ਬਾਬਾ ਬਕਾਲਾ ਸਾਹਿਬ, 2 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ ਤਪ ਅਸਥਾਨ ਸ੍ਰੀ ਭੋਰਾ ਸਾਹਿਬ, ਬਾਬਾ ਬਕਾਲਾ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ (ਜਲੰਧਰ) ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ, ਜਿਸ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ, ਸ਼ਬਦ ਕੀਰਤਨੀ ਜਥਿਆਂ, ਸਕੂਲੀ ਬੱਚਿਆਂ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਟਰੈਕਟਰ ਟਰਾਲੀਆਂ, ਕਾਰਾਂ ਅਤੇ ਬੱਸਾਂ ਰਾਹੀਂ ਸ਼ਾਮੂਲੀਅਤ ਕੀਤੀ | ਇਸ ਤੋਂ ਪਹਿਲਾਂ ਦੀਵਾਨ ਹਾਲ ਗੁ: ਬਾਬਾ ਬਕਾਲਾ ਸਾਹਿਬ ਵਿਖੇ ਭਾਰੀ ਧਾਰਮਿਕ ਦੀਵਾਨ ਵੀ ਸਜਾਏ ਗਏ, ਜਿਸ ਵਿਚ ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲ ਉਸਮਾਂ, ਜ: ਅਮਰਜੀਤ ਸਿੰਘ ਭਲਾਈਪੁਰ (ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ), ਤਰਨਾ ਦਲ ਬਾਬਾ ਬਕਾਲਾ ਸਾਹਿਬ ਵਲੋਂ ਬਾਬਾ ਸੁੱਖਾ ਸਿੰਘ, ਬਾਬਾ ਗੁਰਨਾਮ ਸਿੰਘ ਕਾਰ ਸੇਵਾ ਵਾਲੇ, ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ, ਬਾਬਾ ਅਵਤਾਰ ਸਿੰਘ ਕਾਰ ਸੇਵਾ ਠੱਠਾ ਢਿੱਬਾ ਅਤੇ ਮੈਨੇਜਰ ਭਾਈ ਗੁਰਵਿੰਦਰ ਸਿੰਘ ਦੇਵੀਦਾਸਪੁਰ ਨੇ ਸੰਗਤਾਂ ਨੂੰ ਵਿਆਹ ਪੁਰਬ ਦੀ ਵਧਾਈ ਦਿੱਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਦੇ ਲੜ ਲੱਗਣ ਦੀ ਅਪੀਲ ਕੀਤੀ | ਨਗਰ ਕੀਰਤਨ ਵਿਚ ਹੈੱਡਗ੍ਰੰਥੀ ਭਾਈ ਕੇਵਲ ਸਿੰਘ, ਸਾਬਕਾ ਹੈੱਡਗ੍ਰੰਥੀ ਭਾਈ ਭੁਪਿੰਦਰ ਸਿੰਘ, ਭਾਈ ਬਲਦੇਵ ਸਿੰਘ ਓਗਰਾ ਕਥਾ ਵਾਚਕ, ਬਾਬਾ ਮੋਹਣ ਸਿੰਘ ਕੰਗ ਸ਼ਹਿਰੀ ਪ੍ਰਧਾਨ, ਰਾਜਿੰਦਰ ਸਿੰਘ ਲਿੱਦੜ, ਤੇਜਿੰਦਰ ਸਿੰਘ ਅਠੌਲਾ, ਮਾ: ਇਕਬਾਲ ਸਿੰਘ, ਅਮਰੀਕ ਸਿੰਘ ਬੇਦਾਦਪੁਰ, ਦਲਬੀਰ ਸਿੰਘ ਬੇਦਾਦਪੁਰ, ਡਾ: ਜਸਵੰਤ ਸਿੰਘ, ਪ੍ਰਮਿੰਦਰਜੀਤ ਸਿੰਘ (ਦੋਵੇਂ ਸਾਬਕਾ ਸਰਪੰਚ), ਜ: ਅਜੀਤ ਸਿੰਘ ਧਿਆਨਪੁਰ, ਕਸ਼ਮੀਰ ਸਿੰਘ ਜੋਧਪੁਰੀ, ਹਰਗੋਪਾਲ ਸਿੰਘ ਰੰਧਾਵਾ, ਬਲਵਿੰਦਰ ਸਿੰਘ ਕੰਵਲ, ਪ੍ਰਤਾਪ ਸਿੰਘ ਮੈਂਬਰ, ਜ: ਜਰਨੈਲ ਸਿੰਘ ਚੀਮਾਬਾਠ, ਠੇਕੇਦਾਰ ਰਵੀ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਮੋੜ, ਜਸਪ੍ਰੀਤ ਸਿੰਘ ਮੁਖੀ ਹਿੰਦ ਦੀ ਚਾਦਰ ਬਿਰਧ ਆਸ਼ਰਮ, ਬੀਬੀ ਪਰਮਜੀਤ ਕੌਰ ਖ਼ਾਲਸਾ, ਨਿਰਮਲ ਸਿੰਘ ਭੁੱਲਰ, ਮਾ: ਕਰਤਾਰ ਸਿੰਘ ਭੁੱਲਰ, ਲੱਖਾ ਸਿੰਘ ਪੱਡੇ, ਜਸਪਾਲ ਸਿੰਘ ਚਾਵਲਾ, ਸਵਰਨ ਸਿੰਘ ਕਾਲਾ, ਜਸਵੰਤ ਸਿੰਘ ਦਿੱਲੀ, ਅਮਰਜੀਤ ਸਿੰਘ ਘੁੱਕ, ਸ਼ਮਸ਼ੇਰ ਸਿੰਘ, ਗੁਰਮਿੰਦਰ ਸਿੰਘ ਡੱਲਾ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਨੇ ਸ਼ਿਰਕਤ ਕੀਤੀ |
ਬਾਬਾ ਬਕਾਲਾ ਸਾਹਿਬ ਮੋੜ 'ਤੇ ਨਿੱਘਾ ਸਵਾਗਤ
ਬਾਬਾ ਬਕਾਲਾ ਸਾਹਿਬ ਤੋਂ ਬਾਬਾ ਬਕਾਲਾ ਸਾਹਿਬ ਮੋੜ ਪੁੱਜਣ 'ਤੇ ਸੁਖਵਿੰਦਰ ਕਰਿਆਨਾ ਸਟੋਰ, ਨੀਡਜ਼ ਹੋਲਸੇਲ ਸਟੋਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਸਜਵਿੰਦਰ ਸਿੰਘ, ਕਰਨਬੀਰ ਸਿਮਘ, ਨਵਜੋਤ ਸਿੰਘ, ਜ: ਜਰਨੈਲ ਸਿੰਘ ਚੀਮਾਬਾਠ ਤੇ ਹੋਰ ਹਾਜ਼ਰ ਸਨ |
ਅੰਮਿ੍ਤਸਰ, 2 ਅਕਤੂਬਰ (ਗਗਨਦੀਪ ਸ਼ਰਮਾ)- ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ | ਸਟੇਸ਼ਨ ਦੇ ਹਰੇਕ ਦਰਵਾਜ਼ੇ 'ਤੇ ਆਰ. ਪੀ. ਐਫ਼ ਤੇ ਜੀ. ਆਰ. ਪੀ. ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਲੋਂ ਹਰੇਕ ਆਉਣ-ਜਾਣ ...
ਵੇਰਕਾ, 2 ਅਕਤੂਬਰ (ਪਰਮਜੀਤ ਸਿੰਘ ਬੱਗਾ)- ਥਾਣਾ ਮੋਹਕਮਪੁਰਾ ਦੇ ਮੁਖੀ ਇੰਸਪੈਕਟਰ ਸ਼ਮਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਕਾਰਵਾਈ ਕਰਦਿਆਂ ਪੁਲਿਸ ਚੌਕੀ ਗੋਲਡਨ ਐਵੀਨਿਊ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਦਸ ਸਾਲਾਂ ਤੋਂ ਭਗੌੜੇ ਚਲੇ ਆ ...
ਅਜਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਦੇਰ ਰਾਤ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਰਹੇ ਚੋਰਾਂ ਵਲੋਂ ਗੋਲੀ ਚਲਾਉਣ ਨਾਲ ਸਰਹੱਦੀ ਪਿੰਡ ਬਲੜਵਾਲ ਆਬਾਦੀ ਹਰਨਾਮ ਸਿੰਘ ਦਾ ਰਹਿਣ ਵਾਲਾ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਸਿਵਲ ਹਸਪਤਾਲ ਅਜਨਾਲਾ 'ਚ ...
ਅੰਮਿ੍ਤਸਰ, 2 ਅਕਤੂਬਰ (ਰੇਸ਼ਮ ਸਿੰਘ)- ਮਜੀਠਾ ਰੋਡ ਦੇ ਇਲਾਕੇ ਰਿਸ਼ੀ ਵਿਹਾਰ 'ਚ ਇਕ ਬਜ਼ੁਰਗ ਔਰਤ ਤੇ ਉਸਦੇ ਮਾਸੂਮ ਪੋਤਰੇ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਰੁਪਏ ਦੇ ਸੋਨੇ ਦੇ ਗਹਿਣਿਆਂ ਤੇ ਨਕਦੀ ਲੁੱਟਣ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਅਤੇ ਇਸ ਲੁੱਟ-ਖੋਹ ਘਰ 'ਚ ...
ਅਟਾਰੀ, 2 ਅਕਤੂਬਰ (ਗੁਰਦੀਪ ਸਿੰਘ ਅਟਾਰੀ)- ਮਹਾਤਮਾ ਗਾਂਧੀ ਦੇ ਜੈਅੰਤੀ ਦਿਹਾੜੇ ਨੂੰ ਸਮਰਪਿਤ ਬੀ.ਐਸ.ਐੱਫ. ਵਲੋਂ ਅਟਾਰੀ ਸਰਹੱਦ ਤੋਂ ਰੈਲੀ ਕੱਢੀ ਗਈ | ਅਟਾਰੀ ਬਾਰਡਰ 'ਤੇ ਕਰਵਾਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁਲਿਸ ਕਮਿਸ਼ਨਰ ਅੰਮਿ੍ਤਸਰ ਅਰੁਣਪਾਲ ਸਿੰਘ, ...
ਅੰਮਿ੍ਤਸਰ, 2 ਅਕਤੂਬਰ (ਸੁਰਿੰਦਰ ਕੋਛੜ)- ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐਸ.ਟੀ.) 'ਚ ਨਵਾਂ ਨਿਯਮ ਲਾਗੂ ਕਰਦਿਆਂ ਕੋਈ ਵੀ ਵਪਾਰੀ ਜਿਸ ਦੀ ਵਿਕਰੀ 10 ਕਰੋੜ ਜਾਂ ਇਸ ਤੋਂ ਵੱਧ ਹੈ, ਲਈ ਹੁਣ ਈ-ਚਾਲਾਨ ਕੱਟਣਾ ਲਾਜ਼ਮੀ ਕਰ ਦਿੱਤਾ ਗਿਆ ਹੈ | ਜੇਕਰ ਕੋਈ ਵਪਾਰੀ ਨਵੇਂ ਨਿਯਮ ...
ਅੰਮਿ੍ਤਸਰ, 2 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 6 ਅਕਤੂਬਰ ਤੋਂ ਅੰਤਰ-ਕਾਲਜ ਸਭਿਆਚਾਰਕ ਮੁਕਾਬਲੇ 'ਯੁਵਕ ਮੇਲੇ' ਆਰੰਭ ਹੋਣ ਜਾ ਰਹੇ ਹਨ | ਇਨ੍ਹਾਂ ਮੁਕਾਬਲਿਆਂ ਵਿਚ ਯੂਨੀਵਰਸਿਟੀ ਨਾਲ ਸੰਬੰਧਿਤ ਵੱਖ-ਵੱਖ ਕਾਲਜਾਂ ਤੇ ...
ਛੇਹਰਟਾ, 2 ਅਕਤੂਬਰ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ ਨੰਬਰ 56 ਦੇ ਇਲਾਕਾ ਘੁਮਿਆਰਾਂ ਵਾਲਾ ਮੁਹੱਲਾ ਛੋਟਾ ਹਰੀਪੁਰਾ ਵਿਖੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਲਈ ਕਰੀਬ 22 ਲੱਖ ਦੀ ਲਾਗਤ ਦੇ ਨਾਲ ਨਵਾਂ ਟਿਊਬਵੈੱਲ ਲਗਾਉਣ ਦਾ ...
ਅੰਮਿ੍ਤਸਰ, 2 ਅਕਤੂਬਰ (ਜੱਸ)- ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ. ਰੋਡ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਸੀਨੀਅਰ ਸੈਕਸ਼ਨ ...
ਅੰਮਿ੍ਤਸਰ, 2 ਅਕਤੂਬਰ (ਗਗਨਦੀਪ ਸ਼ਰਮਾ)- ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਹਾਥੀ ਗੇਟ ਨੇ ਜ਼ਿਲ੍ਹਾ ਪੱਧਰੀ ਜਿਮਨਾਸਟਿਕ ਤੇ ਯੋਗਾ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਸਕੂਲ ਦੇ ਪਿ੍ੰ: ਅਜੇ ਬੇਰੀ ਨੇ ਦੱਸਿਆ ਕਿ ਅੰਡਰ-19 ...
ਅੰਮਿ੍ਤਸਰ, 2 ਅਕਤੂਬਰ (ਸੁਰਿੰਦਰ ਕੋਛੜ)- ਵਪਾਰ ਤੇ ਉਦਯੋਗ ਮਾਝਾ ਜ਼ੋਨ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਅਟਾਰੀ-ਵਾਹਗਾ ਸਰਹੱਦੀ ਵਪਾਰ ਮੁੜ ਤੋਂ ਬਹਾਲ ਹੋਣਾ ਪੂਰੇ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਬਾਦਲ ਪਰਿਵਾਰ ਤੇ ਸ਼ੋ੍ਰਮਣੀ ਕਮੇਟੀ ਦੀਆਂ ਬੇਇਨਸਾਫ਼ੀਆਂ ਕਰਕੇ ਹਰਿਆਣਾ ਗੁਰਦੁਆਰਾ ਕਮੇਟੀ ਹੋਂਦ ਵਿਚ ਆਈ | ਜੇਕਰ ਹਰਿਆਣਾ ਦੇ ਸਿੱਖਾਂ ਨੂੰ ਛੋਟੇ ਭਰਾ ਦੀ ਤਰ੍ਹਾਂ ਬਣਦਾ ਸਤਿਕਾਰ ਦਿੱਤਾ ਜਾਂਦਾ ਤੇ ਉਨ੍ਹਾਂ ਦੇ ...
ਅੰਮਿ੍ਤਸਰ, 2 ਅਕਤੂਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਕੈਬਨਿਟ ਨੇ ਅੱਜ ਰਸਮੀ ਤੌਰ 'ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਉਨ੍ਹਾਂ ਦੇ ਕਥਿਤ ਲੀਕ ਹੋਏ ਆਡੀਓ ਨੂੰ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ...
ਅੰਮਿ੍ਤਸਰ, 2 ਅਕਤੂਬਰ (ਸੁਰਿੰਦਰ ਕੋਛੜ)- ਵਪਾਰੀ ਆਗੂ ਤੇ ਭਾਜਪਾ ਕਾਰਕੁੰਨ ਕਪਿਲ ਅਗਰਵਾਲ ਨੇ ਪਾਕਿਸਤਾਨ ਦੇ ਸੂਬਾ ਸਿੰਧ ਅਤੇ ਹੋਰ ਪ੍ਰਾਂਤਾਂ 'ਚ ਵੱਡੀ ਗਿਣਤੀ 'ਚ ਕਥਿਤ ਤੌਰ 'ਤੇ ਸਵੈ-ਇੱਛਾ ਨਾਲ ਧਰਮ ਪਰਿਵਰਤਨ ਕਰਨ ਵਾਲੀਆਂ ਘੱਟ ਉਮਰ ਦੀਆਂ ਨਾਬਾਲਗ ਹਿੰਦੂ ਕੁੜੀਆਂ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਖ਼ਾਲਸਾ ਕਾਲਜ ਦੇ ਅੰਗਰੇਜ਼ੀ ਦੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ਬੀ.ਏ. (ਆਨਰਜ਼) ਅੰਗਰੇਜ਼ੀ, ਐਮ.ਏ. (ਅੰਗਰੇਜ਼ੀ) ਅਤੇ ਇਲੈਕਟਿਵ ਇੰਗਲਿਸ਼ ਦੇ ਵਿਦਿਆਰਥੀਆਂ ਲਈ ਸਾਹਿਤਕ ਕੁਇਜ਼ ਪ੍ਰੋਗਰਾਮ ਕੀਤਾ ਗਿਆ | ਇਸ ਮੌਕੇ ਕਾਲਜ ...
ਵੇਰਕਾ, 2 ਅਕਤੂਬਰ (ਪਰਮਜੀਤ ਸਿੰਘ ਬੱਗਾ)- ਬਲਾਕ ਕਾਂਗਰਸ ਕਮੇਟੀ ਵੇਰਕਾ ਦੇ ਪ੍ਰਧਾਨ ਅਤੇ ਕੌਂਸਲਰ ਨਵਦੀਪ ਸਿੰਘ ਹੁੰਦਲ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਦੇਸ਼ ਦੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਨ ਅਤੇ ਮਹਾਤਮਾ ...
ਅੰਮਿ੍ਤਸਰ, 2 ਅਕਤੂਬਰ (ਗਗਨਦੀਪ ਸ਼ਰਮਾ)- ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੀ ਕਨਵੈਨਸ਼ਨ 16 ਅਕਤੂਬਰ (ਐਤਵਾਰ) ਨੂੰ ਜਲੰਧਰ ਵਿਖੇ ਹੋਣ ਜਾ ਰਹੀ ਹੈ ਤੇ ਉਸ ਕਨਵੈਨਸ਼ਨ ਵਿਚ ਅੰਮਿ੍ਤਸਰ ਤੋਂ ਵੱਡੀ ਗਿਣਤੀ 'ਚ ਪੈਨਸ਼ਨਰਜ਼ ਹਿੱਸਾ ਲੈਣਗੇ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਹੋਈ | ਇਸ ਸੰਬੰਧੀ ਕਾਲਜ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਆਪਣੇ ਸੰਦੇਸ਼ 'ਚ ਕਿਹਾ ਕਿ ਸਾਡੀਆਂ ...
ਅੰਮਿ੍ਤਸਰ, 2 ਅਕਤੂਬਰ (ਸੁਰਿੰਦਰ ਕੋਛੜ)- ਲਾਹੌਰ 'ਚ 'ਸਿੱਖ ਵਿਰਾਸਤੀ ਸੈਰ-ਸਪਾਟੇ ਦੇ ਦਾਇਰੇ ਦਾ ਵਿਸਥਾਰ' ਵਿਸ਼ੇ 'ਤੇ ਕਰਵਾਏ ਵੈਬੀਨਾਰ ਦੌਰਾਨ ਦਿਆਲ ਸਿੰਘ ਰਿਸਰਚ ਫੋਰਮ ਦੇ ਡਾਇਰੈਕਟਰ ਡਾ: ਰਜ਼ਾਕ ਸ਼ਾਹਿਦ ਨੇ ਕਿਹਾ ਕਿ ਧਾਰਮਿਕ ਸੈਰ-ਸਪਾਟੇ ਦੀ ਗੱਲ ਕਰੀਏ ਤਾਂ ...
ਅੰਮਿ੍ਤਸਰ, 2 ਅਕਤੂਬਰ (ਸੁਰਿੰਦਰ ਕੋਛੜ)- ਮਹਾਤਮਾ ਗਾਂਧੀ ਨੂੰ ਸਨਮਾਨ ਦਿੰਦਿਆਂ ਅੰਮਿ੍ਤਸਰ 'ਚ ਲਗਭਗ ਇਕ ਦਰਜਨ ਸਮਾਰਕਾਂ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖਦਿਆਂ ਤੱਤਕਾਲੀ ਸਰਕਾਰਾਂ ਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਪ੍ਰਤੀ ਆਪਣਾ ਸਨੇਹ ਪ੍ਰਗਟ ਕੀਤਾ ਜਾਂਦਾ ...
ਵੇਰਕਾ, 2 ਅਕਤੂਬਰ (ਪਰਮਜੀਤ ਸਿੰਘ ਬੱਗਾ)- ਆਰ. ਐਮ. ਪੀ. ਡਾਕਟਰਾਂ ਵਲੋਂ ਬਣਾਈ ਮੈਡੀਕਲ ਸੁਸਾਇਟੀ ਵੇਰਕਾ ਦੇ ਨੁਮਾਇੰਦੇ ਅਤੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਨਵੀਂ ਅਬਾਦੀ ਵੇਰਕਾ ਵਿਖੇ ਸੁਸਾਇਟੀ ਪ੍ਰਧਾਨ ਵਰਿੰਦਰ ਸਿੰਘ ਅਤੇ ਜਨਰਲ ਸਕੱਤਰ ਕੁਲਵੰਤ ਰਾਏ ਦੀ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਵਿਸ਼ਵ ਰੇਬੀਜ਼ ਦਿਵਸ 'ਇਕ ਸਿਹਤ ਜ਼ੀਰੋ ਮੌਤਾਂ' ਵਿਸ਼ੇ 'ਤੇ ਮਨਾਇਆ | ਪਿ੍ੰਸੀਪਲ ਡਾ: ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਇਹ ਪੋ੍ਰਗਰਾਮ ਲੂਈ ਪਾਸਚਰ ਦੇ ਜਨਮ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਸਵੱਛ ਭਾਰਤ ਮਿਸ਼ਨ ਤਹਿਤ ਕੇਂਦਰ ਸਰਕਾਰ ਵਲੋਂ ਕਰਵਾਏ ਗਏ ਸਰਵੇਖਣ ਦਾ ਨਤੀਜਾ ਐਲਾਨ ਦਿੱਤਾ ਗਿਆ ਜਿਸ ਵਿਚ ਅੰਮਿ੍ਤਸਰ ਸ਼ਹਿਰ ਨੇ 32ਵਾਂ ਸਥਾਨ ਹਾਸਿਲ ਕੀਤਾ ਹੈ | ਭਾਵੇਂ ਕਿ ਇਹ ਸਥਾਨ ਪਿਛਲੇ ਸਾਲ ਦੇ ਮੁਕਾਬਲੇ ਦੋ ਅੰਕ ਅੱਗੇ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਦਫ਼ਤਰ ਵਿਖੇ ਬੁਧੀਜੀਵੀ ਸੰਮੇਲਨ ਕਰਵਾਇਆ ਗਿਆ, ਜਿਸ 'ਚ ਪਾਰਟੀ ਦੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਕੌਮੀ ਚੇਅਰਮੈਨ ਮਨਜੀਤ ਸਿੰਘ ਰਾਏ ਨੇ ਮੁੱਖ ਬੁਲਾਰੇ ਦੇ ਤੌਰ 'ਤੇ ਸ਼ਿਰਕਤ ਕੀਤੀ, ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਅਤੇ ਅਨੁਸ਼ਾਸਨ ਦੀ ਪਾਲਣਾ ਕਰਨ ਸੰਬੰਧੀ ਨਵੇਂ ...
ਛੇਹਰਟਾ, 2 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)- ਹਲਕਾ ਪੱਛਮੀ ਦੀ ਵਾਰਡ ਨੰਬਰ 85 ਦੇ ਇਲਾਕਾ ਨਿਵਾਸੀ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਬੰਦ ਹੋਣ ਕਾਰਨ ਜ਼ੋਨ ਨੰਬਰ 8 ਦੇ ਬਾਹਰ ਧਰਨਾ ਲਗਾ ਕੇ ਨਗਰ ਨਿਗਮ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ੍ਹ ਕੇ ਰੋਸ ਪ੍ਰਦਰਸ਼ਨ ...
ਅੰਮਿ੍ਤਸਰ, 2 ਅਕਤੂਬਰ (ਰੇਸ਼ਮ ਸਿੰੰਘ)- ਇੱਥੇ ਕੰਪਨੀ ਬਾਗ ਵਿਖੇ ਸੀ. ਪੀ ਆਈ ਐੱਮ. ਐੱਲ. ਲਿਬਰੇਸ਼ਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਮੰਗਲ ਸਿੰਘ ਧਰਮਕੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਪੰਜਾਬ ਦੀ ਮੌਜੂਦਾ ਰਾਜਨੀਤਕ ਸਥਿਤੀ ਉੱਪਰ ਵਿਚਾਰ ਚਰਚਾ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਵਲੋਂ ਜੁਲਾਈ ਵਿਚ ਕਰਵਾਈ ਚੌਥੀ ਸੂਬਾ ਪੱਧਰੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਅਨੁਸਾਰ ਅੱਜ ਆਤਮ ਪਬਲਿਕ ਸਕੂਲ, ਇਸਲਾਮਾਬਾਦ ਵਿਖੇ ਜ਼ੋਨ ਅਤੇ ...
ਛੇਹਰਟਾ, 2 ਅਕਤੂਬਰ (ਵਡਾਲੀ)- ਵੱਖ-ਵੱਖ ਇਤਿਹਾਸਕ ਸਥਾਨਾਂ ਨੂੰ ਜੋੜਦੀ ਤੇ ਵਿਧਾਨ ਸਭਾ ਹਲਕਾ ਪੱਛਮੀ ਤੇ ਹਲਕਾ ਅਟਾਰੀ 'ਚੋਂ ਗੁਜ਼ਰਦੀ ਕਸਬਾ ਛੇਹਰਟਾ ਤੋਂ ਬੀੜ ਬਾਬਾ ਬੁੱਢਾ ਸਾਹਿਬ ਨੂੰ ਜਾਂਦੀ 11 ਕਿਲੋਮੀਟਰ ਮੁੱਖ ਸੜਕ ਜਿਸ 'ਤੇ ਕਰੀਬ 15 ਹਜ਼ਾਰ ਤੋਂ ਜ਼ਿਆਦਾ ਛੋਟੇ ...
ਛੇਹਰਟਾ, 2 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)- ਜੀ.ਟੀ. ਰੋਡ ਛੇਹਰਟਾ ਸਥਿਤ ਡੀ.ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੋਟਰੀ ਕਲੱਬ ਅੰਮਿ੍ਤਸਰ ਪੱਛਮੀ ਦੇ ਸਮੂਹ ਮੈਂਬਰਾਂ ਦੇ ਵਲੋਂ ਸਿੱਖਿਆ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰਵਿੰਦਰ ਪਠਾਨੀਆ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਦੀ ਲੜੀ ਦੌਰਾਨ ਅੱਜ ਮੇਨ ਮਾਰਕੀਟ ਬਸੰਤ ਐਵੀਨਿਊ ਵਿਖੇ ਗੁਰਬਾਣੀ ਕੀਰਤਨ ਦੀ ਛਹਿਬਰ ਲੱਗੀ | ਸ਼ੋ੍ਰਮਣੀ ...
ਰਾਮ ਤੀਰਥ, 2 ਅਕਤੂਬਰ (ਧਰਵਿੰਦਰ ਸਿੰਘ ਔਲਖ)- ਨਸ਼ਿਆਂ ਦੇ ਸਾਮਰਾਜ ਵਿਰੁੱਧ ਅਕਾਲੀ ਦਲ ਅਤੇ ਕਾਂਗਰਸ ਦੀ ਘਟੀਆ ਕਾਰਗੁਜ਼ਾਰੀ ਤੋਂ ਅੱਕੇ ਹੋਏ ਪੰਜਾਬੀਆਂ ਨੇ ਨਵੀਂ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਂਪ ਦਿੱਤੀ, ਪ੍ਰੰਤੂ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ...
ਜੰਡਿਆਲਾ ਗੁਰੂ, 2 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਤਰਸਿੱਕਾ ਵਲੋਂ ਜਨਰਲ ਸਕੱਤਰ ਦਲਜਿੰਦਰ ਕੌਰ ਉਦੋਨੰਗਲ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ...
ਬਾਬਾ ਬਕਾਲਾ ਸਾਹਿਬ, 2 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਲਗਾਤਾਰ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਇਕ ਨਵਾਂ ਉਪਰਾਲਾ ਕਰਦਿਆਂ ਐਤਕੀਂ ਮਹੀਨੇ ਦੇ ...
ਜੈਂਤੀਪੁਰ, 2 ਅਕਤੂਬਰ (ਭੁਪਿੰਦਰ ਸਿੰਘ ਗਿੱਲ)- ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਮਜੀਠਾ ਵਲੋਂ ਬਲਾਕ ਪ੍ਰਧਾਨ ਦਲਜੀਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਅੱਜ ਬਲਾਕ ...
ਤਰਸਿੱਕਾ, 2 ਅਕਤੂਬਰ (ਅਤਰ ਸਿੰਘ ਤਰਸਿੱਕਾ)- ਡੈਮੋਕ੍ਰੇਟਿਕ ਜੰਗਲਾਤ ਵਿਭਾਗ ਮੁਲਾਜ਼ਮ ਯੂਨੀਅਨ ਬਲਾਕ ਤਰਸਿੱਕਾ ਦੀ ਇਕ ਅਹਿਮ ਮੀਟਿੰਗ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਰਛਪਾਲ ਸਿੰਘ ਜੋਧਾਨਗਰੀ ਸੂਬਾਈ ਪ੍ਰਧਾਨ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸਰਬਸੰਮਤੀ ਨਾਲ ...
ਰਈਆ, 2 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਰੈਸਟ ਹਾਊਸ ਰਈਆ ਵਿਖੇ ਵੱਖ-ਵੱਖ ਰੰਗਰੇਟਾ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿਚ ਸਿੱਖ ਪੰਥ ਦੇ ਮਹਾਨ ਜਰਨੈਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਸੰਬੰਧੀ ਖੁੱਲ੍ਹ ਕੇ ਵਿਚਾਰਾਂ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਨਗਰ ਨਿਗਮ ਦੇ ਸਟਰੀਟ ਲਾਈਟ ਵਿਭਾਗ ਦੇ 130 ਮੁਲਾਜ਼ਮਾਂ ਨੂੰ ਅਚਾਨਕ ਫਾਰਗ ਕੀਤੇ ਜਾਣ ਦੇ ਰੋਸ ਵਜੋਂ ਸਟਰੀਟ ਲਾਈਟ ਮੁਲਾਜਮਾਂ ਵਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸ਼ੁਰੂ ਕੀਤੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਨਗਰ ਨਿਗਮ ...
ਅੰਮਿ੍ਤਸਰ, 2 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਅੰਮਿ੍ਤਸਰ ਵਲੋਂ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਨ ਮੌਕੇ 'ਭਗਤ ਸਿੰਘ ਦੀ ਵਿਚਾਰਧਾਰਾ ਅਤੇ ਮੌਜੂਦਾ ਸਾਮਰਾਜੀ ਦੌਰ' ਵਿਸ਼ੇ 'ਤੇ ਸਥਾਨਕ ...
ਅੰਮਿ੍ਤਸਰ, 2 ਅਕਤੂਬਰ (ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਈ ਵੀਰ ਸਿੰਘ ਹਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਕੱਢੀ ਜਾਣ ਵਾਲੀ ਵਿਸ਼ਾਲ ਪ੍ਰਭਾਤ ਫੇਰੀ ਸੰਬੰਧੀ ਅੰਮਿ੍ਤਸਰ ਧਾਰਮਿਕ ਮੰਚ ਦੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX