ਚੰਡੀਗੜ੍ਹ, 3 ਅਕਤੂਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਨਗਰ ਨਿਗਮ ਨੇ ਸੈਕਟਰ-17 ਵਿਖੇ ਸਥਿਤ ਆਪਣੇ ਦਫ਼ਤਰ ਦੀ ਇਮਾਰਤ ਨੂੰ 'ਜ਼ੀਰੋ ਵੇਸਟ ਕੈਂਪਸ' ਐਲਾਨ ਦਿੱਤਾ ਹੈ | ਨਗਰ ਨਿਗਮ ਦੇ ਮੇਅਰ ਸਰਬਜੀਤ ਕੌਰ, ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਅੱਜ ਦਫ਼ਤਰ ਕੰਪਲੈਕਸ ਵਿਖੇ ਕੂੜਾ ਇਕੱਠਾ ਕਰਨ ਅਤੇ ਇਸ ਦੇ ਵਿਗਿਆਨਕ ਨਿਪਟਾਰੇ ਦੇ ਸਾਰੇ ਪ੍ਰਬੰਧਾਂ ਦੀ ਜਾਂਚ ਕੀਤੀ | ਇਸ ਉਪਰਾਲੇ ਬਾਰੇ ਜਾਣਕਾਰੀ ਦਿੰਦੇ ਹੋਏ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਸਟੇਸ਼ਨਰੀ ਦੀ ਰਹਿੰਦ-ਖੂੰਹਦ ਅਤੇ ਹੋਰ ਵਸਤੂਆਂ ਨੂੰ ਇਕੱਠਾ ਕਰਨ ਲਈ ਫਰਸ਼ ਪੱਧਰ 'ਤੇ ਪ੍ਰਬੰਧ ਕੀਤੇ ਗਏ ਹਨ, ਜਦੋਂ ਕਿ ਗਰਾਊਾਡ ਫਲੋਰ 'ਤੇ ਈ-ਵੇਸਟ ਕੰਟੇਨਰ ਅਤੇ ਪੁਰਾਣੇ ਕੱਪੜੇ ਦੇ ਕੰਟੇਨਰ ਤੋਂ ਇਲਾਵਾ ਦਫ਼ਤਰ ਦੇ ਕੰਪਾਊਾਡ ਦੇ ਲਾਅਨ 'ਚ ਹਰੇ ਕਚਰੇ ਲਈ ਵੱਡਾ ਕੰਪੋਸਟਰ ਮੁਹੱਈਆ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਖ਼ਤਰਨਾਕ ਰਹਿੰਦ-ਖੂੰਹਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਐਮ.ਸੀ.ਸੀ ਨਾਲ ਜੁੜੇ ਇਕ ਗੈਰ ਸਰਕਾਰੀ ਸੰਗਠਨ ਦੁਆਰਾ ਹਫਤੇ ਵਿਚ ਇਕ ਵਾਰ ਈ-ਕੂੜਾ ਇਕੱਠਾ ਕਰਨ ਲਈ ਕੀਤਾ ਜਾਵੇਗਾ | ਇਸੇ ਤਰ੍ਹਾਂ ਸੈਲਫ ਹੈਲਪ ਗਰੁੱਪਾਂ ਦੁਆਰਾ ਕੱਪੜੇ ਦੇ ਥੈਲੇ ਅਤੇ ਹੋਰ ਸਮਾਨ ਬਣਾਉਣ ਲਈ ਪੁਰਾਣੇ ਕੱਪੜੇ ਇਕੱਠੇ ਕੀਤੇ ਜਾਣਗੇ | ਉਨ੍ਹਾਂ ਅੱਗੇ ਦੱਸਿਆ ਕਿ ਕੰਟੀਨ ਦੀ ਰਸੋਈ ਤੋਂ ਤਿਆਰ ਕੀਤੇ ਗਏ ਵੈੱਟ ਵੈਸਟ ਨੂੰ 25 ਕਿਲੋ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਗਿੱਲੇ ਕੂੜੇ ਦੇ ਕੰਪੋਸਟਰ ਵਿਚ ਪ੍ਰੋਸੈਸ ਕੀਤਾ ਜਾਵੇਗਾ | ਮੇਅਰ ਨੇ ਕਿਹਾ ਕਿ ਲੇਡੀਜ਼ ਟਾਇਲਟ ਬਲਾਕਾਂ ਤੋਂ ਸੈਨੇਟਰੀ ਵੇਸਟ ਨੂੰ ਲਾਲ ਰੰਗ ਦੇ ਡੱਬਿਆਂ ਵਿਚ ਇਕੱਠਾ ਕੀਤਾ ਜਾਵੇਗਾ, ਜਿਸ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਔਰਤਾਂ ਦੇ ਪਖਾਨਿਆਂ ਵਿਚ ਸੈਨੇਟਰੀ ਵੇਸਟ ਦੇ ਪ੍ਰਬੰਧਨ ਲਈ ਸਰੰਡਰ ਲਗਾਉਣ ਲਈ ਕਿਹਾ ਗਿਆ ਹੈ | ਮੇਅਰ ਨੇ ਕਿਹਾ ਕਿ ਸੁੱਕੇ ਕੂੜੇ ਅਤੇ ਬਾਗਬਾਨੀ ਦੇ ਰਹਿੰਦ-ਖੂੰਹਦ ਨੂੰ ਦਫ਼ਤਰ ਦੇ ਅਹਾਤੇ ਦੇ ਅੰਦਰ ਲਾਅਨ ਵਿਚ ਇਕ ਕੰਪੋਸਟਰ ਵਿਚ ਡੰਪ ਕੀਤਾ ਜਾਵੇਗਾ, ਰੂੜੀ ਦੀ ਵਰਤੋਂ ਦਫ਼ਤਰ ਦੇ ਅਹਾਤੇ ਦੇ ਅੰਦਰ ਫੁੱਲਾਂ ਦੀਆਂ ਕਿਆਰੀਆਂ ਅਤੇ ਫੁੱਲਾਂ ਦੇ ਬਰਤਨਾਂ ਵਿਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਐਮ.ਸੀ.ਸੀ ਦੀਆਂ ਹੋਰ ਸਾਰੀਆਂ ਇਮਾਰਤਾਂ ਨੂੰ ਜਲਦੀ ਹੀ 'ਜ਼ੀਰੋ ਵੇਸਟ ਕੈਂਪਸ' ਬਣਾ ਦਿੱਤਾ ਜਾਵੇਗਾ |
ਮੁੱਲਾਂਪੁਰ ਗਰੀਬਦਾਸ, 3 ਅਕਤੂਬਰ (ਖੈਰਪੁਰ)-ਸਾਬਕਾ ਮੰਤਰੀ ਤੇ ਆਪ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਵਲੋਂ ਪਿੰਡ ਫਾਟਵਾਂ ਵਿਖੇ ਡਾਇਰੈਕਟਰ ਰਣਜੀਤ ਸਿੰਘ ਤੇ ਸੰਮਤੀ ਮੈਂਬਰ ਨਰਿੰਦਰ ਸਿੰਘ ਢਕੌਰਾਂ ਦੀ ਅਗਵਾਈ ਹੇਠ ਵੇਰਕਾ ਨਾਲ ਸੰਬੰਧਤ ਡੇਅਰੀ ਫਾਰਮਰਾਂ ਨਾਲ ...
ਐੱਸ. ਏ. ਐੱਸ. ਨਗਰ, 3 ਅਕਤੂਬਰ (ਜਸਬੀਰ ਸਿੰਘ ਜੱਸੀ)-ਜ਼ਿਲ੍ਹਾ ਪੁਲਿਸ ਮੁਖੀ ਵਿਵੇਕ ਸ਼ੀਲ ਸੋਨੀ ਨੇ ਜ਼ਿਲ੍ਹਾ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਇਥੇ ਵੱਖ-ਵੱਖ ਤਰ੍ਹਾਂ ...
ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਮੁਹਾਲੀ ਜ਼ਿਲ੍ਹੇ ਦੇ ਕਾਫ਼ੀ ਪਿੰਡਾਂ ਵਿਚ ਚਾਈਨੀਜ਼ ਵਾਇਰਸ ਕਾਰਨ ਝੋਨੇ ਦੀ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਜਿਸ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਭਾਰੀ ਸੱਟ ਮਾਰੀ ਹੈ | ਇਸ ਮਸਲੇ ਨੂੰ ਲੈ ਕੇ ਪੰਜਾਬ ...
ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਆਗੂਆਂ ਤੇ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਲਖੀਮਪੁਰ ਖੀਰੀ ਕਤਲੇਆਮ ਦੀ ਪਹਿਲੀ ਬਰਸੀ ਮੌਕੇ ਇਨਸਾਫ਼ ਦੀ ਮੰਗ ਨੂੰ ਲੈ ਕੇ ਜਿਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ...
ਚੰਡੀਗੜ੍ਹ, 3 ਅਕਤੂਬਰ (ਨਵਿੰਦਰ ਸਿੰਘ ਬੜਿੰਗ)- ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰੀਸਿਟੀ ਇੰਪਲਾਈਜ਼ ਐਂਡ ਇੰਜੀਨੀਅਰਜਜ਼ (ਐਨ.ਸੀ.ਸੀ.ਓ.ਈ.ਈ.ਈ.) ਦੇ ਸੱਦੇ 'ਤੇ ਕਾਲਾ ਦਿਵਸ ਮਨਾਉਣ ਦੇ ਫ਼ੈਸਲੇ ਤਹਿਤ ਯੂ.ਟੀ. ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਨੇ ...
ਚੰਡੀਗੜ੍ਹ, 3 ਅਕਤੂਬਰ (ਮਨਜੋਤ ਸਿੰਘ ਜੋਤ)- ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਨੇ ਸਫਾਈ ਰੈਂਕਿੰਗ ਵਿਚ ਸ਼ਹਿਰ ਦੇ 66ਵੇਂ ਤੋਂ 12ਵੇਂ ਸਥਾਨ 'ਤੇ ਆਉਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੀ ਕਾਰਜਸ਼ੈਲੀ ਅਤੇ ਭਾਜਪਾ ਸਾਸ਼ਤ ਨਗਰ ਨਿਗਮ ਦੀ ਕਾਰਜਸ਼ੈਲੀ ਨੂੰ ...
• ਉੱਚ ਕੋਟੀ ਦੇ ਸਿੱਖ ਵਿਦਵਾਨ ਅਤੇ ਉੱਘੇ ਸਾਹਿਤਕਾਰ ਹੋਏ ਸ਼ਾਮਿਲ
ਚੰਡੀਗੜ੍ਹ, 3 ਅਕਤੂਬਰ (ਨਵਿੰਦਰ ਸਿੰਘ ਬੜਿੰਗ) ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 37-ਡੀ ਚੰਡੀਗੜ੍ਹ ਦੀ ਕਮੇਟੀ ਦੇ ਸਹਿਯੋਗ ਨਾਲ ...
ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)-ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ 'ਚ ਅੱਜ ਪੰਜਾਬ ਦੇ ਖਿਡਾਰੀਆਂ ਨੇ ਤਿੰਨ ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ, ਜਿਨ੍ਹਾਂ 'ਚ ਪੰਜਾਬ ਦੇ ਇਕ ਅਥਲੀਟ ਵਲੋਂ ਬਣਾਇਆ ਨਵਾਂ ਨੈਸ਼ਨਲ ਗੇਮਜ਼ ...
• ਸੜਕਾਂ 'ਤੇ ਮੀਲ ਪੱਥਰ ਪੰਜਾਬੀ 'ਚ ਹੀ ਲਿਖੇ ਜਾਣ, 10ਵੀਂ ਤਕ ਪੰਜਾਬੀ ਜ਼ਰੂਰ ਬੱਚਿਆਂ ਨੂੰ ਪੜ੍ਹਾਓ- ਖੱਟਰ ਸਰਕਾਰ ਤੋਂ ਕੀਤੀ ਮੰਗ ਚੰਡੀਗੜ੍ਹ, 3 ਅਕਤੂਬਰ (ਐਨ. ਐਸ. ਪਰਵਾਨਾ) : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਚੁਣੇ ਗਏ ਪ੍ਰਧਾਨ ਸ. ਜਗਦੀਸ਼ ...
• ਭਾਜਪਾ, ਕਾਂਗਰਸ, ਇਨੈਲੋ ਤੇ ਭਾਜਪਾ ਵਿਚਾਲੇ ਤਕੜੀ ਟੱਕਰ ਚੰਡੀਗੜ੍ਹ, 3 ਸਤੰਬਰ (ਐਨ.ਐਸ. ਪਰਵਾਨਾ)-ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਦੇ ਹਲਕਾ ਆਦਮਪੁਰ ਵਿਚ ਚੋਣ ਬਿਗਲ ਵਜਾ ਦਿੱਤਾ ਹੈ | ਸਰਕਾਰੀ ਤੌਰ 'ਤੇ ਐਲਾਨ ਕੀਤਾ ਗਿਆ ਹੈ ਕਿ ਚੋਣ ਹਲਕਾ ਆਦਮਪੁਰ ਵਿਚ 3 ...
ਚੰਡੀਗੜ੍ਹ, 3 ਅਕਤੂਬਰ (ਬੜਿੰਗ) ਯੁਵਾ ਵਿਕਾਸ ਰਾਮ ਲੀਲਾ ਤੇ ਦੁਸ਼ਹਿਰਾ ਕਮੇਟੀ ਧਨਾਸ ਵਲੋਂ ਸ੍ਰੀ ਰਾਮ ਲੀਲਾ ਦੀ ਲੜੀ ਨੂੰ ਅੱਗੇ ਤੋਰਦਿਆਂ ਰਾਮ ਲੀਲਾ ਦਾ ਮੰਚਨ ਕੀਤਾ ਗਿਆ | ਇਸ ਮੌਕੇ ਦਰਸ਼ਕਾਂ ਦੀ ਭੀੜ ਨੇ ਰਾਮ ਲੀਲਾ ਦੇ ਕਲਾਕਾਰਾਂ ਦੀ ਤਾੜੀਆਂ ਵਜਾ ਕੇ ਖੂਬ ...
ਚੰਡੀਗੜ੍ਹ, 3 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪੁਲਿਸ ਨੇ ਝਪਟਮਾਰੀ ਦੇ ਦੋ ਮਾਮਲੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਮਲੋਆ ਦੇ ਰਹਿਣ ਵਾਲੇ ਰਾਮ ਸਿੰਘ ਨੇ ਪੁਲਿਸ ਨੂੰ ਦਿੱਤੀ ਹੈ, ਜਿਸ ਵਿਚ ...
ਚੰਡੀਗੜ੍ਹ, 3 ਸਤੰਬਰ (ਪਰਵਾਨਾ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਬੁਲਾਰੇ ਸ. ਇਕਬਾਲ ਸਿੰਘ ਟਿਵਾਣਾ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਬਜਾਏ ਬਾਬਾ ਬੰਦਾ ਸਿੰਘ ਬਹਾਦਰ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ...
ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)-ਮੇਨ ਬ੍ਰਾਂਚ ਅੱਪਰ (ਅਲੀਵਾਲ ਹੈਡ) ਦੀ ਟੇਲ ਤੋਂ ਨਿਕਲਣ ਵਾਲੀ ਮੇਨ ਬ੍ਰਾਂਚ ਲੋਅਰ ਅਤੇ ਇਸ ਵਿਚੋਂ ਨਿਕਲਣ ਵਾਲੀਆਂ ਨਹਿਰਾਂ/ਸਹਾਇਕ ਨਦੀਆਂ/ਸੂਏ 21 ਅਕਤੂਬਰ ਤੱਕ ਬੰਦ ਰਹਿਣਗੇ |ਇਸ ਸੰਬੰਧੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ...
ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)- ਪੰਜਾਬ ਵਿਚ ਅੱਜ ਕੋਰੋਨਾ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ 24 ਮਰੀਜ਼ ਸਿਹਤਯਾਬ ਹੋਏ ਹਨ | ਅੱਜ ਜਿਨ੍ਹਾਂ ਜ਼ਿਲਿ੍ਹਆਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚ ਲੁਧਿਆਣਾ ਤੋਂ 3, ਐਸ.ਏ.ਐਸ. ਨਗਰ ...
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅੱਜ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇਖਣ ਸਕੂਲੀ ਵਿਦਿਆਰਥਣਾਂ ਵੀ ਇੱਥੇ ਪੁੱਜੀਆਂ | ਡਾ. ਚੰਦਾ ਸਿੰਘ ਮਰਵਾਹ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕੋਟਕਪੂਰਾ ਦੀਆਂ ਵਿਦਿਆਰਥਣਾਂ ਇੱਥੇ ਵਿਧਾਨ ਸਭਾ ਦੀ ਕਾਰਵਾਈ ...
ਚੰਡੀਗੜ੍ਹ, 3 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ-34 ਵਿਚ ਕਾਰ ਦੀ ਟੱਕਰ ਲੱਗਣ ਕਾਰਨ ਆਟੋ ਚਾਲਕ ਦੀ ਮੌਤ ਹੋ ਗਈ | ਪੁਲਿਸ ਨੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਚਾਹ ਦੇ ...
ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)-ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਿਲ ਸੰਬੰਧੀ ਬਿਮਾਰੀਆਂ ਦੇ ਇਲਾਜ ਲਈ ਪੰਜਾਬ ਵਿਚ 5 ਕਾਰਡੀਅਕ ਕੇਅਰ ਸੈਂਟਰ ...
ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)-ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਬਠਿੰਡਾ ਵਿਖੇ ਤਾਇਨਾਤ ਇਕ ਇੰਸਪੈਕਟਰ ਲੀਗਲ ਮੀਟਰੋਲੋਜੀ (ਵਜ਼ਨ ਅਤੇ ਮਾਪ) ਕਵਿੰਦਰ ਸਿੰਘ ਨੂੰ 9000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ...
ਚੰਡੀਗੜ੍ਹ, 3 ਅਕਤੂਬਰ (ਮਨਜੋਤ ਸਿੰਘ ਜੋਤ)- ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਸੁਖਨਾ ਝੀਲ ਦੇ ਸਮੁੱਚੇ ਖੇਤਰ ਨੂੰ ਜਿੱਥੇ 6 ਅਤੇ 8 ਅਕਤੂਬਰ ਨੂੰ ਏਅਰ ਸ਼ੋਅ ਦੇਖਣ ਦੀ ਇਜਾਜ਼ਤ ਹੋਵੇਗੀ, ਨੂੰ ਵੱਖ-ਵੱਖ ਐਂਟਰੀ ਪੌੜੀਆਂ ਵਾਲੇ 7 ਜ਼ੋਨਾਂ ਵਿਚ ਵੰਡਿਆ ਗਿਆ ...
ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਤਲਵੰਡੀ ਸਾਬੋ ਦੇ ਸਰਕਾਰੀ ਸਕੂਲ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲੇ ਪਿੰਡ ਜੱਗਾ ਰਾਮਤੀਰਥ ਦੇ ਨੌਜਵਾਨ ਮਨਪ੍ਰੀਤ ਸਿੰਘ (22) ਦੀ ਮੌਤ 'ਤੇ ਡੂੰਘੇ ਦੁੱਖ ...
ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਪਲਾਕਸ਼ਾ ਯੂਨੀਵਰਸਿਟੀ ਵਲੋਂ ਅਕਾਦਮਿਕ ਗਠਜੋੜ ਤਹਿਤ ਕੈਂਬਿ੍ਜ਼ ਯੂਨੀਵਰਸਿਟੀ ਪ੍ਰੈੱਸ ਐਂਡ ਅਸੈਸਮੈਂਟ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ | ਇਸ ਸਮਝੌਤੇ 'ਤੇ ਪਲਾਕਸ਼ਾ ਯੂਨੀਵਰਸਿਟੀ ਦੇ ਸੰਸਥਾਪਕ ਵਾਈਸ ਚਾਂਸਲਰ ...
• ਗਹਿਣਿਆਂ ਦੀ ਬਣਵਾਈ ਦਾ ਕੋਈ ਪੈਸਾ ਨਾ ਲੈਣਾ ਗਾਹਕਾਂ ਲਈ ਬਣਿਆ ਖਿੱਚ ਦਾ ਕੇਂਦਰ ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਕੇਵਲ ਸੋਨੇ ਦੀ ਕੀਮਤ 'ਤੇ ਬਿਨਾਂ ਕੋਈ ਬਣਵਾਈ ਲਏ ਗਹਿਣੇ ਬਣਾਉਣ ਦੀ ਚਲਾਈ ਜਾ ਰਹੀ ਸਕੀਮ ਕਾਰਨ ਸ਼ਹਿਰ ਵਿਚਲੇ ਇਕਲੌਤੇ ਸ਼ੋਅਰੂਮ ...
ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਪੰਜਾਬ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਮੁਹਾਲੀ ਵਲੋਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ 'ਪੰਜਾਬ ਸਰਕਾਰ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ...
ਜ਼ੀਰਕਪੁਰ, 3 ਅਕਤੂਬਰ (ਅਵਤਾਰ ਸਿੰਘ)-ਜ਼ੀਰਕਪੁਰ ਦੇ ਛੱਤਬੀੜ ਚਿੜੀਆਘਰ ਵਿਖੇ ਮਨਾਏ ਜਾ ਰਹੇ ਜੰਗਲੀ ਜੀਵ ਸੁਰੱਖਿਆ ਹਫ਼ਤੇ ਦੌਰਾਨ ਸੈਲਾਨੀਆਂ ਦਾ ਦਾਖ਼ਲਾ ਮੁਫ਼ਤ ਨਾ ਹੋਣ ਕਾਰਨ ਦੂਰ-ਦੁਰਾਡੇ ਤੋਂ ਚਿੜੀਆਘਰ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਭਾਰੀ ਨਾਮੋਸ਼ੀ ...
ਐੱਸ. ਏ. ਐੱਸ. ਨਗਰ, 2 ਅਕਤੂਬਰ (ਜਸਬੀਰ ਸਿੰਘ ਜੱਸੀ)-ਫੇਜ਼-5 ਵਿਖੇ ਨਵ ਯੁਵਾ ਕਲੱਬ ਰਾਮ ਲੀਲ੍ਹਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦਾ ਉਦਘਾਟਨ ਕੌਂਸਲਰ ਬੀਬੀ ਬਲਜੀਤ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਬੀਬੀ ਬਲਜੀਤ ਕੌਰ ਨੇ ਰਾਮ ਲੀਲਾ ਦੇਖਣ ਆਏ ਦਰਸ਼ਕਾਂ ਨੂੰ ...
ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਵਲੋਂ 'ਫੂਡ ਐਜ਼ ਮੈਡੀਸਨ' ਵਿਸ਼ੇ 'ਤੇ ਮਾਹਿਰ ਭਾਸ਼ਨ ਕਰਵਾਇਆ ਗਿਆ, ਜਿਸ ਦੌਰਾਨ ਪੋਸ਼ਣ ਵਿਗਿਆਨੀ ਡਾ. ਸਿਮਰਪਾਲ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ...
ਖਰੜ, 3 ਅਕਤੂਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਦੇ ਲੈਂਡ ਰਿਕਾਰਡ ਵਿਭਾਗ ਦੇ ਨਿਰਦੇਸ਼ਕ ਰਾਜੇਸ਼ ਤਿ੍ਪਾਠੀ ਵਲੋਂ ਸਬ-ਰਜਿਸਟਰਾਰ ਖਰੜ ਦੇ ਦਫ਼ਤਰ ਦੇ ਰਜਿਸਟ੍ਰੇਸ਼ਨ ਦੇ ਕੰਮਾਂ ਦੀ ਪੜਤਾਲ ਤੋਂ ਇਲਾਵਾ ਤਹਿਸੀਲ ਦਫ਼ਤਰ ਖਰੜ ਵਿਖੇ ਚੱਲ ਰਹੇ ਫ਼ਰਦ ਕੇਂਦਰ ਦੀ ...
• ਫ਼ਿਲਮ ਸਟਾਰ ਗੈਵੀ ਚਹਿਲ ਅਤੇ ਹਸਪਤਾਲ ਦੀ ਡਾਇਰੈਕਟਰ ਵੀਨਾ ਰਾਣੀ ਫਾਊਾਡੇਸ਼ਨ 'ਚ ਹੋਏ ਸ਼ਾਮਿਲ ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਐਸ. ਆਰ. ਐਸ. ਫਾਊਾਡੇਸ਼ਨ ਦੀ ਇੱਥੇ ਹੋਈ ਸਮੀਖਿਆ ਮੀਟਿੰਗ ਦੌਰਾਨ ਜਿੱਥੇ ਵੀਨਾ ਰਾਣੀ ਨੂੰ ਡਿਪਟੀ ਡਾਇਰੈਕਟਰ ਦੇ ...
ਮੁੱਲਾਂਪੁਰ ਗਰੀਬਦਾਸ, 3 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਕੁਰਾਲੀ ਨਗਰ ਕੌਂਸਲ ਦੇ ਦਰਜਨ ਭਰ ਮੁਲਾਜ਼ਮ ਈ. ਓ. ਗੁਰਦੀਪ ਸਿੰਘ ਦੀ ਨਿਊ ਚੰਡੀਗੜ੍ਹ ਦੀ ਐਲਟਸ ਸਿਟੀ ਵਿਖੇ ਨਵੀਂ ਬਣ ਰਹੀ ਕੋਠੀ 'ਚ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਮਜ਼ਦੂਰੀ ਕਰ ਰਹੇ ਹਨ | ਇਹ ਮਾਮਲਾ ਅੱਜ ...
ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਡੀ. ਪੀ. ਆਈ. (ਸ. ਸ.) ਵਲੋਂ ਪ੍ਰਮੋਸ਼ਨ ਅਧੀਨ 107 ਹੈੱਡਮਾਸਟਰਾਂ ਅਤੇ 709 ਲੈਕਚਰਾਰਾਂ ਦੀਆਂ ਡਿਗਰੀਆਂ ਅਤੇ ਉਨ੍ਹਾਂ ਡਿਗਰੀਆਂ ਨੂੰ ਜਾਰੀ ਕਰਨ ਵਾਲੀਆਂ ਯੂਨੀਵਰਸਿਟੀਆਂ ਦੀ ਜਾਂਚ ਸੰਬੰਧੀ ਜਾਰੀ ਕੀਤੇ ਗਏ ਹੁਕਮ 'ਤੇ ਸਖਤ ...
ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਸਥਾਨਕ ਸੈਕਟਰ-78 ਦੇ ਨਿਵਾਸੀਆਂ ਵਲੋਂ ਰੈਜ਼ੀਡੈਂਟ ਵੈੱਲਫ਼ੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਕਮੇਟੀ ਦੇ ਵਿੱਤ ਸਕੱਤਰ ...
ਖਰੜ, 3 ਅਕਤੂਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੇ ਬੈਨਰ ਹੇਠ ਕਰਵਾਏ ਗਏ 'ਮੇਰਾ ਪਿੰਡ ਮੇਰੀ ਜ਼ਿੰਮੇਵਾਰੀ' ਮੁਹਿੰਮ ਤਹਿਤ ਬਲਾਕ ਖਰੜ ਦੇ ਪਿੰਡ ਮਦਨਹੇੜੀ ਦੀ ਪੰਚਾਇਤ ਵਲੋਂ ਜ਼ਿਲ੍ਹਾ ਮੁਹਾਲੀ 'ਚੋਂ ਪਹਿਲਾ ਸਥਾਨ ਹਾਸਲ ...
ਖਰੜ, 3 ਅਕਤੂਬਰ (ਮਾਨ)-ਸਰਕਾਰੀ ਹਾਈ ਸਕੂਲ ਸੈਦਪੁਰ ਦੀਆਂ ਲੜਕੀਆਂ ਦੀ ਕਬੱਡੀ ਟੀਮ ਅੰਡਰ-14 ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੋਵਾਂ ਵਰਗਾਂ 'ਚ ਸੋਨੇ ਦੇ ਤਗ਼ਮੇ ਪ੍ਰਾਪਤ ਕੀਤੇ ਹਨ | ਸਕੂਲ ਦੀ ਮੁਖੀ ਬਲਵਿੰਦਰ ਕੌਰ ਨੇ ਸਾਰੀ ਟੀਮ ਅਤੇ ...
• ਪੂਰਵਾਂਚਲ ਮਹਾਂਸੰਘ ਵਲੋਂ 22ਵਾਂ ਦੁਰਗਾ ਪੂਜਾ ਸਮਾਗਮ ਕਰਵਾਇਆ ਡੇਰਾਬੱਸੀ, 3 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਪੂਰਵਾਂਚਲ ਮਹਾਂਸੰਘ ਵਲੋਂ ਫੋਕਲ ਪੁਆਇੰਟ ਮੁਬਾਰਕਪੁਰ ਵਿਖੇ 22ਵਾਂ ਦੁਰਗਾ ਪੂਜਾ ਸਮਾਗਮ ਕਰਵਾਇਆ ਗਿਆ ਜਿਸ 'ਚ ਵੱਡੀ ਗਿਣਤੀ ਸ਼ਰਧਾਲੂਆਂ ਵਲੋਂ ...
ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਭਾਰਤ ਦੀ ਮਸ਼ਹੂਰ ਅਤੇ ਸਭ ਤੋਂ ਵੱਡੀ ਪ੍ਰੀਮੀਅਮ ਬੇਕਰੀ ਥਿਓਬ੍ਰੋਮਾ ਨੇ ਮੁਹਾਲੀ ਵਿਖੇ ਆਪਣਾ ਨਵਾਂ ਆਊਟਲੈਟ ਖੋਲਿ੍ਹਆ ਹੈ | ਮਸ਼ਹੂਰ ਪੇਸਟਰੀ ਬ੍ਰਾਂਡ ਵਾਲੀ ਇਹ ਬੇਕਰੀ ਆਪਣੇ ਸਵਾਦਿਸ਼ਟ ਬ੍ਰਾਊਨੀਜ, ਕੇਕ ਅਤੇ ਡੇਜਰਟ ...
ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵਲੋਂ ਬੈਰੋਂਪੁਰ-ਭਾਗੋਮਾਜਰਾ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਦਿਨ-ਰਾਤ ਇਕ ...
ਡੇਰਾਬੱਸੀ, 3 ਅਕਤੂਬਰ (ਗੁਰਮੀਤ ਸਿੰਘ)-ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਵਲੋਂ ਪ੍ਰਧਾਨਗੀ ਤੋਂ ਦਿੱਤੇ ਅਸਤੀਫ਼ੇ ਦੀ ਚਰਚਾ ਅੱਜ ਉਦੋਂ ਸੱਚ ਸਾਬਤ ਹੋ ਗਈ ਹੈ ਜਦੋਂ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ (ਆਈ. ਏ. ਐਸ.) ਵਲੋਂ ...
ਲਾਲੜੂ, 3 ਅਕਤੂਬਰ (ਰਾਜਬੀਰ ਸਿੰਘ)-ਲਖੀਮਪੁਰ ਖੀਰੀ 'ਚ 4 ਕਿਸਾਨਾਂ ਤੇ ਇਕ ਪੱਤਰਕਾਰ ਦੇ ਸ਼ਹੀਦ ਹੋਣ ਦੇ ਇਕ ਸਾਲ ਪੂਰਾ ਹੋਣ 'ਤੇ ਅੱਜ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨ ਯੂਨੀਅਨਾਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX