ਸੰਗਰੂਰ, 2 ਅਕਤੂਬਰ (ਧੀਰਜ ਪਸ਼ੌਰੀਆ) - ਜੈਪੁਰ ਦੀ ਤਰਜ 'ਤੇ ਵਸਾਏ ਰਿਆਸਤੀ ਸ਼ਹਿਰ ਸੰਗਰੂਰ ਜੋ ਕਿਸੇ ਸਮੇਂ ਹਰ ਤਰ੍ਹਾਂ ਦੀ ਸਹੂਲਤ ਨਾਲ ਸੰਪਨ ਹੋਣ ਦੇ ਨਾਲ ਨਾਲ ਸ਼ੁੱਧ ਹਵਾ ਲਈ ਤਰ੍ਹਾਂ ਤਰ੍ਹਾਂ ਦੇ ਬਾਗਾਂ ਨਾਲ ਘਿਰਿਆ ਹੋਇਆ ਸੀ ਪਰ ਪਿਛਲੇ 25-30 ਸਾਲਾਂ ਤੋਂ ਜੀਂਦ ਰਿਆਸਤ ਦੀ ਰਾਜਧਾਨੀ ਰਿਹਾ ਹੈ ਇਹ ਸ਼ਹਿਰ ਅਖੌਤੀ ਵਿਕਾਸ ਦੇ ਵਿਨਾਸ਼ਕਾਰੀ ਹਥੌੜਿਆਂ ਦੀ ਮਾਰ ਝੱਲਦਾ ਹੋਇਆ ਸਮੇਂ ਸਮੇਂ 'ਤੇ ਕਈ ਭਿ੍ਸ਼ਟ ਅਧਿਕਾਰੀਆਂ ਵਲੋਂ ਕੀਤੀਆਂ ਜਾਂਦੀਆਂ ਬੇਨਿਯਮੀਆਂ ਦਾ ਸ਼ਿਕਾਰ ਹੁੰਦਾ ਹੋਇਆ ਹੌਕੇ ਭਰਦਾ ਹੋਇਆ ਵਿਨਾਸ਼ ਵੱਲ ਵੱਧ ਰਿਹਾ ਹੈ | ਕਦੇ ਤਾਂ ਸਮੇਂ ਦੇ ਹੰਕਾਰੇ ਹੁਕਮਰਾਨ ਰਹਿੰਦੇ ਆਕਸੀਜਨ ਦੇ ਸ੍ਰੋਤ ਪੁਰਾਣੇ ਦਰਖਤਾਂ ਉੱਤੇ ਕੁਹਾੜਾ ਚਲਾ ਦਿੰਦੇ ਹਨ ਅਤੇ ਕਦੇ ਚੰਦ ਕੁ ਛਿਲ਼ੜਾਂ ਵਾਸਤੇ ਰਿਹਾਇਸ਼ੀ ਨਕਸਿਆਂ ਲਈ ਪਾਸ ਬਿਲਡਿੰਗਾਂ ਉੱਤੇ ਵਪਾਰਕ ਇਮਾਰਤਾਂ ਦੇ ਨਿਰਮਾਣ ਦੀ ਇਜਾਜਤ ਦੇ ਦਿੰਦੇ ਹਨ | ਤਾਜਾ ਮੁੱਦਾ ਸ਼ਹਿਰ ਦੀ ਕਲੱਬ ਰੋਡ 'ਤੇ ਰਿਹਾਇਸ਼ੀ ਖੇਤਰ ਵਿਚ ਪਿਛਲੇ ਕੁਝ ਸਾਲਾਂ ਵਿਚ ਹੀ ਉਸਾਰੀਆਂ ਗਈ ਵਪਾਰਕ ਇਮਾਰਤਾਂ ਦਾ ਹੈ, ਨਕਸ਼ੇ ਤਾਂ ਬੇਸ਼ਕ ਇਨ੍ਹਾਂ ਨੇ ਰਿਹਾਇਸ਼ੀ ਹੀ ਪਾਸ ਕਰਵਾਏ ਸਨ ਪਰ ਲੈ ਦੇ ਕੇ ਸਭ ਕੁਝ ਚੱਲ ਰਿਹਾ ਹੈ ਅਤੇ ਚੱਲਦਾ ਰਿਹਾ ਹੈ | ਚੱਲ ਰਹੇ ਇਸੇ ਵਰਤਾਰੇ ਨੂੰ ਲੈ ਕੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ 85 ਸਾਲਾ ਬਜੁਰਗ ਹਰਬਿੰਦਰ ਸਿੰਘ ਸੇਖੋਂ, ਜਸਇੰਦਰ ਕੌਰ ਸੇਖੋਂ ਅਤੇ ਹੋਰਨਾਂ ਨੇ ਕਿਹਾ ਲੋਕਲ ਬਾਡੀਜ ਵਿਭਾਗ ਦਾ ਮੁੱਖ ਦਫਤਰ ਚੰਡੀਗੜ੍ਹ ਵਿਖੇ ਤੈਨਾਤ ਇਕ ਉੱਚ ਅਧਿਕਾਰੀ ਅਤੇ ਨਗਰ ਕੌਂਸਲ ਸੰਗਰੂਰ ਦੇ ਅਧਿਕਾਰੀ ਇਕ ਸਾਜਿਸ ਤਹਿਤ ਕਲੱਬ ਰੋਡ ਦੇ ਰਿਹਾਇਸ਼ੀ ਖੇਤਰ ਨੂੰ ਵਪਾਰਕ ਖੇਤਰ ਵਿਚ ਬਦਲਣਾ ਚਾਹੁੰਦੇ ਹਨ | ਇਨ੍ਹਾਂ ਦੇ ਅਜਿਹੇ ਲਾਲਚੀ ਮਨਸੂਬਿਆਂ ਨਾਲ ਸੰਗਰੂਰ ਸ਼ਹਿਰ ਹੀ ਬਰਬਾਦ ਨਹੀਂ ਹੋਵੇਗਾ ਬਲਕਿ ਇਹ ਰਵਾਇਤ ਸਾਰੇ ਪੰਜਾਬ ਦੀਆਂ ਰਿਹਾਇਸ਼ੀ ਕਲੋਨੀਆਂ ਨੂੰ ਲੈ ਕੇ ਬੈਠੇਗੀ | ਇਸ ਤਰ੍ਹਾਂ ਪੰਜਾਬ ਦਾ ਵਿਕਾਸ ਨਹੀਂ ਬਲਕਿ ਵਿਨਾਸ਼ ਹੋਵੇਗਾ | ਇਸ ਮੁੱਦੇ ਨੂੰ ਲੈ ਕੇ ਇਨ੍ਹਾਂ ਸੰਗਰੂਰ ਵਾਸੀਆਂ ਨੇ ਮੁੱਖ ਮੰਤੀ ਪੰਜਾਬ ਤੋਂ ਮਿਲਣ ਦਾ ਸਮਾਂ ਮੰਗਿਆ ਹੈ | ਉਨ੍ਹਾਂ ਹੋਰ ਕਿਹਾ ਕਿ ਕਾਰਜ ਸਾਧਕ ਅਫਸਰ ਨਗਰ ਕੌਂਸਲ ਸੰਗਰੂਰ ਨੂੰ ਸਸਪੈਂਡ ਕਰ ਕੇ ਨਗਰ ਕੌਂਸਲ ਸੰਗਰੂਰ ਨੂੰ ਅਤੇ ਸ਼ਹਿਰ ਨੂੰ ਲੁੱਟਣ ਵਾਲੇ ਕੁਝ ਇਕ ਚਰਚਿਤ ਅਧਿਕਾਰੀਆਂ ਸੰਬੰਧੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਰਿਕਵਰੀ ਕਰਵਾ ਕੇ ਕਰਜੇ ਵਿਚ ਡੁੱਬੀ ਨਗਰ ਕੌਂਸਲ ਸੰਗਰੂਰ ਦੇ ਖਾਤੇ ਵਿਚ ਜਮਾਂ ਕਰਵਾਇਆ ਜਾਵੇ |
ਸੰਗਰੂਰ, 2 ਅਕਤੂਬਰ (ਧੀਰਜ ਪਸ਼ੌਰੀਆ) - ਅਨਾਜ ਮੰਡੀ ਸੰਗਰੂਰ ਵਿਚ ਅੱਜ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਐਸ.ਡੀ.ਐਮ. ਨਵਰੀਤ ਕੌਰ ਸੇਖੋਂ ਅਤੇ ਡੀ.ਐਫ.ਐਸ.ਸੀ. ਨਰਿੰਦਰ ਸਿੰਘ ਨੰੂ ਨਾਲ ਲੈ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ | ਇਸ ਤੋਂ ਪਹਿਲਾਂ ਵਿਧਾਇਕਾ ਭਰਾਜ ਨੇ ...
ਸੰਗਰੂਰ, 2 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਸੰਜੀਵ ਬਾਂਸਲ ਜੀਵਨ ਦੇ ਸਫਰ ਦਾ ਅਣਥੱਕ ਮੁਸਾਫਿਰ ਹੈ | ਉਹ ਜਿੰਦਗੀ ਨੂੰ ਇਕ ਚੁਣੌਤੀ ਵਾਂਗ ਲੈਂਦਾ ਹੈ | ਉਹ ਛੋਟੇ ਜਿਹੇ ਕਸਬੇ ਸੂਲਰ ਘਰਾਟ (ਸੰਗਰੂਰ) ਤੋਂ ਤੁਰ ਕੇ ਸੱਤ ਸਮੁੰਦਰ ਪਾਰ ਕਰ ਆਇਆ ਹੈ | ਸੋਚ ਉੱਚੀ ਸਿਰ ਨੀਂਵਾ ...
ਖਨੌਰੀ, 2 ਅਕਤੂਬਰ (ਰਾਜੇਸ਼ ਕੁਮਾਰ) - ਸਰਕਾਰ ਵਲੋਂ ਜਨਤਕ ਸਿੱਖਿਆ ਨੂੰ ਬੋਝ ਸਮਝਿਆ ਜਾ ਰਿਹਾ ਹੈ ਅਤੇ ਸਰਕਾਰ ਦਿਨੋ-ਦਿਨ ਇਸ ਤੋਂ ਪੱਲਾ ਛੁਡਾਉਣ ਦਾ ਯਤਨ ਕਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਧਿਆਪਕਾਂ ਦੀ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ...
ਦਿੜ੍ਹਬਾ ਮੰਡੀ, 2 ਅਕਤੂਬਰ (ਪਰਵਿੰਦਰ ਸੋਨੂੰ) - ਜ਼ਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੜ੍ਹਬਾ ਪੁਲਿਸ ਨੇ ਗੈਰ ਸਮਾਜਿਕ ਅਨਸਰਾਂ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਦਿੜ੍ਹਬਾ ਦੇ ਦੋ ਨੌਜਵਾਨਾਂ ਨੂੰ ਨਾਜਾਇਜ਼ ...
ਚੀਮਾ ਮੰਡੀ, 2 ਅਕਤੂਬਰ (ਜਗਰਾਜ ਮਾਨ) - ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਪਤਨੀ ਡਾ ਗੁਰਪ੍ਰੀਤ ਕੌਰ ਨੇ ਚੀਮਾ ਮੰਡੀ ਦੀ ਡੀਕੋ ਸਟਾਰ ਕੰਪਨੀ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕੰਪਨੀਆਂ ਵੱਧ ਤੋਂ ...
ਮਲੇਰਕੋਟਲਾ, 2 ਅਕਤੂਬਰ (ਪਾਰਸ ਜੈਨ) - ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਪ੍ਰਧਾਨ ਸੁਰਿੰਦਰਪਾਲ ਕੌਰ ਬਾਗੜੀਆਂ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੰਗਾ ਅਤੇ ...
ਮਲੇਰਕੋਟਲਾ, 2 ਅਕਤੂਬਰ (ਕੁਠਾਲਾ) - ਪੰਜਾਬ ਦੇ 23ਵੇਂ ਜ਼ਿਲੇ੍ਹ ਮਲੇਰਕੋਟਲਾ ਅੰਦਰ 'ਚਿੱਟੇ' ਦੇ ਚੱਲ ਰਹੇ ਕਾਲੇ ਧੰਦੇ ਅਤੇ ਹੋਰ ਨਸ਼ਿਆਂ ਖਿਲਾਫ਼ ਮਲੇਰਕੋਟਲਾ ਜ਼ਿਲ੍ਹਾ ਪੁਲਿਸ ਵੱਲੋਂ ਐਸ.ਐਸ.ਪੀ. ਸ੍ਰੀਮਤੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਵਿੱਢੀ ਮੁਹਿੰਮ ਤਹਿਤ ...
ਖਨੌਰੀ, 2 ਅਕਤੂਬਰ (ਰਮੇਸ਼ ਕੁਮਾਰ) - ਪੈਸਿਆਂ ਦੇ ਲੈਣ ਦੇਣ ਦੇ ਸੰਬੰਧ ਦੇ ਵਿਚ ਖਨੋਰੀ ਦੇ ਆੜ੍ਹਤੀਏ ਭਾਗ ਚੰਦ ਜੈ ਭਗਵਾਨ ਕਮਿਸ਼ਨ ਏਜੰਟ ਵਲੋਂ ਚਿਰਾਗ ਸਿੰਗਲਾ ਪੁੱਤਰ ਨਰੇਸ਼ ਸਿੰਗਲਾ ਵਾਸੀ ਹਰਿਆਣਾ ਦੇ ਬਰਖਿਲਾਫ ਮਾਨਯੋਗ ਅਦਾਲਤ ਦੇ ਵਿਚ ਕੇਸ ਪਾਇਆ ਹੋਇਆ ਸੀ | ...
ਸੁਨਾਮ ਊਧਮ ਸਿੰਘ ਵਾਲਾ, 2 ਅਕਤੂਬਰ (ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ...
ਸੰਗਰੂਰ, 2 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਤੇ ਜ਼ਿਲ੍ਹਾ ਸੰਗਰੂਰ ਵਿਖੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਉਂਦੇ ਹੋਏ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਜ਼ਿਲ੍ਹੇ ਦੇ 100 ਸਾਲ ਤੋਂ ਵੱਧ ਉਮਰ ਦੇ 245 ਵੋਟਰਾਂ ਨੂੰ ਸਨਮਾਨ ਪੱਤਰ ...
ਸੁਨਾਮ ਊਧਮ ਸਿੰਘ ਵਾਲਾ, 2 ਅਕਤੂਬਰ (ਧਾਲੀਵਾਲ, ਭੁੱਲਰ, ਸੱਗੂ) - ਨੰਬਰਦਾਰ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸ਼ਮਸ਼ੇਰ ਸਿੰਘ ਛਾਜਲੀ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ | ਜਿਸ ਵਿਚ ਜਥੇਬੰਦੀ ਦੇ ਸੂਬਾ ਸਕੱਤਰ ਰਣ ਸਿੰਘ ਮਹਿਲਾਂ ...
ਚੀਮਾ ਮੰਡੀ, 2 ਅਕਤੂਬਰ (ਜਗਰਾਜ ਮਾਨ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਵਲੋਂ ਅਨਾਜ ਮੰਡੀ ਚੀਮਾ ਵਿਖੇ ਪੰਜ ਅਕਤੂਬਰ ਨੂੰ ਦੁਸਹਿਰਾ ਮੇਲਾ ਧੂਮਧਾਮ ਨਾਲ ਮਨਾਇਆ ਜਾਵੇਗਾ | ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਕੈਬਨਿਟ ਮੰਤਰੀ ...
ਚੀਮਾ ਮੰਡੀ, 2 ਅਕਤੂਬਰ (ਦਲਜੀਤ ਸਿੰਘ ਮੱਕੜ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ-ਪਤਨੀ ਡਾ ਗੁਰਪ੍ਰੀਤ ਕੌਰ ਤੇ ਮਾਤਾ ਹਰਪਾਲ ਕੌਰ ਕਸਬੇ ਦੀ ਸੂਬੇ ਵਿਚੋਂ ਨਾਮਵਰ ਹੋਮ ਡੈਕੋਰੇਸ਼ਨ ਦਾ ਸਾਮਾਨ ਤਿਆਰ ਕਰਨ ਵਾਲੀ ਡੇਕੋ ਸਟਾਰ ਕੰਪਨੀ ਵਿਖੇ ਪੁੱਜੇ ਜਿੱਥੇ ...
ਭਵਾਨੀਗੜ੍ਹ, 2 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸੀਨੀਅਰ ਸਿਟੀਜ਼ਨ ਸਮਾਜ ਭਲਾਈ ਸੰਸਥਾ ਵਲੋਂ ਕੌਮਾਂਤਰੀ ਬਜ਼ੁਰਗ ਦਿਵਸ, ਸੰਸਥਾ ਦੇ ਪ੍ਰਧਾਨ ਚਰਨ ਸਿੰਘ ਚੋਪੜਾ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਬਜ਼ੁਰਗਾਂ ਨੂੰ ਪੇਸ਼ ...
ਸੰਗਰੂਰ, 2 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਭਾਜਪਾ ਕਿਸਾਨ ਮੋਰਚੇ ਦੇ ਸਹਿ ਇੰਚਾਰਜ ਅਮਨਦੀਪ ਸਿੰਘ ਪੂਨੀਆ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਕੁਮਾਰ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਰਾਜ ਦੇ ਭਖਵੇਂ ਮਸਲਿਆਂ ਵੱਲ ਧਿਆਨ ਦੇਣ ਦੀ ਬਜਾਇ ਗੁਜਰਾਤ ...
ਲਹਿਰਾਗਾਗਾ, 2 ਅਕਤੂਬਰ (ਅਸ਼ੋਕ ਗਰਗ)- 66ਵੀਆਂ ਪੰਜਾਬ ਸਕੂਲ ਖੇਡਾਂ ਜ਼ਿਲ੍ਹਾ ਪੱਧਰੀ ਕਿੱਕ-ਬਾਕਸਿੰਗ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਚ ਹੋਏ ਜਿਸ ਵਿਚ ਪੈਰਾਮਾਊਾਟ ਪਬਲਿਕ ਸਕੂਲ ਲਹਿਰਾਗਾਗਾ ਦੇ ਖਿਡਾਰੀਆਂ ਨੇ ਕਿੱਕ-ਬਾਕਸਿੰਗ ...
ਸੰਗਰੂਰ, 2 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰਾਂ ਦੀ ਮੀਟਿੰਗ 4 ...
ਧੂਰੀ, 2 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਅਗਰਵਾਲ ਸਮਾਜ ਸਭਾ ਵਲੋਂ ਮਹਾਰਾਜ ਅਗਰ ਸੈਨ ਜੀ ਦੀ ਜੈਅੰਤੀ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਸਥਾਨਕ ਬਾਰੂ ਮੱਲ ਦੀ ਧਰਮਸ਼ਾਲਾ ਵਿਖੇ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਹੇਠ ਲਗਾਇਆ ਗਿਆ | ਜਿਸ ਵਿਚ ਅਮਰ ...
ਸ਼ੇਰਪੁਰ, 2 ਅਕਤੂਬਰ (ਦਰਸ਼ਨ ਸਿੰਘ ਖੇੜੀ) - ਭੋਰਾ ਸਾਹਿਬ ਕਲੇਰਾਂ ਵਿਖੇ ਬਾਬਾ ਸ੍ਰੀ ਚੰਦ ਜੀ ਦੀ ਯਾਦ ਵਿਚ ਸਾਲਾਨਾ ਧਾਰਮਿਕ ਸਮਾਗਮ ਸੰਤ ਬਾਬਾ ਜਗਜੀਤ ਸਿੰਘ ਭੋਰਾ ਸਾਹਿਬ ਕਲੇਰਾਂ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ | ਸਮਾਗਮ ਦੌਰਾਨ ਪਹੁੰਚੀਆਂ ...
ਸੰਦੌੜ, 2 ਅਕਤੂਬਰ (ਜਸਵੀਰ ਸਿੰਘ ਜੱਸੀ) - ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸ ਨੂੰ ਲੈ ਕੇ ਹਲਕਾ ਵਿਧਾਇਕ ਡਾ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਮਾਰਕੀਟ ਕਮੇਟੀ ਸੰਦੌੜ ਅਧੀਨ ...
ਜਖੇਪਲ, 2 ਅਕਤੂਬਰ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਤੋਂ ਸਾਬਕਾ ਸਰਪੰਚ ਸ. ਝੰਡਾ ਸਿੰਘ ਮਾਨ ਦੇ ਪੋਤਰੇ ਅਤੇ ਉੱਘੇ ਸਮਾਜਸੇਵੀ ਸ. ਬਲਵੀਰ ਸਿੰਘ ਬੀਓ ਮਾਨ ਨੇ ਪਿੰਡ ਜਖੇਪਲ ਵਿਖੇ ਬੰਦ ਪਏ ਸੁਵਿਧਾ ਕੇਂਦਰ ਨੂੰ ਚਲਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਪਿੰਡ ...
ਸੁਨਾਮ ਊਧਮ ਸਿੰਘ ਵਾਲਾ, 2 ਅਕਤੂਬਰ (ਧਾਲੀਵਾਲ, ਭੁੱਲਰ, ਸੱਗੂ) - ਐਲ.ਆਈ.ਸੀ. ਏਜੰਟ ਯੂਨੀਅਨ ਵਲੋਂ ਸਾਹਿਬ ਸਿੰਘ ਦੀ ਅਗਵਾਈ ਵਿਚ ਐਕਸ਼ਨ ਕਮੇਟੀ ਦੇ ਸੱਦੇ 'ਤੇ ਏਜੰਟਾਂ ਅਤੇ ਪਾਲਿਸੀ ਧਾਰਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਐਸ.ਐਸ.ਓ. ਬਰਾਂਚ ਸੁਨਾਮ ਦੇ ਗੇਟ ਅੱਗੇ ...
ਲਹਿਰਾਗਾਗਾ, 2 ਅਕਤੂਬਰ (ਅਸ਼ੋਕ ਗਰਗ) - ਯੁਵਕ ਸੇਵਾਵਾਂ ਕਲੱਬ ਜਲੂਰ ਵਲੋਂ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਤੀਸਰਾ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਹਲਕਾ ...
ਧੂਰੀ, 2 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਧੂਰੀ ਹਲਕੇ ਦੀ ਉੱਘੀ ਸਮਾਜ ਸੇਵਾ ਸੰਸਥਾ ਪਰਿਵਰਤਨ ਮਾਲਵਾ ਫਰੈਂਡਜ਼ ਵੈੱਲਫੇਅਰ ਸੁਸਾਇਟੀ ਧੂਰੀ ਨੂੰ ਖ਼ੂਨਦਾਨ ਦੇ ਖੇਤਰ ਵਿਚ ਸਭ ਤੋਂ ਵੱਧ ਬਲੱਡ ਯੂਨਿਟ ਇਕੱਤਰ ਕਰਨ ਲਈ ਅੱਠਵੀਂ ਵਾਰ ਸਟੇਟ ਐਵਾਰਡ ਮਿਲਿਆ ਹੈ | ਇਸ ...
ਸੰਗਰੂਰ, 2 ਅਕਤੂਬਰ (ਧੀਰਜ ਪਸ਼ੌਰੀਆ)-ਦੇਹਰਾਦੂਨ ਵਿਖੇ ਭਾਜਪਾ ਕਿਸਾਨ ਮੋਰਚੇ ਦੇ ਹੋਏ ਉੱਤਰੀ ਜ਼ੋਨ ਸੰਮੇਲਨ ਵਿਚ ਪੰਜਾਬ ਤੋਂ 33 ਦੇ ਕਰੀਬ ਆਗੂਆਂ ਨੇ ਮੋਰਚੇ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਭਾਗ ਲਿਆ | ਸੰਮੇਲਨ ਤੋਂ ਪਰਤੇ ਸੂਬਾ ਜਨਰਲ ...
ਚੀਮਾ ਮੰਡੀ, 2 ਅਕਤੂਬਰ (ਜਗਰਾਜ ਮਾਨ)-ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈੱਲਫੇਅਰ ਸੋਸਾਇਟੀ ਚੀਮਾ ਮੰਡੀ ਦੀ ਇਕੱਤਰਤਾ ਸੰਸਥਾ ਦੇ ਸਰਪ੍ਰਸਤ ਰਜਿੰਦਰ ਕੁਮਾਰ ਲੀਲੂ ਅਤੇ ਚੇਅਰਮੈਨ ਜੀਵਨ ਬਾਂਸਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੰਸਥਾ ਵਲੋਂ ਇਸ ਸਾਲ ਦੀ ਸਮਾਪਤੀ ...
ਚੀਮਾ ਮੰਡੀ, 2 ਅਕਤੂਬਰ (ਦਲਜੀਤ ਸਿੰਘ ਮੱਕੜ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿੰਡ ਸ਼ਾਹਪੁਰ ਕਲਾ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ ਕਰਨ ਦਾ ...
ਸੁਨਾਮ ਊਧਮ ਸਿੰਘ ਵਾਲਾ, 2 ਅਕਤੂਬਰ (ਸੱਗੂ, ਭੁੱਲਰ, ਧਾਲੀਵਾਲ) - ਸੁਨਾਮ ਅਗਰਵਾਲ ਸਭਾ ਦੇ ਪ੍ਰਧਾਨ ਪ੍ਰੇਮ ਗੁਪਤਾ, ਮੁੱਖ ਸੇਵਾਦਾਰ ਘਨਸ਼ਿਆਮ ਕਾਂਸਲ ਅਤੇ ਚੇਅਰਮੈਨ ਸੰਜੇ ਗੋਇਲ ਦੀ ਅਗਵਾਈ ਹੇਠ ਸਥਾਨਕ ਰਾਮੇਸਵਰ ਮੰਦਿਰ ਵਿਖੇ ਮਹਾਰਾਜਾ ਅਗਰਸੈਨ ਦਾ ਜਨਮ ਦਿਵਸ ਅਤੇ ...
ਖਨੌਰੀ, 2 ਅਕਤੂਬਰ (ਰਮੇਸ਼ ਕੁਮਾਰ) - ਲਹਿਰਾ ਹਲਕਾ ਤੋਂ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਦੇ ਵਲੋਂ ਅੱਜ ਮਾਰਕੀਟ ਕਮੇਟੀ ਦਫਤਰ ਖਨੌਰੀ ਦੇ ਵਿਚ ਜੀਰੀ ਦੀ ਖਰੀਦ ਦੇ ਸੰਬੰਧ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਆੜ੍ਹਤੀਆਂ, ਕਿਸਾਨਾਂ, ਸ਼ੈਲਰ ਐਸੋਸੀਏਸ਼ਨ, ...
ਸੰਗਰੂਰ, 2 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਬਨਾਸਰ ਬਾਗ ਵਿਖੇ ਸਥਿਤ ਸੀਨੀਅਰ ਸੀਟੀਜਨ ਭਲਾਈ ਸੰਸਥਾ ਵਲੋਂ ਅੰਤਰ ਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਸਿੱਧ ਚਿੰਤਕ ਅਤੇ ਵਾਤਾਵਰਨ ਪੇ੍ਮੀ ਪਾਲਾ ਮੱਲ ਸਿੰਗਲਾ ਸੰਸਥਾ ...
ਲਹਿਰਾਗਾਗਾ, 2 ਅਕਤੂਬਰ (ਅਸ਼ੋਕ ਗਰਗ) - ਝੋਨੇ ਦੀ ਸਰਕਾਰੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ, ਸ਼ੈਲਰ ਮਾਲਕਾਂ, ਆੜ੍ਹਤੀਆਂ ਅਤੇ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਨਾਲ ਇਕ ਸਾਂਝੀ ਮੀਟਿੰਗ ...
ਕੁੱਪ ਕਲਾਂ, 2 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਝੋਨੇ ਦੀ ਪਰਾਲੀ ਦੇ ਹੱਲ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਭਾਵੇਂ ਸਾਰਥਿਕ ਸਿੱਧ ਸਾਬਤ ਨਹੀਂ ਹੋ ਰਹੀਆਂ ਪਰ ਬਹੁਤ ਸਾਰੇ ਕਿਸਾਨਾਂ ...
ਰਤਨ ਸਿੰਘ ਭੰਡਾਰੀ ਮੂਲੋਵਾਲ, 2 ਅਕਤੂਬਰ - ਧੂਰੀ ਬਰਨਾਲਾ ਸੜਕ ਤੇ ਮੂਲੋਵਾਲ ਦੇ ਨੇੜਲੇ ਪਿੰਡ ਰਣੀਕੇ ਪੁਲਿਸ ਚੌਂਕੀ ਹੈ | ਇਹ ਪੁਲਿਸ ਚੌਂਕੀ ਨੇੜਲੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਬਣਾਈ ਗਈ ਹੈ | ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਿੰਡ ਪਿੰਡ ...
ਮਾਲੇਰਕੋਟਲਾ, 2 ਅਕਤੂਬਰ (ਪਾਰਸ ਜੈਨ) - ਸਿੱਖਿਆ ਇਨਸਾਨ ਨੂੰ ਸਹੀ ਰਸਤਾ ਦਰਸਾਉਣ ਦੇ ਨਾਲ ਨਾਲ ਉਸ ਨੂੰ ਆਪਣੇ ਮਿਥੇ ਨਿਸ਼ਾਨੇ ਤੱਕ ਪਹੁੰਚਾਉਣ ਲਈ ਮਦਦ ਕਰਦੀ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਪੰਜਾਬ ਵਕਫ ਬੋਰਡ ...
ਮਹਿਲਾਂ ਚੌਂਕ, 2 ਅਕਤੂਬਰ (ਸੁਖਮਿੰਦਰ ਸਿੰਘ ਕੁਲਾਰ) - ਕੌਮੀ ਸੇਵਾ ਯੋਜਨਾ ਇਕਾਈ ਸ.ਸ.ਸ.ਸ.ਸ. ਮਹਿਲਾਂ ਵੱਲੋਂ ਪਿ੍ੰਸੀਪਲ ਇਕਦੀਸ਼ ਕੌਰ ਦੀ ਅਗਵਾਈ ਅਤੇ ਪ੍ਰੋਗਰਾਮ ਅਫ਼ਸਰ ਪਰਮਿੰਦਰ ਕੁਮਾਰ ਲੌਂਗੋਵਾਲ ਦੀ ਦੇਖ ਰੇਖ ਹੇਠ 'ਸੋਹਣਾ ਸਕੂਲ ਮੁਹਿੰਮ' ਤਹਿਤ ਸਮੂਹ ਸਟਾਫ਼ ...
ਮਹਿਲਾਂ ਚੌਂਕ, 2 ਅਕਤੂਬਰ (ਸੁਖਮਿੰਦਰ ਸਿੰਘ ਕੁਲਾਰ) - ਮਹਿਲਾਂ ਤੋਂ ਮਹਿਲਾਂ-ਕੋਠੇ ਹੁੰਦੇ ਹੋਏ ਖਡਿਆਲ ਨੂੰ ਮਿਲਾਉਣ ਵਾਲੀ ਲਿੰਕ ਸੜਕ ਲੰਮੇ ਸਮੇਂ ਤੋਂ ਥਾਂ ਥਾਂ ਬੁਰੀ ਤਰ੍ਹਾਂ ਟੁੱਟੀ ਪਈ ਹੈ ਅਤੇ ਇੱਥੋਂ ਮਹਿਲਾਂ ਕੋਠੇ, ਖਡਿਆਲ, ਰਟੋਲਾਂ ਅਤੇ ਚੱਠੇ ਨੰਨਹੇੜੇ ਨੂੰ ...
ਸੰਦੌੜ, 2 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ) - ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ 21ਵੀਂ ਸਦੀ ਨੂੰ ਦੇਖਦੇ ਹੋਏ ਸਕੂਲ ਪ੍ਰਬੰਧਕਾਂ ਨੇ ਆਪਣੇ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਲਈ ਹਾਰਵਰ ਟੈਕਨੌਲੋਜੀ ਦੁਆਰਾ ਆਈ.ਆਈ.ਟੀ ਹੈਦਰਾਬਾਦ ਦੇ ਸਹਿਯੋਗ ਨਾਲ ਦੋ ਦਿਨਾਂ ...
ਸੁਨਾਮ ਊਧਮ ਸਿੰਘ ਵਾਲਾ, 2 ਅਕਤੂਬਰ (ਧਾਲੀਵਾਲ, ਭੁੱਲਰ) - ਸੰਗਠਨ ਜਨਰਲ ਸਕੱਤਰ ਪੰਜਾਬ ਭਾਜਪਾ ਸ਼੍ਰੀ ਨਿਵਾਸ਼ੁਲੂ ਸਭਾ ਸੁਨਾਮ ਵਿਚ ਅੱਜ ਪਾਰਟੀ ਦੇ ਕੰਮ ਕਾਜ ਨੀਤੀਆਂ ਜਾਣਨ ਲਈ ਦੌਰੇ 'ਤੇ ਆਏ | ਸ਼੍ਰੀ ਨਿਵਾਸਲੂ ਵਲੋਂ ਮੈਡਮ ਦਾਮਨ ਥਿੰਦ ਬਾਜਵਾ ਦੀ ਰਿਹਾਇਸ਼ ਵਿਖੇ ...
ਕੌਹਰੀਆਂ, 2 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸੁਨਾਮ ਵਲੋਂ ਪਿੰਡ ਕੌਹਰੀਆਂ ਵਿਚ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਡਾ.ਦਮਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ...
ਸੰਗਰੂਰ, 2 ਅਕਤੂਬਰ (ਧੀਰਜ ਪਸ਼ੋਰੀਆ) - ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਚੱਠੇ ਸੇਖਵਾਂ ਵਿਖੇ ਨਹਿਰੀ ਪਾਣੀ, ਬਦਲਵੇਂ ਖੇਤੀ ਮਾਡਲ ਅਤੇ ਕਿਸਾਨੀ ਮੰਗਾਂ ਸੰਬੰਧੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਿਸਾਨ ਕਨਵੈੱਨਸ਼ਨ ਕੀਤੀ ਗਈ | ਕਿਰਤੀ ਕਿਸਾਨ ...
ਸੰਗਰੂਰ, 2 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਹੈ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਬਾਰੇ ਸਿਆਸੀ ਲੋਕਾਂ ਨੰੂ ਬੋਲਣ ਦੀ ਲੋੜ ਨਹੀਂ ਕਿਉਂਕਿ ਹੁਣ ਲੋਕ ਹੀ ਬੋਲਣ ਲੱਗ ਪਏ ਹਨ | ਅੱਜ ਇੱਥੇ 'ਅਜੀਤ' ਨਾਲ ...
ਜਖੇਪਲ, 2 ਅਕਤੂਬਰ (ਮੇਜਰ ਸਿੰਘ ਸਿੱਧੂ) - ਆਦਿ ਕਵੀ ਬਾਲਮੀਕ ਜੀ ਨੂੰ ਸਮਰਪਿਤ, ਪਾਠਕ ਤੇ ਲੇਖਕ ਸਭਾ ਜਖੇਪਲ ਵੱਲੋਂ, ਮਹੀਨਾਵਾਰ ਸਹਿਤਕ ਸਭਾ ਦਾ ਆਯੋਜਨ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਦੇ ਆਡੀਟੋਰੀਅਮ ਵਿਖੇ ਰਿਟਾ.ਅਧਿਆਪਕ ਅਤੇ ਸੁਨਾਮ ਸਹਿਤ ਸਭਾ ...
ਸ਼ੇਰਪੁਰ, 2 ਅਕਤੂਬਰ (ਦਰਸ਼ਨ ਸਿੰਘ ਖੇੜੀ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ ਜਿਸ ਨੰੂ ਸਾਡੇ ਪੁਰਖਿਆਂ ਨੇ ਬੜੀਆਂ ਘਾਲਣਾਵਾਂ ਅਤੇ ਕੁਰਬਾਨੀਆਂ ਕਰਕੇ ਸਥਾਪਤ ਕੀਤਾ ਸੀ ਪਰੰਤੂ ਕੁੱਝ ਆਰ ਐਸ ਐਸ ਦੇ ...
ਚੀਮਾ ਮੰਡੀ, 2 ਅਕਤੂਬਰ (ਜਸਵਿੰਦਰ ਸਿੰਘ ਸ਼ੇਰੋਂ) - ਸ਼੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਵਲੋਂ ਸਥਾਨਕ ਅਨਾਜ ਮੰਡੀ ਵਿਖੇ ਮਨਾਏ ਜਾ ਰਹੇ ਦੁਸਹਿਰੇ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ ਕਲੱਬ ਦੇ ਸੀਨੀਅਰ ਅਹੁਦੇਦਾਰ ਗੁਰਪ੍ਰਤਾਪ ਬੌਬੀ ...
ਕੌਹਰੀਆਂ, 2 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ) - ਸਰਕਾਰ ਵਲੋਂ ਕਰਵਾਈਆਂ ਗਈਆਂ ਬਲਾਕ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਉੱਭਾ ਦੇ ਵਿਦਿਆਰਥੀ ਕਬੱਡੀ, ਖੋ ਖੋ, ਦੌੜਾਂ ਵਿੱਚ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਰਹੇ | ਯੁਵਕ ਸੇਵਾਵਾਂ ਕਲੱਬ ਪਿੰਡ ਉਭਿਆ ਦੇ ...
ਦਿੜ੍ਹਬਾ ਮੰਡੀ, 2 ਅਕਤੂਬਰ (ਪਰਵਿੰਦਰ ਸੋਨੂੰ) - ਡੈਮੋਕਰੈਟਿਕ ਟੀਚਰ ਫ਼ਰੰਟ ਬਲਾਕ ਦਿੜ੍ਹਬਾ ਦਾ ਚੋਣ ਇਜਲਾਸ ਬਾਬਾ ਬੈਰਸੀਆਣਾ ਹਸਪਤਾਲ ਦੇ ਲੈਕਚਰਾਰ ਹਾਲ ਵਿਚ ਹੋਇਆ | ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ ਚੋਣ ਨਿਗਾਰਨ ਦੇ ਤੌਰ ਉੱਤੇ ...
ਸ਼ੇਰਪੁਰ, 2 ਅਕਤੂਬਰ (ਦਰਸਨ ਸਿੰਘ ਖੇੜੀ) - ਕਾਂਗਰਸ ਪਾਰਟੀ ਨੇ ਹਮੇਸ਼ਾ ਸਿੱਖਾਂ ਅਤੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਚਲਾਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਇੱਥੋਂ ਨੇੜਲੇ ਪਿੰਡ ਬੜੀ ਵਿਖੇ ਲਾਡੀ ...
ਖਨੌਰੀ, 2 ਅਕਤੂਬਰ (ਰਮੇਸ਼ ਕੁਮਾਰ) - ਥਾਣਾ ਖਨੌਰੀ ਦੇ ਐਸ.ਐਚ.ਓ. ਸਬ-ਇੰਸਪੈਕਟਰ ਸੌਰਵ ਸਭਰਵਾਲ ਵਲੋਂ ਸ਼ਹਿਰ ਦੇ ਵਿਚ ਚੋਰੀ ਅਤੇ ਹੋਰ ਵਾਰਦਾਤਾਂ ਨੂੰ ਰੋਕਣ ਦੇ ਲਈ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਪੂਰੇ ਸ਼ਹਿਰ ਅਤੇ ਧਾਰਮਿਕ ਸੰਸਥਾਵਾਂ ਨੂੰ ਹੀ ਕੈਮਰਿਆਂ ਦੀ ...
ਧੂਰੀ, 2 ਅਕਤੂਬਰ (ਸੰਜੇ ਲਹਿਰੀ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਸ਼ੁਭਮ ਸ਼ਰਮਾ ਸ਼ੁਭੀ ਵਲੋਂ ਯੂਥ ਆਗੂ ਲਵਲੀ ਭਲਵਾਨ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਉਸ ਨੂੰ ਜ਼ਿਲ੍ਹਾ ਯੂਥ ਕਾਂਗਰਸ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX