ਫ਼ਿਰੋਜ਼ਪੁਰ, 2 ਅਕਤੂਬਰ (ਤਪਿੰਦਰ ਸਿੰਘ)- ਭਾਰਤ ਸਰਕਾਰ ਵਲੋਂ 2016 ਤੋਂ ਹਰ ਸਾਲ ਸਵੱਛ ਭਾਰਤ ਮਿਸ਼ਨ ਤਹਿਤ ਇਕ ਸਵੱਛਤਾ ਸਰਵੇਖਣ ਕਰਵਾਇਆ ਜਾਂਦਾ ਹੈ, ਜਿਸ ਦੇ ਵੱਖ-ਵੱਖ ਪਹਿਲੂਆਂ ਦੇ ਆਧਾਰ 'ਤੇ ਸਵੱਛਤਾ ਰੈਕਿੰਗ ਕੀਤੀ ਜਾਂਦੀ ਹੈ | ਸਵੱਛਤਾ ਸਰਵੇਖਣ 2022 ਦੇ ਨਤੀਜੇ 1 ਅਕਤੂਬਰ 2022 ਨੂੰ ਦਿੱਲੀ ਵਿਖੇ ਮਾਣਯੋਗ ਰਾਸ਼ਟਰਪਤੀ ਵਲੋਂ ਐਲਾਨੇ ਗਏ ਹਨ, ਜਿਸ 'ਚੋਂ ਪੂਰੇ ਪੰਜਾਬ 'ਚ ਸਵੱਛਤਾ ਪੱਖੋਂ ਫ਼ਿਰੋਜ਼ਪੁਰ ਨੇ ਪਹਿਲਾ ਸਥਾਨ ਤੇ ਦੇਸ਼ 'ਚੋਂ 64ਵਾਂ ਸਥਾਨ ਹਾਸਲ ਕੀਤਾ | ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮਿ੍ਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੱਛਤਾ ਸਰਵੇਖਣ 2022 ਅੰਦਰ ਕੁੱਲ 4354 ਸ਼ਹਿਰਾਂ ਨੇ ਭਾਗ ਲਿਆ ਸੀ | ਇਨ੍ਹਾਂ ਸ਼ਹਿਰਾਂ ਨੂੰ ਆਬਾਦੀ ਅਨੁਸਾਰ ਵੱਖ-ਵੱਖ ਕੈਟਾਗਰੀ ਵਿਚ ਵੰਡਿਆ ਗਿਆ ਸੀ | ਇਸ ਸਰਵੇਖਣ ਵਿਚ ਸਵੱਛਤਾ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਦੇ ਆਧਾਰ 'ਤੇ ਸੀ, ਜਿਸ ਦੇ ਕੁੱਲ 6000 ਅੰਕ ਸਨ | ਇਨ੍ਹਾਂ ਕੁੱਲ 6000 ਅੰਕਾਂ ਵਿਚੋਂ ਫ਼ਿਰੋਜ਼ਪੁਰ ਸ਼ਹਿਰ ਨੇ 4645.10 ਅੰਕ ਹਾਸਿਲ ਕੀਤੇ, ਜਿਸ ਵਿਚ ਸਰਵਿਸ ਲੈਵਲ ਪ੍ਰੋਗਰੇਸ ਦੇ ਕੁੱਲ 3000 ਅੰਕਾਂ ਵਿਚੋਂ 1971.27 ਅੰਕ, ਸਿਟੀਜ਼ਨ ਵਾਇਸ ਦੇ ਕੁੱਲ 2250 ਅੰਕਾਂ ਵਿਚੋਂ 1673.83 ਅਤੇ ਸਰਟੀਫਿਕੇਸ਼ਨ ਦੇ ਕੁੱਲ 1800 ਅੰਕਾਂ ਵਿਚੋਂ 1000 ਅੰਕ ਹਾਸਿਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਕੁੱਲ 4645.10 ਅੰਕ ਹਾਸਲ ਕਰ ਕੇ ਫ਼ਿਰੋਜ਼ਪੁਰ ਨੇ ਪੰਜਾਬ ਭਰ ਵਿਚੋਂ ਸਵੱਛਤਾ ਅੰਦਰ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜੋ ਕਿ ਫ਼ਿਰੋਜ਼ਪੁਰ ਸ਼ਹਿਰ ਦੀ ਹੀ ਨਹੀਂ, ਬਲਕਿ ਪੂਰੇ ਜ਼ਿਲ੍ਹੇ ਲਈ ਬਹੁਤ ਮਾਨ ਵਾਲੀ ਗੱਲ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਂ ਵਧਾਈ ਦਿੰਦੀ ਹਾਂ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀ ਸਾਗਰ ਸੇਤੀਆਂ, ਕਾਰਜ ਸਾਧਕ ਅਫ਼ਸਰ ਸੰਜੇ ਕੁਮਾਰ ਬਾਂਸਲ, ਚੀਫ਼-ਸੈਨਟਰੀ ਇੰਸਪੈਕਟਰ ਅਤੇ ਸੈਨਟਰੀ ਇੰਸਪੈਕਟਰ-ਕਮ-ਨੋਡਲ ਅਫ਼ਸਰ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸਫਲਤਾ ਹਾਸਿਲ ਹੋਈ ਹੈ | ਵਧੀਕ ਡਿਪਟੀ ਕਮਿਸ਼ਨਰ ਸਾਗਰ ਸੇਤੀਆਂ ਨੇ ਦੱਸਿਆ ਕਿ ਅਸੀਂ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਸਮੂਹ ਸਫ਼ਾਈ ਸੇਵਕ, ਗਾਰਬੇਜ ਕਲੈਕਟਰ, ਨਗਰ ਕੌਂਸਲ ਦੀ ਸਮੱੁਚੀ ਟੀਮ ਤੋਂ ਇਲਾਵਾ ਆਪਣੇ ਉੱਚ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਦਿੰਦੇ ਹਾਂ, ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਇਹ ਮੁਕਾਮ ਹਾਸਿਲ ਕੀਤਾ ਹੈ | ਅਸੀਂ ਹਮੇਸ਼ਾ ਕੋਸ਼ਿਸ਼ ਕਰਾਂਗੇ ਕਿ ਸੋਲਿਡ ਵੇਸਟ ਮੈਨੇਜਮੈਂਟ ਤੇ ਮਾਣਯੋਗ ਨੈਸ਼ਨਲ ਗ੍ਰੀਨ ਟ੍ਰੀਬਿਊਨਲ ਦੀਆਂ ਹਦਾਇਤਾਂ ਦੀ ਪਾਲਨਾ ਅਨੁਸਾਰ ਸ਼ਹਿਰ ਨੂੰ ਕਚਰਾ ਮੁਕਤ ਬਣਾ ਸਕੀਏ | ਇਸ ਮੌਕੇ ਕਾਰਜ ਸਾਧਕ ਅਫ਼ਸਰ ਸੰਜੇ ਬਾਂਸਲ ਤੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੇ ਪੂਰੇ ਫ਼ਿਰੋਜ਼ਪੁਰ ਲਈ ਖੁਸ਼ੀ ਵਾਲੀ ਗੱਲ ਹੈ, ਜੋ ਫ਼ਿਰੋਜ਼ਪੁਰ ਨੂੰ ਸਵੱਛਤਾ ਪੱਖੋਂ ਪਹਿਲਾਂ ਸਥਾਨ ਹਾਸਿਲ ਹੋਇਆ ਹੈ | ਇਸ ਦੌਰਾਨ ਸ਼ਹਿਰ ਨੂੰ ਕਚਰਾ ਮੁਕਤ ਕਰਨ ਦੀ ਮੁਹਿੰਮ ਨਾਲ ਜੁੜਨ ਸਬੰਧੀ ਬੈਨਰ ਵੀ ਲਾਂਚ ਕੀਤਾ ਗਿਆ | ਅਪੰਗਹੀਣ ਕਰਮਚਾਰੀਆਂ ਤੋਂ ਪੇਪਰ ਬੈਗ ਬਣਾਉਣ ਤੇ ਪਲਾਸਟਿਕ ਨੂੰ ਖ਼ਤਮ ਕਰਨ ਦੇ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵਿਖੇ ਅਪੰਗਹੀਣ ਕਰਮਚਾਰੀਆਂ ਮੱਖਣ ਸਿੰਘ, ਸੁਖਜਿੰਦਰ ਸਿੰਘ, ਸੀਤਾ ਸਿੰਘ ਵਲੋਂ ਕੜੀ ਮਿਹਨਤ ਨੇ ਵੀਂ ਫ਼ਿਰੋਜ਼ਪੁਰ ਨੂੰ ਪਹਿਲੇ ਸਥਾਨ ਦਾ ਦਰਜਾ ਦਿਵਾਉਣ ਲਈ ਆਪਣਾ ਪੂਰਾ ਯੋਗਦਾਨ ਦਿੱਤਾ ਹੈ | ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਵੀ ਕੀਤੀ |
ਗੁਰੂਹਰਸਹਾਏ, 2 ਅਕਤੂਬਰ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)-ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਪੂਰੇ ਪੰਜਾਬ 'ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਸੇ ਦੇ ਚੱਲਦਿਆਂ ਗੁਰੂਹਰਸਹਾਏ ਵਿਖੇ ਵੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਪਣਾ ਰੋਸ ...
ਗੁਰੂਹਰਸਹਾਏ, 2 ਅਕਤੂਬਰ (ਕਪਿਲ ਕੰਧਾਰੀ)-ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ. ਸੁਰੇਂਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰੂਹਰਸਹਾਏ ਦੇ ਡੀ.ਐੱਸ.ਪੀ. ਯਾਦਵਿੰਦਰ ਸਿੰਘ ਤੇ ਥਾਣਾ ਮੁਖੀ ਰਵੀ ਕੁਮਾਰ ਦੀ ਅਗਵਾਈ ਹੇਠ ਉਸ ਸਮੇਂ ਗੁਰੂ ਹਰਸਹਾਏ ਪੁਲਸ ਨੂੰ ਸਫਲਤਾ ...
ਮਖੂ, 2 ਅਕਤੂਬਰ (ਵਰਿੰਦਰ ਮਨਚੰਦਾ)-ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵਲੋਂ ਦਾਣਾ ਮੰਡੀ ਮਖੂ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ 'ਆਪ' ਆਗੂ ਨਰਿੰਦਰ ਕਟਾਰੀਆ ਅਤੇ ਆੜ੍ਹਤੀਆ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਰਾਜੀਵ ਠੁਕਰਾਲ ਲੱਕੀ ਦੀ ਹਾਜ਼ਰੀ 'ਚ ...
ਫ਼ਿਰੋਜ਼ਪੁਰ, 2 ਅਕਤੂਬਰ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਆਬਕਾਰੀ ਇੰਸਪੈਕਟਰ ਵਲੋਂ ਭੇਜੇ ਗਏ ਪੱਤਰ 'ਤੇ ਕਾਰਵਾਈ ਕਰਦੇ ਹੋਏ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਵਲੋਂ 7 ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ...
ਫ਼ਿਰੋਜ਼ਪੁਰ, 2 ਅਕਤੂਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਦੁਸਹਿਰੇ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਫ਼ਿਰੋਜ਼ਪੁਰ ਰੇਂਜ ਅਧੀਨ ਪੈਂਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਤਰਨਤਾਰਨ ਜ਼ਿਲਿ੍ਹਆਂ 'ਚ 266 ਕੇਸਾਂ 'ਚ ਫੜੇ 215 ਕਿੱਲੋ ਹੈਰੋਇਨ, 1666 ਕਿੱਲੋ ਭੁੱਕੀ ਚੂਰਾ ਪੋਸਤ, ...
ਜ਼ੀਰਾ, 2 ਨਵੰਬਰ (ਮਨਜੀਤ ਸਿੰਘ ਢਿੱਲੋਂ)-ਸਿਹਤ ਵਿਭਾਗ ਦੇ ਕੰਮਕਾਜ 'ਚ ਨਿਰੰਤਰ ਬਿਹਤਰੀ ਲਈ ਜ਼ਿਲੇ੍ਹ ਦੇ ਨਵ-ਨਿਯੁਕਤ ਸਿਵਲ ਸਰਜਨ ਡਾ: ਰਾਜਿੰਦਰ ਪਾਲ ਵਲੋਂ ਜ਼ਿਲੇ੍ਹ ਦੀਆਂ ਸਿਹਤ ਸੰਸਥਾਵਾਂ ਦੇ ਨਿਰੀਖਣ ਕੀਤੇ ਜਾ ਰਹੇ ਹਨ, ਜਿਸ ਤਹਿਤ ਉਨ੍ਹਾਂ ਵਲੋਂ ਦਿਨ ਸਮੇਂ ...
ਜ਼ੀਰਾ, 2 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਨੇੜਲੇ ਪਿੰਡ ਬਹਿਕ ਗੁੱਜ਼ਰਾਂ ਵਿਖੇ ਸਿਹਤ ਵਿਭਾਗ ਵਲੋਂ ਸਥਾਪਤ ਕੀਤੇ ਗਏ ਸਬ-ਸੈਂਟਰ 'ਚੋਂ ਚੋਰਾਂ ਵਲੋਂ ਸਮਾਨ ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਸੇ ਕੜੀ ਤਹਿਤ ਬੀਤੀ ਕੱਲ੍ਹ ਚੋਰਾਂ ਨੇ ਸਬ-ਸੈਂਟਰ ...
ਫ਼ਿਰੋਜ਼ਪੁਰ, 2 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਵਲੋਂ ਚੂਰਾ ਪੋਸਤ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਕੁੱਲਗੜ੍ਹੀ ਦਾ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ...
ਫ਼ਿਰੋਜ਼ਪੁਰ, 2 ਅਕਤੂਬਰ (ਰਾਕੇਸ਼ ਚਾਵਲਾ)-ਮੋਟਰਸਾਈਕਲ ਦੀ ਟੱਕਰ ਰਾਹੀਂ ਸੜਕ ਹਾਦਸੇ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਨੇ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਮੁੱਦਈ ...
ਫ਼ਿਰੋਜ਼ਪੁਰ, 2 ਅਕਤੂਬਰ (ਰਾਕੇਸ਼ ਚਾਵਲਾ)-ਮੈਡੀਕਲ ਨਸ਼ੇ ਦੀਆਂ 500 ਗੋਲੀਆਂ ਰੱਖਣ ਦੇ ਮਾਮਲੇ ਵਿਚ ਨਾਮਜ਼ਦ ਇਕ ਵਿਅਕਤੀ ਨੂੰ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ...
ਫ਼ਿਰੋਜ਼ਸ਼ਾਹ, 2 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)- ਸੀ.ਆਈ.ਐੱਸ. ਸੀ.ਈ. ਬੋਰਡ ਦਿੱਲੀ ਵਲੋਂ ਚੱਲ ਰਹੀਆਂ ਖੇਡਾਂ ਦੇ ਰਸੈਕਰੇਡ ਹਾਰਟ ਕਾਨਵੈਂਟ ਸਕੂਲ ਵਿਖੇ ਰੀਜਨਲ ਪੱਧਰ ਦੇ ਖੇਡ ਮੁਕਾਬਲੇ ਹੋਏ, ਜਿਸ 'ਚ ਕੁੱਲ 11 ਜ਼ੋਨਾਂ ਅੰਮਿ੍ਤਸਰ, ਹੁਸ਼ਿਆਰਪੁਰ, ਗੁਰਦਾਸਪੁਰ, ...
ਫ਼ਿਰੋਜ਼ਪੁਰ, 2 ਅਕਤੂਬਰ (ਰਾਕੇਸ਼ ਚਾਵਲਾ)-ਥਾਣਾ ਕੁੱਲਗੜ੍ਹੀ ਵਿਚ ਦਰਜ ਲੁੱਟ-ਖੋਹ ਦੇ ਮਾਮਲੇ 'ਚ ਮੁਦਈ ਵਲੋਂ ਪੁਲਿਸ ਨੂੰ ਦਿੱਤੇ ਹੋਏ ਬਿਆਨਾਂ ਤੋਂ ਬਾਅਦ ਅਦਾਲਤ ਵਿਚ ਆਪਣੀ ਗਵਾਹੀ ਮੁੱਕਰਨ 'ਤੇ ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਨੇ ਨਾਮਜ਼ਦ ਇਕ ਵਿਅਕਤੀ ਨੂੰ ਬਰੀ ...
ਜ਼ੀਰਾ, 2 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਪ੍ਰਧਾਨ ਕੁਲਵਿੰਦਰ ਕੌਰ ਸ਼ਾਹ ਵਾਲਾ ਦੀ ...
ਤਲਵੰਡੀ ਭਾਈ, 2 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਪਿੰਡ ਹਰਦਾਸਾ ਵਿਖੇ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਆਗੂਆਂ ਤੇ ਵਰਕਰਾਂ ਦੀ ਇਕੱਤਰਤਾ ਹੋਈ | ਜਿਸ 'ਚ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਝਾਮਕਾ, ਚਮਕੌਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਮੇਲਾ ਸਿੰਘ ...
ਜ਼ੀਰਾ, 2 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜਥੇਬੰਦੀ ਦੇ ਕੀਤੇ ਜਾ ਰਹੇ ਵਿਸਥਾਰ ਸਬੰਧੀ ਇਲਾਕੇ 'ਚ ਵਿੱਢੀ ਗਈ ਲੜੀ ਤਹਿਤ ਯੂਨੀਅਨ ਵਲੋਂ ਨੇੜਲੇ ਪਿੰਡ ਵਿਰਕਾਂ ਵਾਲੀ ਵਿਖੇ ਵਿਸ਼ਾਲ ਇਕੱਤਰਤਾ ਕੀਤੀ ਗਈ, ਜਿਸ 'ਚ ਸੂਬਾ ਮੀਤ ...
ਪੰਜੇ ਕੇ ਉਤਾੜ, 2 ਅਕਤੂਬਰ (ਪੱਪੂ ਸੰਧਾ)-ਐੱਸ.ਬੀ.ਆਈ. ਬੈਂਕ ਤੇ ਆਰਹੋ ਫਾਊਾਡੇਸ਼ਨ ਨੇ ਸਾਂਝੇ ਤੌਰ 'ਤੇ ਹਲਕਾ ਗੁਰੂਹਰਸਹਾਏ ਦੇ ਪੰਜ ਪਿੰਡਾਂ ਨੂੰ ਗੋਦ ਲਿਆ ਹੈ, ਜਿਸ ਦੇ ਤਹਿਤ ਅੱਜ ਪਿੰਡ ਨੌਂ ਬਹਿਰਾਮ ਸ਼ੇਰ ਸਿੰਘ ਵਾਲਾ ਵਿਚ ਇਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ...
ਤਲਵੰਡੀ ਭਾਈ, 2 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਥਾਨਕ ਸਨਾਤਨ ਧਰਮਸ਼ਾਲਾ ਵਿਖੇ ਮਾਂ ਭਗਵਤੀ ਦੀ ਵਿਸ਼ਾਲ ਚੌਂਕੀ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਸੰਸਥਾਨ ਦੇ ਸਾਧਵੀ ਮਨਸਵਿਨੀ ਭਾਰਤੀ ਨੇ ਇਕੱਤਰ ਸੰਗਤ ਨਾਲ ਵਿਚਾਰ ...
ਫ਼ਿਰੋਜ਼ਪੁਰ, 2 ਅਕਤੂਬਰ (ਗੁਰਿੰਦਰ ਸਿੰਘ)-ਦੋ ਧਿਰਾਂ ਵਿਚਾਲੇ ਹੋਏ ਝਗੜੇ ਕਾਰਨ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਮਰੀਜ਼ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਥਾਣਾ ਸਿਟੀ ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਹੋਏ ਮਰੀਜ਼ ਦੇ ਬਿਆਨਾਂ ਦੇ ਆਧਾਰ 'ਤੇ ...
ਫ਼ਿਰੋਜ਼ਪੁਰ, 2 ਅਕਤੂਬਰ (ਤਪਿੰਦਰ ਸਿੰਘ)- ਸ਼ਹਿਰ ਵਿਖੇ ਸਥਿਤ ਜੈ ਮਾਂ ਲਕਸ਼ਮੀ ਇਨਕਲੇਵ ਕਾਲੋਨੀ ਵਿਖੇ ਕਾਲੋਨੀ ਨਿਵਾਸੀਆਂ ਵਲੋਂ ਨਰਾਤਿਆਂ ਦੇ ਸ਼ੁੱਭ ਅਵਸਰ 'ਤੇ ਭਗਵਤੀ ਮਾਂ ਦੀ ਚੌਂਕੀ ਕਰਵਾਈ ਗਈ, ਜਿਸ 'ਚ ਭਗਵਤੀ ਮਾਂ ਦਾ ਗੁਣਗਾਨ ਕਰਨ ਲਈ ਮੱਲਾਂਵਾਲਾ ਖ਼ਾਸ ਤੋਂ ...
ਫ਼ਿਰੋਜ਼ਪੁਰ, 2 ਅਕਤੂਬਰ (ਤਪਿੰਦਰ ਸਿੰਘ)-ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਸਿਵਲ ਸਰਜਨ ਡਾ: ਰਾਜਿੰਦਰ ਪਾਲ ਦੀ ਅਗਵਾਈ ਹੇਠ ਵੱਖ-ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ | ਇਸੇ ਲੜੀ ਵਿਚ ਅੱਜ ਗਾਂਧੀ ਜੈਯੰਤੀ ਮੌਕੇ ਸਥਾਨਕ ਕੁਸ਼ਟ ਆਸ਼ਰਮ ...
ਫ਼ਿਰੋਜ਼ਪੁਰ, 2 ਅਕਤੂਬਰ (ਕੁਲਬੀਰ ਸਿੰਘ ਸੋਢੀ)- ਕਿਸਾਨੀ ਮੁੱਦਿਆਂ ਸਬੰਧੀ ਸੂਬਾ ਤੇ ਕੇਂਦਰ ਸਰਕਾਰ ਵਿਰੁੱਧ ਪਿਛਲੇ ਲੰਬੇ ਅਰਸੇ ਤੋਂ ਆਵਾਜ਼ ਚੁੱਕਣ ਵਾਲੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਅਹਿਮ ਬੈਠਕ ਗੁਰਦੁਆਰਾ ਸਾਰਾਗੜ੍ਹੀ ...
ਗੁਰੂਹਰਸਹਾਏ, 2 ਅਕਤੂਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਸ਼ਹਿਰ ਦੇ ਪ੍ਰਸਿੱਧ ਤੇ ਪ੍ਰਾਚੀਨ ਮੰਦਿਰ ਮਾਤਾ ਜੱਜਲ ਵਾਲੀ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਮੰਦਿਰ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ | ...
ਫ਼ਿਰੋਜ਼ਪੁਰ, 2 ਅਕਤੂਬਰ (ਤਪਿੰਦਰ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਫ਼ਿਰੋਜ਼ਪੁਰ ਵਲੋਂ ਬਲਾਕ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ...
ਫ਼ਿਰੋਜ਼ਸ਼ਾਹ, 2 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)-ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾਕਟਰ ਤੇਜਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਲਾਕ ਖੇਤੀਬਾੜੀ ਅਫ਼ਸਰ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਇੱਟਾਂਵਾਲੀ ਵਿਖੇ ਸੀ.ਆਰ.ਐਮ. ਸਕੀਮ ਅਧੀਨ ਕਿਸਾਨ ...
ਮਮਦੋਟ, 2 ਅਕਤੂਬਰ (ਸੁਖਦੇਵ ਸਿੰਘ ਸੰਗਮ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਫ਼ਿਰੋਜ਼ਪੁਰ ਦਰਸ਼ਨ ਸਿੰਘ ਕੜਮਾਂ ਤੇ ਖਜ਼ਾਨਚੀ ਜਗੀਰ ਸਿੰਘ ਦੀ ਅਗਵਾਈ ਹੇਠ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਮੀਟਿੰਗ ਹੋਈ ਜਿਸ ਵਿਚ ਪੇਂਡੂ ...
ਗੁਰੂਹਰਸਹਾਏ, 2 ਅਕਤੂਬਰ (ਹਰਚਰਨ ਸਿੰਘ ਸੰਧੂ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਲਾਏ ਗਏ ਕਿਸਾਨ ਅੰਦੋਲਨ ਆਈ ਜਾਗਿ੍ਤੀ ਤੋਂ ਬਾਅਦ ਪਿੰਡ ਪਿੰਡ ਵੱਖ-ਵੱਖ ਜਥੇਬੰਦੀਆਂ ਦੀਆਂ ਇਕਾਈਆਂ ਸਥਾਪਤ ਹੋ ਗਈਆਂ ਸਨ, ਜਿਨ੍ਹਾਂ 'ਚ ਨੌਜਵਾਨਾਂ ਵਲੋਂ ਵਧੇਰੇ ਦਿਲਚਸਪੀ ...
ਮੱਲਾਂਵਾਲਾ, 2 ਅਕਤੂਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਮੱਲਾਂਵਾਲਾ ਦੀ ਅਹਿਮ ਮੀਟਿੰਗ ਬਸਤੀ ਖ਼ੁਸ਼ਹਾਲ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਹਰਦਿਆਲ ਸਿੰਘ ਜ਼ਿਲ੍ਹਾ ਜਰਨਲ ਸਕੱਤਰ ...
ਮਮਦੋਟ, 2 ਅਕਤੂਬਰ (ਸੁਖਦੇਵ ਸਿੰਘ ਸੰਗਮ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਨੇੜਲੇ ਪਿੰਡ ਰਹੀਮੇ ਕੇ ਉਤਾੜ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ 'ਚ ਯੂਨੀਅਨ ਦੇ ਪੰਜਾਬ ਪ੍ਰਧਾਨ ਫੁਰਮਾਨ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ਬਲਾਕ ...
ਫ਼ਿਰੋਜ਼ਪੁਰ, 2 ਅਕਤੂਬਰ (ਤਪਿੰਦਰ ਸਿੰਘ)- ਰਾਸ਼ਟਰਪਤੀ ਮਹਾਤਮਾ ਗਾਂਧੀ ਦੀ ਜੈਯੰਤੀ ਨੂੰ ਸਮਰਪਿਤ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ, ਜਿਸ 'ਚ ਪਿ੍ੰਸੀਪਲ ਯਾਚਨਾ ਚਾਵਲਾ ਸਮੇਤ ਸਟਾਫ਼ ਮੈਂਬਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਫੁੱਲ ...
ਤਲਵੰਡੀ ਭਾਈ, 2 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਤਲਵੰਡੀ ਭਾਈ ਦੀ ਦਾਣਾ ਮੰਡੀ 'ਚ ਨਾਜਾਇਜ਼ ਤੌਰ 'ਤੇ ਰੱਖੀਆਂ ਗਈਆਂ ਝੁੱਗੀਆਂ ਝੌਂਪੜੀਆਂ ਤੇ ਫ਼ਸਲ ਦਾ ਛਾਣ ਖ਼ਰੀਦਣ ਵਾਲੇ ਨਾਜਾਇਜ਼ ਕੰਡੇ ਹਟਾਉਣ ਦੀ ਮੰਗ ਉਠਾਈ ਗਈ ਹੈ | ਇਸ ...
-ਰਾਕੇਸ਼ ਚਾਵਲਾ- ਫ਼ਿਰੋਜ਼ਪੁਰ, 2 ਅਕਤੂਬਰ- ਫ਼ਿਰੋਜ਼ਪੁਰ ਸ਼ਹਿਰ 'ਚ ਲੋਕਾਂ ਵਲੋਂ ਸ਼ਰੇਆਮ ਸੜਕਾਂ 'ਤੇ ਗਲੀਆਂ ਉੱਪਰ ਨਜਾਇਜ਼ ਕਬਜ਼ੇ ਕਰ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪਰ ਇਸ ਪਿੱਛੇ ਨਗਰ ਕੌਂਸਲ ਦੇ ਅਧਿਕਾਰੀਆਂ ਦੀਆਂ ਲਾਪ੍ਰਵਾਹੀਆਂ ਵੱਡੇ ...
ਖੋਸਾ ਦਲ ਸਿੰਘ, 2 ਅਕਤੂਬਰ (ਮਨਪ੍ਰੀਤ ਸਿੰਘ ਸੰਧੂ)-ਕਿਸਾਨੀ ਮੰਗਾਂ ਤੇ ਜਥੇਬੰਦੀ ਦੇ ਵਿਸਥਾਰ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਸਟਾਰਲਿਟ ਪੈਲੇਸ ਖੋਸਾ ਦਲ ਸਿੰਘ ਵਿਖੇ ਹੋਈ, ਜਿਸ 'ਚ ...
ਮੁੱਦਕੀ, 2 ਅਕਤੂਬਰ (ਭੁਪਿੰਦਰ ਸਿੰਘ)-ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰੀ-ਪ੍ਰਾਇਮਰੀ ਜਮਾਤ ਦੇ ਬੱਚਿਆਂ ਦੀਆਂ ਮਾਤਾਵਾਂ ਦੀ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅੰਮਿ੍ਤਪਾਲ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ...
ਗੁਰੂਹਰਸਹਾਏ, 2 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਫ਼ਰੀਦਕੋਟ ਰੋਡ 'ਤੇ ਸਥਿਤ ਰਾਜ ਕਰਨੀ ਗਲਹੋਤਰਾ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ 'ਚ ਪਿ੍ੰਸੀਪਲ ਅਮਿਤ ਓਬਰਾਏ ਦੀ ਅਗਵਾਈ ਹੇਠ 'ਗਾਂਧੀ ਜੈਯੰਤੀ' ਬੜੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਸਕੂਲ ਦੇ ...
ਮੰਡੀ ਲਾਧੂਕਾ, 2 ਅਕਤੂਬਰ (ਰਾਕੇਸ਼ ਛਾਬੜਾ)-ਪਿੰਡ ਲਾਧੂਕਾ ਵਿਚ ਭਾਈ ਮਨੀ ਸਿੰਘ ਵੈੱਲਫੇਅਰ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ | ਸੁਸਾਇਟੀ ਦਾ ਪ੍ਰਧਾਨ ਸੇਵਾਮੁਕਤ ਅਧਿਆਪਕ ਤੇ ਪਿੰਡ ਦੇ ਸਾਬਕਾ ਪੰਚ ਮਾਸਟਰ ਕ੍ਰਿਸ਼ਨ ਲਾਲ ਨੂੰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ...
ਫ਼ਿਰੋਜ਼ਪੁਰ, 2 ਅਕਤੂਬਰ (ਤਪਿੰਦਰ ਸਿੰਘ)-ਸਮਾਜ ਦੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਵਾਲੇ ਤੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੀ ਬਿਹਤਰੀ ਲਈ ਤਤਪਰ ਰਹਿਣ ਵਾਲੇ ਅਸੀਸਪ੍ਰੀਤ ਸਿੰਘ ਸਾਈਆਂ ਵਾਲਾ ਨੇ ਆਪਣੇ ਪੁੱਤਰ ਅਰਜ਼ਾਨ ਸਿੰਘ ਸੰਧੂ ਦਾ ਜਨਮ ਦਿਨ ਪਿੰਡ ਦੇ ਸਰਕਾਰੀ ...
ਮੰਡੀ ਰੋੜਾਂਵਾਲੀ, 2 ਅਕਤੂਬਰ (ਮਨਜੀਤ ਸਿੰਘ ਬਰਾੜ)-ਸਥਾਨਕ ਮੰਡੀ ਰੋੜਾਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਪਿੰਡ ਹਲੀਮ ਵਾਲਾ 'ਤੇ ਮੰਡੀ ਰੋੜਾਂਵਾਲੀ ਦੇ ਸਾਂਝੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਜਾ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਸਮੱਸਿਆਵਾਂ ...
ਫ਼ਿਰੋਜ਼ਪੁਰ, 2 ਅਕਤੂਬਰ (ਤਪਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 7 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ...
ਕੁੱਲਗੜ੍ਹੀ, 2 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਨਜ਼ਦੀਕੀ ਪਿੰਡ ਬੱਗੇ ਕੇ ਪਿੱਪਲ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਸਮਾਗਮ ਦੇ ਪਹਿਲੇ ਦਿਨ ...
ਗੁਰੂਹਰਸਹਾਏ, 2 ਅਕਤੂਬਰ (ਕਪਿਲ ਕੰਧਾਰੀ)-ਭਾਰਤੀ ਵਾਲਮੀਕਿ ਧਰਮ ਸਮਾਜ ਰਜ਼ਿ ਭਾਵਾਧਸ ਦੀ ਮੀਟਿੰਗ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਮੋਤੀ ਵਾਲਾ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਸਤਪਾਲ ਸਿੰਘ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਕੀਤੀ | ਮੀਟਿੰਗ ...
ਬੱਲੂਆਣਾ, 2 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ 'ਚ ਪਿੰਡ ਸੁਖਚੈਨ ਵਿਖੇ ਸਰਕਾਰੀ ਕਾਲਜ ਕਾਂਗਰਸ ਸਰਕਾਰ ਦੀ ਦੇਣ ਹੈ | ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੀ ਵਾਹ-ਵਾਹ ਕਰਵਾਉਣ ਲਈ ਕਾਲਜ ਦਾ ਮੁੜ ਤੋਂ ਨੀਂਹ ਪੱਥਰ ਰੱਖਿਆ ਗਿਆ ਹੈ | ਇਨ੍ਹਾਂ ਸ਼ਬਦਾਂ ...
ਮੰਡੀ ਲਾਧੂਕਾ, 2 ਅਕਤੂਬਰ (ਰਾਕੇਸ਼ ਛਾਬੜਾ, ਮਨਪ੍ਰੀਤ ਸੈਣੀ)-ਮਾਂ ਦੁਰਗਾ ਜਾਗਰਨ ਕਮੇਟੀ ਤੇ ਮਹਿਲਾ ਸੰਕੀਰਤਨ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਮੰਡੀ ਦੀ ਪੁਰਾਣੀ ਅਨਾਜ ਮੰਡੀ ਸ਼ਹੀਦ ਭਗਤ ਸਿੰਘ ਚੌਕ ਵਿਚ ਦੂਸਰਾ ਵਿਸ਼ਾਲ ਜਾਗਰਨ ਕਰਵਾਇਆ ਗਿਆ | ਇਸ ਦੌਰਾਨ ਭਜਨ ...
ਫਿਰੋਜ਼ਪੁਰ, 2 ਅਕਤੂਬਰ (ਕੁਲਬੀਰ ਸਿੰਘ ਸੋਢੀ)- ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਗੋਡੋਡੂ ਤੇ ਵਲੂਰ ਜ਼ੀਰਾ ਰੋਡ ਦੇ ਵਾਸੀਆਂ ਵਲੋਂ ਦੋ ਦਿਨਾਂ ਲੰਗਰ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਪਿੰਡ ਗੋਡੋਡੂ ਦੇ ...
ਫ਼ਿਰੋਜ਼ਪੁਰ, 2 ਅਕਤੂਬਰ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਵਲੋਂ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਬੀਤੇ ਦਿਨ ਪੁਲਿਸ ਪਾਰਟੀ ਵਲੋਂ ਇਕ ਮਹਿਲਾ ਨੂੰ ਕਾਬੂ ...
ਫ਼ਿਰੋਜ਼ਪੁਰ, 2 ਅਕਤੂਬਰ (ਤਪਿੰਦਰ ਸਿੰਘ)-ਪੰਚ-ਸਰਪੰਚ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਚੋਣ ਗੁਰਦੁਆਰਾ ਸਾਰਾਗੜ੍ਹੀ ਫ਼ਿਰੋਜ਼ਪੁਰ ਵਿਖੇ ਹੋਈ, ਜਿਸ 'ਚ ਪੂਰੇ ਜ਼ਿਲ੍ਹੇ ਤੋਂ 43 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤੇ 43 ਮੈਂਬਰੀ ਕਮੇਟੀ 'ਚੋਂ 13 ਮੈਂਬਰੀ ...
ਜ਼ੀਰਾ, 2 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਇਲਾਕੇ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਨ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਮਹੀਆਂ ਵਾਲਾ ਕਲਾਂ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਅੰਮਿ੍ਤ ...
ਜ਼ੀਰਾ, 2 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਅੰਨਦਾਤਾ ਕਿਸਾਨ ਦੀਆਂ ਮੰਗਾਂ ਤੇ ਮੁਸ਼ਕਲਾਂ ਦੇ ਹੱਲ ਲਈ ਲਗਾਤਾਰ ਆਵਾਜ਼ ਚੁੱਕਦੀ ਰਹੀ ਹੈ ਤੇ ਅੱਗੇ ਤੋਂ ਵੀ ਯੂਨੀਅਨ ਵਲੋਂ ਕਿਸਾਨੀ ਮਸਲਿਆਂ ਤੇ ਲੋਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX