ਤਾਜਾ ਖ਼ਬਰਾਂ


ਲਾਸ ਏਂਜਲਸ:ਗੋਲੀਬਾਰੀ ਦੀ ਘਟਨਾ 'ਚ ਵਿਚ 3 ਮੌਤਾਂ, 4 ਜ਼ਖ਼ਮੀ
. . .  44 minutes ago
ਲਾਸ ਏਂਜਲਸ, 28 ਜਨਵਰੀ-ਐਸੋਸੀਏਟਡ ਪ੍ਰੈਸ ਦੀ ਰਿਪੋਰਟ ਅਨੁਸਾਰ ਅੱਜ ਸਵੇਰੇ ਲਾਸ ਏਂਜਲਸ ਵਿਚ ਇਕ ਗੋਲੀਬਾਰੀ ਦੀ ਘਟਨਾ ਵਿਚ ਵਿਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ...
ਬੀ.ਸੀ.ਸੀ.ਆਈ. ਵਲੋਂ ਮਹਿਲਾ ਪ੍ਰੀਮੀਅਰ ਲੀਗ ਵਾਸਤੇ ਟਾਈਟਲ ਸਪਾਂਸਰਸ਼ਿਪ ਅਧਿਕਾਰਾਂ ਦੀ ਪ੍ਰਾਪਤੀ ਲਈ ਬੋਲੀਆਂ ਦਾ ਸੱਦਾ
. . .  about 1 hour ago
ਮੁੰਬਈ, 28 ਜਨਵਰੀ-ਬੀ.ਸੀ.ਸੀ.ਆਈ. ਨੇ ਮਹਿਲਾ ਪ੍ਰੀਮੀਅਰ ਲੀਗ ਲਈ ਟਾਈਟਲ ਸਪਾਂਸਰਸ਼ਿਪ ਅਧਿਕਾਰਾਂ ਦੀ ਪ੍ਰਾਪਤੀ ਲਈ ਬੋਲੀਆਂ ਦਾ ਸੱਦਾ ਦਿੱਤਾ...
ਕੋਟ ਮਿੱਤ ਸਿੰਘ ਪੁਲਿਸ ਨੂੰ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 2 hours ago
ਸੁਲਤਾਨਵਿੰਡ, 28 ਜਨਵਰੀ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੋਟ ਮਿੱਤ ਸਿੰਘ ਵਿਖੇ ਪੁਲਿਸ ਚੌਂਕੀ ਕੋਟ ਮਿੱਤ ਸਿੰਘ ਵਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਏ.ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ...
ਸਪੈਸ਼ਲ ਨਾਕੇ ਦੌਰਾਨ ਪੁਲਿਸ ਪਾਰਟੀ ’ਤੇ ਫ਼ਾਇਰ ਕਰਨ ਵਾਲਾ 2 ਪਿਸਤੌਲਾਂ ਤੇ ਜ਼ਿੰਦਾ ਗੋਲੀ ਬਾਰੂਦ ਸਮੇਤ ਕਾਬੂ
. . .  about 2 hours ago
ਲੋਹੀਆਂ ਖਾਸ, 28 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)- ਥਾਣਾ ਲੋਹੀਆਂ ਖ਼ਾਸ ਦੇ ਮੁੱਖੀ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਦੀ ਅਗਵਾਈ ਹੇਠ ਲੋਹੀਆਂ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਸਪੈਸ਼ਲ ਸਿਫ਼ਟਿੰਗ ਨਾਕਾ ਲਗਾ ਕੇ ਖੜੀ ਪੁਲਿਸ ਪਾਰਟੀ ’ਤੇ ਫ਼ਾਇਰ ਕਰਨ ਵਾਲੇ ਵਿਅਕਤੀ ’ਤੇ ਥਾਣਾ ਮੁੱਖੀ...
ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ 29 ਤੋਂ 31 ਤੱਕ ਭਾਰਤ ਦੌਰੇ ’ਤੇ- ਭਾਰਤੀ ਵਿਦੇਸ਼ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 28 ਜਨਵਰੀ- ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਦੇਸ਼ ਮੰਤਰੀ ਦੇ ਸੱਦੇ ’ਤੇ ਸੰਯੁਕਤ ਰਾਸ਼ਟਰ ਮਹਾਸਭਾ (ਪੀ.ਜੀ.ਏ.) ਦੇ 77ਵੇਂ ਸੈਸ਼ਨ ਦੇ ਪ੍ਰਧਾਨ ਕਸਾਬਾ ਕੋਰੋਸੀ 29 ਤੋਂ 31 ਜਨਵਰੀ ਤੱਕ ਭਾਰਤ ਦਾ ਦੌਰਾ ਕਰਨਗੇ। ਸਤੰਬਰ 2022 ਤੋਂ ਜਦੋਂ ਉਨ੍ਹਾਂ ਸੰਯੁਕਤ ਰਾਸ਼ਟਰ ਮਹਾਂਸਭਾ ਦੀ...
ਐਨ.ਸੀ.ਸੀ. ਦੇ 75ਵੇਂ ਸਥਾਪਨਾ ਦਿਵਸ ’ਤੇ 75 ਰੁਪਏ ਦਾ ਟਕਸਾਲ ਵਾਲਾ ਯਾਦਗਾਰੀ ਸਿੱਕਾ ਪ੍ਰਧਾਨ ਮੰਤਰੀ ਵਲੋਂ ਜਾਰੀ
. . .  about 3 hours ago
ਨਵੀਂ ਦਿੱਲੀ, 28 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ.ਸੀ.ਸੀ. ਦੇ 75 ਸਫਲ ਸਾਲਾਂ ਦੀ ਯਾਦ ਵਿਚ ਇਕ ਵਿਸ਼ੇਸ਼ ਡੇ ਕਵਰ ਅਤੇ 75 ਰੁਪਏ ਦਾ ਇਕ ਯਾਦਗਾਰੀ ਵਿਸ਼ੇਸ਼ ਤੌਰ ’ਤੇ ਟਕਸਾਲ ਵਾਲਾ ਸਿੱਕਾ ਜਾਰੀ ਕੀਤਾ।
ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਵਲੋਂ ਖ਼ੁਦਕੁਸ਼ੀ
. . .  about 3 hours ago
ਜਲੰਧਰ, 28 ਜਨਵਰੀ (ਅੰਮ੍ਰਿਤ)- ਜਲੰਧਰ ਵਿਚ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਥਾਨਕ ਵਾਰਡ ਨੰਬਰ 64 ਦੇ ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਜ਼ਹਿਰੀਲੀ ਚੀਜ਼ ਨਿਗਲਣ ਤੋਂ ਬਾਅਦ ਹਾਲਤ ਗੰਭੀਰ ਹੋਣ ’ਤੇ ਉਸ ਨੂੰ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿਖੇ ਸਾਲਾਨਾ ਐਨ.ਸੀ.ਸੀ. ਪੀ. ਐਮ. ਰੈਲੀ ਵਿਚ ਸ਼ਾਮਿਲ ਹੋਏ।
. . .  about 3 hours ago
ਨਵੀਂ ਦਿੱਲੀ, 28 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿਖੇ ਸਾਲਾਨਾ ਐਨ.ਸੀ.ਸੀ. ਪੀ. ਐਮ. ਰੈਲੀ ਵਿਚ ਸ਼ਾਮਿਲ ਹੋਏ...
ਲੜਾਕੂ ਜਹਾਜ਼ ਹਾਦਸਾ: ਲਾਪਤਾ ਪਾਇਲਟ ਦੀ ਹੋਈ ਮੌਤ
. . .  about 4 hours ago
ਨਵੀਂ ਦਿੱਲੀ, 28 ਜਨਵਰੀ- ਅਧਿਕਾਰੀਆਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੋਰੇਨਾ ਵਿਚ ਅੱਜ ਸਵੇਰੇ ਇਕ ਸਿਖਲਾਈ ਅਭਿਆਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ - ਇਕ ਸੁਖੋਈ ਐਸ.ਯੂ.-30 ਅਤੇ ਇਕ ਮਿਰਾਜ਼ 2000 ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਪਾਇਲਟ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ...
ਧਰਮ ਪ੍ਰਚਾਰ ਕਮੇਟੀ ਵੱਲੋਂ 1 ਅਤੇ 2 ਫ਼ਰਵਰੀ ਨੂੰ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਮੁਲਤਵੀ
. . .  about 5 hours ago
ਅੰਮ੍ਰਿਤਸਰ 28 ਜਨਵਰੀ (ਸਟਾਫ ਰਿਪੋਰਟਰ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 1 ਅਤੇ 2 ਫ਼ਰਵਰੀ ਨੂੰ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਧਾਰਮਿਕ ਪ੍ਰੀਖਿਆ ਲਈ ਵੱਖ-ਵੱਖ...
ਸਿੰਧੀ ਸਿੱਖਾਂ ਦੇ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਵਫ਼ਦ ਕੱਲ੍ਹ ਜਾਵੇਗਾ ਇੰਦੌਰ- ਐਡਵੋਕੇਟ ਧਾਮੀ
. . .  about 5 hours ago
ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਸਿੰਧੀ ਸਮਾਜ ਦੇ ਮਾਮਲੇ ਸੰਬੰਧੀ ਸਥਾਨਕ ਸਿੱਖਾਂ ਅਤੇ ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਭਲਕੇ ਇਕ ਉੱਚ ਪੱਧਰੀ ਵਫ਼ਦ ਇੰਦੌਰ ਭੇਜਿਆ ਜਾਵੇਗਾ। ਇਹ ਫ਼ੈਸਲਾ ਅੱਜ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਲਿਆ ਗਿਆ ਹੈ। ਇਕੱਤਰਤਾ ਮਗਰੋਂ...
ਰਾਸ਼ਟਰਪਤੀ ਭਵਨ ਦੇ ਬਗੀਚਿਆਂ ਨੂੰ ਮਿਲਿਆ ‘ਅੰਮ੍ਰਿਤ ਉਡਿਆਨ’ ਦਾ ਨਾਂਅ
. . .  about 5 hours ago
ਨਵੀਂ ਦਿੱਲੀ, 28 ਜਨਵਰੀ- ਰਾਸ਼ਟਰਪਤੀ ਦੀ ਡਿਪਟੀ ਪ੍ਰੈਸ ਸਕੱਤਰ ਨਵਿਕਾ ਗੁਪਤਾ ਨੇ ਦੱਸਿਆ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਜੋਂ ਮਨਾਏ ਜਾਣ ਦੇ ਮੌਕੇ ’ਤੇ ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਦੇ...
ਜੰਮੂ ਕਸ਼ਮੀਰ: ਯਾਤਰੀਆਂ ਨੂੰ ਲਿਜਾ ਰਹੀ ਬਸ ਹੋਈ ਹਾਦਸਾਗ੍ਰਸਤ
. . .  about 5 hours ago
ਸ੍ਰੀਨਗਰ, 28 ਜਨਵਰੀ- ਜੰਮੂ ਕਸ਼ਮੀਰ ਵਿਚ ਇਕ ਯਾਤਰੀ ਬਸ ਜੋ ਜੰਮੂ ਤੋਂ ਡੋਡਾ ਜਾ ਰਹੀ ਸੀ, ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਊਧਮਪੁਰ ’ਤੇ ਸੈਲ ਸੱਲਨ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖ਼ਮੀਆਂ ਨੂੰ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ...
ਕਰਨਾਟਕ: ਅਮਿਤ ਸ਼ਾਹ ਵਲੋਂ ਕੱਢਿਆ ਗਿਆ ਰੋਡ ਸ਼ੋਅ
. . .  about 6 hours ago
ਬੈਂਗਲੁਰੂ, 28 ਜਨਵਰੀ- ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਧਾਰਵਾੜ ਦੇ ਕੁੰਡਗੋਲ ਵਿਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਵੀ ਮੌਜੂਦ..
ਯੇਰੂਸ਼ਲਮ ਵਿਚ ਹੋਏ ਹਮਲੇ ਦੀ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ
. . .  about 6 hours ago
ਨਵੀਂ ਦਿੱਲੀ, 28 ਜਨਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਯੇਰੂਸ਼ਲਮ ਵਿਚ ਬੀਤੀ ਰਾਤ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ...
‘ਬੀਟਿੰਗ ਦਾ ਰਿਟਰੀਟ’ ਸਮਾਰੋਹ ਭਲਕੇ ਕੀਤਾ ਜਾਵੇਗਾ ਆਯੋਜਿਤ
. . .  about 6 hours ago
ਨਵੀਂ ਦਿੱਲੀ, 28 ਜਨਵਰੀ- ‘ਬੀਟਿੰਗ ਦਾ ਰਿਟਰੀਟ’ ਸਮਾਰੋਹ 2023 ਵਿਜੇ ਚੌਕ ਨਵੀਂ ਦਿੱਲੀ ਵਿਖੇ 29 ਜਨਵਰੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਵਿਚ ਕਲਾਸੀਕਲ ਰਾਗਾਂ ’ਤੇ ਆਧਾਰਿਤ 29 ਧੁਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ...
ਇੰਡੀਅਨ ਮੁਜ਼ਾਹਿਦੀਨ ਦੇ ਸੰਚਾਲਕ ਸ਼ਹਿਜ਼ਾਦ ਅਹਿਮਦ ਦੀ ਮੌਤ
. . .  about 6 hours ago
ਨਵੀਂ ਦਿੱਲੀ, 28 ਜਨਵਰੀ- ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਅਨ ਮੁਜ਼ਾਹਿਦੀਨ ਦੇ ਸੰਚਾਲਕ ਸ਼ਹਿਜ਼ਾਦ ਅਹਿਮਦ ਦੀ ਅੱਜ ਏਮਜ਼ ਦਿੱਲੀ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ ਉਸ ਨੂੰ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਹੱਤਿਆ ਅਤੇ ਹੋਰ ਅਧਿਕਾਰੀਆਂ ’ਤੇ ਹਮਲਾ ਕਰਨ ਲਈ 2008 ਦੇ ਬਾਟਲਾ ਹਾਊਸ...
ਕਾਠਮੰਡੂ: ਸਿਸਟਮ ਵਿਚ ਖ਼ਰਾਬੀ ਕਾਰਨ ਸਾਰੀਆਂ ਫ਼ਲਾਈਟਾਂ ਰੋਕੀਆਂ
. . .  about 6 hours ago
ਕਾਠਮੰਡੂ, 28 ਜਨਵਰੀ- ਨਿਪਾਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਸਟਮ ਵਿਚ ਖ਼ਰਾਬੀ ਕਾਰਨ ਕਾਠਮੰਡੂ ਵਿਚ ਸਾਰੀਆਂ ਉਡਾਣਾਂ ਤ੍ਰਿਭੁਵਨ ਹਵਾਈ ਅੱਡੇ ’ਤੇ ਰੋਕ ਦਿੱਤੀਆਂ ਗਈਆਂਣ ਹਨ।
ਤ੍ਰਿਪੁਰਾ ਚੋਣਾਂ- ਕਾਂਗਰਸ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ
. . .  about 7 hours ago
ਨਵੀਂ ਦਿੱਲੀ, 28 ਜਨਵਰੀ- ਕਾਂਗਰਸ ਨੇ ਤ੍ਰਿਪੁਰਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ, ਪਿ੍ਰਅੰਕਾ ਗਾਂਧੀ ਵਾਡਰਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਿਮਾਚਲ ਦੇ ਮੁੱਖ ਮੰਤਰੀ...
ਦਿੱਲੀ ਯੂਨੀਵਰਸਿਟੀ ਦੇ ਵੀ.ਸੀ. ਵਲੋਂ ਅਨੁਸ਼ਾਸਨ ਲਾਗੂ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਮੇਟੀ ਦਾ ਗਠਨ
. . .  about 7 hours ago
ਨਵੀਂ ਦਿੱਲੀ, 28 ਜਨਵਰੀ- ਦਿੱਲੀ ਯੂਨੀਵਰਸਿਟੀ ਦੇ ਵੀ.ਸੀ. ਨੇ ਅਨੁਸ਼ਾਸਨ ਲਾਗੂ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਵਿਸ਼ੇਸ਼ ਤੌਰ ’ਤੇ 27 ਜਨਵਰੀ ਨੂੰ ਪ੍ਰਬੰਧਿਤ ਬੀ.ਬੀ.ਸੀ. ਦਸਤਾਵੇਜ਼ੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੀ ਘਟਨਾ ਦੀ ਜਾਂਚ ਕਰ ਸਕਦੀ...
ਨਿਪਾਲ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ
. . .  about 7 hours ago
ਕਾਠਮੰਡੂ, 28 ਜਨਵਰੀ- ਨਿਪਾਲ ਦੇ ਰਾਸ਼ਟਰਪਤੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਨਿਪਾਲ ਦਾ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਦੇ ਅਧਿਕਾਰ ਖ਼ੇਤਰ ਵਿਚ ਰਹੇਗਾ। ਇਹ ਫ਼ੈਸਲਾ ਰਬੀ ਲਾਮਿਛਨੇ ਦੇ ਅਸਤੀਫ਼ੇ ਤੋਂ ਬਾਅਦ ਸੁਪਰੀਮ ਕੋਰਟ ਵਲੋਂ ਉਨ੍ਹਾਂ ਨੂੰ ਬਰਖ਼ਾਸਤ...
ਪਿ੍ਅੰਕਾ ਗਾਂਧੀ ਵਾਡਰਾ ਹੋਈ ਭਾਰਤ ਜੋੜੋ ਯਾਤਰਾ ਵਿਚ ਸ਼ਾਮਿਲ
. . .  about 8 hours ago
ਸ੍ਰੀਨਗਰ, 28 ਜਨਵਰੀ- ਕਾਂਗਰਸ ਦੀ ਭਾਰਤ ਜੋੜੋ ਯਾਤਰਾ ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਵਿਚ ਜਾਰੀ ਹੈ। ਇਸ ਵਿਚ ਅੱਜ ਕਾਂਗਰਸ ਦੀ ਜਨਰਲ ਸੈਕਟਰੀ ਪਿ੍ਅੰਕਾ ਗਾਂਧੀ ਵਾਡਰਾ ਵੀ ਸ਼ਾਮਿਲ ਹੋਈ।
ਸਥਾਨਕ ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਜਾਂ ’ਚ ਭਾਰਤੀ ਹਵਾਈ ਸੈਨਾ ਦੀ ਮਦਦ ਕਰੇ- ਮੁੱਖ ਮੰਤਰੀ
. . .  about 8 hours ago
ਭੋਪਾਲ, 28 ਜਨਵਰੀ- ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਸੁਖੋਈ-30 ਅਤੇ ਮਿਰਾਜ 2000 ਜਹਾਜ਼ ਹਾਦਸੇ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਸਥਾਨਕ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜਾਂ ’ਚ ਭਾਰਤੀ ਹਵਾਈ ਸੈਨਾ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ
ਜਹਾਜ਼ ਹਾਦਸੇ ਵਿਚ ਇਕ ਪਾਇਲਟ ਗੰਭੀਰ ਜ਼ਖ਼ਮੀ- ਭਾਰਤੀ ਹਵਾਈ ਫ਼ੌਜ
. . .  about 8 hours ago
ਨਵੀਂ ਦਿੱਲੀ, 28 ਜਨਵਰੀ- ਭਾਰਤੀ ਹਵਾਈ ਫ਼ੌਜ ਵਲੋਂ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ਾਂ ਬਾਰੇ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਜਹਾਜ਼ ਰੁਟੀਨ ਸੰਚਾਲਨ ਉਡਾਣ ਸਿਖਲਾਈ ਮਿਸ਼ਨ ’ਤੇ ਸਨ। ਇਸ ਵਿਚ ਸ਼ਾਮਿਲ 3 ਪਾਇਲਟਾਂ ਵਿਚੋਂ ਇਕ ਨੂੰ ਘਾਤਕ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਦੇ...
ਨਿਊਜ਼ੀਲੈਂਡ ਵਿਚ ਮੀਂਹ ਕਾਰਨ 3 ਲੋਕਾਂ ਦੀ ਮੌਤ
. . .  about 8 hours ago
ਵੈਲਿੰਗਟਨ, 28 ਜਨਵਰੀ- ਨਿਊਜ਼ੀਲੈਂਡ ਵਿਚ ਮੀਂਹ ਕਾਰਨ ਆਏ ਹੜ੍ਹ ਵਿਚ ਹੋਏ ਨੁਕਸਾਨ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਇਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਦੇ ਲਾਪਤਾ ਹੋਣ ਦੀ ਖ਼ਬਰ ਹੈ। ਉਨ੍ਹਾਂ ਐਮਰਜੈਂਸੀ ਸੇਵਾਵਾਂ ਨਾਲ ਆਪਣੀ ਮੀਟਿੰਗ ਤੋਂ ਬਾਅਦ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਗਿਆਨ ਲਈ ਕੀਤੇ ਨਿਵੇਸ਼ ਦਾ ਵਿਆਜ ਸਭ ਤੋਂ ਜ਼ਿਆਦਾ ਹੁੰਦਾ ਹੈ। -ਬੈਂਜਾਮਿਨ ਫ੍ਰੈਂਕਲਿਨ

ਪੰਜਾਬ / ਜਨਰਲ

ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਮਤਿ ਸਮਾਗਮ

ਰਾਜਸੀ ਧਿਰਾਂ ਵਲੋਂ ਕੀਤੀ ਜਾ ਰਹੀ ਹੈ ਸ਼ੋ੍ਰਮਣੀ ਕਮੇਟੀ ਨੂੰ ਵੰਡਣ ਦੀ ਕੋਸ਼ਿਸ਼-ਗਿਆਨੀ ਰਘਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 2 ਅਕਤੂਬਰ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਸ਼ੋ੍ਰਮਣੀ ਕਮੇਟੀ ਵਲੋਂ ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਸਮੇਸ਼ ਦੀਵਾਨ ਹਾਲ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਤੇ ਭਾਈ ਕਰਨੈਲ ਸਿੰਘ ਵਲੋਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ ਜਦਕਿ ਕਥਾ ਵਾਚਕ ਭਾਈ ਸਰਬਜੀਤ ਸਿੰਘ ਵਲੋਂ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ | ਸਮਾਗਮ 'ਚ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਸ਼ਹੀਦੀ ਸਾਕੇ ਦੇ ਇਤਿਹਾਸ ਬਾਰੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਰਾਜਸੀ ਧਿਰਾਂ ਵਲੋਂ ਸ਼ੋ੍ਰਮਣੀ ਕਮੇਟੀ ਨੂੰ ਤੋੜਨ ਦੀ ਕੀਤੀ ਜਾ ਰਹੀ ਕੋਸ਼ਿਸ਼ ਨੂੰ ਸੰਗਤ ਬਰਦਾਸ਼ਤ ਨਹੀਂ ਕਰੇਗੀ | ਇਸ ਤੋਂ ਪਹਿਲਾ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਨਿਵੇਕਲਾ ਇਤਿਹਾਸ ਸਿਰਜਿਆ ਹੈ, ਜਿਸ ਕਾਰਨ ਸ਼ੋ੍ਰਮਣੀ ਕਮੇਟੀ ਹੋਂਦ 'ਚ ਆਈ ਹੈ ਤੇ ਇਨ੍ਹਾਂ ਕੁਰਬਾਨੀਆਂ ਨੇ ਇਹ ਦੱਸ ਦਿੱਤਾ ਹੈ ਕਿ ਸਿੱਖ ਪੰਥ ਨੂੰ ਕੋਈ ਗ਼ੁਲਾਮ ਨਹੀਂ ਰੱਖ ਸਕਦਾ | ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਆਪਣੀਆਂ ਸ਼ਤਾਬਦੀਆਂ ਮਨਾ ਰਹੇ ਹਾਂ, ਪ੍ਰੰਤੂ ਕੇਂਦਰ ਸਰਕਾਰ ਵਲੋਂ ਪੰਜਾਬ ਤੇ ਹਰਿਆਣਾ ਸਰਕਾਰ ਨਾਲ ਮਿਲ ਕੇ ਇਸ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸ਼ਤਾਬਦੀਆਂ ਦੇ ਉਤਸ਼ਾਹ ਨੂੰ ਵੀ ਮੱਠਾ ਕਰਨ ਦੀ ਕੋਸ਼ਿਸ਼ ਜਾਰੀ ਹੈ ਜੋ ਬਰਦਾਸ਼ਤ ਯੋਗ ਨਹੀਂ ਹੈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਆਜ਼ਾਦੀ ਤੋਂ ਪਹਿਲਾ ਹੋਂਦ ਵਿਚ ਆਈ ਸੀ ਤੇ ਇਸ ਦੀ ਅਮੀਰ ਵਿਰਾਸਤ ਨੂੰ ਵੰਡਣ ਦੇ ਯਤਨ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ | ਸਮਾਗਮ ਦੇ ਮੁੱਖ ਪ੍ਰਬੰਧਕ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਇਸ ਵੱਡੇ ਇਕੱਠ 'ਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ, ਸੰਤ-ਮਹਾਂਪੁਰਸ਼ਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਸਮਾਗਮ 'ਚ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਲੱਖਾ ਸਿੰਘ ਨਾਨਕਸਰ, ਬਾਬਾ ਸਰਬਜੀਤ ਸਿੰਘ ਬੁੱਢਾ ਦਲ, ਬਾਬਾ ਅਨਹੱਦਰਾਜ ਸਿੰਘ ਨਾਨਕਸਰ, ਬਾਬਾ ਸੁੱਚਾ ਸਿੰਘ ਕਾਰਸੇਵਾ ਅਨੰਦਗੜ੍ਹ ਸਾਹਿਬ, ਬਾਬਾ ਕਰਮਜੀਤ ਸਿੰਘ ਤੇ ਬਾਬਾ ਬਲਵੀਰ ਸਿੰਘ ਗੁਰਦੁਆਰਾ ਟਿੱਬਾ ਸਾਹਿਬ, ਬੀਬੀ ਜਸਪ੍ਰੀਤ ਕੌਰ ਮਾਹਿਲਪੁਰ, ਬੀਬੀ ਅਮਨਦੀਪ ਕੌਰ ਰਾੜਾ ਸਾਹਿਬ, ਬਾਬਾ ਸਰੂਪ ਸਿੰਘ ਡੂਮੇਵਾਲ, ਬਾਬਾ ਬਲਦੇਵ ਸਿੰਘ ਅਬਿਆਣਾ, ਬਾਬਾ ਮਲਕੀਤ ਸਿੰਘ ਨਾਨਕਸਰ, ਬਾਬਾ ਜਰਨੈਲ ਸਿੰਘ ਕਾਰਸੇਵਾ, ਬਾਬਾ ਕਾਲਾ ਸਿੰਘ ਕਾਰਸੇਵਾ ਆਦਿ ਮਹਾਂਪੁਰਸ਼ਾਂ ਵਲੋਂ ਵੀ ਹਾਜ਼ਰੀ ਲੁਆਈ ਗਈ | ਇਸ ਮੌਕੇ ਜਥੇਦਾਰ ਜਰਨੈਲ ਸਿੰਘ ਔਲਖ, ਮੋਹਨ ਸਿੰਘ ਢਾਹੇ, ਮਨਜਿੰਦਰ ਸਿੰਘ ਬਰਾੜ, ਗੁਰਦੀਪ ਸਿੰਘ ਕੰਗ, ਹਰਦੇਵ ਸਿੰਘ, ਬੀਬੀ ਕੁਲਵਿੰਦਰ ਕੌਰ, ਕਿਸ਼ੋਰ ਸਿੰਘ ਬੰਗੜ, ਬਾਬਾ ਦਿਲਬਾਗ ਸਿੰਘ, ਜਥੇਦਾਰ ਰਾਮ ਸਿੰਘ, ਬੱਲ੍ਹਮ ਸਿੰਘ ਕਲਵਾਂ, ਅਜਮੇਰ ਸਿੰਘ ਖੇੜਾ, ਗਿਆਨੀ ਅੰਮਿ੍ਤਪਾਲ ਸਿੰਘ, ਜਥੇਦਾਰ ਰਣਜੀਤ ਸਿੰਘ ਭੱਟੀ, ਡਾ. ਜਸਵੀਰ ਸਿੰਘ, ਬੀਬੀ ਜਸਵਿੰਦਰ ਕੌਰ, ਇੰਦਰਜੀਤ ਸਿੰਘ ਬੇਦੀ, ਸਤਨਾਮ ਸਿੰਘ ਝੱਜ, ਠੇਕੇਦਾਰ ਗੁਰਨਾਮ ਸਿੰਘ, ਦਵਿੰਦਰ ਸਿੰਘ ਸੂਰੇਵਾਲ, ਸੁਖਵੀਰ ਸਿੰਘ ਕਲਵਾਂ, ਮਨਜੀਤ ਸਿੰਘ ਬਾਸੋਵਾਲ, ਤਾਰਾ ਸਿੰਘ ਬੁਰਜ, ਨਿਰਮਲ ਸਿੰਘ ਭਨਾਮ, ਬੀਬੀ ਬਲਵੀਰ ਕੌਰ, ਤਾਰਾ ਸਿੰਘ ਗੋਹਲਣੀ, ਡਾ. ਸੁਨੀਲ ਕੌਰ, ਪਰਮਜੀਤ ਸਿੰਘ ਮੱਕੜ, ਰਣਜੀਤ ਸਿੰਘ ਸੰਧੂ, ਸ਼ੇਰ ਸਿੰਘ ਬੁਰਜ, ਸੂਬੇਦਾਰ ਕਮਲਜੀਤ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ |

ਸਵੱਛਤਾ ਸਰਵੇਖਣ 'ਚ ਦੇਸ਼ ਦੇ ਪੰਜ ਮੋਹਰੀ ਰਾਜਾਂ 'ਚ ਸ਼ਾਮਿਲ ਹੋਇਆ ਪੰਜਾਬ

*ਉੱਤਰੀ ਜ਼ੋਨ 'ਚ ਸੂਬੇ ਨੇ ਹਾਸਲ ਕੀਤਾ ਪਹਿਲਾ ਸਥਾਨ* ਮੂਨਕ, ਨਵਾਂਸ਼ਹਿਰ ਤੇ ਗੋਬਿੰਦਗੜ੍ਹ ਸਵੱਛ ਸ਼ਹਿਰਾਂ 'ਚ

ਚੰਡੀਗੜ੍ਹ, 2 ਅਕਤੂਬਰ (ਅਜੀਤ ਬਿਊਰੋ)-ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੱਛਤਾ ਸਰਵੇਖਣ-2022 'ਚ ਪੰਜਾਬ ਨੇ 5ਵਾਂ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਕਿਹਾ ਕਿ ਉੱਤਰੀ ਜੋਨ 'ਚ ਪੰਜਾਬ ਨੇ ਪਹਿਲਾ ਸਥਾਨ ਹਾਸਲ ...

ਪੂਰੀ ਖ਼ਬਰ »

38 ਕਰੋੜ ਦੀ ਹੈਰੋਇਨ ਸਮੇਤ ਕਸ਼ਮੀਰ ਦਾ ਸਰਕਾਰੀ ਅਧਿਆਪਕ ਗਿ੍ਫ਼ਤਾਰ

ਅੰਮਿ੍ਤਸਰ, 2 ਅਕਤੂਬਰ (ਰੇਸ਼ਮ ਸਿੰਘ)-ਜੇਲ੍ਹ ਅੰਦਰੋਂ ਚਲ ਰਹੇ ਡਰੱਗ ਰੈਕਟ ਦੇ ਮਾਮਲੇ 'ਚ ਪੁਲਿਸ ਨੇ ਰਾਜ 'ਚ ਨਸ਼ਾ ਸਪਲਾਈ ਕਰਨ ਵਾਲੇ ਅੰਤਰਰਾਜੀ ਡਰੱਗ ਰੈਕਟ ਦਾ ਭਾਂਡਾ ਭੰਨ੍ਹਦਿਆਂ ਜੰਮੂ-ਕਸ਼ਮੀਰ ਦੇ ਸਰਕਾਰੀ ਅਧਿਆਪਕ ਨੂੰ ਗਿ੍ਫਤਾਰ ਕੀਤਾ ਹੈ ਤੇ ਉਸ ਪਾਸੋਂ ਸਾਢੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਟਰੱਸਟ ਨੇ ਰਾਜੇ ਦਾ ਹਸਪਤਾਲ ਕੀਤਾ ਬੰਦ

ਫ਼ਰੀਦਕੋਟ, 2 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਮਹਾਰਾਵਲ ਖੇਵਾ ਜੀ ਟਰੱਸਟ ਵਲੋਂ ਚਲਾਏ ਜਾ ਰਹੇ ਬਲਬੀਰ ਹਸਪਤਾਲ ਨੂੰ 30 ਸਤੰਬਰ ਸ਼ਾਮ ਨੂੰ ਬੰਦ ਕਰ ਦਿੱਤਾ ਗਿਆ ਹੈ | ਟਰੱਸਟ ਦੇ ਪ੍ਰਬੰਧਕਾਂ ਨੇ ਹਸਪਤਾਲ 'ਚ ਤਾਇਨਾਤ ਦੋ ਦਰਜਨ ਤੋਂ ...

ਪੂਰੀ ਖ਼ਬਰ »

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ

ਅੰਮਿ੍ਤਸਰ, 2 ਅਕਤੂਬਰ (ਗਗਨਦੀਪ ਸ਼ਰਮਾ)-ਕਿਸਾਨਾਂ ਵਲੋਂ 3 ਅਕਤੂਬਰ ਸੋਮਵਾਰ ਨੂੰ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ, ਜਿਸ ਕਰਕੇ ਯਾਤਰੀਆਂ ਨੂੰ ਦੁਪਹਿਰ 12 ਤੋਂ 3 ਵਜੇ ਤੱਕ 3 ਘੰਟੇ ਰੇਲਵੇ ਸਟੇਸ਼ਨਾਂ 'ਤੇ ਪ੍ਰੇਸ਼ਾਨ ਹੋਣਾ ਪਵੇਗਾ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...

ਪੂਰੀ ਖ਼ਬਰ »

ਹੋਰ ਡਿੱਗ ਸਕਦੀਆਂ ਹਨ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ

ਦੋ ਸਾਲਾਂ ਬਾਅਦ ਤਿਉਹਾਰੀ ਸੀਜ਼ਨ 'ਚ ਲੋਕਾਂ ਨੂੰ ਮਿਲ ਸਕੇਗੀ ਰਾਹਤ

ਜਲੰਧਰ, 2 ਅਕਤੂਬਰ (ਸ਼ਿਵ ਸ਼ਰਮਾ)-ਇਸ ਵਾਰ ਨਰਮੇ ਸਮੇਤ ਹੋਰ ਬੰਪਰ ਫ਼ਸਲਾਂ ਹੋਣ ਕਰਕੇ ਖਾਣ ਵੇਲੇ ਤੇਲਾਂ ਦੀਆਂ ਕੀਮਤਾਂ 'ਚ ਹੋਰ ਕਮੀ ਆਉਣ ਨਾਲ ਤਿਉਹਾਰੀ ਮੌਸਮ 'ਚ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ | ਪਾਮ ਤੇਲਾਂ 'ਚ ਵੀ ਲਗਾਤਾਰ ਮੰਦੀ ਆਈ ...

ਪੂਰੀ ਖ਼ਬਰ »

ਗਾਇਕ ਅਲਫ਼ਾਜ਼ ਹਾਦਸੇ 'ਚ ਜ਼ਖ਼ਮੀ

ਐੱਸ. ਏ. ਐੱਸ. ਨਗਰ, 2 ਅਕਤੂਬਰ (ਜਸਬੀਰ ਸਿੰਘ ਜੱਸੀ)- ਗਾਇਕ ਅਲਫ਼ਾਜ਼ ਅਸਲੀ ਨਾਂਅ ਅਮਨਜੋਤ ਸਿੰਘ ਪੰਨੂ ਉਰਫ਼ ਅਮਨ ਮੁਹਾਲੀ 'ਚ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਿਆ ਹੈ | ਜਾਣਕਾਰੀ ਅਨੁਸਾਰ ਬੀਤੀ ਦਰਮਿਆਨੀ ਰਾਤ ਨੂੰ ਅਲਫਾਜ਼ ਬਨੂੰੜ-ਲਾਂਡਰਾ ਰੋਡ 'ਤੇ ਸੜਕ ਕਿਨਾਰੇ ਜਾ ...

ਪੂਰੀ ਖ਼ਬਰ »

ਮੁੱਖ ਮੰਤਰੀ ਗੁਜਰਾਤ 'ਚ ਤੇ ਪੰਜਾਬ ਸਰਕਾਰ ਮੁਅੱਤਲੀ ਦੀ ਸਥਿਤੀ 'ਚ-ਰਾਜਾ ਵੜਿੰਗ

ਚੰਡੀਗੜ੍ਹ, 2 ਅਕਤੂਬਰ (ਅਜੀਤ ਬਿਊਰੋ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਉਹ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਆਪਣੇ ਚੋਣ ਸਫ਼ਰ 'ਤੇ ਜਾਣ ਦੀ ਬਜਾਏ ਪੰਜਾਬ ਦੇ ਸ਼ਾਸਨ 'ਤੇ ਧਿਆਨ ਦੇਣ | ਰਾਜਾ ...

ਪੂਰੀ ਖ਼ਬਰ »

ਗਾਂਧੀ ਦਾ ਜੀਵਨ ਵਧੇਰੇ ਸਹਿਣਸ਼ੀਲ ਸੰਸਾਰ ਲਈ ਸਦੀਵੀ ਮਾਰਗ ਦਰਸਾਉਂਦਾ ਹੈ-ਗੁਟਰੇਸ

ਸੰਯੁਕਤ ਰਾਸ਼ਟਰ, 2 ਅਕਤੂਬਰ (ਏਜੰਸੀ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨੇ ਕਿਹਾ ਕਿ ਗਾਂਧੀ ਦਾ ਜੀਵਨ ਵਧੇਰੇ ਸਹਿਣਸ਼ੀਲ ਸੰਸਾਰ ਲਈ ਸਦੀਵੀ ਮਾਰਗ ਦਰਸਾਉਂਦਾ ਹੈ, ਪਰ ਇਹ ਦੁੱਖ ਦੀ ਗੱਲ ਹੈ ਕਿ ਦੁਨੀਆ ਮਹਾਤਮਾ ਗਾਂਧੀ ਦੀਆਂ ਕਦਰਾਂ-ਕੀਮਤਾਂ ...

ਪੂਰੀ ਖ਼ਬਰ »

ਪਾਕਿ ਡਰੋਨ ਨੇ ਰਾਜਸਥਾਨ 'ਚ ਸੁੱਟੀ 3 ਕਿਲੋ ਹੈਰੋਇਨ

ਜੈਪੁਰ, 2 ਅਕਤੂਬਰ (ਏਜੰਸੀ)-ਐਤਵਾਰ ਨੂੰ ਰਾਜਸਥਾਨ ਦੇ ਸਰਹੱਦੀ ਖੇਤਰ ਸ੍ਰੀਗੰਗਾਨਗਰ ਵਿਖੇ ਪਾਕਿਸਤਾਨ ਵਲੋਂ ਆਏ ਡਰੋਨ ਨੇ 3 ਕਿੱਲੋ ਤੋਂ ਵੱਧ ਹੈਰੋਇਨ ਸੁੱਟੀ | ਅਧਿਕਾਰੀਆਂ ਨੇ ਦੱਸਿਆ ਕਿ ਬੀ.ਐਸ.ਐਫ. ਦੇ ਜਵਾਨਾਂ ਵਲੋਂ ਡਰੋਨ 'ਤੇ ਗੋਲੀਬਾਰੀ ਵੀ ਕੀਤੀ ਗਈ | ਜਦੋਂ ...

ਪੂਰੀ ਖ਼ਬਰ »

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਜਾਨ ਨੂੰ ਖ਼ਤਰਾ ਹੋਣ ਬਾਰੇ ਸੂਚਨਾ ਮਿਲਣ ਬਾਅਦ ਸੁਰੱਖਿਆ ਵਧਾਈ

ਮੁੰਬਈ, 2 ਅਕਤੂਬਰ (ਏਜੰਸੀ)-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ | ਸੂਬੇ ਦੇ ਖੁਫ਼ੀਆ ਵਿਭਾਗ ਦੇ ਕਮਿਸ਼ਨਰ ਆਸ਼ੂਤੋਸ਼ ਡੁੰਬਰੇ ਨੇ ਮੁੱਖ ਮੰਤਰੀ ਦੀ ਜਾਨ ਨੂੰ ਖ਼ਤਰਾ ਹੋਣ ਸੰਬੰਧੀ ...

ਪੂਰੀ ਖ਼ਬਰ »

ਗੁਜਰਾਤ 'ਚ ਸਰਕਾਰ ਬਣਨ 'ਤੇ ਗਾਵਾਂ ਦੀ ਦੇਖਭਾਲ ਲਈ 40 ਰੁਪਏ ਪ੍ਰਤੀ ਦਿਨ ਦੇਵਾਂਗੇ-ਕੇਜਰੀਵਾਲ

ਰਾਜਕੋਟ, 2 ਅਕਤੂਬਰ (ਏਜੰਸੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿਚ 'ਆਪ' ਦੀ ਸਰਕਾਰ ਬਣਨ 'ਤੇ ਹਰੇਕ ਗਊ ਦੀ ਦੇਖਭਾਲ ਲਈ 40 ਰੁਪਏ ਪ੍ਰਤੀ ਦਿਨ ਤੇ ਆਵਾਰਾ ਪਸ਼ੂਆਂ ਲਈ ਸ਼ੈਲਟਰ ਹੋਮ ਦਾ ਵਾਅਦਾ ਕੀਤਾ ਹੈ | ਸਿਆਸੀ ਮਾਹਿਰਾਂ ਅਨੁਸਾਰ ਉਨ੍ਹਾਂ ਦਾ ਇਹ ...

ਪੂਰੀ ਖ਼ਬਰ »

ਪਠਾਨਕੋਟ ਘਟਨਾ ਦੀ ਜਾਂਚ ਰਿਪੋਰਟ ਮੰਗਲਵਾਰ ਤੱਕ ਸੌਂਪਣ ਦੇ ਹੁਕਮ

ਚੰਡੀਗੜ੍ਹ, 2 ਅਕਤੂਬਰ (ਅਜੀਤ ਬਿਊਰੋ)- ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਚਾਰ ਮੈਂਬਰੀ ਜਾਂਚ ਕਮੇਟੀ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ 'ਚ ਵਾਪਰੀ ਦਰਦਨਾਕ ਘਟਨਾ ਦੀ ਰਿਪੋਰਟ ਮੰਗਲਵਾਰ ਤੱਕ ਸੌਂਪਣ ਦੇ ਹੁਕਮ ਦਿੱਤੇ ਹਨ | ਚੇਤਨ ਸਿੰਘ ...

ਪੂਰੀ ਖ਼ਬਰ »

ਮਾਂ ਨਾਲ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਭਤੀਜਿਆਂ ਵਲੋਂ ਚਾਚੇ ਦਾ ਕਤਲ

ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 2 ਅਕਤੂਬਰ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ, ਸੁਖਚੈਨ ਸਿੰਘ ਰਾਣਾ)-ਬੀਤੇ ਦਿਨੀਂ ਥਾਣਾ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡ ਅਟਾਰੀ ਤੋਂ ਲਾਪਤਾ ਹੋਏ ਸੁਭਾਸ਼ ਚੰਦ ਦੀ ਲਾਸ਼ ਕੱਲ੍ਹ ਪਟਿਆਲਾ ਅਧੀਨ ਪੈਂਦੇ ਪਿੰਡ ਲੰਗ ਵਿਖੇ ਨਹਿਰ ...

ਪੂਰੀ ਖ਼ਬਰ »

ਅਬੋਹਰ ਵਿਖੇ ਧਰਨੇ ਦੌਰਾਨ ਕਿਸਾਨ ਦੀ ਮੌਤ

ਅਬੋਹਰ, 2 ਅਕਤੂਬਰ (ਸੁਖਜੀਤ ਸਿੰਘ ਬਰਾੜ)-ਇਲਾਕੇ 'ਚ ਚਿੱਟੇ ਮੱਛਰ ਦੇ ਹਮਲੇ ਨਾਲ ਤਬਾਹ ਹੋਈਆਂ ਨਰਮੇ ਦੀਆਂ ਫ਼ਸਲਾਂ ਤੇ ਸੋਕੇ ਨਾਲ ਕਿੰਨੂ-ਮਾਲਟੇ ਦੇ ਬਾਗ਼ ਤਬਾਹ ਹੋ ਜਾਣ 'ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅਬੋਹਰ-ਗੰਗਾਨਗਰ ਕੌਮੀ ਮਾਰਗ 'ਤੇ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਐਸ.ਏ.ਐਸ. ਨਗਰ 'ਚ ਉਸਾਰੀ ਜਾਵੇਗੀ ਉੱਤਰੀ ਭਾਰਤ ਦੀ ਪਹਿਲੀ ਸੁਪਰ ਈ.ਸੀ.ਬੀ.ਸੀ. ਅਨੁਕੂਲ ਇਮਾਰਤ-ਅਮਨ ਅਰੋੜਾ

ਚੰਡੀਗੜ੍ਹ: 2 ਅਕਤੂਬਰ (ਅਜੀਤ ਬਿਊਰੋ)- ਊਰਜਾ ਦੀ ਸੁਚੱਜੀ ਸੰਭਾਲ ਨੂੰ ਉਤਸ਼ਾਹਿਤ ਕਰਨ ਤੇ ਇਮਾਰਤਾਂ 'ਚ ਊਰਜਾ ਕੁਸ਼ਲਤਾ ਨੂੰ ਦਰਸਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਸੁਪਰ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ.) ...

ਪੂਰੀ ਖ਼ਬਰ »

ਤਖ਼ਤ ਸਾਹਿਬਾਨ ਦੇ ਜਥੇਦਾਰ ਕੁਰੂਕਸ਼ੇਤਰ ਆ ਕੇ ਸਾਰੇ ਗੁਰਦੁਆਰਿਆਂ ਦੀ ਸੇਵਾ ਹਰਿਆਣਾ ਕਮੇਟੀ ਨੂੰ ਸੌਂਪਣ-ਝੀਂਡਾ

ਸ਼ਾਹਬਾਦ ਮਾਰਕੰਡਾ, 2 ਅਕਤੂਬਰ (ਅਵਤਾਰ ਸਿੰਘ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ...

ਪੂਰੀ ਖ਼ਬਰ »

ਬਠਿੰਡਾ 'ਚ ਸਿੱਖਜ਼ ਫ਼ਾਰ ਜਸਟਿਸ ਨੇ ਖ਼ਾਲਿਸਤਾਨ ਪੱਖੀ ਨਾਅਰੇ ਉਕਰੇ-ਪੁਲਿਸ ਜਾਂਚ 'ਚ ਜੁਟੀ

ਬਠਿੰਡਾ, 2 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ 'ਚ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਵਣ ਵਿਭਾਗ ਦੀ ਕੰਧ ਤੋਂ ਇਲਾਵਾ ਪੀਣ ਵਾਲੇ ਪਾਣੀ ਵਾਲੀ ਇਕ ਜਨਤਕ ਜਗ੍ਹਾ 'ਤੇ ਖ਼ਾਲਿਸਤਾਨ ਪੱਖੀ ਨਾਅਰੇ ਉਕਰੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਨ੍ਹਾਂ ਦਾ ਪਤਾ ਲੱਗਣ ...

ਪੂਰੀ ਖ਼ਬਰ »

ਰਾਜ ਪੱਧਰੀ ਸਵੱਛ ਭਾਰਤ ਦਿਵਸ ਸਮਾਗਮ ਮੌਕੇ ਸੂਬੇ ਦੀਆਂ 23 ਪੰਚਾਇਤਾਂ ਦਾ ਸਨਮਾਨ

ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਵਿਖੇ ਰਾਜ ਪੱਧਰੀ ਸਵੱਛ ਭਾਰਤ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਜੈਮਸ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦੇ ਆਡੀਟੋਰੀਅਮ ਵਿਖੇ ਹੋਏ ਸਮਾਗਮ 'ਚ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ...

ਪੂਰੀ ਖ਼ਬਰ »

ਇਜਲਾਸ 'ਚੋਂ ਸਵਾਲ-ਜਵਾਬ ਦਾ ਸਮਾਂ ਖ਼ਤਮ ਕਰਨਾ ਲੋਕਰਾਜ ਦਾ ਕਤਲੇਆਮ-ਬਾਜਵਾ

ਚੰਡੀਗੜ੍ਹ, 2 ਅਕਤੂਬਰ (ਐਨ. ਐਸ. ਪਰਵਾਨਾ)- ਸੀਨਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਇਜਲਾਸ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਵਾਲਾਂ-ਜੁਆਬਾਂ ਦਾ ਸਮਾਂ ਇਕ ਤਰ੍ਹਾਂ ਨਾਲ ਖ਼ਤਮ ਕਰਨ ਵਿਰੁੱਧ ਰੋਸ ਪ੍ਰਗਟ ਕੀਤਾ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਹਰਿਆਣਾ 'ਚ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣ ਕਾਂਗਰਸ ਪਾਰਟੀ ਚਿੰਨ੍ਹ 'ਤੇ ਲੜੇਗੀ-ਉਦੇਭਾਨ ਤੇ ਹੁੱਡਾ ਦਾ ਐਲਾਨ

ਚੰਡੀਗੜ੍ਹ, 2 ਅਕਤੂਬਰ (ਐਨ. ਐਸ. ਪਰਵਾਨਾ)-ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਦੇਭਾਨ ਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਐਲਾਨ ਕੀਤਾ ਹੈ ਕਿ ਨਿਕਟ ਭਵਿੱਖ ਵਿਚ ਰਾਜ ਵਿਚ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਹੋਣ ਵਾਲੀਆਂ ਚੋਣਾਂ ...

ਪੂਰੀ ਖ਼ਬਰ »

ਪ੍ਰਸ਼ਾਂਤ ਕਿਸ਼ੋਰ ਵਲੋਂ 3500 ਕਿੱਲੋਮੀਟਰ ਲੰਬੀ ਪਦਯਾਤਰਾ ਦੀ ਸ਼ੁਰੂਆਤ

ਭਿਟੀਹਾਰਵਾ (ਬਿਹਾਰ), 2 ਅਕਤੂਬਰ (ਏਜੰਸੀ)-ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ 'ਚ ਗਾਂਧੀ ਆਸ਼ਰਮ ਤੋਂ ਐਤਵਾਰ ਨੂੰ ਗਾਂਧੀ ਜੈਅੰਤੀ ਮੌਕੇ ਆਪਣੀ ਜਨ ਸੂਰਜ ਮੁਹਿੰਮ ਦੇ ਹਿੱਸੇ ਵਜੋਂ 3500 ਕਿੱਲੋਮੀਟਰ ਦੀ ਲੰਬੀ ਪਦਯਾਤਰਾ ...

ਪੂਰੀ ਖ਼ਬਰ »

ਬੈਟਰੀ ਖਰਾਬ ਤੇ ਤੇਲ ਖਤਮ ਹੋਣ ਕਾਰਨ 450 ਕਰੋੜ ਦੇ ਮੰਗਲਯਾਨ ਨੇ ਕਿਹਾ ਅਲਵਿਦਾ

ਬੈਂਗਲੁਰੂ, 2 ਅਕਤੂਬਰ (ਏਜੰਸੀ)- ਭਾਰਤ ਦੇ ਮੰਗਲਯਾਨ 'ਚ ਤੇਲ ਖਤਮ ਹੋ ਗਿਆ ਹੈ ਅਤੇ ਇਸ ਦੀ ਬੈਟਰੀ ਆਪਣੀ ਸਮਰਥਾ ਤੋਂ ਵੀ ਕਿਤੇ ਜ਼ਿਆਦਾ ਚੱਲਣ ਦੇ ਬਾਅਦ ਖਤਮ ਹੋ ਗਈ ਹੈ | ਇਸ ਦੇ ਬਾਅਦ ਇਹ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਦੇਸ਼ ਦੇ ਪਹਿਲੇ ਪੁਲਾੜ ਮਿਸ਼ਨ ਨੇ ਆਖਰਕਾਰ ਆਪਣੀ ...

ਪੂਰੀ ਖ਼ਬਰ »

ਪੋਪ ਵਲੋਂ ਪੁਤਿਨ ਨੂੰ ਯੂਕਰੇਨ 'ਚ ਹਿੰਸਾ ਦਾ ਦੌਰ ਖ਼ਤਮ ਕਰਨ ਦੀ ਅਪੀਲ

ਵੈਟੀਕਨ ਸਿਟੀ, 2 ਅਕਤੂਬਰ (ਏ.ਪੀ.)-ਪੋਪ ਫਰਾਂਸਿਸ ਨੇ ਐਤਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ 'ਚ 'ਮੌਤ ਤੇ ਹਿੰਸਾ ਦੇ ਦੌਰ' ਨੂੰ ਰੋਕਣ ਦੀ ਅਪੀਲ ਕਰਦਿਆਂ ਪ੍ਰਮਾਣੂ ਯੁੱਧ ਦੇ 'ਬੇਤੁਕੇ' ਜੋਖ਼ਮ ਦੀ ਨਿੰਦਾ ਕੀਤੀ ਹੈ | ਪੋਪ ਫਰਾਂਸਿਸ ਨੇ ਸੇਂਟ ...

ਪੂਰੀ ਖ਼ਬਰ »

ਨਾਟੋ ਦੇ 9 ਮੈਂਬਰ ਦੇਸ਼ਾਂ ਵਲੋਂ ਯੂਕਰੇਨ ਨੂੰ ਗੱਠਜੋੜ 'ਚ ਸ਼ਾਮਿਲ ਕਰਨ ਦਾ ਸਮਰਥਨ

ਪ੍ਰਾਗ, 2 ਅਕਤੂਬਰ (ਏਜੰਸੀ)- ਨਾਟੋ 'ਚ ਸ਼ਾਮਿਲ ਯੂਰਪ ਦੇ 9 ਮੈਂਬਰ ਦੇਸ਼ਾਂ ਦੇ ਮੁਖੀਆਂ ਵਲੋਂ ਐਤਵਾਰ ਨੂੰ ਜਾਰੀ ਸਾਂਝੇ ਬਿਆਨ 'ਚ ਅਮਰੀਕਾ ਦੀ ਅਗਵਾਈ ਵਾਲੇ ਇਸ ਸੈਨਿਕ ਗਠਜੋੜ ਦੀ ਮੈਂਬਰਸ਼ਿਪ ਲਈ ਯੂਕਰੇਨ ਦਾ ਸਮਰਥਨ ਕਰਦਿਆਂ ਨਾਟੋ ਦੇ ਸਭ 30 ਦੇਸ਼ਾਂ ਨੂੰ ਕੀਵ ...

ਪੂਰੀ ਖ਼ਬਰ »

ਬਿਜਲੀ ਇੰਜੀਨੀਅਰ ਦੀ ਫੈਡਰੇਸ਼ਨ ਵਲੋਂ ਨਿੱਜੀਕਰਨ ਖ਼ਤਮ ਕਰਨ ਦੀ ਮੰਗ

ਜਲੰਧਰ, 2 ਅਕਤੂਬਰ (ਸ਼ਿਵ)- ਆਲ ਇੰਡੀਆ ਬਿਜਲੀ ਇੰਜੀਨੀਅਰ ਫੈਡਰੇਸ਼ਨ (ਏਆਈਪੀਈਐਫ) ਦੇ ਬੁਲਾਰੇ ਵੀ. ਕੇ. ਗੁਪਤਾ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਤਾਮਿਲਨਾਡੂ ਸਮੇਤ ਸਾਰੇ ਰਾਜਾਂ 'ਚ ਬਿਜਲੀ ਖੇਤਰ ਦੇ ਨਿੱਜੀਕਰਨ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਜਤਿੰਦਰ ਸਿੰਘ ਵਲੋਂ ਗਾਂਧੀ ਜੈਅੰਤੀ ਮੌਕੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਨਵੀਂ ਦਿੱਲੀ, 2 ਅਕਤੂਬਰ (ਏਜੰਸੀ)- ਕੇਂਦਰੀ ਪ੍ਰਸੋਨਲ ਰਾਜ ਮੰਤਰੀ ਜਤਿੰਦਰ ਸਿੰਘ ਨੇ ਗਾਂਧੀ ਜੈਅੰਤੀ ਮੌਕੇ 2 ਤੋਂ 31 ਅਕਤੂਬਰ ਤੱਕ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਦੌਰਾਨ ਸਰਕਾਰੀ ਇਮਾਰਤਾਂ 'ਤੇ ਉਚੇਚੇ ਤੌਰ 'ਤੇ ਧਿਆਨ ...

ਪੂਰੀ ਖ਼ਬਰ »

ਦੇਸ਼ 'ਚ 8 ਫ਼ੀਸਦੀ ਪਰਿਵਾਰਾਂ ਨੂੰ ਹਫ਼ਤੇ 'ਚ ਮਿਲਦਾ ਹੈ ਸਿਰਫ਼ ਇਕ ਦਿਨ ਪਾਣੀ

ਨਵੀਂ ਦਿੱਲੀ, 2 ਅਕਤੂਬਰ (ਏਜੰਸੀ)-ਦੇਸ਼ ਦੇ ਅੱਠ ਫ਼ੀਸਦੀ ਪੇਂਡੂ ਪਰਿਵਾਰਾਂ ਨੂੰ ਹਫ਼ਤੇ 'ਚ ਸਿਰਫ ਇਕ ਵਾਰ ਪਾਣੀ ਮਿਲਦਾ ਹੈ, ਜਦਕਿ ਉਨ੍ਹਾਂ 'ਚ ਕਰੀਬ 74 ਫ਼ੀਸਦੀ ਘਰਾਂ ਨੂੰ ਪੂਰੇ ਸੱਤ ਦਿਨ ਪਾਣੀ ਮਿਲਦਾ ਹੈ | ਇਕ ਤਾਜ਼ਾ ਸਰਕਾਰੀ ਅਧਿਐਨ ਅਨੁਸਾਰ ਇਹ ਜਾਣਕਾਰੀ ਦਿੱਤੀ ...

ਪੂਰੀ ਖ਼ਬਰ »

ਸੁਜ਼ਲੋਨ ਐਨਰਜੀ ਦੇ ਸੰਸਥਾਪਕ ਤੁਲਸੀ ਤਾਂਤੀ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

ਨਵੀਂ ਦਿੱਲੀ, 2 ਅਕਤੂਬਰ (ਏਜੰਸੀ)- ਭਾਰਤ 'ਚ 'ਵਿੰਡ-ਮੈਨ' ਵਜੋਂ ਜਾਣੇ ਜਾਂਦੇ ਸੁਜ਼ਲੋਨ ਐਨਰਜੀ ਦੇ ਸੰਸਥਾਪਕ ਤੁਲਸੀ ਤਾਂਤੀ ਦਾ ਸ਼ਨਿਚਰਵਾਰ ਸ਼ਾਮ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ | ਭਾਰਤ 'ਚ 'ਪੌਣ ਊਰਜਾ' ਕਾਰੋਬਾਰ ਦੇ ਮੋਢੀ ਤੇ ਸਵੱਛ ਊਰਜਾ 'ਤੇ ਵਿਸ਼ਵ ...

ਪੂਰੀ ਖ਼ਬਰ »

ਸਵੱਛ ਸਰਵੇਖਣ ਗ੍ਰਾਮੀਣ-2022 ਪੁਰਸਕਾਰ ਤੇਲੰਗਾਨਾ ਨੇ ਜਿੱਤਿਆ ਪਹਿਲਾ ਇਨਾਮ

ਨਵੀਂ ਦਿੱਲੀ, 2 ਅਕਤੂਬਰ (ਏਜੰਸੀ)- ਪੇਂਡੂ ਖੇਤਰਾਂ ਦੀ ਸਵੱਛਤਾ ਸਥਿਤੀ ਦੀ ਸਮੀਖਿਆ ਕਰਨ ਵਾਲੇ ਸਵੱਛ ਸਰਵੇਖਣ ਗ੍ਰਾਮੀਣ-2022 ਤਹਿਤ ਵੱਡੇ ਸੂਬਿਆਂ ਦੀ ਸ਼੍ਰੇਣੀ 'ਚ ਤੇਲੰਗਾਨਾ ਨੇ ਪਹਿਲਾ ਇਨਾਮ ਜਿੱਤਿਆ ਹੈ, ਹਰਿਆਣਾ ਤੇ ਤਾਮਿਲਨਾਡੂ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਵਿਦਿਆਰਥਣਾਂ ਵਲੋਂ ਫਿਦਾਈਨ ਹਮਲੇ ਦੇ ਵਿਰੋਧ 'ਚ ਰੈਲੀ

ਅੰਮਿ੍ਤਸਰ, 2 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ 'ਚ 100 ਤੋਂ ਵੱਧ ਅਫ਼ਗਾਨ ਵਿਦਿਆਰਥਣਾਂ ਨੇ ਬੀਤੇ ਦਿਨੀਂ ਰਾਜਧਾਨੀ ਕਾਬੁਲ ਦੇ ਕਾਜ਼ ਹਾਇਰ ਐਜੂਕੇਸ਼ਨ ਸੈਂਟਰ 'ਚ ਹੋਏ ਫਿਦਾਈਨ ਹਮਲੇ ਦੇ ਵਿਰੋਧ 'ਚ ਇਕ ਰੈਲੀ ਕੱਢੀ | ਵਿਦਿਆਰਥਣਾਂ ਨੇ ਦੋਸ਼ ...

ਪੂਰੀ ਖ਼ਬਰ »

ਬੁਰਹਾਨਪੁਰ ਪਹਿਲਾ ਹਰ ਘਰ ਜਲ-ਪ੍ਰਮਾਣਿਤ ਜ਼ਿਲ੍ਹਾ ਬਣਿਆ

ਭੋਪਾਲ, 2 ਅਕਤੂਬਰ (ਯੂ.ਐਨ.ਆਈ.)- ਮੱਧ ਪ੍ਰਦੇਸ਼ ਦਾ ਬੁਰਹਾਨਪੁਰ ਭਾਰਤ ਦਾ ਪਹਿਲਾ ਹਰ ਘਰ ਜਲ-ਪ੍ਰਮਾਣਿਤ ਜ਼ਿਲ੍ਹਾ ਬਣ ਗਿਆ ਹੈ, ਐਤਵਾਰ ਨੂੰ ਅਧਿਕਾਰਤ ਤੌਰ ਇਹ ਜਾਣਕਾਰੀ ਦਿੱਤੀ ਗਈ | ਇਸ ਪ੍ਰਾਪਤੀ 'ਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ...

ਪੂਰੀ ਖ਼ਬਰ »

ਯੂ.ਪੀ. ਦੇ ਭਾਦੋਹੀ 'ਚ ਦੁਰਗਾ ਪੂਜਾ ਦੌਰਾਨ ਪੰਡਾਲ ਨੂੰ ਅੱਗ ਲੱਗਣ ਕਾਰਨ 42 ਜ਼ਖਮੀ

ਭਾਦੋਹੀ, 2 ਅਕਤੂਬਰ (ਏਜੰਸੀ)- ਐਤਵਾਰ ਸ਼ਾਮ ਇੱਥੇ ਦੁਰਗਾ ਪੂਜਾ ਪੰਡਾਲ 'ਚ ਅੱਗ ਲੱਗਣ ਕਾਰਨ 42 ਲੋਕ ਜ਼ਖਮੀ ਹੋ ਗਏ | ਜ਼ਿਲ੍ਹਾ ਮੈਜਿਸਟ੍ਰੇਟ ਗੌਰਾਂਗ ਰਾਠੀ ਨੇ ਕਿਹਾ ਕਿ ਔਰਈ ਪੁਲਿਸ ਸਟੇਸ਼ਨ ਖੇਤਰ ਅਧੀਨ ਦੁਰਗਾ ਪੂਜਾ ਪੰਡਾਲ 'ਚ ਅੱਗ ਲੱਗਣ ਕਾਰਨ ਕੁੱਲ 42 ਲੋਕ ਜ਼ਖ਼ਮੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੂੰ ਤੋਹਫੇ 'ਚ ਦਿੱਤੇ ਯਾਦਗਾਰੀ ਚਿੰਨ੍ਹਾਂ ਦੀ ਈ-ਨਿਲਾਮੀ ਦੀ ਤਰੀਕ 12 ਤੱਕ ਵਧੀ

ਨਵੀਂ ਦਿੱਲੀ, 2 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫ਼ੇ ਵਜੋਂ ਅਯੁੱਧਿਆ 'ਚ ਆਉਣ ਵਾਲੇ ਰਾਮ ਮੰਦਰ ਦੇ ਮਾਡਲਾਂ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਗ਼ਮਾ ਜੇਤੂਆਂ ਦੀਆਂ ਖੇਡ ਯਾਦਗਾਰਾਂ ਸਮੇਤ 1200 ਤੋਂ ਵੱਧ ਵਸਤਾਂ ਦੀ ਆਨਲਾਈਨ ਨਿਲਾਮੀ ਦੀ ਆਖਰੀ ...

ਪੂਰੀ ਖ਼ਬਰ »

ਊਧਮਪੁਰ ਧਮਾਕਿਆਂ ਪਿੱਛੇ ਲਸ਼ਕਰ-ਏ-ਤਾਇਬਾ ਦਾ ਹੱਥ- ਡੀ. ਜੀ. ਪੀ. 3 ਸਟਿੱਕੀ ਬੰਬਾਂ ਸਮੇਤ 5ਆਈ. ਈ. ਡੀ. ਬਰਾਮਦ

ਜੰਮੂ, 2 ਅਕਤੂਬਰ (ਏਜੰਸੀ)- ਜੰਮੂ-ਕਸ਼ਮੀਰ ਪੁਲਿਸ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਬੀਤੇ ਦਿਨੀਂ ਊਧਮਪੁਰ 'ਚ 2 ਬੱਸਾਂ 'ਚ ਹੋਏ ਧਮਾਕਿਆਂ ਪਿੱਛੇ ਪਾਕਿ ਅਧਾਰਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਹੱਥ ਸੀ, ਜੋ ਕੇਂਦਰੀ ਗ੍ਰਹਿ ਮੰਤਰੀ ਅਮਿਤ ...

ਪੂਰੀ ਖ਼ਬਰ »

ਪਹਿਲੀ ਵਾਰ 99 ਨੌਜਵਾਨਾਂ ਵਲੋਂ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਨੂੰ ਸੰਸਦ 'ਚ ਸ਼ਰਧਾਂਜਲੀ ਭੇਟ

ਨਵੀਂ ਦਿੱਲੀ, 2 ਅਕਤੂਬਰ (ਏਜੰਸੀ)-ਪਹਿਲੀ ਵਾਰ ਦੇਸ਼ ਭਰ ਦੇ ਸਕੂਲਾਂ-ਕਾਲਜਾਂ ਤੋਂ ਚੁਣੇ ਹੋਏ 99 ਨੌਜਵਾਨਾਂ ਨੇ ਸੰਸਦ ਦੇ ਕੇਂਦਰੀ ਹਾਲ 'ਚ ਐਤਵਾਰ ਨੂੰ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX