ਤਾਜਾ ਖ਼ਬਰਾਂ


ਲਾਸ ਏਂਜਲਸ:ਗੋਲੀਬਾਰੀ ਦੀ ਘਟਨਾ 'ਚ ਵਿਚ 3 ਮੌਤਾਂ, 4 ਜ਼ਖ਼ਮੀ
. . .  58 minutes ago
ਲਾਸ ਏਂਜਲਸ, 28 ਜਨਵਰੀ-ਐਸੋਸੀਏਟਡ ਪ੍ਰੈਸ ਦੀ ਰਿਪੋਰਟ ਅਨੁਸਾਰ ਅੱਜ ਸਵੇਰੇ ਲਾਸ ਏਂਜਲਸ ਵਿਚ ਇਕ ਗੋਲੀਬਾਰੀ ਦੀ ਘਟਨਾ ਵਿਚ ਵਿਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ...
ਬੀ.ਸੀ.ਸੀ.ਆਈ. ਵਲੋਂ ਮਹਿਲਾ ਪ੍ਰੀਮੀਅਰ ਲੀਗ ਵਾਸਤੇ ਟਾਈਟਲ ਸਪਾਂਸਰਸ਼ਿਪ ਅਧਿਕਾਰਾਂ ਦੀ ਪ੍ਰਾਪਤੀ ਲਈ ਬੋਲੀਆਂ ਦਾ ਸੱਦਾ
. . .  about 2 hours ago
ਮੁੰਬਈ, 28 ਜਨਵਰੀ-ਬੀ.ਸੀ.ਸੀ.ਆਈ. ਨੇ ਮਹਿਲਾ ਪ੍ਰੀਮੀਅਰ ਲੀਗ ਲਈ ਟਾਈਟਲ ਸਪਾਂਸਰਸ਼ਿਪ ਅਧਿਕਾਰਾਂ ਦੀ ਪ੍ਰਾਪਤੀ ਲਈ ਬੋਲੀਆਂ ਦਾ ਸੱਦਾ ਦਿੱਤਾ...
ਕੋਟ ਮਿੱਤ ਸਿੰਘ ਪੁਲਿਸ ਨੂੰ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 3 hours ago
ਸੁਲਤਾਨਵਿੰਡ, 28 ਜਨਵਰੀ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੋਟ ਮਿੱਤ ਸਿੰਘ ਵਿਖੇ ਪੁਲਿਸ ਚੌਂਕੀ ਕੋਟ ਮਿੱਤ ਸਿੰਘ ਵਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਏ.ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ...
ਸਪੈਸ਼ਲ ਨਾਕੇ ਦੌਰਾਨ ਪੁਲਿਸ ਪਾਰਟੀ ’ਤੇ ਫ਼ਾਇਰ ਕਰਨ ਵਾਲਾ 2 ਪਿਸਤੌਲਾਂ ਤੇ ਜ਼ਿੰਦਾ ਗੋਲੀ ਬਾਰੂਦ ਸਮੇਤ ਕਾਬੂ
. . .  about 3 hours ago
ਲੋਹੀਆਂ ਖਾਸ, 28 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)- ਥਾਣਾ ਲੋਹੀਆਂ ਖ਼ਾਸ ਦੇ ਮੁੱਖੀ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਦੀ ਅਗਵਾਈ ਹੇਠ ਲੋਹੀਆਂ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਸਪੈਸ਼ਲ ਸਿਫ਼ਟਿੰਗ ਨਾਕਾ ਲਗਾ ਕੇ ਖੜੀ ਪੁਲਿਸ ਪਾਰਟੀ ’ਤੇ ਫ਼ਾਇਰ ਕਰਨ ਵਾਲੇ ਵਿਅਕਤੀ ’ਤੇ ਥਾਣਾ ਮੁੱਖੀ...
ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ 29 ਤੋਂ 31 ਤੱਕ ਭਾਰਤ ਦੌਰੇ ’ਤੇ- ਭਾਰਤੀ ਵਿਦੇਸ਼ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 28 ਜਨਵਰੀ- ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਦੇਸ਼ ਮੰਤਰੀ ਦੇ ਸੱਦੇ ’ਤੇ ਸੰਯੁਕਤ ਰਾਸ਼ਟਰ ਮਹਾਸਭਾ (ਪੀ.ਜੀ.ਏ.) ਦੇ 77ਵੇਂ ਸੈਸ਼ਨ ਦੇ ਪ੍ਰਧਾਨ ਕਸਾਬਾ ਕੋਰੋਸੀ 29 ਤੋਂ 31 ਜਨਵਰੀ ਤੱਕ ਭਾਰਤ ਦਾ ਦੌਰਾ ਕਰਨਗੇ। ਸਤੰਬਰ 2022 ਤੋਂ ਜਦੋਂ ਉਨ੍ਹਾਂ ਸੰਯੁਕਤ ਰਾਸ਼ਟਰ ਮਹਾਂਸਭਾ ਦੀ...
ਐਨ.ਸੀ.ਸੀ. ਦੇ 75ਵੇਂ ਸਥਾਪਨਾ ਦਿਵਸ ’ਤੇ 75 ਰੁਪਏ ਦਾ ਟਕਸਾਲ ਵਾਲਾ ਯਾਦਗਾਰੀ ਸਿੱਕਾ ਪ੍ਰਧਾਨ ਮੰਤਰੀ ਵਲੋਂ ਜਾਰੀ
. . .  about 3 hours ago
ਨਵੀਂ ਦਿੱਲੀ, 28 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ.ਸੀ.ਸੀ. ਦੇ 75 ਸਫਲ ਸਾਲਾਂ ਦੀ ਯਾਦ ਵਿਚ ਇਕ ਵਿਸ਼ੇਸ਼ ਡੇ ਕਵਰ ਅਤੇ 75 ਰੁਪਏ ਦਾ ਇਕ ਯਾਦਗਾਰੀ ਵਿਸ਼ੇਸ਼ ਤੌਰ ’ਤੇ ਟਕਸਾਲ ਵਾਲਾ ਸਿੱਕਾ ਜਾਰੀ ਕੀਤਾ।
ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਵਲੋਂ ਖ਼ੁਦਕੁਸ਼ੀ
. . .  about 3 hours ago
ਜਲੰਧਰ, 28 ਜਨਵਰੀ (ਅੰਮ੍ਰਿਤ)- ਜਲੰਧਰ ਵਿਚ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਥਾਨਕ ਵਾਰਡ ਨੰਬਰ 64 ਦੇ ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਜ਼ਹਿਰੀਲੀ ਚੀਜ਼ ਨਿਗਲਣ ਤੋਂ ਬਾਅਦ ਹਾਲਤ ਗੰਭੀਰ ਹੋਣ ’ਤੇ ਉਸ ਨੂੰ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿਖੇ ਸਾਲਾਨਾ ਐਨ.ਸੀ.ਸੀ. ਪੀ. ਐਮ. ਰੈਲੀ ਵਿਚ ਸ਼ਾਮਿਲ ਹੋਏ।
. . .  about 3 hours ago
ਨਵੀਂ ਦਿੱਲੀ, 28 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿਖੇ ਸਾਲਾਨਾ ਐਨ.ਸੀ.ਸੀ. ਪੀ. ਐਮ. ਰੈਲੀ ਵਿਚ ਸ਼ਾਮਿਲ ਹੋਏ...
ਲੜਾਕੂ ਜਹਾਜ਼ ਹਾਦਸਾ: ਲਾਪਤਾ ਪਾਇਲਟ ਦੀ ਹੋਈ ਮੌਤ
. . .  about 5 hours ago
ਨਵੀਂ ਦਿੱਲੀ, 28 ਜਨਵਰੀ- ਅਧਿਕਾਰੀਆਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੋਰੇਨਾ ਵਿਚ ਅੱਜ ਸਵੇਰੇ ਇਕ ਸਿਖਲਾਈ ਅਭਿਆਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ - ਇਕ ਸੁਖੋਈ ਐਸ.ਯੂ.-30 ਅਤੇ ਇਕ ਮਿਰਾਜ਼ 2000 ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਪਾਇਲਟ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ...
ਧਰਮ ਪ੍ਰਚਾਰ ਕਮੇਟੀ ਵੱਲੋਂ 1 ਅਤੇ 2 ਫ਼ਰਵਰੀ ਨੂੰ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਮੁਲਤਵੀ
. . .  about 5 hours ago
ਅੰਮ੍ਰਿਤਸਰ 28 ਜਨਵਰੀ (ਸਟਾਫ ਰਿਪੋਰਟਰ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 1 ਅਤੇ 2 ਫ਼ਰਵਰੀ ਨੂੰ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਧਾਰਮਿਕ ਪ੍ਰੀਖਿਆ ਲਈ ਵੱਖ-ਵੱਖ...
ਸਿੰਧੀ ਸਿੱਖਾਂ ਦੇ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਵਫ਼ਦ ਕੱਲ੍ਹ ਜਾਵੇਗਾ ਇੰਦੌਰ- ਐਡਵੋਕੇਟ ਧਾਮੀ
. . .  about 5 hours ago
ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਸਿੰਧੀ ਸਮਾਜ ਦੇ ਮਾਮਲੇ ਸੰਬੰਧੀ ਸਥਾਨਕ ਸਿੱਖਾਂ ਅਤੇ ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਭਲਕੇ ਇਕ ਉੱਚ ਪੱਧਰੀ ਵਫ਼ਦ ਇੰਦੌਰ ਭੇਜਿਆ ਜਾਵੇਗਾ। ਇਹ ਫ਼ੈਸਲਾ ਅੱਜ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਲਿਆ ਗਿਆ ਹੈ। ਇਕੱਤਰਤਾ ਮਗਰੋਂ...
ਰਾਸ਼ਟਰਪਤੀ ਭਵਨ ਦੇ ਬਗੀਚਿਆਂ ਨੂੰ ਮਿਲਿਆ ‘ਅੰਮ੍ਰਿਤ ਉਡਿਆਨ’ ਦਾ ਨਾਂਅ
. . .  about 5 hours ago
ਨਵੀਂ ਦਿੱਲੀ, 28 ਜਨਵਰੀ- ਰਾਸ਼ਟਰਪਤੀ ਦੀ ਡਿਪਟੀ ਪ੍ਰੈਸ ਸਕੱਤਰ ਨਵਿਕਾ ਗੁਪਤਾ ਨੇ ਦੱਸਿਆ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਜੋਂ ਮਨਾਏ ਜਾਣ ਦੇ ਮੌਕੇ ’ਤੇ ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਦੇ...
ਜੰਮੂ ਕਸ਼ਮੀਰ: ਯਾਤਰੀਆਂ ਨੂੰ ਲਿਜਾ ਰਹੀ ਬਸ ਹੋਈ ਹਾਦਸਾਗ੍ਰਸਤ
. . .  about 5 hours ago
ਸ੍ਰੀਨਗਰ, 28 ਜਨਵਰੀ- ਜੰਮੂ ਕਸ਼ਮੀਰ ਵਿਚ ਇਕ ਯਾਤਰੀ ਬਸ ਜੋ ਜੰਮੂ ਤੋਂ ਡੋਡਾ ਜਾ ਰਹੀ ਸੀ, ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਊਧਮਪੁਰ ’ਤੇ ਸੈਲ ਸੱਲਨ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖ਼ਮੀਆਂ ਨੂੰ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ...
ਕਰਨਾਟਕ: ਅਮਿਤ ਸ਼ਾਹ ਵਲੋਂ ਕੱਢਿਆ ਗਿਆ ਰੋਡ ਸ਼ੋਅ
. . .  about 6 hours ago
ਬੈਂਗਲੁਰੂ, 28 ਜਨਵਰੀ- ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਧਾਰਵਾੜ ਦੇ ਕੁੰਡਗੋਲ ਵਿਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਵੀ ਮੌਜੂਦ..
ਯੇਰੂਸ਼ਲਮ ਵਿਚ ਹੋਏ ਹਮਲੇ ਦੀ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ
. . .  about 6 hours ago
ਨਵੀਂ ਦਿੱਲੀ, 28 ਜਨਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਯੇਰੂਸ਼ਲਮ ਵਿਚ ਬੀਤੀ ਰਾਤ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ...
‘ਬੀਟਿੰਗ ਦਾ ਰਿਟਰੀਟ’ ਸਮਾਰੋਹ ਭਲਕੇ ਕੀਤਾ ਜਾਵੇਗਾ ਆਯੋਜਿਤ
. . .  about 6 hours ago
ਨਵੀਂ ਦਿੱਲੀ, 28 ਜਨਵਰੀ- ‘ਬੀਟਿੰਗ ਦਾ ਰਿਟਰੀਟ’ ਸਮਾਰੋਹ 2023 ਵਿਜੇ ਚੌਕ ਨਵੀਂ ਦਿੱਲੀ ਵਿਖੇ 29 ਜਨਵਰੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਵਿਚ ਕਲਾਸੀਕਲ ਰਾਗਾਂ ’ਤੇ ਆਧਾਰਿਤ 29 ਧੁਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ...
ਇੰਡੀਅਨ ਮੁਜ਼ਾਹਿਦੀਨ ਦੇ ਸੰਚਾਲਕ ਸ਼ਹਿਜ਼ਾਦ ਅਹਿਮਦ ਦੀ ਮੌਤ
. . .  about 6 hours ago
ਨਵੀਂ ਦਿੱਲੀ, 28 ਜਨਵਰੀ- ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਅਨ ਮੁਜ਼ਾਹਿਦੀਨ ਦੇ ਸੰਚਾਲਕ ਸ਼ਹਿਜ਼ਾਦ ਅਹਿਮਦ ਦੀ ਅੱਜ ਏਮਜ਼ ਦਿੱਲੀ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ ਉਸ ਨੂੰ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਹੱਤਿਆ ਅਤੇ ਹੋਰ ਅਧਿਕਾਰੀਆਂ ’ਤੇ ਹਮਲਾ ਕਰਨ ਲਈ 2008 ਦੇ ਬਾਟਲਾ ਹਾਊਸ...
ਕਾਠਮੰਡੂ: ਸਿਸਟਮ ਵਿਚ ਖ਼ਰਾਬੀ ਕਾਰਨ ਸਾਰੀਆਂ ਫ਼ਲਾਈਟਾਂ ਰੋਕੀਆਂ
. . .  about 6 hours ago
ਕਾਠਮੰਡੂ, 28 ਜਨਵਰੀ- ਨਿਪਾਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਸਟਮ ਵਿਚ ਖ਼ਰਾਬੀ ਕਾਰਨ ਕਾਠਮੰਡੂ ਵਿਚ ਸਾਰੀਆਂ ਉਡਾਣਾਂ ਤ੍ਰਿਭੁਵਨ ਹਵਾਈ ਅੱਡੇ ’ਤੇ ਰੋਕ ਦਿੱਤੀਆਂ ਗਈਆਂਣ ਹਨ।
ਤ੍ਰਿਪੁਰਾ ਚੋਣਾਂ- ਕਾਂਗਰਸ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ
. . .  about 7 hours ago
ਨਵੀਂ ਦਿੱਲੀ, 28 ਜਨਵਰੀ- ਕਾਂਗਰਸ ਨੇ ਤ੍ਰਿਪੁਰਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ, ਪਿ੍ਰਅੰਕਾ ਗਾਂਧੀ ਵਾਡਰਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਿਮਾਚਲ ਦੇ ਮੁੱਖ ਮੰਤਰੀ...
ਦਿੱਲੀ ਯੂਨੀਵਰਸਿਟੀ ਦੇ ਵੀ.ਸੀ. ਵਲੋਂ ਅਨੁਸ਼ਾਸਨ ਲਾਗੂ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਮੇਟੀ ਦਾ ਗਠਨ
. . .  about 8 hours ago
ਨਵੀਂ ਦਿੱਲੀ, 28 ਜਨਵਰੀ- ਦਿੱਲੀ ਯੂਨੀਵਰਸਿਟੀ ਦੇ ਵੀ.ਸੀ. ਨੇ ਅਨੁਸ਼ਾਸਨ ਲਾਗੂ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਵਿਸ਼ੇਸ਼ ਤੌਰ ’ਤੇ 27 ਜਨਵਰੀ ਨੂੰ ਪ੍ਰਬੰਧਿਤ ਬੀ.ਬੀ.ਸੀ. ਦਸਤਾਵੇਜ਼ੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੀ ਘਟਨਾ ਦੀ ਜਾਂਚ ਕਰ ਸਕਦੀ...
ਨਿਪਾਲ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ
. . .  about 8 hours ago
ਕਾਠਮੰਡੂ, 28 ਜਨਵਰੀ- ਨਿਪਾਲ ਦੇ ਰਾਸ਼ਟਰਪਤੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਨਿਪਾਲ ਦਾ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਦੇ ਅਧਿਕਾਰ ਖ਼ੇਤਰ ਵਿਚ ਰਹੇਗਾ। ਇਹ ਫ਼ੈਸਲਾ ਰਬੀ ਲਾਮਿਛਨੇ ਦੇ ਅਸਤੀਫ਼ੇ ਤੋਂ ਬਾਅਦ ਸੁਪਰੀਮ ਕੋਰਟ ਵਲੋਂ ਉਨ੍ਹਾਂ ਨੂੰ ਬਰਖ਼ਾਸਤ...
ਪਿ੍ਅੰਕਾ ਗਾਂਧੀ ਵਾਡਰਾ ਹੋਈ ਭਾਰਤ ਜੋੜੋ ਯਾਤਰਾ ਵਿਚ ਸ਼ਾਮਿਲ
. . .  about 8 hours ago
ਸ੍ਰੀਨਗਰ, 28 ਜਨਵਰੀ- ਕਾਂਗਰਸ ਦੀ ਭਾਰਤ ਜੋੜੋ ਯਾਤਰਾ ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਵਿਚ ਜਾਰੀ ਹੈ। ਇਸ ਵਿਚ ਅੱਜ ਕਾਂਗਰਸ ਦੀ ਜਨਰਲ ਸੈਕਟਰੀ ਪਿ੍ਅੰਕਾ ਗਾਂਧੀ ਵਾਡਰਾ ਵੀ ਸ਼ਾਮਿਲ ਹੋਈ।
ਸਥਾਨਕ ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਜਾਂ ’ਚ ਭਾਰਤੀ ਹਵਾਈ ਸੈਨਾ ਦੀ ਮਦਦ ਕਰੇ- ਮੁੱਖ ਮੰਤਰੀ
. . .  about 8 hours ago
ਭੋਪਾਲ, 28 ਜਨਵਰੀ- ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਸੁਖੋਈ-30 ਅਤੇ ਮਿਰਾਜ 2000 ਜਹਾਜ਼ ਹਾਦਸੇ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਸਥਾਨਕ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜਾਂ ’ਚ ਭਾਰਤੀ ਹਵਾਈ ਸੈਨਾ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ
ਜਹਾਜ਼ ਹਾਦਸੇ ਵਿਚ ਇਕ ਪਾਇਲਟ ਗੰਭੀਰ ਜ਼ਖ਼ਮੀ- ਭਾਰਤੀ ਹਵਾਈ ਫ਼ੌਜ
. . .  about 8 hours ago
ਨਵੀਂ ਦਿੱਲੀ, 28 ਜਨਵਰੀ- ਭਾਰਤੀ ਹਵਾਈ ਫ਼ੌਜ ਵਲੋਂ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ਾਂ ਬਾਰੇ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਜਹਾਜ਼ ਰੁਟੀਨ ਸੰਚਾਲਨ ਉਡਾਣ ਸਿਖਲਾਈ ਮਿਸ਼ਨ ’ਤੇ ਸਨ। ਇਸ ਵਿਚ ਸ਼ਾਮਿਲ 3 ਪਾਇਲਟਾਂ ਵਿਚੋਂ ਇਕ ਨੂੰ ਘਾਤਕ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਦੇ...
ਨਿਊਜ਼ੀਲੈਂਡ ਵਿਚ ਮੀਂਹ ਕਾਰਨ 3 ਲੋਕਾਂ ਦੀ ਮੌਤ
. . .  about 8 hours ago
ਵੈਲਿੰਗਟਨ, 28 ਜਨਵਰੀ- ਨਿਊਜ਼ੀਲੈਂਡ ਵਿਚ ਮੀਂਹ ਕਾਰਨ ਆਏ ਹੜ੍ਹ ਵਿਚ ਹੋਏ ਨੁਕਸਾਨ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਇਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਦੇ ਲਾਪਤਾ ਹੋਣ ਦੀ ਖ਼ਬਰ ਹੈ। ਉਨ੍ਹਾਂ ਐਮਰਜੈਂਸੀ ਸੇਵਾਵਾਂ ਨਾਲ ਆਪਣੀ ਮੀਟਿੰਗ ਤੋਂ ਬਾਅਦ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਗਿਆਨ ਲਈ ਕੀਤੇ ਨਿਵੇਸ਼ ਦਾ ਵਿਆਜ ਸਭ ਤੋਂ ਜ਼ਿਆਦਾ ਹੁੰਦਾ ਹੈ। -ਬੈਂਜਾਮਿਨ ਫ੍ਰੈਂਕਲਿਨ

ਸੰਪਾਦਕੀ

5ਜੀ ਦੀ ਆਮਦ

ਬਿਨਾਂ ਸ਼ੱਕ ਦੇਸ਼ ਨੇ ਸਨਿਚਰਵਾਰ ਨੂੰ 5ਜੀ ਮੋਬਾਈਲ ਸੇਵਾ ਸ਼ੁਰੂ ਕਰਕੇ ਇਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਂਅ ਕਰ ਲਈ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ 'ਇੰਡੀਆ ਮੋਬਾਈਲ ਕਾਂਗਰਸ' ਦੌਰਾਨ ਇਹ ਸੇਵਾ ਸ਼ੁਰੂ ਕਰਨ ਦਾ ਉਦਘਾਟਨ ਕੀਤਾ ਹੈ। 1 ਅਕਤੂਬਰ ਤੋਂ ਇਹ ਸੇਵਾ ਭਾਰਤੀ ਏਅਰਟੈੱਲ ਕੰਪਨੀ 8 ਸ਼ਹਿਰਾਂ ਵਿਚ ਸ਼ੁਰੂ ਕਰ ਰਹੀ ਹੈ ਅਤੇ ਇਨ੍ਹਾਂ ਵਿਚ ਦਿੱਲੀ, ਮੁੰਬਈ, ਵਾਰਾਨਸੀ ਤੇ ਬੈਂਗਲੁਰੂ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਰਿਲਾਇੰਸ ਜੀਓ ਕੰਪਨੀ 4 ਮਹਾਂਨਗਰਾਂ ਵਿਚ ਇਸੇ ਮਹੀਨੇ ਦੌਰਾਨ ਇਹ ਸੇਵਾ ਸ਼ੁਰੂ ਕਰ ਰਹੀ ਹੈ। ਇਸ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ 2023 ਦੇ ਅਖ਼ੀਰ ਤੱਕ ਇਹ ਸਾਰੇ ਦੇਸ਼ ਵਿਚ 5ਜੀ ਸੇਵਾਵਾਂ ਮੁਹੱਈਆ ਕਰ ਦੇਵੇਗੀ। ਭਾਰਤੀ ਏਅਰਟੈੱਲ ਨੇ, 2024 ਤੱਕ ਆਪਣੇ ਵਲੋਂ ਸਾਰੇ ਦੇਸ਼ ਵਿਚ ਇਹ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ। ਪਰ ਦੇਸ਼ ਦੀ ਤੀਜੀ ਵੱਡੀ ਕੰਪਨੀ ਵੋਡਾ ਫੋਨ ਆਈਡੀਆ ਲਿਮਟਿਡ ਨੇ ਅਜੇ ਆਪਣੇ ਵਲੋਂ ਇਹ ਸੇਵਾ ਸ਼ੁਰੂ ਕਰਨ ਦੀ ਸਮਾਂ-ਸੀਮਾ ਦਾ ਐਲਾਨ ਨਹੀਂ ਕੀਤਾ।
ਇਸ ਸੇਵਾ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਿਹਾ ਕਿ ਦੇਸ਼ ਦੇ 130 ਕਰੋੜ ਲੋਕਾਂ ਨੂੰ ਦੇਸ਼ ਦੀ ਟੈਲੀਕਾਮ ਸਨਅਤ ਵਲੋਂ ਇਹ ਇਕ ਸ਼ਾਨਦਾਰ ਤੋਹਫ਼ਾ ਹੈ। 5ਜੀ ਟੈਲੀਫੋਨ ਸੇਵਾ ਸ਼ੁਰੂ ਹੋਣ ਨਾਲ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਨਾਲ ਹਰ ਖੇਤਰ ਵਿਚ ਅਣਗਿਣਤ ਸੰਭਾਵਨਾਵਾਂ ਪੈਦਾ ਹੋਣਗੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸੇਵਾ 4ਜੀ ਨਾਲੋਂ ਕਿਤੇ ਵੱਧ ਤੇਜ਼ ਹੋਵੇਗੀ ਤੇ ਇਸ ਨਾਲ ਜੁੜੇ ਅਰਬਾਂ ਯੰਤਰਾਂ ਦਰਮਿਆਨ ਡਾਟਾ ਬੇਹੱਦ ਤੇਜ਼ੀ ਨਾਲ ਸਾਂਝਾ ਹੋ ਸਕੇਗਾ। ਇਸ ਦੇ ਸਿੱਟੇ ਵਜੋਂ ਸਿਹਤ, ਸਿੱਖਿਆ, ਖੇਤੀਬਾੜੀ ਨੂੰ ਲਾਭ ਪੁੱਜੇਗਾ ਅਤੇ ਸੰਕਟਾਂ ਨਾਲ ਨਜਿੱਠਣ ਵਿਚ ਵੀ ਕ੍ਰਾਂਤੀਕਾਰੀ ਸੁਧਾਰ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਦੇਸ਼ ਵਿਚ 2ਜੀ, 3ਜੀ ਅਤੇ 4ਜੀ ਟੈਲੀਕਾਮ ਸੇਵਾਵਾਂ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਦੇਸ਼ ਵਿਦੇਸ਼ੀ ਤਕਨਾਲੋਜੀ 'ਤੇ ਨਿਰਭਰ ਸੀ। ਪਰ ਹੁਣ ਦੇਸ਼ ਨੇ 5ਜੀ ਤਕਨਾਲੋਜੀ ਖ਼ੁਦ ਵਿਕਸਤ ਕਰਕੇ ਇਤਿਹਾਸ ਸਿਰਜਿਆ ਹੈ।
ਬਿਨਾਂ ਸ਼ੱਕ ਦੇਸ਼ ਦੀ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੈ। ਪਿਛਲੇ ਕੁਝ ਹੀ ਦਹਾਕਿਆਂ ਵਿਚ ਸੂਚਨਾ ਕ੍ਰਾਂਤੀ ਨੇ ਦੁਨੀਆ ਦੀ ਤਸਵੀਰ ਬਦਲ ਦਿੱਤੀ ਹੈ। ਇਸ ਸੂਚਨਾ ਕ੍ਰਾਂਤੀ ਦੇ ਆਧਾਰ 'ਤੇ ਹੀ ਕਿਹਾ ਜਾਂਦਾ ਹੈ ਕਿ ਹੁਣ ਦੁਨੀਆ ਇਸ ਤਰ੍ਹਾਂ ਆਪਸ ਵਿਚ ਜੁੜ ਗਈ ਹੈ ਕਿ ਇਸ ਨੂੰ ਇਕ ਪਿੰਡ ਵੀ ਕਿਹਾ ਜਾ ਸਕਦਾ ਹੈ। ਜਿਥੋਂ ਤੱਕ ਸਾਡੇ ਦੇਸ਼ ਦਾ ਸੰਬੰਧ ਹੈ, ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਭਾਰਤ ਵੀ ਦੁਨੀਆ ਦੇ ਹੋਰ ਦੇਸ਼ਾਂ ਨਾਲ ਇਸ ਸੰਬੰਧ ਵਿਚ ਕਦਮ ਮਿਲਾ ਕੇ ਚੱਲ ਰਿਹਾ ਹੈ। ਜੇਕਰ ਕੁਝ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਹਿਰਾਂ ਵਿਚ ਟਾਵੇਂ-ਟਾਵੇਂ ਲੋਕਾਂ ਕੋਲ ਹੀ ਲੈਂਡਲਾਈਨ ਫੋਨ ਹੁੰਦੇ ਸਨ ਤੇ ਆਮ ਲੋਕਾਂ ਨੂੰ ਲੋੜ ਪੈਣ 'ਤੇ ਟੈਲੀਫੋਨ ਸਹੂਲਤ ਦੀ ਵਰਤੋਂ ਕਰਨ ਲਈ ਡਾਕਖਾਨਿਆਂ ਵਿਚ ਜਾ ਕੇ ਕਾਲਾਂ ਬੁੱਕ ਕਰਾਉਣੀਆਂ ਪੈਂਦੀਆਂ ਸਨ, ਫਿਰ ਦਿਨ ਭਰ ਕਾਲ ਲੱਗਣ ਦੀ ਉਡੀਕ ਕਰਨੀ ਪੈਂਦੀ ਸੀ। ਦਿਹਾਤੀ ਖੇਤਰਾਂ ਦੇ ਡਾਕਖਾਨਿਆਂ ਵਿਚ ਵੀ ਵਿਰਲੇ-ਵਿਰਲੇ ਹੀ ਫੋਨ ਹੁੰਦੇ ਸਨ। ਉਥੋਂ ਸ਼ਹਿਰਾਂ ਨੂੰ ਜਾਂ ਦੁਨੀਆ ਦੇ ਹੋਰ ਹਿੱਸਿਆਂ ਨੂੰ ਟੈਲੀਫੋਨ ਕਰਨਾ ਬੇਹੱਦ ਔਖਾ ਕਾਰਜ ਹੁੰਦਾ ਸੀ। ਪਰ ਤੇਜ਼ੀ ਨਾਲ ਹੋਈ ਸੂਚਨਾ ਤੇ ਸੰਚਾਰ ਕ੍ਰਾਂਤੀ ਨੇ ਪਿੰਡਾਂ ਅਤੇ ਸ਼ਹਿਰਾਂ, ਇਥੋਂ ਤੱਕ ਸਾਰੇ ਦੇਸ਼ ਨੂੰ ਦੁਨੀਆ ਦੇ ਹੋਰ ਦੇਸ਼ਾਂ ਨਾਲ ਜੋੜ ਦਿੱਤਾ ਹੈ।
ਹੁਣ 5ਜੀ ਨਾਲ ਆਮ ਲੋਕਾਂ ਦੇ ਜੀਵਨ ਵਿਚ ਜੋ ਵੱਡੀਆਂ ਤਬਦੀਲੀਆਂ ਆਉਣਗੀਆਂ, ਉਹ ਵੀ ਬੇਹੱਦ ਹੈਰਾਨੀਜਨਕ ਹੋਣਗੀਆਂ। ਜਿਥੋਂ ਤੱਕ ਇੰਟਰਨੈੱਟ ਦਾ ਸੰਬੰਧ ਹੈ, ਇਸ ਦੀ ਸਪੀਡ 4ਜੀ ਇੰਟਰਨੈੱਟ ਤੋਂ 10 ਗੁਣਾ ਤੋਂ ਵੀ ਜ਼ਿਆਦਾ ਵਧ ਜਾਵੇਗੀ। ਇਸ ਦਾ ਪ੍ਰਭਾਵ ਇਹ ਪਵੇਗਾ ਕਿ ਦਿਹਾਤੀ ਖੇਤਰਾਂ ਵਿਚ ਵੀ ਸੰਚਾਰ ਸੇਵਾਵਾਂ ਬੇਹੱਦ ਤੇਜ਼ ਹੋ ਜਾਣਗੀਆਂ। ਜਿਸ ਦਾ ਚੋਖਾ ਲਾਭ ਖੇਤੀਬਾੜੀ ਖੇਤਰ ਨੂੰ ਹੋਵੇਗਾ। ਕਿਸਾਨਾਂ ਤੇ ਖੇਤੀਬਾੜੀ ਮਾਹਿਰਾਂ ਵਿਚਕਾਰ ਰਾਬਤਾ ਕਿਤੇ ਬਿਹਤਰ ਹੋ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਫ਼ਸਲਾਂ 'ਤੇ ਸਪਰੇਅ ਲਈ ਡਰੋਨਾਂ ਦੀ ਵੀ ਬਿਹਤਰ ਢੰਗ ਨਾਲ ਵਰਤੋਂ ਹੋ ਸਕੇਗੀ। ਪਿੰਡਾਂ ਦੇ ਸਿਹਤ ਕੇਂਦਰ, ਸ਼ਹਿਰਾਂ ਦੇ ਵੱਡੇ ਹਸਪਤਾਲਾਂ ਨਾਲ ਚੰਗੀ ਤਰ੍ਹਾਂ ਜੁੜ ਸਕਣਗੇ ਅਤੇ ਪਿੰਡਾਂ ਦੇ ਸਿਹਤ ਕੇਂਦਰਾਂ ਰਾਹੀਂ ਸ਼ਹਿਰਾਂ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਡਾਕਟਰਾਂ ਤੇ ਸਿਹਤ ਮਾਹਿਰਾਂ ਤੋਂ ਲੋਕ ਸਿਹਤ ਸੰਬੰਧੀ ਸੇਵਾਵਾਂ ਲੈ ਸਕਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੇਸ਼-ਵਿਦੇਸ਼ ਦੇ ਮਾਹਿਰ ਡਾਕਟਰ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠ ਕੇ 5ਜੀ ਇੰਟਰਨੈੱਟ ਤਕਨਾਲੋਜੀ ਰਾਹੀਂ ਸਰਜਰੀ ਕਰਨ ਵਾਲੇ ਡਾਕਟਰਾਂ ਦੀ ਲੋੜੀਂਦੀ ਅਗਵਾਈ ਕਰ ਸਕਣਗੇ। ਸਿੱਖਿਆ ਦੇ ਖੇਤਰ ਵਿਚ ਵੀ ਇਸ ਨਾਲ ਵੱਡਾ ਸੁਧਾਰ ਹੋਵੇਗਾ। ਕੋਰੋਨਾ ਮਹਾਂਮਾਰੀ ਦੌਰਾਨ ਅਸੀਂ ਦੇਖਿਆ ਹੈ ਕਿ ਦਿਹਾਤੀ ਖੇਤਰਾਂ ਵਿਚ ਇੰਟਰਨੈੱਟ ਦੀ ਸਪੀਡ ਘੱਟ ਹੋਣ ਕਾਰਨ ਆਨਲਾਈਨ ਸਿੱਖਿਆ ਹਾਸਲ ਕਰਨ ਦੇ ਮਾਮਲੇ ਵਿਚ ਵਿਦਿਆਰਥੀਆਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇੰਟਰਨੈੱਟ ਦੀ ਸਪੀਡ ਵਧਣ ਨਾਲ ਆਡੀਓ ਤੇ ਵੀਡੀਓ ਕਾਲਿੰਗ ਵਿਚ ਵੱਡਾ ਸੁਧਾਰ ਹੋਵੇਗਾ ਅਤੇ ਦਿਹਾਤੀ ਖੇਤਰ ਦੇ ਵਿਦਿਆਰਥੀ ਵੀ ਆਪਣੇ ਵਿੱਦਿਅਕ ਅਦਾਰਿਆਂ ਤੋਂ ਬਿਹਤਰ ਢੰਗ ਨਾਲ ਆਨਲਾਈਨ ਸਿੱਖਿਆ ਹਾਸਲ ਕਰ ਸਕਣਗੇ। ਡਿਜੀਟਲ ਮੀਡੀਆ ਨੂੰ ਇਸ ਨਾਲ ਬਹੁਤ ਲਾਭ ਹੋਵੇਗਾ। ਉਸ ਨੂੰ ਆਪਣੇ ਪਲੇਟਫਾਰਮਾਂ 'ਤੇ ਵੀਡੀਓਜ਼ ਅਪਲੋਡ ਕਰਨ ਅਤੇ ਆਨਲਾਈਨ ਇੰਟਰਵਿਊਜ਼ ਤੇ ਵਿਚਾਰ-ਚਰਚਾ ਕਰਵਾਉਣ ਵਿਚ ਪਹਿਲਾਂ ਨਾਲੋਂ ਕਿਤੇ ਵੱਧ ਸੌਖ ਹੋ ਜਾਵੇਗੀ। ਦੇਸ਼ ਦੇ ਆਮ ਮੋਬਾਈਲ ਫੋਨ ਵਰਤਣ ਵਾਲੇ ਲੋਕਾਂ ਨੂੰ ਵੀ ਇਹਦੇ ਨਾਲ ਕਾਫ਼ੀ ਸਹੂਲਤਾਂ ਮਿਲਣਗੀਆਂ। ਵੱਟਸਐਪ ਜਾਂ ਹੋਰ ਐਪਾਂ ਦੇ ਰਾਹੀਂ ਆਡੀਓ ਤੇ ਵੀਡੀਓ ਕਾਲਾਂ ਕਰਨ ਸਮੇਂ ਜਿਹੜਾ ਕਈ ਵਾਰ ਸੰਚਾਰ ਟੁੱਟ ਜਾਂਦਾ ਸੀ ਅਤੇ ਵੀਡੀਓ ਤੇ ਆਡੀਓ ਕਾਲ ਵਿਚ ਵਿਘਨ ਪੈ ਜਾਂਦਾ ਸੀ, ਆਵਾਜ਼ ਦੀ ਕੁਆਲਿਟੀ ਬਰਕਰਾਰ ਰੱਖਣ ਵਿਚ ਵੀ ਸਮੱਸਿਆ ਆਉਂਦੀ ਸੀ, ਇਸ ਕਾਰਨ ਗੱਲਬਾਤ ਕਰਨ ਲਈ ਵਾਰ-ਵਾਰ ਕਾਲਾਂ ਵੀ ਕਰਨੀਆਂ ਪੈਂਦੀਆਂ ਸਨ, ਇਹ ਸਮੱਸਿਆਵਾਂ ਹੁਣ ਕਾਫ਼ੀ ਹੱਦ ਤੱਕ ਦੂਰ ਹੋਣ ਦੀ ਸੰਭਾਵਨਾ ਹੈ। ਵੀਡੀਓਜ਼ ਤੇਜ਼ੀ ਨਾਲ ਅਪਲੋਡ ਤੇ ਡਾਊਨਲੋਡ ਹੋਣ ਲੱਗਣਗੀਆਂ। ਮਨੋਰੰਜਨ ਦੇ ਖੇਤਰ ਨੂੰ ਵੀ ਇਸ ਨਾਲ ਵੱਡਾ ਲਾਭ ਮਿਲੇਗਾ। ਨੈੱਟਫਲਿਕਸ, ਐਮਾਜ਼ੋਨ ਅਤੇ ਹੋਰ ਓ.ਟੀ.ਟੀ. ਪਲੇਟਫਾਰਮਾਂ 'ਤੇ ਫ਼ਿਲਮਾਂ ਦੇਖਣ ਤੇ ਦਿਖਾਉਣ ਦਾ ਕੰਮ ਹੋਰ ਬਿਹਤਰ ਹੋ ਸਕੇਗਾ। ਆਨਲਾਈਨ ਪੇਮੈਂਟ ਕਰਨ ਤੇ ਪੇਮੈਂਟ ਪ੍ਰਾਪਤ ਕਰਨ ਦੇ ਮਾਮਲੇ ਵਿਚ ਵੀ ਸੁਧਾਰ ਹੋਣਗੇ। ਬਿਨਾਂ ਡਰਾਈਵਰਾਂ ਤੋਂ ਆਟੋਮੈਟਿਕ ਵਾਹਨ ਚਲਾਉਣ ਦੀ ਪ੍ਰਣਾਲੀ ਵੀ ਇਸ ਨਾਲ ਵਿਕਸਤ ਹੋ ਸਕਦੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇੰਡੀਆ ਮੋਬਾਈਲ ਕਾਂਗਰਸ ਦੌਰਾਨ ਵੱਖ-ਵੱਖ ਮੋਬਾਈਲ ਕੰਪਨੀਆਂ ਨੇ 5ਜੀ ਸੰਚਾਰ ਤਨਕਾਲੋਜੀ ਦੇ ਜੀਵਨ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਕੁਝ ਝਲਕਾਂ ਵੀ ਦਿਖਾਈਆਂ ਹਨ। 5ਜੀ ਤਕਨਾਲੋਜੀ ਰਾਹੀਂ ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਈਲ ਕਾਂਗਰਸ ਕੇ ਸਮਾਗਮ ਦੌਰਾਨ ਹੀ ਯੂਰਪ ਵਿਚ ਇਕ ਕਾਰ ਵੀ ਚਲਾ ਕੇ ਦੇਖੀ ਹੈ। ਇਸੇ ਤਰ੍ਹਾਂ ਇਕ ਹੋਰ ਕੰਪਨੀ ਨੇ ਅਧਿਆਪਕਾਂ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਰਮਿਆਨ ਆਨਲਾਈਨ ਸਿੱਖਿਆ ਦਾ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਇਸ ਕਾਰਨ ਉਚੇਰੀ ਸਿੱਖਿਆ, ਖ਼ਾਸ ਕਰਕੇ ਯੂਨੀਵਰਸਿਟੀਆਂ ਦੀਆਂ ਆਨਲਾਈਨ ਸਿੱਖਿਆ ਸਰਗਰਮੀਆਂ ਵਿਚ ਬਹੁਤ ਵਾਧਾ ਹੋਣ ਦੀ ਸੰਭਾਵਨਾ ਹੈ। ਇਕ ਹੋਰ ਕੰਪਨੀ ਨੇ ਮੈਟਰੋ ਰੇਲ ਲਈ ਸੁਰੰਗ ਵਿਚ ਕੰਮ ਕਰ ਰਹੇ ਵਰਕਰਾਂ ਨਾਲ ਵੀ ਆਨਲਾਈਨ ਤਾਲਮੇਲ ਕਰਕੇ ਵਿਖਾਇਆ ਹੈ।
ਇਨ੍ਹਾਂ ਸਾਰੀਆਂ ਸੰਭਾਵਨਾਵਾਂ ਨੂੰ ਮੁੱਖ ਰੱਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਪਿਛਲੇ ਕੁਝ ਦਹਾਕਿਆਂ ਦੌਰਾਨ ਸੂਚਨਾ ਕ੍ਰਾਂਤੀ ਨੇ ਦੁਨੀਆ ਨੂੰ ਤੇਜ਼ੀ ਨਾਲ ਬਦਲਿਆ ਹੈ। 5ਜੀ ਟੈਲੀਫੋਨ ਸੇਵਾਵਾਂ ਦੀ ਆਮਦ ਨਾਲ ਹੁਣ ਦੁਨੀਆ ਪਹਿਲਾਂ ਨਾਲੋਂ ਵੀ ਵਧੇਰੇ ਤੇਜ਼ੀ ਨਾਲ ਬਦਲਦੀ ਹੋਈ ਨਜ਼ਰ ਆਵੇਗੀ ਅਤੇ ਇਸ ਖੇਤਰ ਵਿਚ ਭਾਰਤ ਵੀ ਪਿੱਛੇ ਨਹੀਂ ਰਹੇਗਾ।

ਵਿਰੋਧੀ ਪਾਰਟੀਆਂ ਦੇ ਗੱਠਜੋੜ ਦਾ ਸੁਆਲ

ਗ਼ੈਰ-ਭਾਜਪਾ, ਗ਼ੈਰ-ਕਾਂਗਰਸ ਮੋਰਚਾ ਵਧੇਰੇ ਸਫਲ ਰਹੇਗਾ

ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਹੁਣ ਤੋਂ ਤਿਆਰੀ 'ਚ ਜੁਟ ਗਈਆਂ ਹਨ, ਪਰ ਇਸ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਦਾ ਕੋਈ ਮੁਕਾਬਲਾ ਨਹੀਂ। ਕਿਹਾ ਜਾਂਦਾ ਹੈ ਕਿ ਇਹ ਪਾਰਟੀ ਹਮੇਸ਼ਾ ਚੋਣ ਮੁਹਿੰਮ 'ਚ ਲੱਗੀ ਰਹਿੰਦੀ ਹੈ, ਚਾਹੇ ਉਸ ਵੇਲੇ ਚੋਣਾਂ ਨਾ ਵੀ ਹੋ ...

ਪੂਰੀ ਖ਼ਬਰ »

ਤੇਜ਼ੀ ਨਾਲ ਕੈਂਸਰ ਦੀ ਲਪੇਟ ਵਿਚ ਆਉਂਦਾ ਜਾ ਰਿਹਾ ਹੈ ਪੰਜਾਬ

ਪੰਜਾਬ ਵਿਚ ਇਕ ਲੱਖ ਦੀ ਆਬਾਦੀ ਪਿੱਛੇ 90 ਜਣੇ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹਨ। ਕੌਮੀ ਪੱਧਰ 'ਤੇ ਇਹ ਅੰਕੜਾ 80 ਹੈ। ਹਰ ਰੋਜ਼ 18 ਜਣੇ ਮੌਤ ਦੇ ਮੂੰਹ ਵਿਚ ਜਾਣ ਲੱਗੇ ਹਨ। ਉੱਤਰੀ ਭਾਰਤ ਦੇ ਰਾਜਾਂ ਨਾਲੋਂ ਸਭ ਤੋਂ ਵੱਧ ਕੈਂਸਰ ਦਾ ਕਹਿਰ ਪੰਜਾਬ ਵਿਚ ਵਰਤ ਰਿਹਾ ਹੈ। ਮਾਲਵਾ ...

ਪੂਰੀ ਖ਼ਬਰ »

ਚੋਣ ਕਮਿਸ਼ਨਰ ਵੀ ਨਿਯੁਕਤ ਨਹੀਂ ਕਰ ਸਕੀ ਸਰਕਾਰ

ਇਸ ਸਮੇਂ ਭਾਰਤ 'ਚ ਕਈ ਸਿਖਰਲੀਆਂ ਸੰਵਿਧਾਨਕ ਸੰਸਥਾਵਾਂ 'ਚ ਅਹਿਮ ਅਹੁਦੇ ਕਈ ਮਹੀਨਿਆਂ ਤੋਂ ਖਾਲੀ ਪਏ ਹਨ ਅਤੇ ਸਰਕਾਰ ਬੇਪਰਵਾਹ ਬਣੀ ਹੋਈ ਹੈ। ਲੋਕ ਸਭਾ 'ਚ ਡਿਪਟੀ ਸਪੀਕਰ ਦਾ ਅਹੁਦਾ ਸਾਢੇ ਤਿੰਨ ਸਾਲ ਤੋਂ ਖਾਲੀ ਹੈ। ਸੁਪਰੀਮ ਕੋਰਟ ਅਤੇ ਹਾਈ ਕੋਰਟਾਂ 'ਚ ਜੱਜਾਂ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX