ਜਗਰਾਉਂ, 3 ਅਕਤੂਬਰ (ਜੋਗਿੰਦਰ ਸਿੰਘ)-ਜਗਰਾਉਂ ਸ਼ਹਿਰ 'ਚ ਅੱਜ ਭਿੜੇ 2 ੌਜਵਾਨਾਂ ਦੇ ਗਰੁੱਪਾਂ ਵਿਚਕਾਰ ਗੋਲੀਆਂ ਚੱਲਣ ਦੀ ਘਟਨਾ ਦਾ ਪੁਲਿਸ ਨੇ ਸਖ਼ਤ ਨੋਟਿਸ ਲੈਦਿਆਂ ਇਸ ਮਾਮਲੇ 'ਚ ਦੋਵਾਂ ਧਿਰਾਂ ਦੇ 14 ਨੌਜਵਾਨਾਂ ਵਿਰੁੱਧ ਸਖ਼ਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ | ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਦੋਵੇਂ ਧਿਰਾਂ ਪਹਿਲਾਂ ਵੀ ਆਪਸ 'ਚ ਕਈ ਵਾਰ ਭਿੜ ਚੁੱਕੀਆਂ ਹਨ ਤੇ ਸ਼ਹਿਰ ਦਾ ਮਾਹੌਲ ਖ਼ਰਾਬ ਕਰ ਰਹੀਆਂ ਤੇ ਇਨ੍ਹਾਂ 'ਚੋਂ ਬਹੁਤਿਆਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ | ਥਾਣਾ ਸਿਟੀ ਦੇ ਇੰਚਾਰਜ ਇੰਦਰਜੀਤ ਸਿੰਘ ਬੋਪਾਰਾਏ ਨੇ 'ਅਜੀਤ' ਨੂੰ ਦੱਸਿਆ ਕਿ ਇਨ੍ਹਾਂ ਗਰੁੱਪਾਂ ਵਿਚਕਾਰ ਰੰਜਿਸ਼ ਚੱਲਣ ਦੌਰਾਨ ਅੱਜ ਕਰਨੈਲ ਗੇਟ 'ਚ ਇਹ ਦੋਵੇਂ ਗਰੁੱਪ ਇਕ ਦੂਜੇ ਦੇ ਸਾਹਮਣੇ ਹੋ ਗਏ ਸਨ, ਜਿੰਨ੍ਹਾਂ ਵਿਚਕਾਰ ਇਕ ਦੂਸਰੇ 'ਤੇ ਆਪਣੇ ਹਥਿਆਰਾਂ ਨਾਲ ਸਿੱਧੇ ਫਾਇਰ ਵੀ ਕੀਤੇ ਗਏ, ਪਰ ਘਟਨਾ ਤੋਂ ਤੁਰੰਤ ਬਾਅਦ ਹੀ ਪੁਲਿਸ ਦੇ ਮੌਕੇ 'ਤੇ ਪੁੱਜ ਜਾਣ ਕਰਕੇ ਭਾਵੇਂ ਕਿਸੇ ਖੂਨ ਖਰਾਬੇ ਤੋਂ ਤਾਂ ਬਚਾਅ ਹੋ ਗਿਆ, ਪਰ ਘਟਨਾ ਕਾਰਨ ਲੋਕਾਂ 'ਚ ਜ਼ਰੂਰ ਦਹਿਸ਼ਤ ਪੈ ਗਈ | ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਇਕ ਪਾਸੇ ਹਰਮਨ ਗਾਲਿਬ ਦਾ ਗਰੁੱਪ ਹੈ, ਦੂਜੇ ਪਾਸੇ ਸ਼ੇਰੂ ਗਰੁੱਪ ਹੈ, ਜਿੰਨ੍ਹਾਂ ਵਿਚਕਾਰ ਸਿੱਧੀਆਂ ਗੋਲੀਆਂ ਚੱਲੀਆਂ | ਪੁਲਿਸ ਵਲੋਂ ਇਸ ਮਾਮਲੇ 'ਚ ਧਾਰਾ 307,160,506,148,149,25,27 ਅਧੀਨ ਮਾਮਲਾ ਦਰਜ ਕੀਤਾ ਗਿਆ ਤੇ ਇਹ ਮਾਮਲਾ ਮੌਕੇ 'ਤੇ ਪੁੱਜੇ ਪੁਲਿਸ ਮੁਲਾਜ਼ਮਾਂ ਦੇ ਬਿਆਨਾਂ ਤੇ ਜਾਂਚ ਤੋਂ ਬਾਅਦ ਗੁਲਸ਼ਨ ਕੁਮਾਰ ਸ਼ੇਰੂ ਪੁੱਤਰ ਦੇਸ਼ ਰਾਜ ਵਾਸੀ ਜਗਰਾਉਂ, ਗੁਰਪ੍ਰੀਤ ਸਿੰਘ ਪੀਤੀ ਪੁੱਤਰ ਬੂਟਾ ਸਿੰਘ ਵਾਸੀ ਸ਼ੇਰਾਂ ਵਾਲਾ ਗੇਟ ਪਿੰਡ ਅਖਾੜਾ, ਕੁਲਦੀਪ ਸਿੰਘ ਗੋਲੂ ਪੁੱਤਰ ਬੋਹੜ ਸਿੰਘ ਵਾਸੀ ਕਾਉਂਕੇ ਕਲਾਂ, ਲਖਵੀਰ ਸਿੰਘ ਖੀਰਾ ਪੁੱਤਰ ਗੁਰਮੇਲ ਸਿੰਘ ਵਾਸੀ ਕੇਠੇ ਸ਼ੇਰਜੰਗ, ਅਰਸ਼ ਪੁੱਤਰ ਪਹਾੜਾ ਵਾਸੀ ਜਗਰਾਉਂ ਤੇ ਦੂਸਰੇ ਗਰੁੱਪ ਦੇ ਹਰਮਨ ਸਿੰਘ ਪੁੱਤਰ ਪਰਿਵਾਰ ਸਿੰਘ ਵਾਸੀ ਗਾਲਿਬ ਕਲਾਂ, ਕੁਲਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਆਤਮ ਨਗਰ ਜਗਰਾਉਂ, ਜਸਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਆਤਮ ਨਗਰ ਜਗਰਾਉਂ, ਸਨੀ ਪੁੱਤਰ ਰਾਜ ਕੁਮਾਰ ਵਾਸੀ ਟਾਹਲੀ ਵਾਲੀ ਗਲੀ ਜਗਰਾਉਂ, ਰਮਨ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਅਗਵਾੜ ਲੋਪੋਂ ਜਗਰਾਉਂ, ਗੁਰਮੇਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕੁੱਕੜ ਬਜਾਰ ਜਗਰਾਉਂ, ਸੋਨੂੰ ਪੁੱਤਰ ਬਿੰਦਰ ਸਿੰਘ ਵਾਸੀ ਅਗਵਾੜ ਖੁਆਜਾ ਬਾਜੂ ਜਗਰਾਉਂ, ਜੱਜ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਕਮਲ ਚੌਂਕ ਜਗਰਾਉਂ ਅਤੇ ਮਨੀ ਵਾਸੀ ਜਗਰਾਉਂ ਵਿਰੁੱਧ ਦਰਜ ਕੀਤਾ ਗਿਆ | ਸਿਟੀ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਪੁਲਿਸ ਵਲੋਂ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਤੇ ਅਜਿਹੇ ਕਿਸੇ ਵੀ ਗਰੁੱਪ ਨੂੰ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |
ਪੁਲਿਸ ਵਲੋਂ ਪਹਿਲੀ ਵਾਰ ਹੋਈ ਹੈ ਸਖ਼ਤ ਕਾਰਵਾਈ
ਭਾਵੇਂ ਇਸ ਮਾਮਲੇ 'ਚ ਸ਼ਾਮਿਲ ਕਈ ਨੌਜਵਾਨ ਪਹਿਲਾਂ ਵੀ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦੇ ਕੇ ਸਿਆਸੀ ਦਬਾਅ ਨਾਲ ਬਚਦੇ ਰਹੇ ਹਨ ਪਰ ਪਹਿਲੀ ਵਾਰ ਪੁਲਿਸ ਨੇ ਅੱਜ ਦੀ ਘਟਨਾ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਹੈ | ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਵਲੋਂ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇੰਨ੍ਹਾਂ ਨੌਜਵਾਨਾਂ ਕੋਲ ਹਥਿਆਰ ਕਿੱਥੋਂ ਆਏ ਹਨ ਤੇ ਜੇਕਰ ਇਹ ਲਾਇਸੰਸੀ ਹਥਿਆਰ ਹਨ ਤਾਂ ਇੰਨ੍ਹਾਂ ਨੂੰ ਅਪਰਾਧਿਕ ਘਟਨਾਵਾਂ 'ਚ ਸ਼ਾਮਿਲ ਹੋਣ ਦੇ ਬਾਵਜੂਦ ਲਾਇਸੰਸ ਕਿਸ ਤਰ੍ਹਾਂ ਮਿਲ ਗਏ |
ਹਰਮਨ ਗਾਲਿਬ ਯੂਥ ਕਾਂਗਰਸ ਦਾ ਹਲਕਾ ਪ੍ਰਧਾਨ ਹੈ
ਇਸ ਮਾਮਲੇ 'ਚ ਸ਼ਾਮਿਲ ਹਰਮਨ ਗਾਲਿਬ ਯੂਥ ਕਾਂਗਰਸ ਜਗਰਾਉਂ ਦਾ ਹਲਕਾ ਪ੍ਰਧਾਨ ਹੈ, ਜਿਸ ਖ਼ਿਲਾਫ਼ ਪੁਲਿਸ ਵਲੋਂ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਤੋਂ ਕੁਝ ਸਮਾਂ ਪਹਿਲਾਂ ਵੀ ਹਰਮਨ ਵਿਰੁੱਧ ਨਾਜਾਇਜ਼ ਪਿਸਤੌਲ ਰੱਖਣ ਦਾ ਮਾਮਲਾ ਦਰਜ ਹੋਇਆ ਸੀ ਤੇ ਇਸ ਮਾਮਲੇ 'ਚ ਹਰਮਨ ਗਾਲਿਬ ਨੂੰ ਜੇਲ੍ਹ ਵੀ ਜਾਣਾ ਪਿਆ ਸੀ | ਉਪਰੋਕਤ ਘਟਨਾਵਾਂ ਤੋਂ ਇਲਾਵਾ ਯੂਥ ਆਗੂ ਹਰਮਨ ਗਾਲਿਬ ਵਿਰੁੱਧ ਹੋਰ ਵੀ ਕਈ ਮਾਮਲੇ ਦਰਜ ਹਨ |
ਜਗਰਾਉਂ, 3 ਅਕਤੂਬਰ (ਜੋਗਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਇੱਥੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟਾਉਂਦਿਆਂ ਸਰਕਾਰ ...
ਰਾਏਕੋਟ, 3 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬਰ੍ਹਮੀ ਵਿਖੇ ਸਥਿਤ ਸ੍ਰੀ ਸਵਾਮੀ ਬ੍ਰਹਮਾਨੰਦ ਭੂਰੀ ਵਾਲੇ ਯਾਦਗਾਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਵਲੋਂ ਤਾਲੇ ਭੰਨ੍ਹ ਕੇ ਚੋਰੀ ਕਰਨ ਦਾ ਸਮਾਚਾਰ ਹੈ | ਸਕੂਲ ...
ਰਾਏਕੋਟ, 3 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਐਸ.ਡੀ.ਐੱਮ ਰਾਏਕੋਟ ਰਾਹੀਂ ਪ੍ਰਧਾਨ ਮੰਤਰੀ ਦੇ ਨਾਂਅ 'ਤੇ ਮੰਗ ਪੱਤਰ ਭੇਜਿਆ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਲਖੀਮਪੁਰ ਖੀਰੀ ਘਟਨਾ ਦੇ ...
ਜਗਰਾਉਂ, 3 ਅਕਤੂਬਰ (ਗੁਰਦੀਪ ਸਿੰਘ ਮਲਕ)-ਅੱਜ ਸਵੇਰ ਸਾਰ ਹਠੂਰ ਹਲਕੇ ਦੇ ਪਟਵਾਰੀ ਜਸਪ੍ਰੀਤ ਸਿੰਘ ਨੂੰ ਵਿਜੀਲੈਂਸ ਵਲੋਂ ਗਿ੍ਫ਼ਤਾਰ ਕਰ ਲੈਣ ਤੋਂ ਬਾਅਦ ਜਗਰਾਉਂ ਦੇ ਪਟਵਾਰ ਭਵਨ ਵਿਚ ਪੂਰਾ ਦਿਨ ਸੰਨਾਟਾ ਛਾਇਆ ਰਿਹਾ ਹੈ, ਹੈਰਾਨੀ ਦੀ ਗੱਲ ਇਹ ਰਹੀ ਕਿ ਬਹੁਤੇ ...
ਜਗਰਾਉਂ, 3 ਅਕਤੂਬਰ (ਜੋਗਿੰਦਰ ਸਿੰਘ)-ਪੰਜਾਬ ਵਿਜੀਲੈਂਸ ਵਿਭਾਗ ਦੀ ਇਕ ਟੀਮ ਨੇ ਅੱਜ ਛਾਪਾ ਮਾਰ ਕੇ ਜਗਰਾਉਂ ਤਹਿਸੀਲ ਕੰਪਲੈਕਸ 'ਚ ਰਿਸ਼ਵਤ ਲੈਂਦੇ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ | ਇੱਥੇ ਜ਼ਿਕਰਯੋਗ ਹੈ ਕਿ ਮਾਲ ਮਹਿਕਮੇ ਦਾ ਹਠੂਰ ਏਰੀਏ ਦਾ ਇਹ ਪਟਵਾਰੀ ...
ਰਾਏਕੋਟ, 3 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸਰਦਾਰ ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਅਕੈਡਮਿਕ ਅਤੇ ਹੋਰਨਾਂ ਗਤੀਵਿਧੀਆਂ ਵਿਚ ਵੀ ਮੋਹਰੀ ਸੰਸਥਾ ਬਣੀ ਹੋਈ ਹੈ, ਜਿਸ ਤਹਿਤ ਇਸ ਸਕੂਲ ਵਲੋਂ ਸਵੱਛ ਸਰਵੇਖਣ 2023 ਰੈਂਕਿੰਗ ਮੁਕਾਬਲੇ ਵਿਚ ...
ਰਾਏਕੋਟ, 3 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਪੈਂਦੇ ਪਿੰਡ ਜਲਾਲਦੀਵਾਲ ਨਜ਼ਦੀਕ ਪਿਗਰੀ ਫਾਰਮਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਨਾਕੇਬੰਦੀ ਦੌਰਾਨ ...
ਰਾਏਕੋਟ, 3 ਅਕਤੂਬਰ (ਸੁਸ਼ੀਲ)-ਸਵੱਛ ਭਾਰਤ ਮਿਸ਼ਨ ਤਹਿਤ ਮਨਾਏ ਜਾ ਰਹੇ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਪ੍ਰੋਗਰਾਮ ਤਹਿਤ ਨਗਰ ਕੌਂਸਲ ਰਾਏਕੋਟ ਵਲੋਂ ਸਵੱਛਤਾ ਰੈਂਕਿੰਗ 2023 ਕਰਵਾਈ ਗਈ | ਇਸ ਰੈਂਕਿੰਗ ਅਧੀਨ ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ...
ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ ਬੋਰਡ ਦੇ ਨਾਮਵਰ ਵਿੱਦਿਅਕ ਅਦਾਰੇ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੇ ਪ੍ਰਾਇਮਰੀ ਵਿੰਗ ਵਿਦਿਆਰਥੀਆਂ ਵਲੋਂ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਦੁਆਰਾ ਕਰਵਾਏ 'ਕਿਡਜ਼ ...
ਲੋਹਟਬੱਦੀ, 3 ਅਕਤਬੂਰ (ਕੁਲਵਿੰਦਰ ਸਿੰਘ ਡਾਂਗੋਂ)-ਨਾਮਵਰ ਪਿੰਡ ਬੜੂੰਦੀ ਵਿਖੇ ਸਰਪੰਚ ਅਤੇ ਪੰਚਾਂ ਦੀ ਮਿਲੀਭੁਗਤ ਨਾਲ ਇਕ ਸਾਬਕਾ ਪੰਚ ਨੇ ਮਾਲ ਵਿਭਾਗ ਦੇ ਨਕਸ਼ੇ 'ਚ ਦਰਸਾਈ ਪੰਚਾਇਤੀ ਗਲੀ 'ਤੇ ਕਥਿਤ ਕਬਜ਼ਾ ਕਰਕੇ ਮੌਜੂਦਾ ਭਗਵੰਤ ਮਾਨ ਸਰਕਾਰ ਵਲੋਂ ਸਰਕਾਰੀ ...
ਰਾਏਕੋਟ, 3 ਅਕਤੂਬਰ (ਸੁਸ਼ੀਲ)-ਸਾਹਿਬਜ਼ਾਦਾ ਜੋਰਾਵਰ ਸਿੰਘ ਸਰਕਾਰੀ ਕਾਲਜ ਬੁਰਜ ਹਰੀ ਸਿੰਘ ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਤਹਿਸੀਲਦਾਰ ਜਗਸੀਰ ਸਿੰਘ ਸਰਾਂ ...
ਜਗਰਾਉਂ, 3 ਅਕਤੂਬਰ (ਜੋਗਿੰਦਰ ਸਿੰਘ)-ਸੱਤਿਆ ਭਾਰਤੀ ਸਕੂਲ ਪਿੰਡ ਪੋਨਾ ਵਿਖੇ ਗਾਂਧੀ ਜੈਅੰਤੀ ਨੂੰ ਮੁੱਖ ਰੱਖਦੇ ਹੋਏ ਸਕੂਲ ਦੇ ਵਿਦਿਆਰਥੀ ਵਲੋਂ ਮੁੱਖ ਅਧਿਆਪਕਾ ਮੈਡਮ ਅਨੀਤਾ ਦੇਵੀ ਦੀ ਅਗਵਾਈ ਹੇਠ ਸਵੱਛਤਾ ਅਭਿਆਨ ਦੇ ਤਹਿਤ ਪਿੰਡ ਵਿਚ ਜਾਗਰੂਕ ਰੈਲੀ ਕੱਢੀ ਗਈ | ...
ਜਗਰਾਉਂ, 3 ਅਕਤੂਬਰ (ਜੋਗਿੰਦਰ ਸਿੰਘ)-ਸ੍ਰੀ ਰਾਮ ਕਾਲਜ ਡੱਲਾ ਵਿਖੇ ਕਮੇਟੀ ਚੇਅਰਮੈਨ ਸੂਬੇਦਾਰ ਦੇਵੀ ਚੰਦ ਸ਼ਰਮਾ, ਮੈਂਬਰ ਮਾ: ਅਵਤਾਰ ਸਿੰਘ, ਮਾ: ਭਗਵੰਤ ਸਿੰਘ, ਕਿਰਨਜੀਤ ਸਿੰਘ ਅਤੇ ਪਿ੍ੰ: ਸਤਵਿੰਦਰ ਕੌਰ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ...
ਰਾਏਕੋਟ, 3 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਰਾਏਕੋਟ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਲਾਇਨਜ਼ ਕਲੱਬ ਰਾਏਕੋਟ ਵਲੋਂ ਆਸ਼ਰਮ 'ਚ ਰਹਿੰਦੇ ਬਜ਼ੁਰਗਾਂ ਲਈ ਰਾਸ਼ਨ ਦਾਨ ਵਜੋਂ ਦਿੱਤਾ ਗਿਆ | ਇਸ ਮੌਕੇ ...
ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਦੇ 352ਵੇਂ ਜਨਮ ਦਿਹਾੜੇ ਨੂੰ ਸਮਰਪਿਤ ਰਕਬਾ ਭਵਨ ਵਿਖੇ ਹੋਣ ਵਾਲੇ ਵਿਸ਼ਾਲ ਸਮਾਰੋਹ ਦੀ ਸਫ਼ਲਤਾ ਲਈ ਪ੍ਰਬੰਧਕਾਂ ਵਲੋਂ ਫਾਊਾਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕਿ੍ਸ਼ਨ ਕੁਮਾਰ ...
ਗੁਰੂਸਰ ਸੁਧਾਰ, 3 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਕਸਬਾ ਗੁਰੂਸਰ ਸੁਧਾਰ ਬਜ਼ਾਰ ਵਿਖੇ ਅੱਜ ਸੀਟੂ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਤੇ ਕਿਸਾਨ ਆਗੂ ਸੁਖਚੈਨ ਸਿੰਘ ਰਾਜੋਆਣਾ, ਪਿ੍ਤਪਾਲ ਸਿੰਘ ਬਿੱਟਾ ਦੀ ਅਗਵਾਈ ਹੇਠ ਅੱਜ ਲਖੀਮਪੁਰ ਖੀਰੀ ਕਾਂਡ ਨੂੰ ਇਕ ...
ਜਗਰਾਉਂ, 3 ਅਕਤੂਬਰ (ਜੋਗਿੰਦਰ ਸਿੰਘ)-ਇਕ ਸਕੂਲੀ ਵਿਦਿਆਰਥਣ ਨਾਲ ਲਾਇਬ੍ਰੇਰੀ ਦੇ ਮੁਲਾਜ਼ਮ ਵਲੋਂ ਕੁਕਰਮ ਕਰਨ ਦਾ ਮਾਮਲਾ ਰੌਸ਼ਨੀ 'ਚ ਆਇਆ ਹੈ | ਪਿੰਡ ਸ਼ੇਰਪੁਰ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ 'ਚ ਵਾਪਰੀ ਇਸ ਘਟਨਾ ਦੇ ਮਾਮਲੇ ਨੂੰ ਲੈ ਕੇ ਅੱਜ ਚਾਰ ਪਿੰਡਾਂ ਦੀਆਂ ...
ਬਲਵਿੰਦਰ ਸਿੰਘ ਧਾਲੀਵਾਲ ਗੁਰੂਸਰ ਸੁਧਾਰ, 3 ਅਕਤੂਬਰ-ਘੁਮਾਣ ਤੋਂ ਲੈ ਕੇ ਰੱਤੋਵਾਲ ਚੌਕ ਤੱਕ (ਕਰੀਬ ਸਵਾ ਤਿੰਨ ਕਿਲੋਮੀਟਰ) ਲੁਧਿਆਣਾ-ਬਠਿੰਡਾ ਰਾਜਮਾਰਗ ਦੇ ਦੋਵੇਂ ਪਾਸੀਂ ਵਸੀ ਗ੍ਰਾਮ ਪੰਚਾਇਤ ਨਵੀਂ ਆਬਾਦੀ ਅਕਾਲਗੜ੍ਹ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX