ਸਮਰਾਲਾ, 3 ਅਕਤੂਬਰ (ਗੋਪਾਲ ਸੋਫਤ)-ਭਾਵੇਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਸਥਾਨਕ ਅਨਾਜ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਅਤੇ ਸ਼ੈਲਰ ਮਾਲਕਾਂ ਨੂੰ ਐਤਕੀਂ ਝੋਨੇ ਦੀ ਖ਼ਰੀਦ ਪ੍ਰਬੰਧਾਂ ਵਿੱਚ ਅਨੇਕਾਂ ਅੜਿੱਕੇ ਪੈਣ ਦਾ ਖ਼ਦਸ਼ਾ ਸਤਾ ਰਿਹਾ ਹੈ | ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਆਲਮਦੀਪ ਸਿੰਘ ਮੱਲਮਾਜਰਾ ਦਾ ਕਹਿਣਾ ਹੈ ਕਿ ਇਸ ਵਾਰ ਲਿਫ਼ਟਿੰਗ ਦੇ ਆਨਲਾਈਨ ਕੀਤੇ ਨਵੇਂ ਪ੍ਰਬੰਧਾਂ ਕਾਰਨ ਮੰਡੀਆਂ 'ਚੋਂ ਮਾਲ ਚੁੱਕਣ ਦੇ ਪ੍ਰਬੰਧ ਰੁਲ ਕੇ ਰਹਿ ਜਾਣਗੇ ¢ ਉਨ੍ਹਾਂ ਕਿਹਾ ਕਿ ਨਵੇਂ ਨਿਯਮਾਂ ਅਨੁਸਾਰ ਝੋਨਾ ਢੋਣ ਵਾਲੇ ਟਰੱਕਾਂ ਨੂੰ ਗੇਟ ਪਾਸ ਜਾਰੀ ਕੀਤੇ ਜਾਣੇ ਹਨ, ਪਰ ਸਮਰਾਲਾ ਟਰੱਕ ਯੂਨੀਅਨ ਦੇ ਸਿਰਫ਼ 61 ਟਰੱਕ ਮਾਲਕ ਹੀ ਸਰਕਾਰ ਦੀਆਂ ਸ਼ਰਤਾਂ 'ਤੇ ਖਰੇ ਉਤਰੇ ਹਨ, ਜਦਕਿ ਝੋਨਾ ਖ਼ਰੀਦਣ ਲਈ ਮੰਡੀ 'ਚ ਲੱਗੀਆਂ ਚਾਰ ਏਜੰਸੀਆਂ ਲਈ ਸਿਰਫ਼ ਸਮਰਾਲਾ ਮੰਡੀ ਲਈ ਹੀ ਘੱਟੋ -ਘੱਟ 80 ਟਰੱਕ ਰੋਜ਼ਾਨਾ ਲੋੜੀਂਦੇ ਹਨ ¢ ਢਿੱਲੋਂ ਤੇ ਮੱਲਮਾਜਰਾ ਨੇ ਕਿਹਾ ਕਿ ਇਸ ਵਾਰ ਬਣਾਏ ਅਜਿਹੇ ਨਵੇਂ ਨਿਯਮਾਂ ਅਨੁਸਾਰ ਮੰਡੀਆਂ 'ਚੋਂ ਮਾਲ ਦੀ ਚੁਕਾਈ ਵਿਚ ਦੇਰੀ ਹੋਣ ਕਰ ਕੇ ਮੰਡੀਆਂ 'ਚ ਝੋਨੇ ਦੇ ਅੰਬਾਰ ਲੱਗ ਜਾਣਗੇ, ਜਿਸ ਕਾਰਨ ਕਿਸਾਨਾਂ ਨੂੰ ਝੋਨਾ ਸੁੱਟਣ ਲਈ ਥਾਂ ਹੀ ਨਹੀਂ ਬਚੇਗੀ¢ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਰਾਜੇਵਾਲ ਅਤੇ ਜੱਸਮੇਰ ਸਿੰਘ ਢੰਡੇ ਦਾ ਕਹਿਣਾ ਹੈ ਸਰਕਾਰ ਨੇ ਸ਼ੈਲਰਾਂ ਨੂੰ ਭੇਜੇ ਗਏ ਪੂਰੇ ਮਾਲ ਦੀ ਭੌਤਿਕ ਗਿਣਤੀ ਹੋਣ ਤਕ ਝੋਨੇ ਨੂੰ ਸੁਕਾਉਣ ਲਈ ਡਰਾਇਰ ਚਲਾਉਣ ਤੋਂ ਰੋਕ ਦਿੱਤਾ ਹੈ ¢ ਉਨ੍ਹਾਂ ਇੰਕਸਾਫ ਕੀਤਾ ਕਿ ਮੰਡੀਆਂ 'ਚੋਂ ਖ਼ਰੀਦਿਆ ਝੋਨਾ ਸ਼ੈਲਰਾਂ ਵਿਚ ਪਹੁੰਚਣ ਦਾ ਪੂਰੀ ਤਰ੍ਹਾਂ ਕੰਮ ਮੁਕੰਮਲ ਹੋਣ ਲਈ ਘੱਟੋ-ਘੱਟ 15 ਦਿਨਾਂ ਦਾ ਸਮਾਂ ਲੱਗੇਗਾ ਅਤੇ ਇਸ ਦੀ ਵੈਰੀਫਿਕੇਸ਼ਨ ਦਾ ਕੰਮ ਪੂਰਾ ਹੋਣ ਤੱਕ ਝੋਨੇ ਦੀ ਨਮੀ ਕਾਰਨ ਉਸ ਦਾ ਰੰਗ ਬਦਰੰਗ ਹੋ ਜਾਵੇਗਾ ¢ ਇਸ ਲਈ ਐਤਕੀਂ 17 ਪ੍ਰਤੀਸ਼ਤ ਤੋਂ ਵੱਧ ਨਮੀ ਵਾਲਾ ਝੋਨਾ ਪਹਿਲਾਂ ਮੰਡੀਆਂ 'ਚ ਹੀ ਸੁਕਾਉਣਾ ਪਵੇਗਾ, ਜਿਸ ਕਾਰਨ ਅਨਾਜ ਮੰਡੀਆਂ 'ਚ ਵਿਕਣ ਲਈ ਆਏ ਝੋਨੇ ਦੀ ਫ਼ਸਲ ਦੇ ਅੰਬਾਰ ਲੱਗ ਜਾਣ ਦਾ ਖ਼ਦਸ਼ਾ ਹੈ¢ ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਫ਼ਸਲ ਦੇ ਖ਼ਰੀਦ ਪ੍ਰਬੰਧਾਂ ਸੰਬੰਧੀ ਵਿਚਾਰ ਕਰਨ ਲਈ ਆੜ੍ਹਤੀਆਂ ਦੇ ਵਿਚਾਰ ਅਤੇ ਸੁਝਾਅ ਜਾਣਨ ਲਈ ਕਿਸੇ ਵੀ ਅਧਿਕਾਰੀ ਨੇ ਕੋਈ ਮੀਟਿੰਗ ਹੀ ਨਹੀਂ ਕੀਤੀ ਹੈ¢ ਇਨ੍ਹਾਂ ਦੀ ਮੰਗ ਹੈ ਕਿ ਸਰਕਾਰ ਨਵੇਂ ਬਣਾਏ ਆਨਲਾਈਨ ਨਿਯਮਾਂ ਨੂੰ ਤੁਰੰਤ ਲਾਗੂ ਕਰਨ ਦੀ ਬਜਾਏ ਹੌਲੀ-ਹੌਲੀ ਪੜਾਅ ਵਾਰ ਲਾਗੂ ਕਰੇ ਅਤੇ ਸ਼ੈਲਰਾਂ ਨੂੰ ਡਰਾਇਰ ਚਲਾਉਣ ਦੀ ਲਗਾਈ ਪਾਬੰਦੀ ਹਟਾਈ ਜਾਵੇ, ਨਹੀਂ ਤਾਂ ਝੋਨੇ ਦੀ ਖ਼ਰੀਦ ਦਾ ਕੰਮ ਸਿਰੇ ਚਾੜ੍ਹਨਾ ਨਾ ਸਿਰਫ ਸਰਕਾਰ ਬਲਕੇ ਆੜ੍ਹਤੀਆਂ ਅਤੇ ਕਿਸਾਨਾਂ ਲਈ ਵੀ ਵੱਡੀ ਸਮੱਸਿਆ ਪੈਦਾ ਕਰ ਸਕਦਾ ਹੈ¢
ਪ੍ਰਤੀ ਏਕੜ ਤੋਂ ਵੱਧ ਝਾੜ ਦੀ ਕੰਪਿਊਟਰ 'ਚ ਨਹੀਂ ਹੁੰਦੀ ਐਂਟਰੀ
ਆੜ੍ਹਤੀ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਤੇ ਆਲਮਦੀਪ ਸਿੰਘ ਮੱਲਮਾਜਰਾ ਨੇ ਇਕ ਹੋਰ ਵੱਡੀ ਸਮੱਸਿਆ ਦੱਸੀ ਹੈ ¢ ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀ ਬੋਰਡ ਵਲੋਂ ਦਿਤੇ 'ਅਨਾਜ ਖ਼ਰੀਦ ਪੋਰਟਲ' ਵਿਚ ਝੋਨੇ ਦੀ ਮੰਡੀ 'ਚ ਵਿੱਕਰੀ ਲਈ ਸਿਰਫ਼ 25 ਕੁਇੰਟਲ ਪ੍ਰਤੀ ਏਕੜ ਝਾੜ ਦੀ ਐਂਟਰੀ ਹੀ ਦਰਜ ਹੋ ਰਹੀ ਹੈ ¢ ਜੇਕਰ 2 ਏਕੜ ਦੀ ਕਾਸ਼ਤ ਕਰਨ ਵਾਲੇ ਕਿਸਾਨ ਦਾ ਝਾੜ 50 ਕੁਇੰਟਲ ਵੱਧ ਹੋਵੇ ਤਾਂ ਕੰਪਿਊਟਰ ਉਸ ਦੀ ਐਂਟਰੀ ਨਹੀਂ ਲੈ ਰਿਹਾ ¢ ਉਨ੍ਹਾਂ ਮੰਗ ਕੀਤੀ ਕਿ ਪਿਛਲੇ ਸਾਲ ਦੀ ਤਰ੍ਹਾਂ ਸਰਕਾਰ ਪ੍ਰਤੀ ਏਕੜ 35 ਕੁਇੰਟਲ ਪ੍ਰਤੀ ਏਕੜ ਧਾਨ ਦੀ ਐਂਟਰੀ ਦਾ ਪ੍ਰਬੰਧ ਕਰੇ ¢
ਡੇਹਲੋਂ, 3 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਪਿੰਡ ਕੋਟ ਆਗਾਂ ਵਿਖੇ ਜ਼ਮੀਨਾਂ ਅਕਵਾਇਰ ਕਰਨ ਖ਼ਿਲਾਫ ਚੱਲ ਰਿਹਾ ਮੋਰਚਾ 100ਵੇਂ ਦਿਨ ਵੀ ਜਾਰੀ ਰਿਹਾ, ਜਿਸ ...
ਬੀਜਾ, 3 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਚ ਚੱਲ ਰਹੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਚੌਥੇ ਦਿਨ ਅਮਿੱਟ ਯਾਦਾਂ ਛੱਡਦੇ ਹੋਏ ਸਮਾਪਤ ਹੋਇਆ | ਚੌਥੇ ਦਿਨ ਹੋਏ ਵੱਖ ਵੱਖ ਮੁਕਾਬਲਿਆਂ ...
ਸਮਰਾਲਾ, 3 ਅਕਤੂਬਰ (ਕੁਲਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਆਪਣੇ ਸਮਰਥਕਾਂ ਸਮੇਤ ਐੱਸ. ਡੀ. ਐਮ. ਦਫ਼ਤਰ ਸਾਹਮਣੇ ਧਰਨਾ ਲਗਾ ਕੇ ਤਹਿਸੀਲਦਾਰ ਸਮਰਾਲਾ ਨੂੰ ਮੰਗ ਪੱਤਰ ਸੌਂਪਿਆ ...
ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਪਾਕਿਸਤਾਨ 'ਚ ਹੜ੍ਹਾਂ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਧਣ ਅਤੇ ਸਪਲਾਈ 'ਚ ਵਿਘਨ ਪਿਆ ਹੈ | ਇਸ ਹਾਲਤ ਦੇ ਮੱਦੇਨਜ਼ਰ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਸੂਬਾ ਸਕੱਤਰ ...
ਈਸੜੂ, 3 ਅਕਤੂਬਰ (ਬਲਵਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰੋਹਣੋਂ ਖ਼ੁਰਦ ਵਲੋਂ ਪਿੰਡ ਦੇ ਨੌਜਵਾਨਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਦੌੜ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਵੱਖ-ਵੱਖ ਦੌੜਾਕਾਂ ਨੇ ਹਿੱਸਾ ਲਿਆ | ਇਸ ਦੌੜ ਮੁਕਾਬਲੇ 'ਚ ...
ਦੋਰਾਹਾ, 3 ਅਕਤੂਬਰ (ਜਸਵੀਰ ਝੱਜ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰਨੀ ਮੈਂਬਰ ਅਜੈ ਸੂਦ ਵਲੋਂ ਦੋਰਾਹਾ ਦੇ ਐਡਵੋਕੇਟ ਮਨਦੀਪ ਸਿੰਘ ਨੂੰ ਭਾਜਪਾ ਲੀਗਲ ਸੈੱਲ ਦੋਰਾਹਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਅਜੈ ਸੂਦ, ਮੰਡਲ ਪ੍ਰਧਾਨ ਸੁਖਜੀਤ ਸਿੰਘ, ਪਿ੍ੰਸੀਪਲ ...
ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਵੀਜ਼ਾ ਗਾਈਡੈਂਸ ਪ੍ਰਦਾਨ ਕਰ ਕੇ ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਚਾਹਵਾਨਾਂ ਦਾ ਮਾਰਗ ਦਰਸ਼ਨ ਕਰ ਰਹੀ ਸੰਸਥਾ 'ਮਾਈਾਡ ਮੇਕਰ' ਵਿਖੇ ਕੈਨੇਡਾ, ਆਸਟ੍ਰੇਲੀਆ ਅਤੇ ਯੂ. ਕੇ ਦੇ ਸਟੱਡੀ ਵੀਜ਼ਾ, ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਲਗਾਤਾਰ ਆ ...
ਅਹਿਮਦਗੜ੍ਹ, 3 ਅਕਤੂਬਰ (ਪੁਰੀ)-ਅਗਰਵਾਲ ਸਭਾ ਅਹਿਮਦਗੜ੍ਹ ਅਤੇ ਮਹਾਰਾਜਾ ਅਗਰਸੈਨ ਸੇਵਾ ਸਦਨ ਅਹਿਮਦਗੜ੍ਹ ਵਲੋਂ ਸਰਪ੍ਰਸਤ ਨਰੇਸ਼ ਕੁਮਾਰ ਕਾਲਾ, ਪ੍ਰਧਾਨ ਧਰਮਵੀਰ ਗਰਗ, ਜਨਰਲ ਸਕੱਤਰ ਤਰਸੇਮ ਗਰਗ ਅਤੇ ਕੈਸ਼ੀਅਰ ਆਤਮਾ ਰਾਮ ਗੋਇਲ ਦੀ ਅਗਵਾਈ ਹੇਠ ਸ੍ਰੀ ਮਹਾਰਾਜਾ ...
ਦੋਰਾਹਾ, 3 ਅਕਤੂਬਰ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਅਕਤੂਬਰ ਮਹੀਨੇ ਦੀ ਇਕੱਤਰਤਾ ਲਾਇਬ੍ਰੇਰੀ ਹਾਲ ਪਿੰਡ ਰਾਮਪੁਰ ਵਿਖੇ ਸਭਾ ਦੇ ਪ੍ਰਧਾਨ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਹੋਈ | ਇਕੱਤਰਤਾ ਵਿਚ ਪਹਿਲੀ ਵਾਰ ਆਏ ਰੁਪਿੰਦਰ ਕੌਰ ਭੰਦੋਹਲ ਅਤੇ ...
ਖੰਨਾ , 3 ਅਕਤੂਬਰ (ਮਨਜੀਤ ਸਿੰਘ ਧੀਮਾਨ)-ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀਆਂ ਹਦਾਇਤਾਂ ਤੇ ਲੁਧਿਆਣਾ ਪੁਲਿਸ ਰੇਂਜ ਅਧੀਨ ਆਉਂਦੇ ਪੁਲਿਸ ਜ਼ਿਲਿ੍ਹਆਂ ਖੰਨਾ, ਲੁਧਿਆਣਾ (ਦਿਹਾਤੀ) ਅਤੇ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਸਾਲ 2022 ਦੌਰਾਨ 3 ਅਕਤੂਬਰ 2022 ਤੱਕ ...
ਪਾਇਲ, 3 ਅਕਤੂਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਸਥਾਨਕ ਭੋਲਾ ਮੰਦਰ ਪ੍ਰਬੰਧਕ ਕਮੇਟੀ ਅਤੇ ਮਾਲਵਾ ਡਰਾਮੈਟਿਕ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਲੀਲ੍ਹਾ ਦੀ 57ਵੀਂ ਸਟੇਜ ਲਗਾਈ ਗਈ¢ ਰਾਮ ਲੀਲ੍ਹਾ ਦੇ 7ਵੇਂ ਦਿਨ ਦਾ ਉਦਘਾਟਨ ਉੱਘੇ ਸਮਾਜ ਸੇਵੀ ...
ਸਮਰਾਲਾ, 3 ਅਕਤੂਬਰ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਲੁਧਿਆਣਾ ਵਲੋਂ ਪਿਛਲੇ ਸਾਲ ਕਿਸਾਨੀ ਸੰਘਰਸ਼ ਦੌਰਾਨ ਲਖੀਮਪੁਰ ਖੀਰੀ ਵਿਖੇ ਸ਼ਹੀਦ ਕੀਤੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਆਤਮਿਕ ਸ਼ਾਂਤੀ ਲਈ ਪਿੰਡ ਬਾਲਿਓ ਦੇ ...
ਰਾੜਾ ਸਾਹਿਬ, 3 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਲਾਪਰਾਂ ਵਿਖੇ ਮੀਰੀ-ਪੀਰੀ ਸਪੋਰਟਸ ਕਲੱਬ ਵਲੋਂ ਦੂਸਰਾ ਸ਼ਾਨਦਾਰ ਫੁੱਟਬਾਲ ਅੰਡਰ-19 ਸਮੂਹ ਨਗਰ ਨਿਵਾਸੀਆਂ ਅਤੇ ਲਵਲੀ ਕੈਨੇਡਾ, ਹਰਪਿੰਦਰ ਸਿੰਘ, ਪਿਰਥੀ, ਰਮਨਦੀਪ ਨਿੱਕੂ, ਸਿਮਰਨ ਸਿੰਘ, ਹੈਰੀ ਲਾਪਰਾਂ ਦੇ ...
ਮਾਛੀਵਾੜਾ ਸਾਹਿਬ, 3 ਅਕਤੂਬਰ (ਮਨੋਜ ਕੁਮਾਰ)-ਮੰਡੀ ਵਿੱਚ ਵਿਕਣ ਲਈ ਤਿਆਰ ਖੜੀ ਝੋਨੇ ਦੀ ਫ਼ਸਲ 'ਤੇ ਮੁੜ ਦੋ ਭਿਆਨਕ ਬਿਮਾਰੀਆਂ ਦਾ ਜ਼ਬਰਦਸਤ ਹਮਲਾ ਕਿਸਾਨਾਂ ਲਈ ਨਵੀਂ ਮੁਸੀਬਤ ਲੈ ਕੇ ਆਇਆ ਹੈ¢ ਖੇਤਾਂ ਵਿੱਚ ਖੜੀ ਫ਼ਸਲ 'ਤੇ ਇੱਕ ਦਮ ਕਾਲੇ ਤੇਲੇ ਤੇ ਟੀ. ਐਲ. ਬੀ. ਦੇ ...
ਰਾੜਾ ਸਾਹਿਬ, 3 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਬਲਾਕ ਦੋਰਾਹਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਸਰ ਵਿਖੇ ਡਾ. ਜਸਵੀਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਡਾ. ਸੋਨੂੰ ਖੇਤੀਬਾੜੀ ਵਿਸਥਾਰ ਅਫ਼ਸਰ ਅਤੇ ਡਾ. ਤਰੁਣ ...
ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਪਾਵਰਕਾਮ ਦੇ ਅਫ਼ਸਰਾਂ, ਮੁਲਾਜ਼ਮਾਂ, ਅਤੇ ਪੈਨਸ਼ਨਰਾਂ ਵਲੋਂ ਵਿਭਾਗ ਵਿਚ 34 ਸਾਲ ਦੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ ਜੇ.ਈ ਇੰਜੀ.ਚਰਨਜੀਤ ਸਿੰਘ ਧਾਲੀਵਾਲ ਨੂੰ ਇਕ ਸਮਾਗਮ ਦੌਰਾਨ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ...
ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਸਵਾਮੀ ਦੀਪਤਾਨੰਦ ਅਵਧੂਤ ਆਸ਼ਰਮ ਪਿੰਡ ਚੱਕ ਮਾਫ਼ੀ ਵਿਖੇ ਰਾਮ ਨੌਮੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ¢ ਉਨ੍ਹਾਂ ਦੀ ਯਾਦ 'ਚ ਅੱਜ ਸਵਾਮੀ ਦੀਪਤਾਨੰਦ ਅਵਧੂਤ ਆਸ਼ਰਮ ਚੱਕ ਮਾਫ਼ੀ ਵਿਖੇ ਸਤਿਗੁਰੂ ...
ਪਾਇਲ, 3 ਅਕਤੂਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਕੀਤੇ ਗਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਰੋਹ ਭਰਪੂਰ ਮੁਜ਼ਾਹਰਾ ...
ਪਾਇਲ, 3 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਧਮੋਟ ਤੋਂ ਭਾਡੇਵਾਲ ਤੱਕ ਬਣਨ ਵਾਲੀ ਨਵੀਂ ਸੜਕ ਦਾ ਉਦਘਾਟਨ ਕੀਤਾ ਗਿਆ ¢ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਅਤੇ ...
ਡੇਹਲੋਂ, 3 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਵੱਦੀ ਦੇ ਤਿੰਨ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ 'ਚ ਕੁਸ਼ਤੀ ਦੇ ਵੱਖ-ਵੱਖ ਮੁਕਾਬਲਿਆਂ 'ਚ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ 4 ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ...
ਪਾਇਲ, 3 ਅਕਤੂਬਰ (ਰਜਿੰਦਰ ਸਿੰਘ/ਨਿਜ਼ਾਮਪੁਰ)- ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਦਿੱਤੇ ਸੱਦੇ ਅਨੁਸਾਰ ਤਹਿਸੀਲ ਪਾਇਲ ਵਿਖੇ ਐੱਸ. ਡੀ. ਐਮ. ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ¢ ਬੀ. ਕੇ. ਯੂ. ਪੰਜਾਬ ਫ਼ਰਮਾਨ ਦੇ ਜਗਜੀਤ ਸਿੰਘ ਜੱਗੀ, ਹਰਜੀਤ ਸਿੰਘ ...
ਬੀਜਾ, 3 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਗੁਰਦੁਆਰਾ ਸਾਹਿਬ ਪਿੰਡ ਰਾਏਪੁਰ ਰਾਜਪੂਤਾਂ ਵਿਖੇ ਤੀਸਰਾ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ 'ਚ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਹਜ਼ੂਰੀ ਕੀਰਤਨੀਏ ਭਾਈ ਰਾਜਿੰਦਰ ਸਿੰਘ ...
ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਨਗਰ ਕੌਂਸਲ ਖੰਨਾ ਦੀ ਵਿਸ਼ੇਸ਼ ਬੈਠਕ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ 11 ਮਤੇ ਕੌਂਸਲਰਾਂ ਵਲੋਂ ਸਰਬ ਸੰਮਤੀ ਨਾਲ ਪਾਸ ਕੀਤੇ ਗਏ¢ ਬੈਠਕ ਦੌਰਾਨ ਸੇਵਾ ਮੁਕਤੀ ਦੀ ਬਕਾਇਆ ਅਦਾਇਗੀ ਨਾਲ ਸਬੰਧਿਤ 3 ਮਤਿਆਂ ...
ਮਲੌਦ, 3 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਦੋਰਾਹਾ ਬਲਾਕ ਦੇ ਏ. ਡੀ. ਓ. ਜਸਵੀਰ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਸਹਿਕਾਰੀ ਸਭਾ ਸਿਹੌੜਾ ਦੇ ਸਹਿਯੋਗ ਨਾਲ ਕਿਸਾਨ ਜਾਗਰੂਕਤਾ ਕੈਪ ਲਾਇਆ ਗਿਆ | ਇਸ ਕੈਂਪ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਬੂਟਾ ਸਿੰਘ, ਜਸਵੀਰ ਸਿੰਘ, ...
ਖੰਨਾ, 3 ਅਕਤੂਬਰ (ਮਨਜੀਤ ਸਿੰਘ ਧੀਮਾਨ)-ਖੇਤੀਬਾੜੀ ਅਫ਼ਸਰ ਖੰਨਾ ਡਾ. ਜਸਵਿੰਦਰਪਾਲ ਸਿੰਘ ਦੀ ਅਗਵਾਈ 'ਚ ਖੇਤੀਬਾੜੀ ਵਿਭਾਗ ਵਲੋਂ ਦਾਣਾ ਮੰਡੀ ਖੰਨਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ¢ ਹਲਕਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਸਾਨਾਂ ...
ਮਲੌਦ, 3 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦਾ ਇੱਕ ਵਫ਼ਦ ਮਲੌਦ ਤੋਂ ਧਮੋਟ ਤਕ ਸੜਕ ਨਾ ਬਣਨਾ ਸੰਬੰਧੀ ਤਹਿਸੀਲਦਾਰ ਪਾਇਲ ਨੂੰ ਮਿਲਿਆ, ਜਿਸ ਵਿੱਚ ਆਗੂ ਨੇ ਮੰਗ ਕੀਤੀ ਕਿ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਸੜਕ 'ਤੇ ...
ਸਾਹਨੇਵਾਲ, 3 ਅਕਤੂਬਰ (ਹਨੀ ਚਾਠਲੀ)-ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਵਿਖੇ ਆੜ੍ਹਤੀਆਂ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਬਹੁਤ ਸਾਰੇ ਆੜ੍ਹਤੀਆਂ ਨੇ ਹਿੱਸਾ ਲਿਆ ¢ ਆੜ੍ਹਤੀਆਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ...
ਡੇਹਲੋਂ, 3 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਲਖੀਮਪੁਰ ਖੀਰੀ 'ਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਅਤੇ ਪੱਤਰਕਾਰ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਡੇਹਲੋਂ ਵਿਖੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX