ਵਿਸ਼ਵ ਦੇ ਸਹਿਯੋਗੀ ਵਿੱਦਿਅਕ ਮਾਡਲ ਅਤੇ ਭਵਿੱਖ ਦੀਆਂ ਨੌਕਰੀਆਂ ਦੀਆਂ ਸੰਭਾਵਨਾਵਾਂ 'ਤੇ ਵਿਚਾਰ-ਚਰਚਾ
ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਦੋ ਰੋਜ਼ਾ ਗਲੋਬਲ ਐਜੂਕੇਸ਼ਨ ਸਮਿਟ-2022 ਦਾ ਸ਼ਾਨਦਾਰ ਆਗ਼ਾਜ਼ ਹੋਇਆ। ਇਸ ਸੰਮੇਲਨ ਦਾ ਵਿਸ਼ਾ 'ਇਨੋਵੇਸ਼ਨ ਅਤੇ ਵਿਸ਼ਵ ਸਥਿਰਤਾ ਲਈ ਉੱਚ ਸਿੱਖਿਆ 'ਚ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ' ਸੀ। ਦੋ ਦਿਨ ਚੱਲਣ ਵਾਲੇ ਇਸ ਸੰਮੇਲਨ 'ਚ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਆਇਰਲੈਂਡ, ਰੂਸ, ਮਲੇਸ਼ੀਆ ਅਤੇ ਯੂ. ਕੇ. ਸਮੇਤ ਵੱਖ-ਵੱਖ 27 ਦੇਸ਼ਾਂ ਦੀਆਂ 50 ਦੇ ਕਰੀਬ ਯੂਨੀਵਰਸਿਟੀਆਂ ਤੋਂ ਵਾਈਸ ਚਾਂਸਲਰ ਇਕ ਮੰਚ 'ਤੇ ਇਕੱਤਰ ਹੋ ਕੇ ਵਿਚਾਰਾਂ ਦੀ ਸਾਂਝ ਪਾ ਰਹੇ ਹਨ। ਸੰਮੇਲਨ ਦਾ ਉਦਘਾਟਨ ਸਨਵੇ ਯੂਨੀਵਰਸਿਟੀ ਮਲੇਸ਼ੀਆ ਦੇ ਪ੍ਰੈਜ਼ੀਡੈਂਟ ਪ੍ਰੋ. (ਡਾ.) ਸਿਬਰਾਂਡੇਸ ਪੋਪੇਮਾ, ਕੁਮਾਸੀ ਟੈਕਨੀਕਲ ਯੂਨੀਵਰਸਿਟੀ ਘਾਨਾ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਓਸੇਈ ਵੁਸੂ ਅਚਾਵ ਅਤੇ ਬਰੂਨੇਈ ਯੂਨੀਵਰਸਿਟੀ ਆਫ਼ ਟੈਕਨਾਲੋਜੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਹਾਜਾ ਜ਼ੋਹਰਾਹ ਬਿਨਤੀ ਹਾਜੀ ਸੁਲੇਮਾਨ ਵਲੋਂ ਕੀਤਾ ਗਿਆ। ਉਦਘਾਟਨੀ ਅਤੇ ਤਕਨੀਕੀ ਸੈਸ਼ਨਾਂ ਦੌਰਾਨ ਭਾਰਤ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੋਂ ਆਏ ਸਿੱਖਿਆ ਸ਼ਾਸਤਰੀਆਂ, ਵਿਦਿਆਰਥੀਆਂ ਤੇ ਬੁੱਧੀਜੀਵੀਆਂ ਸਮੇਤ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ. ਬਾਵਾ ਅਤੇ ਵਾਈਸ ਚਾਂਸਲਰ ਡਾ. ਆਨੰਦ ਅਗਰਵਾਲ ਉਚੇਚੇ ਤੌਰ 'ਤੇ ਹਾਜ਼ਰ ਰਹੇ। ਇਸ ਦੌਰਾਨ ਸਿੱਖਿਆ ਦੇ ਵਿਸ਼ਵੀਕਰਨ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ. ਐਸ. ਬਾਵਾ ਵਲੋਂ ਇਲੋਇਲੋ ਸਾਇੰਸ ਐਂਡ ਟੈਕਨਾਲੋਜੀ ਯੂਨੀਵਰਸਿਟੀ ਫਿਲੀਪੀਨਜ਼ ਦੇ ਐਕਸਟਰਨਲ ਅਫੇਅਰਜ਼ ਦੇ ਵਾਈਸ ਪ੍ਰੈਜ਼ੀਡੈਂਟ ਪ੍ਰੋ. ਨੇਮੀਆ ਐਚ ਮਾਬਾਕੀਆਓ ਅਤੇ ਬੁਗੇਮਾ ਯੂਨੀਵਰਸਿਟੀ ਯੂਗਾਂਡਾ ਦੇ ਵਾਈਸ ਚਾਂਸਲਰ ਪ੍ਰੋ. ਪਾਲ ਕਟੰਬਾ ਦੀ ਹਾਜ਼ਰੀ 'ਚ ਸਮਝੌਤਾ ਪੱਤਰ 'ਤੇ ਹਸਤਾਖਰ ਵੀ ਕੀਤੇ ਗਏ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋ. (ਡਾ.) ਸਿਬਰਾਂਡੇਸ ਪੋਪੇਮਾ ਨੇ ਕਿਹਾ ਕਿ ਸਿੱਖਿਆ ਦਾ ਮਤਲਬ ਸਿਰਫ਼ ਆਪਣੀ ਪ੍ਰਤਿਭਾ ਨੂੰ ਚੰਗੇ ਕੰਮਾਂ ਲਈ ਲੱਭਣਾ ਅਤੇ ਵਰਤਣਾ ਹੀ ਨਹੀਂ ਹੈ, ਸਗੋਂ ਦੂਜਿਆਂ ਨੂੰ ਵੀ ਆਪਣੀ ਪ੍ਰਤਿਭਾ ਵਿਕਸਿਤ ਕਰਨ ਦੇ ਯੋਗ ਬਣਾਉਣਾ ਹੈ। ਇਸ ਮੌਕੇ ਪ੍ਰੋ. ਓਸੇਈ-ਵੁਸੂ ਅਚਾਵ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਵੀ ਮਿਸ਼ਰਤ ਸਿਖਲਾਈ ਵਿੱਦਿਆ ਦਾ ਹਿੱਸਾ ਸੀ ਅਤੇ ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਵੀ ਇਸ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਇਸ ਮੌਕੇ ਪ੍ਰੋ. ਸੁਲੇਮਾਨ ਨੇ ਆਸ ਪ੍ਰਗਟਾਈ ਕਿ ਇਹ ਸੰਮੇਲਨ ਯੂਨੀਵਰਸਿਟੀਆਂ ਨੂੰ ਆਪਸ 'ਚ ਨਵੇਂ ਨੈੱਟਵਰਕ ਅਤੇ ਸਹਿਯੋਗ ਸਥਾਪਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ. ਬਾਵਾ ਨੇ ਕਿਹਾ ਕਿ ਇਹ ਸੰਮੇਲਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਸਿੱਖਿਆ ਨੀਤੀ ਦੇ ਵਿਜ਼ਨ ਨੂੰ ਅੱਗੇ ਵਧਾਉਣ ਦੀ ਸਾਡੀ ਕੋਸ਼ਿਸ਼ ਹੈ।
ਸੁਨਾਮ ਊਧਮ ਸਿੰਘ ਵਾਲਾ, 3 ਅਕਤੂਬਰ (ਭੁੱਲਰ, ਧਾਲੀਵਾਲ)- ਖੇਤੀਬਾੜੀ ਦੇ ਅਤਿ ਆਧੁਨਿਕ ਔਜ਼ਾਰ/ਸੰਦ ਤਿਆਰ ਕਰਨ ਵਾਲੀ ਦੇਸ਼ ਦੀ ਨਾਮਵਰ ਕੰਪਨੀ ਗਹੀਰ ਐਗਰੋ ਇੰਡਸਟਰੀਜ਼ ਲਿਮਟਿਡ ਸੰਗਰੂਰ ਦੇ ਐਮ.ਡੀ. ਸੁਰਜੀਤ ਸਿੰਘ ਗਹੀਰ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਸਹਾਇਕ ਜਨਰਲ ...
ਲੁਧਿਆਣਾ, 3 ਅਕਤੂਬਰ (ਪੁਨੀਤ ਬਾਵਾ)-ਪੰਜਾਬ ਰਾਜ ਸਹਿਕਾਰੀ ਬੈਂਕ ਕਰਮਚਾਰੀਆਂ ਵਲੋਂ ਮੰਗਾਂ ਮਨਵਾਉਣ ਲਈ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ 4 ਅਕਤੂਬਰ ਤੇ 6 ਅਕਤੂਬਰ ਨੂੰ ਸੂਬੇ ਭਰ ਵਿਚ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਕੀਤੀ ਜਾਵੇਗੀ | ਇਹ ...
ਨਵੀਂ ਦਿੱਲੀ, 3 ਅਕਤੂਬਰ (ਏਜੰਸੀ)- ਕੋਰੋਨਾ ਮਹਾਂਮਾਰੀ ਦੇ ਦੋ ਸਾਲ ਬਾਅਦ ਆਮ ਹੋਏ ਹਾਲਾਤ 'ਚ ਇਸ ਸਾਲ ਦੀਵਾਲੀ ਤਿਉਹਾਰ ਪੂਰੀ ਤਰ੍ਹਾਂ ਅਲੱਗ ਅੰਦਾਜ਼ 'ਚ ਮਨਾਇਆ ਜਾਵੇਗਾ | ਜਿਸ 'ਚ ਚੀਨੀ ਸਾਮਾਨ ਦੀ ਜਗ੍ਹਾ ਭਾਰਤ ਦੇ ਬਣੇ ਸਾਮਾਨ ਦੀ ਵਿਕਰੀ ਵਧੇਰੇ ਹੋਣ ਦੀ ਸੰਭਾਵਨਾ ਹੈ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX