ਤਰਨ ਤਾਰਨ, 2 ਅਕਤੂਬਰ (ਪਰਮਜੀਤ ਜੋਸ਼ੀ)- 1 ਅਕਤੂਬਰ ਤੋਂ ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਭਾਵੇਂ ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ ਵਿਚ ਐਤਵਾਰ ਦੀ ਛੁੱਟੀ ਹੋਣ ਦੇ ਬਾਵਯੂਦ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ | ਅੱਜ ਜ਼ਿਲ੍ਹੇ ਦੀਆਂ ਦੀਆਂ ਮੰਡੀਆਂ ਵਿਚ 3257 ਮੀਟਿ੍ਕ ਟਨ ਵਿਚੋਂ ਕਰੀਬ 2510 ਮੀਟਿ੍ਕ ਟਨ ਝੋਨੇ ਦੀ ਸਰਕਾਰ ਦੇ ਮਾਪਦੰਡਾਂ ਅਨੁਸਾਰ ਵਲੋਂ ਵੱਖ-ਵੱਖ ਏਜੰਸੀਆਂ ਵਲੋਂ ਕੀਤੀ ਗਈ | ਤਰਨ ਤਾਰਨ ਜ਼ਿਲ੍ਹੇ ਦੀ ਸਭ ਤੋਂ ਵੱਡੀ ਅਨਾਜ ਮੰਡੀ ਤਰਨ ਤਾਰਨ ਵਿਚ ਅੱਜ ਐਤਵਾਰ ਕਰਕੇ ਮੰਡੀ ਬੰਦ ਸੀ ਅਤੇ ਮੰਡੀ ਵਿਚ ਝੋਨੇ ਦੀ ਕੋਈ ਆਮਦ ਨਹੀਂ ਹੋਈ | ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਜਸਜੀਤ ਕੌਰ ਨੇ ਦੱਸਿਆ ਕਿ ਅੱਜ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਫਤਿਆਬਾਦ, ਮੀਆਂਵਿੰਡ, ਤਖਤੂਚੱਕ ਅਤੇ ਚੱਕ ਕਰੇਖਾਂ ਆਦਿ ਮੰਡੀਆਂ ਵਿਚ ਝੋਨੇ ਦੀ ਫ਼ਸਲ ਆਈ, ਜਿਨ੍ਹਾਂ ਵਿਚੋਂ ਜਿਆਦਾ ਨਮੀ ਹੋਣ ਵਾਲੀਆਂ ਢੇਰੀਆਂ ਨੂੰ ਛੱਡ ਕੇ ਬਾਕੀ ਸਾਰੇ ਝੋਨੇ ਦੀ ਖਰੀਦ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਕਰ ਲਈ ਗਈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਉਹ ਆਪਣੀ ਮੰਡੀਆਂ ਵਿਚ ਫ਼ਸਲ ਨੂੰ ਸੁਕਾ ਕੇ ਹੀ ਲਿਆਉਣ ਤਾਂ ਜੋ ਝੋਨੇ ਨੂੰ ਵੇਚਣ ਵਿਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਉਨ੍ਹਾਂ ਦੱਸਿਆ ਕਿ ਅੱਜ ਪਨਗ੍ਰੇਨ ਵਿਭਾਗ ਵਲੋਂ ਫਤਿਆਬਾਦ ਮੰਡੀ ਵਿਚ 562 ਮੀਟਿ੍ਕ ਟਨ, ਗੋਇੰਦਵਾਲ ਮੰਡੀ ਵਿਚ 364 ਮੀਟਿ੍ਕ ਟਨ ਅਤੇ ਖਡੂਰ ਸਾਹਿਬ ਮੰਡੀ ਵਿਚ 450 ਮੀਟਿ੍ਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ | ਇਸੇ ਤਰ੍ਹਾਂ ਹੀ ਮਾਰਕਫੈਡ ਮਹਿਕਮੇ ਵਲੋਂ ਖਡੂਰ ਸਾਹਿਬ ਮੰਡੀ ਵਿਚ 548 ਮੀਟਿ੍ਕ ਟਨ ਅਤੇ ਮੀਆਂਵਿੰਡ ਵਿਚ 354 ਮੀਟਿ੍ਕ ਟਨ ਖਰੀਦ ਕੀਤੀ ਗਈ | ਇਸੇ ਤਰ੍ਹਾਂ ਵੇਅਰਹਾਊਸ ਫਤਿਆਬਾਦ ਮੰਡੀ ਵਿਚ 37 ਮੀਟਿ੍ਕ ਟਨ ਖਰੀਦ ਕੀਤੀ ਗਈ | ਇਸੇ ਤਰ੍ਹਾਂ ਪਨਸਪ ਵਿਭਾਗ ਵਲੋਂ ਚੱਕ ਕਰੇਖਾਂ ਵਿਚ 107 ਮੀਟਿ੍ਕ ਟਨ ਤੇ ਤੱਖਤੂਚੱਕ ਮੰਡੀ ਵਿਚ 116 ਮੀਟਿ੍ਕ ਟਨ ਝੋਨੇ ਦੀ ਖਰੀਦ ਕੀਤੀ ਤੇ ਇਸਦੇ ਨਾਲ-ਨਾਲ ਪ੍ਰਾਈਵੇਟ ਖਰੀਦਦਾਰਾਂ ਵਲੋਂ ਵੀ ਪੱਟੀ ਮੰਡੀ ਵਿਚ 619 ਮੀਟਿ੍ਕ ਟਨ ਤੇ ਤਰਨ ਤਾਰਨ ਮੰਡੀ ਵਿਚ 132 ਮੀਟਿ੍ਕ ਟਨ ਝੋਨੇ ਦੀ ਖਰੀਦ ਹੋਈ |
ਪੱਟੀ, 2 ਅਕਤੂਬਰ (ਖਹਿਰਾ, ਕਾਲੇਕੇ)-ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਤੇ ਡੀ.ਐੱਸ.ਪੀ. ਪੱਟੀ ਸਤਨਾਮ ਸਿੰਘ ਦੀ ਅਗਵਾਈ ਹੇਠ ਪੱਟੀ ਸਿਟੀ ਪੁਲਿਸ ਨੇ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਮੌਕੇ ਥਾਣਾ ਮੁਖੀ ਸਿਟੀ ਪਰਮਜੀਤ ...
ਤਰਨ ਤਾਰਨ, 2 ਅਕਤੂਬਰ (ਹਰਿੰਦਰ ਸਿੰਘ)- ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਲੋਂ ਘਰ 'ਤੇ ਫਾਇਰਿੰਗ ਕਰਨ ਦੇ ਦੋਸ਼ ਹੇਠ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਕੰਵਲਜੀਤ ਸਿੰਘ ਪੁੱਤਰ ਕਵਰਜੀਤ ...
ਅਮਰਕੋਟ, 2 ਅਕਤੂਬਰ (ਭੱਟੀ)-ਇਤਿਹਾਸਕ ਕਸਬਾ ਵਲਟੋਹਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਵਿਖੇ ਕਸਬਾ ਵਲਟੋਹਾ, ਵਲਟੋਹਾ ਖੁਰਦ, ਵਲਟੋਹਾ ਸੰਧੂਆ, ਅੱਡਾ ਵਲਟੋਹਾ ਦੇ ਸਰਪੰਚਾਂ-ਪੰਚਾਂ ਤੇ ਸਾਬਕਾ ਸਰਪੰਚਾ ਅਤੇ ਮੁਹਤਬਰ ਵਿਅਕਤੀਆਂ ਨੇ ਭਾਰੀ ਗਿਣਤੀ ਵਿਚ ਇਕੱਤਰ ਹੋ ...
ਖਡੂਰ ਸਾਹਿਬ, 2 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਅੱਠ ਗੁਰੂ ਸਹਿਬਾਨਾਂ ਦੀ ਚਰਨਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਤੋਂ ਸਿੱਖੀ ਦੇ ਧੁਰੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਜਾਂਦੀ ਸੜਕ ਥਾਂ ਥਾਂ ਤੋਂ ਟੁੱਟੀ ਹੋਣ ਕਰਕੇ ਰਾਹਗੀਰਾਂ ਅਤੇ ਸ਼ਰਧਾਲੂਆਂ ਨੂੰ ਡਾਢਾ ...
ਜੀਓਬਾਲਾ, 2 ਅਕਤੂਬਰ (ਰਜਿੰਦਰ ਸਿੰਘ ਰਾਜੂ)-ਕਸਬਾ ਜੀਓਬਾਲਾ ਦੇ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਲੁਟੇਰਿਆਂ ਨੇ ਪੰਪ ਦੇ ਕਰਿੰਦੇ ਕੋਲ਼ੋਂ ਹਥਿਆਰਾਂ ਦੇ ਜ਼ੋਰ 'ਤੇ 30 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ | ਘਟਨਾ ਦਾ ਸਮਾਚਾਰ ਮਿਲਣ 'ਤੇ ਪੁਲਿਸ ...
ਖੇਮਕਰਨ, 2 ਅਕਤੂਬਰ (ਰਾਕੇਸ਼ ਬਿੱਲਾ)-ਬੀਤੀ ਸ਼ਾਮ ਖੇਮਕਰਨ ਤੋਂ ਆਸਲ ਉਤਾੜ ਵਾਇਆ ਵਲਟੋਹਾ ਨੂੰ ਜਾਂਦੀ ਸੜਕ 'ਤੇ ਇਕ ਤੇਜ ਰਫ਼ਤਾਰ ਕਾਰ ਵਲੋਂ ਟੱਕਰ ਮਾਰਨ 'ਤੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸਦੀ ਪਛਾਣ ਇੰਦਰਜੀਤ ਸਿੰਘ ਵਾਸੀ ਪਿੰਡ ਭੂਰਾ ...
ਤਰਨ ਤਾਰਨ, 2 ਅਕਤੂਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਗੈਸ ਡਲਿਵਰੀ ਕਰਨ ਵਾਲੇ ਵਿਅਕਤੀ ਵਲੋਂ ਗੈਸ ਸਿਲੰਡਰ ਲੈ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਕੇਸ ਦਰਜ ਕਰਨ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ...
ਤਰਨ ਤਾਰਨ, 2 ਅਕਤੂਬਰ (ਪਰਮਜੀਤ ਜੋਸ਼ੀ)- ਥਾਣਾ ਝਬਾਲ ਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਝਬਾਲ ਦੇ ਏ.ਐੱਸ.ਆਈ. ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ...
ਪੱਟੀ, 2 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਅਤੇ ਡੀ.ਐੱਸ.ਪੀ. ਪੱਟੀ ਸਤਨਾਮ ਸਿੰਘ ਦੀ ਅਗਵਾਈ ਹੇਠ ਅੱਜ ਥਾਣਾ ਮੁਖੀ ਪੱਟੀ ਸਿਟੀ ਪਰਮਜੀਤ ਸਿੰਘ ਵਿਰਦੀ ਨੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ | ਇਸ ਮੌਕੇ ...
ਪੱਟੀ, 2 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ਤੇ ਬਲਾਕ ਪੱਟੀ ਵਲੋਂ ਬਲਾਕ ਪ੍ਰਧਾਨ ਬੇਅੰਤ ਕੌਰ ਪੱਟੀ ਦੀ ਅਗਵਾਈ ਹੇਠ ਆਂਗਣਵਾੜੀ ...
ਪੱਟੀ, 2 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਹਿਊਮਨ ਰਾਈਟਸ ਮੋਰਚੇ ਪੱਟੀ ਵਲੋਂ ਬੀਤੇ ਦਿਨ ਚੌਂਕ ਕਾਜੀਆਂ ਵਾਲਾ ਪੱਟੀ ਦੇ ਚੁਬਾਰਾ ਸਾਹਿਬ ਗੁਰਦਵਾਰੇ ਦੇ ਨਜ਼ਦੀਕ ਹਿਊਮਨ ਰਾਇਟਸ ਮੋਰਚੇ ਦੇ ਮੈਂਬਰ ਦੇ ਘਰ ਇਕ ਸੈਮੀਨਾਰ ਲਾਇਆ ਗਿਆ | ਜਿਸ ...
ਝਬਾਲ, 2 ਅਕਤੂਬਰ (ਸਰਬਜੀਤ ਸਿੰਘ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਲਵਿੰਦਰ ਸਿੰਘ ਪੱਧਰੀ ਦੀ ਅਗਵਾਈ ਹੇਠ 'ਆਪ' ਆਗੂਆਂ ਵਲੋਂ ਪੰਜਾਬ ਵੇਅਰਹਾਊਸ ਦੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ ਨੂੰ ਵਿਸ਼ੇਸ਼ ਤੌਰ 'ਤੇ ਮਿਲ ਕੇ ਸਨਮਾਨਿਤ ਕੀਤਾ | ਇਸ ਸਬੰਧੀ ਗੱਲਬਾਤ ਦੌਰਾਨ ...
ਤਰਨ ਤਾਰਨ, 2 ਅਕਤੂਬਰ (ਹਰਿੰਦਰ ਸਿੰਘ)-ਚਿੰਤਪੁਰਨੀ ਸੇਵਕ ਸਭਾ ਤਰਨ ਤਾਰਨ ਵਲੋਂ 22 ਵਾਂ ਵਿਸ਼ਾਲ ਭਗਵਤੀ ਜਾਗਰਣ ਸੱਚਖੰਡ ਰੋਡ ਤਰਨਤਾਰਨ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਕਰਵਾਇਆ | ਜਾਗਰਣ ਦੌਰਾਨ ਪਹੁੰਚੀਆਂ ਵੱਖ-ਵੱਖ ਭਜਨ ਮੰਡਲੀਆਂ ਵਲੋਂ ਮਾਤਾ ਜੀ ...
ਪੱਟੀ, 2 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਨੀਲ ਕਮਲ ਰਾਮ ਲੀਲਾ ਸੋੋਸ਼ਲ ਵੈੱਲਫੇਅਰ ਕਲੱਬ ਵਿਖੇ 'ਬਾਲੀ ਵੱਧ' ਨਾਈਟ ਦਾ ਉਦਘਾਟਨ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਨੇ ਕੀਤਾ | ਇਸ ਮੌਕੇ ਕਲਾਕਾਰਾ ਵਲੋਂ ਭਗਵਾਨ ਰਾਮ ਅਤੇ ...
ਤਰਨ ਤਾਰਨ, 2 ਅਕਤੂਬਰ (ਹਰਿੰਦਰ ਸਿੰਘ)-ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਫਤਿਆਬਾਦ ਦੀ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਫੜੇ ਗਏ ਵਿਅਕਤੀ ਖਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ...
ਪੱਟੀ, 2 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ ਲਹਿਰੀ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਅਤੇ ਬਲਾਕ ਸਿੱਖਿਆ ਅਫ਼ਸਰ ...
ਖਾਲੜਾ, 2 ਅਕਤੂਬਰ (ਜੱਜਪਾਲ ਸਿੰਘ ਜੱਜ)-ਸਰਹੱਦੀ ਪਿੰਡਾਂ ਦੇ ਕਿਸਾਨਾਂ ਦੇ ਮਸਲੇ ਉਠਾਉਣ ਵਾਲੀ ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਵਲੋਂ ਵਿਸ਼ੇਸ਼ ਮੀਟਿੰਗ ਗੁਰਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਖਾਲੜਾ ਵਿਖੇ ਕੀਤੀ ਗਈ | ਜਿਸ ਵਿਚ ...
ਤਰਨ ਤਾਰਨ, 2 ਅਕਤੂਬਰ (ਇਕਬਾਲ ਸਿੰਘ ਸੋਢੀ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕਾ ਖੂਹ ਤਰਨਤਾਰਨ ਵਿਖੇ ਨੌਜਵਾਨ ਸੇਵਕ ਸਭਾ ਵਲੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਇਲਾਕੇ ਦੀਆਂ ...
ਖਾਲੜਾ, 2 ਅਕਤੂਬਰ (ਜੱਜਪਾਲ ਸਿੰਘ ਜੱਜ)-ਸਰਹੱਦੀ ਪਿੰਡਾਂ ਦੇ ਕਿਸਾਨਾਂ ਦੇ ਮਸਲੇ ਉਠਾਉਣ ਵਾਲੀ ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਵਲੋਂ ਵਿਸ਼ੇਸ਼ ਮੀਟਿੰਗ ਗੁਰਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਖਾਲੜਾ ਵਿਖੇ ਕੀਤੀ ਗਈ | ਜਿਸ ਵਿਚ ...
ਪੱਟੀ, 2 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-'ਦੀ ਯੰਗ ਮੈਨ ਰਾਮਾ ਕਿ੍ਸ਼ਨਾ ਕਲੱਬ' ਵਿਖੇ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਵਲੋਂ ਉਦਘਾਟਨ ਕਰਕੇ ਰਾਮ ਲੀਲਾ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਕਲੱਬ ਦੇ ਕਲਾਕਾਰਾਂ ਵਲੋਂ ...
ਤਰਨ ਤਾਰਨ, 2 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਵਲੋਂ ਪਿਛਲੇ ਸਮੇਂ ਵਿਚ ਸੇਵਾ ਮੁਕਤ ਹੋਏ ਸੀਨੀਅਰ ਫਾਰਮੇਸੀ ਅਫਸਰਾਂ ਤੇ ਫਾਰਮੇਸੀ ਅਫਸਰਾਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਰੋਹ ਪ੍ਰਧਾਨ ਭੁਪਿੰਦਰ ...
ਤਰਨ ਤਾਰਨ, 2 ਅਕਤੂਬਰ (ਇਕਬਾਲ ਸਿੰਘ ਸੋਢੀ)-'ਦੀ ਵਿਜ਼ਡਮ ਸਕੂਲ ਤਰਨਤਾਰਨ ਵਲੋਂ ਗਾਂਧੀ ਜਯੰਤੀ ਬਹੁਤ ਹੀ ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਮਨਾਇਆ | 2 ਅਕਤੂਬਰ ਨੂੰ ਗਾਂਧੀ ਜਯੰਤੀ ਪੂਰੇ ਭਾਰਤ ਵਿਚ ਮਨਾਈ ਜਾਂਦੀ ਹੈ ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਗਾਂਧੀ ...
ਅੰਮਿ੍ਤਸਰ, 2 ਅਕਤੂਬਰ (ਸੁਰਿੰਦਰ ਕੋਛੜ)- ਵਪਾਰ ਤੇ ਉਦਯੋਗ ਮਾਝਾ ਜ਼ੋਨ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਅਟਾਰੀ-ਵਾਹਗਾ ਸਰਹੱਦੀ ਵਪਾਰ ਮੁੜ ਤੋਂ ਬਹਾਲ ਹੋਣਾ ਪੂਰੇ ...
ਤਰਨ ਤਾਰਨ, 2 ਅਕਤੂਬਰ (ਪਰਮਜੀਤ ਜੋਸ਼ੀ)- ਪਿੰਡ ਕੱਕਾ ਕੰਡਿਆਲਾ ਵਿਖੇ ਧੰਨ ਧੰਨ ਬਾਬਾ ਬਿਸ਼ਨ ਦਾਸ ਜੀ ਤੇ ਬਾਬਾ ਸੇਵਾ ਦਾਸ ਜੀ ਦੇ ਸਥਾਨਾਂ ਤੇ ਜੋੜ ਮੇਲਾ ਮਨਾਇਆ | ਇਸ ਮੌਕੇ 34 ਅਖੰਡ ਪਾਠਾਂ ਦੇ ਭੋਗ ਪਾਏ ਗਏ | ਭੋਗ ਪੈਣ ਤੋਂ ਉਪਰੰਤ ਖੁੱਲ੍ਹੇ ਪੰਡਾਲ ਵਿਚ ਧਾਰਮਿਕ ...
ਤਰਨ ਤਾਰਨ, 2 ਅਕਤੂਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਹਰੀਕੇ ਦੀ ਪੁਲਿਸ ਨੇ ਰੇਤ ਨਾਲ ਭਰੇ ਪੀਟਰ ਰੇਹੜੇ ਨੂੰ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਤੇ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ ਜੋ ਕਿ ਫ਼ਰਾਰ ਹੈ | ਥਾਣਾ ਹਰੀਕੇ ...
ਗੋਇੰਦਵਾਲ ਸਾਹਿਬ, 2 ਅਕਤੂਬਰ (ਸਕੱਤਰ ਸਿੰਘ ਅਟਵਾਲ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਸ਼ੁਰੂ ਕੀਤੇ ਜਾਣ ਤੋਂ ਬਾਅਦ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਆਪਣੇ ਸਾਥੀਆਂ ਸਮੇਤ ਅਨਾਜ ਮੰਡੀ ਗੋਇੰਦਵਾਲ ਸਾਹਿਬ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਾਉਣ ਲਈ ...
ਝਬਾਲ, 2 ਅਕਤੂਬਰ (ਸਰਬਜੀਤ ਸਿੰਘ)- ਗੁਰਬਾਣੀ ਦੇ ਮਹਾਨ ਵਿਆਖਿਆਕਾਰ, ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ-ਇ-ਦਸਤਾਰ ਲਹਿਰ ਵਲੋਂ 17ਵਾਂ ਦਸਤਾਰ ...
ਖਡੂਰ ਸਾਹਿਬ, 2 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਇਲਾਕੇ ਦੀ ਨਾਮਵਰ ਸੰਸਥਾ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਡੇ ਬੋਰਡਿੰਗ ਸਕੂਲ ਢੋਟਾ ਵਿਖੇ ਹਰਿਆਲੀ ਮਿਸ਼ਨ ਨੂੰ ਮੁੱਖ ਰੱਖਦਿਆਂ ਹੋਏ ਸਕੂਲ ਵਿਚ ਸੈਂਕੜੇ ਬੂਟੇ ਲਗਾਏ ਗਏ ਅਤੇ ਘਰਾਂ ਵਾਸਤੇ ਵੀ ਬੱਚਿਆਂ ਨੂੰ ਬੂਟੇ ...
ਤਰਨ ਤਾਰਨ, 2 ਅਕਤੂਬਰ (ਇਕਬਾਲ ਸਿੰਘ ਸੋਢੀ)- ਸਮਾਜ ਸੇਵਕ ਗੁਰਮੀਤ ਸਿੰਘ ਗੋਰਖਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਜੁਰਮਾਨੇ ਪਾਉਣ ਬਾਰੇ ਸੋਚ ਰਹੀ ਹੈ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਗਾਉਣਗੇ ਉਨ੍ਹਾਂ ਨੂੰ 15 ਹਜ਼ਾਰ ਰੁਪਏ ਤੱਕ ਜੁਰਮਾਨਾ ...
ਪੱਟੀ, 2 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਗਰ ਸੁਰਸਿੰਘ ਵਿਖੇ ਪਵਿੱਤਰ ਚਰਨ ਪਾਉਣ ਸਮੇਂ ਭਾਈ ਭਾਗ ਮੱਲ ਜੀ ਨੇ ਸਤਿਗੁਰਾਂ ਨੂੰ ਮਹਿਲ ਤੇ ਜ਼ਮੀਨ ਭੇਟ ਕੀਤੀ, ਜਿਸਦੀ ਸੇਵਾ ...
ਤਰਨ ਤਾਰਨ, 2 ਅਕਤੂਬਰ (ਪਰਮਜੀਤ ਜੋਸ਼ੀ)-ਸਿਟੀਜਨ ਕੌਂਸਲ ਤਰਨਤਾਰਨ ਦੀ ਮੀਟਿੰਗ ਸੁਖਵੰਤ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ 13 ਨਵੰਬਰ ਨੂੰ ਕਰਵਾਏ ਜਾ ਰਹੇ 31ਵੇਂ ਕੰਨਿਆਂ ਦਾਨ ਸਮਾਗਮ ਸੰਬੰਧ ਵਿਚ ਲੜਕੇ-ਲੜਕੀ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ...
ਗੋਇੰਦਵਾਲ ਸਾਹਿਬ, 2 ਅਕਤੂਬਰ (ਸਕੱਤਰ ਸਿੰਘ ਅਟਵਾਲ)- ਇਤਿਹਾਸਕ ਨਗਰ ਅਤੇ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਬਾਉਲੀ ਸਾਹਿਬ ਦੇ ਪਵਿੱਤਰ ਜਲ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਬਣਾਏ ਜਾ ਰਹੇ ਵਾਟਰ ਟ੍ਰੀਟਮੈਂਟ ਪਲਾਂਟ ...
ਪੱਟੀ, 2 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਸ਼ਹਿਰ ਦੇ ਨਜ਼ਦੀਕੀ ਪਿੰਡ ਧਾਰੀਵਾਲ ਵਿਖੇ ਮੀਰੀ ਪੀਰੀ ਦੇ ਮਾਲਕ, ਦਾਤਾ ਬੰਦੀ ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਤੇ ...
ਹਰੀਕੇ ਪੱਤਣ, 2 ਅਕਤੂਬਰ (ਸੰਜੀਵ ਕੁੰਦਰਾ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਬੁਰਜ ਮਰਹਾਣਾ ਵਿਖੇ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਵਸ ਮਨਾਇਆ | ਸਵੇਰ ਦੀ ਸਭਾ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਸਮਰੀਤ ਕੌਰ ਨੇ ਆਪਣੇ ਵਿਚਾਰਾਂ ਰਾਹੀਂ ...
ਖਾਲੜਾ, 2 ਅਕਤੂਬਰ (ਜੱਜਪਾਲ ਸਿੰਘ ਜੱਜ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਹਰੇਕ ਵਾਸੀ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ ਜਿਨ੍ਹਾਂ ਨੇ ਇਕ ਨਿਮਾਣੇ ਵਿਅਕਤੀ ਨੂੰ ਮਾਣ ਬਖ਼ਸ਼ ਕੇ ਵਿਧਾਇਕ ਦੀ ਕੁਰਸੀ 'ਤੇ ਬਿਠਾਇਆ ਹੈ ਕਿਉਂਕਿ ਮੈਂ ਆਪਣੇ ਆਪ ਨੂੰ ਰਾਜ ਸੱਤਾ ਦਾ ਭਾਗੀਦਾਰ ...
ਵੇਰਕਾ, 2 ਅਕਤੂਬਰ (ਪਰਮਜੀਤ ਸਿੰਘ ਬੱਗਾ)- ਥਾਣਾ ਮੋਹਕਮਪੁਰਾ ਦੇ ਮੁਖੀ ਇੰਸਪੈਕਟਰ ਸ਼ਮਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਕਾਰਵਾਈ ਕਰਦਿਆਂ ਪੁਲਿਸ ਚੌਕੀ ਗੋਲਡਨ ਐਵੀਨਿਊ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਦਸ ਸਾਲਾਂ ਤੋਂ ਭਗੌੜੇ ਚਲੇ ਆ ...
ਰਈਆ, 2 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਰੈਸਟ ਹਾਊਸ ਰਈਆ ਵਿਖੇ ਵੱਖ-ਵੱਖ ਰੰਗਰੇਟਾ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿਚ ਸਿੱਖ ਪੰਥ ਦੇ ਮਹਾਨ ਜਰਨੈਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਸੰਬੰਧੀ ਖੁੱਲ੍ਹ ਕੇ ਵਿਚਾਰਾਂ ...
ਵੇਰਕਾ, 2 ਅਕਤੂਬਰ (ਪਰਮਜੀਤ ਸਿੰਘ ਬੱਗਾ)- ਆਰ. ਐਮ. ਪੀ. ਡਾਕਟਰਾਂ ਵਲੋਂ ਬਣਾਈ ਮੈਡੀਕਲ ਸੁਸਾਇਟੀ ਵੇਰਕਾ ਦੇ ਨੁਮਾਇੰਦੇ ਅਤੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਨਵੀਂ ਅਬਾਦੀ ਵੇਰਕਾ ਵਿਖੇ ਸੁਸਾਇਟੀ ਪ੍ਰਧਾਨ ਵਰਿੰਦਰ ਸਿੰਘ ਅਤੇ ਜਨਰਲ ਸਕੱਤਰ ਕੁਲਵੰਤ ਰਾਏ ਦੀ ...
ਅੰਮਿ੍ਤਸਰ, 2 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਸਦਰ ਕਾਨੂੰਨਗੋ ਥੰਮਣ ਸਿੰਘ ਸਮੇਤ 10 ਸਰਕਾਰੀ ਕਰਮਚਾਰੀਆਂ ਦਾ ਵਿਸ਼ੇਸ਼ ਐਵਾਰਡ ਨਾਲ ਸਨਮਾਨ ਕੀਤਾ ਗਿਆ | ਇਹ ਸਾਰੇ ਸਰਕਾਰੀ ਕਰਮਚਾਰੀ 12-12 ਘੰਟੇ, ਇਥੋਂ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਵਿਸ਼ਵ ਰੇਬੀਜ਼ ਦਿਵਸ 'ਇਕ ਸਿਹਤ ਜ਼ੀਰੋ ਮੌਤਾਂ' ਵਿਸ਼ੇ 'ਤੇ ਮਨਾਇਆ | ਪਿ੍ੰਸੀਪਲ ਡਾ: ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਇਹ ਪੋ੍ਰਗਰਾਮ ਲੂਈ ਪਾਸਚਰ ਦੇ ਜਨਮ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਸਵੱਛ ਭਾਰਤ ਮਿਸ਼ਨ ਤਹਿਤ ਕੇਂਦਰ ਸਰਕਾਰ ਵਲੋਂ ਕਰਵਾਏ ਗਏ ਸਰਵੇਖਣ ਦਾ ਨਤੀਜਾ ਐਲਾਨ ਦਿੱਤਾ ਗਿਆ ਜਿਸ ਵਿਚ ਅੰਮਿ੍ਤਸਰ ਸ਼ਹਿਰ ਨੇ 32ਵਾਂ ਸਥਾਨ ਹਾਸਿਲ ਕੀਤਾ ਹੈ | ਭਾਵੇਂ ਕਿ ਇਹ ਸਥਾਨ ਪਿਛਲੇ ਸਾਲ ਦੇ ਮੁਕਾਬਲੇ ਦੋ ਅੰਕ ਅੱਗੇ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਅਤੇ ਅਨੁਸ਼ਾਸਨ ਦੀ ਪਾਲਣਾ ਕਰਨ ਸੰਬੰਧੀ ਨਵੇਂ ...
ਅੰਮਿ੍ਤਸਰ, 2 ਅਕਤੂਬਰ (ਰੇਸ਼ਮ ਸਿੰੰਘ)- ਇੱਥੇ ਕੰਪਨੀ ਬਾਗ ਵਿਖੇ ਸੀ. ਪੀ ਆਈ ਐੱਮ. ਐੱਲ. ਲਿਬਰੇਸ਼ਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਮੰਗਲ ਸਿੰਘ ਧਰਮਕੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਪੰਜਾਬ ਦੀ ਮੌਜੂਦਾ ਰਾਜਨੀਤਕ ਸਥਿਤੀ ਉੱਪਰ ਵਿਚਾਰ ਚਰਚਾ ...
ਅੰਮਿ੍ਤਸਰ, 2 ਅਕਤੂਬਰ (ਹਰਮਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਵਲੋਂ ਜੁਲਾਈ ਵਿਚ ਕਰਵਾਈ ਚੌਥੀ ਸੂਬਾ ਪੱਧਰੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਅਨੁਸਾਰ ਅੱਜ ਆਤਮ ਪਬਲਿਕ ਸਕੂਲ, ਇਸਲਾਮਾਬਾਦ ਵਿਖੇ ਜ਼ੋਨ ਅਤੇ ...
ਛੇਹਰਟਾ, 2 ਅਕਤੂਬਰ (ਵਡਾਲੀ)- ਵੱਖ-ਵੱਖ ਇਤਿਹਾਸਕ ਸਥਾਨਾਂ ਨੂੰ ਜੋੜਦੀ ਤੇ ਵਿਧਾਨ ਸਭਾ ਹਲਕਾ ਪੱਛਮੀ ਤੇ ਹਲਕਾ ਅਟਾਰੀ 'ਚੋਂ ਗੁਜ਼ਰਦੀ ਕਸਬਾ ਛੇਹਰਟਾ ਤੋਂ ਬੀੜ ਬਾਬਾ ਬੁੱਢਾ ਸਾਹਿਬ ਨੂੰ ਜਾਂਦੀ 11 ਕਿਲੋਮੀਟਰ ਮੁੱਖ ਸੜਕ ਜਿਸ 'ਤੇ ਕਰੀਬ 15 ਹਜ਼ਾਰ ਤੋਂ ਜ਼ਿਆਦਾ ਛੋਟੇ ...
ਤਰਨ ਤਾਰਨ, 2 ਅਕਤੂਬਰ (ਹਰਿੰਦਰ ਸਿੰਘ)- ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਤਰਨ ਤਾਰਨ ਦੇ ਪੈਨਸ਼ਨਰ ਸਾਥੀਆਂ ਨਾਲ ਬੀਤੇ ਦਿਨੀ ਵਿੱਤ ਮੰਤਰੀ ਨਾਲ ਹੋਈ ਇਕ ਵਿਸ਼ੇਸ਼ ਮੀਟਿੰਗ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਪੈਨਸ਼ਨਰ ਆਗੂ ਸ਼ਮੀਰ ਸਿੰਘ ਲਾਲਪੁਰਾ ਅਤੇ ...
ਝਬਾਲ, 2 ਅਕਤੂਬਰ (ਸੁਖਦੇਵ ਸਿੰਘ)- ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX