'ਤੇ ਹਨ, ਪਰ ਪੰਜਾਬ ਸਰਕਾਰ ਨੇ ਆਬਾਦਕਾਰ ਕਿਸਾਨਾਂ-ਮਜ਼ਦੂਰਾਂ ਦਾ ਉਜਾੜਾ ਕਰਨ 'ਤੇ ਪੰਚਾਇਤੀ ਜ਼ਮੀਨਾਂ ਦੱਬ ਕੇ ਕਾਰਪੋਰੇਟਾਂ ਦੇ ਕਬਜ਼ੇ ਕਰਾਉਣ ਦੇ ਰਾਹ ਚੱਲ ਰਹੀ ਹੈ | ਇਸ ਲਈ ਕਿਸਾਨ-ਮਜ਼ਦੂਰ ਜਥੇਬੰਦੀ ਪੇਂਡੂ ਕਾਮਨ ਲੈਂਡ ਐਕਟ ਵਿਚ ਕੀਤੀ ਗਈ ਸੋਧ ਦਾ ਸਖ਼ਤ ਵਿਰੋਧ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਇਸ ਕੀਤੀ ਸੋਧ ਨੂੰ ਰੱਦ ਕੀਤਾ ਜਾਵੇ, ਨਹੀਂ ਤਾਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ ਹੋਵੇਗਾ ਤੇ ਹਜ਼ਾਰਾਂ ਆਬਾਦਕਾਰ ਕਿਸਾਨਾਂ ਮਜ਼ਦੂਰਾਂ ਨੂੰ ਉੱਜੜਨ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਜ਼ੋਨ ਮਮਦੋਟ ਦੇ ਸਕੱਤਰ ਮੰਗਲ ਸਿੰਘ ਸਵਾਈ ਕੇ, ਅਵਤਾਰ ਸਿੰਘ, ਹਰਪਾਲ ਸਿੰਘ ਆਂਸਲ, ਗੁਰਮੇਲ ਸਿੰਘ, ਜਗਰਾਜ ਸਿੰਘ, ਸਤਨਾਮ ਸਿੰਘ ਸਾਦਾ ਮੌਜਾਂ, ਅਮਰਜੀਤ ਸਿੰਘ ਆਂਸਲ, ਗੁਰਭੇਜ ਸਿੰਘ, ਵਰਿੰਦਰਪਾਲ ਸਿੰਘ ਜਤਾਲਾ, ਗੁਰਦਿਆਲ ਸਿੰਘ ਟਿੱਬੀ, ਮਹਿਤਾਬ ਸਿੰਘ ਮਮਦੋਟ, ਹਰਪਾਲ ਸਿੰਘ ਜਤਾਲਾ ਆਦਿ ਹਾਜ਼ਰ ਸਨ |
- ਮਾਮਲਾ : ਪੁਲਿਸ ਵਲੋਂ ਵਕੀਲਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ
ਫ਼ਿਰੋਜ਼ਪੁਰ, 1 ਅਕਤੂਬਰ (ਰਾਕੇਸ਼ ਚਾਵਲਾ)- ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਵਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਲੈ ਕੇ ਵਿਰੋਧ ਜਤਾਉਂਦੇ ...
ਮੱਲਾਂਵਾਲਾ, 1 ਅਕਤੂਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਕਿਸਾਨ-ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਨੇ ਜਥੇਬੰਦੀ ਦੇ ਐਲਾਨ ਮੁਤਾਬਿਕ ਜ਼ੋਨ ਮੱਲਾਂਵਾਲਾ ਦੇ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ ਜ਼ੋਨ ਖ਼ਜ਼ਾਨਚੀ ਗੁਰਮੁੱਖ ਸਿੰਘ ਕਾਮਲਵਾਲਾ ਮੀਤ ਸੈਕਟਰੀ ...
ਕੁੱਲਗੜ੍ਹੀ, 1 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਅੱਜ ਪਿੰਡ ਸ਼ੇਰਖਾਂ ਵਿਖੇ ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ...
ਕੁੱਲਗੜ੍ਹੀ, 1 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਹਲਕਾ ਫ਼ਿਰੋਜ਼ਪੁਰ ਨੇ ਅੱਜ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵੱਖ-ਵੱਖ ਪਿੰਡਾਂ 'ਚ ਵਰਕਰ ਮੀਟਿੰਗਾਂ ਕਰਨ ਉਪਰੰਤ ਮਲਕੀਤ ਸਿੰਘ ਸਾਬਕਾ ...
ਫ਼ਿਰੋਜ਼ਪੁਰ, 1 ਅਕਤੂਬਰ (ਤਪਿੰਦਰ ਸਿੰਘ)-ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 153ਵੀਂ ਜੈਯੰਤੀ ਦੇ ਮੌਕੇ 'ਤੇ ਸਕੂਲ ਦੇ ਵਿਦਿਆਰਥੀਆਂ ਨੇ ਗਾਂਧੀ ਗਾਰਡਨ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ | ਸਕੂਲ ਦੇ ਡਾਇਰੈਕਟਰ ਡਾ: ਐੱਸ.ਐਨ. ਰੁਦਰਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ...
ਫ਼ਿਰੋਜ਼ਪੁਰ, 1 ਅਕਤੂਬਰ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਦੇ ਹੋਏ ਬੀਤੇ ਦਿਨ ਇਕ ਮੁਲਜ਼ਮ ਨੂੰ ਕਾਬੂ ਕਰਕੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ...
ਤਲਵੰਡੀ ਭਾਈ, 1 ਅਕਤੂਬਰ (ਰਵਿੰਦਰ ਸਿੰਘ ਬਜਾਜ)-ਅੱਜ ਇੱਥੇ ਜਥੇਦਾਰ ਸਤਪਾਲ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਅੱਜ ਇਕ ਵਿਸ਼ੇਸ਼ ਮੀਟਿੰਗ ...
ਮਮਦੋਟ, 1 ਅਕਤੂਬਰ (ਸੁਖਦੇਵ ਸਿੰਘ ਸੰਗਮ)-ਥਾਣਾ ਮਮਦੋਟ ਵਿਖੇ ਇਕ ਚਰਚ ਦੇ ਪਾਸਟਰ ਖ਼ਿਲਾਫ਼ ਲੜਕੀ ਨਾਲ ਛੇੜਛਾੜ ਦਾ ਮਾਮਲਾ ਦਰਜ ਕੀਤਾ ਗਿਆ ਹੈ | ਫ਼ਿਲਹਾਲ ਮੁਲਜ਼ਮ ਪੁਲਿਸ ਗਿ੍ਫ਼ਤ 'ਚੋਂ ਬਾਹਰ ਹੈ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਵਿੰਦਰ ...
ਫ਼ਿਰੋਜ਼ਪੁਰ, 1 ਅਕਤੂਬਰ (ਤਪਿੰਦਰ ਸਿੰਘ)-ਸਿਹਤ ਵਿਭਾਗ ਵਲੋਂ ਬਜ਼ੁਰਗਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਉਪਲਬਧ ਵੀ ਕਰਵਾਈਆਂ ਜਾਂਦੀਆਂ ਹਨ | ਇਸ ਪ੍ਰਗਟਾਵਾ ਫ਼ਿਰੋਜ਼ਪੁਰ ਦੇ ਸਿਵਲ ਸਰਜਨ ਡਾ: ਰਾਜਿੰਦਰ ਪਾਲ ਨੇ 'ਅੰਤਰਰਾਸ਼ਟਰੀ ਓਲਡਰ ਪਰਸਨਜ਼ ਦਿਵਸ' ਨੂੰ ਸਮਰਪਿਤ ...
ਮਮਦੋਟ, 1 ਅਕਤੂਬਰ (ਸੁਖਦੇਵ ਸਿੰਘ ਸੰਗਮ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ 66ਵੀਆਂ ਸਕੂਲੀ ਖੇਡਾਂ 'ਚ ਹੈਂਡਬਾਲ ਮੁਕਾਬਲੇ 19 ਤੋਂ 22 ਸਤੰਬਰ ਤੱਕ ਸਰਕਾਰੀ ਹਾਈ ਸਕੂਲ ਤੂਤ ਵਿਖੇ ਕਰਵਾਏ ਗਏ, ਜਿਸ 'ਚ ਸਿਟੀ ਹਾਰਟ ਸਕੂਲ ਮਮਦੋਟ ਦੇ ਅੰਡਰ-14 ਅਤੇ ...
ਗੁਰੂਹਰਸਹਾਏ, 1 ਅਕਤੂਬਰ (ਕਪਿਲ ਕੰਧਾਰੀ)- ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵਲੋਂ 1 ਅਕਤੂਬਰ ਨੂੰ ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਅੱਜ ਗੁਰੂਹਰਸਹਾਏ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ...
ਫ਼ਿਰੋਜ਼ਪੁਰ, 1 ਅਕਤੂਬਰ (ਤਪਿੰਦਰ ਸਿੰਘ)-ਰਾਸ਼ਟਰੀ ਮਹਿਲਾ ਕਮਿਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ 'ਐਨ.ਆਰ.ਆਈ ਵਿਆਹ: ਕੀ ਕਰੀਏ ਕੀ ਨਾ ਕਰੀਏ ਅਗਲਾ ਰਾਹ' 'ਤੇ ਇਕ ਉੱਚ ਪੱਧਰੀ ਸਮਾਗਮ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਸ਼੍ਰੋਮਣੀ ...
ਤਲਵੰਡੀ ਭਾਈ, 1 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਨੂੰ ਲੋਕ ਮੁੱਦਿਆਂ ਦੀ ਸਮਝ ਨਹੀਂ ਹੈ, ਜਿਸ ਦੇ ਚੱਲਦਿਆਂ ਇਨ੍ਹਾਂ ਦੀ ਸਰਕਾਰ ਦੇ ਮਹਿਜ਼ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਲੋਕ ਹਤਾਸ਼ ਹੋ ਕੇ ਰਹਿ ਗਏ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ...
ਮਮਦੋਟ, 1 ਅਕਤੂਬਰ (ਸੁਖਦੇਵ ਸਿੰਘ ਸੰਗਮ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨ ਲਈ ਡਾਕਟਰ ਤੇਜਪਾਲ ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਫ਼ਸਰ ਡਾ. ਸੁਖਪ੍ਰੀਤ ਸਿੰਘ ਤੇ ...
ਗੋਲੂ ਕਾ ਮੋੜ, 1 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਅਗਵਾਈ 'ਚ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ 'ਤੇ ਗੋਲੂ ਕਾ ਮੋੜ ਵਿਖੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ | ...
ਖੋਸਾ ਦਲ ਸਿੰਘ, 1 ਅਕਤੂਬਰ (ਮਨਪ੍ਰੀਤ ਸਿੰਘ ਸੰਧੂ)-ਸਿਵਲ ਸਰਜਨ ਡਾ : ਰਾਜਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ: ਬਲਕਾਰ ਸਿੰਘ ਐੱਸ.ਐਮ.ਓ. ਦੀ ਅਗਵਾਈ ਹੇਠ ਪਿੰਡ ਭੜਾਣਾ ਵਿਖੇ ਵਿਸ਼ਵ ਹਾਰਟ ਦਿਵਸ ਮੌਕੇ ਕੈਂਪ ਲਗਾਇਆ ਗਿਆ | ਇਸ ਮੌਕੇ ਕਰਮਜੀਤ ਕੌਰ ਸੀ.ਐੱਚ.ਓ. ਅਤੇ ...
ਲੱਖੋ ਕੇ ਬਹਿਰਾਮ, 1 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਗੁਰਬਚਨ ਸਿੰਘ ਕਿਲੀ ਦੀ ਅਗਵਾਈ ਹੇਠ ਅੱਧੀ ਦਰਜ਼ਨ ਪਿੰਡਾਂ ਕਿਲੀ, ਤਾਰਾ ਸਿੰਘ ਵਾਲਾ, ਸੋਢੀਵਾਲਾ, ਡੋਡ ਅਤੇ ਭੜੋਲੀ ਭੰਨ ਆਦਿ ਪਿੰਡਾਂ ਦੇ ਕਿਸਾਨਾਂ ਵਲੋਂ ...
ਤਲਵੰਡੀ ਭਾਈ, 1 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਤਲਵੰਡੀ ਭਾਈ ਦੀ ਦਾਣਾ ਮੰਡੀ ਦੇ ਗੇਟ ਮੂਹਰੇ ਰੋਸ ਮੁਜ਼ਾਹਰਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਜ਼ੋਨ ਪ੍ਰਧਾਨ ਮੱਖਣ ਸਿੰਘ ਵਾੜਾ ...
ਮਮਦੋਟ, 1 ਅਕਤੂਬਰ (ਸੁਖਦੇਵ ਸਿੰਘ ਸੰਗਮ)- ਪਿਛਲੇ ਲੰਬੇ ਸਮੇਂ ਤੋਂ ਸਰਹੱਦੀ ਇਲਾਕੇ ਮਮਦੋਟ ਅੰਦਰ ਸਿੱਖੀ ਦਾ ਪਸਾਰ ਤੇ ਪ੍ਰਚਾਰ ਕਰ ਰਹੇ ਸ੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ...
ਗੁਰੂਹਰਸਹਾਏ, 1 ਅਕਤੂਬਰ (ਕਪਿਲ ਕੰਧਾਰੀ)- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਲਾਕ ਗੁਰੂਹਰਸਹਾਏ ਦੋ ਦੀਆਂ ਖੇਡਾਂ ਸਰਕਾਰੀ ਹਾਈ ਸਕੂਲ ਪਿੰਡੀ ਵਿਖੇ ਸਮਾਪਤ ਹੋਈਆਂ | ਇਨ੍ਹਾਂ ਖੇਡਾਂ 'ਚ ਸੈਂਟਰ ਪਿੰਡ ਗੁਰੂਹਰਸਹਾਏ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਾੜੇ ...
ਗੁਰੂਹਰਸਹਾਏ, 1 ਅਕਤੂਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਦੇ ਕਿ੍ਸ਼ਨ ਚੌਕ ਵਿਖੇ ਸ੍ਰੀ ਰਾਮਾ ਨਾਟਕ ਐਂਡ ਡਰਾਮੈਟਿਕ ਕਲੱਬ ਵਲੋਂ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਰਾਮ ਲੀਲ੍ਹਾ ਕਰਵਾਈ ਜਾ ਰਹੀ ਹੈ, ਜਿਸ ਦੇ ਚੱਲਦਿਆਂ ਇਸ ਰਾਮ ਲੀਲ੍ਹਾ ਦੀ ...
ਗੁਰੂਹਰਸਹਾਏ, 1 ਅਕਤੂਬਰ (ਕਪਿਲ ਕੰਧਾਰੀ)- ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਸੈਂਟਰ ਪੱਧਰੀ ਪ੍ਰਾਇਮਰੀ ਖੇਡਾਂ ਕਰਵਾਈਆਂ ਗਈਆਂ, ਜਿਸ 'ਚ ਤਾਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ ਫੁੱਟਬਾਲ 'ਚ ਪਹਿਲਾ ਸਥਾਨ, ਰੱਸਾ ਕੱਸੀ ਵਿਚ ...
ਫ਼ਿਰੋਜ਼ਸ਼ਾਹ, 1 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)- ਸੂਬੇ 'ਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ, ਸੂਬੇ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ, ਪਰ ਬਦਕਿਸਮਤੀ ਕਿ ਅਸੀਂ ਦਿੱਲੀ ਤੋਂ ਝੂਠ ਦਾ ਪਟਾਰਾ ਲੈ ਕੇ ਆਈ ਪਾਰਟੀ ਦੀਆਂ ਗੱਲਾਂ 'ਚ ਆ ਕੇ ...
ਮੁੱਦਕੀ, 1 ਅਕਤੂਬਰ (ਭੁਪਿੰਦਰ ਸਿੰਘ)-ਅੱਜ ਸਥਾਨਕ ਕਸਬੇ ਦੇ ਧਾਲੀਵਾਲ ਪੈਲੇਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਤੇ ਪਾਰਟੀ ਦੀ ਬਿਹਤਰੀ ਅਤੇ ਰਾਜਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਸੁਖਬੀਰ ...
ਫ਼ਿਰੋਜ਼ਸ਼ਾਹ, 1 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)-ਨਿੱਤ ਦਿਨ ਹੋ ਰਹੀਆਂ ਚੋਰੀਆਂ ਤੇ ਥਾਣਾ ਘੱਲ ਖ਼ੁਰਦ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਇਲਾਕੇ ਦੇ ਕਿਸਾਨਾਂ ਨੇ ਕਿਸਾਨ ਯੂਨੀਅਨਾਂ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ 'ਚ ਘੱਲ ਖ਼ੁਰਦ ਦੇ ਥਾਣੇ ਦਾ ...
ਗੁਰੂਹਰਸਹਾਏ, 1 ਅਕਤੂਬਰ (ਕਪਿਲ ਕੰਧਾਰੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਬੀਜੇਪੀ ਵਰਕਰਾਂ ਵਲੋਂ ਸੇਵਾ ਪਖਵਾੜਾ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਬੀਜੇਪੀ ਵਰਕਰਾਂ ਵਲੋਂ ਲਗਾਤਾਰ ਹਰ ਰੋਜ਼ ਕੋਈ ਨਾ ਕੋਈ ਸਮਾਜ ਸੇਵਾ ਦੇ ਕੰਮ ...
ਮਮਦੋਟ, 1 ਅਕਤੂਬਰ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਸਰਹੱਦੀ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ 28 ਸਤੰਬਰ ਨੂੰ ਸ਼ੁਰੂ ਹੋਈਆਂ ਬਲਾਕ ਪੱਧਰੀ ਖੇਡਾਂ ਸਮਾਪਤ ਹੋ ਗਈਆਂ | ਇਸ ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ...
ਜ਼ੀਰਾ, 1 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਪਿਛਲੇ ਸਾਲਾਂ ਦੌਰਾਨ ਕੋਵਿਡ-19 ਦੇ ਚੱਲਦਿਆਂ ਸਰਕਾਰ ਵਲੋਂ ਲਗਾਏ ਲਾਕਡਾਊਨ ਕਾਰਨ ਮੈਰਿਜ ਪੈਲੇਸ ਕਾਰੋਬਾਰੀਆਂ ਦਾ ਕੰਮ ਨਾ ਚੱਲਣ ਕਾਰਨ ਅਤੇ ਬੇਲੋੜੇ ਖ਼ਰਚ ਲਗਾਤਾਰ ਪੈਂਦੇ ਰਹਿਣ ਕਾਰਨ ਪੈਲੇਸ ਦਾ ਕਾਰੋਬਾਰ ਕਰਨ ਵਾਲੇ ...
ਫ਼ਿਰੋਜ਼ਪੁਰ, 1 ਅਕਤੂਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ 7 ਅਕਤੂਬਰ ਨੂੰ ਕੱਢੇ ਜਾ ਰਹੇ ...
ਫ਼ਿਰੋਜ਼ਪੁਰ, 1 ਅਕਤੂਬਰ (ਗੁਰਿੰਦਰ ਸਿੰਘ)- ਸੁਸਾਇਟੀ ਫ਼ਾਰ ਪ੍ਰਮੋਸ਼ਨ ਐਂਡ ਡਿਵੈਲਪਮੈਂਟ ਫ਼ਾਰ ਐਕਸੀਲੈਂਸ ਇਨ ਸਪੋਰਟਸ (ਸਪੇਡਸ) ਵਲੋਂ ਸਥਾਨਕ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ ਕਰਵਾਈ ਜਾ ਰਹੀ ਦੋ ਦਿਨਾਂ ਆਰਮਰਜ਼ ਪੰਜਾਬ ਓਪਨ ਸ਼ੂਟਿੰਗ ਤੇ ਐਕਵਾਸਟਾਰ ਪੰਜਾਬ ...
ਫ਼ਿਰੋਜ਼ਪੁਰ, 1 ਅਕਤੂਬਰ (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਪੋਸਟ-ਗ੍ਰੈਜੂਏਟ ਕਮਰਸ ਦੇ ਬੀ.ਕਾਮ ਕੋਰਸ ਦੀ ਪ੍ਰੀਖਿਆ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਵਧੀਆ ਰਿਹਾ ਹੈ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਪੋਸਟ ਗ੍ਰੈਜੂਏਟ ...
ਮਖੂ, 1 ਅਕਤੂਬਰ (ਵਰਿੰਦਰ ਮਨਚੰਦਾ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਮਖੂ ਦੀਆਂ ਇਕਾਈਆਂ ਦੇ ਵੱਖ-ਵੱਖ ਕਿਸਾਨਾਂ-ਮਜ਼ਦੂਰਾਂ ਵਲੋਂ ਨੈਸ਼ਨਲ ਹਾਈਵੇ-54 ਬਠਿੰਡਾ-ਅੰਮਿ੍ਤਸਰ 'ਤੇ ਭਗਵੰਤ ਮਾਨ ਸਰਕਾਰ ਦਾ ਅਰਥੀ ਫ਼ੂਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX