ਘੁਮਾਣ, 3 ਅਕਤੂਬਰ (ਬੰਮਰਾਹ)- ਨਜ਼ਦੀਕ ਪਿੰਡ ਪੇਰੋਸ਼ਾਹ ਦੀ ਪੰਚਾਇਤ ਵਲੋਂ ਪਿੰਡ ਨੂੰ ਸਾਫ਼-ਸੁਥਰਾ ਬਣਾਉਣ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਕੀਤੇ ਗਏ ਕੰਮਾਂ ਨੂੰ ਲੈ ਕੇ ਪੂਰੇ ਪੰਜਾਬ ਭਰ ਵਿਚ ਇਸ ਪਿੰਡ ਤੇ ਪੰਚਾਇਤ ਦੀ ਚਰਚਾ ਹੋ ਰਹੀ ਹੈ ਉਥੇ ਇਸ ਪੰਚਾਇਤ ਨੇ ਇਕ ਹੋਰ ਮੀਲ ਪੱਥਰ ਕਾਇਮ ਕੀਤਾ ਹੈ | ਜ਼ਿਲ੍ਹਾ ਗੁਰਦਾਸਪੁਰ ਦੇ 1341 ਪਿੰਡਾਂ ਵਿਚੋਂ ਸਵੱਛ ਭਾਰਤ ਸਰਵੇਖਣ 2022 ਰਾਹੀਂ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਪੇਰੋਸ਼ਾਹ ਨੂੰ ਜ਼ਿਲ੍ਹੇ ਦਾ ਸਰਵਉੱਤਮ ਪਿੰਡ ਐਲਾਨਿਆ ਗਿਆ ਹੈ | ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿਖੇ ਰਾਜ ਪੱਧਰੀ ਸਮਾਗਮ ਵਿਚ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਸ਼ਰਮਾ (ਜਿੰਪਾ) ਤੇ ਡਿਪਟੀ ਸਪੀਕਰ ਸ੍ਰੀ ਜੈ ਕਿ੍ਸ਼ਨ ਸਿੰਘ ਰੋੜੀ ਵਲੋਂ 1 ਲੱਖ ਰੁਪਏ ਦੇ ਪੁਰਸਕਾਰ ਨਾਲ ਗ੍ਰਾਮ ਪੰਚਾਇਤ ਪੇਰੋਸ਼ਾਹ ਨੂੰ ਸਨਮਾਨਿਤ ਕੀਤਾ ਗਿਆ | ਪਿੰਡ ਦੀ ਸਰਪੰਚ ਹਰਜਿੰਦਰ ਕੌਰ ਕਾਹਲੋਂ ਨੇ ਇਸ ਦਾ ਸਿਹਰਾ ਸਮੂਹ ਪਿੰਡ ਵਾਸੀਆਂ ਨੂੰ ਦਿੰਦਿਆਂ ਕਿਹਾ ਕਿ ਜਿੱਥੇ ਸਮੁੱਚੀ ਪੰਚਾਇਤ ਵਲੋਂ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਹੈ ਉੱਥੇ ਨਗਰ ਵਾਸੀਆਂ ਵਲੋਂ ਵੀ ਪਿੰਡ ਨੂੰ ਸਾਫ਼-ਸੁਥਰਾ ਰੱਖਣ ਲਈ ਸੇਵਾ ਭਾਵਨਾ ਦਾ ਕਾਰਜ ਸਮਝ ਕੇ ਬਹੁਤ ਹੀ ਉਤਸ਼ਾਹਿਤ ਪੂਰਵਕ ਢੰਗ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਡਾ: ਰਵੀਜੋਤ ਸਿੰਘ ਵਿਧਾਇਕ ਸਾਮਚੁਰਾਸੀ, ਕਰਮਬੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਜਸਵੀਰ ਸਿੰਘ ਰਾਜਾ ਵਿਧਾਇਕ ਉੜਮੁੜ ਟਾਂਡਾ, ਐਨ.ਡੀ. ਤਿਵਾੜੀ ਪਿ੍ੰਸੀਪਲ ਸਕੱਤਰ, ਐਕਸੀਅਨ ਸੁਖਦੀਪ ਸਿੰਘ ਧਾਲੀਵਾਲ, ਐੱਸ.ਡੀ.ਓ. ਕੰਵਰਦੀਪ ਸਿੰਘ ਰੱਤੜਾ, ਜੇ.ਈ. ਅਮਰਵੀਰ ਸਿੰਘ ਚੱਠਾ, ਅਧਿਆਪਕ ਆਗੂ ਸੁਖਰਾਜ ਸਿੰਘ ਕਾਹਲੋਂ, ਮਨਜੀਤ ਸਿੰਘ ਸਾਬਕਾ ਮੈਨੇਜਰ, ਨਰਿੰਦਰ ਕੌਰ, ਮੰਗਲ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਬਟਾਲਾ, 3 ਅਕਤੂਬਰ (ਕਾਹਲੋਂ)- ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਅਦਾਲਤ 'ਚ ਪੇਸ਼ ਕੀਤਾ ਗਿਆ | ਭਗਵਾਨਪੁਰੀਆ ਦੇ ਵਕੀਲ ਐਚ.ਐਸ. ਜੰਜੂਆ ਨੇ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ 'ਤੇ ਗੋਲੀਆਂ ਚੱਲਣ ਦੇ ਮਾਮਲੇ ਵਿਚ ...
ਗੁਰਦਾਸਪੁਰ, 3 ਅਕਤੂਬਰ (ਆਰਿਫ਼)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ ਵੱਖ ਜਥੇਬੰਦੀਆਂ ਵਲੋਂ ਸ਼ਹਿਰ ਅੰਦਰ ਰੋਸ ਮਾਰਚ ਕਰਨ ਦੇ ਬਾਅਦ ਬੱਸ ਸਟੈਂਡ ਸਾਹਮਣੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਉਪਰੰਤ ਡੀ.ਸੀ. ਰਾਹੀਂ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ...
ਘੁਮਾਣ, 3 ਅਕਤੂਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ਗੋਲਡੀ ਕਿਸ਼ਨਕੋਟ ਵਲੋਂ ਦਾਣਾ ਮੰਡੀ ਘੁਮਾਣ ਤੇ ਚੋਣੇ ਵਿਖੇ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਉਨ੍ਹਾਂ ...
ਨਿੱਕੇ ਘੁੰਮਣ, 3 ਅਕਤੂਬਰ (ਸਤਬੀਰ ਸਿੰਘ ਘੁੰਮਣ)- ਰਾਮ ਲੀਲ੍ਹਾ ਕਮੇਟੀ ਕਲੇਰ ਕਲਾਂ ਵਲੋਂ ਸਮੂਹ ਨਗਰ ਤੇ ਇਲਾਕੇ ਦੇ ਸਾਂਝੇ ਸਹਿਯੋਗ ਨਾਲ ਰਾਮ ਲੀਲ੍ਹਾ ਦਾ ਆਰੰਭ ਕੀਤਾ ਗਿਆ | ਰਾਮ ਲੀਲ੍ਹਾ ਕਮੇਟੀ ਪ੍ਰਧਾਨ ਰਵਿੰਦਰ ਸਿੰਘ ਝਾਮ ਅਤੇ ਅਮਰਜੀਤ ਸਿੰਘ ਮਦਰਾ, ਸਾ: ਸਰਪੰਚ ...
ਗੁਰਦਾਸਪੁਰ, 3 ਅਕਤੂਬਰ (ਆਰਿਫ਼)- ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਸਬੰਧੀ ਕਈ ਵਾਅਦੇ ਕੀਤੇ ਸਨ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਪੇਅ ਕਮਿਸ਼ਨ ਦੀ ਰਿਪੋਰਟ 2.59 ਗੁਣਾਂਕ ਨਾਲ ਸੋਧ ਕਰਨ, ਜਨਵਰੀ 2016 ...
ਬਟਾਲਾ, 3 ਅਕਤੂਬਰ (ਕਾਹਲੋਂ)- ਇੰਗਲਿਸ਼ ਪਲੈਨਟ ਤੋਂ ਆਈਲੈਟਸ ਅਤੇ ਪੀ.ਟੀ.ਈ. ਦੀ ਕੋਚਿੰਗ ਲੈਣ ਵਾਲੇ ਵਿਦਿਆਰਥੀ ਹਮੇਸ਼ਾ ਹੀ ਸ਼ਾਨਦਾਰ ਸਕੋਰ ਹਾਸਲ ਕਰਦੇ ਹਨ ਕਿਉਂਕਿ ਸੰਸਥਾ ਦੇ ਮਾਹਿਰ ਟਰੇਨਰ ਵਿਦਿਆਰਥੀਆਂ ਉਪਰ ਸਖਤ ਮਿਹਨਤ ਕਰਦੇ ਹਨ ਜਿਸ ਦੇ ਚਲਦਿਆਂ ਪੂਰੇ ...
ਕਲਾਨੌਰ, 3 ਅਕਤੂਬਰ (ਪੁਰੇਵਾਲ)- ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ 'ਚ ਸਥਾਨਕ ਤਖਤ ਮਾਰਗ 'ਤੇ ਕਰਵਾਈ ਮੀਟਿੰਗ ਦੌਰਾਨ ਵੱਡੀ ਗਿਣਤੀ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਸੂਬੇਦਾਰ ਚਰਨਜੀਤ ਸਿੰਘ, ਸੁਰਜੀਤ ...
ਊਧਨਵਾਲ, 3 ਅਕਤੂਬਰ (ਪਰਗਟ ਸਿੰਘ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਧੰਦੋਈ ਦੀ ਸਮੂਹ ਸੰਗਤ ਵਲੋਂ ਕੀਰਤਨ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ਵਿਚ ਕਵੀਸ਼ਰ ਜਥਾ ਭਾਈ ਹੀਰਾ ਸਿੰਘ ਲੱਧਾ ਮੁੰਡਾ ਨੇ ਗੁਰੂ ਪਾਤਸ਼ਾਹ ਦੀ ਜੀਵਨੀ ...
ਡੇਹਰੀਵਾਲ ਦਰੋਗਾ, 3 ਅਕਤੂਬਰ (ਹਰਦੀਪ ਸਿੰਘ ਸੰਧੂ)- ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਾ ਸੁਸਾਇਟੀ ਅਤੇ ਭਗਵਾਨ ਬਾਲਮੀਕ ਸੁਧਾਰ ਸਭਾ ਵਲੋਂ ਪਿੰਡ ਡੇਅਰੀਵਾਲ ਦਰੋਗਾ ਪਿਛਲੇ ਦਿਨੀਂ ਲੜਕੀਆਂ ਦੇ ਅਨੰਦ ਕਾਰਜ ਕੀਤੇ ਗਏ, ਉਨ੍ਹਾਂ ਪਰਿਵਾਰਾਂ ਨੂੰ ਅੱਜ ਸੁਸਾਇਟੀ ...
ਧਿਆਨਪੁਰ, 3 ਅਕਤੂਬਰ (ਕੁਲਦੀਪ ਸਿੰਘ)- ਪੰਜ ਦਰਿਆਵਾਂ ਦੀ ਧਰਤੀ 'ਤੇ ਨਸ਼ਿਆਂ ਦਾ ਰੁਝਾਨ ਵਧਣ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ | ਇਸ ਸਬੰਧੀ ਇਕ ਮੀਟਿੰਗ ਵਿਚ ਉੱਘੇ ਸਮਾਜ ਸੇਵਕ ਅਤੇ ਯੂਥ ਆਗੂ ਮਨਿੰਦਰ ਸਿੰਘ ਖਹਿਰਾ ਨੇ ਧਿਆਨਪੁਰ ਬਾਵਾ ਲਾਲ ਜੀ ਦੇ ਮੰਦਿਰ ਵਿਖੇ ਕਿਹਾ ...
ਨੌਸ਼ਹਿਰਾ ਮੱਝਾ ਸਿੰਘ, 3 ਅਕਤੂਬਰ (ਤਰਾਨਾ)- ਧੰਨ ਬਾਬਾ ਦੀਪ ਸਿੰਘ ਯੂਥ ਕਲੱਬ ਸੁਚੇਤਗੜ੍ਹ ਵਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਚਾਰ ਦਿਨਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਮਨਦੀਪ ਸਿੰਘ ਗਿੱਲ ...
ਵਡਾਲਾ ਬਾਂਗਰ, 3 ਅਕਤੂਬਰ (ਭੁੰਬਲੀ)- ਨਜ਼ਦੀਕੀ ਪਿੰਡ ਦੂਲਾਨੰਗਲ ਦੀ ਸਮੂਹ ਸਾਧ ਸੰਗਤ ਵਲੋਂ ਵਿਦੇਸ਼ਾਂ ਵਿਚ ਵੱਸਦੇ ਐਨ.ਆਰ.ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਆਪਣੇ ਪਿੰਡ ਦਾ ਪੁਰਾਤਨ ਸਾਲਾਨਾ ਛਿੰਝ ਤੇ ਜੋੜ ਮੇਲਾ ਜੋ ਬਾਬਾ ਗੁਰਦਿੱਤ ਸਿੰਘ ਤੇ ...
ਗੁਰਦਾਸਪੁਰ, 3 ਅਕਤੂਬਰ (ਆਰਿਫ਼)- ਲਖੀਮਪੁਰ ਖੀਰੀ ਕਾਂਡ ਨੰੂ ਅੱਜ ਇਕ ਸਾਲ ਪੂਰਾ ਹੋਣ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਰੇਲ ਰੋਕੂ ਅੰਦੋਲਨ ਦੇ ਸੱਦੇ ਤਹਿਤ ਗੁਰਦਾਸਪੁਰ ਵਿਖੇ ਵੀ 3 ਘੰਟੇ ਲਈ ਰੇਲ ਰੋਕੂ ਧਰਨਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ...
ਗੁਰਦਾਸਪੁਰ, 3 ਅਕਤੂਬਰ (ਆਰਿਫ਼)- ਪੰਜਾਬ ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਜਨਰਲ ਸਕੱਤਰ ਤਰਸੇਮ ਸਿੰਘ ਕੱਤੋਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹੇ ਦੇ ਅਹੁਦੇਦਾਰ ਤੇ ਵੱਖ-ਵੱਖ ਤਹਿਸੀਲਾਂ ਦੇ ਪ੍ਰਧਾਨ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ...
ਗੁਰਦਾਸਪੁਰ, 3 ਅਕਤੂਬਰ (ਆਰਿਫ਼)- ਨਗਰ ਕੌਂਸਲ ਦੀਨਾਨਗਰ ਅੰਦਰ ਇਕ ਲੱਖ 97 ਹਜ਼ਾਰ ਸਟਰੀਟ ਲਾਈਟਾਂ ਦੇ ਫ਼ਰਜ਼ੀ ਬਿੱਲ ਪਾ ਕੇ ਉਸ ਦੀ ਅਦਾਇਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਦਫ਼ਤਰ ਨਗਰ ਕੌਂਸਲ ਤਾਇਨਾਤ ਕਲਰਕ ਵਰੁਣ ਕੁਮਾਰ ਨੰੂ ਮੁਅੱਤਲ ਅਤੇ ਠੇਕਾ ...
ਘੱਲੂਘਾਰਾ ਸਾਹਿਬ, 3 ਅਕਤੂਬਰ (ਮਿਨਹਾਸ) - ਹਲਕਾ ਕਾਦੀਆਂ ਦੇ ਪਿੰਡ ਕਾਲਾ ਬਾਲਾ ਵਿਖੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਗਲੀ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਦੇ ਲੋਕਾਂ ਅਤੇ ਸੰਗਤਾਂ ਨੂੰ ਅਨੇਕਾਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਸ ਸੰਬੰਧੀ ਪੀੜ੍ਹਤ ...
ਗੁਰਦਾਸਪੁਰ, 3 ਅਕਤੂਬਰ (ਆਰਿਫ਼)- ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਉਪ ਚਾਂਸਲਰ ਡਾ: ਸੁਸ਼ੀਲ ਮਿੱਤਲ, ਰਜਿਸਟਰਾਰ ਡਾ: ਰਾਜੀਵ ਬੇਦੀ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਦ ਮੁਖੀ ਡਾ: ਰਣਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਭਾਰਤ ਸਰਕਾਰ ਵਲੋਂ ਮਨਾਏ ਜਾ ...
ਪੁਰਾਣਾ ਸ਼ਾਲਾ, 3 ਅਕਤੂਬਰ (ਅਸ਼ੋਕ ਸ਼ਰਮਾ)- ਮੰਡੀ ਬੋਰਡ ਪੰਜਾਬ ਵਿਚ ਠੇਕੇਦਾਰੀ ਸਿਸਟਮ ਰਾਹੀਂ ਮੰਡੀਆਂ ਦੇ ਕੰਮ ਕਰਵਾਉਣ ਲਈ ਮੁਲਾਜ਼ਮ ਰੱਖਣਾ ਮਹਿਜ਼ ਇਕ ਡਰਾਮਾ ਹੈ ਉੱਥੇ ਹੀ ਇਸ ਨਾਲ ਵੱਡੇ ਪੱਧਰ 'ਤੇ ਠੇਕੇਦਾਰਾਂ ਵਲੋਂ ਘੁਟਾਲੇਬਾਜ਼ੀ ਕਰਕੇ ਮਹਿਕਮੇ ਨੰੂ ...
ਫਤਹਿਗੜ੍ਹ ਚੂੜੀਆਂ, 3 ਅਕਤੂਬਰ (ਹਰਜਿੰਦਰ ਸਿੰਘ ਖਹਿਰਾ)- ਮਨੁੱਖੀ ਸੇਵਾ ਨੂੰ ਸਮਰਪਿਤ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਅੱਜ ਫਤਹਿਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਚ ਸ਼ਿਵ ਪਰਿਵਾਰ ਸੇਵਾ ਕਮੇਟੀ ਵਲੋਂ ਟੀ.ਬੀ. ਦੇ ਮਰੀਜ਼ਾਂ ਨੂੰ ਰਾਸ਼ਨ ਵੰਡਣ ...
ਗੁਰਦਾਸਪੁਰ, 3 ਅਕਤੂਬਰ (ਆਰਿਫ਼)- ਪੰਜਾਬ ਸਰਕਾਰ ਵਲੋਂ ਗੰਨੇ ਦੇ ਰੇਟ ਵਿਚ ਕੀਤਾ 20 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ | ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਆਗੂ ਸੁਖਦੇਵ ਸਿੰਘ ਭੋਜਰਾਜ, ਬਾਬਾ ਕੰਵਲਜੀਤ ਸਿੰਘ ਪੰਡੋਰੀ, ਬਲਬੀਰ ਸਿੰਘ ...
ਧਾਰੀਵਾਲ, 3 ਅਕਤੂਬਰ (ਸਵਰਨ ਸਿੰਘ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ ਖੇਡਾਂ ਵਿਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਨੇ 27 ਤਗਮੇ ਜਿੱਤ ਕੇ ਮੱਲ੍ਹ੍ਹਾਂ ਮਾਰੀਆਂ ਹਨ | ਇਸ ਸੰਬੰਧੀ ਪਿ੍ੰਸੀਪਲ ਗਗਨਜੀਤ ...
ਅੱਚਲ ਸਾਹਿਬ, 3 ਅਕਤੂਬਰ (ਗੁਰਚਰਨ ਸਿੰਘ)- ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫੂਡ ਸਪਲਾਈ ਅਫ਼ਸਰ ਜਸਵਿੰਦਰ ਸਿੰਘ ਕਰਨਾਮਾ ਵਲੋਂ ਪਿੰਡ ਚਾਹਲ ਕਲਾਂ 'ਚ ਪਿੰਡ ਦੇ ਮੁਹਤਬਰਾਂ ਦੀ ਹਾਜ਼ਰੀ ਵਿਚ ਲਾਭਪਾਤਰੀਆਂ ਨੂੰ ਕਣਕ ਵੰਡ ਦੀ ਸ਼ੁਰੂਆਤ ...
ਧਾਰੀਵਾਲ, 3 ਅਕਤੂਬਰ (ਸਵਰਨ ਸਿੰਘ)- ਵਾਈਸ ਆਫ ਧਾਰੀਵਾਲ ਦੀ ਮੀਟਿੰਗ ਡਾ: ਕੇ.ਜੇ. ਸਿੰਘ ਦੀ ਪ੍ਰਧਾਨਗੀ ਹੇਠ ਧਾਰੀਵਾਲ ਵਿਖੇ ਹੋਈ ਜਿਸ ਵਿਚ ਧਾਰੀਵਾਲ ਸ਼ਹਿਰ ਨੂੰ ਸਾਫ-ਸੁਥਰਾ, ਹਰਿਆ-ਭਰਿਆ ਤੇ ਸੋਹਣਾ ਬਣਾਉਣ ਲਈ ਵਿਚਾਰ ਕੀਤੇ ਗਏ | ਵਾਇਸ ਆਫ ਧਾਰੀਵਾਲ ਨੇ ਪਿਛਲੇ ਤਿੰਨ ...
ਪੁਰਾਣਾ ਸ਼ਾਲਾ, 3 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)- ਲਖੀਮਪੁਰ ਖੀਰੀ ਕਾਂਡ ਦੇ ਇਕ ਸਾਲ ਪੂਰਾ ਹੋਣ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਓਗਰਾ ਵਲੋਂ ਮੋਦੀ ਸਰਕਾਰ ਖ਼ਿਲਾਫ਼ ਕੀਤੇ ਰੋਸ ਪ੍ਰਦਰਸ਼ਨ ਤਹਿਤ ਪੁਰਾਣਾ ਸ਼ਾਲਾ ਬਾਜ਼ਾਰ ਵਿਚ ਸ਼ਹੀਦ ਬੀਬੀ ਸੁੰਦਰੀ ...
ਕਲਾਨੌਰ, 3 ਅਕਤੂਬਰ (ਪੁਰੇਵਾਲ)- ਲਖੀਮਪੁਰ ਖੀਰੀ ਮਾਮਲੇ ਸਮੇਤ ਹੋਰਨਾਂ ਕਿਰਸਾਨੀ ਮਾਮਲਿਆਂ 'ਚ ਕਿਸਾਨਾਂ ਨੂੰ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਕਸਬੇ 'ਚ ਇਕੱਠ ਕਰਕੇ ਬਾਜ਼ਾਰਾਂ 'ਚ ਕੇਂਦਰ ਸਰਕਾਰ ਖਿਲਾਫ ਰੋਸ ...
(ਸਫ਼ਾ 5 ਦੀ ਬਾਕੀ) ਪਰ ਵਰਤੋਂ ਸਰਟੀਫਿਕੇਟ ਨਾ ਦੇਣ ਕਾਰਨ 20 ਫ਼ੀਸਦੀ ਬਕਾਇਆ ਨਾ ਤਾਂ ਪ੍ਰਾਪਤ ਹੋਇਆ | ਇਸ ਤੋਂ ਇਲਾਵਾ 80 ਫ਼ੀਸਦੀ ਗਰਾਂਟ ਵਿਚੋਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਬਿੱਲਾਂ ਦਾ ਭੁਗਤਾਨ 15ਵੇਂ ਵਿੱਤ ਕਮਿਸ਼ਨ ਤੋਂ ਆਈ ਗਰਾਂਟ 'ਚੋਂ ਕਰ ਦਿੱਤਾ ਗਿਆ | ਜਦੋਂ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX